ਸੰਪਾਦਕੀ

29 ਮਾਰਚ 1849 ਦਾ ਇਤਿਹਾਸ (ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ) ✍️.  ਅਮਨਜੀਤ ਸਿੰਘ ਖਹਿਰਾ

29 ਮਾਰਚ 1849 ਵਾਲਾ ਦਿਨ ਪੰਜਾਬ ਦੇ ਲੋਕ ਕਦੇ ਨਹੀਂ ਭੁੱਲ ਸਕਦੇ। ਇਸ ਦਿਨ ਲਾਰਡ ਡਲਹੌਜ਼ੀ ਨੇ ਪੰਜਾਬ ਉਪਰ ਕਬਜ਼ੇ ਦਾ ਐਲਾਨ ਜਾਰੀ ਕੀਤਾ ਸੀ। ਇਸ ਦਿਨ ਲਾਰਡ ਡਲਹੌਜ਼ੀ ਦਾ ਵਿਦੇਸ਼ ਸਕੱਤਰ, ਹੈਨਰੀ ਮੀਅਰਜ਼ ਇਲੀਅਟ, ਛੋਟੀ ਉਮਰ ਦੇ ਮਹਾਰਾਜਾ ਦਲੀਪ ਸਿੰਘ ਦੇ ਇਕ ਦਸਤਾਵੇਜ਼ ਉੱਪਰ ਦਸਤਖਤ ਲੈਣ ਲਈ ਲਾਹੌਰ ਪਹੁੰਚਿਆ ਸੀ। ਇਸ ਮਕਸਦ ਲਈ ਲਾਹੌਰ ਦੇ ਕਿਲ੍ਹੇ ਵਿੱਚ ਇੱਕ ਵਿਸ਼ੇਸ਼ ਦਰਬਾਰ ਆਯੋਜਿਤ ਕੀਤਾ ਗਿਆ ਸੀ। ਬ੍ਰਿਟਿਸ਼ ਫੌਜਾਂ ਦੇ ਜਰਨੈਲ, ਬਾਲ ਮਹਾਰਾਜੇ ਦਲੀਪ ਸਿੰਘ ਦੇ ਸੱਜੇ ਪਾਸੇ ਅਤੇ ਉਸਦੇ ਬੇਸਹਾਰਾ ਅਤੇ ਬੇਬੱਸ ਸਰਦਾਰ ਖੱਬੇ ਪਾਸੇ ਖੜੇ ਸਨ। ਉਸਦੀ ਬੇਵੱਸ ਮਾਂ ਰਾਣੀ ਜਿਂੰਦਾਂ, ਗੈਰਕਾਨੂੰਨੀ ਅਤੇ ਗੈਰ ਇਖਲਾਕੀ ਨਜ਼ਰਬੰਦੀ ਅਧੀਨ ਸੀ ਅਤੇ ਗੈਰਹਾਜ਼ਰ ਸੀ।

ਖਿਡੌਣਿਆਂ ਨਾਲ ਖੇਡਣ ਦੀ ਉਮਰ ਵਾਲੇ ਮਹਾਰਾਜਾ ਦਲੀਪ ਸਿੰਘ ਨੇ ਸੌਖਿਆਂ ਹੀ, ਬਿਨਾ ਕਿਸੇ ਉਜ਼ਰ ਤੋਂ, ਹੈਨਰੀ ਮੀਅਰਜ਼ ਇਲੀਅਟ ਵਲੋਂ ਪੇਸ਼ ਕੀਤੇ ਦਸਤਾਵੇਜ਼ ਉੱਪਰ ਆਪਣੇ ਦਸਤਖਤ ਕਰ ਦਿੱਤੇ ਅਤੇ ਪੰਜਾਬ ਦੇ ਰਾਜ ਅਤੇ ਤਖਤ ਤੋਂ ਆਪਣਾ ਦਾਅਵਾ ਛੱਡ ਕੇ ਇੰਗਲੈਂਡ ਦੀ ਮਹਾਰਾਣੀ ਦੀ ਅਧੀਨਗੀ ਕਬੂਲ ਕਰ ਲਈ। ਹੈਨਰੀ ਮੀਅਰਜ਼ ਇਲੀਅਟ ਵੱਲੋਂ ਦਰਬਾਰ ਵਿੱਚ ਮਹਾਰਾਜੇ ਦੇ ਦਸਖਤਾਂ ਵਾਲਾ ਇਹ ਦਸਤਾਵੇਜ਼ ਉੱਚੀ ਅਵਾਜ਼ ਵਿੱਚ ਪੜ੍ਹ ਕੇ ਸੁਣਾਇਆ ਗਿਆ। ਇਸ ਦਸਤਾਵੇਜ਼ ਰਾਹੀਂ ਦੇਸ ਪੰਜਾਬ ਬ੍ਰਿਟਿਸ਼ ਰਾਜ ਦਾ ਹਿੱਸਾ ਬਣ ਗਿਆ ਸੀ। ਇਸਤੋਂ ਤੁਰੰਤ ਬਾਅਦ ਹੀ ਲਾਹੌਰ ਦੇ ਕਿਲ੍ਹੇ ਉੱਪਰੋਂ ਖਾਲਸਾਈ ਨਿਸ਼ਾਨ ਉਤਾਰ ਕੇ ਯੂਨੀਅਨ ਜੈਕ ਝੁਲਾ ਦਿੱਤਾ ਗਿਆ। ਅੰਗਰੇਜ਼ੀ ਮਿਲਟਰੀ ਬੈਂਡ ਵੱਲੋਂ ਜੇਤੂ ਅਤੇ ਜਸ਼ਨ ਵਾਲੀਆਂ ਧੁਨਾਂ ਵਜਾਈਆਂ ਗਈਆਂ ਅਤੇ ਕੁਝ ਦਿਨਾਂ ਬਾਅਦ ਹੀ ਬਾਲਕ ਮਹਾਰਾਜੇ ਨੂੰ ਇੰਗਲੈਂਡ ਭੇਜ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਧਰਮ ਨਿਰਪੱਖਤਾ ਦੀ ਮਿਸਾਲ ਸੀ। ਜਿਸ ਵਿਚ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਉਨ੍ਹਾਂ ਦੀ ਯੋਗਤਾ ਦੇ ਆਧਾਰ ਤੇ ਉੱਚੀਆਂ ਪ੍ਰਸਾਸ਼ਨਕ ਪਦਵੀਆਂ ਹਾਸਲ ਸਨ।

ਅੰਗਰੇਜ਼ਾਂ ਦੇ ਅਧੀਨ ਆਉਂਦਿਆਂ ਹੀ, ਪੰਜਾਬੀ ਕੌਮ ਨੂੰ ਹਿੰਦੂਆਂ ਸਿੱਖਾਂ ਮੁਸਲਮਾਨਾਂ ਵਿਚ ਫਾੜਨ ਦਾ ਸਿਲਸਿਲਾ ਸ਼ੁਰੂ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਹਰ ਘਰ ਵਿਚ ਪੰਜਾਬੀ ਦੇ ਕਾਇਦੇ ਦਿੱਤੇ ਜਾਂਦੇ ਸਨ ਤਾਂ ਜੋ ਲੋਕ ਪੜ੍ਹਨ ਲਿਖਣ ਦੇ ਸਮਰੱਥ ਹੋ ਸਕਣ। ਅੰਗਰੇਜ਼ ਸਰਕਾਰ ਵੱਲੋਂ ਇਹ ਕਾਇਦੇ ਇੱਕਠੇ ਕਰਵਾ ਕੇ ਸੜਵਾ ਦਿੱਤੇ ਗਏ। ਇਤਿਹਾਸਕ ਗੁਰਦਵਾਰਿਆਂ ਦੇ ਪ੍ਰਬੰਧ ਨੂੰ ਡਿਪਟੀ ਕਮਿਸ਼ਨਰਾਂ ਅਤੇ ਪਿੱਠੂ ਮਹੰਤਾਂ ਦੇ ਅਧੀਨ ਕਰ ਦਿੱਤਾ ਗਿਆ। ਗੁਰਦਵਾਰਿਆਂ ਵਿਚ ਜਾਤਪਾਤ ਨੂੰ ਉਤਸ਼ਾਹਿਤ ਕੀਤਾ ਗਿਆ ਜਿਸ ਕਰਕੇ ਗੁਰਧਾਮਾਂ ਵਿਚ ਅਨੇਕਾਂ ਕੁਰੀਤੀਆਂ ਆ ਗਈਆਂ ਅਤੇ ਇਨ੍ਹਾਂ ਵਿਚ ਸੁਧਾਰ ਲਿਆਉਣ ਦੀ ਮਨਸ਼ਾ ਅਧੀਨ, ਜਨਤਕ ਮੂਵਮੈਂਟ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੌਂਦ ਵਿਚ ਆਈ।

ਹੁਣ ਵੀ ਸਾਡੀ ਬੋਲੀ ਅਤੇ ਇਤਹਾਸ ਵਿਚ ਵਿਗਾੜ ਪੈਦਾ ਕਰਨ ਦੇ ਯਤਨ ਹੋ ਰਹੇ ਹਨ - ਸਾਨੂੰ ਸੁਚੇਤ ਅਤੇ ਇਕ-ਮੁੱਠ ਰਹਿਣ ਦੀ ਜ਼ਰੂਰਤ ਹੈ।

ਅਮਨਜੀਤ ਸਿੰਘ ਖਹਿਰਾ

 

ਪੰਜਾਬ ਬੋਲਦਾ ਹਾਂ ਜੀ ✍️ ਪੰਡਿਤ ਰਮੇਸ਼ ਕੁਮਾਰ ਭਟਾਰਾ

ਪੰਜਾਬ ਬੋਲਦਾ ਹਾਂ ਜੀ, ਮੈਂ, *ਸਾਡੇ ਦੇਸ਼ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ, ਜੈ ਹਿੰਦ ਰਾਮ ਰਾਮ ਜੀ ਸਤਿ ਸ਼੍ਰੀ ਆਕਾਲ ਜੀ ਸਲਾਮਾਂ ਏਕਮ ਅੱਲਾ ਲੂਈਆ ਪੰਜਾਬ ਮੇਰੇ ਦੇ ਵਸਨੀਕਾਂ ਨੇ ਹੁਣੇ ਹੁਣੇ "ਆਪ ਪਾਰਟੀ" ਨੂੰ ਆਪਣਾ ਬਹੁਤ ਭਾਰੀ ਬਹੁਮਤ ਦੇ ਕੇ 92 ਐਮ ਐਲ ਏ ਬਨਾਕੇ ਬਾਕੀ ਸਾਰਿਆਂ ਪਾਰਟੀਆਂ ਨੂੰ 9ਨੌ 2ਦੋ 11ਗਿਆਰਾ ਕਰਕੇ "ਭਜਾ ਕੇ" ਅਪਣਾਂ ਨਮਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚੁਣਿਆ ਹੈ ਜੀ, ਮੈਂ ਪੰਜਾਬ ਨੇ ਮੇਰੇ ਅਪਣੇ ਸਾਰੇ ਦੇਸ਼ ਭਾਰਤ ਵਰਸ਼ ਦਾ ਢਿੱਡ ਭਰਿਆ ਹੈ ਅਨਾਜ ਪੈਦਾ ਕਰਕੇ, ਮੇਰੇ ਦੇਸ਼ ਭਾਰਤ ਵਰਸ਼ ਦੀਆਂ ਸਾਰੀਆਂ ਸਰਹਦਾਂ ਦੀ ਰਾਖੀ ਕਰਦਾ ਆ ਰਿਹਾ ਹਾਂ ਅਪਣੇ ਨੌਜਵਾਨ ਪੁੱਤਰਾਂ ਦੀਆਂ ਛਾਤੀਆਂ ਤੇ ਦੁਸ਼ਮਣ ਦੇਸ਼ਾਂ ਦੀਆਂ ਬੰਦੂਕਾਂ ਵਿੱਚੋਂ ਨਿਕਲਿਆ ਮੇਰੇ ਪੁਤਰਾਂ ਵੱਲ ਆਈਆਂ ਗੋਲੀਆਂ ਨੂੰ ਖ਼ਾਕੇ ਅਪਣੇ ਨੌਜਵਾਨ ਪੁੱਤਰਾਂ ਨੂੰ ਲਗਾਤਾਰ ਸ਼ਹੀਦ ਕਰਵਾਉਂਦਾ ਆ ਰਿਹਾ ਹਾਂ ਮੈਂ ਪੰਜਾਬ ਮੇਰਾ ਪੰਜਾਬ ਦਾ ਦੁੱਖ ਸਾਰਿਆਂ ਨਾਲੋਂ ਵੱਡਾ ਹੈ, ਸਨ 1947 ਵਿੱਚ ਅੰਗਰੇਜ਼ ਹਕੂਮਤ ਨੇ ਬੜੀ ਬੇਸ਼ਰਮੀ ਨਾਲ ਮੈਨੂੰ ਪੰਜਾਬ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਸੀ, ਇੱਕ ਪਾਕਿਸਤਾਨ ਬਣਾਕੇ, ਫਿਰ ਮੌਕ਼ਾ ਪ੍ਰਸਤ ਰਾਜਨੀਤੀਕ ਪਾਰਟੀਆਂ ਨੇ ਅਪਣੇ ਅਪਣੇ ਸਵਾਰਥਾਂ ਨੂੰ ਸਹੀ ਸਾਬਤ ਕਰਕੇ ਅਪਣਾਉਂਦੇ ਹੋਇਆ ਨੇ ਸਨ 1966 ਵਿੱਚ ਮੈਨੂੰ ਪੰਜਾਬ ਨੂੰ ਤਿੰਨ ਹੋਰ ਹਿੱਸਿਆਂ ਵਿੱਚ ਵੰਡਿਆਂ ਸੁਟਿਆ ਸੀ, ਇੱਕ ਹਰਿਆਣਾ ਪ੍ਰਦੇਸ਼, ਦੂਸਰਾ ਹਿਮਾਚਲ ਪ੍ਰਦੇਸ਼ ਬਨਾਕੇ, ਤੀਸਰਾ ਮੈਂ ਖੁਦ ਪੰਜਾਬ ਰਹਿ ਗਿਆ ਹਾਂ,  ਕਦੇ ਮੇਰੀਆਂ ਪੰਜਾਬ ਦੀਆਂ ਸਰਹੱਦ ਅਫ਼ਗ਼ਾਨਿਸਤਾਨ ਮੁਲਤਾਨ ਤੋਂ ਲੈਕੇ ਦਿੱਲੀ ਤੱਕ ਹੁੰਦੀਆਂ ਸੀ, ਮੈਂ ਦੇਖਦਾ ਰਿਹਾ ਅਪਣੇ ਜ਼ਖਮਾਂ ਨੂੰ, ਮੈਂ ਬਰਦਾਸ਼ਤ ਕਰਦਾ ਰਿਹਾ ਅਪਣੇ ਦੁੱਖ ਦਰਦਾਂ ਨੂੰ, ਲੇਕਿਨ, ਮੈਨੂੰ ਪੰਜਾਬ ਨੂੰ ਫ਼ਖ਼ਰ ਹੈ, ਇਸ ਗੱਲ ਉਪਰ ਕਿ, ਮੈਂ ਪੰਜਾਬ ਨੇ ਦੇਸ਼ ਭਗਤ ਸੂਰਮੇਂ ਸ਼ਹੀਦੇ ਆਜ਼ਮ ਰਾਜ ਗੁਰੂ ਭਗਤ ਸਿੰਘ ਸੁਖਦੇਵ, ਲਾਲਾ ਲਾਜਪਤ ਰਾਏ, ਊਧਮ ਸਿੰਘ ਸੁਨਾਮ, ਕਰਤਾਰ ਸਿੰਘ ਸਰਾਭਾ, ਵਰਗੇ ਅਨੇਕਾਂ ਬਹਾਦਰ ਸਪੁੱਤਰਾਂ ਨੂੰ ਜਨਮ ਦਿੱਤਾ ਹੈ, ਇਹਣਾ ਮੇਰੇ ਪੰਜਾਬੀ ਸਪੁਤਰਾਂ ਨੇ ਅਪਣੇ ਦੇਸ਼ ਭਾਰਤ ਵਰਸ਼ ਦੀ ਆਨ ਬਾਨ ਸ਼ਾਨ ਨੂੰ ਬਰਕਰਾਰ ਕਾਇਮ ਰੱਖਿਆ ਹੋਇਆ ਹੈ  ਫਿਰ ਮੈਨੂੰ ਪੰਜਾਬ ਨੂੰ ਸਨ1978 ਵਿੱਚ ਭੈੜੀਆਂ ਨਜ਼ਰਾਂ ਨੇ  ਖਾਣਾਂ ਸ਼ੁਰੂ ਕਰ ਦਿੱਤਾ ਸੀ, ਇਸ ਦੇ ਕਾਰਨ ਫਲਸਰੂਪ ਮੈਨੂੰ ਪੰਜਾਬ ਵਿੱਚ ਸਨ 80 ਦੇ ਦਹਾਕੇ ਦੇ ਸ਼ੁਰੂ ਤੋਂ ਲੈਕੇ ਸਨ 90 ਦੇ ਦਹਾਕੇ ਦੇ ਸਾਲ ਸਨ 1995 ਤੱਕ ਅੱਤਵਾਦ ਦਾ ਖ਼ਤਰ ਨਾਕ ਵਕਤ ਰਿਹਾ ਸੀ,  ਜਿਸਦਾ ਅਸਰ 19 96 ਤੱਕ ਰਿਹਾ ਸੀ, ਇਹ ਖੋਫ ਨਾਕ ਦਰਦ ਨਾਕ, ਕਤਲੇਆਮ ਦਾ ਵਕ਼ਤ ਮੈਨੂੰ ਪੰਜਾਬ ਨੂੰ ਬਰਦਾਸ਼ਤ ਕਰਨਾ ਪਿਆ ਸੀ, 80 ਦੇ ਦਹਾਕੇ ਤੋਂ 90 ਦੇ ਦਹਾਕੇ ਦੀ ਇਹ ਮੰਦਭਾਗੀ ਲੜਾਈ ਮੈਨੂੰ ਪੰਜਾਬ ਇਕਲੇ ਨੂੰ ਹੀ ਲੜਨੀ ਪਈ ਸੀ, ਜਿਸ ਕਾਰਨ ਮੈਂਨੂੰ ਪੰਜਾਬ ਨੂੰ ਕਰਜ਼ਾ ਲੈਣਾ ਪਿਆ ਸੀ, ਫਿਰ ਤੋਂ ਅਪਣੇ ਪੈਰਾਂ ਉਪਰ ਖੜਾ ਹੋਣ ਲਈ ਵੀ ਮੈਨੂੰ ਕਰਜ਼ਾ ਲੈਣਾ ਪਿਆ ਸੀ,  (ਇਹ ਲੜੀ ਮੇਰੀ ਪੰਜਾਬ ਦੀ ਇਕਲੇ ਦੀ ਨਹੀਂ ਸੀ, ਸਗੋਂ ਇਹ ਲੜਾਈ ਤਾਂ ਸਾਰੇ ਦੇਸ਼ ਭਾਰਤ ਵਰਸ਼ ਦੀ ਲਵਾਈ ਸੀ), ਫਿਰ "ਮੇਰੇ ਇਕੱਲੇ ਪੰਜਾਬ ਦੇ ਸਿਰ ਇਹ ਸਾਰਾ ਕਰਜ਼ਾ ਕਿਉਂ ਹੈ?" ਫਿਰ ਸਨ ਸਾਲ 1997 ਤੋਂ ਲੈਕੇ ਅੱਜ ਤੱਕ ਮੇਰੀ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਨੇ ਮਾਰ ਲਿਆ ਹੈ, ਮੇਰੀ ਪੰਜਾਬੀ ਜਵਾਨੀ ਵਿਦੇਸ਼ਾਂ ਨੂੰ ਜਾਣੀ ਸ਼ੁਰੂ ਹੋ ਗਈ ਹੈ, ਹੁਣ ਖੁਦ ਮੈਨੂੰ ਪੰਜਾਬ ਕੋਲ ਮੇਰੀ ਔਲਾਦ ਨੂੰ ਰੋਜ਼ਗਾਰ ਦੇਣ ਨੂੰ ਸਾਧਨ ਨਹੀਂ ਹਨ ! ਸਾਡੇ ਦੇਸ਼ ਭਾਰਤ ਵਰਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਹੁਣ ਆਪਜੀ ਨੂੰ ਖੁਦ ਆਪਣਾ ਫਰਜ਼ ਸਮਝਦੇ ਹੋਏ, ਮੇਰੀ ਪੰਜਾਬ ਦੀ ਮਾਲੀ ਆਰਥਿਕ ਮਦਦ ਕਰਨੀ ਚਾਹੀਦੀ ਹੈ ਜੀ, ਜਿਸ ਤਰ੍ਹਾਂ ਹੁਣੇ ਹੁਣੇ ਆਪਜੀ ਨੂੰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਹਾ ਹੈ, ਮੈਨੂੰ ਪੰਜਾਬ ਨੂੰ 2ਲੱਖ ਕਰੋੜ ਰੁਪਏ ਦੀ ਮਾਲੀ ਸਹਾਇਤਾ ਪੈਕੇਜ ਦਿੱਤੀ ਜਾਵੇ ਜੀ, ਹਾਂ ਜੀ, ਇਹ ਹੁਣ ਮੈਂ ਪੰਜਾਬ ਨੇ ਅਪਣੇ ਦੇਸ਼ ਭਾਰਤ ਵਰਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਲਿਖਕੇ ਬੋਲਦਾ ਹਾਂ ਜੀ, ਮੈਂ ਹਾਂ ਪੰਜਾਬ ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਪੰਜਾਬ ਭਾਰਤ 9815318924

ਰੰਗਮੰਚ ਦਿਹਾੜੇ ’ਤੇ ਵਿਸ਼ੇਸ ✍️ ਸੁਖਚੈਨ ਸਿੰਘ ਕੁਰੜ ( ਪੰਜਾਬੀ ਅਧਿਆਪਕ)

 

27 ਮਾਰਚ ਵਿਸ਼ਵ ਰੰਗਮੰਚ ਦਿਹਾੜੇ ਉਤੇ ਦੁਨੀਆ ਭਰ ਦੇ ਰੰਗਕਰਮੀਆਂ ਨੂੰ ਯਾਦ ਕਰਦਿਆਂ ਵਿਸ਼ਵ ਰੰਗਮੰਚ ਦਿਹਾੜਾ ਮਨਾਇਆ ਜਾਂਦਾ ਹੈ। ਇਸ ਮੌਕੇ ਸਾਡਾ ਸਭ ਦਾ ਫ਼ਰਜ਼ ਵੀ ਬਣਦਾ ਹੈ ਕਿ ਇਸ ਦਿਹਾੜੇ ਅਸੀਂ ਨੌਰਾ ਰਿਚਰਡ, ਆਈ.ਸੀ. ਨੰਦਾ, ਬਲਵੰਤ ਗਾਰਗੀ, ਡਾ: ਹਰਚਰਨ ਸਿੰਘ, ਕਪੂਰ ਸਿੰਘ ਘੁੰਮਣ, ਸ਼ੀਲਾ ਭਾਟੀਆ, ਹਰਪਾਲ ਟਿਵਾਣਾ, ਭਾਗ ਸਿੰਘ, ਜੁਗਿੰਦਰ ਬਾਹਰਲਾ, ਗੁਰਦਿਆਲ ਸਿੰਘ ਫੁੱਲ ਤੇ ਤੇਰਾ ਸਿੰਘ ਚੰਨ ਜਿਹੇ ਮੋਢੀ ਨਾਟਕਕਾਰਾਂ, ਨਿਰਦੇਸ਼ਕਾਂ, ਰੰਗਕਰਮੀਆਂ ਨੂੰ ਯਾਦ ਕਰੀਏ,ਜਿਨ੍ਹਾਂ ਨੇ ਰੰਗਮੰਚ ਲਈ ਜ਼ਮੀਨ ਤਿਆਰ ਕੀਤੀ।
ਇੱਥੇ ਰੰਗਮੰਚ ਦਿਹਾੜੇ 'ਤੇ ਗੱਲ ਕਰਦਿਆਂ ਇਸਦਾ ਇਤਿਹਾਸਕ ਪਿਛੋਕੜ 'ਤੇ ਝਾਤ ਪਾਉਣੀ ਜ਼ਰੂਰੀ ਹੈ। ਜੂਨ 1961 ਵਿੱਚ ‘ਇੰਟਰਨੈਸ਼ਨਲ ਥੀਏਟਰ ਇੰਸਟੀਚਿਊਟ’ ਦੀ ਵਿਆਨਾ ਵਿਖੇ ਹੋਈ ਨੌਂਵੀਂ ਵਿਸ਼ਵ ਕਾਂਗਰਸ ਵਿੱਚ ਸੰਸਥਾ ਦੇ ਪ੍ਰਧਾਨ ਐਰਵੀ ਕਿਵੀਨਾ ਨੇ ਇਸ ਦੇ ਫਿ਼ਨਿਸ਼ ਸੈਂਟਰ ਦੇ ਬੀਹਾਫ਼ `ਤੇ ਇੱਕ ‘ਵਿਸ਼ਵ ਰੰਗਮੰਚ ਦਿਵਸ’ ਮਿਥਣ ਦਾ ਮਤਾ ਰੱਖਿਆ ਜਿਸ ਦੀ ਤਾਈਦ ਸਕੈਂਡੀਨੈਵੀਆਨਾ ਸੈਂਟਰ ਨੇ ਕੀਤੀ ਜਿਸ ਨੂੰ ਰੰਗਮੰਚ ਖੇਤਰ ਵਿੱਚ ਕੰਮ ਕਰਦੇ ਸਭਨਾਂ ਲੋਕਾਂ ਨੇ ਪ੍ਰਵਾਨਗੀ ਦਿੱਤੀ। ਇਸ ਮਗਰੋਂ ਹਰ ਸਾਲ 27 ਮਾਰਚ ਨੂੰ ਮਨਾਇਆ ਜਾਣ ਲੱਗਾ।
ਅੰਤਰਰਾਸ਼ਟਰੀ ਪੱਧਰ ’ਤੇ ਰੰਗਮੰਚ ਦਿਵਸ ਪਹਿਲੀ ਵਾਰ 1962 ਵਿਚ ਪੈਰਿਸ ਵਿਖੇ ਮਨਾਇਆ ਗਿਆ। ਉਸਤੋਂ ਚਾਰ ਸਾਲ ਬਾਅਦ ਹੀ 1966 ਵਿਚ ਹਰਪਾਲ ਟਿਵਾਣਾ ਦੀ ਅਗਵਾਈ ਹੇਠ ਪਹਿਲੀ ਵਾਰ ਪੰਜਾਬ ਵਿਚ ਪਟਿਆਲਾ ਵਿਖੇ ਯੂਨਾਨੀ ਨਾਟਕਕਾਰ ਸਫੋਕਲੀਜ਼ ਦਾ ਨਾਟਕ ਖੇਡ ਕੇ ਮਨਾਇਆ ਗਿਆ। ਜੇ ਇਤਿਹਾਸ ਦੇ ਪੰਨੇ ਫਰੋਲੇ ਜਾਣ ਤਾਂ ਮਨੁੱਖਤਾ ਨੂੰ ਰੰਗਮੰਚ ਦੀਆਂ ਬਹੁਤ ਵੱਡੀਆਂ ਦੇਣਾਂ ਨਜ਼ਰੀਂ ਆਉਣਗੀਆਂ। ਸ਼ਾਇਦ ਇਹੋ ਕਾਰਨ ਹੈ ਕਿ ਅੰਤਰਰਾਸ਼ਟਰੀ ਪੱਧਰ ’ਤੇ ਰੰਗਮੰਚ ਦਿਵਸ ਮਨਾਉਣ ਹਿੱਤ ਯੂਨੈਸਕੋ ਇਸ ਸੰਸਥਾ ਦੇ ਸਦਾ ਅੰਗ ਸੰਗ ਰਿਹਾ ਹੈ। ਪੰਜਾਬੀ ਰੰਗਮੰਚ ਜਨਮ ਤੋਂ ਹੀ ਲੋਕ ਹਿਤੈਸ਼ੀ ਅਤੇ ਮਾਨਵੀ ਕਦਰਾਂ ਕੀਮਤਾਂ ਨੂੰ ਸੰਬੋਧਨ ਹੁੰਦਾ ਆਇਆ ਹੈ। ਪੰਜਾਬੀ ਰੰਗਮੰਚ ਨੂੰ ਸਦਾ ਹੀ ਇਹ ਮਾਣ ਰਿਹਾ ਹੈ ਕਿ ਅਤਿ ਸੰਕਟ ਦੇ ਸਮਿਆਂ ਵਿਚ ( ਕਿਸਾਨੀ ਸੰਘਰਸ਼) ਵੀ ਇਹ ਹਮੇਸ਼ਾਂ ਹੀ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦਾ ਰਿਹਾ।
27 ਮਾਰਚ ਨੂੰ ਹਰੇਕ ਸਾਲ ਕਿਸੇ ਪ੍ਰਮੁੱਖ ਥੀਏਟਰ ਸ਼ਖ਼ਸੀਅਤ ਜਾਂ ਕਿਸੇ ਦੂਸਰੇ ਖੇਤਰ ਦੇ ਪ੍ਰਮੁੱਖ ਵਿਅਕਤੀ ਨੂੰ ਵਿਸ਼ਵ ਭਾਈਚਾਰੇ ਲਈ ਆਪਣੇ ਪ੍ਰਭਾਵ ਸਾਂਝੇ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ। ਜਿਸ ਵੱਲੋਂ ਇੱਕ ਸੰਦੇਸ਼ ਜਾਰੀ ਕੀਤਾ ਜਾਂਦਾ ਹੈ। ਜਿਸ ਦਾ 20 ਭਾਸ਼ਾਵਾਂ ਵਿੱਚ ਤਰਜਮਾ ਕਰਕੇ ਵਿਸ਼ਵ ਭਰ ਵਿੱਚ ਲੱਖਾਂ ਕਰੋੜਾਂ ਨਾਟਕ ਪ੍ਰੇਮੀਆਂ ਸਾਹਮਣੇ ਨਾਟ-ਪੇਸ਼ਕਾਰੀਆਂ ਤੋਂ ਪਹਿਲਾਂ ਰੰਗਕਰਮੀਆਂ ਵੱਲੋਂ ਪੜ੍ਹਿਆ ਜਾਂਦਾ ਹੈ। ਇਹ ਸੰਦੇਸ਼ ਵੱਖ ਵੱਖ ਭਾਸ਼ਾਵਾਂ ਵਿੱਚ ਛਪਦੀਆਂ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਛਾਪਿਆ ਜਾਂਦਾ ਹੈ। ਇਸੇ ਸੰਦੇਸ਼ ਨੂੰ ਵਿਸ਼ਵ ਭਰ ਦੇ ਟੈਲੀਵਿਜ਼ਨ ਅਤੇ ਰੇਡੀਓ ਪ੍ਰੋਗਰਾਮਾਂ ਵਿੱਚ ਨਸ਼ਰ ਕੀਤਾ ਜਾਂਦਾ ਹੈ। ਸੰਨ 1962 ਵਿੱਚ ਪਹਿਲੇ ਵਿਸ਼ਵ ਰੰਗਮੰਚ ਦਿਵਸ ਮੌਕੇ ਜਾਰੀ ਕੀਤੇ ਸੰਦੇਸ਼ ਦਾ ਲੇਖਕ ਜੀਨ ਕੋਕਟੀਓ ਸੀ। ਸੰਨ 1993 ਵਿੱਚ ਵੇਨੇਯੂਇਲਨ ਦੇ ਇੰਟਰਨੈਸ਼ਨਲ ਥੀਏਟਰ ਇੰਸਟੀਚਿਊਟ ਸੈਂਟਰ ਨੇ 1962 ਤੋਂ ਲੈ ਕੇ 1993 ਤੱਕ ਜਾਰੀ ਕੀਤੇ ਪ੍ਰਮੁੱਖ ਸ਼ਖ਼ਸੀਅਤਾਂ ਦੇ ਸੰਦੇਸ਼ਾਂ ਨੂੰ ਛਾਪਣ ਦਾ ਉਪਰਾਲਾ ਕੀਤਾ ਸੀ। ਜਦ ਕਿ ਇਸ ਦਾ ਇੱਕ ਖਰੜਾ ਸਪੈਨਿਸ਼ ਭਾਸ਼ਾ ਵਿੱਚ ਛਾਪ ਕੇ ਵੰਡਿਆ ਗਿਆ ਸੀ।
ਆਓ ਗੱਲ ਅੱਗੇ ਕਰਦਿਆਂ, ਪੰਜਾਬੀ ਰੰਗਮੰਚ ਨਾਲ਼ ਸੰਬੰਧਿਤ ਕੁਝ ਹੋਰ ਤੱਥਾਂ ਨਾਲ਼ ਸਾਂਝ ਬਣਾਈਏ।
ਭਾਅਜੀ ਗੁਰਸ਼ਰਨ ਸਿੰਘ ਵੱਲੋਂ ਨਾਟਕ ਨੂੰ ਲੋਕਾਂ ਦੇ ਚੁੱਲ੍ਹਿਆਂ ਤੱਕ ਪਹੁੰਚਾ ਕੇ ਲਗਭਗ ਚਾਰ ਦਹਾਕਿਆਂ ਤੱਕ ਕੀਤੀ ਗਈ ਘਾਲਣਾ ਨੂੰ ਇੱਕ ਇਤਿਹਾਸਕ ਕਾਰਜ ਕਹਿਣ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ।
ਵਿਸ਼ਵ ਰੰਗਮੰਚ ਦਿਵਸ ਮਨਾਉਣ ਦੀ ਲੜੀ ਵਿੱਚ ਪੰਜਾਬ ਵਿੱਚ 'ਨਾਟਸ਼ਾਲਾ ਅੰਮ੍ਰਿਤਸਰ' ਵਰਗਾ ਅੰਤਰਰਾਸ਼ਟਰੀ ਸਹੂਲਤਾਂ ਵਾਲਾ ਅਤੀ ਅਧੁਨਿਕ ਥੀਏਟਰ ਜਿਸ ਨੂੰ ਉਦਯੋਗਪਤੀ ਨਾਟਕਕਾਰ 'ਜਤਿੰਦਰ ਬਰਾੜ' ਨੇ ਖੁਦ ਪੈਸੇ ਲਗਾ ਕੇ 1999 ਦੇ ਵਿਸ਼ਵ ਰੰਗਮੰਚ ਦਿਵਸ ਮੌਕੇ ਲੋਕ-ਪੱਖੀ ਨਾਟਕਕਾਰ ਅਜਮੇਰ ਔਲਖ ਹੱਥੋਂ ਉਦਘਾਟਨ ਕਰਵਾ ਕੇ ਰੰਗਮੰਚ ਨੂੰ ਸਮਰਪਿਤ ਕੀਤਾ ਸੀ। ਬਿਆਸ ਵਿਖੇ ਪੇਂਡੂ ਖੇਤਰ ਵਿੱਚ ਸੀਮਿਤ ਸਹੂਲਤਾਂ ਵਾਲੇ ਓਪਨ ਏਅਰ ਥੀਏਟਰ (ਜਿਸ ਨੂੰ ਰੰਗਮੰਚ ਦੇ ਪ੍ਰਤੀਬੱਧ ਰੰਗਕਰਮੀ ਹੰਸਾ ਸਿੰਘ ਨੇ ਆਪਣੀ ਜ਼ਿੰਦਗੀ ਭਰ ਦੀ ਕਮਾਈ ਲਾ ਕੇ ਤਿਆਰ ਕੀਤਾ) ਦਾ ਉਦਘਾਟਨ ਵੀ 2002 ਵਿੱਚ ਵਿਸ਼ਵ ਰੰਗਮੰਚ ਵਾਲੇ ਦਿਨ ਹੀ ਕੀਤਾ ਗਿਆ ਸੀ। ਇਸੇ ਤਰ੍ਹਾਂ 'ਲੋਕ ਕਲਾ ਮੰਚ ਮੰਡੀ ਮੁੱਲਾਂਪੁਰ' ਵੱਲੋਂ ਵੀ ਗੁਰਸ਼ਰਨ ਰੰਗਮੰਚ ਤਿਆਰ ਕੀਤਾ ਤੇ ਰੰਗਮੰਚ ਨੂੰ ਸਮਰਪਿਤ ਕੀਤਾ। ਪੰਜਾਬੀ ਰੰਗਮੰਚ ਇਸ ਵੇਲੇ ਆਪਣਾ ਇੱਕ ਨਵਾਂ ਇਤਿਹਾਸ ਸਿਰਜ ਰਿਹਾ ਹੈ। ਅੱਜ ਜਿੰਨੀ ਵਰਾਇਟੀ ਪੰਜਾਬੀ ਰੰਗਮੰਚ ਵਿੱਚ ਹੈ ਉਨੀ ਹੋਰ ਕਿਸੇ ਭਾਸ਼ਾ ਦੇ ਰੰਗਮੰਚ ਵਿੱਚ ਨਹੀਂ। ਅੱਜ ਪੰਜਾਬ ਵਿੱਚ ਯੂਨੀਵਰਸਿਟੀਆਂ ਦੇ ਮੁਕਾਬਲਿਆਂ ਦਾ ਰੰਗਮੰਚ, ਸ਼ਹਿਰਾਂ ਦਾ ਥੀਏਟਰਾਂ ਦਾ ਰੰਗਮੰਚ, ਇਤਿਹਾਸਿਕ ਨਾਟਕਾਂ ਦਾ ਰੰਗਮੰਚ, ਤਰਕਸ਼ੀਲ ਰੰਗਮੰਚ, ਖੱਬੇ ਪੱਖੀ ਰਾਜਨੀਤਕ ਪਾਰਟੀਆਂ ਦਾ ਰੰਗਮੰਚ, ਸਾਖਰਤਾ ਸੰਮਤੀਆਂ ਦਾ ਰੰਗਮੰਚ, ਪੇਂਡੂ ਥੜ੍ਹੇ ਦਾ ਰੰਗਮੰਚ, ਬਾਲ ਰੰਗਮੰਚ, ਨੁੱਕੜ ਨਾਟਕ ਆਦਿ ਸਮੇਤ ਬਹੁਤ ਸਾਰੀ ਵੰਨਗੀਆਂ ਹਨ।
ਰੰਗਮੰਚ ਮੌਕੇ ਚਰਚਾ ਕਰਦਿਆਂ ਰੰਗਮੰਚ ਦੀ ਦੁਨੀਆਂ ਵਿੱਚ ਔਰਤਾਂ ਦੇ ਯੋਗਦਾਨ ਦੀ ਗੱਲ ਕਰਨਾ ਪਹਿਲਾਂ ਜ਼ਰੂਰੀ ਹੈ।
ਜਿਨ੍ਹਾਂ ਵਿਚ ਉਮਾ ਗੁਰਬਖ਼ਸ਼ ਸਿੰਘ, ਸ੍ਰੀਮਤੀ ਧਰਮ ਕੌਰ, ਸ੍ਰੀਮਤੀ ਕੈਲਾਸ਼ ਕੌਰ, ਦਲਜੀਤ ਕੌਰ, ਜਤਿੰਦਰ ਕੌਰ, ਸਤਿੰਦਰ ਕੌਰ, ਮਨਜੀਤ ਔਲਖ, ਜਸਵੰਤ ਦਮਨ, ਨੀਨਾ ਟਿਵਾਣਾ, ਰਾਣੀ ਬਲਬੀਰ, ਨੀਲਮ ਮਾਨ ਸਿੰਘ, ਨਵਨਿੰਦਰਾ ਬਹਿਲ, ਸੁਨੀਤਾ ਧੀਰ, ਸੁਖਵਿੰਦਰ ਵਿਰਕ, ਮਨਦੀਪ ਕੌਰ, ਅਨੀਤਾ, ਕੁਲਵੰਤ ਭਾਟੀਆ, ਰੋਜ਼ੀ ਸਿੰਘ, ਨੀਤਾ ਮਹਿੰਦਰਾ, ਜਸਪਾਲ ਦਿਉਲ ਅਤੇ ਨਿਰਮਲ ਰਿਸ਼ੀ, ਗੁਰਪ੍ਰੀਤ ਕੌਰ ਭੰਗੂ ਆਦਿ ਜਿਹੀਆਂ ਬੇਸ਼ੁਮਾਰ ਰੰਗਮੰਚ ਅਭਿਨੇਤਰੀਆਂ ਨੂੰ ਸਲਾਮ ਕਰਨਾ ਬਣਦਾ ਹੈ।
ਰੰਗਮੰਚ ਦਿਹਾੜੇ 'ਤੇ ਆਓ ਹੁਣ ਆਪਾਂ ਪੀੜੀ ਦਰ ਪੀੜੀ ਨਾਟਕਕਾਰਾਂ ਦੇ ਸਫ਼ਰ 'ਤੇ ਵੀ ਇੱਕ ਝਾਤ ਮਾਰੀਏ।
ਪਹਿਲੀ ਪੀੜੀ ਦੇ ਨਾਟਕਕਾਰ:-ਈਸ਼ਵਰ ਚੰਦਰ ਨੰਦਾ,ਸੰਤ ਸਿੰਘ ਸੇਖੋ,ਬਲਵੰਤ ਗਾਰਗੀ,ਹਰਚਰਨ ਸਿੰਘ,ਗੁਰਦਿਆਲ ਸਿੰਘ ਖੋਸਲਾ,ਗੁਰਦਿਆਲ ਸਿੰਘ ਫੁੱਲ ਆਦਿ।
ਦੂਜੀ ਪੀੜੀ:-ਹਰਸਰਨ ਸਿੰਘ,ਸੁਰਜੀਤ ਸਿੰਘ ਸੇਠੀ,ਕਪੂਰ ਸਿੰਘ ਘੁੰਮਣ,ਅਮਰੀਕ ਸਿੰਘ,ਗੁਰਚਰਨ ਸਿੰਘ ਜਸੂਜਾ,ਪਰਿਤੋਸ਼ ਗਾਰਗੀ,ਤਰਸੇਮ ਸਿੰਘ ਨੀਲਗਿਰੀ,ਹਰਭਜਨ ਸਿੰਘ ਬਿਰਕ,ਬਲਬੀਰ ਮੋਮੀ ਆਦਿ।
ਤੀਜੀ ਪੀੜੀ :-ਅਜਮੇਰ ਸਿੰਘ ਔਲਖ,ਆਤਮਜੀਤ,ਚਰਨਦਾਸ ਸਿੱਧੂ,ਦਵਿੰਦਰ ਦਮਨ,ਗੁਰਸ਼ਰਨ ਸਿੰਘ,ਰਵਿੰਦਰ ਰਵੀ,ਦਰਸ਼ਨ ਮਿੱਤਲ,ਅਮਰਜੀਤ ਗਰੇਵਾਲ,ਲੱਖਾ ਸਿੰਘ ਜ਼ੌਹਰ,ਅਜ਼ਾਇਬ ਕਮਲ,ਅਜਮੇਰ ਰੋਡੇ,ਸਾਧੂ ਬਿਨਿੰਗ,ਸੁਖਵੰਤ ਹੁੰਦਲ,ਜਗਤਾਰ ਢਾਅ ਆਦਿ।
ਚੌਥੀ ਪੀੜੀ:-ਸਵਰਾਜਬੀਰ,ਮਨਜੀਤਪਾਲ ਕੌਰ,ਪਾਲੀ ਭੁਪਿੰਦਰ,ਸਤੀਸ਼ ਕੁਮਾਰ ਵਰਮਾ,ਦੇਵਿੰਦਰ ਕੁਮਾਰ,ਜਗਦੀਸ਼ ਸਚਦੇਵਾ,ਜਤਿੰਦਰ ਬਰਾੜ,ਸੋਮਪਾਲ ਹੀਰਾ,ਕੁਲਦੀਪ ਸਿੰਘ ਦੀਪ,ਸੁਰਜੀਤ ਕਲਸੀ,ਕੁਲਵਿੰਦਰ ਖਹਿਰਾ,ਇਕਬਾਲ ਰਾਮੂਵਾਲੀਆ,ਹਰਕੰਵਲਜੀਤ ਸਾਹਿਲ,ਰਾਜਵੰਤ ਕੌਰ ਮਾਨ,ਖੋਜ਼ੀ ਕਾਫ਼ਿਰ,ਉਂਕਾਰਪ੍ਰੀਤ,ਤ੍ਰਿਲੋਚਨ ਸਿੰਘ ਗਿੱਲ,ਪਰਮਿੰਦਰ ਕੌਰ ਸਵੈਚ ਆਦਿ।
ਪੰਜਵੀਂ ਪੀੜੀ:-ਤਰਸਪਾਲ ਕੌਰ,ਸੈਮੂਅਲ ਜੌਨ,ਰਤਨ ਰੀਹਲ,ਨਾਹਰ ਸਿੰਘ ਔਜਲਾ ਆਦਿ।
ਉਪਰੋਕਤ ਵੇਰਵਿਆਂ ਤੋਂ ਇਲਾਵਾ ਕੁਲਦੀਪ ਸਿੰਘ ਦੀਪ ਵੱਲੋਂ ਵਿਧਾ ਅਤੇ ਸ਼ੈਲੀ ਪੱਖੋ ਸਮੇਤ ਨਵੇਂ ਨਾਟਕੀ ਰੂਪਾਂ ਸੰਬੰਧਿਤ ਦਿੱਤੀ ਜਾਣਕਾਰੀ ਦਾ ਵੀ ਵੇਰਵਾ ਦੇਣਾ ਇੱਥੇ ਹੋਰ ਜ਼ਰੂਰੀ ਹੋ ਜਾਂਦਾ ਹੈ।
ਇਕ ਪਾਤਰੀ ਨਾਟਕ (ਕਰਤਾਰ ਸਿੰਘ ਦੁੱਗਲ, ਅਮਰਜੀਤ ਗਰੇਵਾਲ, ਸੈਮੁਅਲ ਜੌਨ, ਪਾਲੀ ਭੁਪਿੰਦਰ, ਸੋਮਪਾਲ ਹੀਰਾ ਆਦਿ)
ਕਾਵਿ ਨਾਟਕ (ਸੰਤ ਸਿੰਘ ਸੇਖੋਂ, ਦੀਦਾਰ ਸਿੰਘ, ਸੁਰਜੀਤ ਹਾਂਸ, ਅਜਾਇਬ ਕਮਲ, ਰਵਿੰਦਰ ਰਵੀ, ਹਰਿਭਜਨ ਸਿੰਘ ਆਦਿ)
ਸੰਗੀਤ ਨਾਟਕ (ਸ਼ੀਲਾ ਭਾਟੀਆ, ਤੇਰਾ ਸਿੰਘ ਚੰਨ, ਜੋਗਿੰਦਰ ਬਾਹਰਲਾ, ਜਗਦੀਸ਼ ਫਰਿਆਦੀ, ਹਰਨਾਮ ਸਿੰਘ ਨਰੂਲਾ, ਮੱਲ ਸਿੰਘ ਰਾਮਪੁਰੀ ਆਦਿ)
ਨ੍ਰਿਤ ਨਾਟਕ (ਹਰਨਾਮ ਸਿੰਘ ਨਾਜ਼, ਭਾਗ ਸਿੰਘ ਆਦਿ) 5. ਬਾਲ ਨਾਟਕ (ਸਾਧੂ ਸਿੰਘ, ਰਮਾ ਰਤਨ, ਜਗਦੀਸ਼, ਸਰਬਜੀਤ ਬੇਦੀ, ਕੇਵਲ ਧਾਲੀਵਾਲ, ਦਰਸ਼ਨ ਆਸ਼ਟ, ਤਰਲੋਚਨ, ਕੁਲਦੀਪ ਸਿੰਘ ਦੀਪ ਆਦਿ)
ਮੂਕ ਨਾਟਕ (ਸਤੀਸ਼ ਕੁਮਾਰ ਵਰਮਾ, ਆਦਿ)
ਰੇਡੀਓ ਨਾਟਕ (ਕਰਤਾਰ ਸਿੰਘ ਦੁੱਗਲ, ਸੁਖਚੈਨ ਭੰਡਾਰੀ ਆਦਿ)
ਬਹੁ ਵਿਧਾਈ ਨਾਟਕ (ਸਤੀਸ਼ ਕੁਮਾਰ ਵਰਮਾ, ਰਵਿੰਦਰ ਰਵੀ, ਪਾਲੀ ਭੁਪਿੰਦਰ ਆਦਿ)
ਕੋਰੀਓਗ੍ਰਾਫੀ (ਲਗਭਗ ਸਾਰੀਆਂ ਨਾਟ ਮੰਡਲੀਆਂ ਗਾਹੇ ਵਗਾਹੇ ਇਸ ਵਿਧਾ ਨੂੰ ਅਪਣਾਉਂਦੀਆਂ ਰਹੀਆਂ ਹਨ
ਕਵਿਤਾ ਅਤੇ ਕਹਾਣੀ ਦਾ ਨਾਟਕ (ਗੁਰਸ਼ਰਨ ਭਾਜੀ , ਪ੍ਰੌ ਅਜਮੇਰ ਔਲਖ ਅਤੇ ਕੇਵਲ ਧਾਲੀਵਾਲ ਆਦਿ)
ਡਾਇਰੈਕਟਰ ਦਾ ਨਾਟਕ (ਕੇਵਲ ਧਾਲੀਵਾਲ, ਕੀਰਤੀ ਕਿਰਪਾਲ, ਅਤੇ ਥੀਏਟਰ ਵਿਭਾਗਾਂ ‘ਚੋਂ ਆਏ ਕੁੱਝ ਹੋਰ ਆਰਟਿਸਟ)
ਨੁੱਕੜ ਨਾਟਕ (ਗੁਰਸ਼ਰਨ ਸਿੰਘ, ਰਜਿੰਦਰ ਭੋਗਲ, ਸ ਨ ਸੇਵਕ, ਸਤੀਸ ਕੁਮਾਰ ਵਰਮਾ, ਟੋਨੀ ਬਾਤਿਸ਼, ਅਸ਼ੋਕ ਪੁਰੀ, ਦਰਸ਼ਨ ਮਿਤਵਾ, ਸੈਮੂਅਲ ਜੌਨ ਆਦਿ)
ਲਘੂ ਨਾਟਕ (ਅਜਮੇਰ ਔਲ਼ਖ, ਆਤਮਜੀਤ, ਪਾਲੀ ਭੁਪਿੰਦਰ, ਡਾ. ਕੁਲਦੀਪ ਸਿੰਘ ਦੀਪ ਆਦਿ) ਇਹ ਸਾਰੇ ਨਾਟਕੀ ਰੂਪ ਆਧੁਨਿਕ ਸਥਿਤੀਆਂ ਦੀ ਲੋੜ ਵਿੱਚੋਂ ਆਪਮੁਹਾਰੇ ਪੈਦਾ ਹੋਏ।
ਰੰਗਮੰਚ ਬਾਰੇ ਗੱਲ ਕਰਦਿਆਂ ਜ਼ਿੰਦਗੀ ਦਾ ਹਰ ਪਲ ਲੇਖੇ ਲੱਗ ਸਕਦਾ। ਕਿਉਂਕਿ ਜ਼ਿੰਦਗੀ ਰੰਗਮੰਚ ਹੀ ਤਾਂ ਹੈ,ਆਖਰੀ ਦ੍ਰਿਸ ਦੀ ਪਰਵਾਹ ਕੀਤੇ ਬਿਨਾ ਅਸੀਂ ਆਪਣੇ ਹਿੱਸੇ ਦੀਆਂ ਜੁੰਮੇਵਾਰੀਆਂ ਨਿਭਾ ਰਹੇ ਹਾਂ ਤੇ ਨਿਭਾਉਂਦੇ ਰਹਿਣਾ ਹੀ ਜ਼ਿੰਦਗੀ ਜ਼ਿੰਦਾਬਾਦ ਲਈ ਜ਼ਰੂਰੀ ਹੈ। ਆਉਣ ਵਾਲ਼ੇ ਸਮੇਂ ਵਿੱਚ ਰੰਗਮੰਚ ਨੇ ਹਜੇ ਹੋਰ ਬੁਲੰਦੀਆਂ ਨੂੰ ਛੂਹਣਾ ਹੈ।
ਆਓ ਇਸ ਚਰਚਾ ਦੀ ਸਮਾਪਤੀ ਤੋਂ ਪਹਿਲਾਂ ਪੂਰੀ ਦੁਨੀਆਂ ਵਿੱਚ ਵੱਸਦੇ ਰੰਗਕਰਮੀਆਂ ਨੂੰ ਸਲਾਮ ਕਰਦਿਆਂ, ਰੰਗਮੰਚ ਦਿਹਾੜੇ ਦੀ ਇੱਕ ਵਾਰ ਫਿਰ ਤੋਂ ਮੁਬਾਰਕਬਾਦ ਕਹੀਏ।
ਸੁਖਚੈਨ ਸਿੰਘ ਕੁਰੜ ( ਪੰਜਾਬੀ ਅਧਿਆਪਕ)

