ਦੁਨੀਆ ਭਰ 'ਚ ਕੋਰੋਨਾ ਨਾਲ ਇਕ ਲੱਖ 20 ਹਜ਼ਾਰ ਤੋਂ ਜ਼ਿਆਦਾ ਮੌਤਾਂ, ਰੂਸ 'ਚ ਤਾਇਨਾਤ ਕੀਤੀ ਜਾ ਸਕਦੀ ਹੈ ਫ਼ੌਜ

ਲੰਡਨ/ਪੈਰਿਸ,ਅਪ੍ਰੈਲ 2020 -(ਏਜੰਸੀ)- ਕੋਰੋਨਾ ਮਹਾਮਾਰੀ ਨਾਲ ਹੁਣ ਤਕ ਦੁਨੀਆ ਭਰ 'ਚ ਇਕ ਲੱਖ 20 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। 70 ਫ਼ੀਸਦੀ ਮੌਤਾਂ ਇਕੱਲੇ ਯੂਰਪ ਵਿਚ ਹੋਈਆਂ ਹਨ। ਯੂਰਪ ਦੇ ਪੰਜ ਵੱਡੇ ਦੇਸ਼ ਇਟਲੀ, ਸਪੇਨ, ਫਰਾਂਸ, ਬਿ੍ਟੇਨ ਅਤੇ ਜਰਮਨੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ। ਅਮਰੀਕਾ ਅਤੇ ਇਟਲੀ ਪਿੱਛੋਂ ਸਭ ਤੋਂ ਵੱਧ ਪ੍ਰਭਾਵਿਤ ਸਪੇਨ 'ਚ ਮਿ੍ਤਕਾਂ ਦੀ ਗਿਣਤੀ 18 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਈ ਹੈ।

ਸਪੇਨ 'ਚ ਪਿਛਲੇ 24 ਘੰਟਿਆਂ ਵਿਚ 567 ਹੋਰ ਲੋਕਾਂ ਦੀ ਮੌਤ ਹੋਈ। ਇਨਫੈਕਸ਼ਨ ਦੇ 3,045 ਨਵੇਂ ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ ਇਕ ਲੱਖ 72 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਇਸ ਦੇ ਬਾਵਜੂਦ ਸਪੇਨ ਵਿਚ ਐਮਰਜੈਂਸੀ ਕੋਆਰਡੀਨੇਟਰ ਫਰਨਾਡੋ ਸਾਈਮਨ ਨੇ ਕਿਹਾ ਕਿ ਮੌਜੂਦਾ ਅੰਕੜੇ ਦਿਨ ਨੂੰ ਸਕੂਨ ਦੇਣ ਵਾਲੇ ਹਨ। ਦੇਸ਼ ਵਿਚ 30 ਮਾਰਚ ਨੂੰ ਲਾਕਡਾਊਨ ਸਖ਼ਤ ਕਰਦੇ ਹੋਏ ਸਾਰੇ ਤਰ੍ਹਾਂ ਦੇ ਨਿਰਮਾਣ ਕੰਮਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਹਾਲਾਂਕਿ ਸੋਮਵਾਰ ਨੂੰ ਕੁਝ ਪਾਬੰਦੀਆਂ ਨਾਲ ਕੰਸਟਰੱਕਸ਼ਨ ਅਤੇ ਮੈਨੂਫੈਕਚਰਿੰਗ ਖੇਤਰ ਵਿਚ ਛੋਟ ਦਿੱਤੀ ਗਈ ਸੀ।

ਜਰਮਨੀ 'ਚ ਵੀ ਬਿਗੜੇ ਹਲਾਤ

ਜਰਮਨੀ ਦੇ ਰਾਬਰਟ ਕੋਚ ਹੈਲਥ ਇੰਸਟੀਚਿਊਟ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ਦੀ ਗਿਣਤੀ ਘੱਟ ਹੋਣ ਨੂੰ ਮਹਾਮਾਰੀ ਦਾ ਅੰਤ ਨਾ ਮੰਨ ਲਉ। ਈਸਟਰ ਕਾਰਨ ਹਾਲ ਹੀ ਦੇ ਦਿਨਾਂ ਵਿਚ ਟੈਸਟਿੰਗ ਨਹੀਂ ਹੋ ਸਕੀ ਜਿਸ ਕਾਰਨ ਇਸ ਦੀ ਗਿਣਤੀ ਘੱਟ ਰਹੀ ਹੈ। ਜਰਮਨੀ ਵਿਚ ਇਨਫੈਕਸ਼ਨ ਦੇ 2,082 ਨਵੇਂ ਮਾਮਲਿਆਂ ਦਾ ਪਤਾ ਲੱਗਾ ਹੈ। ਉੱਥੇ ਕੁਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਵੱਧ ਕੇ ਇਕ ਲੱਖ 30 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ।

