ਸਿੱਧਵਾਂ ਬੇਟ (ਜਸਮੇਲ ਗ਼ਾਲਿਬ)
ਭਗਤ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਵਸ ਪਿੰਡ ਤਲਵੰਡੀ ਮੱਲ੍ਹੀਆਂ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਅੱਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 644ਵੇਂ ਪ੍ਰਕਾਸ਼ ਦਿਹਾਡ਼ੇ ਨੂੰ ਸਮਰਪਤ ਨਗਰ ਕੀਰਤਨ ਸਜਾਇਆ ਗਿਆ ਗੁਰਦੁਆਰਾ ਭਗਤ ਰਵਿਦਾਸ ਮਹਾਰਾਜ ਤਲਵੰਡੀ ਮੱਲੀਆਂ ਤੋਂ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਆਰੰਭ ਹੋਇਆ ਇਸ ਗੋਲਡ ਮੈਡਲਿਸਟ ਜਸਪਾਲ ਸਿੰਘ ਉਦਾਸੀ ਸਮਾਲਸਰ ਢਾਡੀ ਜਥੇ ਨੇ ਗੁਰੂ ਰਵਿਦਾਸ ਜੀ ਮਹਾਰਾਜ ਦੀਆਂ ਜੀਵਨ ਦੀਆ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਇਸ ਸਮੇਂ ਕੀਰਤਨੀ ਜਥਿਆਂ ਵਲੋਂ ਸਤਿਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਨਾਲ ਸਮੂਹ ਸੰਗਤਾਂ ਨੂੰ ਜੋੜਿਆ ਗਿਆ ਇਸ ਸਮੇਂ ਪ੍ਰਧਾਨ ਕੇਹਰ ਸਿੰਘ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਗ਼ਰੀਬ ਗੁਰਬਿਆਂ ਨੂੰ ਆਪਣੇ ਗਲ਼ ਨਾਲ ਲਾਇਆ ਤੇ ਉਨ੍ਹਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋਡ਼ਿਆ ਇਸ ਸਮੇਂ ਜੋ ਲੋਕ ਊਚ ਨੀਚ ਜਾਤ ਪਾਤ ਦਾ ਪ੍ਰਚਾਰ ਕਰਦੇ ਸਨ ਉਨ੍ਹਾਂ ਨੂੰ ਮੁੱਢ ਤੋਂ ਨਕਾਰਿਆ ਸੋ ਸਾਨੂੰ ਅੱਜ ਉਸ ਰਹਿਬਰ ਦੇ ਪਾਏ ਪੂਰਨਿਆਂ ਤੇ ਚੱਲਣ ਦੀ ਚੱਲਣਾ ਜੀ ਤਾਂ ਜੋ ਅਸੀਂ ਆਪਣੇ ਅਸਰ ਮਨੁੱਖੀ ਜੀਵਨ ਨੂੰ ਸਫ਼ਲ ਬਣਾ ਸਕੀਏ।ਇਸ ਸਮੇਂ ਥਾਂ ਥਾਂ ਤੇ ਪੜਾਅ ਲਾਏ ਗਏ ਜਿੱਥੇ ਬਰੈਡ ਸਮੋਸਿਆਂ ਪਕੌੜਿਆਂ ਲੱਡੂਆਂ ਅਤੇ ਚਾਹ ਦੇ ਲੰਗਰ ਲਾਏ ਗਏ । ਇਸ ਸਮੇਂ ਕੈਪਟਨ ਅਜੈ ਸਿੰਘ ਸੂਬੇਦਾਰ ਬਲਵੰਤ ਸਿੰਘ ਮਿਸਤਰੀ ਬਲਜੀਤ ਸਿੰਘ ਕਲਸੀ ਹਰਦੀਪ ਸਿੰਘ ਦੀਪਾ ਹਾਕਮ ਸਿੰਘ ਜਗਜੀਤ ਸਿੰਘ ਫੌਜੀ ਨਛੱਤਰ ਸਿੰਘ ਨੰਬਰਦਾਰ ਭਾਗ ਸਿੰਘ ਪੰਚਾਇਤ ਮੈਂਬਰ ਗੁਰਮੇਲ ਸਿੰਘ ਅਤੇ ਸਟੇਜ ਸੈਕਟਰੀ ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ ।