ਮਹਿਲ ਕਲਾਂ/ਸਾਦਿਕ- 25 ਅਗਸਤ- (ਗੁਰਸੇਵਕ ਸੋਹੀ)- ਅੱਜ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਖਾਰਾ ਦੀ ਮਹੀਨਾਵਾਰ ਮੀਟਿੰਗ ਪਿੰਡ ਵਾੜਾ ਦੁਰਾਕਾ ਦੇ ਸ੍ਰੀ ਗੁਰੂਦੁਆਰਾ ਸਾਹਿਬ ਵਿਖੇ ਬਲਾਕ ਪ੍ਰਧਾਨ ਡਾਕਟਰ ਅਮ੍ਰਿਤਵੀਰ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਕੀਤੀ ਗਈ ।ਜਿਸ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਡਾਕਟਰ ਰਸ਼ਪਾਲ ਸਿੰਘ ਸੰਧੂ,ਡਾਕਟਰ ਗੁਰਤੇਜ ਮਚਾਕੀ ਜਿਲ੍ਹਾ ਜਰਨਲ ਸਕੱਤਰ,ਡਾਕਟਰ ਜਗਦੇਵ ਸਿੰਘ ਚਹਿਲ ਚੇਅਰਮੈਨ ਉਚ ਪੱਧਰੀ ਕਮੇਟੀ,ਡਾਕਟਰ ਕੋਰ ਸਿੰਘ ਸੂਰਘੂਰੀ ਜਿਲਾ ਚੇਅਰਮੈਨ,ਡਾਕਟਰ ਜਸਵਿੰਦਰ ਸਿੰਘ ਖੀਵਾ ਉਚ ਪੱਧਰੀ ਕਮੇਟੀ ਮੈਂਬਰ,ਡਾਕਟਰ ਜਸਵੀਰ ਸਿੰਘ ਸਮਾਲਸਰ ਉਚ ਪੱਧਰੀ ਕਮੇਟੀ ਮੈਂਬਰ,ਡਾਕਟਰ ਗੁਰਪਾਲ ਸਿੰਘ ਮੋੜ ਜਿਲ੍ਹਾ ਜਥੇਬੰਦਕ ਸਕੱਤਰ,ਡਾਕਟਰ ਕੇਵਲ ਕਿਰਸ਼ਨ ਸ਼ਰਮਾ ਸਾਬਕਾ ਉਚ ਪੱਧਰੀ ਕਮੇਟੀ ਮੈਂਬਰ,ਡਾਕਟਰ ਗੁਰਤੇਜ ਸਿੰਘ ਖਾਲਸਾ ਉਚ ਪੱਧਰੀ ਕਮੇਟੀ ਮੈਂਬਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਭ ਤੋਂ ਪਹਿਲਾਂ ਡਾਕਟਰ ਅਮ੍ਰਿਤਵੀਰ ਸਿੰਘ ਸਿੱਧੂ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਮਿਤੀ 10-7-2021 ਨੂੰ ਹੋਈ ਜਿਲ੍ਹਾ ਕਮੇਟੀ ਦੀ ਚੋਣ ਦੀ ਭਰਪੂਰ ਸ਼ਲਾਘਾ ਕੀਤੀ ਉਨ੍ਹਾਂ ਕਿਹਾ ਕਿ ਜੋ ਜਿਲੇ ਦੀ ਚੋਣ ਬਹੁਮਤ ਦੇ ਫੈਸਲੇ ਨਾਲ ਕੀਤੀ ਗਈ ਅਤੇ ਉਹਨਾਂ ਆਪਣੇ ਵੱਲੋਂ ਅਤੇ ਆਪਣੀ ਸਮੁੱਚੀ ਬਲਾਕ ਕਮੇਟੀ ਅਤੇ ਸਮੂਹ ਮੈਂਬਰਾਂ ਵੱਲੋਂ ਵਧਾਈ ਦਿੱਤੀ ਉਨ੍ਹਾਂ ਕਿਹਾ ਇਸ ਵਾਰ ਜਿਲ੍ਹਾ ਕਮੇਟੀ ਦੀ ਵਾਂਗ ਡੋਰ ਬਹੁਤ ਸੂਝਵਾਨ ਅਤੇ ਅਣਥੱਕ ਆਗੂਆ ਨੂੰ ਜੰਥੇਬੰਦੀ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਅਤੇ ਸਾਨੂੰ ਵਿਸ਼ਵਾਸ ਹੈ ਉਹ ਸਾਰੇ ਬਲਾਕਾਂ ਦੇ ਸਹਿਯੋਗ ਨਾਲੇ ਜੋ ਪਿਛਲੇ ਦਿਨੀਂ ਜਿਲ੍ਹਾ ਬਾਡੀ ਵੱਲੋਂ ਸਰਕਾਰ ਵਿਰੁੱਧ ਕੀਤੇ ਸਘਰੰਸ਼ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਵਿਸ਼ਵਾਸ਼ ਦਿਵਾਇਆ ਕਿ ਆਉਣ ਵਾਲੇ ਦਿਨਾਂ ਵਿੱਚ ਜੋ ਉਚ ਪੱਧਰੀ ਕਮੇਟੀ ਅਤੇ ਜਿਲ੍ਹਾ ਕਮੇਟੀ ਸਾਡੇ ਬਲਾਕ ਨੂੰ ਹੁਕਮ ਜਾਰੀ ਕਰੇਗੀ ਅਸੀਂ ਉਸ ਪੂਰੀ ਤਨਦੇਹੀ ਨਾਲ ਜੰਥੇਬੰਦੀ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਾਗੇ ਅਤੇ ਉਚ ਪੱਧਰੀ ਕਮੇਟੀ ਅਤੇ ਜਿਲ੍ਹਾ ਕਮੇਟੀ ਅਤੇ ਜਿਲ੍ਹਾ ਪ੍ਰਧਾਨ ਡਾਕਟਰ ਰਸ਼ਪਾਲ ਸਿੰਘ ਸੰਧੂ ਨੇ ਬਲਾਕ ਖਾਰਾ ਦੇ ਮੈਂਬਰਾਂ ਨੂੰ ਆਪਣੇ ਆਪਣੇ ਭਾਸ਼ਣ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਕਿ ਜੇਕਰ ਅਸੀਂ ਆਪਣੀ ਰੋਜ਼ੀ ਰੋਟੀ ਜਾ ਆਪਣੇ ਕਿਤੇ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਸਾਰਿਆਂ ਨੂੰ ਪਹਿਲਾਂ ਦੀ ਤਰ੍ਹਾਂ ਇਕ ਮੁੱਠ ਹੋਕੇ ਇੱਕੋ ਝੰਡੇ ਥੱਲੇ ਇਕੱਠੇ ਹੋ ਕੇ ਲੜਾਈ ਲੜ ਸਕਦੇ ਹਾਂ ਤਾਂ ਅਸੀਂ ਗੁੰਗੀ ਬੋਲੀ ਸਰਕਾਰ ਨੂੰ ਆਪਣੀ ਮੰਗਾ ਦਾ ਹਲ ਕਰਨ ਲਈ ਮਜਬੂਰ ਕਰ ਸਕਦੇ ਅਤੇ ਜਿਲ੍ਹਾ ਪ੍ਰਧਾਨ ਡਾਕਟਰ ਰਸ਼ਪਾਲ ਸਿੰਘ ਸੰਧੂ ਨੇ ਵਿਸ਼ਵਾਸ਼ ਦਿਵਾਇਆ ਕਿ ਕਿ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਸਾਰੇ ਬਲਾਕ ਮੈਂਬਰਾਂ ਅਤੇ ਬਲਾਕ ਕਮੇਟੀਆ ਦੇ ਸਹਿਯੋਗ ਨਾਲ ਸੰਘਰਸ਼ ਨੂੰ ਵੱਡੇ ਪੱਧਰ ਕਰਨ ਦਾ ਜਲਦੀ ਤੋਂ ਜਲਦੀ ਪਰੋਗਰਾਮ ਬਣਾਕੇ ਬਲਾਕ ਪ੍ਰਧਾਨਾਂ ਨੂੰ ਦੱਸਿਆ ਜਾਵੇਗਾ ਅਤੇ ਜਿਲ੍ਹਾ ਪ੍ਰਧਾਨ ਡਾਕਟਰ ਰਸ਼ਪਾਲ ਸਿੰਘ ਸੰਧੂ ਅਤੇ ਉਨ੍ਹਾਂ ਦੀ ਪੂਰੀ ਟੀਮ ਵੱਲੋਂ ਬਲਾਕ ਖਾਰਾ ਦੇ ਸਮੂਹ ਅਹੁਦੇਦਾਰਾਂ ਅਤੇ ਸਮੂਹ ਮੈਂਬਰਾਂ ਨੂੰ ਆਪਣੀ ਜੰਥੇਬੰਦੀ ਦੇ ਆਈ ਕਾਰਡ ਅਤੇ ਪ੍ਮਾਨਪੱਤਰ ਜਾਰੀ ਕੀਤੇ ਗਏ ਅਤੇ ਅਖੀਰ ਵਿੱਚ ਬਲਾਕ ਖਾਰਾ ਦੀ ਸਮੂਹ ਮੈਂਬਰਾਂ ਅਤੇ ਅਹੁਦੇਦਾਰਾਂ ਵੱਲੋਂ ਆਪਣੇ ਬਲਾਕ ਵਿਚ ਪਹੁੰਚੇ ਉਚ ਪੱਧਰੀ ਕਮੇਟੀ ਅਤੇ ਜਿਲ੍ਹਾ ਕਮੇਟੀ ਅਹੁਦੇਦਾਰਾਂ ਨੂੰ ਸਨਮਾਨ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ ਇਸ ਮੋਕੇ ਡਾਕਟਰ ਦਿਲਜੀਤ ਸਿੰਘ ਢਿੱਲੋਂ ਬਲਾਕ ਸਕੱਤਰ,ਡਾਕਟਰ ਠਾਣਾ ਸਿੰਘ ਬਲਾਕ ਚੇਅਰਮੈਨ,ਡਾਕਟਰ ਮਨਜੀਤ ਸਿੰਘ ਬਲਾਕ ਖਜਾਨਚੀ,ਡਾਕਟਰ ਸੁਖਜਿੰਦਰ ਸਿੰਘ ਸਟੇਜ ਸਕੱਤਰ ਤੋਂ ਇਲਾਵਾ ਆਦਿ ਹਾਜ਼ਰ ਸਨ।