ਅੰਤਰਰਾਸ਼ਟਰੀ

ਇਤਿਹਾਸ ਵਿੱਚ ਪਹਿਲੀ ਵਾਰ ਏਸ਼ੀਅਨ ਮੂਲ ਦਾ ਵਿਅਕਤੀ ਬਣਿਆ ਬਰਤਾਨੀਆ ਦਾ ਪ੍ਰਧਾਨਮੰਤਰੀ

 ਦੀਵਾਲੀ ਦੀ ਇਕ ਅਹਿਮ ਰਾਤ ਨੂੰ ਜਗੇਗੀ ਬਰਤਾਨੀਆ ਦੀ 10 ਡਾਊਨਿੰਗ ਸਟ੍ਰੀਟ ਉੱਪਰ ਪ੍ਰਧਾਨਮੰਤਰੀ ਰਿਸ਼ੀ ਸੂਨਕ ਦੇ ਨਾਂ ਤੇ ਮੋਮਬੱਤੀ  

ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ  ਗੁਜਰਾਂਵਾਲਾ ਦੀ ਧਰਤੀ ਨੂੰ ਦੂਜੀ ਵਾਰ ਰਾਜ ਭਾਗ ਮਿਲੇਗਾ

ਲੰਡਨ, 24 ਅਕਤੂਬਰ ( ਅਮਰਜੀਤ ਸਿੰਘ ਗਰੇਵਾਲ)  ਅੱਜ ਤੋਂ ਬਰਤਾਨੀਆ ਦੇ ਪ੍ਰਧਾਨ ਮੰਤਰੀ ਹੋਣਗੇ ਰਿਸ਼ੀ ਸੂਨਕ  । ਰਿਸ਼ੀ ਸੂਨਕ ਤੇ ਬਰਤਾਨੀਆ ਦੇ ਪ੍ਰਧਾਨਮੰਤਰੀ ਬਣਨ ਨਾਲ ਇਤਿਹਾਸ ਨੇ ਇਕ ਹੋਰ ਵੱਡੀ ਕਰਵਟ ਲਈ  ਪਹਿਲੀ ਵਾਰ ਮਹਾਰਾਜਾ ਰਣਜੀਤ ਸਿੰਘ ਨੇ ਗੁਜਰਾਂ ਵਾਲਾ ਦੀ ਧਰਤੀ ਦੇ ਖਾਨਦਾਨ ਨੂੰ ਰਾਜ ਸੱਤਾ ਤੇ ਬੈਠਿਆਂ ਦਿਖਾਇਆ ਸੀ ਤੇ ਹੁਣ ਰਿਸ਼ੀ ਸੁਨਕ ਨੇ ਇਹ ਇਤਿਹਾਸ ਇੰਗਲੈਂਡ ਦਾ ਪ੍ਰਧਾਨ ਮੰਤਰੀ ਬਣ ਕੇ ਦੁਹਰਾਇਆ ਹੈ।
ਰਿਸ਼ੀ ਸੁਨਕ ਦੇ ਪੁਰਖਿਆਂ ਦਾ ਸ਼ਹਿਰ ਵੀ ਗੁਜਰਾਂਵਾਲਾ ਹੀ ਹੈ। ਲੰਮਾ ਸਮਾਂ ਪਹਿਲਾਂ ਉਹ ਇਸ ਸ਼ਹਿਰ ਨੂੰ ਛੱਡ ਕਮਾਈਆਂ ਕਰਨ ਪਰਦੇਸ ਤੁਰ ਗਏ ਸਨ।
ਅੱਜ ਰਿਸ਼ੀ ਸੂਨਕ ਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਬਣਨ ਨਾਲ ਪੂਰੀ ਦੁਨੀਆਂ ਵਿੱਚ ਵਸਣ ਵਾਲੇ ਪੰਜਾਬੀਆਂ ਦੀਆਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਖੁਸ਼ੀਆਂ ਵਿੱਚ ਹੋਰ ਚਾਰ ਗੁਣਾ ਵਾਧਾ ਹੋ ਗਿਆ ਹੈ  ।

ਟਰੂਡੋ ਵੱਲੋਂ ਕੈਨੇਡਾ ’ਚ ਕੱਟੜਪੰਥੀਆਂ ’ਤੇ ਕਾਰਵਾਈ ਨਾ ਕਰਨ ਤੋਂ ਭਾਰਤ ਨਾਰਾਜ਼

ਨਵੀਂ ਦਿੱਲੀ, 11 ਅਕਤੂਬਰ(ਏਜੰਸੀ )  ਭਾਰਤ ਨੇ ਜਸਟਿਨ ਟਰੂਡੋ ਪ੍ਰਸ਼ਾਸਨ ਵੱਲੋਂ ਕੈਨੇਡਾ ਵਿੱਚ ਸਿੱਖਸ ਫਾਰ ਜਸਟਿਸ ਵਰਗੀਆਂ ਕੱਟੜਪੰਥੀ ਜਥੇਬੰਦੀਆਂ ਵੱਲੋਂ ਕੀਤੀਆਂ ਜਾ ਰਹੀਆਂ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਰੋਕਣ ਲਈ ਢੁੱਕਵੇਂ ਕਦਮ ਨਾ ਚੁੱਕੇ ਜਾਣ ਦਾ ਸਖ਼ਤ ਨੋਟਿਸ ਲਿਆ ਹੈ। ਜਿਸ ਕਾਰਨ ਦੁਵੱਲੇ ਸਬੰਧਾਂ ਵਿੱਚ ਖਟਾਸ ਆ ਗਈ ਹੈ। ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸਪੱਸ਼ਟ ਕੀਤਾ ਹੈ ਕਿ ਨਵੀਂ ਦਿੱਲੀ ਨੇ ਕੈਨੇਡਾ ਵਿੱਚ ਕੱਟੜਪੰਥੀ ਹਿੰਸਾ ਅਤੇ ਭਾਰਤ ਵਿਰੋਧੀ ਗਤੀਵਿਧੀਆਂ ਦਾ ਮੁੱਦਾ ਟਰੂਡੋ ਸਰਕਾਰ ਕੋਲ ਉਠਾਇਆ ਹੈ ਅਤੇ ਉਹ ਕੈਨੇਡੀਅਨ ਸਰਕਾਰ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੈ। ਜੈਸ਼ੰਕਰ ਨੇ ਕੱਲ੍ਹ ਆਸਟ੍ਰੇਲੀਆ ਦੇ ਕੈਨਬਰਾ ਵਿੱਚ ਪੱਤਰਕਾਰ ਨੂੰ ਜਵਾਬ ਦਿੰਦਿਆਂ ਕਿਹਾ ਕਿ ਕੈਨੇਡਾ ਨੂੰ ਹਿੰਸਾ ਅਤੇ ਕੱਟੜਤਾ ਦਾ ਪ੍ਰਚਾਰ ਕਰਨ ਵਾਲੀਆਂ ਭਾਰਤ ਵਿਰੋਧੀ ਤਾਕਤਾਂ ਦੁਆਰਾ ਪ੍ਰਗਟਾਵੇ ਦੀ ਆਜ਼ਾਦੀ ਦੀ ਦੁਰਵਰਤੋਂ ਕਰਨ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ। 

ਕੈਲੇਫੋਰਨੀਆ ਚ ਸਿੱਖ ਪਰਿਵਾਰ ਨੂੰ ਕਤਲ ਕਰਨ ਵਾਲੇ ’ਤੇ ਲੱਗੇ 4 ਦੋਸ਼

ਕੈਲੇਫੋਰਨੀਆ/ਲੰਡਨ, 11 ਅਕਤੂਬਰ( ਖਹਿਰਾ )  ਅਮਰੀਕਾ ਦਿ ਸਟੇਟ ਕੈਲੇਫੋਰਨੀਆ ਵਿੱਚ ਅੱਠ ਮਹੀਨੇ ਦੀ ਬੱਚੀ ਸਮੇਤ ਭਾਰਤੀ ਮੂਲ ਦੇ ਸਿੱਖ ਪਰਿਵਾਰ ਨੂੰ ਅਗਵਾ ਕਰਕੇ ਕਤਲ ਕਰਨ ਦੇ ਮਾਮਲੇ ਵਿੱਚ ਸ਼ਾਮਲ ਮੁਲਜ਼ਮ ’ਤੇ ਕਤਲ ਦੇ ਚਾਰ ਦੋਸ਼ ਲੱਗੇ ਹਨ। ਮੁਲਜ਼ਮ ਜੀਸਸ ਸਲਗਾਡੋ ਕਈ ਸਾਲ ਪਹਿਲਾਂ ਪਰਿਵਾਰ ਦੀ ਮਾਲਕੀ ਵਾਲੀ ਟਰੱਕ ਕੰਪਨੀ ਵਿੱਚ ਕੰਮ ਕਰਦਾ ਸੀ। ਮੁਲਜ਼ਮ ਨੇ ਅੱਠ ਮਹੀਨਿਆਂ ਦੀ ਅਰੂਹੀ ਢੇਰੀ, ਉਸ ਦੀ ਮਾਂ 27 ਸਾਲਾ ਜਸਲੀਨ ਕੌਰ, ਉਸ ਦੇ ਪਿਤਾ 36 ਸਾਲਾ ਜਸਦੀਪ ਸਿੰਘ, ਜਸਦੀਪ ਦੇ ਭਰਾ 39 ਸਾਲਾ ਅਮਨਦੀਪ ਸਿੰਘ ਸਮੇਤ ਚਾਰ ਵਿਅਕਤੀਆਂ ਨੂੰ ਅਗਵਾ ਕਰਕੇ ਕਤਲ ਕਰ ਦਿੱਤਾ ਸੀ। ਉਸ 'ਤੇ 'ਫਸਟ ਡਿਗਰੀ ਕਤਲ' ਦੇ ਚਾਰ ਮਾਮਲਿਆਂ ਦਾ ਦੋਸ਼ ਲਗਾਇਆ ਗਿਆ ਹੈ। ਮਰਸਿਡ ਕਾਊਂਟੀ ਦੇ ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਨੇ ਕਿਹਾ ਕਿ ਇਹ ਹਾਲੇ ਇਹ ਤੈਅ ਨਹੀਂ ਕੀਤਾ ਗਿਆ ਕਿ 48 ਸਾਲਾ ਸਲਗਾਡੋ ਨੂੰ ਸਜ਼ਾ-ਏ-ਮੌਤ ਦੀ ਅਪੀਲ ਕੀਤੀ ਜਾਵੇ ਜਾਂ ਨਹੀਂ। ਇਸ ਘਟਨਾ ਨੇ ਇੱਕ ਵੇਰ ਅਮਰੀਕਾ ਵਿੱਚ ਵਸਣ ਵਾਲੇ ਪੰਜਾਬੀਆਂ ਨੂੰ ਪੂਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ । ਛੋਟੀ ਬੱਚੀ ਦੇ ਕਤਲ ਦੀ ਘਟਨਾ ਦੀ ਪੂਰੀ ਦੁਨੀਆਂ ਵਿੱਚ ਵੱਡੇ ਪੱਧਰ ਤੇ ਨਿੰਦਾ ਹੋ ਰਹੀ ਹੈ ।ਪਰ ਹੁਣ ਦੇਖਣਾ ਇਹ ਹੋਵੇਗਾ ਕਿ ਆਉਂਦੇ ਸਮੇਂ ਵਿੱਚ ਅਮਰੀਕਾ ਦੀ  ਜੁਡੀਸ਼ਰੀ ਇਸ ਤੇ ਕੀ ਫੈਸਲਾ ਕਰਦੀ ਹੈ  ।

British MP V Sharma ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਚ ਵੋਟ ਪਾਉਣ ਆਏ ਨੂੰ ਕੱਢੀਆਂ ਗਾਲਾਂ-VIDEO

Argument between member of public and MP Varindera Sharma Southall London

ਕਈ ਇਸ ਤਰਾ ਦੀਆਂ ਗੱਲਾਂ ਹੁੰਦੀਆਂ ਹਨ ਜਿਹੜੀਆਂ ਸਾਡੇ ਸਮਾਜ ਵਿਚ ਸਿੱਖਾਂ ਪ੍ਰਤੀ ਕਿਤੇ ਨ ਕਿਤੇ ਮਾੜਾ ਪ੍ਰਭਾਵ ਛੜਦੀਆ ਹਨ

ਇਸੇ ਤਰ੍ਹਾਂ ਦੀ ਇਕ ਘਟਨਾ ਵਾਪਰੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਬੰਧਕਾਂ ਦੀ ਚੋਣ ਦੀਆਂ ਵੋਟਾਂ ਵਾਲੇ ਦਿਨ

