ਮਾਨਚੈਸਟਰ, ਅਪ੍ਰੈਲ 2020 -(ਗਿਆਨੀ ਅਮਰੀਕ ਸਿੰਘ ਰਾਠੌਰ)-
ਬਰਤਾਨੀਆ 'ਚ ਕੋਰੋਨਾ ਮਹਾਮਾਰੀ 'ਤੇ ਸਮੇਂ ਸਿਰ ਰੋਕ ਨਾ ਲੱਗ ਸਕਣ 'ਤੇ ਸਿਆਸਤ ਸ਼ੁਰੂ ਹੋ ਗਈ ਹੈ। ਵਿਰੋਧੀ ਲੇਬਰ ਪਾਰਟੀ ਦੇ ਆਗੂ ਕੀਰ ਸਟਾਰਮਰ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਸ਼ੁਰੂਆਤ 'ਚ ਹੀ ਸਾਨੂੰ ਲੋਕਾਂ ਨੂੰ ਤੇਜ਼ੀ ਨਾਲ ਫੈਸਲੇ ਲੈਣੇ ਚਾਹੀਦੇ ਸਨ। ਅਸੀਂ ਯੂਰਪੀ ਯੂਨੀਅਨ ਦੇ ਆਗੂਆਂ ਵੱਲੋਂ ਚੁੱਕੇ ਗਏ ਕਦਮਾਂ ਤੋਂ ਕੋਈ ਸਬਕ ਨਹੀਂ ਸਿਖਿਆ।' ਸਟਾਰਮਰ ਨੇ ਕਿਹਾ ਕਿ ਪੀਐੱਮ ਨੇ ਉਦੋਂ ਸਖਤ ਕਦਮ ਉਠਾਏ ਜਦੋਂ ਇਕ ਸਰਵੇ ਤੋਂ ਇਸ ਗੱਲ ਦਾ ਪਤਾ ਲੱਗਾ ਕਿ ਇਸ ਬਿਮਾਰੀ ਨਾਲ ਢਾਈ ਲੱਖ ਲੋਕਾਂ ਦੀ ਜਾਨ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਅਧਿਕਾਰਤ ਅੰਕੜਿਆਂ ਅਨੁਸਾਰ ਹਾਲੇ ਤਕ ਬਰਤਾਨੀਆ 'ਚ 12 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ। ਹਾਲਾਂਕਿ ਮੌਜੂਦਾ ਅੰਕੜੇ ਇਸ ਤੋਂ ਕਿਤੇ ਜ਼ਿਆਦਾ ਹੋ ਸਕਦੇ ਹਨ।