ਦੇਸ਼ਾਂ-ਵਿਦੇਸ਼ਾਂ ਤੱਕ ਆਪਣੀ ਕਲਾ ਨਾਲ ਛਾ ਜਾਣ ਵਾਲਾ ਅਦਾਕਾਰ ਗੁਰਮੇਲ ਸਿੰਘ ✍️. ਸ਼ਿਵਨਾਥ ਦਰਦੀ

ਗੁਰਮੇਲ ਸਿੰਘ ਇੱਕ ਐਸਾ ਅਦਾਕਾਰ ਹੈ ਜੋ ਹਰ ਰੋਲ ਵਿਚ ਆਪਣੇ ਆਪ ਨੂੰ ਉਤਾਰ ਕੇ , ਹਰ ਰੋਲ ਨੂੰ ਬਾਖੂਬੀ ਨਿਭਾਉਂਦਾ ਹੈ। ਉਹ ਅਦਾਕਾਰੀ ਦੇ ਨਾਲ ਨਾਲ , ਮਾਡਲਿੰਗ ਦੇ ਖੇਤਰ ਵਿਚ ਆਪਣਾ ਨਿਵੇਕਲੀ ਪਛਾਣ ਸਥਾਪਤ ਕਰ ਰਿਹਾ ਹੈ । ਹੁਣੇ ਹੁਣੇ ਦੁਬਈ ਵਿਖੇ ਸਰਬਜੀਤ ਸਾਗਰ ਦੇ ਗੀਤ ਵਿੱਚ ਮਾਡਲਿੰਗ ਕਰਕੇ ਅਤੇ ਇੰਟਰਨੈਸ਼ਨਲ ਸਟੂਡੈਂਟ ਡਾਕੂਮੈਂਟਰੀ ਫਿਲਮ ਵਿਚ  ਵਧੀਆ ਰੋਲ ਅਦਾ ਕਰਕੇ ਆਪਣੇ ਆਪ ਨੂੰ ਬਹੁਤ ਵਧੀਆ ਐਕਟਰ ਸਾਬਤ ਕਰ ਚੁੱਕਾ ਹੈ। ਮਾਤਾ ਕੁਲਦੀਪ ਕੌਰ ਦੀ ਕੁੱਖੋਂ ਅਤੇ ਪਿਤਾ ਗੁਰਜੰਟ ਸਿੰਘ ਢਿੱਲੋਂ ਦੇ ਘਰ ਪਿੰਡ ਦਬੜੀਖਾਨਾ ਜਨਮਿਆ । ਗੁਰਮੇਲ ਸਿੰਘ ਆਪਣੇ ਪਿੰਡ ਦੇ ਸਰਕਾਰੀ ਸਕੂਲ ਤੋਂ ਵਿਦਿਆ ਪ੍ਰਾਪਤ ਕਰਕੇ , ਫਿਰ ਜਿੰਦਲ ਕੋਟਕਪੂਰਾ ਪਾਸੋਂ account ਦਾ ਕੋਰਸ ਕਰ ਚੁੱਕਾ ਹੈ। ਆਪਣੀ ਐਕਟਿੰਗ ਦੀ ਅੰਦਰਲੀ ਤੜਪ ਨੂੰ ਬਝਾਉਣ ਦੇ ਲਈ , ਉਸ ਨੇ ਸੰਨ 2010 ਤੋਂ ਛਿੰਦਾ ਸਿੰਘ ਛਿੰਦਾ ਨਾਲ ਨਾਟਕ ਖੇਡਣੇ ਸ਼ੁਰੂ ਕਰ ਦਿੱਤੇ। ਉਸ ਦਾ ਪਹਿਲਾ ਨਾਟਕ ਬਾਬਾ ਫਰੀਦ ਆਗਮਨ ਪੁਰਬ ਤੇ‌ ਕਾਲੇ ਮੈਂਡੇ ਕੱਪੜੇ ਸੀ। ਇਸ ਤੋਂ ਬਾਅਦ ਗੁਰਮੇਲ ਸਿੰਘ ਨੇ ਲਗਾਤਾਰ ਥਿਏਟਰ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਲੇਖਕ ਅਤੇ ਨਿਰਦੇਸ਼ਕ ਛਿੰਦਾ ਸਿੰਘ ਛਿੰਦਾ ਨਾਲ , ਕਈ ਨਾਟਕ ਖੇਡੇ ਜਿਨ੍ਹਾਂ ਵਿੱਚੋਂ ਵਾਲੀਵਾਰਸ, ਗੋਡ ਇਜ ਵੰਨ, ਸਭ ਮਹਿ ਸਚਾ ਏਕੋ ਸੋਈ, ਜਾਗਦੇ ਰਹੋ, ਹੀਰੇ ਹਿੰਦੋਸਤਾਨ ਦੇ, ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼ ਆਦਿ ਵਿਚ ਬਾਖੂਬੀ ਰੋਲ ਅਦਾ ਕੀਤੇ। ਗੁਰਮੇਲ ਨੇ , ਕਈ ਲਘੂ ਫ਼ਿਲਮਾਂ ਵਿਚ ਜਿਵੇਂ -ਨੱਬੇ ਘੱਟ, ਅੰਡਿਆਂ ਦੀ ਟਰੇਅ, ਆਤਮਾ, ਜੈੱਕ ਅਤੇ ਫੈਵੀਕਵਿੱਕ ਵਿੱਚ ਕੰਮ ਕਰਕੇ ਫਿਲਮੀ ਕਲਾਕਾਰ ਹੋਣ ਦਾ ਮਾਣ ਹਾਸਲ ਕੀਤਾ। ਗੁਰਮੇਲ ਸਿੰਘ ਨੇ ਪਰਵੇਜ਼ ਅਖਤਰ ਦੇ ਸੋਹਲੋ ਗੀਤ "ਟਰਨਿੰਗ ਬੈਕ" ਵਿੱਚ ਸਾਈਡ ਹੀਰੋ ਦਾ ਰੋਲ ਕੀਤਾ। ਇਸ ਦੇ ਨਾਲ ਹੀ , ਉਸ ਨੇ ਛਿੰਦਾ ਸਿੰਘ ਛਿੰਦਾ ਵੱਲੋਂ ਗਾਏ ਗੀਤ "ਕੋਮ ਦਲੇਰਾਂ ਦੀ" ਵਿੱਚ ਕੋਤਵਾਲ ਦੀ ਭੂਮਿਕਾ ਨਿਭਾਈ ਅਤੇ ਵਧੀਆ ਡਾਇਲਾਗ ਬੋਲ ਕੇ ਵਧੀਆ ਅਦਾਕਾਰ ਹੋਣ ਦਾ ਸਬੂਤ ਦਿੱਤਾ। ਗੁਰਮੇਲ ਸਿੰਘ ਦਾ ਸੁਪਨਾ ਹੈ ਕਿ ਉਹ ਆਪਣੀ ਅਦਾਕਾਰੀ ਦੇ ਬਲਬੂਤੇ ਤੇ , ਆਪਣਾ ਨਾਮ ਦੇਸ਼ ਵਿਦੇਸ਼ ਵਿੱਚ ਚਮਕਾਏ। ਹੁਣੇ-ਹੁਣੇ "ਤਰਲੋਕ ਫ਼ਿਲਮ' ਦੇ ਬੈਨਰ ਹੇਠ 'ਦੁਬਈ' ਗਈ 'ਛਿੰਦਾ ਸਿੰਘ ਛਿੰਦਾ' ਦੀ ਟੀਮ ਵਿੱਚ 'ਦੁਬਈ' ਵਿਖੇ ਗੀਤ ਵਿੱਚ ਕੰਮ ਕਰਨ ਦੇ ਨਾਲ-ਨਾਲ ਪੰਜਾਬੀ ਲੋਕ ਨਾਚ ਅਕੈਡਮੀ ਵੱਲੋਂ ਕਰਵਾਏ ਗਏ ਨਾਟਕ ਸੋਅ 'ਸੁੰਦਰਾਂ' ਵਿੱਚ ਵੀ ਬਹੁਤ ਸ਼ਾਨਦਾਰ ਭੂਮਿਕਾ ਨਿਭਾ ਵਾਹ ਵਾਹ ਖੱਟੀ । ਸ਼ਾਲਾ , ਇਸ ਅਦਾਕਾਰ ਨੂੰ ਰੱਬ ਹੋਰ ਤਰੱਕੀਆਂ ਬਖ਼ਸ਼ੇ। ਸ਼ੁਭਕਾਮਨਾਵਾਂ , ਨਵੀਆਂ ਪੈੜਾਂ ਪੁੱਟਣ ਲਈ । ਬੁਲੰਦੀਆਂ ਦੀ ਚਾਹਤ ਲੈ ,  ਸੁਪਨਿਆਂ ਦਾ ਸੌਦਾਗਰ ਬਣ , ਅੱਗੇ ਵੱਲ ਵਧਦਾ ਰਹੇ । ਆਮੀਨ

                            ਸ਼ਿਵਨਾਥ ਦਰਦੀ 

                    ਸੰਪਰਕ :- 98551/55392

ਪੰਜਾਬ ਦੀ ਨਵੀਂ ਸਰਕਾਰ ਅਤੇ ਆਪ ਹੁਦਰੇ ਲੋਕ ✍️ ਪਰਮਿੰਦਰ ਸਿੰਘ ਬਲ

ਲੋਕ ਇਨਸਾਫ਼ ਦੀ ਜਦ ਗੱਲ ਕਰੀਏ ਤਾਂ ਉਸ ਪੱਖੋਂ ਕਈ ਤੱਤ ਵਿਚਾਰਨੇ ਜ਼ਰੂਰੀ ਹੋ ਜਾਂਦੇ ਹਨ । ਸਮਾਜਿਕ ਅਤੇ ਸੱਤਾ ਦੀਆਂ ਤਬਦੀਲੀਆਂ ਆਮ ਚੱਲਦੇ ਸੰਸਾਰ ਵਿੱਚ ਹੁੰਦੀਆਂ ਆਈਆਂ ਹਨ ।ਜਿਨਾਂ ਆਸਰੇ ਸਮਾਜਿਕ ਸੁਧਾਰ ਦਾ ਰੰਗ ਢੰਗ ਨਵੇਂ ਦੌਰ ਅਤੇ ਨਵੀਆਂ ਤਰੱਕੀਆਂ ਨੂੰ ਮਾਨਣਾ ਸ਼ੁਰੂ ਕਰਦਾ ਹੈ । ਪਰ ਇਹ ਤਾਹੀਓ ਸਫਲ ਹੈ ਜੇ ਲੋਕ ਨਵੀਂ ਤਬਦੀਲੀ ਨੂੰ ਨਵੇਂ ਤੌਰ ਤੇ ਗ੍ਰਹਿਣ ਕਰਨ ਅਤੇ ਹੱਕੀ ਹਾਸਲ ਕਬੂਲ ਕਰਨ । ਪੰਜਾਬ ਵਿੱਚ ਜੋ ਜਿੱਤ ਆਮ ਪਾਰਟੀ ਨੂੰ ਹਾਸਲ ਹੋਈ , ਉਸ ਤੋਂ ਇਕ ਨਵੇਂ ਸੁਚੱਜੇ ਪੰਜਾਬ ਸਿਰਜਣ ਦੀ ਆਸ ਦਿਸਦੀ ਹੈ । ਪਰ ਜੋ ਕੁਝ ਦੇਖਣ ਵਿੱਚ ਸ਼ੁਰੂ ਹੋ ਰਿਹਾ ਹੈ ਲੋਕਾਂ ਦੇ ਆਪਣੇ ਚਾਅ ਅਤੇ ਜਿੱਤ ਦਾ ਦਿਖਾਵਾ ਸਿਆਸੀ ਰਹੁ ਰੀਤ , ਪੁਰਾਣੀਆਂ ਰਵਾਇਤੀ ਪਾਰਟੀਆਂ ਵਰਗਾ ਹੀ ਹੈ । ਪੰਜਾਬ ਵਿਧਾਨ ਸਭਾ ਜਿਸ ਨੂੰ ਲੋਕ ਤੰਤਰ ਦਾ ਮੰਦਰ ਮਨ ਕੇ , ਵਿਧਾਨ ਸਭਾ ਲਈ ਚੁਣ ਕੇ ਇਸ ਮੰਦਰ ਵਿੱਚ ਬੈਠ ਕੇ ਇਨਸਾਫ਼ ਤੇ ਪੰਜਾਬ ਦੀ ਖ਼ੁਸ਼ਹਾਲੀ ਲਈ ਜੋ ਸਹੁੰ ਚੁੱਕ ਕੇ ਕਦਮ ਪੁੱਟਣੇ ਸਨ । ਉਸ ਕਲਮ ਬੰਦੀ ਸਹੁੰ ਨੂੰ ਬਦਲ ਕੇ “ ਖਟਕੜ” ਕਲਾਂ ਵਿਖੇ ਤਬਦੀਲ ਕਰਨਾ ਬਿਲਕੁਲ ਸਹੀ ਕਿਵੇਂ ਕਿਹਾ ਜਾ ਸਕਦਾ ਹੈ ? ਸ਼ਹੀਦ ਭਗਤ ਸ਼ਹੀਦ ਭਗਤ ਸਿੰਘ ਸਾਡਾ ਅਤੇ ਦੇਸ਼ ਦਾ ਮਹਾਨ ਸ਼ਹੀਦ ਹੈ । ਜਿਸ ਆਜ਼ਾਦੀ ਅਤੇ ਸੰਵਿਧਾਨ ਨੂੰ ਅਸੀਂ ਮਾਣ ਰਹੇ ਹਾਂ ਉਹ ਭਗਤ ਸਿੰਘ ਅਤੇ ਹੋਰ ਹਜ਼ਾਰਾਂ ਸ਼ਹੀਦਾਂ ਦੀ ਦੇਣ ਹੈ । ਸਟੇਟ ਅਸੈਬਲੀਆਂ , ਪਾਰਲੀਮੈਂਟ ( ਇਹ ਸਭ ਗਣ ਤੰਤਰ ਦੇ ਮੰਦਰ) ਕੁਰਬਾਨੀਆਂ ਸਦਕਾ ਹੀ ਹਨ। ਇੱਥੇ ਸਹੁੰ ਚੁੱਕਣ ਤੋਂ ਇਨਕਾਰੀ ਹੋਣਾ , ਕੁਰਬਾਨੀਆਂ ਨੂੰ ਪਿੱਠ ਦੇਣੀ ਹੈ। ਕੀ ਇਹ ਪੰਜਾਬ ਅਸੰਬਲੀ ,ਪਾਰਲੀਮੈਂਟ ਅਤੇ ਭਾਰਤੀ ਸੰਵਿਧਾਨ ਅੱਧੀਨ ਸਹੀ ਹੈ ਜਾਂ ਗਲਤ ? ਜਾਂ ਇਹ ਨਵੀਂ ਪਿਰਤ ਅਤੇ ਜਿੱਤ ਦਾ ਨਵਾਂ ਸ਼ੋਸ਼ਾ ਹੈ , ਜੋ ਲੋਕਾਂ ਨੂੰ ਆਪਣੇ ਇਨਸਾਫ਼ ਅਤੇ ਸੁਧਾਰ ਪੱਖੋਂ ਗੁਮਰਾਹ ਕਰੇਗਾ । ਸਾਡੀ ਪੰਜਾਬੀਆਂ ਤੇ ਸਿੱਖਾਂ ਦੀ ਕਾਫ਼ੀ ਜ਼ਿਆਦਾ ਆਬਾਦੀ ਪੱਛਮੀ ਮੁਲਕਾਂ ਵਿੱਚ ਵੱਸਦੀ ਹੈ । ਉਹਨਾਂ ਮੁਲਕਾਂ ਵਿੱਚ ਹਮੇਸ਼ਾ ਚੋਣਾਂ ਹੁੰਦੀਆਂ ਹਨ , ਪਰੰਤੂ ਕਿਸੇ ਪਾਰਟੀ ਦੀ ਜਿੱਤ ਤੋ ਬਾਅਦ ਇਸ ਤਰਾਂ ਦੀ ਆਪੋ-ਧਾਪੀ , ਜਸ਼ਨ ਨਹੀਂ ਕੀਤੇ ਜਾਂਦੇ । ਇਸ ਤਰਾਂ ਲੋਕਾਂ ਦਾ ਪੈਸਾ ਬਰਬਾਦ ਕਰਨ ਦਾ ਕਿਸੇ , ਵਿਧਾਇਕ ,ਐਮ ਪੀ ਜਾਂ ਸਮੁੱਚੀ ਪਾਰਟੀ ਨੂੰ ਕੋਈ ਅਧਿਕਾਰ ਨਹੀਂ ਹੈ । ਇਹ ਲੋਕ ਤੰਤਰ ਵਿੱਚ ਅਜਿਹਾ ਕਰਨਾ ਸਿਰਫ਼ ਗੈਰ ਵਿਧਾਨਕ ਜਾਂ ਗੈਰ ਕਾਨੂੰਨੀ ਹੀ ਨਹੀਂ ਸਗੋਂ ਉਹਨਾਂ ਲੋਕਾਂ ਨਾਲ ਧੋਖਾ ਗਿਣਿਆ ਜਾਂਦਾ ਹੈ , ਜਿਨਾਂ ਵੋਟ ਪਾ ਕੇ ਵਿਧਾਇਕ ਚੁਣ ਕੇ ਭੇਜੇ ਹਨ। ਉਹੀ ਪਿਛਾਂਹ ਖਿੱਚੂ ਪੁਰਾਣੀਆਂ ਸਮਾਜ ਮਾਰੂ ਆਦਤਾਂ । ਮੈਂ ਅੱਜ ਦੀ ਤਰਾਂ 2016 ਫ਼ਰਵਰੀ ਵਿੱਚ ਪੰਜਾਬ ਵਿੱਚ ਸਾਂ , ਜਦ ਕਾਂਗਰਸ ਆਗੂਆਂ ਨੇ ,ਮੋਗੇ ,ਵਿੱਚ ਰਾਹੁਲ ਗਾਂਧੀ ਦੀ ਕਾਨਫਰੰਸ ਰੈਲੀ ਨੂੰ ਕਾਮਯਾਬ ਬਣਾਉਣ ਹਿਤ , 150 ਏਕੜ ਬੀਜੀ ਹੋਈ ਕਣਕ ਦੇ ਖੇਤ , ਵਾਹ ਕੇ , ਖਾਲੀ ਕਰਵਾ ਕੇ , ਕਾਨਫਰੰਸ ਕੀਤੀ ਸੀ । ਅੱਜ ਆਮ ਪਾਰਟੀ ਉਹੀ ਕੁਝ ਦੁਹਰਾਇਆ ਹੈ , ਅੱਜ ਭੀ ਮੈਂ ਇੱਥੇ ਸਭ ਕੁਝ ਹੁੰਦਾ ਦੇਖ ਕੇ ਹੈਰਾਨ ਹੀ ਨਹੀਂ , ਦਿਲੋਂ ਦੁਖੀ ਹਾਂ । ਖਟਕੜ ਕਲਾਂ ਵਿੱਚ “145” ਏਕੜ ਸਿੱਟੇ ਤੇ ਆਈ ਕਣਕ ਨੂੰ ਵਾਹ , ਤਬਾਹ ਕਰਕੇ “ ਆਪ ਪਾਰਟੀ “ ਅਸੰਬਲੀ ਨੂੰ ਚੰਡੀਗੜ੍ਹੇ ਪਿੱਛੇ ਛੱਡ ਕੇ ਸਹੁੰ ਚੁੱਕ ਸਮਾਗਮ , ਰੈਲੀ ਕਰ ਰਹੀ ਹੈ । ਦੇਸ਼ ਵਿੱਚ ਅੰਤ ਦੀ ਗਰੀਬੀ , ਇਹੀ ਦਾਣੇ ਇਕ ਗਰੀਬ ਦੇ ਪੇਟ ਦੀ ਖੁਰਾਕ ਹੋਣ ਦਾ ਹੱਕ ਹੋ ਸਕਦਾ ਸੀ ! ਇਹ ਕਣਕ ਦੇ ਦਾਣੇ ਗੁਮਰਾਹ ਹੋਏ ਲੋਕਾਂ ਅਤੇ ਚੁਣੇ ਵਿਧਾਇਕਾਂ ਦੇ ਪੈਰਾਂ ਥੱਲੇ ਕੁਚਲੇ ਜਾਣ ਦੇ ਸਾਧਨ ਹੀ ਰਹਿ ਗਏ ਹਨ । “ਕੌਣ  ਆਖੇ  ਰਾਣੀਏ ਅਗਾ ਢੱਕ” , ਅੱਜ ਇਹ ਪੰਜਾਬ ਦੇ ਨਵੇਂ ਰਾਜੇ ਹਨ । ਸੱਤਾ ਅੱਗੇ ਕਿਸ ਦੀ ਓਕ ਟੋਕ ਹੋ ਸਕਦੀ ਹੈ ? ਇਕ ਸਵਾਲ ਹੈ ਚੋਣ ਤਾਂ  , ਫਿਰ ਤੋਂ ਅਦਿਤਿਆਨਾਥ ਯੋਗੀ ਯੂ ਪੀ ਵਿੱਚ ਪਹਿਲਾਂ ਨਾਲ਼ੋਂ ਵਧ ਬਹੁਮਤ ਨਾਲ ਜਿੱਤ ਚੁੱਕੇ ਹਨ , ਕੀ ਉਹ ਭੀ ਅਜਿਹਾ ਸੋਚ ਸਕਦੇ ਹਨ ਕਿ ਮੈਂ (ਯੋਗੀ) ਰਾਮ ਮੰਦਰ ਜਾ ਕਾ ਸਹੁੰ ਚੁੱਕ ਲਵਾਂ ! ਇਹ ਅਸੰਭਵ ਹੈ , ਲੋਕ ਤੰਤਰ ਦੇ ਸੰਵਿਧਾਨ ਦੇ ਵਿਰੁੱਧ ਹੈ । ਜਿੱਥੋਂ ਤੱਕ ਸ਼ਹੀਦ ਭਗਤ ਸਿੰਘ ਨਾਲ ਸਬੰਧਤ ਹੈ , ਇਹੀ ਕਣਕ ਦੇ ਖੇਤ ਬਚਾਏ ਜਾਂਦੇ ਅਤੇ ਕਰੋੜਾਂ ਰੁਪਏ ਦੀ  ਬਰਬਾਦੀ ਬੱਚਾ ਕੇ , ਭਗਤ ਸਿੰਘ ਦੇ ਦੇਸ਼ ਦੇ ਲੋਕਾਂ ਦੇ ਪੇਟੀਂ ਪੈਦਾ , ਇਕ  ਸ਼ਹੀਦ ਦੇ ਸੁਪਨਿਆਂ ਵੱਲ ਨੂੰ ਰਾਹ ਤੁਰਦਾ । ਪੰਜਾਬ ਦੇ ਲੋਕਾਂ ਨੇ ਬੜੇ ਸਿਆਸੀ ਤੇ ਭਰਿਸ਼ਟਾਚਾਰ ਦੀ ਦਹਾਕਿਆਂ ਦੀ ਤੰਗੀ ਤੋਂ ਬਾਅਦ ਇਕ ਨਵੀਂ  “ਆਮ ਪਾਰਟੀ” ਦੇ ਹੱਥ ਆਪਣੀ ਕਿਸਮਤ ਦਾ ਫੈਸਲਾ ਦਿੱਤਾ ਹੈ । ਇਸ ਨਵੇਂ ਦੌਰ ਵਿੱਚ ਹਰ ਚੰਗੇ ਪਰੀਵਰਤਨ ਲਈ ਉਹ ਤਾਂ ਆਸਵੰਦ ਹੀ ਰਹਿਣਗੇ । ਪਰੰਤੂ ਇਸ ਨਵੇਂ ਰਾਜ ਪ੍ਰਬੰਧ ਨੂੰ ਸ਼ੁਰੂ ਵਿੱਚ ਹੀ ਜੇ “ਪੀੜੀ ਥੱਲੇ ਸੋਟਾ ਫੇਰਨ “ ਵਾਲੀ ਗੱਲ ਕਹੀਏ ਤਾਂ ਸ਼ਾਇਦ ਰਾਜ ਪ੍ਰਬੰਧ ਤੇ ਬੇ- ਵਿਸ਼ਵਾਸੀ ਵਾਲੀ ਗੱਲ ਲੱਗਣ ਲੱਗ ਜਾਂਦੀ ਹੈ । —- ਪਰਮਿੰਦਰ ਸਿੰਘ ਬਲ , ਯੂ ਕੇ- psbal46@hotmail.com