ਜਿੱਥੇ ਸਾਊਥਾਲ ਦੇ ਮੈਂਬਰ ਪਾਰਲੀਮੈਂਟ ਵੋਟਾਂ ਪਾਉਣ ਲਈ ਵੋਟ ਸਥਾਨ ਤੇ ਪੁੱਜੇ 

ਜਿੱਥੇ ਕੁਝ ਸੀਰੀਅਸ ਗੱਲਾਂ ਤੋਂ ਬਾਅਦ ਤੂੰ-ਤੂੰ ਮੈਂ-ਮੈਂ ਹੋ ਗਈ 

ਫਿਰ ਓਥੇ ਜੋਂ ਹੋਇਆ ਤੁਸੀ ਦੇਖ ਸਕਦੇ ਹੋ ਵੀਡਿਓ ਰਾਹੀ 

ਦੋਨੋਂ ਪਾਸਿਆਂ ਦੀ ਗੱਲ ਸੁਣਕੇ ਆਪਣਾ ਪ੍ਰਤੀ ਕਰਮ ਜਰੂਰ ਦੇਵੋ 

Facebook Video Link To Watch ; https://fb.watch/g0Zraui1Mp/

ਬੇਹੱਦ ਮੰਦਭਾਗੀ ਘਟਨਾ, ਕੈਲੇੋਫੋਰਨੀਆ ਵਿੱਚ 2 ਦਿਨ ਪਹਿਲਾ ਕਿਡਨੈਪ ਕਿਤੇ 4 ਪੰਜਾਬੀਆਂ ਦੀਆਂ ਲਾਸਾਂ ਬਰਾਮਦ

ਜਿਨਾ ਵਿੱਚ ਇਕ ਛੋਟੀ ਬੱਚੀ ਵੀ ਸ਼ਾਮਲ ਹੈ

 ਕੈਲੇਫੋਰਨੀਆ ਅਮਰੀਕਾ ਚ ਕਿਡਨੈਪ ਹੋਏ ਪਰਿਵਾਰ ਦਾ ਕਤਲ ਕਰ ਦਿੱਤਾ ਗਿਆ। ਖੇਤਾਂ  ਚੋ ਲਾਸ਼ਾਂ ਬਰਾਮਦ 

 

ਬਾਬਾ ਨਜਮੀ ਲਹਿੰਦੇ ਪੰਜਾਬ ਤੋਂ ਅਤੇ ਕੰਵਲਜੀਤ ਖੰਨਾ ਚੜਦੇ ਪੰਜਾਬ ਤੋਂ ਪੁੱਜੇ ਵਿਨੀਪੈਗ ਸਮਾਗਮ ਚ।

