ਲੋਕ ਰਾਏ ਨਾਲ ਐਲਾਨਿਆ ਜਾਵੇਗਾ ਮੁੱਖ ਮੰਤਰੀ ਦਾ ਚਿਹਰਾ, 17 ਜਨਵਰੀ ਤਕ ਮੋਬਾਈਲ ਨੰਬਰ 'ਤੇ ਭੇਜੋ ਵਿਚਾਰ - ਕੇਜਰੀਵਾਲ

ਚੰਡੀਗੜ੍ਹ, 13 ਜਨਵਰੀ  (ਜਸਮੇਲ ਗ਼ਾਲਿਬ)  ਆਮ ਆਦਮੀ ਪਾਰਟੀ ਨੇ ਪੰਜਾਬ ਦਾ ਮੁੱਖ ਮੰਤਰੀ ਦਾ ਚਿਹਰਾ ਚੁਣਨ ਦਾ ਫ਼ੈਸਲਾ ਲੋਕਾਂ ਤੇ ਛੱਡਿਆ। ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਮੋਹਾਲੀ ਵਿਖੇ ਪ੍ਰੈਸ ਕਾਨਫਰੰਸ ਕਰਕੇ ਮੋਬਾਈਲ ਨੰਬਰ 70748-70748 ਜਾਰੀ ਕੀਤਾ ਹੈ ਜਿਸ ਤੇ ਪੰਜਾਬ ਵਾਸੀ ਆਪਣੀ ਰਾਇ ਸ਼ੁਮਾਰੀ ਦੇ ਸਕਦੇ ਹਨ। ਇਸ ਨੰਬਰ 'ਤੇ 17 ਜਨਵਰੀ ਸ਼ਾਮ ਪੰਜ ਵਜੇ ਤਕ ਲੋਕ ਆਪਣਾ ਸੁਨੇਹਾ ਜਾਂ ਰਿਕਾਰਡਿੰਗ ਆਵਾਜ਼ ਭੇਜ ਸਕਦੇ ਹਨ।ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਕਿਸੇ ਪਾਰਟੀ ਨੇ ਮੁੱਖ ਮੰਤਰੀ ਚੁਣਨ ਦਾ ਅਧਿਕਾਰ ਲੋਕਾਂ ਨੂੰ ਹੈ ਅੱਜ ਤਕ ਪਾਰਟੀਆਂ ਪਰਿਵਾਰਕ ਮੈਂਬਰਾਂ ਨੂੰ ਤਰਜੀਹ ਦਿੰਦੀਆਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਦੀ ਦੌੜ "ਚੋਂ ਬਾਹਰ ਹਨ, ਬੇਸ਼ੱਕ ਲੋਕ ਆਪਣੀ ਰਾਏ ਸ਼ੁਮਾਰੀ ਵਿਚ ਉਨ੍ਹਾਂ ਦਾ ਨਾਮ ਨੂੰ ਤਰਜੀਹ ਦੇਣ।ਕੇਜਰੀਵਾਲ ਨੇ ਕਿਹਾ ਕਿ ਉਹ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਣਾ ਚਾਹੁੰਦੇ ਸਨ ਪਰ ਭਗਵੰਤ ਮਾਨ ਨੇ ਇਹ ਫੈਸਲਾ ਜਨਤਾ ਤੇ ਛੱਡਣ ਦੀ ਸਲਾਹ ਦਿੱਤੀ ਹੈ ਜਿਸ ਕਰਕੇ ਪਾਰਟੀ ਨੇ ਅਜਿਹਾ ਫ਼ੈਸਲਾ ਲਿਆ ਹੈ। ਸਾਰੇ ਸਾਰੇ ਸਰਵਿਆਂ ਵਿੱਚ ਆਮ ਆਦਮੀ ਪਾਰਟੀ ਵੱਡੀ ਪਾਰਟੀ ਬਣ ਕੇ ਉੱਭਰ ਰਹੀ ਹੈ ਉਨ੍ਹਾਂ ਲੋਕਾਂ ਅਤੇ ਵਲੰਟੀਅਰ ਨੂੰ ਆਖ਼ਰੀ ਧੱਕਾ ਮਾਰਨ ਦੀ ਅਪੀਲ ਕੀਤੀ ਹੈ।