ਹੋਲਿਕਾ ਬਨਾਮ ਮਨੀਸ਼ਾ ! ✍️ ਸਲੇਮਪੁਰੀ ਦੀ ਚੂੰਢੀ

ਅੱਜ ਦੇਸ਼ ਵਿਚ  ਹੋਲੀ ਮਨਾਈ ਜਾ ਰਹੀ ਹੈ। ਕਈ ਲੋਕ ਇੱਕ ਦੂਜੇ ਉਪਰ ਰੰਗ ਸੁੱਟ ਰਹੇ ਹਨ ਅਤੇ ਖੁਸ਼ੀ ਮਨਾ ਰਹੇ ਹਨ । ਮਿਥਿਹਾਸ ਮੁਤਾਬਿਕ ਹੋਲਿਕਾ ਨਾਂ ਦੀ ਇਕ ਲੜਕੀ ਨੂੰ ਹੋਲੀ ਤਿਉਹਾਰ ਦੀ ਮੁੱਖ ਨਾਇਕਾ ਮੰਨਿਆ ਜਾ ਰਿਹਾ ਹੈ, ਜਿਸ ਕਰਕੇ ਉਸ ਨੂੰ ਪੂਜਿਆ ਵੀ ਜਾ ਰਿਹਾ ਹੈ ਅਤੇ ਜਲਾਇਆ ਵੀ ਜਾ ਰਿਹਾ ਹੈ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਹੋਲਿਕਾ ਬੁਰੀ ਸੀ ਤਾਂ, ਫਿਰ ਉਸ ਨੂੰ ਪੂਜਿਆ ਕਿਉਂ ਜਾ ਰਿਹਾ ਹੈ ਅਤੇ ਜੇਕਰ ਉਹ ਚੰਗੀ ਸੀ ਤਾਂ, ਫਿਰ ਉਸ ਨੂੰ ਜਲਾਇਆ ਕਿਉਂ ਜਾ ਰਿਹਾ ਹੈ?
ਮਿਥਿਹਾਸ ਮੁਤਾਬਿਕ  ਹੋਲਿਕਾ ਨੂੰ ਜਿਉਂਦੀ ਨੂੰ ਹੀ ਅੱਗ ਲਗਾ ਕੇ ਜਲਾ ਦਿੱਤਾ ਗਿਆ ਸੀ। ਮਿਥਿਹਾਸ ਮੁਤਾਬਿਕ ਜਲਾਇਆ ਵੀ ਉਸ ਨੂੰ ਉਸ ਦੇ ਵਿਆਹ ਤੋਂ ਇੱਕ ਦਿਨ ਪਹਿਲਾਂ ਗਿਆ ਸੀ ਕਿਉਂ?
ਦੇਸ਼ ਦੇ ਉੱਤਰ ਪ੍ਰਦੇਸ਼ ਰਾਜ ਦੇ ਸ਼ਹਿਰ ਹਾਥਰਸ ਵਿਚ ਵੀ 20 ਸਤੰਬਰ, 2020 ਨੂੰ 19 ਸਾਲਾ ਮਨੀਸ਼ਾ ਨਾਂ ਦੀ  ਇਕ 'ਹੋਲਿਕਾ' ਨੂੰ ਜਿਊਂਦਿਆਂ ਜਲਾ ਦਿੱਤਾ ਗਿਆ ਸੀ!
ਮਿਥਿਹਾਸ ਮੁਤਾਬਿਕ ਹੋਲਿਕਾ ਵੀ ਭਾਰਤ ਦੀ ਮੂਲ-ਨਿਵਾਸੀ ਲੜਕੀ ਸੀ, ਜਿਵੇਂ ਮਨੀਸ਼ਾ ਮੂਲ-ਨਿਵਾਸੀ (ਦਲਿਤ) ਪਰਿਵਾਰ ਦੀ ਬੇਟੀ ਸੀ।
ਬਾਬਾ ਸਾਹਿਬ ਡਾ ਬੀ ਆਰ ਅੰਬੇਦਕਰ ਨੇ 25 ਦਸੰਬਰ, 1927 ਨੂੰ ਇੱਕ ਅਜਿਹੇ ਗ੍ਰੰਥ ਨੂੰ ਜਲਾ ਕੇ ਰੋਸ ਪ੍ਰਗਟ ਕੀਤਾ ਸੀ, ਜਿਸ ਵਿਚ ਸਦੀਆਂ ਤੋਂ ਔਰਤਾਂ ਅਤੇ ਦਲਿਤਾਂ ਨੂੰ ਗੁਲਾਮ ਬਣਾ ਕੇ ਰੱਖਣ ਲਈ ਗੈਰ-ਮਨੁੱਖੀ ਕਾਨੂੰਨ ਦਰਜ ਹੈ।
ਜਾਪਦਾ ਹੈ ਕਿ ਹਾਥਰਸ ਦੀ ਬੇਟੀ ਮਨੀਸ਼ਾ ਦੀ ਤਰ੍ਹਾਂ ਹੀ ਹੋਲਿਕਾ ਜਲਾਈ ਹੋਵੇਗੀ?
ਇੱਕ ਹੋਰ ਮਿਥਿਹਾਸਿਕ ਜਾਣਕਾਰੀ ਮੁਤਾਬਿਕ ਹੋਲਿਕਾ ਪ੍ਰਹਿਲਾਦ ਨੂੰ ਆਪਣੀ ਗੋਦ ਵਿਚ ਲੈ ਕੇ ਅੱਗ ਵਿਚ ਬੈਠੀ ਸੀ, ਦੇ ਦੌਰਾਨ ਹੋਲਿਕਾ ਜਲ ਗਈ ਸੀ, ਜਦਕਿ ਪ੍ਰਹਿਲਾਦ ਬਚ ਗਿਆ ਸੀ!
ਦੋਸਤੋ! ਜੇ ਪ੍ਰਹਿਲਾਦ ਬਚ ਗਿਆ ਸੀ ਤਾਂ ਫਿਰ 'ਹੈਪੀ ਪ੍ਰਹਿਲਾਦ' ਦਾ ਤਿਉਹਾਰ ਮਨਾਇਆ ਜਾਣਾ ਚਾਹੀਦਾ ਸੀ, 'ਹੈਪੀ ਹੋਲੀ' ਤਿਉਹਾਰ ਕਿਉਂ?
ਇਸ ਲਈ ਚਾਹੀਦਾ ਹੈ ਕਿ ਅਸੀਂ ਆਪਣੇ ਦਿਮਾਗ ਦੀ ਬੱਤੀ ਜਲਾ ਕੇ, ਸੱਚ ਦੀ ਖੋਜ ਕਰੀਏ।
 ਆਉ!  ਵਿਗਿਆਨ ਅਤੇ ਇਤਿਹਾਸ ਦੀ ਸਾਣ 'ਤੇ ਦਿਮਾਗ ਨੂੰ ਤਿੱਖਾ ਕਰਕੇ ਸੱਚ ਦੀ ਖੋਜ ਕਰੀਏ, ਇਸੇ ਵਿਚ ਸਮਾਜ ਦਾ ਭਲਾ ਹੈ।
ਦੋਸਤੋ! ਆਮ ਤੌਰ 'ਤੇ ਮਿਥਿਹਾਸਿਕ ਤਿਉਹਾਰ  ਪੁਜਾਰੀਆਂ, ਵਪਾਰੀਆਂ ਅਤੇ ਸਿਆਸਤਦਾਨਾਂ ਲਈ ਵਰਦਾਨ ਹੁੰਦੇ ਹਨ, ਜਦ ਕਿ ਆਮ ਲੋਕਾਂ ਲਈ ਖਰਚ ਦਾ ਖੌ ਅਤੇ ਲੜਾਈਆਂ ਦਾ ਕਾਰਨ ਬਣਦੇ ਹਨ!
ਦੋਸਤੋ! ਸਾਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ, ਜਿਹੜੇ ਲੋਕ ਰਾਜ-ਸੱਤਾ 'ਤੇ ਕਾਬਜ ਹੁੰਦੇ ਹਨ, ਉਹ ਵਿਕਾਊ ਲੇਖਕਾਂ /ਪੱਤਰਕਾਰਾਂ / ਇਤਿਹਾਸਕਾਰਾਂ /ਕਹਾਣੀਕਾਰਾਂ /ਕਵੀਆਂ /ਨਾਵਲਕਾਰਾਂ/ਨਾਵਲਕਾਰਾਂ ਕੋਲੋਂ ਆਪਣੀ ਪ੍ਰਸੰਸਾ ਵਿਚ ਗ੍ਰੰਥ / ਕਿਤਾਬਾਂ ਲਿਖਵਾਉਂਦੇ ਹਨ। ਵਿਕਾਊ ਲੇਖਕ  ਸੱਚ ਨੂੰ ਝੂਠ, ਝੂਠ ਨੂੰ ਸੱਚ, ਇਤਿਹਾਸ ਨੂੰ ਮਿਥਿਹਾਸ, ਮਿਥਿਹਾਸ ਨੂੰ ਇਤਿਹਾਸ, ਵਿਗਿਆਨ ਨੂੰ ਅੰਧ-ਵਿਸ਼ਵਾਸ਼ ਅਤੇ ਅੰਧ-ਵਿਸ਼ਵਾਸ਼ ਨੂੰ ਵਿਗਿਆਨਕ ਲੀਹਾਂ 'ਤੇ ਤੋਰਕੇ ਲੋਕਾਂ ਦੀ ਮਾਨਸਿਕਤਾ ਬਦਲਾਉਣ ਲਈ ਰੁੱਝੇ ਰਹਿੰਦੇ ਹਨ। ਜਾਪਦਾ ਹੈ ਕਿ ਹੋਲਿਕਾ ਨਾਲ ਸਬੰਧਿਤ ਕਹਾਣੀ ਵੀ ਇਤਿਹਾਸਕ ਨਾ ਹੋ ਕੇ ਮਿਥਿਹਾਸਿਕ ਸਿਰਜਣਾ ਹੈ, ਜਿਸ ਨੂੰ ਉਸ ਸਮੇਂ ਦੇ ਰਾਜੇ ਨੇ ਲਿਖਵਾਇਆ ਹੋਵੇਗਾ, ਕਿਉਂਕਿ ਜਿਸ ਦੀ ਸੋਟੀ ਹੁੰਦੀ ਹੈ, ਉਸ ਦੀ ਮੱਝ ਹੁੰਦੀ ਹੈ!
ਦੇਸ਼ ਦੀ ਰਾਜ-ਸੱਤਾ 'ਤੇ ਲੰਬਾ ਸਮਾਂ ਕਾਬਜ ਰਹੀ ਕਾਂਗਰਸ ਨੇ ਆਪਣੀ ਮਰਜੀ /ਆਪਣੇ ਢੰਗ ਨਾਲ ਰਾਜ ਕੀਤਾ। ਕਾਂਗਰਸ ਨੇ ਕਦੀ ਸੋਚਿਆ ਵੀ ਨਹੀਂ ਹੋਵੇਗਾ ਕਿ, ਉਹ ਇਕ ਦਿਨ ਦੇਸ਼ ਦੀ ਰਾਜ-ਸੱਤਾ ਤੋਂ ਲਾਂਭੇ ਹੋ ਕੇ ਰਹਿ ਜਾਵੇਗੀ।  ਇਸੇ ਤਰ੍ਹਾਂ ਹੀ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਦਿਮਾਗ ਵਿਚ ਵੀ ਇਹ ਹੀ ਗੱਲ ਹੋਵੇਗੀ ਕਿ ਪੰਜਾਬ ਉਪਰ ਅਕਾਲੀ ਦਲ ਤੋਂ ਸਿਵਾਏ ਹੋਰ ਕਿਸੇ ਪਾਰਟੀ ਦਾ ਰਾਜ ਕਾਇਮ ਨਹੀਂ ਹੋਵੇਗਾ, ਇਸੇ ਲਈ ਅਕਾਲੀ ਦਲ ਨੇ 20 ਅਪ੍ਰੈਲ, 1979 ਵਿਚ  ਪੰਜਾਬ ਦੇ ਸਰਕਾਰੀ ਦਫਤਰਾਂ ਵਿਚ ਮੌਜੂਦਾ ਮੁੱਖ ਮੰਤਰੀ, ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਮਹਾਤਮਾ ਗਾਂਧੀ ਦੀ ਤਸਵੀਰ   ਲਗਾਉਣ ਲਈ ਕਾਨੂੰਨ ਪਾਸ ਕਰ ਦਿੱਤਾ ਸੀ, ਜੋ ਹੁਣ ਤਕ ਚਲਦਾ ਆ ਰਿਹਾ ਸੀ।ਅਕਾਲੀ ਦਲ ਨੂੰ ਇਹ ਲੱਗ ਰਿਹਾ ਸੀ ਕਿ ਪੰਜਾਬ ਵਿਚ ਅਕਾਲੀ ਦਲ ਦਾ ਹੀ ਰਾਜ ਰਹੇਗਾ, ਜਿਸ ਕਰਕੇ ਦਫਤਰਾਂ ਵਿਚ ਉਸ ਨਾਲ ਸਬੰਧਿਤ ਮੁੱਖ ਮੰਤਰੀ ਦੀ ਤਸਵੀਰ ਹੀ ਦਿਖਾਈ ਦੇਵੇਗੀ। ਪਰ ਅੱਜ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਉਂਦਿਆਂ ਹੀ ,  ਸੂਬੇ ਦੇ ਸਾਰੇ ਸਰਕਾਰੀ ਦਫਤਰਾਂ ਵਿਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ ਬੀ ਆਰ ਅੰਬੇਦਕਰ ਸਾਹਿਬ ਅਤੇ ਸ਼ਹੀਦ-ਏ-ਆਜਮ ਭਗਤ ਸਿੰਘ ਦੀਆਂ ਤਸਵੀਰਾਂ ਲਗਾਉਣ ਲਈ ਹੁਕਮ ਜਾਰੀ ਕੀਤੇ ਹਨ। ਇਸੇ ਲਈ ਤਾਂ ਕਹਿੰਦੇ ਹਨ ਕਿ, ਜਿਸ ਦੀ ਸੋਟੀ, ਉਸ ਦੀ ਮੱਝ!

-ਸੁਖਦੇਵ ਸਲੇਮਪੁਰੀ
09780620233
18 ਮਾਰਚ, 2022.

ਵਿਸ਼ਵ ਜਲ ਦਿਵਸ ‘ਤੇ ਵਿਸ਼ੇਸ —ਮਨੁੱਖੀ ਜੀਵਨ ਦਾ ਅਧਾਰ ਹੈ -ਪਾਣੀ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਪਾਣੀ ਕੁਦਰਤ ਦਾ ਅਣਮੋਲ ਤੋਹਫ਼ਾ ਹੈ।,ਮਨੁੱਖੀ ਜੀਵਨ ਪਾਣੀ ‘ਤੇ ਨਿਰਭਰ ਹੈ। ਪਾਣੀ ਨੂੰ ਜੀਵਨ ਦਾ ਮੂਲ ਅਧਾਰ ਹੈ।
ਪਾਣੀ ਬਿਨਾ ਜੀਵਨ ਅਸੰਭਵ ਹੈ ।ਪਾਣੀ ਅਤੇ ਪ੍ਰਾਣੀ ਦਾ ਅਟੁੱਟ ਰਿਸ਼ਤਾ ਹੈ।ਅੱਜ ਵਰਤਮਾਨ ਸਮੇਂ ਪਾਣੀ ਨੂੰ ਸੰਭਾਲਣ ਦੀ ਬਹੁਤ ਲੋੜ ਹੈ। ਰੋਜ਼ਾਨਾ ਭੱਜ ਦੌੜ ਦੀ ਜਿੰਦਗੀ ਵਿੱਚ ਮਨੁੱਖ ਇਹ ਵੀ ਭੁੱਲ ਚੁੱਕਾ ਹੈ ਕਿ ਦੁਨੀਆਂ ਦੀ ਸਭ ਤੋਂ ਜ਼ਰੂਰੀ ਚੀਜ਼ ਪਾਣੀ ਹੈ।ਇਸ ਤੋਂ ਬਗੈਰ ਜਿੰਦਗੀ ਦੀ ਕਲਪਨਾ ਵੀ ਨਹੀਂ ਹੋ ਸਕਦੀ ਤੇ ਅਸੀਂ ਇਸ ਵੱਡਮੁੱਲੀ ਚੀਜ਼ ਨੂੰ ਅੰਨ੍ਹੇਵਾਹ ਗਵਾਉਂਦੇ ਜਾ ਰਹੇ ਹਾਂ। ਪਾਣੀ ਦੀ ਕੁਵਰਤੋ ਕਰ ਰਹੇ ਹਾਂ।ਪਾਣੀ ਦੀ ਫ਼ਜ਼ੂਲ ਵਰਤੋਂ ਨੇ ਪਾਣੀ ਦੀ ਖਪਤ ਘਟਾ ਦਿੱਤੀ ਹੈ। ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।
ਗੁਰਬਾਣੀ ਦੀ ਇਸ ਵਾਕ ਵਿਚ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ।ਕਹਿੰਦੇ ਹਨ ਕਿ ਜੇਕਰ ਪਾਣੀ ਦੀ ਕੀਮਤ ਪੁੱਛਣੀ ਹੈ ਤਾਂ ਪਿਆਸੇ ਕੋਲੋ ਪੁੱਛੋ ਜੋ ਬੂੰਦ -ਬੂੰਦ ਨੂੰ ਤਰਸ ਰਿਹਾ ਹੈ ਉਸ ਪਿਆਸੀ ਫਸਲ ਨੂੰ ਪੁੱਛੋ ਜੋ ਜੇਠ ਹਾੜ ਦੀ ਧੁੱਪ ਵਿੱਚ ਕਮਲਾ ਚੁੱਕੀ ਹੈ।ਜਦੋ ਮਨੁੱਖ ਆਪਣੀ ਲਾਲਸਾ ਲਈ ਦਿਮਾਗ ਨੂੰ ਵਰਤਦਾ ਹੈ ਤਾਂਹੀਓ ਉਗ ਧਰਤੀ ਉੱਪਰਲੇ ਪਾਣੀ ਨੂੰ ਗੰਧਲ਼ਾ ਕਰ ਦਿੰਦਾ ਹੈ।
ਮਨੁੱਖ ਨਿੱਜੀ ਸਵਾਰਥਾਂ ਲਈ ਪਾਣੀ ਦੀ ਦੁਰਵਰਤੋਂ ਕਰ ਰਿਹਾ ਹੈ। ਵਰਤਮਾਨ ਸਮੇਂ ਵਿੱਚ ਪਾਣੀ ਦਾ ਪੱਧਰ ਨੀਵਾਂ ਹੋ ਰਿਹਾ ਹੈ ਤੇ ਪਾਣੀ ਪ੍ਰਦੂਸ਼ਿਤ ਵੀ ਹੋਇਆ ਹੈ। ਅੱਜ ਤਾਜ਼ੇ ਤੇ ਸ਼ੁੱਧ ਪਾਣੀ ਦੀ ਘਾਟ ਵੀ ਸਾਹਮਣੇ ਆ ਰਹੀ ਹੈ। ਦਰਿਆਵਾਂ, ਝੀਲਾਂ ਆਦਿ ਦਾ ਪਾਣੀ ਫੈਕਟਰੀਆਂ ਤੇ ਸੀਵਰੇਜਾਂ ਨਾਲ ਗੰਧਲਾ ਹੋ ਗਿਆ ਹੈ। ਝੋਨੇ ਦੀ ਫ਼ਸਲ ਤੇ ਪਾਪੂਲਰ ਦੀ ਖੇਤੀ ਕਾਰਨ ਧਰਤੀ ਹੇਠਲਾ ਪਾਣੀ ਹੋਰ ਨੀਵਾਂ ਹੁੰਦਾ ਜਾ ਰਿਹਾ ਹੈ। ਪਾਣੀ ਤੋਂ ਬਿਨਾਂ ਜੀਵ-ਜੰਤੂ ਅਤੇ ਪੌਦੇ ਜ਼ਿੰਦਾ ਨਹੀਂ ਰਹਿ ਸਕਦੇ।ਸੰਯੁਕਤ ਰਾਸ਼ਟਰ ਨੇ ਆਪਣੇ ਉਦੇਸ਼ ਵਿੱਚ ਕਿਹਾ ਹੈ ਕਿ ਸਿੱਖਿਆ, ਸਿਹਤ, ਭੋਜਨ, ਘਰੇਲੂ ਜ਼ਰੂਰਤਾਂ, ਆਰਥਿਕ ਗਤੀਵਿਧੀਆਂ, ਕੌਮਾਂਤਰੀ ਵਣਜ ਵਪਾਰ ਤੋਂ ਵੀ ਜ਼ਿਆਦਾ ਜ਼ਰੂਰੀ ਪਾਣੀ ਹੈ।ਧਰਤੀ ਦੀ ਸਤਿਹ ‘ਤੇ ਲਗਭਗ 71 ਪ੍ਰਤੀਸ਼ਤ ਭਾਗ ਪਾਣੀ ਹੈ ਧਰਤੀ ਉੱਤੇ ਮੌਜੂਦ ਪਾਣੀ ਦਾ 97.2% ਭਾਗ ਮਹਾਂਸਾਗਰਾਂ ਤੇ ਸਾਗਰਾਂ ਵਿੱਚ ਹੈ, ਤਾਜ਼ਾ ਪਾਣੀ ਸਿਰਫ 2.8% ਹੈ ਜਿਸ ਵਿੱਚੋਂ 2.2% ਜ਼ਮੀਨ ਦੇ ਉੱਪਰ ਤੇ 0.6% ਜ਼ਮੀਨ ਦੇ ਹੇਠਾਂ ਹੈ। ਧਰਤੀ ਉੱਤੇ ਮੌਜੂਦ ਕੁਲ ਪਾਣੀ ਦਾ ਸਿਰਫ 0.01% ਹੀ ਦਰਿਆਵਾਂ ਅਤੇ ਝੀਲਾਂ ਦੇ ਰੂਪ ਵਿੱਚ ਮਿਲਦਾ ਹੈ। ਧਰਤੀ ‘ਤੇ ਪਾਣੀ ਤਰਲ, ਵਾਸ਼ਪ ਤੇ ਬਰਫ਼ ਦੇ ਰੂਪ ਵਿੱਚ ਮਿਲਦਾ ਹੈ। ਇਹ ਪਾਣੀ ਸੂਰਜ ਦੀ ਗਰਮੀ ਕਾਰਨ ਚੱਕਰ ਵਿੱਚ ਰਹਿੰਦਾ ਹੈ। ਇਸ ਨੂੰ ਜਲੀ-ਚੱਕਰ ਕਿਹਾ ਜਾਂਦਾ ਹੈ।
ਪਾਣੀ ਤੇ ਸ੍ਰੋਤ ਦਰਿਆ, ਨਦੀਆਂ, ਨਹਿਰਾਂ, ਝੀਲਾਂ ਅਤੇ ਤਲਾਬ ਹਨ।ਜੋ ਕਿ ਅੱਜ ਦੇ ਸਮੇਂ ਵਿੱਚ ਗੰਧਲ਼ੇ ਹੋ ਚੁੱਕੇ ਹਨ। ਪਾਣੀ ਦੇ ਪ੍ਰਦੂਸ਼ਿਤ ਹੋਣ ਦੇ ਕਾਰਨ ਇਸ ਤਰ੍ਹਾਂ ਹਨ-ਘਰੇਲੂ ਪਾਣੀ (ਸੀਵਰੇਜ) ਕਿਸੇ ਦਰਿਆ, ਨਦੀ ਜਾਂ ਡਰੇਨ ਵਿੱਚ ਮਿਲਾ ਦਿੱਤਾ ਜਾਂਦਾ ਹੈ।ਕਈ ਵਾਰ ਪਾਣੀ ਟੂਟੀ ਵਿੱਚੋਂ ਵਰਤ ਕੇ ਟੂਟੀ ਖੁੱਲ੍ਹੀਂ ਛੱਡ ਦਿੱਤੀ ਜਾਂਦੀ ਹੈ ਕਈ ਵਾਰ ਟੂਟੀ ਵਿੱਚੋਂ ਤੁਪਕਾ —ਤੁਪਕਾ ਡੁੱਲ ਰਿਹਾ ਹੁੰਦਾ ਹੈ।ਜੋ ਅਜਾਈ ਜਾਂਦਾ ਹੈ। ਫਸਲਾਂ ਦੇ ਵੱਧ ਝਾੜ ਲੈਣ ਰਸਾਇਣਕ ਖਾਦਾਂ ਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਹੋਣ ਕਰਕੇ ਇਹ ਪਾਣੀ ਵਰਖਾ ਦੇ ਪਾਣੀ ਨਾਲ ਮਿਲ ਜਾਂਦਾ ਹੈ ।ਤੇਲ ਸੋਧਕ ਕਾਰਖਾਨਿਆਂ ਵਿੱਚੋਂ ਨਿਕਲਿਆ ਵਾਧੂ ਪਾਣੀ ਵੀ ਤੇਲ-ਗ੍ਰਸਤ ਹੁੰਦਾ ਹੈ ਜੋ ਕਿ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ। ਦਰਿਆਵਾਂ ਦੇ ਵਿੱਚ ਮੁਰਦੇ ਜਾਂ ਅੱਧਸੜੇ ਮੁਰਦੇ ਪਾਣੀ ਵਿੱਚ ਰੋੜ੍ਹਨ ਨਾਲ ਪਾਣੀ ਪ੍ਰਦੂਸ਼ਿਤ ਹੋ ਜਾਂਦਾ ਹੈ। ਪਾਣੀ ਦੇ ਪ੍ਰਦੂਸ਼ਣ ਕਰਕੇ ਹੀ ਹੈਜਾ, ਟਾਈਫਾਈਡ, ਮਲੇਰੀਆ, ਹੈਪੇਟਾਈਟਸ ਤੇ ਕੈਂਸਰ ਵਰਗੀਆਂ ਬਿਮਾਰੀਆਂ ਵਧ ਗਈਆਂ ਹਨ ਅਤੇ ਲਗਾਤਾਰ ਲੋਕ ਮੌਤ ਦੇ ਮੂੰਹ ਵਿਚ ਚਲੇ ਜਾ ਰਹੇ ਹਨ। ਅੰਤੜੀਆਂ ਤੇ ਪੇਟ ਦੀਆਂ ਬਿਮਾਰੀਆਂ ਵੱਧ ਰਹੀਆਂ ਹਨ।
ਹਰ ਸਾਲ ਵਿਸ਼ਵ ਜਲ ਦਿਵਸ, 22 ਮਾਰਚ ਨੂੰ ਮਨਾਇਆ ਜਾਂਦਾ ਹੈ। ਸਾਲ 1992 ਵਿੱਚ ਸੰਯੁਕਤ ਰਾਸ਼ਟਰ ਨੇ ਵਾਤਾਵਰਣ ਤੇ ਵਿਕਾਸ ਸੰਬੰਧੀ ਹੋਈ ਕਾਨਫੰਰਸ ਵਿੱਚ ਸ਼ੁੱਧ ਤੇ ਸਾਫ ਪਾਣੀ ਲਈ ਅੰਤਰਰਾਸ਼ਟਰੀ ਪਾਣੀ ਦਿਵਸ ਮਨਾਏ ਜਾਣ ਲਈ ਸਿਫਾਰਸ਼ ਕੀਤੀ ਗਈ ਸੀ ਤੇ ਇਸ ਉੱਪਰੰਤ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ 22 ਮਾਰਚ 1993 ਨੂੰ ਪਹਿਲਾਂ ਸੰਸਾਰ ਪਾਣੀ ਦਿਵਸ ਮਨਾਏ ਜਾਣ ਨੂੰ ਮਾਨਤਾ ਦਿੱਤੀ ਸੀ। ਪਾਣੀ ਤੋਂ ਬਗ਼ੈਰ ਮਨੁੱਖੀ ਜੀਵਨ ਸੰਭਵ ਨਹੀਂ ਹੈ। ਇਸ ਦਾ ਮੰਤਵ ਲੋਕਾਂ ਵਿੱਚ ਪਾਣੀ ਨੂੰ ਬਚਾਉਣ ਸੰਬੰਧੀ ਜਾਗਰੂਕਤਾ ਪੈਦਾ ਕਰਨਾ ਹੈ।
ਦੋਸਤੋਂ ਏਸ਼ਿਆਈ ਵਿਕਾਸ ਬੈਂਕ (ADB )ਮੁਤਾਬਕ ਭਾਰਤ ’ਚ ਸਾਲ 2030 ਤੱਕ ਪਾਣੀ ਅੱਧਾ ਰਹਿ ਜਾਵੇਗਾ। ਯੂਐਸਏਡ ਦੀ ਰਿਪੋਰਟ ਦੀ ਗੱਲ ਕਰੀਏ ਤਾਂ ਸਾਲ 2020 ਵਿਚ ਭਾਰਤ ਅਜਿਹੇ ਦੇਸ਼ਾਂ ਦੀ ਲਿਸਟ ਵਿਚ ਸ਼ਾਮਿਲ ਹੋ ਜਾਵੇਗਾ, ਜੋ ਜਲ ਸੰਕਟ ਦੇ ਸ਼ਿਕਾਰ ਹਨ।ਪਾਣੀ ਦੀ ਮਨੁੱਖੀ ਜੀਵਨ ਵਿੱਚ ਬਹੁਤ ਮਹੱਤਤਾ ਹੈ ਪਾਣੀ ਦੇ ਲਾਭ ਹਨ-ਹਾਰਮੋਨ ਬਣਾਉਣ ਲਈ ਦਿਮਾਗ ਨੂੰ ਪਾਣੀ ਦੀ ਲੋੜ ਹੁੰਦੀ ਹੈ।ਸਰੀਰ ਦਾ ਤਾਪਮਾਨ ਪਾਣੀ ਨਾਲ ਤੈਅ ਹੁੰਦਾ ਹੈ ਪਾਣੀ ਨਵੇਂ ਸੈਲ ਤਿਆਰ ਕਰਨ ਵਿੱਚ ਸਹਾਈ ਹੈ।ਸਰੀਰ ਦੀ ਗੰਦਗੀ ਨੂੰ ਬਾਹਰ ਕੱਢਣ ਵਿੱਚ ਸਭ ਤੋਂ ਜ਼ਰੂਰੀ ਹੈ ।ਪਾਣੀ ਸਰੀਰ ਵਿੱਚ ਆਕਸੀਜਨ ਦੀ ਜ਼ਰੂਰੀ ਮਾਤਰਾ ਬਣਾਏ ਰੱਖਣ ਲਈ ਜ਼ਰੂਰੀ ਹੈ ।
ਹਰ ਇੱਕ ਨਾਗਰਿਕ ਨੂੰ ਇਸ ਵੱਲ  ਸੁਚੇਤ ਤੇ ਜਾਗਰੂਕ ਹੋਣ ਦੀ ਲੋੜ ਹੈ। ਪਾਣੀ ਦੀ ਸੰਭਾਲ਼ ਕਰਨੀ ਜ਼ਰੂਰੀ ਹੈ।ਵਰਖਾ ਦੇ ਪਾਣੀ ਨੂੰ ਜ਼ਿਆਦਾ ਤੋਂ ਜ਼ਿਆਦਾ ਇਕੱਠਾ ਕਰਨਾ ਚਾਹੀਦਾ ਹੈ। ਪਾਣੀ ਦੀ ਵਰਤੋਂ ਸਿਰਫ਼ ਲੋੜ ਅਨੁਸਾਰ ਹੀ ਕਰੋ, ਜਿਵੇਂ ਕੱਪੜੇ ਧੋਣ ਸਮੇਂ, ਨਹਾਉਣ ਸਮੇਂ, ਬੁਰਸ਼ ਆਦਿ ਕਰਨ ਸਮੇਂ ਬਿਨਾਂ ਮਤਲਬ ਤੋਂ ਟੂਟੀ ਨਾ ਖੋਲ੍ਹੋ।
ਪਾਣੀ ਦੀ ਸੰਭਾਲ਼ ਸੰਬੰਧੀ ਕੁੱਝ ਵਿਦਵਾਨਾਂ ਦੇ ਵਿਚਾਰ ਹਨ —
-ਭਾਈਚਾਰਿਆਂ ਨੂੰ ਪਾਣੀ ਸਾਫ਼ ਕਰਨ ਦਾ ਅਧਿਕਾਰ ਹੈ।ਜੌਨ ਸਲਾਜ਼ਾਰ।
-ਮੈਂ ਕਿਹਾ ਸਮੁੰਦਰ ਬਿਮਾਰ ਸਨ ਪਰ ਉਹ ਨਹੀਂ ਮਰਨਗੇ। ਸਮੁੰਦਰਾਂ ਵਿਚ ਮੌਤ ਦੀ ਕੋਈ ਸੰਭਾਵਨਾ ਨਹੀਂ ਹੈ - ਹਮੇਸ਼ਾਂ ਜ਼ਿੰਦਗੀ ਰਹੇਗੀ - ਪਰ ਉਹ ਹਰ ਸਾਲ ਬਿਮਾਰ ਹੁੰਦੇ ਜਾ ਰਹੇ ਹਨ. ਜੈਕ ਯੇਵਜ਼ ਕਸਟੀਓ.
-ਪਿਆਸੇ ਆਦਮੀ ਲਈ ਪਾਣੀ ਦੀ ਇਕ ਬੂੰਦ ਸੋਨੇ ਦੇ ਥੈਲੇ ਨਾਲੋਂ ਵੀ ਜ਼ਿਆਦਾ ਕੀਮਤ ਦਾ ਹੈ. - ਅਣਜਾਣ ਲੇਖਕ.
-ਸਭਿਆਚਾਰ ਦੇ ਬੱਚੇ ਪਾਣੀ ਨਾਲ ਭਰੇ ਵਾਤਾਵਰਣ ਵਿੱਚ ਪੈਦਾ ਹੁੰਦੇ ਹਨ. ਅਸੀਂ ਸੱਚਮੁੱਚ ਕਦੇ ਨਹੀਂ ਸਿੱਖਿਆ ਹੈ ਕਿ ਪਾਣੀ ਸਾਡੇ ਲਈ ਕਿੰਨਾ ਮਹੱਤਵਪੂਰਣ ਹੈ. ਅਸੀਂ ਇਸ ਨੂੰ ਸਮਝਦੇ ਹਾਂ, ਪਰ ਅਸੀਂ ਇਸਦਾ ਸਤਿਕਾਰ ਨਹੀਂ ਕਰਦੇ. - ਵਿਲੀਅਮ ਅਸ਼ਵਰਥ.
ਦੋਸਤੋਂ ਪਾਣੀ ਬਚਾਉਣ ਲਈ ਵਿਚਾਰ ਚਰਚਾ ਵਾਦ - ਵਿਵਾਦ ਕਰਨ ਨਾਲ਼ੋਂ ਬਿਹਤਰ ਹੈ ਅਸੀਂ ਸਾਰੇ ਪਾਣੀ ਬਚਾਉਣ ਦੀ ਵਿਅਕਤੀਗਤ ਜਿੰਮੇਦਾਰੀ ਲੈਣ ਲਈ ਤਿਆਰ ਹੋਈਏ ਇਕੱਠੇ ਹੋਕੇ ਹੰਭਲਾ ਮਾਰੀਏ।ਤਾਂ ਆਉਣ ਵਾਲ਼ੀਆਂ ਪੀੜੀਆਂ ਲਈ ਪਾਣੀ ਦੀ ਹੋਂਦ ਨੂੰ ਸੁਰੱਖਿਅਤ ਰੱਖਿਆ ਜਾਵੇ ।

ਪ੍ਰੋ.ਗਗਨਦੀਪ ਕੌਰ ਧਾਲੀਵਾਲ ।
ਮਾਤਾ ਗੁਰਦੇਵ ਕੌਰ ਮੈਮੋਰੀਅਲ ਇੰਸਚਟੀਚਿਊਟ ਬਰੇਟਾ (ਮਾਨਸਾ)।

ਉਲਟਾ-ਪੁਲਟਾ ✍️ ਸਲੇਮਪੁਰੀ ਦੀ ਚੂੰਢੀ

ਭਾਰਤੀ ਚੋਣ ਕਮਿਸ਼ਨ ਨਵੀਂ ਦਿੱਲੀ ਵਲੋਂ ਜਿਉਂ ਹੀ ਪੰਜਾਬ ਵਿਚ ਵਿਧਾਨ ਸਭਾ ਦੀਆਂ ਚੋਣਾਂ ਦਾ ਐਲਾਨ ਕੀਤਾ ਗਿਆ ਸੀ ਤਾਂ, ਉਸੇ ਦਿਨ ਤੋਂ ਹੀ ਕਾਂਗਰਸ, ਭਾਜਪਾ, ਸ਼੍ਰੋਮਣੀ ਅਕਾਲੀ ਦਲ ਸਮੇਤ ਸੰਯੁਕਤ ਸਮਾਜ ਮੋਰਚਾ ਦੇ ਵੱਡੇ ਵੱਡੇ ਸਿਆਸਤਦਾਨਾਂ ਅਤੇ ਵੱਡੇ ਵੱਡੇ ਪੱਤਰਕਾਰਾਂ ਵਲੋਂ ਆਮ ਆਦਮੀ ਪਾਰਟੀ ਦੇ ਮੁਕਾਬਲੇ ਆਪੋ-ਆਪਣੀਆਂ ਪਾਰਟੀਆਂ ਲਈ ਜਿੱਤ ਦੇ ਵੱਡੇ ਵੱਡੇ ਦਾਅਵੇ ਜਿਤਾਏ ਜਾ ਰਹੇ ਸਨ, ਪਰ 10 ਮਾਰਚ ਨੂੰ ਜਿਉਂ ਹੀ ਵੋਟਾਂ ਦੀ ਗਿਣਤੀ ਦੇ ਨਤੀਜਿਆਂ ਦੇ ਰੁਝਾਨ ਆਉਣੇ ਸ਼ੁਰੂ ਹੋਏ ਤਾਂ  ਆਏ ਤਾਂ  ਰਿਵਾਇਤੀ ਸਿਆਸੀ ਪਾਰਟੀਆਂ ਦੇ ਵੱਡੇ ਵੱਡੇ ਆਗੂਆਂ ਅਤੇ ਉਨ੍ਹਾਂ ਦੇ ਸਮਰਥੱਕ ਵੱਡੇ ਵੱਡੇ ਪੱਤਰਕਾਰਾਂ ਦੇ ਮੂੰਹ ਅੱਡੇ ਰਹਿ ਗਏ ਸਨ। ਹੁਣ ਜਦੋਂ ਮੁੱਖ ਮੰਤਰੀ  ਸ ਭਗਵੰਤ ਸਿੰਘ ਮਾਨ ਦੀ ਕੈਬਨਿਟ ਵਿੱਚ ਮੰਤਰੀ ਬਣਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ , ਤਾਂ ਮਹਾਂਰਥੀ ਪੱਤਰਕਾਰਾਂ ਵਲੋਂ ਜੋ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ , ਦੇ ਉਪਰ ਵੀ ਉਹ ਖਰੇ ਨਹੀਂ ਉਤਰਨ ਵਿਚ ਕਾਮਯਾਬ ਨਹੀਂ ਹੋ ਸਕੇ , ਕਿਉਂਕਿ ਚੋਣਾਂ ਦੇ ਨਤੀਜੇ ਨਿਕਲਦਿਆਂ ਹੀ ਕਈ ਮਹਾਂਰਥੀਆਂ ਵਲੋਂ ਸੂਚੀਆਂ ਬਣਾ ਬਣਾ ਕੇ ਸ਼ੋਸ਼ਲ ਮੀਡੀਆ ਉਪਰ ਪਾਈਆਂ ਜਾ ਰਹੀਆਂ ਸਨ ਕਿ ਫਲਾਣਾ ਵਿਧਾਇਕ ਕੈਬਨਿਟ ਵਿੱਚ ਮੰਤਰੀ ਵਿੱਚ ਸ਼ਾਮਲ ਹੋਵੇਗਾ। ਇਥੋਂ ਤਕ ਕਿ  ਵਿਧਾਇਕਾਂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰਕੇ ਉਨ੍ਹਾਂ ਦੇ ਵਿਭਾਗਾਂ ਦੀ ਵੰਡ ਵੀ ਕਰ ਦਿੱਤੀ ਗਈ ਸੀ ਕਿ ਫਲਾਣੇ ਮੰਤਰੀ ਕੋਲ ਫਲਾਣਾ ਵਿਭਾਗ ਹੋਵੇਗਾ, ਪਰ ਅੱਜ ਸ਼ਾਮ ਵੇਲੇ ਜਦੋਂ ਉਨ੍ਹਾਂ ਵਿਧਾਇਕਾਂ ਜਿਨ੍ਹਾਂ ਨੂੰ 19 ਮਾਰਚ ਨੂੰ ਬਤੌਰ  ਕੈਬਨਿਟ ਮੰਤਰੀ ਸਹੁੰ ਚੁਕਵਾਈ ਜਾਣੀ ਹੈ ਦੇ ਸਬੰਧੀ ਸੂਚੀ ਜਾਰੀ ਕੀਤੀ ਗਈ ਤਾਂ ਫਿਰ ਮਹਾਂਰਥੀ ਸੂਚੀ  ਵੇਖ ਕੇ ਹੱਕੇ ਬੱਕੇ ਰਹਿ ਗਏ, ਕਿਉਂਕਿ ਇਸ ਵਾਰੀ ਵੀ  ਮਹਾਂਰਥੀ ਪੱਤਰਕਾਰ ਆਮ ਆਦਮੀ ਪਾਰਟੀ ਦੇ ਦਿਲ ਤੱਕ ਪਹੁੰਚਣ ਤੋਂ ਖੁੰਝ ਗਏ ਹਨ, ਕਿਉਂਕਿ ਹਰ ਰੋਜ ਸ਼ੋਸ਼ਲ ਮੀਡੀਆ ਉਪਰ ਵਿਧਾਇਕ ਅਮਨ ਅਰੋੜਾ, ਕੁਲਤਾਰ ਸਿੰਘ ਸੰਧਵਾਂ, ਸ੍ਰੀਮਤੀ ਸਰਬਜੀਤ ਕੌਰ ਮਾਣੂੰਕੇ , ਪ੍ਰੋ: ਬਲਜਿੰਦਰ ਕੌਰ ਸਾਬਕਾ ਪੁਲਿਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ, ਸਾਬਕਾ ਮੁੱਖ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਸਿੰਘ ਖੁੱਡੀਆਂ, ਗੋਲਡੀ ਕੰਬੋਜ, ਜੀਵਨਜੋਤ ਕੌਰ, ਡਾ: ਅਮਨਦੀਪ ਕੌਰ ਅਰੋੜਾ, ਚਰਨਜੀਤ ਸਿੰਘ ਅਤੇ ਅਨਮੋਲ ਗਗਨ ਮਾਨ ਆਦਿ ਵਿਧਾਇਕਾਂ ਨੂੰ ਕੈਬਨਿਟ ਮੰਤਰੀ ਬਣਾਏ ਜਾਣ ਦੇ ਨਾਵਾਂ ਦੀ ਚਰਚਾ ਚੱਲ ਰਹੀ ਸੀ, ਪਰ ਉਨ੍ਹਾਂ ਨੂੰ ਇਸ  ਸੂਚੀ ਵਿਚ ਸ਼ਾਮਲ ਨਹੀਂ ਕੀਤਾ ਗਿਆ, ਜਦ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਵਲੋਂ ਆਪਣੀ ਕੈਬਨਿਟ ਵਿੱਚ ਵਿਧਾਇਕ ਹਰਪਾਲ ਸਿੰਘ ਚੀਮਾ (ਦਿੜ੍ਹਬਾ), ਡਾ: ਬਲਜੀਤ ਕੌਰ (ਮਲੋਟ), ਹਰਭਜਨ ਸਿੰਘ ਈ.ਟੀ.ਉ. (ਜੰਡਿਆਲਾ), ਡਾ: ਵਿਜੇ ਸਿੰਗਲਾ (ਮਾਨਸਾ), ਲਾਲ ਚੰਦ ਕਟਾਰੂਚੱਕ (ਭੋਆ), ਗੁਰਮੀਤ ਸਿੰਘ ਮੀਤ ਹੇਅਰ (ਬਰਨਾਲਾ), ਕੁਲਦੀਪ ਸਿੰਘ ਧਾਲੀਵਾਲ (ਅਜਨਾਲਾ), ਲਾਲਜੀਤ ਸਿਘੰ ਭੁੱਲਰ (ਪੱਟੀ), ਬ੍ਰਹਮ ਸ਼ੰਕਰ ਜਿੰਪਾ (ਹੁਸ਼ਿਆਰਪੁਰ) ਅਤੇ ਹਰਜੋਤ ਸਿੰਘ ਬੈਂਸ (ਅਨੰਦਪੁਰ ਸਾਹਿਬ) ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰਨ  ਦਾ ਖੁਲਾਸਾ ਕੀਤਾ ਗਿਆ ਹੈ।
-ਸੁਖਦੇਵ ਸਲੇਮਪੁਰੀ
09780620233
18 ਮਾਰਚ, 2022.