ਵਿਨੀਪੈਗ - ਪਿਛਲੇ ਲੰਮੇਂ ਸਮੇਂ ਤੋਂ ਕਨਾਡਾ ਦੇ ਸ਼ਹਿਰ ਵਿਨੀਪੈਗ ਚ ਸਰਗਰਮ ਸਾਹਿਤ ਤੇ ਸਭਿਆਚਾਰਕ ਸਭਾ ਵਲੋਂ ਕਰਵਾਏ ਗਏ ਇਸ ਵਿਸ਼ਾਲ ਭਰਵੀਂ ਹਾਜਰੀ ਵਾਲੇ ਸਮਾਗਮ ਚ ਵਿਨੀਪੈਗ ਦਾ ਪੰਜਾਬੀ ਭਾਈਚਾਰਾ ਪਰਿਵਾਰਾਂ ਸਮੇਤ ਹਾਜਰ ਹੋਇਆ।ਸਭਾ ਦੇ ਆਗੂ ਮੰਗਤ ਸਿੰਘ ਸਹੋਤਾ ਦੇ ਮੰਚ ਸੰਚਾਲਨ ਚ ਪਹਿਲਾਂ ਦੋ ਪੁਸਤਕਾਂ 'ਬੜਾ ਕੁਝ ਕਹਿਣ ਕਹਾਣੀਆ' ਲੇਖਕ ਜਗਮੀਤ ਸਿੰਘ ਪੰਧੇਰ,'ਜਾਨਾਂ ਦੇਸ਼ ਤੋਂ ਵਾਰ ਗਏ ਗਦਰੀ' ਲੇਖਕ ਜਸਦੇਵ ਸਿੰਘ ਲਲਤੋਂ ਸਭਾ ਵਲੋਂ ਮੁੱਖ ਮਹਿਮਾਨਾਂ ਦੀ ਹਾਜਰੀ ਚ ਰਲੀਜ਼ ਕੀਤੀਆਂ ਗਈਆਂ । ਇਸ ਸਮੇਂ ਜਸਬੀਰ ਕੌਰ ਮੰਗੂਵਾਲ,ਡਾਕਟਰ ਪ੍ਰਿਤਪਾਲ ਕੌਰ ਨੇ ਕਵਿਤਾਵਾਂ ਪੇਸ਼ ਕੀਤੀਆਂ। ਇਸ ਸਮੇਂ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਨੇ ਮੁੱਖ ਬੁਲਾਰੇ ਵਜੋਂ ਦੇਸ਼ ,ਦੁਨੀਆਂ ਦੇ ਹਾਲਾਤ ਬਾਰੇ ਚਰਚਾ ਕਰਦਿਆਂ ਕਿਹਾ ਕਿ ਪੂਰੇ ਸੰਸਾਰ ਦੇ ਬਹੁਗਿਣਤੀ ਦੇਸ਼ਾਂ ਦਾ ਅਰਥਚਾਰਾ ਸ਼੍ਰੀ ਲੰਕਾ ਦੇ ਰਾਹ ਚਲ ਰਿਹਾ ਹੈ। ਸੰਸਾਰ ਬੈਂਕ,  ਕੋਮਾਂਤਰੀਮੁਦਰਾ ਫੰਡ ਦੇ ਕਰਜਿਆਂ ਤੇ ਵਿਆਜ ਨੇ ਗਰੀਬ ਤੇ ਵਿਕਾਸਸ਼ੀਲ ਮੁਲਕਾਂ ਦੇ ਅਰਥਚਾਰੇ ਨੂੰ ਅਪਣੇ ਜਕੜਪੰਜੇ ਚ ਬੁਰੀ ਤਰਾਂ ਨਾਲ ਜਕੜ ਲਿਆ ਹੈ।ਵਧਦੀ ਮਹਿੰਗਾਈ, ਤੇਲ ਗੈਸ ਕੀਮਤਾਂ ਚ ਉੜਕਾਂ ਦੇ ਵਾਧੇ ਨੇ ਤੇ ਖਾਸ ਕਰ ਯੁਕਰੇਨ ਜੰਗ ਅਤੇ ਕੋਵਿਡ ਨੇ ਇਨਾਂ ਵੱਡੀ ਗਿਣਤੀ ਦੇਸ਼ਾਂ ਦਾ ਕਚੂਮਰ ਕਢ ਕੇ ਰਖ ਦਿੱਤਾ ਹੈ। ਸਿੱਟਾ ਇਨਾਂ ਦੇਸ਼ਾਂ ਚ ਲੋਕ ਰੋਹ ਨੇ ਕਰਵਟ ਲੈਣੀ ਸ਼ੁਰੂ ਕਰ ਦਿੱਤੀ ਹੈ ਜਿਸਨੂੰ ਇਨਕਲਾਬੀ ਅਗਵਾਈ ਦੀ ਜਰੂਰਤ ਹੈ। ਉਨਾਂ ਕਿਹਾ ਕਿ ਅਮਰੀਕਾ ਦੀ ਅਗਵਾਈ ਚ ਸਾਮਰਾਜੀ ਕਾਰਪੋਰੇਟ ਹੁਣ ਖਾਧ ਪਦਾਰਥਾਂ ਦੀ ਵਿਸ਼ਾਲ ਮੰਡੀ ਤੇ ਕਬਜਾ ਕਰਨ ਲਈ ਦੁਨੀਆਂ ਭਰ ਚ ਜਮੀਨਾਂ ਖਰੀਦ  ਰਹੇ ਹਨ। ਭਾਰਤ ਚ ਤਿੰਨ ਖੇਤੀ ਕਨੂੰਨ ਇਸੇ ਲੜੀ ਦਾ ਨਤੀਜਾ ਸਨ। ਸਾਮਰਾਜ ਕਿਸੇ ਵੀ ਹਾਲਤ ਚ ਅਪਣੇ ਮੁਨਾਫੇ ਨੂੰ ਆਂਚ ਨਹੀਂ ਆਉਣ ਦੇਣੀ ਚਾਹੁੰਦਾ ਜਿਸ ਲਈ ਉਹ ਨਵੀਆਂ ਨੀਤੀਆਂ ਤੇ ਢੰਗ ਤਰੀਕੇ ਇਜਾਦ ਕਰ ਰਿਹਾ ਹੈ।ਉਨਾਂ ਪ੍ਰਵਾਸੀ ਭਾਰਤੀਆਂ ਵਲੋਂ ਕਿਸਾਨ ਅੰਦੋਲਨ ਚ ਪਾਏ ਸ਼ਾਨਦਾਰ ਯੋਗਦਾਨ ਲਈ ਦੇਸੀ ਪੰਜਾਬੀਆਂ ਵਲੋਂ ਧੰਨਵਾਦ ਕੀਤਾ।ਦੇਸ਼ ਚ ਫਿਰਕੂ ਫਾਸ਼ੀਵਾਦ ਦੇ ਵੱਡੇ ਖਤਰੇ ਖਾਸਕਾਰ ਸੰਘੀ ਜੁੰਡਲੀ ਵਲੋਂ ਧਾਰਮਿਕ ਘੱਟ ਗਿਣਤੀਆਂ ਵਿਸ਼ੇਸ਼ਕਰ ਮੁਸਲਮਾਨਾਂ ਖਿਲਾਫ ਭੜਕਾਊ ਨਫਰਤ  ਪ੍ਰਚਾਰ ਤੇ ਸਾਜਿਸ਼ੀ ਹਮਲਿਆਂ ਨੂੰ ਇਕ ਚੁਣੋਤੀ ਕਰਾਰ ਦਿੰਦਿਆਂ ਬਿਲਕਸਬਾਨੋ ਕੇਸ ਦਾ ਹਵਾਲਾ ਦਿੰਦਿਆਂ ਜੋਰਦਾਰ ਆਵਾਜ ਹਰ ਕੋਨੇ ਚੋਂ ਉਠਾਉਣ  ਦਾ ਦਿੱਤਾ। ਇਸ ਸਮੇਂ ਪਾਕਿਸਤਾਨ ਤੋਂ ਕਨਾਡਾ ਫੇਰੀ ਤੇ ਆਏ ਉਘੇ ਸ਼ਾਇਰ ਬਾਬਾ ਨਜਮੀ ਨੇ ਅਪਣੇ ਵਿਸ਼ੇਸ਼ ਅੰਦਾਜ ਚ ਅਪਣੀਆਂ ਕਵਿਤਾਵਾਂ, ਗਜਲਾਂ ਪੇਸ਼ ਕਰਕੇ ਦੋਹਾਂ ਪੰਜਾਬਾਂ ਦੇ ਸਰੋਤਿਆਂ ਦਾ ਮਨ ਮੋਹ ਲਿਆ। ' ਮਸਜਿਦ ਮੇਰੀ ਤੂੰ ਕਿਓਂ ਢਾਹਵੇਂ, ਮੈਂ ਕਿਓਂ ਤੋੜਾਂ ਮੰਦਰ ਨੂੰ। ਆ ਮਿਲ ਕੇ ਪੜੀਏ ਦੋਵੇਂ ਇਕ ਦੂਜੇ ਦੇ ਅੰਦਰ ਨੂੰ।"ਬੇਹਿੰਮਤੇ ਨੇ ਜਿਹੜੇ ਬਹਿਕੇ ਸ਼ਿਕਵਾ ਕਰਨ ਮੁੱਕਦਰਾਂ ਦਾ , ਉਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ"।ਸਵਾ ਘੰਟਾ ਚੱਲੇ ਸ਼ਾਇਰੀ ਦੇ ਇਸ ਨਿਰੰਤਰ ਪ੍ਰਵਾਹ ਨੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ ਤੇ ਵਾਰ ਵਾਰ ਪੰਡਾਲ ਜੋਰਦਾਰ ਤਾੜੀਆਂ ਨਾਲ ਗੂੰਜ ਰਿਹਾ।।  ਕਈ ਸਖਸ਼ੀਅਤਾਂ ਵਲੋਂ ਬਾਬਾ ਨਜਮੀ ਦਾ ਸਨਮਾਨ ਕੀਤਾ ਗਿਆ। ਇਸ ਸਮੇਂ ਹਰਨੇਕ ਸਿੰਘ ਧਾਲੀਵਾਲ,  ਹਰਿੰਦਰ ਸਿੰਘ ਗਿੱਲ, ਅਵਤਾਰ ਸਿੱਧੂ,  ਹਰਦੀਪ ਅਖਾੜਾ, ਡਾਕਟਰ ਜਸਵਿੰਦਰ,ਸਾਬਕਾ ਵਿਧਾਇਕ ਮਹਿੰਦਰ ਸਿੰਘ ਸਰਾਂ , ਜਗਦੀਸ਼ਰ ਸਿੰਘ ,  ਮਨਜੀਤ ਬੱਧਨੀ, ਗੁਰਮੀਤ ਸਿੰਘ ਜਗਰਾਂਓ ਆਦਿ ਹਾਜਰ ਸਨ।

‘ਸਾਮਰਾਜੀ ਸੰਕਟ ਅਤੇ ਫਾਸ਼ੀਵਾਦ ਵਿਰੁੱਧ ਸਾਂਝੇ ਮੋਰਚੇ ਦੀ ਲੋੜ’ ਵਿਸ਼ੇ ਤੇ ਸਰੀ ਵਿੱਚ ਸਮਾਗਮ

ਸਰੀ/ ਕੈਨੇਡਾ,  19 ਅਗਸਤ( ਜਨ ਸ਼ਕਤੀ ਨਿਊਜ਼ ਬਿਊਰੋ)   ਤਰਕਸ਼ੀਲ ਸੁਸਾਇਟੀ ਆਫ ਕੈਨੇਡਾ ਵੱਲੋਂ ਸਰੀ ਦੇ ਸਥਾਨਕ ਪ੍ਰੋਗਰੈਸਿਵ ਕਲਚਰਲ ਸੈਂਟਰ ਵਿਖੇ ਚੇਤਨਾ ਸਮਾਗਮ ਦਾ ਆਯੋਜਨ ਕੀਤਾ ਗਿਆ। ਪੰਜਾਬ ਤੋਂ ਕੈਨੇਡਾ ਫੇਰੀ ਤੇ ਪੰਹੁਚੇ ਇਨਕਲਾਬੀ ਕੇਂਦਰ ਪੰਜਾਬ ਅਤੇ ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਇਸ ਸਮਾਗਮ ਵਿੱਚ ਮੁੱਖ ਵਕਤਾ ਦੇ ਤੌਰ ਤੇ ਸ਼ਾਮਲ ਹੋਏ। ਤਰਕਸ਼ੀਲ ਆਗੂ ਪਰਮਿੰਦਰ ਸਵੈਚ ਦੀ ਮੰਚ ਸੰਚਾਲਨਾਂ ਹੇਠ ਸਭ ਤੋਂ ਪਹਿਲਾਂ ਸੰਤਾਲੀ ਦੀ ਦੇਸ਼ ਵੰਡ ’ਚ ਫਿਰਕੂ ਕਤਲੋਗਾਰਦ ਦਾ ਸ਼ਿਕਾਰ ਹੋਏ ਬੇਕਸੂਰ ਦੱਸ ਲੱਖ ਲੋਕਾਂ ਨੂੰ ਇਕ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜ਼ਲੀ ਭੇਂਟ ਕੀਤੀ ਗਈ। ਇਸ ਸਮੇਂ ਅਪਣੇ ਸੰਬੋਧਨ ’ਚ ਕੰਵਲਜੀਤ ਖੰਨਾ ਨੇ ਬੋਲਦਿਆਂ ਸਾਮਰਾਜ ਦੇ ਤਿੱਖੇ ਹੋ ਰਹੇ ਆਰਥਿਕ ਨਿਘਾਰ ਤੇ ਚਰਚਾ ਕਰਦਿਆਂ ਕਿਹਾ ਕਿ ਸੰਸਾਰ ਭਰ ’ਚ ਵੱਡੇ ਕਾਰਪੋਰੇਟ ਹੁਣ ਅਪਣੇ ਸੰਕਟ ਚੋਂ ਨਿਕਲਣ ਲਈ ਫੌਜੀ ਆਰਥਿਕਤਾ ਅਪਣਾ ਰਹੇ ਹਨ। ਪਹਿਲਾਂ ਦਹਾਕਿਆਂ ਬਾਅਦ ਆਉਣ ਵਾਲੀ ਆਰਥਿਕ ਮਹਾਂਮੰਦੀ ਹੁਣ ਇਕ-ਦੋ ਸਾਲਾਂ ਵਿੱਚ ਵਿਸ਼ਵ ਆਰਥਿਕਤਾ ਨੂੰ ਆਪਣੀ ਪਕੜ ਵਿੱਚ ਲੈ ਰਹੀ ਹੈ। ਸੰਸਾਰ ਸਾਮਰਾਜ ਨੇ ਸੰਸਾਰ ਬੈਂਕ, ਕੌਮਾਂਤਰੀ ਮੁਦਰਾ ਫੰਡ, ਸੰਸਾਰ ਵਪਾਰ ਸੰਸਥਾਂ ਰਾਹੀ ਦੁਨੀਆਂ ਦੇ ਪੱਛੜੀ ਆਰਥਿਕਤਾ ਵਾਲੇ ਮੁਲਕਾਂ ਨੂੰ ਆਪਣੀ ਜਕੜ ਵਿੱਚ ਲੈ ਲਿਆ ਹੈ। ਤੀਜੀ ਦੁਨੀਆਂ ਦੇ ਗਰੀਬ ਤੇ ਵਿਕਾਸਸ਼ੀਲ ਮੁਲਕ ਇਸ ਜਕੜਪੰਜੇ ’ਚ ਪੂਰੀ ਤਰ੍ਹਾਂ ਛਟਪਟਾ ਰਹੇ ਹਨ। ਉਨਾਂ ਕਿਹਾ ਕਿ ਵਿਸ਼ਵੀਕਰਨ ਦੀਆਂ ਸਾਮਰਾਜੀ ਆਰਥਿਕ ਤੇ ਸਨਅਤੀ ਨੀਤੀਆਂ ਨੇ ਦੁਨੀਆਂ ਭਰ ਦੇ ਬਹੁਗਿਣਤੀ ਦੇਸ਼ਾਂ ਦੀਆਂ ਆਰਥਿਕਤਾਵਾਂ ਨੂੰ ਸ਼੍ਰੀ ਲੰਕਾ ਵਾਂਗ ਉਜਾੜੇ ਦੇ ਰਾਹ ਤੋਰ ਦਿੱਤਾ ਹੈ। ਉਹਨਾਂ ਦੇਸ਼ ਤੇ ਦੁਨੀਆਂ ’ਚ ਅਪਣੀ ਲੁੱਟ ਤੇ ਮੁਨਾਫੇ ਨੂੰ ਬਰਕਰਾਰ ਰੱਖਣ ਲਈ ਫਾਸ਼ੀਵਾਦ ਹਮਲੇ ਤੇ ਭਾਰਤ ਦੇਸ਼ ’ਚ ਘੱਟਗਿਣਤੀ ਮੁਸਲਮਾਨਾਂ ਖਿਲਾਫ ਝੁਲਾਈ ਜਾ ਰਹੀ ਫਿਰਕੂ ਹਨੇਰੀ ਨੂੰ ਇਕ ਵੱਡੀ ਚੁਣੌਤੀ ਕਰਾਰ ਦਿੱਤਾ।  ਭਾਰਤ ’ਚ ਮੋਦੀ ਹਕੂਮਤ ਵਲੋਂ ਠੋਸੀ ਅਣਐਲਾਨੀ ਐਮਰਜੈਂਸੀ, ਜਮਹੂਰੀ ਹੱਕਾਂ ਤੇ ਵੱਡਾ ਹਮਲਾ, ਬੁੱਧੀਜੀਵੀਆਂ ਨੂੰ ਝੂਠੇ ਕੇਸਾਂ ’ਚ ਜੇਲਾਂ ’ਚ ਡੱਕਣ ਆਦਿ ਮਸਲਿਆਂ ਦੀ ਚਰਚਾ ਕਰਦਿਆਂ ਕਿਸਾਨ ਅੰਦੋਲਨ ਦੀਆਂ ਪ੍ਰਾਪਤੀਆਂ ’ਚ ਪ੍ਰਵਾਸੀ ਭਾਰਤੀਆਂ ਦੇ ਯੋਗਦਾਨ ਦੀ ਸਲਾਘਾ ਕੀਤੀ। ਲੰਮੀ ਵਿਚਾਰ-ਚਰਚਾ ਉਪਰੰਤ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ। ਇਸ ਸਮੇਂ ਤਰਕਸ਼ੀਲ ਆਗੂ ਬਾਈ ਅਵਤਾਰ ਗਿੱਲ ਨੇ ਹਾਜ਼ਰ ਸਰੋਤਿਆਂ ਦਾ ਧੰਨਵਾਦ ਕੀਤਾ। ਇਸ ਸਮੇਂ ਸੱਤਰਵਿਆਂ ਦੇ ਦੌਰ ਵਿੱਚ ਇਨਕਲਾਬੀ ਵਿਦਿਆਰਥੀ ਲਹਿਰ ਵਿੱਚ ਸਰਗਰਮ ਲਖਵੀਰ ਲੱਖਾ, ਸੁਰਿੰਦਰ ਚਾਹਲ, ਨਿਰਮਲ ਕਿੰਗਰਾ, ਸੁਖਵੰਤ ਹੁੰਦਲ, ਜਗਰੂਪ ਲੋਪੋ, ਮਲਕੀਤ ਸੁਧਾਰ ਆਦਿ ਸ਼ਖਸ਼ੀਅਤਾਂ ਵੀ ਹਾਜ਼ਰ ਸਨ।

