ਜਗਰਾਉਂ ਵੈਲਫੇਅਰ ਸੁਸਾਇਟੀ ਵੱਲੋਂ ਏ.ਡੀ.ਸੀ. ਮੈਡਮ ਡਾ. ਨਯਨ ਜੱਸਲ ਦਾ ਸਨਮਾਨ ਕੀਤਾ 

ਜਗਰਾਉਂ( ਅਮਿਤ ਖੰਨਾ)  ਅੱਜ ਜਗਰਾਉਂ ਵੈੱਲਫੇਅਰ ਸੁਸਾਇਟੀ ਵਲੋਂ ਏ.ਡੀ.ਸੀ. ਮੈਡਮ ਡਾ. ਨਯਨ ਜੱਸਲ ਨੂੰ ਜੀ ਆਇਆ ਆਖਦਿਆਂ ਸਨਮਾਨ ਕੀਤਾ ਗਿਆ  ਇਸ ਮੌਕੇ ਡਾ. ਨਯਨ ਜੱਸਲ ਨੇ ਸ਼ਹਿਰ ਦੀ ਬੇਹਤਰੀ ਤੇ ਪ੍ਰਸ਼ਾਸਨਿਕ ਸੇਵਾਵਾਂ ਦੌਰਾਨ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਮੰਗਿਆ  ਇਸ ਮੌਕੇ ਸੁਸਾਇਟੀ ਵਲੋਂ ਪ੍ਰਧਾਨ ਗੁਰਿੰਦਰ ਸਿੰਘ ਸਿੱਧੂ ਨੇ ਸ਼ਹੀਦ ਲਾਲਾ ਲਾਜਪਤ ਰਾਏ ਦੇ ਸ਼ਹਿਰ ਜਗਰਾਉਂ 'ਚ ਪੱੁਜਣ 'ਤੇ ਜੀ ਆਖਦਿਆਂ ਸਵਾਗਤ ਕੀਤਾ | ਉਨ੍ਹਾਂ ਇਸ ਮੌਕੇ ਸੁਸਾਇਟੀ ਵਲੋਂ ਕੋਰੋਨਾ ਮਹਾਂਮਾਰੀ ਦੌਰਾਨ ਆਮ ਲੋਕਾਂ ਦੀ ਮਦਦ ਲਈ ਕੀਤੇ ਉਪਰਾਲਿਆਂ ਬਾਰੇ ਚਾਨਣਾ ਪਾਇਆ ਤੇ ਇਸ ਦੌਰਾਨ ਪੁਲਿਸ ਤੇ ਸਿਵਲ ਪ੍ਰਸ਼ਾਸਨ ਤੇ ਸਿਹਤ ਵਿਭਾਗ ਵਲੋਂ ਕੀਤੇ ਕਾਰਜਾਂ 'ਚ ਸੁਸਾਇਟੀ ਦੇ ਰਹੇ ਯੋਗਦਾਨ ਬਾਰੇ ਵੀ ਦੱਸਿਆ | ਇਸ ਮੌਕੇ ਸੁਸਾਇਟੀ ਵਲੋਂ ਜਗਰਾਉਂ ਨੂੰ ਜ਼ਿਲ੍ਹਾ ਬਣਾਉਣ ਸਬੰਧੀ ਵਿੱਢੇ ਉਪਰਾਲੇ ਬਾਰੇ ਦੱਸਿਆ ਤੇ ਉਨ੍ਹਾਂ ਦੀ ਇਹ ਮੰਗ ਪੰਜਾਬ ਸਰਕਾਰ ਤੱਕ ਪਹੁੰਚਾਉਣ ਦੀ ਮੰਗ ਵੀ ਉਠਾਈ | ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਭੱਲਾ, ਸਮਾਜ ਸੇਵੀ ਰਜਿੰਦਰ ਜੈਨ, ਏ.ਪੀ. ਰਿਫੈਨਰੀ ਦੇ ਮਾਲਕ ਰਵੀ ਗੋਇਲ, ਕੈਪਟਨ ਨਰੇਸ਼ ਵਰਮਾ ਵੀ ਹਾਜ਼ਰ ਸਨ |