ਸੌਖਾ ਕੰਮ ਨਹੀਂ ਤਸਵੀਰਾਂ ਲਗਵਾਉਣਾ ✍️ ਸਲੇਮਪੁਰੀ ਦੀ ਚੂੰਢੀ

ਪੰਜਾਬ ਦੇ ਲੋਕਾਂ ਦੀ ਵੋਟਾਂ ਲੈਣ ਲਈ ਭਾਵੇਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਚੋਣਾਂ ਵਿੱਚ ਬਹੁਮਤ ਹਾਸਿਲ ਕਰਨ ਤੋਂ ਬਾਅਦ ਪੰਜਾਬ ਦੀ ਵਾਗਡੋਰ ਸੰਭਾਲ ਚੁੱਕੇ ਮੁੱਖ ਮੰਤਰੀ  ਭਗਵੰਤ  ਮਾਨ ਇਹ ਐਲਾਨ ਕਰ ਰਹੇ ਹਨ ਕਿ, ਰਾਜ ਦੇ ਸਰਕਾਰੀ ਦਫਤਰਾਂ ਵਿੱਚ ਮੁੱਖ ਮੰਤਰੀ ਦੀ ਨਹੀਂ, ਬਲਕਿ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ  ਅਤੇ ਦੇਸ਼ ਦੀ ਆਜਾਦੀ ਲਈ ਫਾਂਸੀ ਦਾ ਰੱਸਾ ਚੁੰਮਣ ਵਾਲੇ ਸ਼ਹੀਦ-ਏ-ਆਜਮ ਭਗਤ ਸਿੰਘ ਦੀਆਂ ਹੀ ਤਸਵੀਰਾਂ ਲਗਾਈਆਂ ਜਾਣਗੀਆਂ, ਪਰੰਤੁ ਮੌਜੂਦਾ ਸਰਕਾਰ ਦੇ ਇਸ ਐਲਾਨ ਨੂੰ ਪੂਰਾ ਕਰਨਾ ਸੌਖਾ ਨਹੀਂ ਹੈ, ਕਿਓੰਕਿ ਪੰਜਾਬ ਸਰਕਾਰ ਵੱਲੋਂ 24 ਅਪ੍ਰੈਲ 1979 ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ ਪੰਜਾਬ ਸਰਕਾਰ ਰਾਜ ਦੇ ਸਰਕਾਰੀ ਦਫਤਰਾਂ ਵਿੱਚ ਕੇਵਲ ਰਾਸ਼ਟਰ ਪਿਤਾ ਦੇ ਤੌਰ ਤੇ ਮੋਹਨ ਦਾਸ ਕਰਮਚੰਦ ਗਾਂਧੀ, ਮੌਜੂਦਾ ਰਾਸ਼ਟਰਪਤੀ, ਮੌਜੂਦਾ ਪ੍ਰਧਾਨ ਮੰਤਰੀ ਅਤੇ ਮੌਜੂਦਾ ਮੁੱਖ ਮੰਤਰੀ ਦੀਆਂ ਤਸਵੀਰਾਂ ਦੀ ਲਗਾਉਣ ਦਾ ਉਪਬੰਧ ਕੀਤਾ ਗਿਆ ਹੈ। ਭਾਰਤੀ ਵਾਲਮੀਕਿ ਧਰਮ ਸਮਾਜ (ਰਜਿ.) ਭਾਵਾਧਸ ਦੇ ਕੌਮੀ  ਸੰਯੁਕਤ ਸਕੱਤਰ ਰਾਜਕੁਮਾਰ ਸਾਥੀ ਵੱਲੋਂ ਪੰਜਾਬ ਦੇ ਸਰਕਾਰੀ ਦਫਤਰਾਂ ਵਿੱਚ ਸੰਵਿਧਾਨ ਦੇ ਰਚਨਹਾਰ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ  ਦੀ ਤਸਵੀਰ ਲਗਾਉਣ ਲਈ ਕੀਤੀ ਗਈ ਅਪੀਲ ਦੇ ਜਵਾਬ ਵਿੱਚ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ (ਰਾਜਨੀਤੀ ਸ਼ਾਖਾ-1) ਵੱਲੋਂ ਕੁਝ ਅਜਿਹਾ ਹੀ ਦੱਸਿਆ ਗਿਆ ਹੈ। ਸਰਕਾਰ ਵੱਲੋਂ ਮਿਤੀ 27 ਜਨਵਰੀ 2020 ਨੂੰ ਭੇਜੇ ਗਏ ਪੱਤਰ ਨੰਬਰ ਜੀਏਡੀ-ਪੀਓਐਲਐਮਐਮ/4/2020-3 ਪੀਓਐਲ-1/92 ਵਿੱਚ ਦੱਸਿਆ ਗਿਆ ਹੈ ਕਿ ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਦਫਤਰਾਂ ਵਿੱਚ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ  ਦੀ ਤਸਵੀਰ ਲਗਵਾਉਣ ਸੰਬੰਧੀ ਕੋਈ ਉਪਬੰਧ ਨਹੀਂ ਹੈ।
ਰਾਜਕੁਮਾਰ ਸਾਥੀ ਨੇ ਦੱਸਿਆ ਕਿ ਭਾਵੇਂ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਹੋਈਆਂ ਵਿਧਾਨਸਭਾ ਚੋਣਾਂ ਤੋ ਪਹਿਲਾਂ ਹੀ ਇਹ ਐਲਾਨ ਕਰ ਚੁੱਕੇ ਹਨ ਕਿ ਰਾਜ ਦੇ ਸਰਕਾਰੀ ਦਫਤਰਾਂ ਵਿੱਚ ਮੁੱਖ ਮੰਤਰੀ ਦੀ ਬਜਾਏ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਅਤੇ ਸ਼ਹੀਦੇ-ਆਜ਼ਮ ਭਗਤ ਸਿੰਘ ਦੀਆਂ ਤਸਵੀਰਾਂ ਹੀ ਲੱਗਣਗੀਆਂ। ਚੋਣਾਂ ਜਿੱਤਣ ਤੋਂ ਬਾਦ ਅੱਜ ਬਤੌਰ ਮੁੱਖ ਮੰਤਰੀ ਸਹੁੰ ਚੁੱਕ ਚੁੱਕੇ ਸ ਭਗਵੰਤ ਮਾਨ ਵੱਲੋਂ ਵੀ ਅਜਿਹਾ ਹੀ ਐਲਾਨ ਕੀਤਾ ਜਾ ਰਿਹਾ ਹੈ, ਪਰੰਤੁ ਉਹਨਾਂ ਵੱਲੋਂ ਇਹ ਨਹੀਂ ਦੱਸਿਆ ਜਾ ਰਿਹਾ ਕਿ ਜਦ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਵਿੱਚ ਹੀ ਚਾਰ ਤਸਵੀਰਾਂ (ਮੋਹਨ ਦਾਸ ਕਰਮਚੰਦ ਗਾਂਧੀ ਭਾਵ ਮਹਾਤਮਾ ਗਾਂਧੀ, ਮੌਜੂਦਾ ਰਾਸ਼ਟਰਪਤੀ, ਮੌਜੂਦਾ ਪ੍ਰਧਾਨਮੰਤਰੀ ਤੇ ਮੌਜੂਦਾ ਮੁੱਖ ਮੰਤਰੀ) ਲਗਾਉਣ ਦਾ ਹੀ ਆਦੇਸ਼ ਹੈ, ਤਾਂ ਬਾਬਾ ਸਾਹਿਬ ਅਤੇ ਸ਼ਹੀਦੇ ਆਜ਼ਮ ਦੀਆਂ ਤਸਵੀਰਾਂ ਕਿਵੇਂ ਲੱਗਣਗੀਆਂ। ਸਾਥੀ ਨੇ ਕਿਹਾ ਕਿ ਦੇਸ਼ ਨੂੰ ਆਜਾਦ ਕਰਵਾਉਣ ਅਤੇ ਦੇਸ਼ ਨੂੰ ਚਲਾਉਣ ਲਈ ਸੰਵਿਧਾਨ ਦੇਣ ਵਾਲੇ ਮਹਾਪੁਰਖਾਂ ਦੀਆਂ ਤਸਵੀਰਾਂ ਸਰਕਾਰੀ ਦਫਤਰਾਂ ਵਿੱਚ ਲੱਗਣ ਨਾਲ ਦੇਸ਼ ਦੇ ਹਰ ਨਾਗਰਿਕ ਨੂੰ ਜਿਥੇ ਖੁਸ਼ੀ ਹੋਵੇਗੀ ਉਥੇ ਦੇਸ਼ ਦੇ ਲੋਕਾਂ ਵਿਚ ਦੇਸ਼ ਪ੍ਰਤੀ ਪਿਆਰ ਅਤੇ ਸੇਵਾ ਭਾਵਨਾ ਵੀ ਪ੍ਰਚੰਡ ਹੋਵੇਗੀ, ਕਿਉਂਕਿ ਦੋਵੇਂ ਸ਼ਖਸੀਅਤਾਂ ਦੇਸ਼ ਲਈ ਇੱਕ ਰਾਹ ਦਿਸੇਰਾ ਅਤੇ ਚਾਨਣ ਮੁਨਾਰਾ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ ਦੂਜੇ ਰਾਜਾਂ ਦੀਆਂ ਸਰਕਾਰਾਂ ਨੂੰ ਵੀ ਅਜਿਹਾ ਹੀ ਕਰਨਾ ਚਾਹੀਦਾ ਹੈ।

- ਸੁਖਦੇਵ ਸਲੇਮਪੁਰੀ
09780620233
9463128333
16 ਮਾਰਚ, 2022.

 

ਗੁਰਦੁਆਰਾ ਸਾਹਿਬਾਨ ਅੰਦਰ ਹੁੱਲੜਬਾਜ਼ੀ ਅਤੇ ਗੁੰਡਾਗਰਦੀ ਕੌਣ ਕਰਵਾ ਰਿਹਾ - ਪਰਮਿੰਦਰ ਸਿੰਘ ਬਲ

ਬਦੇਸ਼ਾਂ ਵਿੱਚ ਗੁਰਦੁਆਰਿਆ ,ਸੰਸਥਾਵਾਂ ਅਤੇ ਸਿੱਖ ਸੰਗਤਾਂ ਵਿੱਚ ਮੌਜੂਦਾ ਸਮੇਂ , ਹੁੱਲੜਬਾਜ਼ੀ ਅਤੇ ਗੁੰਡਾ-ਗਰਦੀ ਕੌਣ ਕਰਵਾ ਰਿਹਾ ਹੈ । ਨਿਰਸੰਦੇਹ ਇਹ ਕੰਮ ਇੰਦਰਾ ਭਗਤਾਂ ,ਕਾਂਗਰਸੀ ,ਕਾਮਰੇਡਾਂ ਅਤੇ ਕੇ ਪੀ ਗਿੱਲ ਦੇ ਟਾਊਟਾਂ ਦਾ ਹੈ । ਇਹ ਲੋਕ ਸਿੱਖੀ ਭੇਸ ਵਿੱਚ ਕੁਝ ਉਹ ਨੌਜਵਾਨੀ ਦੇ ਲੋਕ ਦਿਸ  ਰਹੇ ਹਨ ਜਿਨਾਂ ਦੇ ਵਡਿਆਂ ਨੇ ਸਿੱਖ ਕੌਮ ਨਾਲ ਮੁਖਬਰੀਆਂ ਕੀਤੀਆਂ । ਇਨ੍ਹਾਂ ਹੀ ਲੋਕ ਜ਼ੁਲਮ ਦੇ ਕੁਹਾੜੇ ਦਾ ਦਸਤਾ ਬਣੇ ਜਦੋਂ , ਇੰਦਰਾ , ਰਾਜੀਵ ਨੇ ਸਿੱਖ ਕੌਮ ਤੇ ਅੱਤਿਆਚਾਰ ਕੀਤੇ । ਯੂ ਕੇ ਵਿਚ ਸਿੱਖਾਂ ਦੀ ਪੁਲੀਸ ਵਿਚ ਭਰਤੀ ਰੋਕਣੀ । “ਸਰਬੱਤ ਦੇ ਭਲੇ ਦੀ ਅਰਦਾਸ “ਨੂੰ ਪਿੱਠ ਦੇ ਕੇ ਗੁਰਦੁਆਰੇ ਦੇ ਗ੍ਰੰਥੀ ਸਾਹਿਬਾਨ ਨੂੰ ਮੰਦਾ ਬੋਲਣਾ , ਮੁਆਫ਼ੀ ਮੰਗਣ ਲਈ ਧਮਕੀਆਂ ਦੇਣੀਆਂ । ਕੁਝ ਕੁ ਗੁੰਡਿਆਂ ਦਾ ਰੂਪ ਸੰਗਤ ਵਿਚ ਭੈ ਭੀਤ ਕਰੇ  , ਡਰਾਵੇ ਦੇਵੇ , ਮੰਦਭਾਗੀ ਨਿੰਦਣਯੋਗ ਵਾਰਤਾ ਹੈ ।84 ਸਮੇਂ ਤੋਂ ਪਹਿਲਾਂ ਇੰਦਰਾ ਭਗਤ ਜੋ “ਲਲਕਾਰ” ਅਖਬਾਰ ਕਡਦੇ ਸਿੱਖ , ਪੰਥ ਵਿਰੋਧੀ ਪੱਖ ਪੂਰਦੇ ਸਨ ਅੱਜ ਉਹਨਾਂ ਦੀ ਹੀ ਔਲਾਦ ਨਵੇਂ ਰੂਪ ਵਿੱਚ ਸਿੱਖ ਪੰਥ ਵਿੱਚ ਨਫ਼ਰਤ ਪੈਦਾ ਕਰਕੇ ਇੰਦਰਾ ਟੱਬਰ ਦੀ ਹੀ ਜੈ ਜੈ ਕਾਰ ਦਾ ਕੰਮ ਕਰ ਰਹੇ ਹਨ । ਇੰਦਰਾ ਟੱਬਰ ਦੀ ਸਿਆਸੀ ਸੱਤਾ ਖਤਮ ਹੋਣ ਉਪਰੰਤ ਜਦ ਤੋਂ ਮੋਦੀ ਸਰਕਾਰ ਨੇ ਰਾਜ-ਕਾਜ  ਸੰਭਾਲ਼ਿਆ , ਇਹਨਾਂ ਨੂੰ ਜਿਵੇਂ ਸੱਪ ਸੁੰਘ ਗਿਆ ਹੈ । ਮੋਦੀ ਸਰਕਾਰ ਜੇ ਕਾਂਗਰਸੀ ਕਾਤਲਾਂ ( ਜਿਨਾਂ 1984 ਵਿੱਚ ਸਿੱਖਾਂ ਨੂੰ ਸਾੜਿਆ ,ਮਾਰਿਆ) ਨੂੰ ਜੇਲ੍ਹਾਂ ਅੰਦਰ ਡਕਦੀ ਹੈ , ਤਾਂ ਇਹਨਾਂ ਸਿੱਖੀ ਭੇਖ ਵਿੱਚ ਭੇਖੀ ਟਾਊਟਾਂ ਦੀ ਔਲਾਦ ਨੂੰ ਤਕਲੀਫ਼ ਹੁੰਦੀ ਹੈ । ਭਾਰਤ ਸਰਕਾਰ ਨੇ 400 ਤੋਂ ਵੱਧ ਦਿੱਲੀ ਦੰਗਿਆਂ ਦੇ ਕੇਸ ਫਿਰ ਤੋਂ ਖੋਲੇ , ਉਹਨਾਂ ਵਿੱਚੋਂ ਕਈ ਦੋਸ਼ੀਆਂ ਨੂੰ ਜੇਲੀ ਭੇਜਿਆ , ਜ਼ਿਹਨਾਂ ਨੇ ਸਿੱਖਾਂ ਤੇ ਤਸ਼ਦੱਦ ਕੀਤਾ ਸੀ । ਬਦੇਸ਼ ਵੱਸਦੇ ਸਿੱਖਾਂ ਵਿੱਚ ਗਲਤ ਅੰਸ਼ ਨੂੰ ਜੋ ਉੱਪਰ ਦੱਸੇ ਅਨੁਸਾਰ ਜਨਮ ਦੇ ਰਹੇ ਹਨ । ਉਹ ਲੋਕ ਸਮੁੱਚੀ ਕੌਮ ਨਾਲ ਗਦਾਰੀ ਕਰ ਰਹੇ ਹਨ। ਪਿੱਛੇ ਜਿਹੇ ਇਕ ਟੈਲੀਵੀਜ਼ਨ ਪਰੇਜੈਟਰ ਨੇ ਯੂ ਕੇ ਵਿੱਚ ਕੁਝ ਅੱਖੌਤੀ ਖਾਲਿਸਤਾਨੀਆਂ ਦੇ ਮੂੰਹ ਤੋਂ ਜਿਉਂ ਹੀ ਮਖੌਟਾ ਉਤਾਰਿਆ , ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ।ਇਹ ਉਸ ਨੂੰ ਘੂਰਦੇ ਹੋਏ , ਮਿੰਨਤਾਂ ਕਰਦੇ ਹੋਇਆਂ ਨੇ , ਉੱਡਦੀ ਕਾਲਖ ਉੱਤੇ ਪਾਣੀ ਪਾਇਆ । ਪਰ ਕਰਤੂਤਾਂ ਤੇ ਸਿੱਖ ਸੰਗਤਾਂ ਨਾਲ ਕੀਤੇ ਧੋਖਿਆਂ ਦਾ ਸੱਚ ਤਾਂ ਬਾਹਰ ਆ ਚੁੱਕਾ ਸੀ । ਪਰ ਅੱਜ ਮਸਲਾ ਹੋਰ ਕਦਮ ਟੱਪ ਕੇ ਅੱਗੇ ਆ ਚੁੱਕਾ ਹੈ ਕਿ ਸਮਾਜ ਵਿੱਚ ਨਫ਼ਰਤ ਫੈਲਾਉਣ ਅਤੇ ਭੈ ਭੀਤ (hate and terrorism ) ਕਰਨ ਵਾਲਿਆਂ ਲਈ ਅਤੇ ਉਹਨਾਂ ਨੂੰ ਦਰੁਸਤ ਰਾਹ ਦੱਸਣ ਲਈ ਯੂ ਕੇ ਵਿੱਚ ਦੋ ਵੱਖਰੇ ਕਾਨੂੰਨ ਹਨ । ਇਹਨਾਂ ਕਾਨੂੰਨਾਂ ਰਾਹੀ ਕਿਸੇ ਵੀ ਉਪਰੋਕਤ ਗੁੰਡਾ -ਗਰਦੀ ਨੂੰ ਨੱਥ ਪਾਈ ਜਾ ਸਕਦੀ ਹੈ । ਇਹੀ ਕਾਨੂੰਨ ਅਸੀਂ ਬਦੇਸੀ ਵੱਸੋਂ ਨੇ ਖੁਦ ਹੀ ਮੰਗੇ , ਦਹਾਕਿਆਂ ਬਾਦ ਸਾਡੇ ਹੀ ਬਚਾਅ ਲਈ ਬਣਾਏ ਗਏ । ਅੱਜ ਭੇਖੀ ਬਹੁਰੂਪੀਏ ਜੇ ਇਸ ਤਰਾਂ ਸੁਸਾਇਟੀ ਲਈ ਨਫ਼ਰਤ ਅਤੇ ਭੈ ਭੀਤ ਦਾ ਮਾਹੌਲ ਪੈਦਾ ਕਰਨਗੇ ਤਾਂ ਉਸ ਦਾ ਉੱਤਰ ਕਾਨੂੰਨ ਹੀ ਦੇਵੇਗਾ । ਏਸ਼ੀਅਨ ਆਬਾਦੀ ਅਤੇ ਖਾਸਕਰਕੇ ਸਿੱਖਾਂ ਲਈ ਸੋਚਣਾ ਲਾਜ਼ਮੀ ਬਣ ਗਿਆ ਹੈ ਕਿ ਉਹ ਬਰਿਟਿਸ਼ ਸ਼ਹਿਰੀ ਹੁੰਦੇ ਹੋਏ , ਆਪਣੇ ਧਰਮ , ਵਿਰਾਸਤੀ ਸਵੈ-ਮਾਣ ਨੂੰ ਕਿਵੇਂ ਮਹਿਫੂਜ ਰੱਖ ਸਕਦੇ ਹਨ ? ਜਿਸ ਦੇਸ਼ ਵਿੱਚ ਜਨਮ ਭੂਮੀ ਹੋਵੇ , ਆਪਣੇ ਪਰਵਾਰਾਂ ਦਾ ਪਸਾਰਾ ਹੋਵੇ , ਕਾਰੋਬਾਰੀ ਖ਼ਿੱਤੇ ਹੋਣ , ਉਸ ਮੁਲਕ ਦੇ ਸਮਾਜ , ਜਾਨ ਮਾਲ ਦੀ ਰਾਖੀ ਕਰਨੀ ਦੁਨੀਆ ਵਿੱਚ ਰਹਿੰਦਿਆਂ ਇਕ ਮੁੱਖ ਕਰਤੱਵ ਹੁੰਦਾ ਹੈ । ਯੂ .ਕੇ .ਸਾਡਾ ਅਤੇ ਸਾਡੀਆਂ ਆਉਂਦੀਆਂ ਪੀੜੀਆਂ ਦਾ ਆਪਣਾ ਦੇਸ਼ ਹੈ । ਇਸ ਦੇਸ਼ ਦੀ ਪੁਲੀਸ , ਫ਼ੌਜ , ਏਅਰਫੋਰਸ, ਨੇਵੀ ਇਤਿਆਦਿਕ ਵਿੱਚ ਸੇਵਾ ਕਰਨਾ ਸਿੱਖਾਂ ਅਤੇ ਪਰਵਾਸੀ ਕਮਿਊਨਿਟੀਆ ਲਈ ਮਾਣ ਵਾਲੀ ਗੱਲ ਹੋਵੇਗੀ । ਜੋ ਲੋਕ ਇਸ ਵਿੱਚ ਅੜਿੱਕਾ ਬਣਦੇ ਹਨ , ਉਹ ਕੌਮ ਅਤੇ ਸਿੱਖ ਬਹਾਦਰ ਵਿਰਸੇ ਨਾਲ ਗਦਾਰੀ ਕਰ ਰਹੇ ਹਨ । ਅਜਿਹੇ ਧੋਖੇਬਾਜ਼ ਲੋਕ ਜਦ ਖੁਦ ਬਰਿਟਿਸ਼ ਸ਼ਹਿਰੀਅਤ ਲਈ ਲੇਲੜੀਆਂ ਕੱਢਦੇ ਹਨ , ਪਰੰਤੂ ਜਦੋਂ  ਸਮੇਂ ਦੀ ਲੋੜ  ਮੁਲਕ ਨੂੰ ਹੋਵੇ ਤਾਂ ਦੁੰਮ-ਦੁੰਬਾ ਕੇ ਖੁਦ ਨਿਪੁੰਸਕ ਚਿਹਰਾ ਦਿਖਾਲ ਕੇ ਸਮਾਜ ਨੂੰ ਪਿੱਠ ਦਿੰਦੇ ਹਨ । ਆਪਣਾ ਮੁੰਹ ਲੁਕਾਉਣ ਦੀ ਬਜਾਏ , ਸਿੱਖ ਕੌਮ ਨੂੰ ਹੀ ਗੁਮਰਾਹ ਕਰਦੇ ਹਨ ।ਜਿਹੜੀ ਸਿੱਖ ਕੌਮ ਬਹਾਦਰੀਆਂ , ਜਰਨੈਲੀਆਂ , ਕੁਰਬਾਨੀਆਂ ਲਈ ਸੰਸਾਰ ਪ੍ਰਸਿੱਧ ਰਹੀ ਹੈ । ਗੁਮਰਾਹ ਕਰਨ ਵਾਲੇ ਇਹ ਲੋਕ ਸਾਡੇ ਮਾਣਮੱਤੇ ਇਤਿਹਾਸ ਲਈ ਕਲੰਕ ਬਣ ਰਹੇ ਹਨ । ਇੰਦਰਾ ਤੇ ਉਸ ਦਾ ਪਰਵਾਰ ਇਸ ਪੱਖੋ ਹੀ ਸਿੱਖਾਂ ਨੂੰ ਖਤਮ ਕਰਨ ਤੇ ਤੁਲਿਆ ਰਿਹਾ , ਅੱਜ ਇਹੀ ਇੰਦਰਾ ਭਗਤ ਅਤੇ ਏਜੰਟ ਸਿੱਖੀ ਭੇਸ ਵਿੱਚ ਛੁਪ ਕੇ ਸਿੱਖਾਂ ਵਿਰੁੱਧ ਉਪਰੋਕਤ ਹਰਕਤਾਂ ਨਫ਼ਰਤ ਭਰੀਆਂ , ਭੈ ਭੀਤ ਕਰਨ( hate crime and terrorised) ਵਾਲੀਆਂ ਹਰਕਤਾਂ ਕਰ ਰਹੇ ਹਨ । ਸਿੱਖ ਅਤੇ ਹੋਰ ਪਰਵਾਸੀ ਲੋਕ ਇਹਨਾਂ ਧੋਖੇਬਾਜ਼ ਲੋਕਾਂ ਦੀ ਪਛਾਣ ਕਰੇ ਅਤੇ ਆਪਣੇ ਸ਼ਹਿਰੀ ਹੱਕਾਂ ਦੀ ਡਟ ਕੇ ਰਾਖੀ ਕਰੇ । —-ਪਰਮਿੰਦਰ ਸਿੰਘ ਬਲ , ਪ੍ਰਧਾਨ , ਸਿੱਖ ਫੈਡਰੇਸ਼ਨ  ਯੂ ਕੇ । email: psbal46@gmail.com

ਇਹ ਤੁਸੀਂ ਜ਼ਰੂਰ ਜਾਣਨਾ ਚਾਹੋਗੇ ਅੰਮ੍ਰਿਤਸਰ ਹਲਕੇ ਤੋਂ ਬਿਕਰਮ ਸਿੰਘ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਨੂੰ ਹਰਾਉਣ ਵਾਲੀ ਆਮ ਆਦਮੀ ਪਾਰਟੀ ਵਿਧਾਇਕ ਜੀਵਨਜੋਤ ਕੌਰ ਦੇ ਬਾਰੇ  

ਅੰਮ੍ਰਿਤਸਰ ਹਲਕੇ ਤੋਂ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਹਰਾਉਣ ਵਾਲੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਜੀਵਨ ਜੋਤ ਕੌਰ ਸਮਾਜ ਸੇਵੀ ਹੈ। ਉਹ ਸ਼੍ਰੀ ਹੇਮਕੁੰਟ ਐਜੂਕੇਸ਼ਨ ਸੋਸਾਇਟੀ ਦੀ ਸੰਸਥਾਪਕ ਹੈ ਤੇ ਇਸ ਸੰਸਥਾ ਅਧੀਨ ਲੋੜਵੰਦ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰ ਰਹੀ ਹੈ। ਇੰਨਾ ਹੀ ਨਹੀਂ ਉਸ ਨੂੰ ਪੰਜਾਬ ਦੀ 'ਪੈਡ ਵੂਮੈਨ' ਵਜੋਂ ਵੀ ਜਾਣਿਆ ਜਾਂਦਾ ਹੈ। ਉਸ ਦਾ ਉਦੇਸ਼ ਪਲਾਸਟਿਕ ਸੈਨੇਟਰੀ ਪੈਡਾਂ ਦੀ ਵਰਤੋਂ ਦੇ ਮਾੜੇ ਪ੍ਰਭਾਵਾਂ ਬਾਰੇ ਔਰਤਾਂ ਨੂੰ ਜਾਗਰੂਕ ਕਰਨਾ ਹੈ। ਜੀਵਨ ਜੋਤ ਕੌਰ ਨੇ ਸਵਿਸ ਕੰਪਨੀ ਨਾਲ ਵੀ ਸਮਝੌਤਾ ਕੀਤਾ ਹੋਇਆ ਹੈ। ਇਸ ਕੰਪਨੀ ਦੀ ਮਦਦ ਨਾਲ ਉਹ ਪੇਂਡੂ ਔਰਤਾਂ ਨੂੰ ਮੁਫ਼ਤ ਸੈਨੇਟਰੀ ਪੈਡ ਦਿੰਦੀ ਹੈ। ਉਹ ਐਜੂਕੇਸ਼ਨ ਸੁਸਾਇਟੀ ਅਧੀਨ ਲੋੜਵੰਦ ਬੱਚਿਆਂ ਦੀ ਭਲਾਈ ਲਈ ਵੀ ਕੰਮ ਕਰ ਰਹੀ ਹੈ। ਸੰਸਥਾ ਦਾ ਮੁੱਖ ਟੀਚਾ ਸਾਖਰਤਾ ਅਤੇ ਸਿੱਖਿਆ, ਸਿਹਤ, ਝੁੱਗੀ-ਝੌਂਪੜੀ-ਮੁੜ-ਵਸੇਬੇ, ਵੋਕੇਸ਼ਨਲ ਸਿੱਖਿਆ, ਮਹਿਲਾ ਸਸ਼ਕਤੀਕਰਨ ਅਤੇ ਹੋਰ ਬਹੁਤ ਸਾਰੇ ਸਮਾਜਿਕ ਕਾਰਨਾਂ ਦੇ ਖੇਤਰ ਵਿੱਚ ਵਿਆਪਕ ਤੌਰ 'ਤੇ ਕੰਮ ਕਰਨਾ ਹੈ।ਜੀਵਨ ਜੋਤ ਕੌਰ ਸ਼ੁਰੂ ਤੋਂ ਹੀ ਆਮ ਆਦਮੀ ਪਾਰਟੀ ਨਾਲ ਕੰਮ ਕਰ ਰਹੀ ਸੀ। 'ਆਪ' ਦੀ ਤਰਫੋਂ ਉਨ੍ਹਾਂ ਨੂੰ ਪੰਜਾਬ ਦਾ ਬੁਲਾਰਾ ਵੀ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਹ ‘ਆਪ’ ਦੇ ਮਹਿਲਾ ਵਿੰਗ ਦੀ ਮੁਖੀ ਵੀ ਹੈ। ਉਸ ਨੇ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਤੋਂ ਐਲਐਲਬੀ ਕੀਤੀ ਹੈ।

ਅਮਨਜੀਤ ਸਿੰਘ ਖਹਿਰਾ  

ਆਪ ਦੀ ਜਿੱਤ ਦੇ ਪੰਜ ਵੱਡੇ ਫੈਕਟਰ ✍️ ਅਮਨਜੀਤ ਸਿੰਘ ਖਹਿਰਾ

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਬਸਪਾ, ਬੀਜੇਪੀ ਅਤੇ ਹੋਰ ਪਾਰਟੀਆਂ ਲਈ ਸੁਨਾਮੀ ਸਾਬਤ ਹੋਏ। ਸਿਰਫ਼ ਅੱਠ ਸਾਲ ਪੁਰਾਣੀ ਆਮ ਆਦਮੀ ਪਾਰਟੀ (ਆਪ) ਨੇ ਅਜਿਹੇ ਦਿੱਗਜਾਂ ਨੂੰ ਢੇਰ ਕਰ ਦਿੱਤਾ, ਜਿਨ੍ਹਾਂ ਬਾਰੇ ਕਿਹਾ ਜਾਂਦਾ ਸੀ ਕਿ ਉਹ ਅਜੇਤੂ ਹਨ। ਤਿੰਨ ਸਾਬਕਾ ਮੁੱਖ ਮੰਤਰੀ, ਇਕ ਮੌਜੂਦਾ ਮੁੱਖ ਮੰਤਰੀ, ਨੌਂ ਮੰਤਰੀ ਤੇ ਸਪੀਕਰ ਸਮੇਤ ਕਈ ਦਿੱਗਜਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪਾਰਟੀ ਨੇ ਧਮਾਕੇਦਾਰ ਜਿੱਤ ਦਰਜ ਕਰਦੇ ਹੋਏ ਕੁੱਲ 117 ਵਿਧਾਨ ਸਭਾ ਸੀਟਾਂ ’ਚੋਂ 92 ਸੀਟਾਂ ਜਿੱਤ ਕੇ ਸਾਫ਼ ਕਰ ਦਿੱਤਾ ਕਿ ਪੰਜਾਬ ਦੀ ਸਿਆਸਤ ’ਚ ਇਸ ਵਾਰੀ ਦਲਿਤ, ਹਿੰਦੂ, ਡੇਰਾ ਤੇ ਕਿਸਾਨ ਅੰਦੋਲਨ ਫੈਕਟਰ ਕੰਮ ਨਹੀਂ ਕੀਤਾ। ਲੋਕਾਂ ਨੇ ਸਪੱਸ਼ਟ ਬਹੁਮਤ ਲਈ ਵੋਟਿੰਗ ਕੀਤੀ ਤੇ ਮੁੱਖ ਮੰਤਰੀ ਲਈ ਭਗਵੰਤ ਮਾਨ ਦੇ ਨਾਂ ’ਤੇ ਮੋਹਰ ਲਗਾਈ। ਕੀ ਹਨ ਉਹ ਪੰਜ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਮੈ ਸਮਝਦਾ ਹਾਂ ਕਿ ਉਨ੍ਹਾਂ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲ ਲੋਕਾਂ ਨੂੰ ਆਪ ਮੁਹਾਰੇ ਤੌਰ ।

ਇਹ ਹਨ ਆਪ ਦੀ ਜਿੱਤ ਦੇ ਪੰਜ ਵੱਡੇ ਫੈਕਟਰ

1. ਮੁੱਖ ਮੰਤਰੀ ਦਾ ਚਿਹਰਾ ; ਪਿਛਲੀ ਵਾਰੀ ਵਾਲੀ ਗਲਤੀ ਨਹੀਂ ਦੁਹਰਾਈ। ਸਮੇਂ ’ਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ।

2. ਸਾਫ਼ ਸੁਥਰਾ ਅਕਸ ; ਭਗਵੰਤ ਮਾਨ ਦੇ ਸਾਫ਼ ਤੇ ਇਮਾਨਦਾਰ ਅਕਸ ਦਾ ਅਸਰ ਨਿੱਜੀ ਦੋਸ਼ਾਂ ਦਾ ਵੀ ਉਨ੍ਹਾਂ ਨੂੰ ਫਾਇਦਾ ਮਿਲਿਆ।

3. ਬਿਹਤਰੀਨ ਪਲਾਨਿੰਗ ; ਜਦੋਂ ਸਾਰੀਆਂ ਪਾਰਟੀਆਂ ਖਿੱਚੋਤਾਣ ’ਚ ਲੱਗੀਆਂ ਸਨ, ‘ਆਪ’ ਗਰਾਊਂਡ ’ਤੇ ਸ਼ਾਂਤ ਤਰੀਕੇ ਨਾਲ ਕੰਮ ਕਰ ਰਹੀ ਸੀ। ਜਿਸ ਵਿੱਚੋਂ ਬਦਲਾਅ ਪੈਦਾ ਹੋਇਆ ਘਰ ਘਰ ਵਿਚ ਬਦਲਾਅ ਚਾਹੀਦਾ ਬਾਰੇ ਗੱਲ ਹੋਣ ਲੱਗੀ  ।

4. ਮੁੱਦਿਆਂ ਦੀ ਗੱਲ; ‘ਆਪ’ ਨੇ ਬਿਜਲੀ, ਸਿੱਖਿਆ, ਸਿਹਤ ਤੇ ਮਾਈਨਿੰਗ ਨੂੰ ਵੱਡਾ ਮੁੱਦਾ ਬਣਾਇਆ, ਜਿਸਨੇ ਪੂਰੀ ਹਵਾ ਬਦਲ ਦਿੱਤੀ।

5. ਸਮੇਂ ਸਿਰ ਹੋਏ ਮੁਫ਼ਤ ਐਲਾਨ ; 300 ਯੂਨਿਟ ਮੁਫ਼ਤ ਬਿਜਲੀ, ਔਰਤਾਂ ਨੂੰ ਹਰ ਮਹੀਨੇ ਇਕ ਹਜ਼ਾਰ ਰੁਪਏ ਵਰਗੇ ਐਲਾਨਾਂ ਦਾ ਅਸਰ।

ਮੈਂ ਸੋਚਦਾ ਹਾਂ ਕਿ ਇਹ ਸਭ ਤੋਂ ਵੱਡੇ ਪੰਜ ਓ ਫੈਕਟਰ ਹਨ ਜਿਨ੍ਹਾਂ ਨੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੱਡੇ ਮੁਹੱਬਤ ਨਾਲ ਖਡ਼੍ਹਾ ਕੀਤਾ । 

ਅਮਨਜੀਤ ਸਿੰਘ ਖਹਿਰਾ  

 

ਗੁਰਮੀਤ ਸਿੰਘ ਖੁੱਡੀਆਂ ਦੇ ਲੰਬੀ ਹਲਕੇ ਤੋਂ ਚੋਣ ਜਿੱਤ ਤੋਂ ਬਾਅਦ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਵੱਲੋਂ ਦਿੱਤੀਆਂ ਪੰਥ ਨੂੰ ਸੇਵਾਵਾਂ ਨੂੰ ਲੋਕ ਕਰਨ ਲੱਗੇ ਯਾਦ ਕਰਨ ਲੱਗੇ 

ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਸਿੰਘ ਖੁੱਡੀਆਂ ਦੇ ਪਿਤਾ ਬਾਰੇ ਕੁਝ ਗੱਲਾਂ 

ਕਿੱਥੋਂ ਲੱਭਣੇ ਆਂ, ਹੁਣ ਮੱਲ ਅਖਾੜਿਆਂ ਦੇ !

ਕਿਸੇ ਟਾਈਮ ਪੰਜਾਬ ਰਾਜ ਮੰਡੀ ਬੋਰਡ ਦਾ ਚੇਅਰਮੈਨ ਹੁੰਦਿਆਂ ,ਜਥੇਦਾਰ ਜਗਦੇਵ ਸਿੰਘ ਖੁਡੀਆਂ,ਸਰਕਾਰੂ ਕਾਰ ਦੀ ਥਾਂ ,ਆਂਮ ਹੀ ਰੋਡਵੇਜ ਦੀ ਬਸ ਤੇ ਸਫਰ ਕਰਦਾ ਹੁੰਦਾ ਸੀ ਤੇ ਓਹ ਵੀ ਬਿਨ ਦਿਖਾਵੇ ਦੇ । ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ  ਕੇ ਕੇਰਾਂ ਚੇਅਰਮੈਨ ਹੁੰਦਿਆਂ ,ਮੁਕਤਸਰ ਮੰਡੀਬੋਰਡ ਦੇ ਦਫ਼ਤਰ ਪੁੱਜਿਆ ਤੇ ਕੁਲਦੀਪ ਸਿੰਘ ਜੋ ਓਸ ਵਕਤ ਮੰਡੀਬੋਰਡ ਚ SDO ਸਨ ਨੁੰ ਕਹਿੰਦਾ ,” ਹੁਣ ਆਥਣ ਵੇਲਾ ਹੋ ਗਿਆ ਸ਼ੇਰਾ ਤੇ ਪਿੰਡਾਂ ਨੂੰ ਜਾਂਦੀਆਂ ਬੱਸਾਂ ਚੋ ਹੁਣ ਕੋਈ ਹੋਰ ਬੱਸ ਲਗਦਾ ਜਾਣੀ ਨਹੀਂ ਤੇ ਬੂੜੇਗੁਜਰ ਸਾਡੀ ਰਿਸ਼ਤੇਦਾਰੀ ਆ ਜੇ ਕੋਈ ਉੱਥੇ ਮੈਨੁੰ ਪੁੱਚ੍ਹਾ ਸਕਦਾ ਹੋਵੇ ਤਾਂ ਮਿਹਰਬਾਨੀ ਹੋਵੇਗੀ “ ਐਸਡੀਓ ਕੁਲਦੀਪ ਸਿੰਘ ਕਹਿੰਦਾ ਕਾਫ਼ੀ ਦੇਰ ਬਾਅਦ ਜਦੋਂ ਅਸੀਂ ਟੈਕਸੀ ਦਾ ਇੰਤਜ਼ਾਮ ਕੀਤਾ ਤਾਂ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਹੱਥ ਜੋੜ ਕੇ ਕਹਿਣ ਲੱਗੇ ,” ਮੈ ਤਾਂ ਸਵਾਲ ਪਾਇਆ ਸੀ ਕਿ ਐਥੋਂ ਕੋਈ ਮੁਲਾਜ਼ਮ ਸਕੂਟਰ ਤੇ ਲਾਹ ਆਵੇ ,ਆਹ ਕਾਰ ਵਾਲੀ ਤਕਲੀਫ਼ ਤਾਂ ਰਹਿਣ ਦਿਓ” ਫਿਰ ਇਕ ਜਣਾ ਉਨਾਂ ਨੁੰ ਸਕੂਟਰ ਤੇ ਬੂੜੇ ਗੁਜ਼ਰ ਲਾ ਕੇ ਆਇਆ”ਐਨਾ ਸਾਦਾ ਬੰਦਾ ਸੀ ਓਹ ਅੰਮ੍ਰਿਤਸਰ ਤੋਂ ਖ਼ਾਲਸਾ ਕਾਲਜੋਂ ਪੜਿਆ ਸੀ ਜਗਦੇਵ ਸਿੰਘ ਖੁੱਡੀਆਂ,ਐਨਾ ਰੌਸ਼ਨ ਦਿਮਾਗ ਸੀ ਕਿ ਤਹਿਸੀਲਦਾਰ ਲੱਗਣ ਦੀ ਸਰਕਾਰ ਵੱਲੋਂ ਆਫਰ ਮਿਲੀ ਠੁਕਰਾ ਕੇ ਲੋਕ ਸੇਵਾ ਨੁ ਸਮਰਪਿਤ ਹੋ ਗਿਆ ਇਹ ਨੌਜਵਾਨ ।ਜਦੋਂ ਹਰਚੰਦ ਸਿੰਘ ਲੌਗੋਵਾਲ ਨੇ ਰਾਜੀਵ ਗਾਂਧੀ ਨਾਲ ਸਮਝੋਤਾ ਕੀਤਾ ਤਾਂ ਇਕਲੌਤੇ ਖੁੱਡੀਆਂ ਨੇ ਜੁਰਅਤ ਨਾਲ ਮੂੰਹ ਕੇ ਕਿਹਾ ਕਿ ,” ਸੰਤ ਜੀ ਤੁਸੀ ਬਹੁਤ ਮਾੜਾ ਕੰਮ ਕੀਤਾ “ ਇਹ ਗੱਲ ਹਰਚੰਦ ਸਿੰਘ ਲੌਗੋਵਾਲ ਦੇ ਮੂੰਹ ਤੇ ਕਹੀ ਸੀ ..ਕਿਉਂਕਿ ਲੌਗੋਵਾਲ ਨੇ ਇਹ ਗੱਲ ਬਾਅਦ ਚ ਹਾਈ ਕੋਰਟ ਦੇ ਵਕੀਲ ਗੁਰਨਾਮ ਸਿੰਘ ਤੀਰ (ਚਾਚਾ ਚੰਡੀਗੜੀਆ) ਨੁ ਦੱਸੀ ਸੀ । 