ਜਾਰੀ ਕਰਤਾ : ਬਾਈ ਅਵਤਾਰ ਗਿੱਲ, ਪਰਮਿੰਦਰ ਸਵੈਚ ਵੱਲੋਂ : ਤਰਕਸ਼ੀਲ ਸੁਸਾਇਟੀ ਆਫ ਕੈਨੇਡਾ 

ਜੀ ਐਚ ਜੀ ਇੰਟਰਨੈਸ਼ਨਲ ਯੂਥ ਫੈਸਟੀਵਲ ਦਾ ਰਿਕਾਰਡ ਲਾਈਵ ਪ੍ਰਸਾਰਣ

ਜੀ ਐਚ ਜੀ ਅਕੈਡਮੀ ਫਰਿਜ਼ਨੋ  ਕੈਲੇਫੋਰਨੀਆ ਦਾ 12ਵਾ ਭੰਗੜਾ ਮੁਕਾਬਲਿਆਂ ਦਾ ਰਿਕਾਰਡ ਲਾਈਵ ਪ੍ਰਸਾਰਣ  ਜਨਸ਼ਕਤੀ ਨਿਊਜ਼ ਪੰਜਾਬ (https://www.youtube.com/janshaktinewspunjab )ਯੂ ਟਿਊਬ ਚੈਨਲ ਅਤੇ ਜਨਸ਼ਕਤੀ ਨਿਊਜ਼ ਪੰਜਾਬ ( https://www.facebook.com/JanShaktiPunjabiNews ) ਫੇਸਬੁੱਕ ਪੇਜ ਉੱਪਰ ਭਾਰਤੀ ਸਮੇਂ ਮੁਤਾਬਕ ਬੁੱਧਵਾਰ 17 ਅਗਸਤ ਸਵੇਰੇ 8.30 ਵਜੇ  ਅਤੇ ਫਰਿਜ਼ਨੋ ਕੈਲੇਫੋਰਨੀਆਂ ਦੇ ਸਮੇਂ ਮੁਤਾਬਕ ਮੰਗਲਵਾਰ 16 ਅਗਸਤ ਰਾਤ 08 ਵਜੇ ਦੇਖਣਾ ਨਾ ਭੁੱਲਿਓ  

ਜ਼ਰੂਰ ਦੇਖਣਾ ਜੀ ਐਚ ਜੀ ਅਕੈਡਮੀ ਫਰਿਜ਼ਨੋ ਕੈਲੇਫੋਰਨੀਆ ਦੇ 12 ਵੇ ਭੰਗੜਾ ਮੁਕਾਬਲਿਆਂ ਦਾ ਰਿਕਾਰਡ ਲਾਈਵ 

