ਕੇਂਦਰ ਸਰਕਾਰ ਖਿਲਾਫ ਪਿੰਡ ਚਕਰ ਵਿਖੇ ਕੀਤਾ ਰੋਸ ਪ੍ਰਦਰਸਨ

(ਫੋਟੋ ਕੈਪਸਨ:-ਲੋਕ ਆਗੂ ਮਨਜੀਤ ਸਿੰਘ ਧਨੇਰ ਰੋਸ ਪ੍ਰਦਰਸਨ ਨੂੰ ਸੰਬੋਧਨ ਕਰਦੇ ਹੋਏ। ਸਮਾਜ ਸੇਵੀ ਲੱਖਾ ਸਿਧਾਣਾ ਰੋਸ ਪ੍ਰਦਰਸਨ ਨੂੰ ਸੰਬੋਧਨ ਕਰਦੇ ਹੋਏ)

ਹਠੂਰ,,ਨਵੰਬਰ 2020 -(ਕੌਸ਼ਲ ਮੱਲ੍ਹਾ)-

ਕੇਂਦਰ ਦੀ ਮੋਦੀ ਸਰਕਾਰ ਵੱਲੋ ਪਾਸ ਕੀਤੇ ਕਿਸਾਨ-ਮਜਦੂਰ ਵਿਰੋਧੀ ਤਿੰਨ ਆਰਡੀਨੈੱਸ ਨੂੰ ਰੱਦ ਕਰਵਾਉਣ ਲਈ ਅਤੇ ਲੋਕਾ ਨੂੰ ਜਾਗ੍ਰਿਤ ਕਰਨ ਲਈ ਨੌਜਵਾਨ ਕਿਸਾਨ ਮਜਦੂਰ ਏਕਤਾ ਕਲੱਬ ਚਕਰ ਦੀ ਅਗਵਾਈ ਹੇਠ ਪਿੰਡ ਵਾਸੀਆ ਅਤੇ ਐਨ ਆਰ ਆਈ ਵੀਰਾ ਦੇ ਸਹਿਯੋਗ ਨਾਲ ਐਤਵਾਰ ਨੂੰ ਪਿੰਡ ਚਕਰ ਵਿਖੇ ਰੋਸ ਪ੍ਰਦਰਸਨ ਕੀਤਾ ਗਿਆ।ਇਸ ਰੋਸ ਪ੍ਰਦਰਸਨ ਵਿਚ ਪਹੁੰਚੇ ਭਾਰਤੀ ਕਿਸਾਨ ਯੂਨੀਅਨ (ਏਕਤਾ)ਡਕੌਦਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਲੋਕ ਆਗੂ ਮਨਜੀਤ ਸਿੰਘ ਧਨੇਰ,ਲੋਕ ਗਾਇਕ ਹਰਫ ਚੀਮਾ,ਸਮਾਜ ਸੇਵੀ ਲੱਖਾ ਸਿਧਾਣਾ,ਹਰਜੋਤ,ਡਾ:ਸੁੱਖਪ੍ਰੀਤ ਉਦੋਕੇ,ਗਲਵ ਬੜੈਚ,ਰੁਪਿੰਦਰ ਜਲਾਲ,ਅਮਰੀਕ ਖੋਸਾ ਕੋਟਲਾ,ਸਾਬਕਾ ਸਰਪੰਚ ਸਵਰਨ ਸਿੰਘ ਹਠੂਰ,ਸੁੱਖ ਜਗਰਾਓ,ਸੁਖਵਿੰਦਰ ਸਿੰਘ ਪੀ.ਪੀ,ਫਿਲਮੀ ਅਦਾਕਾਰ ਜਗਦੀਪ ਰੰਧਾਵਾ ਆਦਿ ਨੇ ਆਪੋ-ਆਪਣੇ ਵਿਚਾਰ ਪੇਸ ਕੀਤੇੇ।ਇਸ ਮੌਕੇ ਉੱਕਤ ਬੁਲਾਰਿਆ ਨੇ ਕਿਹਾ ਕਿ ਦੇਸ ਦੀ ਕੇਂਦਰ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਬਣਾ ਕੇ ਕਿਸਾਨਾ-ਮਜਦੂਰਾ ਦੀ ਮੌਤ ਦੇ ਵਰੰਟ ਜਾਰੀ ਕੀਤੇ ਹਨ ਜੋ ਅਸੀ ਕਿਸੇ ਵੀ ਕੀਮਤ ਤੇ ਸਹਿਣ ਨਹੀ ਕਰਾਗੇ।ਉਨ੍ਹਾ ਕਿਹਾ ਕਿ ਅੱਜ ਦੇਸ ਦਾ ਅੰਨਦਾਤਾ ਅਖਵਾਉਣ ਵਾਲਾ ਕਿਸਾਨ ਖੁਦ ਦੋ ਵਕਤ ਦੀ ਰੋਟੀ ਤੋ ਮੁਥਾਜ ਹੋ ਚੁੱਕਾ ਹੈ ਅਤੇ ਕਿਸਾਨਾ ਦੀ ਮਾਂ ਜਮੀਨ ਤੇ ਕਾਰਪੋਰਟ ਘਰਾਣੇ ਵੱਲੋ ਕਬਜੇ ਕਰਨ ਲਈ ਅਨੇਕਾ ਹੱਥ ਕੰਡੇ ਅਪਣਾਏ ਜਾ ਰਹੇ ਹਨ।ਉਨ੍ਹਾ ਕਿਹਾ ਕਿ ਅੱਜ ਪੰਜਾਬ ਵਿਚ 31 ਕਿਸਾਨ ਜੱਥੇਬੰਦੀਆ ਵੱਲੋ ਪਿਛਲੇ 45 ਦਿਨਾ ਤੋ ਰੋਸ ਧਰਨੇ ਦਿੱਤੇ ਜਾ ਰਹੇ ਹਨ ਪਰ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤਾਨਾਸਾਹੀ ਰਵਿਆ ਟੱਸ ਤੋ ਮੱਸ ਨਹੀ ਹੋ ਰਿਹਾ ਇਸ ਲਈ ਦੇਸ ਦੀਆ 300 ਤੋ ਵੱਧ ਇਨਸਾਫਪਸੰਦ ਜੱਥੇਬੰਦੀਆ 26 ਅਤੇ 27 ਨਵੰਬਰ ਨੂੰ ਦੇਸ ਦੀ ਰਾਜਧਾਨੀ ਦਿੱਲੀ ਦੀਆ ਸੜਕਾ ਤੇ ਰੋਸ ਪ੍ਰਦਰਸਨ ਕਰਨਗੀਆ।ਉਨ੍ਹਾ ਸਮੂਹ ਪੰਜਾਬ ਵਾਸੀਆ ਨੂੰ ਇਸ ਰੋਸ ਪ੍ਰਦਰਸਨ ਵਿਚ ਪਹੁੰਚਣ ਦੀ ਅਪੀਲ ਕੀਤੀ।ਇਸ ਮੌਕੇ ਸਮੂਹ ਗ੍ਰਾਮ ਪੰਚਾਇਤ ਚਕਰ,ਨੌਜਵਾਨ ਕਿਸਾਨ ਮਜਦੂਰ ਏਕਤਾ ਕਲੱਬ ਚਕਰ ਅਤੇ ਇਲਾਕੇ ਦੇ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਸਨ।