ਦੂਬੱਈ,ਅਪ੍ਰੈਲ 2020- ( ਸਤਪਾਲ ਕਾਉੱਕੇ )- ਕਰੋਨਾ ਦੀ ਭਿਆਨਿੱਕ ਬਿਮਾਰੀ ਦਾ ਕਹਿਰ ਲਗਾਤਾਰ ਆਪਣੀ ਤੇਜ ਰਫਤਾਰ ਨਾਲ ਵਿਸਵ ਪੱਧਰ ਫੈਲ ਰਿਹਾ ਹੈ ਜਿਸ ਨਾਲ ਬੇਹੱਦ ਕੀਮਤੀ ਜਾਨਾ ਇਸ ਦੀ ਭੇਟ ਚੱੜ ਰਹਿਈਆ ਹਨ । ਹਰ ਆਏ ਦਿੱਨ ਇਸ ਬਿਮਾਰੀ ਦੀ ਲਪੇਟ ਵਿੱਚ ਅਨੇਕਾ ਲੋਕ ਆ ਰਹੇ ਹਨ । ਇਸ ਸਬੰਧੀ ਮਿਲੀ ਜਾਣਕਾਰੀ ਮੁਤਾਬਕ ਹੁੱਣ ਦੂਬੱਈ ਵਿੱਚ ਵੀ ਮਰੀਜਾ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ । ਹੁਣ ਤੱਕ 2659 ਮਰੀਜ ਦੀ ਪੁਸਟੀ ਹੋਈ ਹੈ । ਜਦ ਕਿ 12 ਦੀ ਮੌਤ ਹੋ ਚੁੱਕੀ ਹੈ ਤੇ 239 ਠੀਕ ਵੀ ਹੋ ਗਏ ਹਨ ।ਜਿਕਰਯੋਗ ਹੈ ਕਿ 4-4-2020 ਤੋ ਦੋ ਹਫਤੇ ਲਈ ਲਾਕਡਾਉਨ ਕੀਤਾ ਹੋਇਆ ਹੈ ਜੋ ਕਿ ਮਿਤੀ 14- 4-3020 ਤੱਕ ਜਾਰੀ ਰਹੇਗਾ । ਲੇਕਿਨ ਕੰਮ ਕਾਰ ਚੱ ਲ ਰਿਹਾ ਹੈ ਮੌਲ ਵੱਡੀਆ ਮਾਰਕੀਟਾ ਬੰਧ ਹਨ ਪਰ ਹਾਈਪਰ ਮਾਰਕੀਟਾ ਬਕਾਲੇ , ਰੈਸਟੋਰੈਟ , ਆਰ ਟੀ ਏ ਦੀਆ ਬੱਸਾ ਅਤੇ ਕੈਫੇਟਰੀਆ ਚੱਲ ਰਹੀਆ ਹਨ ਰੈਸਟੋਰੈਟ ਅਤੇ ਮਾਰਕੀਟਾ ਅੰਦਰ ਜਾਣਾ ਜਾ ਅੰਦਰ ਬੈਠ ਕੇ ਖਾਣਾ ਮਨਾ ਹੈ । ਬਾਹਰ ਖੜਕੇ ਚੀਜ ਲਿਜਾ ਸਕਦੇ ਹੈ । ਇਸੇ ਤਰਾ ਹੁਣ ਕੁਝ ਕੁ ਮੱਛੀਆ ਫੜਨ ਵਾਲੇ ਬੇੜੇ ਵੀ ਚਲਦੇ ਫਿਰਦੇ ਦਿਖਾਈ ਦਿੰਦੇ ਹਨ ।