ਸਿੰਘ ਸਭਾ ਸਾਊਥਾਲ ਦੀ ਮੈਂਬਰਸ਼ਿਪ ਹੋਈ ਸ਼ੁਰੂ 

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਚੰਗੇ ਪ੍ਰਬੰਧ ਅਤੇ ਚੰਗੇ ਪ੍ਰਬੰਧਕਾਂ ਦੀ ਚੋਣ ਲਈ ਵੱਧ ਤੋਂ ਵੱਧ ਆਪਣਾ ਸਹਿਯੋਗ ਦਿਓ - ਗੁਰਮੇਲ ਸਿੰਘ ਮੱਲ੍ਹੀ  

ਸਾਊਥਹਾਲ /ਲੰਡਨ,14  ਜੁਲਾਈ  (ਖਹਿਰਾ ) ਪੰਜਾਬ ਦੀ ਧਰਤੀ ਤੋਂ ਬਾਅਦ ਵੱਡੀ ਸੰਸਥਾ ਜੋ ਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਚਲਾਉਂਦੀ ਹੈ ਜਿਸ ਦੀ ਚੋਣ 2 ਅਕਤੂਬਰ ਨੂੰ ਹੋ ਰਹੀ ਹੈ ਅਤੇ ਉਸ ਦੇ ਮੈਂਬਰ ਬਣਨ ਦੀ ਪ੍ਰਕਿਰਿਆ ਪਿਛਲੀ 11 ਤਰੀਕ ਤੋਂ ਸ਼ੁਰੂ ਹੋ ਚੁੱਕੀ ਹੈ ਜੋ ਕਿ ਤਕਰੀਬਨ ਮਹੀਨਾ ਚੱਲੇਗੀ । ਸਮਾਚਾਰ ਮਿਲਿਆ ਹੈ ਕਿ ਉਹ ਮੈਂਬਰਸ਼ਿਪ ਬੜੀ ਹੀ ਧੀਮੀ ਗਤੀ ਨਾਲ ਚੱਲ ਰਹੀ ਹੈ । ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਮੌਜੂਦਾ ਪ੍ਰਧਾਨ ਸ ਗੁਰਮੇਲ ਸਿੰਘ ਮੱਲ੍ਹੀ ਵੱਲੋਂ  ਪਿਛਲੇ ਕੁਝ ਸਮੇਂ ਤੋਂ ਲਗਾਤਾਰ ਟਰੱਸਟੀ ਸਾਹਿਬਾਨਾਂ ਤੋਂ ਸਾਊਥਹਾਲ ਦੀਆਂ ਚਾਰ ਬਾਰੋਂ ਵਿੱਚ ਰਹਿ ਰਹੇ ਦੋ ਸਾਲ ਦੇ ਸਟੂਡੈਂਟ ਵੀਜ਼ੇ ਉਪਰ ਆਏ ਅਤੇ ਹੋਰ ਕੁਝ ਕਾਰਨਾਂ ਕਾਰਨ ਲੰਮੇ ਸਮੇਂ ਤੋਂ  ਇਨ੍ਹਾਂ ਬਾਰੋਂ  ਵਿਚ ਰਹਿ ਰਹੇ ਸਿੱਖ ਵਿਅਕਤੀਆਂ ਦੀ ਜੋ ਰੋਜ਼ਾਨਾ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਚ ਦਰਸ਼ਨ ਕਰਨ ਪਹੁੰਚਦੇ ਹਨ ਨਤਮਸਤਕ ਹੁੰਦੇ ਹਨ ਅਤੇ ਸੇਵਾਵਾਂ ਵਿੱਚ ਵੀ ਵੱਡੀ ਪੱਧਰ ਤੇ ਹਿੱਸਾ ਲੈ ਰਹੇ ਹਨ ਦੀ ਮੰਗ ਅਨੁਸਾਰ ਇਨ੍ਹਾਂ ਨੂੰ ਵਿ ਗੁਰਦੁਆਰਾ ਸਾਹਿਬ ਦੇ ਮੈਂਬਰ ਬਣਾ ਦੀ ਸਹੂਲਤ ਦਿੱਤੀ ਜਾਵੇ ਦੀ ਮੰਗ ਕੀਤੀ ਜਾ ਰਹੀ ਹੈ ।ਅੱਜ ਫੇਰ ਸ ਗੁਰਮੇਲ ਸਿੰਘ ਮੱਲ੍ਹੀ ਨੇ ਹੈ ਪ੍ਰੈੱਸ ਨਾਲ ਗੱਲਬਾਤ ਕਰਦੇ ਇਸ ਮੰਗ ਨੂੰ ਦੁਹਰਾਉਂਦਿਆਂ ਅਤੇ ਨਾਲ ਹੀ ਵੱਧ ਤੋਂ ਵੱਧ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਮੈਂਬਰ ਬਣਨ ਲਈ ਅਤੇ ਚੰਗੇ ਪ੍ਰਬੰਧਾਂ ਤੇ ਚੰਗੇ ਪ੍ਰਬੰਧਕਾਂ ਨੂੰ ਅੱਗੇ ਲਿਆਉਣ ਆਪਣਾ ਯੋਗਦਾਨ ਦੇਣ ਦੀ ਬੇਨਤੀ ਕੀਤੀ ।

 

 

ਅੰਮ੍ਰਿਤਸਰ ਦੇ ਇਕ ਨੌਜਵਾਨ ਨਾਲ OLX 'ਚ ਠੱਗੀ ਦਾ ਮਾਮਲਾ ਸਾਹਮਣੇ ਆਇਆ

A case of fraud in OLX with a young man from Amritsar came to light ਅੰਮ੍ਰਿਤਸਰ ਦੇ ਇਕ ਨੌਜਵਾਨ ਨਾਲ OLX 'ਚ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ।ਓਂਕਾਰ ਸਿੰਘ ਨੇ ਆਪਣੀ ਬੇਟੀ ਲਈ OLX 'ਤੇ 8500 ਰੁਪਏ ਦਾ ਫੋਨ ਖਰੀਦਿਆ ਸੀ ਪਰ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਜਦੋਂ ਉਸ ਨੂੰ ਬਠਿੰਡਾ ਤੋਂ ਪੁਲਸ ਦਾ ਫੋਨ ਆਇਆ ਕਿ ਇਹ ਫੋਨ ਚੋਰੀ ਹੋ ਗਿਆ ਹੈ। .ਫਿਰ ਕੀ ਦੱਸੀ ਪੁਲਿਸ ਨੇ ਜਿੰਨੇ ਜਲਦੀ ਹੋ ਸਕੇ ਪੁਲਿਸ ਥਾਣਾ ਬਠਿੰਡਾ ਪਹੁੰਚੀ, ਜਿਸ ਤੋਂ ਬਾਅਦ ਓਂਕਾਰ ਸਿੰਘ ਹੈਰਾਨ ਰਹਿ ਗਿਆ ਅਤੇ ਨਾਲ ਹੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਇੱਕ ਨੌਜਵਾਨ ਵਲੋਂ ਖਰੀਦੇ ਗਏ ਫ਼ੋਨ ਦੀ ਸਾਰੀ ਕਹਾਣੀ ਸਾਹਮਣੇ ਆਈ | ਇੱਕ ਢਾਬੇ 'ਤੇ ਕੰਮ ਕਰ ਰਿਹਾ ਆਦਮੀ

32 ਮੁਲਕਾਂ ਚ ਵਸਣ ਵਾਲੇ ਸਿੱਖਾਂ ਦੇ ਵਫ਼ਦ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ  

ਵਰਲਡ ਕੈਂਸਰ ਕੇਅਰ ਦੇ ਵਾਨੀ ਡਾ ਕੁਲਵੰਤ ਸਿੰਘ ਧਾਲੀਵਾਲ ਨੇ ਉਚੇਚੇ ਤੌਰ ਤੇ ਹਿੱਸਾ ਲਿਆ   

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਬੜੀ ਸਤਿਕਾਰਤ ਤੇ ਪਿਆਰੀ ਸ਼ਖ਼ਸੀਅਤ ਮਿਲ ਕੇ ਵਧੀਆ ਲੱਗਿਆ  - ਧਾਲੀਵਾਲ  

ਲੰਡਨ, 5 ਮਈ (ਖਹਿਰਾ ) ਇਸ ਤਰ੍ਹਾਂ ਦਾ ਪਹਿਲੀ ਵਾਰ ਹੋਇਆ ਹੈ ਕਿ ਵਿਸ਼ਵ ਵਿੱਚ ਵਸਦੇ ਸਿੱਖਾਂ ਦੀਆਂ ਸਤਿਕਾਰਯੋਗ ਸ਼ਖ਼ਸੀਅਤਾਂ ਦਾ ਇਕ ਵਫ਼ਦ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਮਿਲਿਆ  । ਜਿਸ ਵਿੱਚ  ਉਚੇਚੇ ਤੌਰ ਤੇ ਪਹੁੰਚੇ ਵਰਲਡ ਕੈਂਸਰ ਕੇਅਰ ਦੇ ਬਾਨੀ ਡਾ ਕੁਲਵੰਤ ਸਿੰਘ ਧਾਲੀਵਾਲ ਨੇ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਦੱਸਿਆ  ਕੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਮੈਂ ਮਹਿਸੂਸ ਕੀਤਾ ਕਿ ਭਾਰਤ ਦੇ ਪ੍ਰਧਾਨਮੰਤਰੀ ਵਿੱਚ ਸਿੱਖਾਂ ਪ੍ਰਤੀ ਅਥਾਹ ਸ਼ਰਧਾ ਅਤੇ ਸਤਿਕਾਰ ਹੈ । ਬਹੁਤ ਸਾਰੇ ਵਿਸ਼ਿਆਂ ਉਪਰ ਸਾਡੀ ਗੱਲਬਾਤ ਹੋਈ । ਪ੍ਰਧਾਨਮੰਤਰੀ ਨੇ ਸਾਡੀਆਂ ਗੱਲਾਂ ਦਾ ਵਧੀਆ ਰਿਸਪਾਂਸ ਕੀਤਾ  । ਮੈਂ ਮਨੁੱਖਤਾ ਦੇ ਭਲੇ ਲਈ ਮੇਰੀ ਸੰਸਥਾ ਵੱਲੋਂ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਕੀਤੇ ਕਾਰਜਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ  ਕਿਉਂਕਿ ਪ੍ਰਧਾਨ ਮੰਤਰੀ ਮੇਰੀ ਸੰਸਥਾ ਤੋਂ ਚੰਗੀ ਤਰ੍ਹਾਂ ਵਾਕਿਫ਼ ਹਨ । ਆਉਂਦੇ ਸਮੇਂ ਵਿੱਚ ਭਾਰਤ ਸਰਕਾਰ ਨਾਲ ਮਿਲ ਕੇ ਵੱਡੇ ਪੱਧਰ ਉੱਪਰ ਵਰਲਡ ਕੈਂਸਰ ਕੇਅਰ ਭਾਰਤ ਵਿਚ ਵੱਸਦੇ ਲੋਕਾਂ ਨੂੰ ਕੈਂਸਰ ਤੋਂ ਬਚਾਅ ਲਈ ਜਾਗਰੂਕ ਅਤੇ ਹੋਰ ਅਸੰਭਵ ਯਤਨ ਕਰੇਗੀ । ਮੈਂ ਧੰਨਵਾਦੀ ਹਾਂ ਦੁਨੀਆਂ ਵਿੱਚ ਵਸਣ ਵਾਲੇ ਮੇਰੇ ਉਨ੍ਹਾਂ ਸਾਰੇ ਹੀ ਸਾਥੀਆਂ ਦਾ ਜੋ ਮੇਰੇ ਨਾਲ ਵਫ਼ਦ ਵਿੱਚ ਸ਼ਾਮਲ ਸਨ ਜਿਨ੍ਹਾਂ ਨੇ ਸਿੱਖੀ ਅਤੇ ਪੰਜਾਬ ਦਾ ਨਾਂ ਦੁਨੀਆਂ ਵਿੱਚ ਚਮਕਾਇਆ ਹੈ। ਮੈਂ ਧੰਨਵਾਦੀ ਹਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਨ੍ਹਾਂ ਨੇ ਖੁੱਲ੍ਹਾ ਸਮਾਂ ਦੇ ਕੇ ਸਾਡੇ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ  ।