ਬੀ.ਸੀ.ਐਮ. ਤੇ ਸਰਕਾਰੀ ਸਕੂਲ ਨਰਿੰਦਰ ਨਗਰ ਦੇ ਵਿਦਿਆਰਥੀਆਂ ਵੱਲੋਂ ਨਿਗਮ ਦੇ ਜ਼ੋਨਲ ਕਮਿਸ਼ਨਰ ਨੂੰ ਵੇਸਟੇਜ਼ ਤੋਂ ਤਿਆਰ ਸ਼ਿਲਪਾਂ ਕੀਤੀਆਂ ਭੇਟ

ਲੁਧਿਆਣਾ , ਫਰਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)- 

ਬੀ.ਸੀ.ਐਮ.ਸਕੂਲ ਅਤੇ ਸਰਕਾਰੀ ਸਕੂਲ ਨਰਿੰਦਰ ਨਗਰ ਦੇ ਵਿਦਿਆਰਥੀਆਂ ਵੱਲੋਂ ਅੱਜ ਜ਼ੋਨਲ ਕਮਿਸ਼ਨਰ ਜ਼ੋਨ-ਬੀ ਸ੍ਰੀਮਤੀ ਸਵਾਤੀ ਟਿਵਾਣਾ ਨੂੰ ਵੇਸਟੇਜ਼ ਤੋਂ ਤਿਆਰ ਸ਼ਿਲਪਾਂ ਭੇਟ ਕੀਤੀਆਂ। ਵਿਦਿਆਰਥੀਆਂ ਵੱਲੋਂ ਸਿਰਫ ਸ਼ਿਲਪਕਾਰੀ ਹੀ ਨਹੀਂ ਬਲਕਿ ਸੁੰਦਰ ਲਿਖਾਈ ਵਿਚ ਅਰਥਪੂਰਨ ਸੰਦੇਸ਼ਾਂ ਵਾਲੇ ਪੋਸਟਰ ਵੀ ਭੇਂਟ ਕੀਤੇ ਗਏ. ਵਿਦਿਆਰਥੀਆਂ ਵੱਲੋਂ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਦੇ ਉਪਾਅ ਅਤੇ ਸੁਝਾਅ ਸਬੰਧੀ ਲਿਖੇ ਲੇਖ ਵੀ ਪੇਸ਼ ਕੀਤੇ ਗਏ।

ਕਮਿਊਨਿਟੀ ਫੈਸੀਲੀਏਟਰ ਸ੍ਰੀਮਤੀ ਅੰਜੂ ਬਾਲਾ ਨੇ ਸੀ.ਐਸ.ਆਈ. ਸ੍ਰੀ ਰਵੀ ਡੋਗਰਾ ਦੀ ਰਹਿਨੁਮਾਈ ਹੇਠ ਸਕੂਲਾਂ ਨੂੰ ਸਵੱਛਤਾ ਸਰਵੇਖਣ - 2021 ਅਧੀਨ ਜਾਗਰੂਕਤਾ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।

ਸ੍ਰੀਮਤੀ ਸਵਾਤੀ ਟਿਵਾਣਾ ਨੇ ਦੱਸਿਆ ਕਿ ਇਹ ਸਾਰੇ ਸ਼ਿਲਪਕਾਰੀ, ਨਾਅਰੇ ਚਾਰੋਂ ਜ਼ੋਨਲ ਦਫਤਰਾਂ ਵਿੱਚ ਪ੍ਰਦਰਸ਼ਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਨਗਰ ਨਿਗਮ ਲੁਧਿਆਣਾ ਵੱਲੋਂ ਸਰਟੀਫਿਕੇਟ ਵੀ ਦਿੱਤੇ ਜਾਣਗੇ।