ਜਪਾਨ ਚ ਲੋਕਾਂ ਨੂੰ ਘਰ ਰਹਿਣ ਦੀ ਕੀਤੀ ਅਪੀਲ

ਟੋਕੀਓ, ਅਪ੍ਰੈਲ 2020 -(ਏਜੰਸੀ)-

ਜਾਪਾਨੀ ਮੀਡੀਆ 'ਚ ਚਾਰ ਲੱਖ ਲੋਕਾਂ ਦੀ ਮੌਤ ਦੇ ਖ਼ਦਸ਼ੇ ਨਾਲ ਸਬੰਧਤ ਖ਼ਬਰ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਨੇ ਨਾਗਰਿਕਾਂ ਨੂੰ ਘਰ 'ਚ ਰਹਿਣ ਦੀ ਅਪੀਲ ਕੀਤੀ ਹੈ। ਦਰਅਸਲ, ਜਾਪਾਨੀ ਮੀਡੀਆ 'ਚ ਗ਼ੈਰ ਭਰੋਸੇ ਯੋਗ ਸੂਤਰਾਂ ਨਾਲ ਇਹ ਖ਼ਬਰ ਛਪੀ ਸੀ ਕਿ ਜੇ ਤੁਰੰਤ ਸਖਤ ਨਾ ਚੁੱਕੇ ਗਏ ਤਾਂ ਮਹਾਮਾਰੀ ਨਾਲ ਨਾ ਸਿਰਫ ਚਾਰ ਲੱਖ ਲੋਕਾਂ ਦੀ ਮੌਤ ਹੋ ਸਕਦੀ ਹੈ ਬਲਕਿ ਸਾਢੇ ਅੱਠ ਲੱਖ ਲੋਕਾਂ ਨੂੰ ਵੈਂਟੀਲੇਟਰ ਦੀ ਜ਼ਰੂਰਤ ਪੈ ਸਕਦੀ ਹੈ। ਜਾਪਾਨ ਦੀ ਰਾਜਧਾਨੀ ਟੋਕੀਓ 'ਚ ਬੁੱਧਵਾਰ ਨੂੰ ਇਨਫੈਕਸ਼ਨ ਦੇ 127 ਨਵੇਂ ਮਾਮਲੇ ਸਾਹਮਣੇ ਆਏ। ਉਥੇ ਦੇਸ਼ 'ਚ ਇਨ੍ਹਾਂ ਦੀ ਗਿਣਤੀ 327 ਰਹੀ। ਦਰਅਸਲ ਜਾਪਾਨ 'ਚ ਹਾਲੇ ਵੀ ਉਨ੍ਹਾਂ ਲੋਕਾਂ ਦਾ ਟੈਸਟ ਕੀਤਾ ਜਾ ਰਿਹਾ ਹੈ, ਜਿਨ੍ਹਾਂ 'ਚ ਲੱਛਣ ਦਿਖਾਈ ਦੇ ਰਹੇ ਹਨ। ਹੁਣ ਤਕ ਇਥੇ ਨੌਂ ਹਜ਼ਾਰ ਤੋਂ ਜ਼ਿਆਦਾ ਲੋਕ ਇਨਫੈਕਟਿਡ ਹੋ ਚੁੱਕੇ ਹਨ ਤੇ ਜਦਕਿ 200 ਲੋਕਾਂ ਦੀ ਮੌਤ ਹੋ ਚੁੱਕੀ ਹੈ।