ਜਦੋਂ 1989 ਚ ਟਿਕਟ ਦੀ ਗੱਲ ਚੱਲੀ ਤਾਂ ਚੂਹੜਚੱਕ ਤੋਂ ਕੰਦੂਖੇੜਾ ਤੱਕ ਏਨਾ ਵੱਡਾ ਇਲਾਕਾ , ਕਹਿੰਦੇ ਆਹ ਜੱਥੇਦਾਰ ਨੂੰ ਟਿਕਟ ਦੇ ਦੇਓ । ਖੁੱਡੀਆਂ ਸਾਬ ਨੇ ਹੱਥ ਜੋੜ ਕੇ ਫਤਹਿ ਬੁਲਾਈ । ਦੂਜੇ ਉਮੀਦਵਾਰਾਂ ਨੇ ਭਰਵੇਂ ਇਕੱਠ ਕਰਕੇ ਆਪਣੇ ਕਾਗਜ਼ ਭਰੇ । ਜੱਥੇਦਾਰ ਸਾਬ੍ਹ 3-4 ਜਣਿਆਂ ਨੂੰ ਨਾਲ ਲੈਕੇ ਪਿਛਲੇ ਦਰਵਾਜ਼ਿਓਂ ਜਾਕੇ ਕਾਗਜ਼ ਭਰ ਆਏ ਤੇ ਪਿੰਡ ਨੂੰ ਬੱਸ ਚੜ ਗਏ । 5 ਕ ਦਿਨਾਂ ਵਿੱਚ ਇਹੋ ਜੀ ਹਨੇਰੀ ਵਗੀ ਜੱਥੇਦਾਰ ਸਾਬ ਆਰਾਮ ਨਾਲ ਚੋਣ ਜਿੱਤ ਕੇ MP ਬਣ ਗਏ ।1989 ਚ ਲੋਕਾਂ ਸਭ ਦੀਆਂ ਚੋਣਾਂ ‘ਚ ਫਰੀਦਕੋਟੋ ਹਰਚਰਨ ਬਰਾੜ ਤੇ ਬਾਦਲ ਦੇ ਸੱਜੇ ਹੱਥ ਖਾਸਮ ਖਾਸ ਭਾਈ ਸ਼ਮਿਦਰ ਦੀਆਂ ਗੋਡੀਆਂ ਲਵਾ ਤੀਂਆਂ ਸੀ ਖੁੱਡੀਆਂ ਨੇ । ਪਰ ਜਿਵੇਂ ਮੈ ਸੋਚਦਾ ਹਾਂ ਕਿ ਇੱਕ ਸਾਧਾਰਨ ਬੰਦੇ ਦੀ ਏਡੀ ਵੱਡੀ ਪ੍ਰਾਪਤੀ ਨੂੰ ਸਾਡੇ ਪੰਜਾਬੀ ਲੋਕ ਚੰਗੇ ਪਾਸੇ ਵੱਲ ਨੂੰ ਘੱਟ ਤੇ ਮਾੜੇ ਪਾਸੇ ਵੱਲ ਨੂੰ ਵੱਧ ਦੇਖਦੇ ਹਨ ਨਾਲੇ ਬਰਾਬਰ ਦੇ ਰਾਜਨੀਤਕ ਲੋਕਾਂ ਤੋਂ ਇਹ ਕਿੱਥੇ ਜਰਿਆ ਜਾਂਦਾ ਕਿ ਆਮ ਤੇ ਈਮਾਨਦਾਰ ਬੰਦਾ ਅੱਗੇ ਆਵੇ ਤੇ ਉਹ ਵੀ ਸੱਚਾ ਪੱਕਾ ਅੰਮ੍ਰਿਤਧਾਰੀ ਸਾਬਤ ਸਿੱਖ  ।ਜਗਦੇਵ ਸਿੰਘ ਖੁੱਡੀਆਂ ਲੋਕ ਸਭਾ ਦੀ ਸੋਂਹ ਚੁੱਕ ਕੇ ਦਿੱਲੀਓਂ ਪਿੰਡ ਆਉਂਦਾ ਹੈ ਤੇ ਅਗਲੇ ਦਿਨ ਮੂੰਹ ਹਨੇਰੇ ਹੀ ਗਾਇਬ ਹੋ ਜਾਂਦਾ ,ਪੂਰੇ ਪੰਜਾਬ ਚ ਰੌਲਾ ਪੈ ਜਾਂਦਾ, ਹੈਲੀਕਾਪਟਰਾਂ ਤੇ ਕਈ ਦਿਨਾਂ ਬਾਅਦ ਗ਼ੋਤੇਖ਼ੋਰਾਂ ਰਾਹੀਂ ਲਾਸ਼ ਨਹਿਰ ਤੋਂ ਲੱਭਦੀ ਆ ।ਅਜੋਕੇ ਬੇਅਦਬੀ ਕਾਂਡ ਵਾਂਗ ,ਉਦੋਂ ਵੀ ਬੜੀਆਂ ਇਨਕੁਆਰੀਆਂ ਹੋਈਆਂ ,ਜੱਜਾਂ ਰਾਹੀ,ਕਮਿਸ਼ਨਾਂ ਰਾਹੀ ,CBI ਰਾਹੀ ,ਜਾਂਚ ਕਿਸੇ ਵੀ ਬਿਲੇ ਨੀ ਲੱਗੀ ਪੜਤਲ ,ਅੱਧ ਵਿਚਕਾਰੋਂ ਹੀ ਰੁਕ ਗਈਆਂ ਜਾਂ ਕਿਸੇ ਨੇ ਰੁਕਵਾ ਦਿੱਤੀਆਂ ,ਇਹ ਅਕਾਲ ਪੁਰਖ ਜਾਣਦਾ ਬਿਨਾ ਸਿੱਟਾ ਕੱਢੇ।ਓਹ ਇਕ ਦਲੇਰ ਬੰਦਾ ਸੀ ,ਪਾਤਸ਼ਾਹ ਦਾ ਭਾਣਾ ਮੰਨਣ ਵਾਲਾ ਸੀ ,ਓਹ ਖ਼ੁਦਕੁਸ਼ੀ ਨਹੀਂ ਕਰ ਸਕਦਾ ਸੀ ।ਦੰਦ ਕਥਾਵਾਂ ਤਾਂ ਇਹ ਵੀ ਚਲ਼ੀਆਂ ਸੀ ਕਿ ਇਕ ਬਹੁਤ ਵੱਡੇ  ਵੱਡੇ ਸਿਆਸੀ ਬਾਬੇ ਬੋਹੜ ਬੰਦੇ ਤੇ ਇਹ ਸਾਰੇ ਦੋਸ਼  ਲੱਗੇ ,ਕਿ ਉਸ ਨੇ ਹੀ ਇਸ ਪਾਰਸ ਵਰਗੇ ਈਮਾਨਦਾਰ ਦਾ ਕੰਡਾ ਕੱਢਵਾ ਦਿੱਤਾ ।ਮੁੱਕਦੀ ਗੱਲ ਅਜ ਤੱਕ ਸੱਚ ਪਰਦੇ ਥੱਲੇ ਲੁਕਿਆ ਪਿਆ ਹੈ ।ਓਹ ਸਚਮੁਚ ਪਾਰਸ ਸੀ।ਓਹਦੇ ਭੋਗ ਤੇ ਬੋਲਦਿਆਂ ਇਕ ਨੌਜਵਾਨ ਓਵਰਸੀਅਰ ਨੇ ਦੱਸਿਆ ਕਿ ਜਦ ਓਨਾਂ ਦੀ ਭਰਤੀ ਦੀ ਇਟਰਵਿਊ ਸੀ ਤਾਂ ਓਹ ਬੱਸ ਚ ਬੈਠੇ ਗੱਲਾਂ ਕਰਦੇ ਸੀ ਆਪਸ ਚ ਕਿ ,” ਇਹ ਜਥੇਦਾਰ ਨਾਂ ਕਿਸੇ ਤੋਂ ਪੈਸੇ ਲੈੰਦਾ ਨਾਂ ਕਿਸੇ ਦੀ ਸਿਫ਼ਾਰਸ਼ ਮੰਨਦਾ,ਬੜਾ ਅੜਬ ਤੇ ਖਰਾਬ ਬੰਦਾ ..” ਬਸ ਦੀ ਅਗਲੀ ਸੀਟ ਤੇ  ਲੋਈ ਦਾ ਮੜਾਸਾ ਮਾਰੀ ਬੈਠਾ ਜਗਦੇਵ ਸਿੰਘ ਖੁਡੀਆਂ ਨਾਲੇ ਸੁਣੀ ਜਾਵੇ ਨਾਲੇ ਮੁਸਕੜੀਏ ਹੱਸੀ ਜਾਵੇ ।ਬੱਸ ਤੋਂ ਉਤਰਣ ਲੱਗਿਆ ਕਹਿੰਦਾ ,” ਜਵਾਨੋ ਐਨਾ ਵੀ ਮਾੜਾ ਨਹੀਂ ,ਆਜੋ ਲੈ ਲੋ ਨਿਯੁਕਤੀ “ਪਿੰਡ ਫਿਰਨੀ ਤੇ ਬੱਸੋਂ ਉਤਰਦਾ ਓਹ ਮਿੱਠੀਆਂ ਗੋਲੀਆਂ ਤੇ ਟਾਫ਼ੀਆਂ ਵੰਡਦਾ ਬੱਚਿਆਂ ਨੁੰ,ਕਿਤਾਬਾਂ ਪੜਨ ਦਾ ਸ਼ੋਕੀਨ,ਸਿਰੇ ਦਾ ਇਮਾਨਦਾਰ ਸਰਦਾਰ ਜਗਦੇਵ ਸਿੰਘ ਖੁਡੀਆਂ,ਖਬਰੇ ਕਿਧਰੇ ਖੁਰ ਪੁਰ ਗਿਆ ਪਤਾ ਹੀ ਨਹੀਂ ਚੱਲਿਆ ।

2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਚ ਜਗਦੇਵ ਸਿੰਘ ਖੁਡੀਆਂ ਦਾ ਖੂਨ ਜਥੇਦਾਰ ਗੁਰਮੀਤ ਸਿੰਘ ਖੁੰਡੀਆਂ , ਸਰਦਾਰ ਪਰਕਾਸ਼ ਸਿੰਘ ਬਾਦਲ 12 ਵਾਰ ਵਿਧਾਨ ਸਭਾ ਦੀ ਚੋਣ ਜਿੱਤਣ ਵਾਲੇ ਦੇ ਖ਼ਿਲਾਫ਼ ਲੰਮੀ ਹਲਕੇ ਤੋਂ ਆਪ ਵੱਲੋਂ ਚੋਣ ਲੜ ਕੇ ਜਿੱਤ ਦਾ ਇਤਿਹਾਸ ਬਣਾ ਚੁੱਕਾ ਹੈ। ਪਿਓ ਵਾਂਗ ਪੁੱਤ ਦੇ ਕਿਰਦਾਰ ਦੀਆਂ ਵੀ ਲੋਕ ਸੌਹਾਂ ਖਾਂਦੇ ਹਨ ।ਵਾਹਿਗੁਰੂ ਨੇ ਮੇਹਰ ਕਰ ਦਿੱਤੀ ਹੈ। ਪੂਰੇ ਪੰਜਾਬ ਦੀ ਤਰ੍ਹਾਂ ਜੋ ਆਪ ਦੇ ਹੱਕ ਵਿੱਚ ਹਨੇਰੀ ਵਗੀ ਹੈ ਲੰਬੀ ਹਲਕੇ ਵਿੱਚ ਵੀ ਅੱਜ ਖੁੱਡਿਆਂ ਵਰਗੇ ਜਥੇਦਾਰ ਦੇ ਇਮਾਨਦਾਰ ਪਰਿਵਾਰ ਦਾ ਸਪੂਤ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹ ਗਿਆ। 

ਜਨ ਸ਼ਕਤੀ ਨਿਊਜ਼ ਬਿਉਰੋ   

ਬੱਚਿਓ ਆਓ ਜਾਣੀਏ ਪੇਪਰਾਂ ਵੇਲੇ ਆਪਣੇ ਆਪ ਨੂੰ ਕਿਵੇਂ ਕਰੀਏ ਤਿਆਰ ✍️ ਗਗਨਦੀਪ ਕੌਰ ਧਾਲੀਵਾਲ ਝਲੂਰ

ਬੱਚਿਓ ਜਿਵੇਂ ਹੀ ਫ਼ਰਵਰੀ ਮਹੀਨੇ ਦਾ ਅੰਤ ਹੁੰਦਾ ਤਾਂ ਮਾਰਚ ਦਾ ਮਹੀਨਾ ਸ਼ੁਰੂ ਹੁੰਦਿਆਂ ਹੀ ਸਲਾਨਾ ਪ੍ਰੀਖਿਆਵਾਂ ਸ਼ੁਰੂ ਹੋਣ ਲੱਗਦੀਆਂ ਹਨ।ਇਹ ਪ੍ਰੀਖਿਆਵਾਂ ਸਕੂਲ ਪੱਧਰ ਤੋਂ ਲੈ ਕੇ ਲਗਪਗ ਉੱਚ ਪੱਧਰ ਦੇ ਕੋਰਸ ਤੱਕ ਹੁੰਦੀਆਂ ਹਨ ਭਾਵ ਮਾਰਚ ਤੋਂ ਲੈ ਕੇ ਇਹ ਪ੍ਰੀਖਿਆਵਾਂ ਮਈ ਤੱਕ ਚਲਦੀਆਂ ਹਨ।ਇਹ ਪ੍ਰੀਖਿਆਵਾਂ ਬੱਚਿਆਂ ਦੀ ਪੂਰੇ ਸਾਲ ਦੀ ਮਿਹਨਤ ਦੇ ਫਲ ਦਾ ਨਤੀਜਾ ਹੁੰਦੀਆਂ ਹਨ।ਪੇਪਰਾਂ ਦਾ ਨਾਮ ਸੁਣ ਕੇ ਹੀ ਬਹੁਤ ਸਾਰੇ ਵਿਦਿਆਰਥੀਆਂ ਨੂੰ ਡਰ ਲੱਗਣ ਲੱਗ ਜਾਂਦਾ ਹੈ।ਤਨਾਅ ਵਿੱਚ ਆ ਜਾਦੇ ਹਨ ਜਿਵੇਂ ਕੋਈ ਆਫਤ ਆਉਣ ਵਾਲੀ ਹੋਵੇ। ਚਿੰਤਾ ਵਿੱਚ ਡੁੱਬ ਜਾਂਦੇ ਹਨ ।ਨਾਲ ਹੀ ਮਾਪਿਆ ਨੂੰ ਚਿੰਤਾ ਵਿੱਚ ਪਾ ਦਿੰਦੇ ਹਨ।ਪਰ ਜ਼ਿਆਦਾ ਚਿੰਤਾ ਨਾਲ ਜੋ ਆਉਂਦਾ ਹੁੰਦਾ ਹੈ ਉਹ ਵੀ ਭੁੱਲ ਜਾਂਦੇ ਹਨ।ਕਈ ਬੱਚੇ ਸਾਰਾ ਸਾਲ ਨਹੀਂ ਪੜ੍ਹਦੇ ਫਿਰ ਪੇਪਰ ਆਉਣ ‘ਤੇ ਟਿਊਸ਼ਨਾ ਸ਼ੁਰੂ ਕਰ ਦਿੰਦੇ ਹਨ ਜਿਸ ਤਰ੍ਹਾਂ ਉਹਨਾਂ ਦੇ ਦਿਮਾਗ ‘ਤੇ ਹੋਰ ਵੀ ਜਿਆਦਾ ਬੋਝ ਪੈ ਜਾਂਦਾ ਹੈ ਕਿਉਂਕਿ ਏਨਾ ਜਿਆਦਾ ਕੰਮ ਬਹੁਤ ਥੋੜ੍ਹੇ ਸਮੇਂ ਵਿੱਚ ਪੂਰਾ ਕਰਨਾ ਔਖਾ ਹੋ ਜਾਂਦਾ ਹੈ।ਅਜਿਹੇ ਵਿਦਿਆਰਥੀ ਫਿਰ ਪੇਪਰਾਂ ਸਮੇਂ ਨੀਂਦ ਨਾ ਆਉਣ ਵਾਲੇ ਕਈ ਤਰ੍ਹਾਂ ਦੇ ਸਾਧਨ ਵਰਤਦੇ ਹਨ।ਬੱਚਿਓ ਜੇਕਰ ਸਮੇਂ ਦੀ ਸਹੀ ਵਰਤੋਂ ਕਰਕੇ ਸਹੀ ਸਮਾਂ ਸਾਰਣੀ ਬਣਾਈ ਜਾਵੇ ਤਾਂ ਫਿਰ ਪੇਪਰਾਂ ਦੇ ਸਮੇਂ ਇਹੋ ਜਿਹੀਆਂ ਮੁਸਕਿਲਾ ਦਾ ਸਾਹਮਣਾ ਨਹੀਂ ਕਰਨਾ ਪੈਦਾ ।ਪੇਪਰਾਂ ਦੀ ਤਿਆਰੀ ਕਰਨ ਲਈ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ———-
ਸਭ ਤੋਂ ਪਹਿਲਾ ਬੱਚਿਓ ਸਿਲੇਬਸ ਨੂੰ ਚੰਗੀ ਤਰ੍ਹਾਂ ਪੜ੍ਹਨਾ ਚਾਹੀਦਾ ਹੈ ਸਾਰੇ ਪਾਠ ਚੰਗੀ ਤਰ੍ਹਾਂ ਦੇਖਣੇ ਚਾਹੀਦੇ ਹਨ ਤਾਂ ਜੋ ਪੇਪਰਾਂ ਦੇ ਸਮੇਂ ਤੁਹਾਨੂੰ ਕੁੱਝ ਵੀ ਲੱਭਣ ਵਿੱਚ ਪਰੇਸ਼ਾਨੀ ਨਾ ਆਵੇ।

1,ਵਿਸ਼ਿਆਂ ਅਨੁਸਾਰ ਸਮਾਂ-ਸਾਰਣੀ ਤਿਆਰ ਕਰਨੀ ਚਾਹੀਦੀ ਹੈ ਸਾਰੇ ਵਿਸ਼ਿਆਂ ਨੂੰ ਇੱਕ ਸਮਾਨ ਸਮਾਂ ਦੇ ਦੇ ਕੇ ਵਿਸ਼ਿਆ ਦੀ ਵੰਡ ਕਰਨੀ ਚਾਹੀਦੀ ਹੈ।ਜੋ ਵਿਸ਼ਾ ਔਖਾ ਲੱਗਦਾ ਹੈ ਉਸਨੂੰ ਥੌੜਾ ਜਾ ਜਿਆਦਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ।ਜਾ ਫਿਰ ਔਖੇ ਵਿਸ਼ੇ ਨੂੰ ਸਵੇਰ ਦੇ ਸਮੇਂ ਪੜ੍ਹਿਆ ਜਾਵੇ।ਸਵੇਰ ਸਮੇਂ ਦਿਮਾਗ ਚੁਸਤ ਤੇ ਤਾਜ਼ਾ ਹੁੰਦਾ ਹੈ।

2,ਜੇਕਰ ਤੁਹਾਨੂੰ ਕੋਈ ਵਿਸ਼ਾ ਔਖਾ ਲੱਗਦਾ ਹੈ ਜਾਂ ਕੋਈ ਪ੍ਰਸ਼ਨ ਯਾਦ ਨਹੀਂ ਹੁੰਦਾ ਤਾਂ ਤੁਸੀਂ ਉਸ ਵਿਸ਼ੇ ਨੂੰ ਆਪਣਾ ਮਨ-ਪਸੰਦ ਵਿਸ਼ਾ ਚੁਣ ਲਵੋ ।ਹਰ ਰੋਜ਼ ਥੋੜ੍ਹਾ-ਥੋੜ੍ਹਾ ਕਰਕੇ ਪੜਨਾ ਸ਼ੁਰੂ ਕਰੋ ਅਗਰ ਕਈ ਔਖੇ ਸ਼ਬਦ ਯਾਦ ਨਹੀਂ ਹੁੰਦੇ ਤਾਂ ਉਹਨਾਂ ਨੂੰ ਕਿਸੇ ਸਕੈਚ ਜਾਂ ਰੰਗ ਵਾਲੀ ਪੈਨਸਿਲ ਨਾਲ ਰੰਗਦਾਰ ਕਰੋ ਜਾਂ ਉਸਦੇ ਹੇਠਾਂ ਲਕੀਰਾਂ ਲਾ ਦੇਵੋ ਜਦੋਂ ਵੀ ਤੁਸੀਂ ਕਿਤਾਬ ਖੋਲੋਗੇ ਉਹ ਤੁਹਾਡੀਆਂ ਅੱਖਾਂ ਸਾਹਮਣੇ ਆਉਣਗੇ।ਤੁਸੀ ਥੋੜ੍ਹੇ ਸਮੇਂ ਬਾਅਦ ਹੀ ਦੇਖੋਗੇ ਕਿ ਜੋ ਸ਼ਬਦ ਤੁਹਾਡੇ ਯਾਦ ਨਹੀਂ ਹੁੰਦੇ ਸਨ ਉਹ ਤੁਹਾਡੀਆਂ ਉਂਗਲਾਂ ‘ਤੇ ਹੋਣਗੇ।

3,ਔਖੇ ਵਿਸ਼ਿਆਂ ਦੀ ਤਿਆਰੀ ਬੱਚਿਆਂ ਨੂੰ ਲਿਖ ਕੇ ਕਰਨੀ ਚਾਹੀਦੀ ਹੈ ਕਈ ਵਾਰ ਬੱਚਿਆਂ ਨੂੰ ਵਾਰ-ਵਾਰ ਪੜ੍ਹਨ ਨਾਲ ਵੀ ਕੁੱਝ ਯਾਦ ਨਹੀਂ ਹੁੰਦਾ ਤਾਂ ਅਜਿਹੇ ਬੱਚਿਆ ਨੂੰ ਲਿਖ ਕੇ ਯਾਦ ਕਰਨਾ ਚਾਹੀਦਾ ਹੈ ਤਾਂ ਜੋ ਜਲਦੀ ਯਾਦ ਹੋ ਸਕੇ ।

4, ਪੇਪਰਾਂ ਵੇਲੇ ਪੜ੍ਹਾਈ ਕਰਨ ਤੋਂ ਪਹਿਲਾ ਆਪਣੇ ਆਪ ਨੂੰ ਤਿਆਰ ਕਰੋ ਭਾਵ ਇੱਕ ਚੰਗਾ ਨਾਸ਼ਤਾ ਖਾਓ,ਕੁੱਝ ਨੀਂਦ ਲਵੋ, ਤੁਹਾਡੇ ਕੋਲ ਪਹਿਲਾਂ ਤੋਂ ਲੋੜੀਂਦੀਆਂ ਚੀਜ਼ਾਂ ਦੀ ਲੋੜ ਹੈ। ਆਪਣੇ ਆਪ ਨੂੰ ਤਣਾਅ ਮੁਕਤ ਕਰੋ ।

5,ਕਿਤਾਬਾਂ ਨੂੰ ਅੱਖਾਂ ਤੋਂ ਕੁੱਝ ਦੂਰੀ ‘ਤੇ ਰੱਖ ਕੇ ਪੜੋ।ਤਾਂ ਜੋ ਅੱਖਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।ਪੇਪਰਾਂ ਵਿੱਚ ਅੱਖਾਂ ਦਰਦ ਨਾ ਕਰਨ।

6, ਪੇਪਰਾਂ ਦੇ ਸਮੇਂ ਤੁਹਾਡਾ ਧਿਆਨ ਅਤੇ ਮਨ ਸਿਰਫ਼ ਪੜ੍ਹਾਈ ਵੱਲ ਹੋਣਾ ਚਾਹੀਦਾ ਹੈ। ਘਰ ਵਿੱਚ ਕੀ ਹੋ ਰਿਹਾ, ਕੌਣ ਕਿੱਥੇ ਜਾ ਰਿਹਾ ਹੈ, ਟੀ.ਵੀ ਵਿੱਚ ਕੀ ਚੱਲ ਰਿਹਾ ਹੈ ਇਸ ਵਿੱਚ ਤੁਹਾਡਾ ਧਿਆਨ ਨਹੀਂ ਹੋਣਾ ਚਾਹੀਦਾ।

7,ਬੱਚਿਆਂ ਦੀ ਪੜ੍ਹਾਈ ਪ੍ਰਤਿ ਮਾਪਿਆ ਦਾ ਧਿਆਨ ਵੀ ਹੋਣਾ ਚਾਹੀਦਾ ਹੈ।ਉਹ ਬੱਚਿਆਂ ‘ਤੇ ਜਿਆਦਾ ਬੋਝ ਨਾ ਪਾਉਣ।ਜਿੱਥੇ ਬੱਚਾ ਪੜ੍ਹ ਰਿਹਾ ਉਸ ਜਗ੍ਹਾ ਤੇ ਬੱਚੇ ਦੇ ਖਾਣ -ਪੀਣ ਦਾ ਧਿਆਨ ਰੱਖਿਆਂ ਜਾਵੇ।

 8,ਪੇਪਰ ਤੋਂ ਕੁੱਝ ਦਿਨ ਪਹਿਲਾ ਤੁਹਾਨੂੰ ਆਪਣੇ ਅਧਿਆਪਕਾਂ ਨਾਲ ਰਾਬਤਾ ਕਾਇਮ ਕਰਨਾ ਚਾਹੀਦਾ ਹੈ।ਉਹ ਸੰਕਲਪਾਂ ਨੂੰ ਸਮਝਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।

9,ਅਧਿਆਪਕ ਨੂੰ ਵੀ ਚਾਹੀਦਾ ਹੈ ਕਿ ਬੱਚਿਆ ਦੀ ਪੜ੍ਹਾਈ ਦਾ ਮੁਲਾਂਕਣ ਚੰਗੀ ਤਰ੍ਹਾਂ ਕੀਤਾ ਜਾਵੇ।ਉਹਨਾਂ ਨੂੰ ਚੰਗੇ ਨੰਬਰ ਲੈਣ ਲਈ ਪ੍ਰੇਰਿਤ ਕੀਤਾ ਜਾਵੇ।

10,ਲੋੜ ਤੋਂ ਜ਼ਿਆਦਾ ਸਮਾਂ ਵੀ ਪੜ੍ਹਨ ਲਈ ਨਹੀਂ ਬੈਠਣਾ ਚਾਹੀਦਾ ।ਭਾਵ ਹਰ ਸਮੇਂ ਕਿਤਾਬੀ ਕੀੜਾ ਨਹੀਂ ਬਣਨਾ ਚਾਹੀਦਾ ।ਇਸ ਦੇ ਨਾਲ ਮਨ ਦੀ ਇਕਾਗਰਤਾ ਭੰਗ ਹੁੰਦੀ ਹੈ ਅਤੇ ਸਰੀਰ ਵੀ ਥਕਾਵਟ ਮਹਿਸੂਸ ਕਰਦਾ ਹੈ। ਇਸ ਲਈ ਥੋੜੇ ਸਮੇਂ ਲਈ ਇੱਧਰ -ਉਧਰ ਘੁੰਮਣਾ ਚਾਹੀਦਾ ਹੈ ।

 11,ਬੈੱਡ ਜਾਂ ਮੰਜੇ ‘ਤੇ ਬੈਠ ਕੇ ਜਾ ਲੇਟ ਕੇ ਨਹੀਂ ਪੜਨਾ ਚਾਹੀਦਾ।ਸਗੋਂ ਮੇਜ਼ ਜਾਂ ਕੁਰਸੀ 'ਤੇ ਸਹੀ ਤਰੀਕੇ ਨਾਲ ਬੈਠ ਕੇ ਪੜ੍ਹਨਾ ਚਾਹੀਦਾ ਹੈ ।

12,ਪੜਾਈ ਦੇ ਨਾਲ- ਨਾਲ ਕੁੱਝ ਸਮਾਂ ਵਿਚਕਾਰ ਦੀ ਖੇਡਣਾ ਵੀ ਚਾਹੀਦਾ ਹੈ ਇਸ ਨਾਲ ਬੱਚੇ ਦਾ ਮਨ ਤਾਜ਼ਾ ਹੋ ਜਾਂਦਾ ਹੈ।ਤੇ ਸਰੀਰ ਦੇ ਸਾਰੇ ਪੱਖਾਂ ਦਾ ਵਿਕਾਸ ਵੀ ਹੁੰਦਾ ਹੈ।

13, ਬੱਚਿਓ ਸਿਲੇਬਸ ਪੇਪਰ ਤੋ ਪਹਿਲਾ ਪੂਰਾ ਕਰਨਾ ਚਾਹੀਦਾ ਹੈ ਤਾ ਜੋ ਜਿਸ ਸਮੇਂ ਪੇਪਰ ਹੋਣ ਉਸ ਦਿਨ ਜੋ ਸਿਲੇਬਸ ਪਹਿਲਾ ਪੜ੍ਹਿਆ ਹੋਵੇ ਉਸਦੀ ਹੀ ਦੁਹਰਾਈ ਕੀਤੀ ਜਾ ਸਕੇ। ਕਈ ਵਾਰ ਦੇਖਣ ਵਿੱਚ ਆਇਆ ਹੈ ਕਿ ਕੁੱਝ ਬੱਚੇ ਪੇਪਰ ਤੋਂ ਕੁਝ ਮਿੰਟ ਪਹਿਲਾਂ ਵੀ ਪੜ੍ਹਦੇ ਰਹਿੰਦੇ ਹਨ ਅਜਿਹਾ ਕਰਨ ਨਾਲ ਜੋ ਪਹਿਲਾਂ ਯਾਦ ਕੀਤਾ ਹੁੰਦਾ ਹੈ ਉਹ ਵੀ ਭੁੱਲ ਸਕਦੇ ਹਨ।

14,ਬੱਚਿਓ ਕਦੇ ਵੀ ਕਿਸੇ ਪ੍ਰਸ਼ਨ ਨੂੰ ਰੱਟਾ ਨਾ ਲਾਵੋ।ਅਕਸਰ ਪਹਿਲਾਂ ਪੜਿਆ ਹੋਇਆ ,ਕੀਤੀ ਹੋਈ ਦੁਹਰਾਈ ਹੀ ਕੰਮ ਆਉਂਦੀ ਹੈ ।ਦੇਖਣ ਵਿੱਚ ਆਇਆ ਹੈ ਕਿ ਜੋ ਬੱਚੇ ਰੱਟਾ ਲਾਉਂਦੇ ਹਨ ਫਿਰ ਜਲਦੀ ਹੀ ਭੁੱਲ ਜਾਂਦੇ ਹਨ।

15,ਪੇਪਰਾਂ ਸਮੇਂ ਮੋਬਾਇਲ ,ਟੀ.ਵੀ ਨੂੰ ਬੱਚਿਓ ਤੋਂ ਦੂਰ ਰੱਖੋ। ਕਿਉਕਿ ਇਸ ਨਾਲ ਬੱਚੇ ਦਾ ਪੜ੍ਹਾਈ ਤੋਂ ਧਿਆਨ ਭਟਕ ਜਾਂਦਾ ਹੈ।

 16,ਪੇਪਰ ਦੇਣ ਜਾਂਦੇ ਸਮੇਂ ਕਿਤਾਬਾਂ ਕਦੇ ਵੀ ਨਾਲ ਨਾ ਚੁੱਕੋ ,ਸਗੋਂ ਘਰ ਹੀ ਰੱਖ ਕੇ ਜਾਓ।

17,ਸਮੇਂ ਸਿਰ ਪ੍ਰੀਖਿਆ ਕੇਂਦਰ ਵਿੱਚ ਜਾਓ ਤਾਂ ਜੋ ਪੇਪਰ ਤੋ ਪਹਿਲਾ ਅਰਾਮ ਨਾਲ ਆਪਣਾ ਰੋਲ ਨੰਬਰ ਚੈੱਕ ਕਰ ਸਕੋ ਅਤੇ ਬਿਲਕੁਲ ਸ਼ਾਂਤ ਮਨ ਨਾਲ ਬੈਠ ਕੇ ਆਪਣੇ ਆਪ ਨੂੰ ਚੰਗਾ ਮਹਿਸੂਸ ਕਰ ਸਕੋ।

18,ਹਮੇਸ਼ਾ ਪੇਪਰ ਦੇਣ ਜਾਣ ਤੋਂ ਪਹਿਲਾ ਸਵੇਰ ਦਾ ਖਾਣਾ ਖਾ ਕੇ ਜਾਵੋ ਅਤੇ ਹਮੇਸ਼ਾ ਪੂਰੇ ਆਤਮ ਵਿਸ਼ਵਾਸ ਨਾਲ ਭਰਪੂਰ ਹੋ ਕੇ ਜਾਓ।
19,ਜਰੂਰਤਮੰਦ ਵਸਤਾਂ ਹਮੇਸ਼ਾ ਪਹਿਲਾ ਹੀ ਤਿਆਰ ਕਰਕੇ ਰੱਖੋ ਤਾਂ ਜੋ ਪੇਪਰ ਸਮੇਂ ਚੁੱਕਣ ਵਿੱਚ ਅਸਾਨੀ ਹੋਵੇ।ਜਿਵੇਂ ਰੋਲ ਨੰਬਰ,ਪੇਪਰ ਬੋਰਡ ,ਪੈੱਨ,ਪਾਣੀ ਆਦਿ।

20,ਪੇਪਰ ਤੋਂ ਪਹਿਲਾ ਤੁਹਾਨੂੰ ਕੀ ਨਹੀਂ ਆਉਂਦਾ ,ਪੇਪਰ ਕਿਹੋ ਜਿਹੋ ਹੋਵੇਗਾ।ਇਹ ਨਾ ਸੋਚੋ ਸਗੋਂ ਇਹ ਯਾਦ ਰੱਖੋ ਕਿ ਤੁਹਾਨੂੰ ਕੀ ਆਉਂਦਾ ਹੈ। ਪੇਪਰ ਕਰਨ ਤੋਂ ਬਾਅਦ ਅਗਲੇ ਪੇਪਰ ਵੱਲ ਧਿਆਨ ਕੇਂਦਰਤ ਕਰੋ।
ਇਸ ਤਰ੍ਹਾਂ ਬੱਚਿਓ ਉੱਪਰ ਦਿੱਤੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਚੰਗੀ ਤਰ੍ਹਾਂ ਆਪਣੇ ਪੇਪਰਾਂ ਦੀ ਤਿਆਰੀ ਕਰ ਸਕਦੇ ਹੋ।ਤੇ ਵਧੀਆਂ ਨੰਬਰ ਲੈ ਕੇ ਪਾਸ ਹੋ ਸਕਦੇ ਹੋ।

