ਮੁੰਬਈ 'ਚ ਉੱਡੀਆਂ ਲਾਕਡਾਊਨ ਦੀਆਂ ਧੱਜੀਆਂ, ਬਾਂਦਰਾ ਸਟੇਸ਼ਨ 'ਤੇ ਇਕੱਠੇ ਹੋਏ ਹਜ਼ਾਰਾਂ ਮਜ਼ਦੂਰ

ਬਾਦਰਾ/ਮੁੰਬਈ, ਅਪ੍ਰੈਲ 2020 -( ਏਜੰਸੀ)- 

ਕੋਰੋਨਾ ਵਾਇਰਸ ਦੇਸ਼ 'ਚ ਅੱਜ ਹੀ ਲਾਕਡਾਊਨ ਵਧਾਇਆ ਗਿਆ ਹੈ ਪਰ ਮੁੰਬਈ 'ਚ ਲਾਕਡਾਊਨ ਦਾ ਭਾਰੀ ਉਲੰਘਣ ਸਾਹਮਣੇ ਆਇਆ ਹੈ। ਲੋਕ ਸੜਕਾਂ 'ਤੇ ਉੱਤਰ ਆਏ ਹਨ। ਬਾਂਦਰਾ ਸਟੇਸ਼ਨ 'ਤੇ ਸੈਂਕੜੇ ਮਜ਼ਦੂਰ ਇਕੱਠੇ ਹੋ ਗਏ ਹਨ ਅਤੇ ਪ੍ਰਦਰਸ਼ਨ ਕਰ ਰਹੇ ਹਨ। ਇੰਨੇ ਸਾਰੇ ਲੋਕਾਂ ਨੂੰ ਸੜਕ 'ਤੇ ਆਉਣ ਨਾਲ ਕੋਰੋਨਾ ਦੇ ਫੈਲਣ ਦਾ ਖ਼ਤਰਾ ਵਧ ਗਿਆ ਹੈ।

ਜਾਣਕਾਰੀ ਅਨੁਸਾਰ, ਇਹ ਲੋਕ ਖਾਣ ਦੀ ਸਮੱਸਿਆ ਦੱਸ ਰਹੇ ਹਨ ਅਤੇ ਘਰ ਭੇਜਣ ਦੀ ਮੰਗ ਕਰ ਰਹੇ ਹਨ। ਕੋਰੋਨਾ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਮੁੰਬਈ 'ਚ ਇਸ ਕਦਰ ਭੀੜ ਦਾ ਇਕੱਠਾ ਹੋਣਾ ਕਾਫ਼ੀ ਡਰਾਉਣ ਵਾਲਾ ਹੈ। ਮਜ਼ਦੂਰਾਂ ਨੂੰ ਹਟਾਉਣ ਲਈ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ। ਦੱਸਿਆ ਜਾ ਰਿਹਾ ਏ ਕਿ ਲਗਭਗ 4:30 ਵਜੇ ਤੋਂ ਲੋਕ ਬਾਂਦਰਾ ਸਟੇਸ਼ਨ ਕੋਲ ਇਕੱਠੇ ਹੋ ਰਹੇ ਸਨ। ਪੁਲਿਸ ਨੇ ਪਹੁੰਚ ਕੇ ਪਹਿਲਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ 6 ਵਜੇ ਦੇ ਆਸਪਾਸ ਪੁਲਿਸ ਨੇ ਲਾਠੀਚਾਰਜ ਕੀਤਾ।

ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੀ ਕਾਰਵਾਈ ਤੋਂ ਬਾਅਦ ਭੀੜ ਘੱਟ ਹੋ ਗਈ ਹੈ। ਲੋਕਾਂ 'ਚ ਇਹ ਚਰਚਾ ਹੈ ਕਿ ਲਾਕਡਾਊਨ ਕਦ ਤਕ ਚੱਲੇਗਾ। ਅਜਿਹੇ ਲੋਕ ਘਬਰਾ ਗਏ ਹਨ। ਸਥਾਨਕ ਆਗੂਆਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਕੋਈ ਦਿੱਕਤ ਨਹੀਂ ਹੋਵੇਗੀ ਅਤੇ ਹਰ ਸੰਭਵ ਮਦਦ ਕੀਤੀ ਜਾਵੇਗੀ। ਉੱਥੇ ਖ਼ਬਰ ਆ ਰਹੀ ਹੈ ਕਿ ਰਾਤ 8 ਵਜੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਪ੍ਰੈੱਸ ਕਾਨਫਰੰਸ ਕਰਨਗੇ।