ਅਕਾਲੀ ਦਲ ਵੱਲੋ ਜਾਰੀ ਰੋਸ ਧਰਨਿਆਂ ਪ੍ਰਤੀ ਜਨਤਾਂ ਵਿੱਚ ਭਾਰੀ ਉਤਸਾਹ –ਆਗੂ

ਲੁਧਿਆਣਾ ਦਾ ਰੋਸ ਧਰਨਾ ਸਰਕਾਰ ਦੀਆ ਜੜਾ ਹਿਲਾ ਦੇਵੇਗਾ।

ਕਾਉਂਕੇ ਕਲਾਂ, 14 ਫਰਵਰੀ ( ਜਸਵੰਤ ਸਿੰਘ ਸਹੋਤਾ)-ਸ੍ਰੋਮਣੀ ਅਕਾਲੀ ਦਲ ਬਾਦਲ ਵੱਲੋ ਪੰਜਾਬ ਸਰਕਾਰ ਦੀਆਂ ਵਧੀਕੀਆਂ ਤੇ ਸੁੱਤੀ ਸਰਕਾਰ ਨੂੰ ਜਗਾਉਣ ਲਈ ਸਮੱੁਚੇ ਸੂਬੇ ਵਿੱਚ ਕੀਤੇ ਜਾ ਰਹੇ ਰੋਸ ਧਰਨਿਆਂ ਪ੍ਰਤੀ ਜਨਤਾਂ ਵਿੱਚ ਭਾਰੀ ਉਤਸਾਹ ਹੈ, ਇਹ ਜਾਣਕਾਰੀ ਅੱਜ ਜਗਰਾਓ ਹਲਕੇ ਦੇ ਪਿੰਡ ਕਾਉਂਕੇ ਕਲਾਂ ਦੇ ਯੂਥ ਅਕਾਲੀ ਦਲ ਦੇ ਸੀਨੀਅਰ ਵਰਕਰ ਗੁਰਪ੍ਰੀਤ ਸਿੰਘ ਗੋਪੀ ਦਿੰਦਿਆ ਦੱਸਿਆ ਕਿ ਸੂਬੇ ਦੀ ਜਨਤਾਂ ਘਟੀਆਂ ਸਰਕਾਰੀ ਨੀਤੀਆਂ ਕਾਰਨ ਮੰਦਹਾਲੀ ਦਾ ਜੀਵਨ ਬਸਰ ਕਰਨ ਨੂੰ ਮਜਬੂਰ ਹੈ ਜਦਕਿ ਸਰਕਾਰ ਆਪਣੀ ਗੂੜੀ ਸੱੁਤੀ ਨੀਂਦ ਸੌਣ ਦਾ ਅਨੰਦ ਲੈ ਰਹੀ ਹੈ।ਉਨਾ ਕਿਹਾ ਕਿ ਪਾਰਟੀ ਵੱਲੋ ਜਿਲਾ ਲੁਧਿਆਣਾ ਦਾ 15 ਮਾਰਚ ਨੂੰ ਦਿੱਤਾ ਜਾਣ ਵਾਲਾ ਰੋਸ ਧਰਨਾ ਸਰਕਾਰ ਦੀਆਂ ਜੜਾ ਹਿਲਾ ਦੇਵੇਗਾ ਜਿਸ ਵਿੱਚ ਹਲਕੇ ਭਰ ਤੋ ਵੱਧ ਤੋ ਵੱਧ ਵਰਕਰ ਤੇ ਸਰਕਾਰੀ ਸੰਤਾਪ ਦੀ ਪੀੜਿਤ ਜਨਤਾ ਸਾਮਿਲ ਹੋਵੇਗੀ।ਉਨਾ ਕਿਹਾ ਕਿ ਸਰਕਾਰ ਤੋ ਜਨਤਾ ਦਾ ਭਰੋਸਾ ਉੱਠ ਚੱੁਕਾ ਹੈ,ਸਰਕਾਰ ਦੇ ਆਪਣੇ ਵਰਕਰ ਹੀ ਸਰਕਾਰੀ ਨੀਤੀਆਂ ਦਾ ਵਿਰੋਧ ਕਰ ਰਹੇ ਹਨ,ਕਿਸਾਨ ਖੁਦਕਸੀਆ ਕਰ ਰਹੇ ਹਨ,ਨੌਜਵਾਨ ਬੇਰੁਜਗਾਰੀ ਦਾ ਸੰਤਾਪ ਭੋਗ ਰਹੇ ਹਨ,ਗਰੀਬ ਵਰਗ ਨੂੰ ਬਣਦਾ ਲਾਭ ਤੇ ਇਨਸਾਫ ਨਹੀ ਮਿਲ ਰਿਹਾ,ਜਾਰੀ ਸੂਹਲਤਾਂ ਤੇ ਰੋਕ ਲਾਈ ਜਾ ਰਹੀ ਹੈ,ਸਰਕਾਰੀ ਕਰਮਚਾਰੀਆਂ ਨੂੰ ਤਨਖਾਹ ਨਹੀ ਮਿਲ ਰਹੀ ਸਮੇਤ ਹੋਰਨਾ ਘਟੀਆਂ ਪੱਧਰ ਦੀਆ ਨੀਤੀਆਂ ਕਾਰਨ ਪੰਜਾਬ ਵਿੱਚ ਕਿਸੇ ਵੀ ਲਾਭਕਾਰੀ ਨਿਵੇਸ ਦੀ ਕੋਈ ਉਮੀਦ ਨਹੀ ਹੈ।ਉਨਾ ਕਿਹਾ ਕਿ ਸੂਬੇ ਵਿੱਚ ਜਬਰਨ ਵਸੂਲੀ ਤੇ ਹੱਤਿਆਂ ਦੇ ਮਾਮਲੇ ਪੰਜਾਬ ਦੇ ਕਾਰੋਬਾਰੀਆਂ ਤੇ ਵਪਾਰੀ ਪ੍ਰਤੀਨਿਧੀਆਂ ਵਿੱਚ ਖੌਫ ਪੈਦਾ ਕਰ ਰਹੇ ਹਨ।