ਜਗਰਾਉਂ ,ਨਵੰਬਰ 2020 -( ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ)
ਅੱਜ ਤੋਂ ਕੁਝ ਦਿਨ ਪਹਿਲਾਂ ਆਪਣੇ ਹੀ ਘਰ ਦੇ ਚਾਰੇ ਜੀਅ ਮਾਰ ਕੇ ਆਪ ਜਗਰਾਉਂ ਦੇ ਰੇਲਵੇ ਪੁਲ ਥੱਲੇ ਆ ਰਹੇ ਇੰਜਨ ਅਗੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਗਰਾਉਂ ਰੇਲਵੇ ਪੁਲਿਸ ਨੇ ਅਣਪਛਾਤੇ ਵਿਅਕਤੀ ਦੀ ਲਾਸ਼ ਨੂੰ ਇਥੋਂ ਦੇ ਸਿਵਲ ਹਸਪਤਾਲ ਵਿਖੇ ਰੱਖ ਦਿੱਤਾ ਤਾਂ ਜੋ ਇਸ ਦੀ ਕੋਈ ਪਹਿਚਾਣ ਹੋ ਸਕੇ। ਅੱਜ ਮਿ੍ਰਤਕ ਦੀਆਂ ਤਿੰਨ ਭੈਣਾਂ ਨੇ ਉਸ ਦੀ ਲਾਸ਼ ਨੂੰ ਦੇਖਦੇ ਹੀ ਕਿਹਾ ਕਿ ਇਹ ਉਨ੍ਹਾਂ ਦਾ ਭਰਾ ਰਾਜੀਵ ਸੋੜਾ ਹੈ ਜਿਸ ਨੇ ਆਪਣੇ ਸਾਰੇ ਪਰਿਵਾਰ ਨੂੰ ਮਾਰ ਕੇ ਆਪ ਖੁਦ ਕੁਸ਼ਈ ਕਰ ਲੲਈ। ਲਾਸ਼ ਦੀ ਸ਼ਨਾਖਤ ਕਰਨ ਲਈ ਆਇਆ ਭੈਣਾਂ ਅਤੇ ਹੋਰ ਰਿਸ਼ਤੇਦਾਰ ਇਸ ਵਿਅਕਤੀ ਦੇ ਕਾਰੇ ਤੋਂ ਬੇਹੱਦ ਦੁਖੀ ਸਨ। ਰੇਲਵੇ ਪੁਲਸ ਅਧਿਕਾਰੀ ਜੀਵਨ ਸਿੰਘ ਹੁਣਾਂ ਨੇ ਦੱਸਿਆ ਕਿ ਕਲ ਨੂੰ ਲਾਸ਼ ਪੋਸਟਮਾਰਟਮ ਤੋਂ ਬਾਅਦ ਵਾਰਿਸਾ ਹਵਾਲੇ ਕਰ ਦਿੱਤੀ ਜਾਵੇਗੀ।