ਗਗਨਦੀਪ ਕੌਰ ਧਾਲੀਵਾਲ ਝਲੂਰ ਬਰਨਾਲਾ

ਕੌਮਾਂਤਰੀ ਔਰਤ ਦਿਵਸ 'ਤੇ ਵਿਸ਼ੇਸ਼ ✍️ ਸਲੇਮਪੁਰੀ ਦੀ ਚੂੰਢੀ

 ਮੇਰੀ ਪੱਗ!
 ਔਰਤ ਦਿਵਸ ਮੌਕੇ ਮੈਨੂੰ ਆਪਣੀ ਮਾਂ ਬਹੁਤ ਯਾਦ ਆਉਂਦੀ ਹੈ, ਪਰ ਉਂਝ ਵੀ ਮੈਨੂੰ ਉਹ ਕਦੇ ਭੁੱਲਦੀ ਨਹੀਂ।ਆਪਣੇ ਕਿੱਤੇ ਪ੍ਰਤੀ ਅਧੂਰੀ ਜਾਣਕਾਰੀ ਰੱਖਦੇ ਹੋਏ ਡਾਕਟਰਾਂ ਦੀ ਵਜ੍ਹਾ ਕਾਰਨ ਉਹ ਆਪਣੀ ਉਮਰ ਤੋਂ ਬਹੁਤ ਪਹਿਲਾਂ ਸਾਨੂੰ ਰੋਂਦਿਆਂ ਕੁਰਲਾਉਂਦਿਆਂ, ਵਿਲਕਦਿਆਂ ਛੱਡ ਕੇ ਤੁਰ ਗਈ ਸੀ। ਉਹ ਸਾਨੂੰ ਪੰਜ ਭਰਾਵਾਂ ਅਤੇ ਇੱਕ ਭੈਣ ਨੂੰ ਪਾਲਣ ਲਈ ਸਾਡੇ ਬਾਪੂ ਜੀ ਨਾਲ ਮੋਢਾ ਨਾਲ ਮੋਢਾ ਲਾ ਕੇ ਕੰਮ ਕਰਦੀ ਸੀ। ਪਿੰਡ ਵਿਚ ਲੋਕਾਂ ਦੇ ਘਰਾਂ ਵਿਚ ਉਹ ਸਫਾਈ ਦਾ ਕੰਮ ਕਰਦੀ ਜਦੋਂ ਦੇਰ ਸ਼ਾਮ ਨੂੰ ਆਉਂਦੀ ਤਾਂ ਉਸ ਦਾ ਸਰੀਰ ਫੋੜੇ ਵਾਗੂੰ ਦਰਦ ਕਰਦਾ ਹੁੰਦਾ ਸੀ, ਫਿਰ ਉਸ ਨੇ ਮੈਨੂੰ ਤੇ ਮੇਰੇ ਛੋਟੇ ਭਰਾ ਨੂੰ ਆਪਣੀਆਂ ਲੱਤਾਂ ਘੁੱਟਣ ਲਈ ਕਹਿਣਾ, ਅਸੀਂ ਘੁੱਟਣੀ ਤਾਂ ਉਸ ਨੂੰ ਦਰਦ ਤੋਂ ਰਾਹਤ ਮਿਲਣੀ। ਕੰਮ ਕਰਦਿਆਂ ਕਰਦਿਆਂ ਉਸ ਦੇ ਸਰੀਰ ਵਿਚ ਖੱਲੀਆਂ ਪੈ ਜਾਂਦੀਆਂ ਸਨ। ਲੋਕਾਂ ਦੇ ਘਰਾਂ ਵਿਚ ਕੀਤੇ ਕੰਮ ਬਦਲੇ ਉਹ ਸ਼ਾਮ ਵੇਲੇ ਆਪਣੀ ਚੁੰਨੀ ਵਿਚ ਤਰ੍ਹਾਂ ਤਰ੍ਹਾਂ ਦੀਆਂ ਰੋਟੀਆਂ ਲਪੇਟ ਕੇ ਅਤੇ ਸਿਲਵਰ ਦੇ ਡੋਲੂ ਵਿਚ ਦਾਲ /ਸਬਜੀ ਇਕੱਠੀ ਕਰਕੇ ਲਿਆਉਂਦੀ, ਉਹ ਅਸੀਂ ਇਕੱਠੇ ਬਹਿ ਕੇ ਖਾਂਦੇ। ਕਈ ਵਾਰ ਤਾਂ ਕਈ ਘਰਾਂ ਵਾਲੇ ਬੇਹੀਆਂ-ਤਬੇਹੀਆਂ ਰੋਟੀਆਂ ਅਤੇ ਦਾਲਾਂ ਸਬਜੀਆਂ ਦਿੰਦੇ ਸਨ ਪਰ ਅਸੀਂ ਉਹ ਵੀ ਬਿਸਕੁਟ ਸਮਝ ਕੇ ਖਾ ਲੈਂਦੇ। ਉਹ ਕਦੀ ਵੀ ਸਾਨੂੰ ਭੁੱਖਾ ਨਹੀਂ ਸੀ ਰੱਖਦੀ। ਸਾਡੀ ਇੱਕ ਵੱਡੀ ਭੈਣ ਸੀ ਕਰਮਜੀਤ ਕੌਰ, ਜਿਸ ਨੂੰ 'ਕਰਮੀ' ਕਹਿ ਕੇ ਬੁਲਾਉਂਦੇ ਸਾਂ, ਉਸ ਦਾ ਨਾਂ ਕਰਮੀ ਸੀ, ਪਰ ਕਰਮ ਮਾੜੇ ਸੀ। ਸ਼ਾਇਦ ਉਹ ਅਜੇ ਪ੍ਰਾਇਮਰੀ ਸਕੂਲ ਵਿਚ ਹੀ ਪੜ੍ਹਦੀ ਸੀ ਕਿ ਉਸ ਦੀਆਂ ਲੱਤਾਂ ਵਿਚ ਚੀਸਾਂ/ ਦਰਦਾਂ ਸ਼ੁਰੂ ਹੋ ਗਈਆਂ, ਸਾਡੀ ਮਾਂ ਅਤੇ ਪਿਓ ਨੇ ਉਸ ਦਾ ਬਹੁਤ ਇਲਾਜ ਕਰਵਾਇਆ ਪਰ ਉਹ ਠੀਕ ਨਾ ਹੋਈ, ਆਖਰ ਮੰਜੇ ਉਪਰ ਡਿੱਗ ਪਈ, ਪਰ ਸਾਡੀ ਭੈਣ ਨੇ ਹੌਸਲਾ ਬੁਲੰਦ ਰੱਖਿਆ। ਉਹ ਮੰਜੇ ਉਪਰ ਬੈਠੀ ਘਰ ਦੇ ਕੰਮ ਕਰਦੀ ਰਹਿੰਦੀ, ਉਹ ਸਵੈਟਰ ਕੋਟੀਆਂ ਬਣਦੀ, ਸਬਜੀਆਂ ਚੀਰਦੀ, ਸਾਡੇ ਘਰ ਦਾ ਸਾਰਾ ਹਿਸਾਬ ਕਿਤਾਬ ਰੱਖਦੀ, ਸਾਨੂੰ ਪੜ੍ਹਾਉਂਦੀ, ਪਹਾੜੇ ਸਿਖਾਉਂਦੀ ਅਤੇ ਅਨੇਕਾਂ ਕੰਮ ਕਰਦੀ। ਡੰਡੇ ਦੇ ਸਹਾਰੇ ਉਹ ਉਹ ਗੁਸਲਖਾਨੇ ਤੱਕ ਚਲੀ ਜਾਂਦੀ ਸੀ। ਅਸੀਂ ਸਾਰਾ ਪਰਿਵਾਰ ਉਸ ਨੂੰ ਕਦੀ ਵੀ ਤੱਤੀ ਵਾ ਨਾ ਲੱਗਣ ਦਿੰਦੇ ਅਤੇ ਉਹ ਵੀ ਸਾਡਾ ਬਹੁਤ ਧਿਆਨ ਰੱਖਦੀ। ਮਾਂ ਦੀ ਮੌਤ ਤੋਂ ਬਾਅਦ ਉਸ ਨੇ ਸਾਡੇ ਬਾਪ ਨਾਲ ਮਿਲ ਕੇ ਆਪਣੇ ਹੱਥੀਂ ਸਾਡੇ ਵਿਆਹ ਕੀਤੇ। ਸਾਡੇ ਵਿੱਚੋਂ ਜੇ ਕੋਈ ਢਿੱਲਾ ਮੱਠਾ ਹੋ ਜਾਂਦਾ ਤਾਂ ਉਹ ਅੱਧੀ ਅੱਧੀ ਰਾਤ ਤੱਕ ਉਸ ਦਾ ਹੱਥਾਂ ਨਾਲ ਸਿਰ ਘੁੱਟਦੀ ਰਹਿੰਦੀ। ਸਾਡੇ ਵਿਚੋਂ ਜੇ ਕਿਸੇ ਨੇ ਘਰ ਤੋਂ ਬਾਹਰ ਜਾਣਾ ਹੁੰਦਾ ਤਾਂ ਉਸ ਨੂੰ ਪੁੱਛ ਕੇ ਜਾਂਦਾ, ਸ਼ਾਮ ਵੇਲੇ ਜੇ ਕਿਤੇ ਦੇਰ-ਸਵੇਰ ਹੋ ਜਾਣੀ ਤਾਂ ਉਸ ਨੇ ਟੈਲੀਫੋਨ ਖੜਕਾਉੰਦੇ ਰਹਿਣਾ। ਰਾਤ ਵੇਲੇ ਜਦੋਂ ਅਸੀਂ ਪੜ੍ਹਦੇ ਹੋਣਾ ਤਾਂ ਉਹ ਨਾਲ ਜਾਗਦੀ ਸੀ। ਸਾਡੇ ਸਾਰੇ ਰਿਸ਼ਤੇਦਾਰਾਂ ਸਮੇਤ ਪਿੰਡ ਦੇ ਸਾਰੇ ਲੋਕ ਅਤੇ ਸਾਡੇ ਮਿੱਤਰ-ਦੋਸਤ ਅਤੇ ਅੱਗਿਓਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਸੱਭ ਜਣੇ ਉਸ ਦਾ ਬਹੁਤ ਸਤਿਕਾਰ ਕਰਦੇ ਸਨ, ਕਿਉਂਕਿ ਉਹ ਮੰਜੇ ਉਪਰ ਹੋਣ ਦੇ ਬਾਵਜੂਦ ਵੀ ਬਹੁਤ ਹੀ ਨੇਕ ਸੁਭਾਅ ਦੀ ਮਾਲਕਣ ਸੀ। ਘਰ ਆਏ ਮਹਿਮਾਨਾਂ ਦਾ ਬਹੁਤ ਆਓ-ਭਗਤ ਕਰਦੀ ਸੀ। ਇਹੀ ਕਾਰਨ ਸੀ ਕਿ ਉਸ ਦੀ ਜਦੋਂ ਮੌਤ ਹੋਈ ਤਾਂ ਉਸ ਦੀ ਅਰਥੀ ਪਿਛੇ ਘਰ ਤੋਂ ਲੈ ਕੇ ਸਿਵਿਆਂ ਤੱਕ ਇੱਕ ਕਿਲੋਮੀਟਰ ਤੱਕ ਹਮਦਰਦਾਂ ਦੀ ਲੰਬੀ ਕਤਾਰ ਲੱਗੀ ਹੋਈ ਸੀ ਅਤੇ ਫਿਰ ਜਦੋਂ ਉਸ ਦਾ ਭੋਗ ਪਾਇਆ ਤਾਂ ਖੇਤ ਵਿਚ ਪੰਡਾਲ ਲਾਉਣਾ ਪਿਆ। ਉਸ ਦੀ ਮੌਤ ਦਾ ਕਾਰਨ ਛਾਤੀ ਦਾ ਕੈਂਸਰ ਸੀ। ਅਸੀਂ ਉਸ ਦਾ ਬਹੁਤ ਇਲਾਜ ਕਰਵਾਇਆ, ਇਲਾਜ ਪਿਛੋਂ ਕਈ ਸਾਲ ਜਿਉਂਦੀ ਰਹੀ, ਅਖੀਰ ਅਚਾਨਕ ਦਿਲ ਦਾ ਦੌਰਾ ਪਿਆ ਜੋ ਜਾਨ - ਲੇਵਾ ਹੋ ਨਿਬੜਿਆ। ਅੱਜ ਔਰਤ ਦਿਵਸ ਮੌਕੇ ਮੈਂ ਆਪਣੀ ਮਾਂ ਅਤੇ ਭੈਣ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ ਕਿ ਉਨ੍ਹਾਂ ਦੀ ਬਦੌਲਤ ਸਾਡੇ ਪਰਿਵਾਰ ਸਮਾਜ ਵਿਚ ਅੱਜ ਵਿਲੱਖਣ ਥਾਂ ਬਣਾ ਕੇ ਬੈਠਾ ਹੈ। ਮੇਰੀ ਜੀਵਨ ਸਾਥਣ ਪਰਮਜੀਤ ਕੌਰ ਜੋ ਕੇਂਦਰ ਸਰਕਾਰ ਦੇ ਬਹੁਤ ਹੀ ਮਹੱਤਵਪੂਰਨ ਇੱਕ ਵਿਭਾਗ ਵਿਚ ਐਡਮਿਨ ਅਫਸਰ ਹੈ ਨੂੰ ਮੇਰੀ ਭੈਣ ਨੇ ਹੀ ਚੁਣਿਆ ਸੀ। ਮੇਰੀ ਜੀਵਨ ਸਾਥਣ ਇੱਕ ਉਹ ਇਨਸਾਨ ਹੈ, ਜਿਸ ਵਿਚ ਉਹ ਸਾਰੇ ਗੁਣ ਹਨ, ਜੋ ਇਕ ਨੇਕ ਇਨਸਾਨ ਵਿੱਚ ਹੋਣੇ ਚਾਹੀਦੇ ਹਨ। ਉਹ ਹਰ ਕੰਮ ਵਿਚ ਇਕ ਨਿਪੁੰਨ ਔਰਤ ਹੈ। ਜਿਥੇ ਉਹ ਇਕ ਸਿਆਣੀ ਪਤਨੀ ਅਤੇ ਬੱਚਿਆਂ ਦੀ ਮਾਂ ਹੈ, ਉਥੇ ਉਹ ਆਪਣੇ ਦਫਤਰ ਦੀ ਇਕ ਨਿਪੁੰਨ ਪ੍ਰਬੰਧਕਾ ਵੀ ਹੈ। ਦਫਤਰੀ ਕੰਮਾਂ ਪ੍ਰਤੀ ਪੂਰੀ ਸੂਝਬੂਝ ਰੱਖਦੀ ਹੈ। ਉਸ ਦੇ ਦਫਤਰ ਵਿਚ ਜਿਨ੍ਹੇ ਵੀ ਅਧਿਕਾਰੀ ਅਤੇ ਕਰਮਚਾਰੀ ਕੰਮ ਕਰਦੇ ਹਨ, ਸਾਰਿਆਂ ਦਾ ਦਿਲੋਂ ਸਤਿਕਾਰ ਕਰਦੀ ਹੈ,, ਇਹ ਹੀ ਕਾਰਨ ਹੈ ਕਿ ਪਿਛਲੇ ਦਿਨੀਂ ਜਦੋਂ ਉਸ ਦੀ ਦੂਜੇ ਦਫਤਰ ਵਿਚ ਜੋ ਬਿਲਕੁਲ ਨਾਲ ਹੀ ਹੈ, ਵਿਚ ਬਦਲੀ ਹੋਈ ਤਾਂ ਮੁਲਾਜ਼ਮਾਂ ਦੀਆਂ ਅੱਖਾਂ ਵਿਚ ਹੰਝੂ ਸਨ। ਦਫਤਰ ਦੇ ਮੁਲਾਜ਼ਮਾਂ ਨੇ ਉਸ ਨੂੰ ਢੇਰ ਸਾਰੇ ਤੋਹਫੇ ਦੇ ਕੇ ਸਨਮਾਨਿਤ ਕੀਤਾ। ਉਹ ਦੁੱਖ ਸੁੱਖ ਵਿੱਚ ਜਿਥੇ ਰਿਸ਼ਤੇਦਾਰਾਂ ਲਈ ਸਹਾਰਾ ਬਣਦੀ ਹੈ,, ਉਹ ਪਿੰਡ ਦੇ ਲੋੜਵੰਦਾਂ ਅਤੇ ਭੈਣਾਂ-ਭਰਾਵਾਂ ਵਰਗੇ ਮਿੱਤਰਾਂ ਦੋਸਤਾਂ ਨੂੰ ਔਖੇ ਸਮੇਂ ਵਿਚ ਸਹਿਯੋਗ ਦੇਣ ਲਈ ਹਮੇਸ਼ਾ ਤੱਤਪਰ ਰਹਿੰਦੀ ਹੈ। ਬਿਨਾਂ ਕਿਸੇ ਲੋਭ ਲਾਲਚ ਤੋਂ ਦੂਜਿਆਂ ਦਾ ਸਤਿਕਾਰ ਕਰਨਾ ਅਤੇ ਸੱਭ ਨੂੰ ਪਿਆਰ ਕਰਨਾ ਉਸ ਦੀ ਜਿੰਦਗੀ ਦਾ ਨਿਯਮ ਹੈ। ਉਹ ਅੰਦਰੋਂ-ਬਾਹਰੋਂ ਇੱਕ ਹੈ। ਉਹ ਦੂਜੇ ਨੂੰ ਨੀਵਾਂ ਦਿਖਾ ਕੇ ਖੁਦ ਉੱਚਾ ਬਣਨ ਦੀ ਕਦੀ ਵੀ ਕੋਸ਼ਿਸ਼ ਨਹੀਂ ਕਰਦੀ। ਉਹ ਵਿਗਿਆਨਿਕ ਸੋਚ ਦੀ ਧਾਰਨੀ ਹੋਣ ਕਰਕੇ ਪਾਖੰਡਵਾਦ ਅਤੇ ਵਹਿਮਾਂ ਭਰਮਾਂ ਤੋਂ ਨਿਰਲੇਪ ਹੈ। ਉਹ ਇੱਕ ਸੰਪੂਰਨ ਔਰਤ ਹੈ, ਜਿਹੜੀ ਪਰਿਵਾਰ ਦੀਆਂ ਜਿੰਮੇਵਾਰੀਆਂ ਨਿਭਾਉਣ ਦੇ ਨਾਲ ਨਾਲ ਆਪਣੇ ਦਫਤਰ ਪ੍ਰਤੀ ਇਮਾਨਦਾਰੀ ਅਤੇ ਤਨਦੇਹੀ ਨਾਲ ਫਰਜ ਅਦਾ ਕਰਦੀ ਹੈ। ਉਹ ਕੇਵਲ ਇਕ ਪ੍ਰਬੰਧ ਅਫਸਰ ਹੀ ਨਹੀਂ ਬਲਕਿ ਰਸੋਈ ਵਿਚ ਵੱਖ ਵੱਖ ਪਕਵਾਨ ਬਣਾਉਣ ਵਿਚ ਮੁਹਾਰਤ ਰੱਖਦੀ ਹੈ, ਕੋਟੀਆਂ, ਸਵੈਟਰ ਬਣਦੀ ਹੈ, ਘਰ ਦੇ ਵਿਸ਼ਾਲ ਵਿਹੜੇ ਵਿਚ ਬਣਾਈ ਕਿਚਨ ਗਾਰਡਨ, ਫੁੱਲਾਂ ਅਤੇ ਫਲਾਂ ਦੇ ਬੂਟਿਆਂ ਦੀ ਕਾਂਟੀ-ਛਾਂਟੀ ਖੁਦ ਕਰਕੇ ਉਸ ਨੂੰ ਸੰਤੁਸ਼ਟੀ ਮਿਲਦੀ ਹੈ। ਦਫਤਰ ਦੇ ਚਪੜਾਸੀ ਜਾਂ  ਆਪਣੇ ਅਧੀਨ ਕੰਮ ਕਰਦੇ ਕਿਸੇ ਮੁਲਾਜ਼ਮ ਤੋਂ ਆਪਣੇ ਘਰ ਦਾ ਕੰਮ ਕਰਵਾਉਣ ਤੋਂ ਉਹ ਬਿਲਕੁਲ ਨਿਰਲੇਪ ਹੈ। ਦੂਜਿਆਂ ਦੇ ਦਰਦ ਉਪਰ ਗਰਮ ਪਾਣੀ ਦੀ ਟਕੋਰ ਕਰਨਾ ਉਸ ਦਾ ਸੁਭਾਅ ਹੈ। ਕਿਸੇ ਨੂੰ  ਪ੍ਰੇਸ਼ਾਨ ਜਾਂ ਜਲੀਲ ਨਾ ਕਰਨਾ ਉਸ ਦੇ ਦਿਲ ਦੀ ਕਿਤਾਬ ਦੇ ਕਿਸੇ ਪੰਨੇ ਉਪਰ ਉੱਕਰਿਆ ਨਹੀਂ ਹੈ।
ਸੱਚ ਮੁੱਚ ਮੇਰੀ ਮਾਂ,ਮੇਰੀ ਭੈਣ ਅਤੇ ਜੀਵਨ ਸਾਥਣ ਮੇਰੀ ਪੱਗ ਹਨ ,
ਮੇਰੀ ਸ਼ਾਨ ਹਨ। ਮੈਂ ਸੋਚਦਾ ਹਾਂ ਕਿ ਹਰ ਪਰਿਵਾਰ ਵਿਚ ਮੇਰੇ ਮਾਂ, ਮੇਰੀ ਭੈਣ ਅਤੇ ਮੇਰੀ ਘਰਵਾਲੀ ਵਰਗੀਆਂ ਔਰਤਾਂ ਹੋਣੀਆਂ ਚਾਹੀਦੀਆਂ ਹਨ। ਮੇਰੀ ਘਰਵਾਲੀ ਦੀ ਕੁੱਖੋਂ ਕੋਈ ਬੇਟੀ ਪੈਦਾ ਨਹੀਂ ਹੋਈ, ਪਰ ਉਹ ਸਮਾਜ ਦੀ ਹਰ ਬੇਟੀ ਨੂੰ ਆਪਣੇ ਦੋਵੇਂ ਬੇਟਿਆਂ ਵਾਗੂੰ ਪਿਆਰ ਲੁਡਾਉੰਦੀ ਨਹੀਂ ਥੱਕਦੀ!
ਕੁਦਰਤ ਅੱਗੇ ਕਾਮਨਾ ਕਰਦਾ ਹਾਂ ਕਿ ਉਹ ਹਮੇਸ਼ਾ ਤੰਦਰੁਸਤ ਰਹੇ!
-ਸੁਖਦੇਵ ਸਲੇਮਪੁਰੀ
09780620233
8 ਮਾਰਚ, 2022

ਅੰਤਰਰਾਸ਼ਟਰੀ ਔਰਤ ਦਿਵਸ ✍️ ਜਸਵੰਤ ਕੌਰ ਬੈਂਸ ਲੈਸਟਰ ਯੂ ਕੇ

ਔਰਤਾਂ ਦਾ ਹਮੇਸ਼ਾ ਤੋਂ ਹੀ ਦੁਨੀਆਂ ਦੇ ਹਰ ਸਮਾਜ ਵਿੱਚ ਬਹੁਤ ਸਾਰੇ ਕੰਮਾਂ ਵਿੱਚ ਯੋਗਦਾਨ ਰਿਹਾ ਹੈ। ਜਿਸ ਨੂੰ ਕੋਈ ਵੀ ਕੌਮ ਅੱਖੋਂ ਉਹਲੇ ਨਹੀਂ ਕਰ ਸਕਦੀ। ਔਰਤ ਦੀ ਹੋਂਦ ਤੋਂ ਬਿਨਾ ਦੁਨੀਆ ਵਿੱਚ ਸਮਾਜ ਦਾ ਵਿਕਾਸ ਜਾਂ ਸਮਾਜ ਦਾ ਹੋਣਾ ਹੀ ਨਾਮੁਮਕਿੰਨ ਹੈ। ਦੁਨੀਆਂ ਵਿੱਚ ਅੱਜ ਦੇ ਸਮੇਂ ਵਿੱਚ ਔਰਤ ਦਿਵਸ ਅੰਤਰਰਾਸ਼ਟਰੀ ਪੱਧਰ ਤੇ ਦੁਨੀਆਂ ਭਰ ਵਿੱਚ ਮਨਾਇਆ ਜਾਂਦਾ ਹੈ। ਸ਼ਾਇਦ ਔਰਤਾਂ ਨੂੰ ਬਹੁਤ ਹੀ ਵਧੀਆ ਮਹਿਸੂਸ ਹੁੰਦਾ ਹੋਵੇ ਕਿ ਦੁਨੀਆਂ ਔਰਤ ਦਿਵਸ ਨੂੰ ਮਨਾਉਣ ਲਈ ਮਾਨਤਾ ਦਿੰਦੀ ਹੈ ਅਤੇ ਐਨੀ ਉੱਚੀ ਪੱਧਰ ਤੇ ਮਨਾਇਆ ਜਾਂਦਾ ਹੈ। ਔਰਤਾਂ ਵੀ ਹਰ ਕੰਮ ਵਿੱਚ ਅੱਗੇ ਹੋ ਕੇ ਕੰਮ ਕਰਦੀਆਂ ਹਨ। ਔਰਤਾਂ ਵੱਡੇ ਵੱਡੇ ਅਹੁਦਿਆਂ ਤੇ ਕੰਮ ਕਰਦੀਆਂ ਹਨ। ਪੜਾਈ, ਲਿਖਾਈ, ਘਰ ਦੇ ਕੰਮ, ਬਾਹਰ ਦੇ ਕੰਮ ਔਰਤਾਂ ਕਰਦੀਆਂ ਹਨ। ਪ੍ਰੀਵਾਰਾਂ ਦੀ ਦੇਖ ਭਾਲ, ਬੱਚਿਆਂ ਦੀ ਦੇਖ ਭਾਲ, ਜੌਬ ਹਰ ਕੰਮ ਦੌੜ ਭੱਜ ਕੇ ਖੁਸ਼ ਹੋ ਕੇ ਕਰਦੀਆਂ ਹਨ। ਔਰਤ ਦਿਵਸ ਦੇ ਇਤਿਹਾਸ ਅਨੁਸਾਰ ਇਸ ਦਿਨ ਨੂੰ ਇਸ ਲਈ ਮਨਾਉਣਾ ਸ਼ੁਰੂ ਕੀਤਾ ਸੀ ।ਕਿਉਂਕਿ ਔਰਤਾਂ ਨੇ ਵੀ  ਉਸ ਸਮੇਂ ਵਿੱਚ ਆਰਥਿਕ, ਰਾਜਨੀਤਕ, ਸਮਾਜਿਕ ਖੇਤਰ ਵਿੱਚ ਆਪਣਾ ਬਹੁਤ ਯੋਗਦਾਨ ਪਾਇਆ ।ਔਰਤਾਂ ਦਾ ਯੋਗਦਾਨ ਵਿਰਸੇ ਅਤੇ ਸਭਿਆਚਾਰ ਦੀ ਪ੍ਰਫੁਲਤਾ ਲਈ, ਸੁਸਾਇਟੀ ਵਿੱਚ ਵਧੀਆ ਯੋਗਦਾਨ ਪਾਉਣ ਲਈ ਔਰਤਾਂ ਲਈ ਸਾਲ ਵਿੱਚ ਇਹ ਇੱਕ ਦਿਨ ਚੁਣਿਆ ਗਿਆ ਅਤੇ ਜਿਸਨੂੰ  ਔਰਤ ਦਿਵਸ ਕਹਿ ਕੇ ਮਾਨਤਾ ਦਿੱਤੀ ਗਈ।
  ਔਰਤ ਦਿਵਸ history. com ਅਨੁਸਾਰ ਔਰਤਾਂ ਵੱਲੋਂ ਸਮਾਜਿਕ ਖੇਤਰ, ਆਰਥਿਕ ਖੇਤਰ, ਕਲਚਰ ਵਿੱਚ ਅਤੇ ਸੁਸਾਇਟੀ ਦੇ ਲਈ ਪਾਏ ਯੋਗਦਾਨ ਕਰਕੇ ਸਭ ਤੋਂ ਪਹਿਲੀ ਵਾਰ 8 ਮਾਰਚ ਸੰਨ 1911 ਵਿੱਚ ਪਹਿਲੀ ਵਾਰ ਕਈ ਦੇਸ਼ਾਂ ਵੱਲੋਂ ਛੁੱਟੀ ਕਰਕੇ ਉੱਚੀ ਪੱਧਰ ਨਾਲ ਮਨਾਇਆ ਗਿਆ। ਔਰਤਾਂ ਨੂੰ ਤੋਹਫ਼ੇ ਅਤੇ ਫੁੱਲ ਵੀ ਮਾਣ ਦੇ ਤੌਰ ਤੇ ਭੇਂਟ ਕੀਤੇ ਗਏ। ਯੂਨਾਈਟਡ ਨੇਸ਼ਨ ( United Nation) ਸੰਨ 1975 ਤੋਂ ਲੈ ਕੇ ਹੁਣ ਤੱਕ ਅੰਤਰਰਾਸ਼ਟਰੀ ਔਰਤ ਦਿਵਸ ਨੂੰ ਸਪੌਂਸਰ ਕਰ ਰਿਹਾ ਹੈ। ਜਦੋਂ ਇਸ ਦਿਨ ਨੂੰ ਮਾਨਤਾ ਦੇ ਨਾਲ ਮਨਾਇਆ ਜਾਣ ਲੱਗਾ। ਫੇਰ ਯੂਨਾਈਡ ਨੇਸ਼ਨਜ਼ ਜਨਰਲ ਅਸੈਂਬਲੀ ਇਸ ਦਿਵਸ ਨੂੰ ਮਨਾਉਣ ਦਾ ਇਹ ਵੀ ਕਾਰਨ ਕਹਿ ਰਹੀ ਹੈ ਕਿ ……..
ਸਮਾਜਿਕ ਸ਼ਾਂਤੀ ਕਾਇਮ ਕਰਨਾ, ਸਮਾਜਿਕ ਤਰੱਕੀ ਕਰਨਾ, ਮਨੁੱਖਤਾ ਦੇ ਅਧਿਕਾਰਾਂ ਦਾ ਅਤੇ ਪੂਰਣ ਅਜ਼ਾਦੀ ਦਾ ਪ੍ਰਯੋਗ ਕਰਨਾ, ਖੁਸ਼ੀ ਮਾਨਣਾ, ਔਰਤਾਂ ਵਿੱਚ ਏਕਤਾ ਦਾ ਵਿਕਾਸ ਕਰਨਾ ਆਦਿ। ਔਰਤਾਂ ਦੀ ਏਕਤਾ, ਤਾਕਤ, ਸੁਰੱਖਿਆ ਅਤੇ ਸ਼ਾਂਤੀ ਕਾਇਮ ਰੱਖਣ ਨੂੰ ਮਾਨਤਾ ਦਿੱਤੀ ਗਈ ਹੈ।
ਦਾ ਨੈਸ਼ਨਲ ਵੋਮਨਜ਼ ਹਿਸਟਰੀ ਅਲਾਂਇੰਸ( The National women’s History Alliance) ਨੇ ਵੋਮੈਨ ਹਿਸਟਰੀ ਮੰਥ( Women History Month) ਮਨਾਉਣੇ ਲਈ ਥੀਮ ਕਰਨ ਦਾ ਅਹੁਦਾ ਸੌਂਪਿਆ ਹੈ ਜਿਸ ਵਿੱਚ ਸਾਲ 2022 ਦਾ ਥੀਮ ਤੇ ਕੰਮ ਕਰਨ ਲਈ ਕਿਹਾ ਹੈ ਜੋ ਥੀਮ ਹਨ “ਔਰਤਾਂ ਇਲਾਜ ਪ੍ਰਦਾਨ ਕਰਦੀਆਂ ਹਨ”  ਅਤੇ “ਉਮੀਦ ਨੂੰ ਉਤਸ਼ਾਹਿਤ ਕਰਨਾ” ਹੈ, ਜੋ ਅੰਗਰੇਜ਼ੀ ਵਿੱਚ “Women Providing Healing” and “ Promoting Hope”  ਹਨ। ਇਹ ਥੀਮ
ਕੇਅਰ ਵਰਕਰ ਅਤੇ ਫਰੰਟ ਲਾਈਨ ਵਰਕਰਾਂ ਨੂੰ ਉਤਸ਼ਾਹਿਤ ਕਰ ਕੇ ਉੱਨਾਂ ਨੂੰ ਸਮਾਜ ਵਿੱਚ ਪਹਿਚਾਣ ਦੇਣਾ ਹੈ (history .com)।
ਕੋਵਿਡ-19 ਦਾ ਦੌਰ ਭਿਆਨਕ ਮਹਾਂਮਾਰੀ ਦਾ ਦੌਰ ਰਿਹਾ। ਜਿਸ ਨੂੰ ਸਾਰੀ ਦੁਨੀਆ ਨੇ ਦੇਖਿਆ ਅਤੇ ਪਿੰਡੇ ਤੇ ਹੰਢਾਇਆ। ਇਹ ਸਮਾਂ ਸਾਰੀ ਦੁਨੀਆਂ ਤੇ ਭਾਰੀ ਸਮਾਂ ਸੀ। ਇਸ ਸਮੇਂ ਵਿੱਚ ਵੀ ਕੇਅਰ ਵਰਕਰਾਂ ਅਤੇ ਫਰੰਟ ਲਾਈਨ ਵਰਕਰਾਂ ਨੇ ਆਪਣੀ ਜਾਨ ਤੇ ਖੇਲ ਕੇ, ਆਪਣੇ ਪ੍ਰੀਵਾਰਾਂ ਨੂੰ ਰੋਲ ਕੇ , ਸਾਰੀ ਦੁਨੀਆਂ ਵਿੱਚ ਕੋਵਿਡ-19 ਮਹਾਂਮਾਰੀ ਦੇ ਸ਼ਿਕਾਰ ਮਰੀਜ਼ਾਂ ਨੂੰ ਬਚਾਇਆ ਅਤੇ ਬਹੁਤ ਸਾਰੇ ਮਰੀਜ਼ਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਰਹੇ। ਲੰਬੀਆਂ ਸ਼ਿਫਟਾਂ ਤੇ ਬਿਨਾਂ ਅਰਾਮ ਕੀਤਿਆਂ ਲਗਾਤਾਰ ਹਸਪਤਾਲਾਂ ਵਿੱਚ ਮਰੀਜ਼ਾਂ ਦੀਆਂ ਸੇਵਾਵਾਂ ਨਿਭਾਈਆਂ। ਔਰਤਾਂ ਨੇ ਅੱਗੇ ਹੋ ਕੇ ਸੇਵਾਵਾਂ ਨਿਭਾ ਕੇ ਸਾਬਤ ਕਰ ਕੇ ਦਿਖਾ ਦਿੱਤਾ ਕਿ ਔਰਤਾਂ ਇਲਾਜ ਪ੍ਰਦਾਨ ਕਰਦੀਆਂ ਹਨ। ਉਮੀਦ ਨੂੰ ਉਤਸ਼ਾਹਿਤ ਕਰਦੀਆਂ ਹਨ। ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਉਨਾਂ ਦੀ ਉਮੀਦ ਨੂੰ ਉਤਸ਼ਾਹਿਤ ਕਰੀਏ। ਜਿਨਾਂ ਨੇ ਕੋਵਿਡ 19 ਦੇ ਭਿਆਨਕ ਦੌਰ ਵਿੱਚ ਦੁਨੀਆਂ ਦੀ ਜਾਨ ਬਚਾਈ ਹੈ। ਸਭ ਦਾ ਵੀ ਫਰਜ਼ ਬਣਦਾ ਹੈ ਕਿ 2022 ਦੇ ਔਰਤ ਦਿਵਸ ਨੂੰ ਕੇਅਰ ਵਰਕਰਾਂ ਅਤੇ ਫਰੰਟ ਲਾਈਨ ਵਰਕਰਾਂ ਦਾ ਦਿਲੋਂ ਧੰਨਵਾਦ ਕਰੀਏ।
ਇਸੇ ਤਰਾਂ ਪੰਜਾਬ ਵਿੱਚ ਇਸ ਮਹਾਮਾਰੀ ਦੇ ਸਮੇਂ ਵਿੱਚ ਪਿੰਡੇ ਤੇ ਲੂੰ ਕੰਡੇ ਖੜੇ ਕਰਨ ਵਾਲਾ ਕਿਸਾਨੀ ਸਘੰਰਸ਼ ਸ਼ੁਰੂ ਹੋਇਆ। ਜਿਸ ਵਿੱਚ ਵੀ ਔਰਤਾਂ ਦਿੱਲੀ ਦੇ ਵਾਡਰਾਂ ਤੇ ਪੂਰੇ ਸਾਲ ਤੋਂ ਵੀ ਵੱਧ ਸਮਾਂ ਸੜਕਾਂ ਤੇ ਧਰਨੇ ਦੇ ਕੇ ਕਿਸਾਨਾਂ ਨਾਲ ਬੈਠੀਆਂ ਰਹੀਆਂ ਸਨ। ਅਖੀਰ ਤੱਕ ਪੂਰਾ ਸਾਥ ਦੇ ਕੇ ਕਿਸਾਨਾਂ ਨਾਲ ਜਿੱਤ ਪਾ ਕੇ ਵਾਪਸ ਮੁੜੀਆਂ। ਉਨਾਂ ਦੇ ਹੌਸਲੇ ਪੂਰਾ ਸਾਲ ਬੁਲੰਦ ਰਹੇ। ਉਨ੍ਹਾਂ ਦੇ ਜੈਕਾਰੇ ਵੀ ਉੱਚੀ ਉੱਚੀ ਹਵਾਵਾਂ ਵਿੱਚ ਗੂੰਜਦੇ ਰਹੇ।ਦੁੱਖ ਦੀਆਂ ਕਾਲੀਆਂ ਰਾਤਾਂ ਔਰਤਾਂ ਨੇ ਵੀ ਕਿਸਾਨਾਂ ਨਾਲ ਮਿਲ ਕੇ ਆਪਣੇ ਪਿੰਡੇ ਤੇ ਹੰਢਾਈਆਂ। ਸਾਡਾ ਵੀ ਫਰਜ਼ ਬਣਦਾ ਹੈ ਜੋ ਔਰਤਾਂ ਕਿਸਾਨੀ ਸਘੰਰਸ਼ ਦਾ ਹਿੱਸਾ ਬਣ ਕੇ ਜੂਝੀਆਂ ਉਨ੍ਹਾਂ ਨੂੰ ਸਤਿਕਾਰ ਅਤੇ ਦੁਆਵਾਂ ਦਈਏ। ਜਿਨਾਂ ਦੇ ਪੁੱਤਰ, ਪਤੀ, ਪਿਤਾ ਸਘੰਰਸ਼ ਵਿੱਚ ਸ਼ਹੀਦੀਆਂ ਪਾ ਗਏ। ਉਨਾਂ ਲਈ ਦੁਆ ਕਰੀਏ।

ਪੈਰੀਂ ਕੰਡੇ, ਰੋੜ ਤੇ ਪੱਥਰ,
ਬੇਸ਼ੱਕ ਸਿਰ ਤੇ ਬਿਜਲੀਆਂ ਗੜ੍ਹਕਦੀਆਂ।
ਰਾਤਾਂ ਦੀਆਂ ਹਨ੍ਹੇਰੀਆਂ ਤੇ ਤੁਫ਼ਾਨ ਦੇਖੇ,
ਪਿੰਡੇ ਤੇ ਝੱਲੀਆਂ ਧੁੱਪਾਂ ਵੀ ਕੱੜਕਦੀਆਂ।

ਔਰਤ ਨੂੰ ਹਰ ਸਮਾਜ ਵਿੱਚ ਬਣਦਾ ਸਤਿਕਾਰ ਮਿਲਣਾ ਚਾਹੀਦਾ ਹੈ।ਅੱਜ ਦੀ ਔਰਤ ਚੰਦ ਤੇ ਪਹੁੰਚ ਚੁੱਕੀ ਹੈ। ਔਰਤਾਂ ਨੇ ਹਰ ਖੇਤਰ ਵਿੱਚ ਮੱਲਾਂ ਮਾਰੀਆਂ ਹਨ। ਔਰਤ ਨੂੰ ਔਰਤ ਦਾ ਪਿਆਰ, ਸਤਿਕਾਰ ਕਰਨਾ ਬੜਾ ਜਰੂਰੀ ਹੈ। ਆਪਸੀ ਪਿਆਰ ਮਿਲਵਰਤਣ ਦਾ ਜਜ਼ਬਾ ਅੰਦਰ ਹੋਣਾ ਚਾਹੀਦਾ ਹੈ। ਦੁਨੀਆਂ ਦੀ ਹਰ ਔਰਤ ਸੁਰੱਖਿਅਤ ਹੋਣੀ ਚਾਹੀਦੀ ਹੈ। ਹਰ ਔਰਤ ਨੂੰ ਉਸਦੇ ਬਣਦੇ ਅਧਿਕਾਰ ਮਿਲਣੇ ਚਾਹੀਦੇ ਹਨ। ਤਾਂ ਜੋ ਉਹ ਆਪਣਾ ਜੀਵਨ ਖੁਸ਼ੀਆਂ ਭਰਿਆ ਬਸ਼ਰ ਕਰ ਸਕੇ।
…….ਅੰਤਰਰਾਸ਼ਟਰੀ ਔਰਤ ਦਿਵਸ ਦੀ ਵਧਾਈ ਹੋਵੇ………
-- ਜਸਵੰਤ ਕੌਰ ਬੈਂਸ ਲੈਸਟਰ ਯੂ ਕੇ

ਰਿਸ਼ਤੇ ✍️ ਗਗਨਦੀਪ ਕੌਰ ਧਾਲੀਵਾਲ

ਅਕਸਰ ਹੀ ਉਹ ਪਰਿਵਾਰ ਸਵਰਗ ਬਣ ਜਾਂਦਾ ਹੈ ਜਿੱਥੇ ਨੂੰਹ ਨੂੰ ਧੀ ਦਾ ਦਰਜਾ ਤੇ ਸਹੁਰੇ ਨੂੰ ਪਿਤਾ ਵਾਲਾ ਦਰਜਾ ਪ੍ਰਾਪਤ ਹੁੰਦਾ 

ਦੋਸਤੋਂ ਸਮਾਜ ਅੰਦਰ ਰਿਸ਼ਤਿਆਂ ਦੇ ਤਾਣੇ-ਬਾਣੇ ਦਾ ਜਾਲ ਵਿਛਿਆ ਹੋਇਆ ਹੈ । ਜਿਵੇਂ ਕਿ ਖ਼ੂਨ ਦੇ ਰਿਸ਼ਤੇ , ਜਨਮ ਸਬੰਧੀ ਰਿਸ਼ਤੇ, ਪਰਿਵਾਰਕ ਰਿਸ਼ਤੇ , ਵਿਆਹ ਰਾਂਹੀ ਬਣਦੇ ਰਿਸ਼ਤੇ, ਭਾਵਨਾਤਮਕ ਰਿਸ਼ਤੇ ਆਦਿ ।ਵਿਆਹ ਰਾਹੀਂ ਅਨੇਕਾਂ ਰਿਸ਼ਤੇ ਬਣਦੇ ਹਨ। ਜਿਵੇਂ ਸੱਸ-ਨੂੰਹ, ਸੁਹਰਾ-ਨੂੰਹ, ਸੁਹਰਾ-ਜਵਾਈ, ਸੱਸ-ਜਵਾਈ, ਨਣਦ-ਭਰਜਾਈ, ਸਾਲੀ-ਸਾਢੂ, ਦਿਉਰ-ਭਰਜਾਈ, ਜੇਠ-ਜਠਾਣੀ ਇਹਨਾਂ ਦੇ ਨਾਲ ਸੰਬੰਧਿਤ ਅਨੇਕਾਂ ਹੀ ਹੋਰ ਰਿਸ਼ਤੇ।ਅਕਸਰ ਹੀ ਦੇਖਿਆਂ ਜਾਂਦਾ ਹੈ ਕਿ ਅਖਬਾਰ ਰਸਾਲੇ ਹਮੇਸ਼ਾ ਨੂੰਹ ਸੱਸ ਦੇ ਰਿਸ਼ਤੇ ਨਾਲ ਭਰੇ ਮਿਲਦੇ ਹਨ।ਹਮੇਸ਼ਾ ਹੀ ਨੂੰਹ-ਸਹੁਰੇ ਦੇ ਰਿਸ਼ਤੇ ਨੂੰ ਅੱਖੋਂ ਓਹਲੇ ਕੀਤਾ ਗਿਆ ਹੁੰਦਾ ਹੈ ।ਸੋ ਅੱਜ ਆਪਾ ਗੱਲ ਕਰਾਂਗੇ ਅਜਿਹੇ ਰਿਸ਼ਤੇ ਦੀ ਜੋ ਵਿਆਹ ਰਾਂਹੀ ਬਣਦਾ ਹੈ ਉਹ ਰਿਸ਼ਤਾ ਹੈ ਨੂੰਹ ਤੇ ਸਹੁਰੇ ਦਾ ਰਿਸ਼ਤਾ ।ਅਜਿਹੇ ਰਿਸ਼ਤੇ ਵਿੱਚ ਅੱਜ ਦੇ ਸਮੇਂ ਮੈ ਵਿਚਰ ਰਹੀ ਹਾਂ।ਇਹ ਸਭ ਮਹਿਸੂਸ ਕਰ ਰਹੀ ਹਾਂ।ਮੈਨੂੰ ਮੇਰੇ ਸਹੁਰੇ ਪਰਿਵਾਰ ਵਿੱਚ ਇੱਕ ਧੀ ਵਾਲਾ ਪਿਆਰ ਮਿਲ ਰਿਹਾ ਹੈ।ਇਹ ਸਭ ਤਾਂ ਹੀ ਸੰਭਵ ਹੈ ਜੇਕਰ ਮੈਂ ਨੂੰਹ -ਸਹੁਰੇ ਦੇ ਰਿਸ਼ਤੇ ਨੂੰ ਪਿਆਰ ਤੇ ਸਤਿਕਾਰ ਦੇ ਰਹੀ ਹਾਂ ।ਉਹਨਾਂ ਨੂੰ ਪਿਤਾ ਵਾਲਾ ਰੁਤਬਾ ਦੇ ਰਹੀ ਹਾਂ ।ਮੈਨੂੰ ਬਿਲਕੁਲ ਵੀ ਓਪਰਾ ਮਹਿਸੂਸ ਨਹੀਂ ਹੋ ਰਿਹਾ ਕਿਉਂਕਿ ਮੈ ਆਪਣੇ ਪਿਤਾ ਵਾਲਾ ਰੁਤਬਾ ਦਿੱਤਾ ਹੈ ਤੇ ਉਹਨਾਂ ਨੇ ਧੀ ਵਾਲਾ ।ਸਹੁਰੇ ਪਰਿਵਾਰ ਵਿੱਚ ਜਦੋਂ ਕੁੜੀ ਪ੍ਰਵੇਸ਼ ਕਰਦੀ ਹੈ ਉਸ ਲਈ ਸਭ ਕੁੱਝ ਨਵਾਂ ਹੁੰਦਾ ਹੈ ।ਪਤੀ ਤੋਂ ਇਲਾਵਾ ਮਾਂ ਵਰਗੀ ਸੱਸ ਤੇ ਪਿਤਾ ਵਰਗਾ ਸਹੁਰਾ ਹੁੰਦਾ ਹੈ ਜਿਨ੍ਹਾਂ ਨਾਲ ਉਸ ਨੇ ਸਾਰੀ ਜ਼ਿੰਦਗੀ ਬਤੀਤ ਕਰਨੀ ਹੁੰਦੀ ਹੈ ।ਪੁਰਾਣੇ ਸਮੇਂ ਤੋ ਹੀ ਨੂੰਹ ਸੱਸ ਦੇ ਰਿਸ਼ਤੇ ਨੂੰ ਜ਼ਿਆਦਾ ਉਘਾੜਿਆ ਜਾਂਦਾ ਹੈ ਪਰ ਇਸਦੇ ਨਾਲ-ਨਾਲ ਨੂੰਹ ਤੇ ਸਹੁਰੇ ਦਾ ਰਿਸ਼ਤਾ ਵੀ ਵਿਲੱਖਣ ਥਾਂ ਰੱਖਦਾ ਹੈ।
ਸਿਆਣਿਆਂ ਦਾ ਕਥਨ ਹੈ ਕਿ ਘਰ ਓਹੀ ਤਰੱਕੀ ਕਰਦਾ ਹੈ ਜਿਸ ਵਿੱਚ ਵਿਚਾਰਾਂ ਦੀ ਏਕਤਾ ਹੋਵੇ, ਨੂੰਹ-ਸੱਸ, ਸੱਸ -ਸਹੁਰਾ ,ਪਤੀ-ਪਤਨੀ, ਮਾਂ-ਪੁੱਤ ਆਦਿ ਰਿਸ਼ਤਿਆਂ ਵਿੱਚ ਮਿਠਾਸ ਤੇ ਇਕਸਾਰਤਾ ਹੋਵੇ।ਜੇਕਰ ਇੱਕ ਕੁੜੀ ਆਪਣੇ ਸਹੁਰੇ ਨੂੰ ਆਪਣੇ ਪਿਤਾ ਵਾਂਗ ਪਿਆਰ ਕਰੇ ਸਤਿਕਾਰ ਦੇਵੇ ਤਾਂ ਉਹ ਇੱਕ ਧੀ ਦਾ ਦਰਜਾ ਹਾਸਿਲ ਕਰ ਲੈਂਦੀ ਹੈ ਸਹੁਰਾ ਘਰ ਉਸਨੂੰ ਬੇਗਾਨਾ ਨਹੀਂ ਲੱਗਦਾ ।ਇਸੇ ਤਰਾਂ ਹੀ ਸਹੁਰੇ ਦਾ ਵੀ ਫਰਜ ਬਣਦਾ ਹੈ ਕਿ ਉਹ ਨੂੰਹ ਨੂੰ ਧੀ ਦਾ ਦਰਜਾ ਦੇਵੇ ਉਸਨੂੰ ਪਰਾਇਆ ਧਨ ਨਾ ਸਮਝਿਆਂ ਜਾਵੇ ।ਅਜਿਹਾ ਕਰਨ ਤੇ ਇਹ ਰਿਸ਼ਤਾ ਲੰਮੇ ਸਮੇਂ ਤੱਕ ਚੰਗਾ ਹੋ ਨਿਬੜਦਾ ਹੈ।ਇੱਕ ਪਿਓ-ਧੀ ਦਾ ਰਿਸ਼ਤਾ ਤਾਹੀ ਬਣ ਸਕਦਾ ਹੈ ਜੇਕਰ ਦਿਲ ਵਿੱਚ ਸਤਿਕਾਰ ਹੋਵੇ ।ਕਦੇ ਵੀ ਸੱਸ -ਸਹੁਰੇ ਨੂੰ ਬੇਗਾਨਾ ਨਾ ਸਮਝਿਆਂ ਜਾਵੇ ।ਬਿਲਕੁਲ ਓਸੇ ਤਰ੍ਹਾਂ ਪਿਆਰ ਸਤਿਕਾਰ ਦਿੱਤਾ ਜਾਵੇ ਜਿਸ ਤਰ੍ਹਾਂ ਇੱਕ ਕੁੜੀ ਪੇਕੇ ਘਰ ਆਪਣੇ ਮਾਂ-ਬਾਪ ਨੂੰ ਦਿੰਦੀ ਹੈ।ਸਮੇਂ ਸਿਰ ਉਹਨਾਂ ਦਾ ਖਿਆਲ ਰੱਖਿਆ ਜਾਵੇ ।ਨਿੱਕੀਆਂ-ਨਿੱਕੀਆਂ ਜ਼ਰੂਰਤਾਂ ਦਾ ਧਿਆਨ ਰੱਖਿਆ ਜਾਵੇ ਸਿਆਣੇ ਕਹਿੰਦੇ ਹਨ ਕਿ ਸੇਵਾ ਵਿੱਚ ਹੀ ਮੇਵਾ ਮਿਲਦਾ ਹੈ।ਬਜ਼ੁਰਗਾਂ ਤਾਂ ਬੋਹੜ ਦੀ ਠੰਢੀ ਛਾਂ ਹੁੰਦੇ ਹਨ ।ਅਕਸਰ ਕਈ ਘਰਾਂ ਵਿੱਚ ਦੇਖਿਆਂ ਜਾਂਦਾ ਹੈ ਕਿ ਸੱਸ -ਸਹੁਰੇ ਨੂੰ ਬੁੜਾ -ਬੁੜੀ ਕਹਿ ਕੇ ਬੁਲਾਇਆ ਜਾਂਦਾ ਹੈ ਇਹ ਸ਼ਬਦ ਉਹਨਾਂ ਦੇ ਮਾਣ ਨੂੰ ਡੂੰਘੀ ਸੱਟ ਮਾਰਦਾ ਹੈ।ਕਈ ਵਾਰ ਤਾਂ ਸੱਸ -ਸਹੁਰੇ ਨੂੰ ਅੱਡ ਕਰ ਦਿੱਤਾ ਜਾਂਦਾ ਹੈ।ਕਦੇ ਸੋਚਿਆ ਹੈ ਕਿਸੇ ਨੇ ਕਿ ਉਹਨਾਂ ਦੇ ਵੀ ਸੁਪਨੇ ਹਨ ਕਿ ਉਹ ਆਪਣੇ ਨੂੰਹ -ਪੁੱਤ ਨਾਲ ਖੁਸ਼ ਰਹਿਣ।ਅਸਲ ਵਿੱਚ ਚੰਗੀ ਨੂੰਹ-ਧੀ ਦੀ ਪਹਿਚਾਣ ਉੱਥੇ ਹੀ ਹੁੰਦੀ ਹੈ ਜਿੱਥੇ ਉਹ ਸਹੁਰੇ ਪਰਿਵਾਰ ਨੂੰ ਆਪਣਾ ਬਣਾ ਕੇ ਸੱਸ-ਸਹੁਰੇ ਨੂੰ ਮਾਂ-ਬਾਪ ਦਾ ਦਰਜਾ ਦੇਵੇ ।
ਕਿਸੇ ਨੇ ਸਹੀ ਹੀ ਕਿਹਾ ਹੈ —ਆਪਣੀਆਂ ਧੀਆਂ ਨੂੰ ਚੰਗੇ ਸੰਸਕਾਰ ਦੇਵੋ ਤਾਂ ਜੋ ਉਹ ਸੱਸ ਸਹੁਰੇ ਨੂੰਹ ਮਾਂ ਬਾਪ ਬਣਾ ਸਕਣ , ਖ਼ੁਦ ਵਿੱਚ ਚੰਗੇ ਗੁਣ ਪੈਦਾ ਕਰੋ ਤਾਂ ਜੋ ਨੂੰਹ ਨੂੰ ਧੀ ਦੇ ਰੂਪ ਵਿੱਚ ਸਵੀਕਾਰ ਕਰ ਸਕੋ
ਅਕਸਰ ਕਿਹਾ ਜਾਂਦਾ ਹੈ ਕਿ ਬੜਾ ਚੰਗਾ ਹੁੰਦਾ ਹੈ ਉਹ ਪਰਿਵਾਰ ਜਿੱਥੇ ਨੂੰਹ ਨੂੰ ਧੀ ਦਾ ਦਰਜਾ ਦਿੱਤਾ ਜਾਂਦਾ ਹੈ ।ਕਿਹਾ ਜਾਂਦਾ ਹੈ ਕਿ ਜਿੰਨੀ ਇੱਜ਼ਤ ਸਹੁਰੇ ਘਰ ਜਵਾਈ ਨੂੰ ਦਿੱਤੀ ਜਾਂਦੀ ਹੈ ਜੇਕਰ ਓਨੀ ਹੀ ਇੱਜ਼ਤ ਸਹੁਰੇ ਘਰ ਨੂੰਹ ਨੂੰ ਦਿੱਤੀ ਜਾਵੇ ਤਾਂ ਘਰ-ਘਰ ਨਹੀਂ ਰਹਿੰਦਾ ਸਗੋਂ ਸਵਰਗ ਬਣ ਜਾਂਦਾ ਹੈ ।
ਪੁਰਾਣੇ ਸਮੇਂ ਤੋ ਹੀ ਨੂੰਹ - ਸੱਸ ਦੇ ਰਿਸ਼ਤੇ ਨੂੰ ਲੋਕ ਬੋਲੀਆਂ ਵਿੱਚ ਉਚਾਰਿਆ ਜਾਂਦਾ ਰਿਹਾ ਹੈ ਜੋ ਅੱਜ ਵੀ ਮੌਜੂਦ ਹਨ ।ਜਿਸ ਵਿੱਚ ਹਾਸ -ਰਾਸ ਦੇ ਵਿਅੰਗ ਸ਼ਾਮਿਲ ਹਨ-ਨੂੰਹ -ਸਹੁਰੇ ਨਾਲ ਸੰਬੰਧਿਤ ਕੁੱਝ ਬੋਲੀਆਂ ਇਸ ਤਰ੍ਹਾਂ ਹਨ-