ਰੂਸ ਹੋ ਸਕਦਾ ਫੌਜ ਹਵਾਲੇ

ਇਨਫੈਕਸ਼ਨ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਰੂਸ ਵਿਚ ਇਸ ਨਾਲ ਨਿਪਟਣ ਲਈ ਫ਼ੌਜ ਦੀ ਮਦਦ ਲਈ ਜਾ ਸਕਦੀ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਅਸੀਂ ਦੇਖ ਰਹੇ ਹਾਂ ਕਿ ਹਰੇਕ ਦਿਨ ਸਥਿਤੀ ੂਬਦਲ ਰਹੀ ਹੈ। ਹਾਲਾਂਕਿ ਬਦਕਿਸਮਤੀ ਨਾਲ ਇਸ ਵਿਚ ਕੋਈ ਸੁਧਾਰ ਨਹੀਂ ਹੋ ਰਿਹਾ ਹੈ। ਸੋਮਵਾਰ ਨੂੰ ਰੂਸ ਵਿਚ ਇਨਫੈਕਸ਼ਨ ਦੇ 2,558 ਨਵੇਂ ਮਾਮਲੇ ਦਰਜ ਕੀਤੇ ਗਏ। ਇਸ ਤਰ੍ਹਾਂ ਉੱਥੇ ਪ੍ਰਭਾਵਿਤ ਲੋਕਾਂ ਦੀ ਗਿਣਤੀ 21,102 ਹੋ ਗਈ ਹੈ। ਮਹਾਮਾਰੀ ਨਾਲ ਦੇਸ਼ ਵਿਚ ਹੁਣ ਤਕ 210 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਕੋਰੋਨਾ ਵਾਇਰਸ ਦੇ ਲਗਾਤਾਰ ਵਾਧੇ ਨੂੰ ਦੇਖਦੇ ਹੋਏ ਬਿ੍ਟੇਨ 'ਚ ਵੀ ਲਾਗੂ ਰਹੇਗਾ ਲਾਕਡਾਊਨ 

ਬਿ੍ਟੇਨ ਵਿਚ ਇਸ ਹਫ਼ਤੇ ਲਾਕਡਾਊਨ ਲਾਗੂ ਰਹੇਗਾ। ਇਹ ਐਲਾਨ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਗ਼ੈਰ-ਹਾਜ਼ਰੀ ਵਿਚ ਕੰਮਕਾਜ ਸੰਭਾਲਣ ਵਾਲੇ ਵਿਦੇਸ਼ ਮੰਤਰੀ ਡੋਮੀਨਿਕ ਰਾਓ ਨੇ ਕੀਤਾ। ਉਨ੍ਹਾਂ ਕਿਹਾ ਕਿ ਮਿ੍ਤਕਾਂ ਦੀ ਵੱਧਦੀ ਗਿਣਤੀ ਵਿਚਕਾਰ ਅੰਕੜਿਆਂ ਦੇ ਕੁਝ ਸਕਾਰਾਤਮਕ ਸੰਕੇਤ ਵੀ ਹਨ ਜੋ ਇਸ ਪਾਸੇ ਇਸ਼ਾਰਾ ਕਰਦੇ ਹਨ ਕਿ ਅਸੀਂ ਇਹ ਲੜਾਈ ਜਿੱਤਣ ਵਾਲੇ ਹਾਂ। ਫਿਲਹਾਲ ਲਾਕਡਾਊਨ 'ਚ ਕਿਸੇ ਤਰ੍ਹਾਂ ਦਾ ਪਰਿਵਰਤਨ ਨਹੀਂ ਕੀਤਾ ਜਾ ਰਿਹਾ ਹੈ।

ਕੋਰੋਨਾ ਵਾਇਰਸ ਦੇ ਚਲਦਿਆਂ ਦੱਖਣੀ ਅਫਰੀਕਾ 'ਚ ਅਪਰਾਧ ਵਧੇ

ਦੱਖਣੀ ਅਫਰੀਕਾ ਵਿਚ ਲਾਕਡਾਊਨ ਦੌਰਾਨ ਅਪਰਾਧਾਂ ਦਾ ਗ੍ਰਾਫ ਵੱਧ ਗਿਆ ਹੈ। ਹੁਣ ਤਕ ਉੱਥੇ ਦੋ ਹਜ਼ਾਰ ਤੋਂ ਜ਼ਿਆਦਾ ਲੋਕ ਕੋਰੋਨਾ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਬੇਸਿਕ ਸਿੱਖਿਆ ਮੰਤਰੀ ਨੇ ਸੋਮਵਾਰ ਨੂੰ ਕਿਹਾ ਕਿ 27 ਮਾਰਚ ਨੂੰ ਲਾਕਡਾਊਨ ਸ਼ੁਰੂ ਹੋਣ ਪਿੱਛੋਂ ਹੁਣ ਤਕ 183 ਸਕੂਲਾਂ ਵਿਚ ਲੁੱਟਮਾਰ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਇਸ ਦੇ ਇਲਾਵਾ ਸ਼ਰਾਬ ਦੀਆਂ ਦੁਕਾਨਾਂ ਨੂੰ ਵੀ ਲੋਕ ਲੁੱਟ ਕੇ ਲਿਜਾ ਰਹੇ ਹਨ।

ਨੇਪਾਲ ਵਧੀਆ ਲਾਕਡਾਉਨ

ਨੇਪਾਲ ਵਿਚ ਲਾਕਡਾਊਨ 27 ਅਪ੍ਰੈਲ ਤਕ ਵਧਾ ਦਿੱਤਾ ਗਿਆ ਹੈ। ਉੱਥੇ 24 ਮਾਰਚ ਤੋਂ ਲਾਕਡਾਊਨ ਜਾਰੀ ਹੈ।

ਇਰਾਨ ਵਿੱਚ ਅੱਜ ਦੀ ਸਥਿਤੀ ਕੁਸ ਚੰਗੀ

ਈਰਾਨ 'ਚ ਅਪ੍ਰੈਲ ਦੌਰਾਨ ਪਹਿਲੀ ਵਾਰ ਮਿ੍ਤਕਾਂ ਦੀ ਗਿਣਤੀ 100 ਤੋਂ ਘੱਟ ਰਹੀ।

ਨਿਉਜੀਲੈਂਡ ਜਾਰੀ ਰੱਖੇ ਗਾ ਲਾਕਡਾਉਨ

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਅਰਡਰਨ ਨੇ ਕਿਹਾ ਹੈ ਕਿ ਲਾਕਡਾਊਨ ਖ਼ਤਮ ਕਰਨ ਦਾ ਇਹ ਉਚਿਤ ਸਮਾਂ ਨਹੀਂ ਹੈ।