ਜਗਰਾਓਂ 16 ਦਸੰਬਰ (ਅਮਿਤ ਖੰਨਾ)ਕਿਸਾਨ ਅੰਦੋਲਨ ਦੀ ਇਤਿਹਾਸਕ ਜਿੱਤ ਨਾਲ ਦੇਸ਼ ਚੋਂ ਬੇਰੁਜ਼ਗਾਰੀ, ਭਿ੍ਸ਼ਟਾਚਾਰ, ਅਨਪੜਤਾ, ਕਾਰਪੋਰੇਟ ਘਰਾਣਿਆਂ ਦੀ ਲੁੱਟ, ਫਿਰਕਾਪ੍ਰਸਤੀ ਤੇ ਭਾਈ ਭਤੀਜਾਵਾਦ ਖ਼ਿਲਾਫ਼ ਸੰਘਰਸ਼ ਕਰਨ ਲਈ ਲੋਕਾਂ ਨੂੰ ਇਕ ਨਵੀਂ ਊਰਜਾ ਤੇ ਲੀਡਰਸ਼ਿਪ ਮਿਲੀ ਹੈ। ਕਿਸਾਨ ਅੰਦੋਲਨ ਦੀ ਜਿੱਤ ਨੇ ਨਾ ਕੇਵਲ ਭਾਰਤ ਬਲਕਿ ਪੂਰੀ ਦੁਨੀਆਂ ਦੀ ਮਿਹਨਤਕਸ਼ ਲੋਕਾਂ ਚ ਇੱਕ ਨਵਾਂ ਜੋਸ਼ ਤੇ ਉਤਸ਼ਾਹ ਪੈਦਾ ਕਰ ਦਿੱਤਾ ਹੈ। ਉਕਤ ਪ੍ਰਗਟਾਵਾ ਮਸ਼ੀਨਰੀ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਭਸੀਨ ਅਤੇ ਦਮਨਦੀਪ ਸਿੰਘ ਨੇ ਕੀਤਾ।ਉਨ੍ਹਾਂ ਦੱਸਿਆ ਕਿ ਮੰਚ ਦੀ ਕੋਰ ਕਮੇਟੀ ਦੀ ਮੀਟਿੰਗ ਕਾਨਫਰੰਸ ਕਾਲ ਜਰੀਏ ਬਿੰਦਰ ਜਾਨ-ਏ-ਸਾਹਿਤ ਇਟਲੀ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ 'ਚ ਮੰਚ ਵੱਲੋਂ ਕਿਸਾਨ ਅੰਦੋਲਨ ਚ ਇਸ ਦੇ ਸ਼ੁਰੂ ਹੋਣ ਤੋਂ ਲੈ ਕਿ ਸਮਾਪਤ ਹੋਣ ਤਕ ਪਾਏ ਯੋਗਦਾਨ 'ਤੇ ਤਸੱਲੀ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਮੰਚ ਦਾ ਮੰਨਣਾ ਹੈ ਕਿ ਇਹ ਇਤਿਹਾਸਿਕ ਜਿੱਤ ਦਾ ਸਿਹਰਾ ਜਿੱਥੇ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਤੇ ਉਸ ਦੀ ਏਕਤਾ ਨੂੰ ਜਾਂਦਾ ਹੈ ਉੱਥੇ ਹੀ ਇਸ ਸੰਘਰਸ਼ ਚ ਮਜ਼ਦੂਰਾਂ, ਮੁਲਾਜ਼ਮਾਂ, ਦੁਕਾਨਦਾਰਾਂ, ਆਮ ਸ਼ਹਿਰੀਆਂ ਤੇ ਐੱਨਆਰਆਈ ਵੀਰਾਂ ਨੇ ਵੀ ਇਸ ਮੋਰਚੇ ਦੀ ਜਿੱਤ 'ਚ ਅਹਿਮ ਯੋਗਦਾਨ ਪਾਇਆ ਹੈ। ਇਸ ਸਮੇਂ ਮੰਗਤ ਰਾਏ ਗੁਪਤਾ, ਦਮਨਦੀਪ ਸਿੰਘ, ਅਮਨਪ੍ਰਰੀਤ ਸਿੰਘ, ਸੁਮਿਤ ਜੈਨ, ਵਿਵੇਕ ਗੁਪਤਾ, ਹਰਵਿੰਦਰਜੀਤ ਸਿੰਘ ਪੱਪਾ, ਆਦਿ ਹਾਜ਼ਰ ਸਨ