ਅਮਰੀਕਾ 'ਚ 24 ਘੰਟੇ 'ਚ 1920 ਲੋਕਾਂ ਦੀ ਜਾਨ ਗਈ , ਤਿੰਨ ਦਿਨਾਂ 'ਚ ਲਗਪਗ 6000 ਮੌਤਾਂ

ਵਾਸ਼ਿੰਗਟਨ,ਅਪ੍ਰੈਲ 2020 -(ਏਜੰਸੀ)-

 ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਅਮਰੀਕਾ 'ਚ ਸੰਕ੍ਰਮਿਤ ਲੋਕਾਂ ਦਾ ਅੰਕੜਾ ਪੰਚ ਲੱਖ 220 ਹਜ਼ਾਰ ਦੇ ਪਾਰ ਪਹੁੰਚ ਚੁੱਕਾ ਹੈ। ਕੋਰੋਨ ਵਾਇਰਸ ਦੀ ਵਜ੍ਹਾ ਨਾਲ ਬੀਤੇ 24 ਘੰਟੇ 'ਚ 1920 ਪੀੜਤਾਂ ਨੇ ਦਮ ਤੋੜ ਦਿੱਤਾ ਹੈ। ਅੰਕੜਿਆਂ ਅਨੁਸਾਰ, ਅਮਰੀਕਾ 'ਚ ਹੁਣ ਤਕ ਕੁੱਲ 20,602 ਕੋਰੋਨਾ ਪੀੜਤਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 31 ਹਜ਼ਾਰ ਤੋਂ ਜ਼ਿਆਦਾ ਮਰੀਜ਼ ਠੀਕ ਹੋ ਚੁੱਕੇ ਹਨ।

ਦੇਸ਼ ਵਿਚ ਕੋਰੋਨਾ ਮਹਾਮਾਰੀ ਦਾ ਕੇਂਦਰ ਬਣੇ ਨਿਊਯਾਰਕ ਸੂਬੇ 'ਚ ਹੀ ਇਕ ਲੱਖ 70 ਹਜ਼ਾਰ ਤੋਂ ਜ਼ਿਆਦਾ ਮਾਮਲੇ ਹਨ। ਇਸ ਸੂਬੇ 'ਚ ਹੁਣ ਤਕ 7,800 ਤੋਂ ਜ਼ਿਆਦਾ ਪੀੜਤਾਂ ਦੀ ਜਾਨ ਜਾ ਚੁੱਕੀ ਹੈ ਜਦਕਿ ਗੁਆਂਢੀ ਸੂਬੇ ਨਿਊਜਰਸੀ 'ਚ ਦੋ ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ ਤੇ 54 ਹਜ਼ਾਰ ਤੋਂ ਜ਼ਿਆਦਾ ਸੰਕ੍ਰਮਿਤ ਹਨ। ਟਰੰਪ ਨੇ ਕਿਹਾ ਕਿ ਮਹਾਮਾਰੀ ਦੇ ਕੇਂਦਰ ਨਿਊਯਾਰਕ ਦੇ ਹਸਪਤਾਲਾਂ 'ਚ ਭਰਤੀ ਹੋਣ ਵਾਲੇ ਨਵੇਂ ਮਰੀਜ਼ਾਂ ਦੀ ਗਿਣਤੀ 'ਚ ਕਮੀ ਆ ਰਹੀ ਹੈ।

ਉੱਥੇ ਹੀ ਆਲਮੀ ਪੱਧਰ 'ਤੇ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਇਕ ਲੱਖ 8 ਹਜ਼ਾਰ ਹੋ ਗਈ ਹੈ। ਜੌਨਸ ਹੌਪਕਿੰਸ ਯੂਨੀਵਰਸਿਟੀ ਦੇ ਕੋਰੋਨਾ ਵਾਇਰਸ ਸੈਂਟਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਦੁਨੀਆ ਭਰ 'ਚ ਹੁਣ ਤਕ 17,76,157 ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹਨ, ਜਦਕਿ 1,08,804 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੁਨੀਆ ਭਰ 'ਚ ਹੁਣ ਤਕ ਕੁੱਲ 4,02,903 ਲੋਕ ਠੀਕ ਹੋ ਚੁੱਕੇ ਹਨ।