ਵੱਖ ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ 12 ਮਹਿਲਾਵਾਂ ਦਾ ਕੀਤਾ ਸੁਸਾਇਟੀ ਨੇ ਸਨਮਾਨ

ਜਗਰਾਉਂ ਮਾਰਚ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਜਗਰਾਓਂ ਦੀ ਲੋਕ ਸੇਵਾ ਸੁਸਾਇਟੀ ਵੱਲੋਂ ਅੰਤਰਰਾਸ਼ਟਰੀ ਵੋਮੈਨ ਡੇਅ ਮੌਕੇ ਵੱਖ ਵੱਖ ਖੇਤਰ ਵਿਚ ਨਾਮਣਾ ਖੱਟਣ ਵਾਲੀਆਂ 12 ਮਹਿਲਾਵਾਂ ਦਾ ਸਨਮਾਨ ਕੀਤਾ ਗਿਆ। ਅਰੋੜਾ ਪ੍ਰਾਪਰਟੀ ਐਡਵਾਈਜ਼ਰ ਲਿੰਕ ਰੋਡ ਜਗਰਾਉਂ ਦੇ ਦਫ਼ਤਰ ਵਿਖੇ ਕਰਵਾਏ ਸਨਮਾਨ ਸਮਾਰੋਹ ਮੌਕੇ ਸੋਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ, ਸਰਪ੍ਰਸਤ ਰਾਜਿੰਦਰ ਜੈਨ, ਪ੍ਰਧਾਨ ਪਿ੍ਰੰਸੀਪਲ  ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਨੇ ਮਹਿਲਾਵਾਂ ਨੂੰ ਅੰਤਰਰਾਸ਼ਟਰੀ ਵੋਮੈਨ ਡੇਅ ਦੀਆ ਵਧਾਈਆਂ ਦਿੰਦਿਆਂ ਕਿਹਾ ਕਿ ਅੱਜ ਮਹਿਲਾਵਾਂ ਕਿਸੇ ਵੀ ਖੇਤਰ ਵਿੱਚ ਮਰਦ ਨਾਲੋਂ ਪਿੱਛੇ ਨਹੀਂ ਹਨ। ਉਨ੍ਹਾਂ ਕਿਹਾ ਕਿ ਮਹਿਲਾਵਾਂ ਦਾ ਸਨਮਾਨ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਔਰਤ ਸੰਸਾਰ ਦੀ ਸਿਰਜਣਾਤਮਿਕ ਸ਼ਕਤੀ ਹੈ, ਉਹ ਸਰਵਗੁਣ ਸੰਪੰਨ ਹੈ ਅਤੇ ਔਰਤ ਨੂੰ ਕਦੇ ਵੀ ਕਮਜ਼ੋਰ ਨਾ ਸਮਝੋ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਨੇ ਮਹਿਲਾ ਨੂੰ ਹਿੰਮਤੀ ਹੋਣ ਦੇ ਨਾਲ ਸਹਿਣ ਸ਼ਕਤੀ ਵਰਗੇ ਗੁਣ ਨਾਲ ਨਿਵਾਜਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਅਸੀਂ ਅੱਜ ਜਗਰਾਓਂ ਦੀਆਂ 12 ਮਹਿਲਾਵਾਂ ਨੂੰ ਸਨਮਾਨਿਤ ਕਰ ਰਹੇ ਹਾਂ। ਸਨਮਾਨ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਸਾਬਕਾ ਵਿਧਾਇਕ ਐੱਸ ਆਰ ਕਲੇਰ ਦੀ ਧਰਮ-ਪਤਨੀ ਰਣਬੀਰ ਕੌਰ ਕਲੇਰ ਅਤੇ ਵਿਸ਼ੇਸ਼ ਮਹਿਮਾਨ ਤਹਿਸੀਲਦਾਰ ਮਨਮੋਹਨ ਕੌਸ਼ਿਕ ਦੀ ਧਰਮ-ਪਤਨੀ ਸ਼ੁਸਮ ਕੌਸ਼ਿਕ ਨੇ ਜਿੱਥੇ ਸੁਸਾਇਟੀ ਵੱਲੋਂ ਪਿਛਲੇ 27 ਸਾਲਾਂ ਤੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕੀਤੀ ਉੱਥੇ ਸੁਸਾਇਟੀ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਵੀ ਦਿੱਤਾ। ਉਨ੍ਹਾਂ ਲੋਕ ਸੇਵਾ ਸੁਸਾਇਟੀ ਵੱਲੋਂ ਵੋਮੈਨ ਡੇ ਮਨਾਉਣ ਲਈ ਕਰਵਾਏ ਸਮਾਗਮ ਮੌਕੇ ਮਹਿਲਾਵਾਂ ਦਾ ਸਨਮਾਨ ਕਰਨ ਲਈ ਸੁਸਾਇਟੀ ਦਾ ਧੰਨਵਾਦ ਵੀ ਕੀਤਾ। ਸਮਾਗਮ ਵਿਚ ਸੁਸਾਇਟੀ ਵੱਲੋਂ ਰਣਬੀਰ ਕੌਰ ਕਲੇਰ ਤੇ ਸ਼ੁਸਮ ਕੌਸ਼ਿਕ ਸਮੇਤ ਵਿਚ ਸ਼ੰਕਰਾ ਆਈ ਹਾਸਪੀਟਲ ਦੀ ਡਾ: ਰੁਪਿੰਦਰ ਕੌਰ, ਸਨਮਤੀ ਸਕੂਲ ਦੀ ਡਾਇਰੈਕਟਰ ਸ਼ਸ਼ੀ ਜੈਨ, ਆਰਟ ਆਫ਼ ਲਿਵਿੰਗ ਦੀ ਪ੍ਰੋਫੈਸਰ ਚੰਦਰ ਪ੍ਰਭਾ, ਦੈਨਿਕ ਜਾਗਰਣ ਦੀ ਇੰਚਾਰਜ ਬਿੰਦੂ ਉੱਪਲ, ਵਾਤਾਵਰਨ ਪ੍ਰੇਮੀ ਕੰਚਨ ਗੁਪਤਾ, ਸਟਾਫ਼ ਨਰਸ ਵੀਰਪਾਲ ਕੌਰ, ਸਨਮਤੀ ਮਾਤਰੀ ਸੰਘ ਦੀ ਪ੍ਰਧਾਨ ਕਾਂਤਾ ਸਿੰਗਲਾ, ਸਟਾਫ਼ ਨਰਸ ਸੁਖਜੋਤ ਕੌਰ, ਆਰਟ ਆਫ਼ ਲਿਵਿੰਗ ਦੀ ਅਧਿਆਪਕਾ ਰੋਜ਼ੀ ਰਾਜਪਾਲ, ਗੁਰ ਨਾਨਕ ਸਹਾਰਾ ਸੁਸਾਇਟੀ ਦੀ ਸੈਕਟਰੀ ਡਿੰਪਲ ਵਰਮਾ ਦਾ ਇੰਟਰਨੈਸ਼ਨਲ ਵੋਮੈਨ ਡੇ ’ਤੇ ਲੋਕ ਸੇਵਾ ਸੁਸਾਇਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਲੋਕ ਸੇਵਾ ਸੁਸਾਇਟੀ ਦੀ ਊਸ਼ਾ ਗੁਪਤਾ, ਰੀਤੂ ਗੋਇਲ, ਕਿਰਨ ਕੱਕੜ, ਮਧੂ ਗਰਗ, ਇੰਦਰਪ੍ਰੀਤ ਕੌਰ ਭੰਡਾਰੀ, ਅੰਜੂ ਗੋਇਲ, ਰੋਜ਼ੀ ਗੋਇਲ, ਨੀਨਾ ਮਿੱਤਲ, ਏਕਤਾ ਅਰੋੜਾ, ਰੇਖਾ ਟੰਡਨ, ਸ਼ਮਿੰਦਰ ਕੌਰ ਢਿੱਲੋਂ, ਬਿੰਦੀਆ ਕਪੂਰ, ਸ਼ੈਫਾਲੀ ਗੋਇਲ, ਡਾ ਸੂਮੀ  ਗੋਇਲ ਸਮੇਤ ਲੋਕ ਸੇਵਾ ਸੋਸਾਇਟੀ ਦੇ ਪੀ ਆਰ ਓ ਮਨੋਜ ਗਰਗ ਤੇ ਸੁਖਦੇਵ ਗਰਗ, ਵਿਨੋਦ ਬਾਂਸਲ, ਰਜਿੰਦਰ ਜੈਨ ਕਾਕਾ, ਆਰ ਕੇ ਗੋਇਲ, ਲਾਕੇਸ਼ ਟੰਡਨ, ਪ੍ਰਵੀਨ ਮਿੱਤਲ, ਅਨਿਲ ਮਲਹੋਤਰਾ, ਕੈਪਟਨ ਨਰੇਸ਼ ਵਰਮਾ ਆਦਿ ਹਾਜ਼ਰ ਸਨ।