ਜਗਰਾਓਂ/ਲੁਧਿਆਣਾ, ਫਰਵਰੀ 2020- (ਜਸਮੇਲ ਗਾਲਿਬ,ਗੁਰਦੇਵ ਗਾਲਿਬ/ਮਨਜਿੰਦਰ ਗਿੱਲ)-
ਨਗਰ ਕੌਂਸਲ ਜਗਰਾਉਂ ਵਿਖੇ ਕਾਰਜ ਸਾਧਕ ਅਫਸਰ ਸੁਖਦੇਵ ਸਿੰਘ ਰੰਧਾਵਾ ਵਲੋਂ ਸ਼ਹਿਰ ਅੰਦਰ ਸਵੱਛ ਭਾਰਤ ਮਿਸ਼ਨ ਤਹਿਤ ਕੰਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸੁਪਰਡੰਟ, ਲੇਖਾਕਾਰ, ਸੈਨਟਰੀ ਇੰਸਪੈਕਟਰ ਅਤੇ ਸਫਾਈ ਯੂਨੀਅਨ ਦੇ ਨੁਮਾਂਇੰਦੇ ਅਤੇ ਕਰਮਚਾਰੀ ਸ਼ਾਮਲ ਹੋਏ। ਮੀਟਿੰਗ ਵਿੱਚ ਕਾਰਜ ਸਾਧਕ ਅਫਸਰ ਵਲੋਂ ਕਿਹਾ ਗਿਆ ਕਿ ਮਾਨਯੋਗ ਚੇਅਰਮੈਨ ਨੈਸ਼ਨਲ ਗਰੀਨ ਟ੍ਰਿਬਿਊਨਲ ਅਤੇ ਡਿਪਟੀ ਕਮਿਸ਼ਨਰ, ਲੁਧਿਆਣਾ ਵਲੋਂ ਮਿਤੀ 13/02/2020 ਨੂੰ ਲੁਧਿਆਣਾ ਵਿਖੇ ਕੀਤੀ ਗਈ ਮੀਟਿੰਗ ਦੌਰਾਨ ਸਵੱਛ ਭਾਰਤ ਮਿੂਨ ਤਹਿਤ ਕੀਤੇ ਜਾ ਰਹੇ ਕੰਮਾਂ ਦੀ ਪ੍ਰਗਤੀ ਵਾਚੀ ਗਈ ਅਤੇ ਸਖਤ ਹਦਾਇਤਾਂ ਕੀਤੀਆਂ ਗਈਆਂ। ਕਾਰਜ ਸਾਧਕ ਅਫਸਰ ਵਲੋਂ ਸਫਾਈ ਸੇਵਕਾਂ ਦੇ ਨੁਮਾਂਇੰਦਿਆਂ ਅਤੇ ਸੈਨਟਰੀ ਇੰਸਪੈਕਟਰ ਨੂੰ ਡੌਰ ਟੂ ਡੌਰ ਸੋਰਸ ਸੈਗਰੀਗੇੂਨ ਸਾਰੇ ਵਾਰਡਾਂ ਵਿੱਚ ਤੁਰੰਤ ਲਾਗੂ ਕਰਨ ਅਤੇ ਸਫਾਈ ਦੇ ਕੰਮ ਵੱਲ ਧਿਆਨ ਦੇਣ ਦੀਆਂ ਹਦਾਇਤਾਂ ਕੀਤੀਆਂ ਗਈਆਂ। ਉਹਨਾਂ ਵਲੋਂ ਸੈਨਟਰੀ ਇੰਸਪੈਕਟਰ ਨੂੰ ਸਫਾਈ ਸੇਵਕਾਂ ਨੂੰ ਕੰਮ ਦੌਰਾਨ ਲੋੜੀਂਦੇ ਸਾਜੋḡਸਾਮਾਨ, ਸੇਫਟੀ ਕਿੱਟਾਂ ਆਦਿ ਤੁਰੰਤ ਲੈ ਕੇ ਦੇਣ ਦੀਆਂ ਵੀ ਹਦਾਇਤਾਂ ਕੀਤੀਆਂ ਗਈਆਂ। ਇਸ ਦੌਰਾਨ ਕਾਰਜ ਸਾਧਕ ਅਫਸਰ ਵਲੋਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਵੀੇ ਅਪੀਲ ਕੀਤੀ ਗਈ ਕਿ ਆਪਣੇ ਘਰਾਂ/ਦੁਕਾਨਾਂ ਵਿੱਚ ਗਿੱਲੇ ਅਤੇ ਸੁੱਕੇ ਕੂੜੇ ਲਈ ਵੱਖਰਾ-ਵੱਖਰਾ ਡੱਸਟਬਿਨ ਲਗਾਇਆ ਜਾਵੇ ਅਤੇ ਗਿੱਲਾ-ਸੁੱਕਾ ਕੂੜਾ ਵੱਖ-ਵੱਖ ਕਰਕੇ ਹੀ ਕੂੜੇ ਵਾਲੀਆਂ ਰੇਹੜੀਆਂ/ਟਰਾਲੀਆਂ ਵਿੱਚ ਪਾਇਆ ਜਾਵੇ। ਸਫਾਈ ਸੇਵਕਾਂ ਵਲੋਂ ਰੇਹੜੀ ਵੀ ਗਿੱਲੇ ਅਤੇ ਸੁੱਕੇ ਵੱਖਰੇ ਵੱਖਰੇ ਹਿੱਸਿਆਂ ਵਾਲੀ ਵਰਤੀ ਜਾਵੇਗੀ। ਉਹਨਾਂ ਵਲੋਂ ਇਹ ਵੀ ਅਪੀਲ ਕੀਤੀ ਗਈ ਕਿ ਆਪਣੇ ਘਰ ਦਾ ਕੂੜਾ ਬਾਹਰ ਨਾ ਸੁੱਟਿਆ ਜਾਵੇ ਅਤੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਬੰਦ ਕੀਤੀ ਜਾਵੇ। ਉਹਨਾਂ ਵਲੋਂ ਸ਼ਹਿਰ ਨਿਵਾਸੀਆਂ ਨੂੰ ਸਫਾਈ ਦੇ ਇਸ ਕੰਮ ਵਿੱਚ ਨਗਰ ਕੌਂਸਲ ਦਾ ਪੂਰਾ ਸਹਿਯੋਗ ਕਰਨ ਅਤੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਗਈ।ਸਫਾਈ ਸੇਵਕ ਯੂਨੀਅਨ ਵਲੋਂ ਕਾਰਜ ਸਾਧਕ ਅਫਸਰ ਨੂੰ ਇਸ ਕੰਮ ਵਿੱਚ ਆਪਣਾ ਪੂਰਣ ਸਹਿਯੋਗ ਦੇਣ ਦਾ ਭਰੋਸਾ ਦਿਆਇਆ ਗਿਆ। ਮੀਟਿੰਗ ਦੌਰਾਨ ਕਾਰਜ ਸਾਧਕ ਅਫਸਰ ਵਲੋਂ ਲੇਖਾਕਾਰ ਨੂੰ ਸਫਾਈ ਸੇਵਕਾਂ ਨਾਲ ਸਬੰਧਤ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕਰਨ ਅਤੇ ਲੰਬਿਤ ਪਏ ਕੰਮਾਂ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਸਬੰਧੀ ਹਦਾਇਤਾਂ ਵੀ ਕੀਤੀਆਂ ਗਈਆਂ। ਇਸ ਮੀਟਿੰਗ ਦੌਰਾਨ ਮਨੌਹਰ ਸਿੰਘ ਸੁਪਰਡੰਟ, ਸ੍ਰੀਮਤੀ ਨਿਸ਼ਾ ਲੇਖਾਕਾਰ, ਸ਼ਿਆਮ ਕੁਮਾਰ ਸੈਨਟਰੀ ਇੰਸਪੈਕਟਰ, ਦਵਿੰਦਰ ਸਿੰਘ ਜੂਨੀਅਰ ਸਹਾਇਕ, ਹਰੀਸ਼ ਕੁਮਾਰ ਕਲਰਕ, ਅਮੌਲਕ ਸਿੰਘ ਸੀ.ਐਫ., ਸੰਤੋਖ ਰਾਮ, ਮਹਿੰਦਰਪਾਲ, ਸੁਤੰਤਰ ਕੁਮਾਰ, ਰਾਜੂ ਗਿੱਲ, ਰਾਜਿੰਦਰ ਕੁਮਾਰ, ਭੂਸ਼ਣ ਗਿੱਲ, ਮਹਿੰਦਰ, ਅਸ਼ੋਕ ਕੁਮਾਰ ਸੇਠੀ, ਰਵੀ ਗਿੱਲ, ਦਵਿੰਦਰ ਸਿੰਘ ਗਰਚਾ ਅਤੇ ਹਰਦੀਪ ਢੌਲਣ ਸਮੇਤ ਹਾਜਰ ਸਨ।