ਹਨੇਰੇ ਨੇ ਪਸਾਰੇ ਪੈਰ ਸ਼ਹੀਦ ਦਾ ਸ਼ਵ ਪਹੁੰਚਿਆ ਜਗਰਾਓਂ
ਦੇਰ ਰਾਤ ਸੂਬੇਦਾਰ ਪਰਵਿੰਦਰ ਸਿੰਘ ਦਾ ਅੰਤਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਕਰ ਦਿੱਤਾ ਗਿਆ। ਹਜ਼ਾਰਾਂ ਲੋਕਾਂ ਅਤੇ ਪਤਵੰਤਿਆਂ ਜਿਨ੍ਹਾਂ ਵਿੱਚ ਭਾਰਤੀ ਫ਼ੌਜ ਦੇ ਸੀਨੀਅਰ ਅਫਸਰ, ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ,ਐੱਸਡੀਐਮ ਜਗਰਾਉਂ ਨਰਿੰਦਰ ਸਿੰਘ ਧਾਰੀਵਾਲ ,ਸਾਬਕਾ ਵਿਧਾਇਕ ਸ੍ਰੀ ਐਸ ਆਰ ਕਲੇਰ ,ਸਾਬਕਾ ਮੰਤਰੀ ਸਰਦਾਰ ਮਲਕੀਤ ਸਿੰਘ ਦਾਖਾ ,ਚੇਅਰਮੈਨ ਮਾਰਕੀਟ ਕਮੇਟੀ ਜਗਰਾਉਂ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਅਤੇ ਹੋਰ ਦਰਜਾ ਬਦਰਜਾ ਪ੍ਰਸ਼ਾਸਨਿਕ ਅਧਿਕਾਰੀ ਐਮਸੀ ਸਾਹਿਬਾਨ,ਸੂਬੇਦਾਰ ਪਰਵਿੰਦਰ ਸਿੰਘ ਸ਼ਹੀਦ ਦੇ ਪਰਿਵਾਰ ਦੇ ਸਹਿਯੋਗੀ ਸੱਜਣਾਂ ਵੱਲੋਂ ਨਮ ਅੱਖਾਂ ਨਾਲ ਸ਼ਹੀਦ ਪਰਵਿੰਦਰ ਸਿੰਘ ਨੂੰ ਅੰਤਮ ਵਿਦਾਇਗੀ ਦਿੱਤੀ ਗਈ। ਇਸ ਦੁਖਦਾਈ ਮੰਜ਼ਰ ਦਾ ਅੱਖੀਂ ਡਿੱਠਾ ਹਾਲ ਤੁਸੀਂ ਵੀਡੀਓ ਦੇ ਲਿੰਕ ਪਰਜਾ ਕੇ ਦੇਖ ਸਕਦੇ ਹੋ ।
ਪੱਤਰਕਾਰ ਸਤਪਾਲ ਸਿੰਘ ਦੇਹਡ਼ਕਾ ਅਤੇ ਮਨਜਿੰਦਰ ਗਿੱਲ ਦੀ ਵਿਸ਼ੇਸ਼ ਰਿਪੋਰਟ