ਕਬੱਡੀ ਖੇਡ ਪ੍ਰਮੋਟਰ ਜਗਰੂਪ ਸਿੰਘ ਬਿੱਟੂ ਗਹਿਲ USA ਵਿੱਚ ਕਿਸਾਨੀ ਸਪੋਰਟ ਕਰਦੇ ਹੋਏ

ਮਹਿਲ ਕਲਾਂ/ਬਰਨਾਲਾ-ਦਸੰਬਰ 2020- (ਗੁਰਸੇਵਕ ਸਿੰਘ ਸੋਹੀ)-

ਸੈਂਟਰ ਦੀ  ਮੋਦੀ ਸਰਕਾਰ ਵੱਲੋਂ ਪਾਸ ਕੀਤੇ 3 ਕਿਸਾਨ ਵਿਰੋਧੀ ਕਾਨੂੰਨਾਂ ਨੂੰ ਜ਼ਿਲ੍ਹਾ ਬਰਨਾਲਾ ਦੇ ਪਿੰਡ ਗਹਿਲ ਦਾ ਵਸਨੀਕ ਕਬੱਡੀ ਖੇਡ ਪ੍ਰਮੋਟਰ ਜਗਰੂਪ ਸਿੰਘ ਬਿੱਟੂ USA ਦੇ ਵਿੱਚ  ਖਿਡਾਰੀਆਂ ਨਾਲ ਕਿਸਾਨਾਂ ਪ੍ਰਤੀ ਸਪੋਰਟ ਕਰਦਾ ਹੋਇਆ ਅਸੀਂ   ਪੰਜਾਬੀ ਜਿਥੇ ਵੀ ਰਹਿ ਲਈਏ ਸੁਪਨੇ ਤਾਂ ਪੰਜਾਬ ਦੇ ਹੀ ਆਉਂਦੇ ਨੇ ਪੰਜਾਬ ਪੰਜਾਬੀਆਂ ਦੀ ਜਾਨ ਹੈ। ਸੈਂਟਰ ਦੀ ਮੋਦੀ ਸਰਕਾਰ ਨੇ 3 ਕਾਲੇ ਕਾਨੂੰਨ ਪਾਸ ਕਰਕੇ ਪੰਜਾਬੀਆਂ ਦੇ ਦਿਲਾਂ ਨੂੰ ਗਹਿਰੀ ਠੇਸ ਪਹੁੰਚਾਈ ਹੈ। ਉਸ ਦੇ ਵਿਰੋਧ ਵਿੱਚ ਮਹੀਨਿਆਂ ਤੋਂ ਪੰਜਾਬ ਦੇ ਕਿਸਾਨ ਰੇਲਵੇ ਸਟੇਸ਼ਨਾਂ, ਸੜਕਾਂ ਅਤੇ ਦਿੱਲੀ ਵਿਖੇ ਤਿੱਖਾ ਅਤੇ ਜ਼ੋਰਦਾਰ ਸੰਘਰਸ਼ ਕਰ ਰਹੇ ਹਨ। ਪੰਜਾਬ ਗੁਰੂਆਂ ਪੀਰਾਂ ਅਤੇ ਯੋਧਿਆਂ ਦੀ ਧਰਤੀ ਹੈ ਜਿੱਥੇ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਔਰਤਾਂ ਵਲੋਂ ਵੀ ਸਘੰਰਸ ਕੀਤਾ ਜਾ ਰਿਹਾ ਹੈ। ਦੇਸਾਂ ਪ੍ਰਦੇਸਾਂ ਤੋਂ ਵੀ ਪੰਜਾਬੀਆਂ ਵੱਲੋਂ ਨਰਿੰਦਰ ਮੋਦੀ ਦੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਆਪਣੇ ਖ਼ੂਨ ਪਸੀਨੇ ਦੀ ਕੀਤੀ ਹੋਈ ਕਮਾਈ ਪੰਜਾਬੀਆਂ ਨੂੰ ਖੁੱਲ੍ਹੇ ਦਿਲਾਂ ਨਾਲ ਭੇਜ ਰਹੇ ਹਨ। ਸੰਪਰਕ ਕਰਨ ਤੇ ਕੱਬਡੀ ਖੇਡ ਪ੍ਰਮੋਟਰ ਜਗਰੂਪ ਸਿੰਘ ਬਿੱਟੂ ਗਹਿਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇ 3 ਕਿਸਾਨ ਵਿਰੋਧੀ ਫੈਸਲਿਆਂ ਖ਼ਿਲਾਫ਼ ਕੀਤੇ ਜਾ ਰਹੇ ਅੰਦੋਲਨ ਦੀ ਤਾਕਤ ਬਣਨ ਦੇ ਲਈ ਸੂਬੇ ਦੇ ਹਰ ਵਰਗ ਨੂੰ ਆਪਣੇ ਕੰਮਾਂਕਾਰਾਂ ਤੋਂ ਗੁਰੇਜ਼ ਕਰਕੇ     ਅੰਦੋਲਨ ਵਿੱਚ ਜਥੇਬੰਦੀਆਂ ਦਾ ਸਾਥ ਦੇਣਾਂ ਚਾਹੀਦਾ ਹੈ। ਉਨ੍ਹਾਂ ਕਿਹਾ  ਦਿੱਲੀ ਵਿਖੇ ‍ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਵਿੱਢ ਕੇ ਆਰ-ਪਾਰ ਦੀ ਲੜੀ ਜਾ ਰਹੀ ਲੜਾਈ ਦੇ ਵਿੱਚ ਕਾਫ਼ਲੇ ਬੰਨ੍ਹ ਕੇ ਦਿੱਲੀ ਲਈ ਕੂਚ ਕਰਨ ਦੀ ਅਪੀਲ ਕੀਤੀ।