ਸਹੁਰੇ ਮੇਰੇ ਦੇ ਨਿਕਲੀ ਮਾਤਾ,
ਨਿਕਲੀ ਮਾੜੀ ਮਾੜੀ,
ਜੋਤ ਜਗਾਉਦੇ ਨੇ,
ਦਾੜੀ ਫੂਕ ਲਈ ਸਾਰੀ,
ਜੋਤ ਜਗਾਉਦੇ ......।

ਸੱਸ ਵੀ ਨੀ ਘੂਰਦੀ,
ਸੌਹਰਾ ਵੀ ਨੀ ਘੂਰਦਾ,
ਛੜਾ ਜੇਠ ਭੈੜਾ ਕਿਓ ਬੋਲੇ ਨੀ,
ਸਾਡੇ ਬਿਨਾ ਪੁਛੇ ਕੁੰਡਾ ਕਿਓ ਖੋਲੇ ਨੀ,
ਸਾਡੇ ਬਿਨਾ .........।

ਸਹੁਰੇ ਮੇਰੇ ਨੇ ਕਰੇਲੇ ਲਿਆਂਦੇ,
ਸੱਸ ਮੇਰੀ ਨੇ ਤੜਕੇ,
ਨੀ ਮੇਰੇ ਬਾਰੀ ਇਉ ਪਤੀਲਾ ਖੜਕੇ,
ਨੀ ਮੇਰੇ ........।

ਇਸ ਤਰ੍ਹਾਂ ਲੋਕ ਬੋਲੀਆਂ ਵਿੱਚ ਨੂੰਹ -ਸਹੁਰੇ ਦੇ ਰਿਸ਼ਤੇ ਦਾ ਜ਼ਿਕਰ
ਕੀਤਾ ਗਿਆ ਹੈ । ਇਹ ਬੋਲੀਆਂ ਪੰਜਾਬੀ ਕੌਮ ਦਾ ਮੁਹਾਂਦਰਾ ਹਨ।ਇਹਨਾਂ ਵਿੱਚ ਪਿਆਰ ਦੇ ਬੋਲ , ਨਫ਼ਰਤ ਦੇ ਬੋਲ , ਮੇਲ - ਮਿਲਾਪ ਅਤੇ ਜੁਦਾਈ ਹੈ। ਬੋਲੀਆਂ ਵਿੱਚ ਲੜਾਈ ਹੈ ਸੁਲਹ ਵੀ ਹੈ। ਅੰਤ ਵਿੱਚ ਇਹੋ ਕਹਾਂਗੀ ਕਿ ਨੂੰਹ ਤੇ ਸਹੁਰੇ ਦਾ ਰਿਸ਼ਤਾ ਬਾਪ-ਧੀ ਵਾਲਾ ਹੁੰਦਾ ਹੈ ।ਇਹ ਹਮੇਸ਼ਾ ਹੀ ਬਣਿਆਂ ਰਹਿੰਦਾ ਹੈ ਜੇਕਰ ਦੋਨੋ ਪਾਸੇ ਪਿਆਰ ਤੇ ਸਤਿਕਾਰ ਜ਼ਿੰਦਾ ਹੈ ।ਇੱਕ ਧੀ ਨੂੰ ਹਮੇਸ਼ਾ ਸਹੁਰੇ ਪਰਿਵਾਰ ਵਿੱਚ ਸੱਸ-ਸਹੁਰੇ ਨੂੰ ਇੱਜ਼ਤ ਮਾਣ ਦੇਣਾ ਚਾਹੀਦਾ ਹੈ ਮਾਤਾ -ਪਿਤਾ ਵਾਂਗ ਸਮਝਣਾ ਚਾਹੀਦਾ ਹੈ ।ਕਿਉਂਕਿ ਮਾਤਾ -ਪਿਤਾ ਜ਼ਿੰਦਗੀ ਦਾ ਸ਼ਰਮਾਇਆ ਹੁੰਦੇ ਹਨ।

ਗਗਨਦੀਪ ਕੌਰ ਧਾਲੀਵਾਲ ।
9988933161

ਅੱਜ ਜਨਮ ਦਿਨ (2 ਮਾਰਚ) 'ਤੇ ਭਾਈ ਸਾਹਿਬ ਸਿਰਦਾਰ ਕਪੂਰ ਸਿੰਘ ਨੂੰ ਯਾਦ ਕਰਦਿਆਂ - ਸ. ਗੁਰਤੇਜ ਸਿੰਘ ਆਈ.ਏ.ਐਸ. (ਸਾਬਕਾ)

ਜਾਪਦਾ ਹੈ ਕਿ ਸਿਰਦਾਰ ਕਪੂਰ ਸਿੰਘ ਦੀ ਸ਼ਖ਼ਸੀਅਤ ਨੂੰ ਵਿਧਾਤਾ ਨੇ ਬੜੀ ਨੀਝ ਨਾਲ ਘੜ ਕੇ ਮਨੁੱਖੀ ਉੱਤਮਤਾਈ ਦੇ ਕਈ ਗੁਣਾਂ ਨਾਲ ਸ਼ਿੰਗਾਰਿਆ ਸੀ। ਇੱਕ ਦਰਮਿਆਨੇ ਕੱਦ ਦੇ ਮਨੁੱਖੀ ਸਰੀਰ ਵਿੱਚ ਵੱਡੇ ਬੌਧਿਕ ਗੁਣਾਂ ਨੂੰ ਸਮਾ ਕੇ, ਓਸ ਉੱਤੇ ਅਨਿੰਨ ਸ਼ਰਧਾ ਦਾ ਲੇਪ ਕਰ ਕੇ ਐਸਾ ਪੁਤਲਾ ਗੁਰੂ ਨੇ ਸਾਜਿਆ ਜੋ ਸਿੱਖੀ ਦਾ ਮਹਾਨ ਥੰਮ੍ਹ ਅਤੇ ਮਨੁੱਖਤਾ ਦਾ ਚਾਨਣ ਮੁਨਾਰਾ ਹੋ ਨਿੱਬੜਿਆ। ਓਸ ਨੇ ਇੱਕ ਹੱਥੀਂ ਵਾਹੀ ਕਰਦੇ ਮੱਧਵਰਗੀ ਪਰਿਵਾਰ ਵਿੱਚੋਂ ਸ਼ੁਰੂ ਕਰ ਕੇ ਆਈ. ਸੀ. ਐਸ. ਅਤੇ ਸੰਸਦ ਮੈਂਬਰ ਤੱਕ ਦਾ ਰੰਗੀਨ ਸਫ਼ਰ ਬੜੀ ਸਜ-ਧਜ ਨਾਲ, ਪੂਰਣ ਸੰਜੀਦਗੀ ਨਾਲ ਸੰਪੰਨ ਕੀਤਾ। ਹਿੱਸੇ ਆਈ ਗੁੰਮਨਾਮੀ ਅਤੇ ਇਕੱਲ ਨੂੰ ਵੀ ਬੜੇ ਸਹਿਜ ਨਾਲ, ਬੜੇ ਧੀਰਜ ਨਾਲ, ਪੂਰਨ ਸਿਦਕ ਨਾਲ ਹੰਢਾਇਆ। ਆਖ਼ਰ ਉਹ ਸਿੱਖ ਸੋਚਵਾਨਾਂ ਲਈ ਵੱਡਾ ਉਤਸ਼ਾਹ ਦਾ ਸੋਮਾ ਬਣ ਗਿਆ।

ਵਿਦਿਆਰਥੀ ਜੀਵਨ ਤੋਂ ਸ਼ੁਰੂ ਹੋ ਕੇ ਪੜਚੋਲ ਕਰਨ ਦੀ ਬਿਬੇਕ ਅਤੇ ਅਣਥੱਕ ਮਿਹਨਤ ਰਾਹੀਂ ਹਰ ਮਸਲੇ ਦੀ ਡੂੰਘਾਈ ਤੱਕ ਪੜਤਾਲ ਕਰਨ ਦਾ ਉਸ ਦਾ ਸੁਭਾਅ ਤੋੜ ਨਿਭਿਆ। ਕੋਈ ਨਾਜਾਇਜ਼ ਝੇਪ, ਕਿਸੇ ਦੁਨਿਆਵੀ ਸ਼ਕਤੀ ਦਾ ਭਉ ਓਸ ਨੂੰ ਗੁਰੂ ਦੇ ਰਾਹ ਉੱਤੋਂ ਵਿਚਲਿਤ ਨਾ ਕਰ ਸਕਿਆ। ਜ਼ਿੰਦਗੀ ਦੇ ਹਰ ਪੜਾਅ ਦੇ ਧਰਮ ਨੂੰ ਬਖ਼ੂਬੀ ਨਿਭਾਉਣਾਂ ਓਸ ਤੋਂ ਸਿੱਖਣਾ ਬਣਦਾ ਹੈ। ਇਨਸਾਨੀ ਜੀਵਨ ਦੀ ਬਿਹਤਰੀ ਦੀਆਂ ਸਿਖਰਾਂ ਨੂੰ ਛੁਹਣ ਦੇ ਓਸ ਕੋਲ ਕਈ ਗੁਰ ਸਨ। ਓਸ ਦੀ ਸ਼ਖ਼ਸੀਅਤ ਦੇ ਅਨੇਕਾਂ ਪਹਿਲੂ ਹਨ ਜਿਨ੍ਹਾਂ ਨੇ ਉਸ ਪ੍ਰਤੀ ਲੋਕ-ਮਨਾਂ ਵਿੱਚ ਅਸਾਧਾਰਣ ਸਨੇਹ ਅਤੇ ਸਤਿਕਾਰ ਪੈਦਾ ਕੀਤਾ।

ਏਹੋ ਸਨੇਹ ਉਹਨਾਂ ਦੇ ਤੁਰ ਜਾਣ ਤੋਂ ਢਾਈ ਦਹਾਕੇ ਬਾਅਦ ਵੀ ਲੋਕ-ਮਨਾਂ ਵਿੱਚ ਅਜੇ ਤੱਕ ਓਸੇ ਤੀਬਰਤਾ ਨਾਲ ਮੌਜੂਦ ਹੈ।

ਉਹ ਮਹਾਂ-ਤਿਆਗੀ ਤੱਤ-ਵੇਤਾ ਮੁੱਢਲੇ ਸੁਭਾਉ ਪੱਖੋਂ ਫ਼ਕੀਰੀ ਦੀ ਚਰਮ ਸੀਮਾ ਤੱਕ ਸੰਸਾਰਕ ਰਹਿਮਤਾਂ ਵੱਲੋਂ ਬੇ-ਨਿਆਜ਼ ਸੀ। ਸਾਰੀ ਉਮਰ ਉਹ ਮਹਾਂ-ਚੇਤੰਨ ਜਗਿਆਸੂ ਰਿਹਾ ਅਤੇ ਜੋ ਵੀ ਵਸਤੂ ਓਸ ਨੂੰ ਆਪੇ ਚੁਣੇ ਅਧਿਆਤਮਕ ਰਾਹ ਉੱਤੋਂ ਵਿਚਲਿਤ ਕਰਦੀ ਜਾਪੀ ਓਸ ਨੇ ਤੁਰੰਤ ਹੇਚ ਜਾਣ ਕੇ ਤਿਆਗ ਦਿੱਤੀ।

ਸਿਰਦਾਰ ਵਿੱਚ ਮਨੁੱਖੀ ਜੀਵਨ ਦੇ ਮਸਲਿਆਂ ਅਤੇ ਬੌਧਿਕ ਆਲਮ ਦੇ ਗੂੜ੍ਹ ਰਹੱਸ ਸਮਝਣ ਦੀ ਅਸਾਧਾਰਣ ਸਮਰੱਥਾ ਸੀ; ਉਹਨਾਂ ਦੀ ਖੁੱਲ੍ਹੀ ਵਿਆਖਿਆ ਕਰ ਸਕਣ ਦੀ ਅਮੁੱਕ ਦਲੇਰੀ ਸੀ। ਜਦੋਂ ਉਹ ਆਪਣੇ ਵਿਚਾਰਾਂ ਨੂੰ ਸਜੀਵ ਲਫ਼ਜ਼ਾਂ, ਸੰਕਲਪਾਂ, ਇਤਿਹਾਸਕ ਹਵਾਲਿਆਂ, ਸਾਹਿਤਕ ਬਿੰਬਾਵਲੀ, ਰੋਜ਼ਮੱਰਾ ਜੀਵਨ ਦੀਆਂ ਤਸ਼ਬੀਹਾਂ, ਮੁੱਢਲੇ ਫ਼ਲਸਫ਼ੇ ਅਤੇ ਸਮਕਾਲੀ ਮਨੁੱਖ ਦੇ ਸਰੋਕਾਰਾਂ ਨਾਲ ਸਜਾ, ਸੰਵਾਰ, ਸ਼ਿੰਗਾਰ ਕੇ ਪੇਸ਼ ਕਰਦਾ ਸੀ ਤਾਂ ਸੁਣਨ ਵਾਲਿਆਂ ਦੇ ਮਨ ਵਿੱਚ ਇੱਕ ਅਤਿਅੰਤ ਆਸ਼ਾਵਾਦੀ ਜਿਊਂਦਾ-ਜਾਗਦਾ ਸੰਸਾਰ ਸਿਰਜਿਆ ਜਾਂਦਾ ਸੀ। ਹਵਾਵਾਂ ਕੰਨ ਧਰ ਕੇ ਓਸ ਨੂੰ ਸੁਣਦੀਆਂ ਸਨ ਅਤੇ ਹਨੇਰੀਆਂ ਦਾਦ ਦੇਣ ਲਈ ਘੜੀ ਦੋ ਘੜੀ ਥੰਮ੍ਹ ਜਾਂਦੀਆਂ ਸਨ। ਹਰ ਸ੍ਰੋਤਾ ਸਿਰਦਾਰ ਦੇ ਹਾਣ ਦੀ ਸਮਝ ਨਾਲ ਚਰਚਿਤ ਮਸਲਿਆਂ ਨੂੰ ਵਿਚਾਰਣ ਦੇ ਕਾਬਲ ਹੋ ਜਾਂਦਾ ਸੀ। ਸਾਧਾਰਣ ਪੇਂਡੂ ਜਨਤਾ ਤੋਂ ਲੈ ਕੇ ਉੱਚਤਮ ਵਿੱਦਿਅਕ ਸੰਸਥਾਵਾਂ ਵਿੱਚ ਬੈਠੇ ਧੁਰੰਦਰ ਵਿਚਾਰਵਾਨ ਓਸ ਦੇ ਤਰਕ ਦੇ ਕਾਇਲ ਹੋ ਜਾਂਦੇ ਸਨ।

ਕੌਮੀ ਮਸਲਿਆਂ ਉੱਤੇ ਤਰਕ-ਸੰਗਤ, ਮੁੱਢੋਂ ਨਿਰੁੱਤਰ ਕਰਨ ਵਾਲੀ ਬਹਿਸ ਦਾ ਉਹ ਮਾਹਿਰ ਸੀ। ਏਸ ਵੱਡੇ ਪ੍ਰਤਿਭਾਸ਼ਾਲੀ ਗੁਣ ਦੀ ਓਸ ਨੇ ਵਿਧਾਨ ਸਭਾ, ਲੋਕ ਸਭਾ ਵਿੱਚ ਖ਼ੂਬ ਵਰਤੋਂ ਕੀਤੀ। ਰਣ-ਤੱਤੇ ਵਿੱਚ ਨੰਗੇ ਧੜ ਜੂਝਦੇ ਸੂਰਮਿਆਂ ਵਾਂਗ ਓਸ ਨੇ ਸੱਚਾਈ ਦਾ ਪੱਖ ਪੇਸ਼ ਕੀਤਾ। ਉਸ ਦੇ ਅਨੇਕਾਂ ਐਸੇ ਵਿਆਖਿਆਨ ਹਨ ਜਿਨ੍ਹਾਂ ਦੇ ਉੱਤਰ ਦੇਣ ਦੀ ਕਿਸੇ ਨੇ ਜੁਰਅਤ ਨਾ ਕੀਤੀ। 'ਸਿੱਖਾਂ ਨਾਲ ਵਿਸਾਹਘਾਤ' ਵਾਲਾ ਉਹਨਾਂ ਦਾ ਲੋਕ ਸਭਾ ਦਾ ਪ੍ਰਵਚਨ, ਜਿਸ ਵਿੱਚ ਭਾਰਤ ਦੀ 'ਹਜ਼ਾਰਾਂ ਸਾਲ ਪੁਰਾਣੀ' ਸ਼੍ਰੋਮਣੀ ਸਮਝੀ ਜਾਂਦੀ ਸੱਭਿਅਤਾ ਦੀ ਤਰਕਯੁਕਤ ਅਤੇ ਅਤਿਅੰਤ ਕਰੜੀ ਨਿਖੇਧੀ ਸੀ, ਨੂੰ ਵੀ ਵੱਡੇ ਨੀਤੀਵੇਤਾ ਸ਼ੀਰੇ ਮਾਦਰ ਸਮਝ ਕੇ ਡਕਾਰ ਗਏ; ਕਿਸੇ ਇੱਕ ਤਰਕ ਨੂੰ ਵੀ ਝੂਠਾ ਸਾਬਤ ਨਾ ਕਰ ਸਕੇ। ਨੀਵੀਂ ਪਾ ਕੇ ਘੋਰ ਨਮੋਸ਼ੀ ਦੇ ਸਮੁੰਦਰ ਵਿੱਚ ਗਰਕ ਹੋ ਕੇ ਸੁਣਦੇ ਰਹੇ। ਇੱਕ ਅੱਧ ਸੜਕਛਾਪ ਨੁਮਾ ਐਮ. ਪੀ. ਨੇ ਘਟੀਆ ਟਿੱਚਰ ਕਰਨ ਦੀ ਜੁਰਅਤ ਕਰ ਕੇ ਕੇਵਲ ਆਪਣੀ ਕੌਮ ਦੇ ਬੌਧਿਕ ਦਿਵਾਲੀਏਪਣ ਦਾ ਐਲਾਨ ਹੀ ਕੀਤਾ।

ਕਹਿਣ ਦੀ ਲੋੜ ਨਹੀਂ ਕਿ ਸਿੱਖੀ ਵਿੱਚ ਉਸ ਦਾ ਪ੍ਰਪੱਕ, ਅਹਿੱਲ ਯਕੀਨ ਸੀ। ਗੁਰੂ ਸਾਹਿਬਾਨ ਦੀ ਬਾਣੀ ਅਤੇ ਇਤਿਹਾਸ ਓਸ ਲਈ ਸਦਾ ਜੀਵਨ ਦੇ ਪ੍ਰੇਰਨਾ-ਸ੍ਰੋਤ ਬਣੇ ਰਹੇ। ਆਮ ਗੱਲਬਾਤ ਵਿੱਚ ਵੀ ਉਹ ਗੁਰੂ ਦਾ ਨਾਂਅ ਜ਼ੁਬਾਨ ਉੱਤੇ ਆਉਂਦਿਆਂ ਹੀ ਮੋਮ ਵਾਂਗ ਢਲ ਕੇ ਆਪਣੇ ਤਸੱਵਰ ਵਿੱਚ ਗੁਰੂ-ਚਰਨਾਂ ਨਾਲ ਲਿਪਟ ਜਾਂਦਾ ਸੀ। ਓਸ ਦੀ ਤੱਕਣੀ ਅਤੇ ਆਵਾਜ਼ ਵੀ ਬਦਲ ਜਾਂਦੀ, ਸੁਣਨ ਵਾਲੇ ਉੱਤੇ ਚੁੱਪੀ ਵਰਤ ਜਾਂਦੀ ਅਤੇ ਉਹ ਮਹਿਫ਼ਲ ਵਿੱਚ ਗੁਰੂ ਦੀ ਆਮਦ ਦੀ ਖੁਸ਼ਬੋ ਨੂੰ ਸੁੰਘਣ ਯੋਗ ਹੋ ਜਾਂਦਾ। ਕਈ ਵਾਰ ਵਜਦ ਵਿੱਚ ਆ ਕੇ ਭਾਈ ਸੰਤੋਖ ਸਿੰਘ ਦਾ, ''ਹਰਗੋਬਿੰਦ ਨੰਦਨ, ਨੰਦਨ ਕੋ ਅਭੀਬੰਦਨ ਕੈ ਪਦ ਜੇ ਅਰਬਿੰਦੂ। ਦੁੱਖ ਦੁੰਦ ਨਿਕੰਦਨ ਆਨੰਦ ਕੰਦ ਮੁਕੰਦ ..." ਨੂੰ ਗੁਣਗੁਣਾਉਣ ਲੱਗ ਪੈਂਦਾ।

ਬਾਅਦ ਵਿੱਚ ਮੈਂ ਇਹੋ ਖੂਬੀ ਅਤੇ ਏਸੇ ਕਿਸਮ ਦਾ ਵਤੀਰਾ ਅਤੇ ਹਾਵ-ਭਾਵ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਗੱਲਬਾਤ ਵਿੱਚ ਮਹਿਸੂਸ ਕੀਤੇ।

ਅਨੇਕਾਂ ਬੋਲੀਆਂ ਦਾ ਭਰਪੂਰ ਗਿਆਨ, ਧਰਮ ਦੀ ਸੋਝੀ, ਕਾਦਰ ਦੀ ਕੁਦਰਤ ਨਾਲ ਵਿਸ਼ਾਲ (ਸਭ ਕਾਸੇ ਨੁੰ ਗਲਵੱਕੜੀ ਵਿਚ ਲੈਣ ਵਾਲਾ) ਪਿਆਰ, ਫ਼ਲਸਫ਼ੇ ਦੀ ਪਿੱਠਭੂਮੀ, ਦੂਜੇ ਜਹਾਨ ਨਾਲ ਲਗਾਤਾਰ ਸਬੰਧ ਬਣਾਈ ਰੱਖਣ ਦੀ ਤਿੱਖੀ ਚਾਹ, ਗੁਰੂ-ਸੇਵਾ ਵਿੱਚ ਸਦਾ ਤਤਪਰ ਰਹਿਣ ਦੀ ਤੀਬਰ ਲਾਲਸਾ ਦਾ ਮੁੱਖ ਮੰਤਵ — ਜਦ ਇਹ ਸਭ ਮਿਲ ਕੇ ਸਿਆਹੀ ਸਿਰਜਦੇ ਸਨ ਤਾਂ ਸਿਰਦਾਰ ਦੇ ਵਾਕ ਅਤੇ ਲੇਖ ਬਣਦੇ ਸਨ। ਹਰ ਲਫ਼ਜ਼ ਵਿੱਚ ਸੱਚੀ ਟਕਸਾਲ ਦੇ ਅਹਿਰਣ ਉੱਤੇ ਘੜੇ ਹੋਏ ਸਿੱਕੇ ਦੀ ਟੁਣਕਾਰ ਹੁੰਦੀ ਸੀ। ਹਰ ਲੇਖ ਵਿੱਚ ਟਿਕਾਣੇ ਦੀ ਗੱਲ ਹੁੰਦੀ ਸੀ ਅਤੇ ਉਹ ਹਰ ਲੇਖ ਨੂੰ ਸਿਰੇ ਲਾਉਣ ਤੱਕ ਸਿਰਜਣ ਪ੍ਰਕਿਰਿਆ ਵਿੱਚ ਰੁੱਝਾ ਰਹਿੰਦਾ ਸੀ।

ਅਲਪ ਬੁੱਧੀ, ਖਰੜ ਗਿਆਨੀਆਂ, ਸਿਆਸੀ ਨੌਸਰਬਾਜ਼ਾਂ, ਵਿਹਲੜ ਘੁਣਤਰੀ ਵਿਤੰਡਾਵਾਦੀਆਂ, ਆਪਣੀ ਹਉਮੈ ਦੀ ਦਲਦਲ ਵਿੱਚ ਗਲ ਤੱਕ ਖੁਭੇ, ਆਪਣੀ ਆਵਾਜ਼ ਦੇ ਆਪੇ ਮੋਹੇ ਗਾਲੜੀਆਂ ਨੂੰ ਓਸ ਦਾ ਸੁਭਾਅ ਅੱਖੜ ਲੱਗਦਾ ਸੀ ਪ੍ਰੰਤੂ ਜਗਿਆਸੂਆਂ, ਸ਼ਰਧਾਵਾਨਾਂ ਦੀ ਝੋਲੀ ਓਸ ਦੇ ਦਰ ਤੋਂ ਜ਼ਰੂਰ ਬੇਸ਼ਕੀਮਤੀ ਮੋਤੀਆਂ ਦੀ ਖ਼ੈਰ ਪੈਂਦੀ ਸੀ।

ਮੈਂ ਕਦੇ ਗੁਰੂ ਬਿਨਾਂ ਕਿਸੇ ਮਨੁੱਖ ਨੂੰ ਆਪਣਾ ਪੀਰ ਨਹੀਂ ਜਾਣਿਆ ਪਰ ਜਦੋਂ ਡੌਕਟਰ ਗਰੇਵਾਲ ਨੇ ਇੱਕ ਸਭਾ ਵਿੱਚ ਮੈਨੂੰ ਸਿਰਦਾਰ ਦਾ 'ਚੇਲਾ' ਦੱਸਿਆ ਤਾਂ ਮੈਂ ਖਿੜੇ ਮੱਥੇ ਏਸ ਤਖੱਲਸ ਨੂੰ ਪੁੱਠੇ ਕੌਮਿਆਂ ਵਿੱਚ ਰੱਖ ਕੇ ਪ੍ਰਵਾਨ ਕਰ ਲਿਆ। 'ਚੇਲਾ' ਤਾਂ ਮੈਂ ਨਹੀਂ ਸਾਂ, ਨਾ ਹੀ ਅੱਜ ਹਾਂ (ਕਬੀਰ ਸਮੁੰਦੁ ਨ ਛੋਡੀਐ ਜਉ ਅਤਿ ਖਾਰੋ ਹੋਇ॥ ਪੋਖਰਿ ਪੋਖਰਿ ਢੂਢਤੇ ਭਲੋ ਨ ਕਹਿਹੈ ਕੋਇ॥) ਪਰ ਓਸ ਸਭਾ ਵਿੱਚ ਏਸ ਨੁਕਤੇ ਉੱਤੇ ਇਤਰਾਜ਼ ਜਤਾਉਣ ਨਾਲ ਸਿਰਦਾਰ ਦੀ ਹੇਠੀ ਹੁੰਦੀ ਸੀ ਜੋ ਨਾ-ਕਾਬਲੇ-ਬਰਦਾਸ਼ਤ ਸੀ। ਉਂਝ ਵੀ ਓਸ ਬੇਪਰਵਾਹ ਫ਼ਕੀਰ ਦਾ ਚੇਲਾ ਹੋਣਾ ਕਿਸੇ ਵਾਸਤੇ ਵੀ ਮਾਣ-ਵਰਧਕ ਸੰਕਲਪ ਹੈ।

ਇੱਕ ਦਿਨ ਸਿਰਦਾਰ ਆਉਣ ਵਾਲੇ ਸਮੇਂ ਦੇ ਇਸ਼ਾਰਿਆਂ ਦਾ ਵਿਸ਼ਲੇਸ਼ਣ ਕਰ ਰਿਹਾ ਸੀ। ਪਰਲ ਬੱਕ ਦੀ ਕਿਤਾਬ ਗੁੱਡਅਰਥ ਦਾ ਇੱਕ ਦ੍ਰਿਸ਼ਟਾਂਤ ਓਸ ਦੀ ਯਾਦਗਾਰ ਵਿੱਚ ਉੱਭਰਿਆ। 'ਚੀਨ ਦਾ ਮਾਤਮ' ਅਖਵਾਉਂਦਾ ਦਰਿਆ ਸਭ ਮਰਿਯਾਦਾਵਾਂ ਤੋੜ ਕੇ ਕਿਨਾਰਿਆਂ ਤੋਂ ਬਾਹਰ ਵਗਣ ਲੱਗ ਪਿਆ। ਨੇੜੇ-ਤੇੜੇ ਵੱਸਦੇ ਸਭ ਕਿਸਾਨ ਉੱਜੜ-ਪੁੱਜੜ ਗਏ। ਕੁਝ ਕੁ ਥੋੜ੍ਹਾ-ਬਹੁਤ ਜ਼ਰੂਰੀ ਸਮਾਨ ਬਚਾਉਣ ਵਿੱਚ ਕਾਮਯਾਬ ਹੋਏ। ਇੱਕ ਅਜਿਹੇ ਕਿਸਾਨ ਨੇ ਸਮਾਨ ਦੀ ਵਹਿੰਗੀ ਮੋਢਿਆਂ ਉੱਤੇ ਰੱਖ ਕੇ ਸੁੱਕੀ ਜ਼ਮੀਨ ਵੱਲ ਚਾਲੇ ਪਾ ਦਿੱਤੇ। ਸਾਰੇ ਸਮਾਨ ਤੋਂ ਉੱਤੇ, ਸਭ ਤੋਂ ਮਹਿਫ਼ੂਜ਼ ਕਰ ਕੇ ਓਸ ਨੇ ਮਿੱਟੀ ਦੀ ਇੱਕ ਕੁੱਜੀ ਰੱਖੀ। ਬੜੀ ਸਾਂਭ-ਸੰਭਾਲ ਨਾਲ ਉਹ ਓਸ ਦਾ ਖਿਆਲ ਰੱਖ ਰਿਹਾ ਸੀ। ਕਿਸੇ ਵੇਖਣ ਵਾਲੇ ਨੇ ਪੁੱਛਿਆ ਤਾਂ ਓਸ ਨੇ ਕਿਹਾ, 'ਏਸ ਵਿੱਚ ਬੀਅ ਹੈ। ਦਰਿਆ ਤਬਾਹੀ ਕਰ ਕੇ ਥੱਕ ਜਾਵੇਗਾ, ਆਪਣੀ ਮਰਿਯਾਦਾ ਨੂੰ ਯਾਦ ਕਰ ਕੇ ਆਪਹੁਦਰੀਆਂ ਬੰਦ ਕਰ ਦੇਵੇਗਾ ਅਤੇ ਮੁੜ ਕੇ ਕਿਨਾਰਿਆਂ ਤੋਂ ਹੇਠਾਂ ਹੋ ਕੇ ਵਗਣ ਲੱਗੇਗਾ। ਮੇਰੀ ਧਰਤੀ ਏਸ ਦੀ ਗਰਿਫ਼ਤ ਵਿੱਚੋਂ ਮੁਕਤ ਹੋ ਕੇ ਫੇਰ ਮੇਰਾ ਭੁੱਖਾ ਢਿੱਡ ਭਰਨਾ ਲੋਚੇਗੀ ਤਾਂ ਓਸ ਵੇਲੇ ਮੈਂ ਇਹ ਬੀਅ ਏਸ ਵਿੱਚ ਬੀਜਾਂਗਾ। ਭਰਪੂਰ ਫ਼ਸਲਾਂ ਹੋਣਗੀਆਂ। ਅਸੀਂ ਸਾਰਾ ਪਰਿਵਾਰ ਰਲ ਕੇ ਖਾਵਾਂਗੇ ਅਤੇ ਵਾਧੂ ਅਨਾਜ ਜਾਨਵਰਾਂ, ਦੂਜੇ ਭੁੱਖੇ ਲੋਕਾਂ ਦੇ ਕੰਮ ਆਵੇਗਾ।'

ਸਿਰਦਾਰ ਕਹਾਣੀ ਸੁਣਾ ਕੇ ਆਖਣ ਲੱਗਾ, ''ਆਉਣ ਵਾਲੇ ਸਮਿਆਂ ਵਿੱਚ ਸਿੱਖੀ ਉੱਤੇ ਅਨੇਕਾਂ ਮਾਰੂ ਹਮਲੇ ਹੋਣਗੇ। ਕਿਸੇ ਵੇਲੇ ਸਭ ਕੁਝ ਰੁੜ੍ਹ ਗਿਆ ਜਾਪੇਗਾ। ਅਸੁਰੀ ਸ਼ਕਤੀਆਂ ਸਭ ਕੁਝ ਨਿਗ਼ਲ ਜਾਣਗੀਆਂ। ਓਸ ਵੇਲੇ ਵਿਚਲਿਤ ਨਹੀਂ ਹੋਣਾ। ਗੁਰੂ ਭਰੋਸੇ ਚੰਗੇ ਦਿਨਾਂ ਦੀ ਆਮਦ ਦੀ ਆਸ ਟੁੱਟਣ ਨਹੀਂ ਦੇਣੀ। ਅਸਲ ਸਿੱਖੀ ਦੇ ਬੀਅ ਨੂੰ ਘੁੱਟ ਕੇ ਗਲ਼ ਨਾਲ ਲਾਈ ਰੱਖਣਾ। ਬੀਅ ਵਿੱਚ ਬੜੀ ਸ਼ਕਤੀ ਹੈ। ਮਿਸਰ ਦੀਆਂ ਪਿਰਾਮਿਡਾਂ ਵਿੱਚੋਂ ਬੀਅ ਮਿਲੇ ਹਨ ਜੋ ਬੀਜਦਿਆਂ ਸਾਰ ਹੀ ਪੌਦੇ-ਪੇੜ ਬਣ ਗਏ। ਦਰਿਆ ਦੇ ਕਹਿਰ ਤੋਂ ਬਾਅਦ ਧਰਤੀ ਹੋਰ ਉਪਜਾਊ ਹੋ ਜਾਵੇਗੀ। ਸੂਰਜ ਨਵਾਂ ਜੀਵਨ ਲੈ ਕੇ ਰੌਸ਼ਨੀ ਬਿਖੇਰੇਗਾ, ਓਸ ਬੀਅ ਨੂੰ ਦੁਬਾਰੇ ਬੀਜ ਦੇਣਾ। ਉਹ ਸਿੱਖੀ ਦੀ ਨਵੀਂ ਫ਼ਸਲ ਪੈਦਾ ਕਰੇਗਾ। ਛੋਟੇ-ਛੋਟੇ ਬੀਆਂ ਤੋਂ ਹੀਂ ਵੱਡੇ-ਵੱਡੇ ਦਰਖਤ ਬਣਦੇ ਹਨ, ਜੋ ਪਸ਼ੂ-ਪੰਖੀਆਂ ਦਾ ਆਸਰਾ ਅਤੇ ਮਨੁੱਖ ਨੂੰ ਛਾਂ ਪ੍ਰਦਾਨ ਕਰਨ ਦੇ ਕਾਬਲ ਹੁੰਦੇ ਹਨ। ਏਸ ਲਈ ਸੰਕਟ ਸਮੇਂ ਸਭ ਤੋਂ ਵੱਧ ਸਾਂਭਣ ਵਾਲੀ ਵਸਤੂ ਬੀਅ ਹੀ ਹੁੰਦਾ ਹੈ।''

ਪੇਸ਼ੇ ਵਜੋਂ ਇੱਕ ਕਿਸਾਨ ਹੋਣ ਦੇ ਨਾਤੇ ਮੈਂ ਕਾਮਨਾ ਕਰਦਾ ਹਾਂ ਕਿ ਗੁਰੂ ਕੇ ਲਾਲ ਸਿਰਦਾਰ ਦੇ ਕਹੇ ਮੁਤਾਬਕ ਸਿੱਖੀ ਦੇ ਬੀਜ ਨੂੰ ਸੰਭਾਲ ਕੇ ਰੱਖਣ ਤੇ ਢੁਕਵਾਂ ਸਮਾਂ ਆਉਣ 'ਤੇ ਏਸ ਵਿੱਚੋਂ ਭਰਪੂਰ ਫ਼ਸਲ ਹੋਵੇ; ਆਪ ਵੀ ਰੱਜ ਜਾਈਏ, ਇਹਨਾਂ ਖੇਤਾਂ ਉੱਤੇ ਨਿਰਭਰ ਪਸ਼ੂ-ਪੰਖੀ ਵੀ ਤ੍ਰਿਪਤ ਹੋਣ ਅਤੇ ਹਰ ਭੁੱਖੇ ਦੀ ਗੁਰ-ਸ਼ਬਦ ਨਾਲ ਭੁੱਖ ਦੂਰ ਹੋਵੇ, ਜਗਿਆਸੂ ਸਰਸ਼ਾਰ ਹੋਣ। ਗੁਰੂ-ਪ੍ਰਮੇਸ਼ਰ ਦੀ ਹਰ ਸੁਖ ਪ੍ਰਦਾਨ ਕਰਨ ਵਾਲੀ ਝਲਕ ਪਾਉਣ।

ਸਮਝ ✍️ ਸੰਦੀਪ ਦਿਉੜਾ

  ਗੁਰਪ੍ਰੀਤ ਸਿੰਘ ਨੇ ਅੱਠਵੀਂ ਜਮਾਤ ਆਪਣੇ ਪਿੰਡ ਵਾਲੇ ਮਿਡਲ ਸਕੂਲ ਵਿੱਚੋਂ ਪਾਸ ਕਰਕੇ ਨੌਵੀੰ ਜਮਾਤ ਵਿੱਚ ਮੇਰੇ ਸਕੂਲ ਵਿੱਚ ਦਾਖਲਾ ਲਿਆ ਸੀ। ਦੇਖਣ ਨੂੰ ਤਾਂ ਗੁਰਪ੍ਰੀਤ ਵਧੀਆ ਲੱਗਦਾ ਸੀ ਪਰ ਜਦੋਂ ਪੜ੍ਹਾਈ ਦੀ ਗੱਲ ਆਈ ਤਾਂ ਉਹ ਜਵਾਂ ਈ ਕੋਰਾ ਪੇਜ ਸੀ। ਮੇਰਾ ਮਤਲਬ ਉਸਨੂੰ ਕੁਝ ਵੀ ਨਹੀਂ ਆਉਂਦਾ ਸੀ। 

