ਰੋਮ, ਮਾਰਚ 2020 -(ਏਜੰਸੀ)-
ਇਟਲੀ ਨੇ ਕੋਰੋਨਾ ਮਹਾਮਾਰੀ ਦੇ ਕਹਿਰ ਨੂੰ ਦੇਖਦਿਆਂ ਦੇਸ਼ਵਿਆਪੀ ਲਾਕਡਾਊਨ ਦੀ ਮਿਆਦ ਵਧਾ ਦਿੱਤੀ ਹੈ। ਇਟਲੀ 'ਚ 10 ਮਾਰਚ ਤੋਂ ਸ਼ੁਰੂ ਹੋਇਆ ਦੇਸ਼ਵਿਆਪੀ ਲਾਕਡਾਊਨ ਘੱਟੋ-ਘੱਟ 12 ਅਪ੍ਰੈਲ ਤਕ ਵਧਾਉਣ ਦਾ ਫ਼ੈਸਲਾ ਲਿਆ ਗਿਆ ਹੈ। ਇਟਲੀ ਦੇ ਸਿਖਰਲੇ ਸਿਹਤ ਅਧਿਕਾਰੀ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਨਿਊਜ਼ ਏਜੰਸੀ ਸ਼ਿਨਹੂਆ ਦੀ ਰਿਪੋਰਟ ਅਨੁਸਾਰ ਇਟਲੀ ਦੇ ਸਿਹਤ ਮੰਤਰੀ ਰਾਬਰਟੋ ਸਪੇਰੰਜ਼ਾ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਫ਼ੈਸਲਾ ਸੋਮਵਾਰ ਨੂੰ ਸਰਕਾਰ ਦੀ ਉੱਚ-ਪੱਧਰੀ ਤਕਨੀਕੀ ਤੇ ਵਿਗਿਆਨਕ ਕਮੇਟੀ ਦੀ ਬੈਠਕ ਦੌਰਾਨ ਕੀਤਾ ਗਿਆ ਸੀ।