            "ਯਾਰ ਕਮਾਲ ਹੈ ਗੁਰਪ੍ਰੀਤ ਮੈਨੂੰ ਸਮਝ ਨਹੀਂ ਆਉਂਦੀ ਕਿ ਤੂੰ ਅੱਠ ਜਮਾਤਾਂ ਪਾਸ ਕਿਵੇਂ  ਕਰ ਲਈਆਂ।ਪਹਿਲਾਂ ਨਹੀਂ ਪੜਿਆ ਤਾਂ ਕੋਈ ਨਾ ਹੁਣ ਹੀ ਪੜ੍ਹ ਲਿਆ ਕਰ। ਕੱਲ੍ਹ ਨੂੰ ਕੀ ਕਰੇਗਾ। " ਜਦੋਂ ਵੀ ਕੋਈ ਅਧਿਆਪਕ ਕਲਾਸ ਵਿੱਚਆਉਂਦਾ ਉਸਨੂੰ ਇਹ ਹੀ ਸ਼ਬਦ ਬੋਲਦਾ ਹੁੰਦਾ ਸੀ ਪਰ ਧੰਨ ਦਾ ਉਹ ਮੁੰਡਾ ਸੀ ਜਿਸਦੇ ਕੰਨ ਉੱਤੇ ਕਦੇ ਵੀ ਜੂੰ ਨਹੀਂ ਸਰਕਦੀ ਸੀ। ਉਹ ਤਾਂ ਬਸ ਨੀਵੀਂ ਪਾ ਕੇ ਖੜ੍ਹਾ ਰਹਿੰਦਾ ਸੀ। ਕਈ ਵਾਰ ਤਾਂ ਗੁੱਸੇ ਵਿੱਚ ਕੋਈ ਨਾ ਕੋਈ ਅਧਿਆਪਕ ਉਸਦੇ ਥੱਪੜ ਵੀ ਮਾਰ ਦਿੰਦਾ ਸੀ। ਪਰ ਇੱਕ ਉਹ ਸੀ ਮਾਂ ਦਾ ਪੁੱਤ ਜਿਸਨੇ ਨਾ ਤਾਂ ਕਦੇ ਗੁੱਸਾ ਕੀਤਾ ਸੀ ਤੇ ਨਾ ਹੀ ਸਕੂਲ ਦਾ ਕੋਈ ਵੀ ਕੰਮ। ਉਸਦੀ ਕਿਸਮਤ ਸੀ ਕਿ ਸਾਲ ਦੇ ਅੰਤ ਵਿੱਚ ਮਹਾਂਮਾਰੀ ਆ ਗਈ ਤੇ ਉਹ ਵੀ ਬਾਕੀ ਵਿਦਿਆਰਥੀਆਂ ਦੇ ਵਾਂਗ ਨੋਵੀਂ ਜਮਾਤ ਪਾਸ ਕਰਕੇ ਦਸਵੀਂ ਵਿੱਚ ਆ ਗਿਆ ਤੇ ਅਗਲੇ ਸਾਲ ਤੱਕ ਇੰਝ ਹੀ ਚੱਲਦਾ ਰਿਹਾ ਤੇ ਬਿਨਾਂ ਪੜਿਆ ਹੀ ਉਹ ਦਸਵੀਂ ਜਮਾਤ ਵੀ ਪਹਿਲੇ ਦਰਜੇ ਵਿੱਚ ਪਾਸ ਕਰ ਗਿਆ। 

           ਇੱਧਰ ਗੁਰਪ੍ਰੀਤ ਨੇ ਦਸਵੀਂ ਪਾਸ ਕੀਤੀ ਹੀ ਸੀ ਕਿ ਡਾਕਖ਼ਾਨੇ ਵਿੱਚ ਨੋਕਰੀਆਂ ਨਿਕਲ ਆਈਆਂ। ਪਹਿਲੇ ਦਰਜੇ ਵਿੱਚ ਦਸਵੀਂ ਪਾਸ ਕੀਤੀ ਹੋਣ ਕਰਕੇ ਤੇ ਕੋਟੇ ਵਿੱਚ ਗੁਰਪ੍ਰੀਤ ਨੂੰ ਡਾਕਖਾਨੇ ਵਿੱਚ ਨੋਕਰੀ ਵੀ ਮਿਲ ਗਈ। ਨੋਕਰੀ ਮਿਲਦੇ ਹੀ ਉਹ ਅਗਲੇ ਦਿਨ ਸਕੂਲ ਵਿੱਚ ਮਠਿਆਈ ਦਾ ਡੱਬਾ ਲੈ ਕੇ ਆ ਗਿਆ। 

          "ਸਰ ਜੀ ਸਤਿ ਸ੍ਰੀ ਅਕਾਲ। "ਡੱਬਾ ਅੱਗੇ ਕਰਦੇ ਹੋਏ ਗੁਰਪ੍ਰੀਤ ਨੇ ਮੇਰੇ ਪੈਰੀਂ ਹੱਥ ਲਗਾ ਦਿੱਤੇ। 

                   "ਉਏ ਤੈਨੂੰ ਐਨੀ ਕਿਹੜੀ ਕਾਹਲੀ ਸੀ ਵਿਆਹ ਦੀ ਦਸਵੀਂ ਪਾਸ ਕਰਦੇ ਹੀ ਵਿਆਹ ਕਰਵਾ ਲਿਆ! "ਮੈਂ ਬੜੀ ਹੈਰਾਨੀ ਨਾਲ ਡੱਬਾ ਦੇਖਦੇ ਹੀ ਉਸਨੂੰ ਬਿਨਾਂ ਸੁਣੇ ਹੀ ਬੋਲ ਪਿਆ। 

      " ਸਰ ਜੀ ਵਿਆਹ ਨਹੀਂ ਜੀ ਮੈਨੂੰ ਡਾਕਖਾਨੇ ਵਿੱਚ ਸਰਕਾਰੀ ਨੌਕਰੀ ਮਿਲੀ ਹੈ ਜੀ।ਇਸ ਲਈ ਮੈਂ ਤੁਹਾਡਾ ਮੂੰਹ ਮਿੱਠਾ ਕਰਵਾਉਣ ਲਈਆਇਆਂ ਹਾਂ। "

              "ਡਾਕਖਾਨੇ ਵਿੱਚ ਨੋਕਰੀ ਮਿਲ ਗਈ ਹੈ। ਇਹ ਤਾਂ ਬਹੁਤ ਵਧੀਆ ਗੱਲ ਹੈ ਪਰ ਪੁੱਤਰ ਤੂੰ ਇੱਥੇ ਕਰੇਗਾ ਕੀ? ਤੈਨੂੰ ਲਿਖਣਾ ਪੜਨਾ ਤਾਂ ਆਉਂਦਾ ਨਹੀਂ। "

          "ਸਰ ਜੀ ਆਪੇ ਹੀ ਵੇਖੀ ਜਾਵੇਗੀ। "

       ਲਗਭਗ ਸੱਤ ਮਹੀਨਿਆਂ ਬਾਅਦ ਗੁਰਪ੍ਰੀਤ ਇੱਕ ਦਿਨ ਫ਼ੇਰ ਸਕੂਲ ਵਿੱਚ ਬਰਫ਼ੀ ਦਾ ਡੱਬਾ ਲੈ ਕੇ ਆਇਆਂ। 

      " ਸਰ ਜੀ ਸਤਿ ਸ੍ਰੀ ਅਕਾਲ। "

    "ਆਹ ਤਾਂ ਪੱਕਾ ਹੀ ਤੇਰੇ ਵਿਆਹ ਵਾਲਾ ਡੱਬਾ ਹੈ, ਕਿਉਂ ਕਿੱਥੇ ਕਰਵਾ ਲਿਆ ਵਿਆਹ ਫ਼ੇਰ? " 

                    "ਨਹੀਂ ਸਰ ਜੀ ਮੈਂ ਵਿਆਹ ਨਹੀਂ ਕਰਵਾਇਆ। "

         ""ਜੇ ਤੇਰਾ ਨਹੀਂ ਤਾਂ ਤੇਰੀ ਭੈਣ ਦਾ ਵਿਆਹ ਹੋ ਗਿਆ। "

            " ਨਹੀਂ ਸਰ ਜੀ। "

    "ਯਾਰ ਫ਼ੇਰ ਕੀ ਤੇਰੀ ਤਰੱਕੀ ਹੋ ਗਈ ਹੈ। "

      " ਤੁਸੀਂ ਇਹ ਹੀ ਸਮਝ ਲਵੋਂ ਸਰ ਜੀ। "

           "ਇਹ ਹੀ ਸਮਝ ਲਵਾਂ, ਇਸਦਾ ਮਤਲਬ ਤਰੱਕੀ ਵੀ ਨਹੀਂ ਹੋਈ। ਫ਼ੇਰ ਕਿਸ ਖੁਸ਼ੀ ਵਿੱਚ ਮੂੰਹ ਮਿੱਠਾ ਕਰਵਾ ਰਿਹਾ ਹੈ। "

           "ਸਰ ਜੀ ....... ਮੈਨੂੰ ਤੁਹਾਡੀ ਸਮਝਾਈ ਗੱਲ ਦੇਰੀ ਨਾਲ ਹੀ ਸਹੀ ਪਰ ਸਮਝ ਆ ਗਈ ਹੈ ਜੀ ਇਸ ਲਈ।"

           ""ਕਿਹੜੀ ਗੱਲ ਗੁਰਪ੍ਰੀਤ? "

       "ਇਹ ਹੀ ਜੀ ਕੀ ਪੜ੍ਹਾਈ ਬਹੁਤ ਜਰੂਰੀ ਹੈ।ਜਦੋਂ ਮੈਨੂੰ ਨੋਕਰੀ ਮਿਲੀ ਤਾਂ ਮੈਨੂੰ ਕੁਝ ਵੀ ਲਿਖਣਾ ਪੜਨਾ  ਨਹੀਂ ਆਉਂਦਾ ਸੀ ਤੇ ਪੂਰੇ ਦਫ਼ਤਰ ਵਿੱਚ ਮੇਰਾ ਮਜ਼ਾਕ ਬਣ ਜਾਂਦਾ ਸੀ। ਕੋਈ ਵੀ ਕੰਮ ਦੇਣ ਤੋਂ ਪਹਿਲਾਂ ਮੈਨੂੰ ਮਜ਼ਾਕ ਕਰਦਾ ਕਿ ਤੈਨੂੰ ਦਸਖਤ ਕਰਨ ਤੋਂ ਵੱਧ ਕੁਝ ਵੀ ਆਉਂਦਾ। ਤੈਨੂੰ ਕੰਮ ਕੀ ਦੇਣਾ ਹੈ। ਤੂੰ ਤਾਂ ਸਰਕਾਰੀ ਜਵਾਈ ਵਾਲੀ ਗੱਲ ਨੂੰ ਸੱਚ ਸਾਬਿਤ ਕਰ ਦਿੱਤਾ ਹੈ। ਉਹਨਾਂ ਦੀਆਂ ਗੱਲਾਂ ਸੁਣ- ਸੁਣ ਕੇ ਮੈਨੂੰ ਆਪਣੇ ਆਪ ਉੱਤੇ ਹੀ ਸ਼ਰਮ ਆਉਣ ਲੱਗ ਪਈ। ਮੈਂ ਇੱਕ ਦਿਨ ਸੋਚਿਆਂ ਕਿ ਕਿਉਂ ਨਾ ਮੈਂ  ਨੋਕਰੀ ਹੀ ਛੱਡ ਦੇਵਾਂ ਪਰ ਮੈਨੂੰ ਤੁਹਾਡੀ ਸਮਝਾਈ ਗੱਲ ਯਾਦ ਆਈ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ। ਬਸ ਫ਼ੇਰ ਕੀ ਸੀ ਮੈਂ ਪਹਿਲਾਂ ਪੜਨਾ ਤੇ ਫ਼ੇਰ ਹੌਲੀ- ਹੌਲੀ ਲਿਖਣਾ ਵੀ ਸਿੱਖ ਲਿਆ। ਮੈਂ ਅੱਜ ਆਪਣੇ ਸਾਰੇ ਦਫ਼ਤਰੀ ਕੰਮ ਆਪ ਕਰ ਰਿਹਾ ਹਾਂ। ਅਸਲ ਵਿੱਚ ਤਾਂ ਮੈਂ ਅੱਜ ਹੀ ਨੋਕਰੀ ਦੇ ਯੋਗ ਹੋਇਆਂ ਹਾਂ।ਇਸ ਲਈ ਤੁਹਾਡਾ ਮੂੰਹ ਮਿੱਠਾ ਕਰਵਾਉਣ ਲਈ ਆਇਆਂ ਹਾਂ। ਅੱਜ ਸਰ ਜੀ ਤੁਸੀਂ ਮੇਰੇ ਉੱਤੇ ਮਾਣ ਕਰ ਸਕਦੇ ਹੋ ਤੇ ਆਖ ਸਕਦੇ ਹੋ ਕਿ ਗੁਰਪ੍ਰੀਤ  ਸਾਡਾ ਵਿਦਿਆਰਥੀ ਹੈ।ਕਾਸ਼..! ਜੇਕਰ ਮੈਂ ਤੁਹਾਡੀਆਂ ਗੱਲਾ ਵੱਲ ਉਸ ਸਮੇਂ ਧਿਆਨ ਦਿੱਤਾ ਹੁੰਦਾ। "

               ਉਸ ਦੀਆਂ ਗੱਲਾ ਸੁਣ ਕੇ ਮੈਨੂੰ ਬਹੁਤ ਹੈਰਾਨੀ ਹੋ ਰਹੀ ਸੀ। 

        "ਗੁਰਪ੍ਰੀਤ ਮੇਰੀ ਇੱਕ ਗੱਲ ਹੋਰ ਮੰਨੇਗਾ। "

           " ਹੁਕਮ ਕਰੋ ਸਰ ਜੀ। "

     "ਤੂੰ ਆਪਣੇ ਸਕੂਲ ਦੇ ਬੱਚਿਆਂ ਨਾਲ ਆਪਣੇ ਇਹ ਵਿਚਾਰ ਜਰੂਰ ਸਾਂਝੇ ਕਰ ਤਾਂ ਜੋ ਉਹ ਵੀ ਤੇਰੇ ਵੱਲੋਂ ਕੀਤੀ ਮਿਹਨਤ ਤੋਂ ਸਿੱਖਿਆ ਲੈ ਸਕਣ। "

         "ਜਰੂਰ ਸਰ ਜੀ ਜਰੂਰ ਮੈਂ ਸਵੇਰੇ ਹੀ ਸਵੇਰ ਦੀ ਸਭਾ ਵਿੱਚ ਹਾਜ਼ਰ ਹੋ ਜਾਵਾਂਗਾ। "

                           ਸੰਦੀਪ ਦਿਉੜਾ

                        8437556667

ਆਪਣੀ ਸੋਚ ਮੁਤਾਬਕ ਕੌਮ ਨੂੰ ਅਧੂਰੀ ਜਾਣਕਾਰੀ ਦਾ ਪ੍ਰਚਾਰ ਕੌਮ ਲਈ ਘਾਤਕ ਹੋ ਸਕਦਾ ਹੈ ✍️ ਪਰਮਿੰਦਰ ਸਿੰਘ ਬੱਲ

ਕੌਮੀ ਤੌਰ ਤੇ ਕੌਮਾਂ ਦੇ ਚੰਗੇ ਗੁਣਾਂ ਤੋਂ ਪ੍ਰਭਾਵਾਂ ਨਾਲ ਹੀ ਉਹਨਾਂ ਦੇ ਵਿਰਸੇ ਦੀ ਚੰਗੀ ਜਾਂ ਅਨੁਭਵ ਪਛਾਣ ਦੇਖੀ ਜਾਂਦੀ ਹੈ । ਪਰ ਜੇ ਕੋਈ ਕੌਮ ਜਾਂ ਕਬੀਲਾ ਖੁਦ ਗੁਮਰਾਹ ਹੋਕੇ ਫਿਰ ਉਸੇ ਨੂੰ ਸਹੀ ਸਮਝ ਕੇ ਉਹੀ ਉਲਟਾ ਰਸਤਾ ਸਿੱਧਾ ਸਮਝ ਕੇ ਪ੍ਰਵਾਨ ਕਰਕੇ ਤੁਰੀ ਜਾਵੇ , ਤਾਂ “ਆਪ ਤਾਂ ਡੁੱਬੇ ਬਾਹਮਣਾਂ , ਜਜਮਾਨ ਵੀ ਨਾਲ਼ੇ “ ਵਾਲੀ ਗੱਲ  ਪੱਕੀ ਲੀਹ ਹੋ ਤੁਰਦੀ ਹੈ । ਯੂ ਕੇ ਵਿੱਚ ਸਿੱਖ ਸੰਸਥਾ ਫੈਡਰੇਸ਼ਨ ਨਾਲ਼ੋਂ ਟੁੱਟ ਕੇ ਦੋ ਆਗੂ ਇਸੇ ਤਰਾਂ ਦੀ ਪੱਟੀ ਤੇ ਤੁਰਦੇ ਕਈ ਉਲਾਂਗਾ ਪੁੱਟ ਚੁੱਕੇ ਹਨ , ਪਿੱਛੇ ਮੁੜ ਕੇ ਸੋਚਣ “ਚ ਅਸਮਰਥ ਹਨ , ਕਿਉਂ ਕਿ ਪੱਕੀ ਆਦਤ ਅਨੁਸਾਰ ਢਲਾਣ ਦਾ ਕਬੂਲਿਆ ਰਸਤਾ ਉਹਨਾਂ ਨੂੰ ਅਸਲੀਅਤ ਤੋਂ ਦੂਰ ਰੱਖ ਰਿਹਾ ਹੈ । ਅੱਜ ਕੱਲ ਚੇਅਰਮੈਨ ਸਾਹਿਬ ਤੇ ਹੋਮ ਆਫਿਸ ਕਲਰਕ ਸਾਹਿਬ ਵਲੋ , ਬਰਿਟਿਸ਼ ਹੋਮ ਸੈਕਟਰੀ, ਬੀਬੀ ਪ੍ਰੀਤੀ ਪਟੇਲ ਵਿਰੁੱਧ ,ਬੇਹੂਦਾ ਪ੍ਰਾਪੇਗੰਡਾ ਚਲਾ ਰੱਖਿਆ ਹੈ ਕਿ ਉਸ ਨੇ ਸਿੱਖਾਂ ਨੂੰ ਅੱਤਵਾਦੀ ਸਬੰਧਤ ਕਹਿਕੇ ਸੰਬੋਧਿਤ ਕੀਤਾ ਹੈ । ਇਹਨਾਂ ਨੇ ਕੁਝ ਮਹੀਨੇ ਪਹਿਲਾਂ , ਬਰਿਟਿਸ਼ ਪਰਾਈਮ ਮਨਿਸਟਰ ਵਿਰੁੱਧ ਇਸ ਕਰਕੇ ਉਲਾਂਭਾ ਦਿੱਤਾ ਸੀ ਕਿ ਜੌਨਸਨ ਨੇ ਸਿੱਖਾਂ ਨੂੰ ਗੁਰਪੁਰਬ ਦੀ ਵਧਾਈ ਨਹੀਂ ਦਿੱਤੀ । ਅਖੇ ਕੈਨਾਡਾ ਤੇ ਯੂ ਅੇਸ ਏ ਦੇ ਲੀਡਰਾਂ ਨੇ ਵਧਾਈ ਦਿੱਤੀ ਸੀ । ਕੀ ਇਹ ਭਿਖਾਰੀਪਨ ਹੈ ਜਾਂ ਲਾਗੀਆਂ ਦਾ ਲਾਗੀਪੁਣਾਂ ਕਿ ਵਧਾਈਆਂ ਲਈ ਇਸ ਤਰਾਂ ਲਾਗ ਮੰਗਦੇ ਫਿਰੋ ? ਕੀ ਇਹਨਾਂ ਨੇ ਕਿੰਨਿਆਂ ਕੁ ਨੇ ਕਦੇ ਬਰਿਟਿਸ਼ ਸਰਕਾਰ ਜਾਂ ਕਰਿਚੀਅਨ ਆਗੂਆਂ ਨੂੰ ਕ੍ਰਿਸਮਸ ,ਈਸਟਰ ਇਤਿਆਦਿਕ ਦਿਵਸਾਂ ਤੇ ਕਿਤਨੀਆਂ ਕੁ ਵਧਾਈਆਂ ਦਿੱਤੀਆਂ ਹਨ? ਐਵੇ ਖਾਸ ਮਖਾਹ ਫੋਕੀ ਪਬਲਿਸਿਟੀ ਖਾਤਰ ਕੌਮ ਦੇ ਲਾਗੀ ਬਣ ਰਹੇ ਹਨ ।ਇਸ ਨਾਲ ਹੀ ਸਿੱਖ ਕੌਸਲ ਦੇ ਆਗੂ ਨੇ ਵੀ ਅਜਿਹੀ ਹੀ ਕੰਪੇਨ ਤੇ ਗੁਮਰਾਹ ਕਰਨਾ ਸ਼ੁਰੂ ਕੀਤਾ ਤਾਂ ਇਹਨਾਂ ਤੱਤ-ਹੀਣਿਆਂ  ਨੂੰ ਲਿਖਣ ਦਾ ਮੇਰਾ ਇਰਾਦਾ ਬਣਿਆ ,ਕਿ ਇਹ ਲੋਕ ਕਿਤਨੇ ਅਣਜਾਣ ਹਨ? ਜੋ ਗੱਲ ਪ੍ਰੀਤੀ ਪਟੇਲ ਨੇ ਕਹੀ ਹੈ , ਉਸ ਨੇ ਅੱਤਵਾਦੀ ਜਥੇਬੰਦੀ “ਹਾਮਾਜ” ਤੇ ਬੰਦਸ਼ ਲਾਉਣ ਮਸਲੇ ਤੇ ਸ਼ਾਇਦ ਸਿੱਖਾਂ ਨੂੰ ਇਕ ਸਲਾਹ ਦਿੱਤੀ ਜਾਪਦੀ ਤਾਂ ਜੋ ਸਿੱਖ ਅਜਿਹੇ ਅੱਤਵਾਦੀ ਢਾਂਚੇ ਤੋਂ ਬਚ ਕੇ ਰਹਿਣ , ਗੁਮਰਾਹ ਨਾ ਹੋਣ ਤੇ ਨਾ ਕਿਸੇ ਨੂੰ ਅਜਿਹਾ ਅਸਰ ਹੀ ਦੇਣ । ਅਸੀਂ ਸਮਝਦੇ ਹਾਂ ਕਿ ਬਰਿਟਿਸ਼ ਹੋਮ ਮਨਿਸਟਰ ਦੀ ਸਿੱਖਾਂ ਨੂੰ ਦਿੱਤੀ ਸਲਾਹ ਕੋਈ ਗਲਤ ਰਾਏ ਨਹੀਂ ਹੈ । ਪਰ ਜੋ ਗਲਤ ਅਸਰ ਦੀ ਕੰਪੇਨ ਕੌਂਸਲ ਆਗੂ ,ਚੇਅਰਮੈਨ ਅਤੇ ਕਲਰਕ ਨੇ ਸਿਰਫ਼ ਪੱਖਪਾਤੀ ਤੌਰ ਵੱਜੋ ਸਿਰਫ਼ ਕੰਜਰਵੇਟਿਵ ਪਾਰਟੀ ਨੂੰ ਹੀ ਨਿਸ਼ਾਨਾ ਬਣਾਇਆ ਹੈ । ਇਹ ਬਿਲਕੁਲ ਪੱਖਪਾਤੀ ਅਤੇ ਮੂਰਖਤਾ ਹੈ । ਇਸ ਦਾ ਸਬੂਤ ਇਸ ਤੋਂ ਮਿਲਦਾ ਹੈ ਕਿ ਇਹ ਲੋਕ ਆਪਣੀ ਬਣੀ ਬਣਾਈ ਕਾਰਵਾਈ ਦੀ ਹਰ ਰਿਪੋਰਟ ਜ਼ਿਆਦਾ ਕਰਕੇ , ਸਿਰਫ਼ ਲੇਬਰ ਪਾਰਟੀ ਦੀ ਲੀਡਰਸ਼ਿਪ ਅਤੇ ਲੇਬਰ ਐਮ ਪੀਜ ਨੂੰ ਹੀ ਭੇਜਦੇ ਹਨ । ਇਨ੍ਹਾਂ ਦਾ ਲੇਬਰ ਪਾਰਟੀ ਨਾਲ ਇਤਨੀ ਹੇਜ ਕਿਉਂ , ਜਾਂ ਪਾਰਟੀ ਦੀ ਕੋਈ ਏਜੰਟੀ ਦਾ ਕਾਰਨ ਹੈ ? ਜਾਂ ਸਰਕਾਰੀ ਕਲਰਕ ਰਾਹੀ ,ਸਿੱਖਾਂ ਦੀ ਜੱਥੇਬੰਦਕ ਸੱਤਾ ਨੂੰ ਸਾਜ਼ਸ਼ੀ ਲਪੇਟ ਅਧੀਨ ਲਿਆਉਣ ਦੀ ਸਾਜ਼ਿਸ਼ ਹੈ। ਜਾਂ ਹਾਊਸ ਆਫ ਲਾਰਡ ਵਿਚਲੇ ਲਾਲਚ ਦੁਆਲੇ ਚੌਧਰ ਦੀ ਲਾਲਸਾ ਹੈ। ਜਾਂ ਫਿਰ ਜੇ ਲੇਬਰ ਪਾਰਟੀ ਦੀ ਲੀਡਰਸ਼ਿਪ ਨੇ ਹੀ ਇਨ੍ਹਾਂ ਨੂੰ ਇਸ ਆਸਰੇ ਲਾਇਆ ਹੋਇਆ ਹੈ । ਕੀ ਲੇਬਰ ਪਾਰਟੀ ਲਈ ਬਾਕੀ ਸਿੱਖ ਵੱਸੋਂ ਨੂੰ ਭੁਲਾ ਕੇ ਸਿਰਫ਼ ਇਹੀ ਜ਼ੋੜੀ ਕਾਰਗਰ ਲੱਭੀ ਹੈ , ਜਿਸਦੇ ਆਸਰੇ ਲੇਬਰ ਪਾਰਟੀ ਦਾ ਪੱਕਾ ਗੁਜ਼ਾਰਾ ਹੋ ਸਕੇਗਾ । ਸਾਡੀ ਖੋਜ ਵਿੱਚ ਤਾਂ ਇਹ ਵੀ ਨਜ਼ਰ ਪਿਆ ਕਿ ਕਮਾਈ ਦੇ ਲਾਲਚ ਵਿੱਚ ਆਪਣੇ ਕਿਰਾਏਦਾਰਾਂ ਨਾਲ ਮਨੁੱਖਤਾ ਵਾਲਾ ਸਲੂਕ ਨਾ ਕਰਨਾ , ਹਜ਼ਾਰਾਂ ਪੌਂਡਾਂ ਦੇ ਜੁਰਮਾਨੇ ਦੇਣੇ , ਕੀ ਲੇਬਰ ਪਾਰਟੀ ਨੂੰ ਅਜਿਹੇ ਸਮਰਥਕਾਂ ਦੀ ਵੀ ਲੋੜ ਹੋ ਸਕਦੀ ਹੈ? ਮੈਂ 35 ਸਾਲ ਲੇਬਰ ਸਮਰਥਕ ਤੇ ਮੈਂਬਰ ਰਿਹਾ ਹਾਂ, ਐਸਾ ਤਾਂ ਕਦੀ ਨਹੀਂ ਸੀ ਸੁਣਿਆ । ਵੈਸੇ ਜੋ ਗਿੱਲਾ ਪ੍ਰੀਤੀ ਪਟੇਲ ਤੇ ਖਾਹ ਮੁੱਖਾਹ ਦਾ ਹੈ ਉਹ ਤਾਂ ਮੇਰੀ ਖੋਜ ਮੁਤਾਬਕ ਲੇਬਰ ਦੇ ਸਮੇਂ ਤੋਂ ਹੈ । 2001 ਫ਼ਰਵਰੀ ਵਿਚ ਇੰਟਰਨੇਸ਼ਨਲ ਸਿੱਖ ਫੈਡਰੇਸ਼ਨ ਤੇ ਪਾਬੰਦੀ ਉਸ ਸਮੇਂ ਦੀ ਲੇਬਰ ਸਰਕਾਰ ਦੇ ਹੋਮ ਮਨਿਸਟਰ ਮਿ. ਜ਼ੈਕ ਸਟਰਾਅ ਨੇ ਲਗਾਈ ਸੀ । ਸਿੱਖਾਂ ਦੀ ਇਸ ਜਥੇਬੰਦੀ ਨੂੰ ਸਟਰਾਅ ਨੇ ਅੱਤਵਾਦੀ ਕਰਾਰ ਦਿੱਤਾ ਸੀ । ਕੈਨਾਡਾ ਨੇ ਇਸ ਜਥੇਬੰਦੀ ਤੇ 2003 ਵਿਚ ਬੈਨ ਲੱਗਾ ਦਿੱਤਾ ਅਤੇ ਅੱਜ ਤੱਕ ਬੈਨ ਜਾਰੀ ਹੈ । ਯੂ ਕੇ ਵਿਚ ਲੇਬਰ ਨੇ ਬੈਨ ਜਾਰੀ ਰੱਖਿਆ , ਜਦ ਕਿ ਕੰਜਰਵੇਟਿਵ ਸਰਕਾਰ ਸਮੇ , ਹੋਮ ਮਨਿਸਟਰ , ਬੀਬੀ ਥਰੀਸਾ ਮੇਅ ਨੇ ਮਾਰਚ 2016 ਵਿਚ ਜਥੇਬੰਦੀ ਤੋਂ ਬੈਨ ਹਟਾ ਦਿੱਤਾ ।ਲੇਬਰ ਦੀ ਇਸ ਪਾਬੰਦੀ ਅਤੇ ਜਥੇਬੰਦੀ ਤੇ ਕੈਨੇਡਾ ਵਿੱਚ ਪਾਬੰਦੀ ਹੁਣ ਤਕ ਵੀ ਚਲੀ ਆ ਰਹੀ ਹੈ । ਇਸ ਪਾਬੰਦੀ ਨਾਲ ਯੂ ਕੇ ਅਤੇ ਯੋਰਪ ਵਿੱਚ ਰਹਿ ਰਹੇ ਸਿਖ ਸਮਰਥਕਾਂ ਤੇ ਆਗੂਆਂ ਨੂੰ ਅੱਤਵਾਦੀ ਦੱਸ ਕੇ , ਕੈਨੇਡਾ ਜਾਣ ਤੇ 2012 ਤੋਂ ਟਰੂਡੋ ਸਰਕਾਰ ਨੇ ਪੱਕੀ ਪਾਬੰਦੀ ਲਾਈ ਹੋਈ ਹੈ । 2013 ਤੋਂ ਹੁਣ ਤੱਕ ਕੋਈ ਅੰਦਾਜ਼ਨ ਇਕ ਦਰਜਨ ਬਰਿਟਿਸ਼ ਤੇ ਯੂਰਪੀਨ ਸ਼ਹਿਹਰੀਅਤ ਵਾਲੇ ਸਿੱਖ  ਕੈਨੇਡਾ ਤੇ ਅਮਰੀਕਾ ਤੋਂ ਡੀਪੋਰਟ ਕੀਤੇ ਜਾ ਚੁਕੇ ਹਨ ।ਫੇਡਰੇਸ਼ਨ ਦਾ ਚੇਅਰਮੈਨ ਖੁਦ ਵੀ ਇਸ ਧੱਕੇ ਦਾ ਸ਼ਿਕਾਰ ਹੋ ਕੇ ਵੀ ਚੁੱਪ ਹੈ । ਦੁਨੀਆ ਦੇ ਕਿਸੇ ਦੇਸ਼ ਵਿਚੋ ਅਜਿਹੀ ਗਿਣਤੀ ਦੀ ਤਰਾਂ ਕਿਸੇ ਕੌਮ ਨੂੰ ਇਸ ਤਰਾਂ ਡਿਪੋਰਟ ਨਹੀਂ ਕੀਤਾ ਗਿਆ ।  ਕਈਆਂ ਨੂੰ ਤਾਂ ਪਹਿਲਾਂ ਜੇਹਲ ਭੇਜ ਕੇ ਬਾਅਦ ਵਿੱਚ ਡਿਪੋਰਟ ਕੀਤਾ ਜਾਂਦਾ ਰਿਹਾ ਹੈ।ਚੇਅਰਮੈਨ ਅਤੇ ਕਲਰਕ ਸਗੋਂ ਖੁਦ ਅਜਿਹੀ ਹੀ ਅੱਤਵਾਦੀ ਲਿਸਟ ਵਿੱਚ ਹੋਣ ਦੇ ਬਾਵਜੂਦ ਵੀ , ਇਹ ਕਹਿਣੋਂ ਚੁਪ ਹਨ ਕਿ ਇਹ ਸਭ ਕਾਸੇ ਦੀ ਦੇਣ  2001 ਦੀ ਯੂ ਕੇ ਦੀ ਲੇਬਰ ਸਰਕਾਰ ਅਤੇ ਜਸਟਿਨ ਟਰੂਡੋ ਦੀ ਕੈਨੇਡੀਅਨ ਸਰਕਾਰ ਹੈ । ਅੱਜ ਦੇ ਹਾਲਾਤ ਅਨੁਸਾਰ ਟਰੂਡੋ ਸਰਕਾਰ ਨੇ ਸਾਡੇ ਯੂ ਕੇ ਅਤੇ ਕੈਨੇਡਾ ਵਿਚਾਲੇ ਆਉਣ ਜਾਣ ਵਿਚਾਲੇ ਜੋ ਕੰਧ ਖੜੀ ਕੀਤੀ ਹੈ , ਸੈਂਕੜੇ ਪਰਵਾਰਾਂ ਤੇ ਅਸਰ ਪੈ ਰਿਹਾ ਹੈ । ਸਿੱਖਾਂ ਨੂੰ ਕੈਨੇਡਾ ਜਾਣੋ ਰੋਕ  ਕੇ ਆਵਾਜਾਈ ਦੇ ਅਸਰ ਨੇ ਅਜਿਹਾ ਹੀ ਮਹਿਸੂਸ ਕਰਾਇਆਹੈ , ਜਿਵੇਂ ਰਾਜੀਵ ਗਾਂਧੀ ਦੀ ਸਰਕਾਰ ਨੇ ਹਜ਼ਾਰਾਂ ਸਿੱਖਾਂ ਦੇ ਭਾਰਤ ਜਾਣ ਤੇ ਕਾਲੀ ਸੂਚੀ ਰਾਹੀ ਪਾਬੰਦੀ ਲਾਈ ਹੋਈ ਸੀ । ਕੈਨੇਡਾ ਅਤੇ ਯੂ ਕੇ ਦੀਆਂ ਕੁਝ ਸੰਸਥਾਵਾਂ ਅਤੇ ਇਹ ਕਲਰਕ ਆਗੂ ਕਿਉਂ ਸੱਚ ਨਹੀਂ ਬੋਲਦੇ ਅਤੇ ਲੋਕਾਂ ਨੂੰ  ਆਪਣੇ ਹੀ ਛੁਪੇ ਮੁਫ਼ਾਦਾਂ  ਲਈ ਗੁਮਰਾਹ ਕਰ ਰਹੇ ਹਨ । ਇਹਨਾਂ ਭਾਈਆਂ ਨੂੰ ਬੇਨਤੀ ਹੈ ਆਪਣੀ ਪੀੜੀ ਥੱਲੇ ਸੋਟਾ ਫੇਰੋ ।ਨਿਰਸੰਦੇਹ ਬੀਬੀ ਪਟੇਲ ਵਲੋ ਦਸੇ ਗਏ ਸਿਖ ਅੱਤਵਾਦੀਆਂ ਦੇ ਨਾਮ ਤੁਹਾਨੂੰ , ਲੇਬਰ ਦੇ ਸਾਬਕਾ ਹੋਮ ਮਨਿਸਟਰ ਜੈਕ ਸਟਰਾਅ ਅਤੇ ਮੌਜੂਦਾ ਕੈਨੇਡੀਅਨ ਪਰਾਈਮ ਮਨਿਸਟਰ ਟਰੂਡੋ ਵੱਲੋਂ ਸਿੱਖਾਂ ਵਿਰੁੱਧ ਪੈਦਾ ਕੀਤੇ ਹਾਲਾਤਾਂ ਵਿੱਚੋਂ ਹੀ ਮਿਲ ਜਾਣਗੇ। ਅੱਜ ਬੜੇ ਅਫ਼ਸੋਸ ਨਾਲ ਇਹਨਾਂ ਆਗੂਆਂ ਦੀ ਗੈਰਜੁਮੇਵਾਰੀ ਅਤੇ ਗੁਮਰਾਹਕੁੰਨ ਪ੍ਰਾਪੇਗੰਡੇ ਨੂੰ ਦੇਖ ਕੇ ਅਜਿਹਾ ਕਹਿਣਾ ਪੈ ਰਿਹਾ ਹੈ । ਯੁ ਕੇ ਵਿੱਚ 2016 ਵਿੱਚ ਕੰਜਰਵੇਟਿਵ ਸਰਕਾਰ ਨੇ ਇੰਟਰਨੇਸ਼ਨਲ ਸਿੱਖ ਯੂਥ ਫੈਡਰੇਸ਼ਨ ਤੋਂ ਪਾਬੰਦੀ ਹਟਾ ਕੇ ਸਿੱਖ ਹੱਕਾਂ ਦੀ ਭਲਾਈ ਲਈ ਸਹੀ ਕੰਮ ਕੀਤਾ ਸੀ , ਇੱਥੇ ਉਪਰੋਕਤ ਸਬੰਧਤ ਆਗੂਆਂ ਨੇ ਇਸ ਲਈ ਜੱਦੋ-ਜਹਿਦ ਵੀ ਕੀਤੀ ਹੈ , ਜਿਸ ਪੱਖੋਂ ਅਸੀਂ ਧੰਨਵਾਦ ਵੀ ਕਰਦੇ ਹਾਂ । ਪਰੰਤੂ ਕੈਨੇਡਾ ਵਿੱਚ ਸਬੰਧਤ ਆਗੂਆਂ ਨੇ ਇਸ ਪਾਬੰਦੀ ਵਿਰੁੱਧ ਕੋਈ ਕਾਨੂੰਨੀ ਚਾਰਾਜੋਈ ਨਾ ਕਰਕੇ ਬਹੁਤ ਗੈਰਜੁਮੇਵਾਰੀ ਦਾ ਅਹਿਸਾਸ ਦੁਆਇਆ ਹੈ । ਕੀ ਇਹ ਆਗੂ ਆਉਂਦੇ ਸਮੇਂ ਵਿੱਚ ਜਥੇਬੰਦੀ ਤੋਂ ਪਾਬੰਦੀ ਹਟਾਉਣ ਹਿਤ ਕੋਈ ਉਪਰਾਲਾ ਕਰਨਗੇ ।

 ਕੈਨੇਡਾ ਵਿੱਚ ਹਰ ਪਾਰਲੀਮੈਂਟ ਵਿੱਚ ਫਿਰ ਤੋਂ ਸਿੱਖ ਚੇਹਰੇ ਸਿਖਾਂ ਅਤੇ ਭਾਈਚਾਰੇ ਦੀ ਨੁਮਾਇਦਿਗੀ ਦਾ ਦਾਅਵਾ ਕਰਕੇ ਅਗੇ ਆਉਂਦੇ ਹਨ ,ਉਹ ਵੀ ਕਦੇ ਸੋਚ ਕੇ ਚੰਗਾ ਕਦਮ ਉਠਾ ਸਕਦੇ , ਅਜੇ ਵੀ ਦੇਖਣਾ ਬਾਕੀ ਹੈ । ਇਸ ਪੱਖੋਂ ਵੀ ਕੋਈ ਸ਼ਕ ਨਹੀਂ ਕਿ ਵਾਸ਼ਿੰਗਟਨ ,ਬੀ ਸੀ ਅਤੇ ਟ੍ਰਰੰਟੋ ਦੇ ਕਲੇਮ ਕਰਦੇ ਕੁਝ ਖਾਲਿਸਤਾਨੀ ਆਗੂ , ਸਿੱਖ ਸਮਾਜ ਵਿੱਚ ਸਮਰੱਥਾ ਬਣਾਉਣ ਨਾਲ਼ੋਂ ਆਪਣੀ ਸਾਖ ਗੁਆ ਚੁੱਕੇ ਹਨ। ਜੋ ਲੋਕ ਆਪਣੇ ਹੀ ਆਲੇ ਦੁਆਲੇ ਦੇ  ਚੁਗਿਰਦੇ  ਦੀ ਮੁਸ਼ਕਲ ਦਾ ਹੱਲ ਨਹੀਂ ਬਣ ਸਕਦੇ , ਉਹ ਕਿਹੜੀ ਕੌਮੀ ਸੇਵਾ ਦੇ ਕਾਬਲ ਹੋ ਸਕਦੇ ਹਨ । ਕੌਮੀ ਤੌਰ ਤੇ ਕੌਮਾਂ ਵਿੱਚ ਚੰਗੇ ਗੁਣਾਂ ਦਾ ਪ੍ਰਭਾਵ ਪੈਦਾ ਨਾ ਕਰਨਾ , ਕੌਮ ਵਿੱਚ ਅਧੂਰਾਪਨ ਲਿਆਉਂਦਾ ਹੈ । ਜਿਹੜੇ ਲੋਕ ਅਗਾਂਹ ਤੁਰਨ ਨਾਲ਼ੋਂ , ਅਧਵਾਟੇ ਸਿਰ ਸੁੱਟਣਾ ਆਦਤ ਪਾ ਲੈਣ , ਉਹ ਅਧੂਰੇਪਨ ਦਾ ਸ਼ਿਕਾਰ ਹੋ ਬਹਿੰਦੇ ਹਨ । ਇਸ ਨੂੰ ਕੀ ਕਹੀਏ , ਜਦ ਕਿ ਹਰ ਕੈਨੇਡੀਅਨ ਪਾਰਲੀਮੈਂਟ ਵਿੱਚ ਸਿੱਖ ਅਤੇ ਪੰਜਾਬੀ ਚਿਹਰੇ ਨੁਮਾਇੰਦੇ ਚੁਣ ਕੇ ਸਾਹਮਣੇ ਆਉਂਦੇ ਹਨ ।ਕੀ ਇਹ ਸਿੱਖ ਜਥੇਬੰਦੀ ਨੂੰ ਪਾਬੰਦੀ ਸ਼ੁਦਾ ਦੇਖ ਕੇ ਖੁਸ਼ ਹਨ , ਜਾਂ ਇਹਨਾਂ ਨੁਮਾਇੰਦੇ ਸੱਜਣਾਂ ਕੋਲ ਕੋਈ ਪਹੁੰਚ ਨਹੀਂ ਕਰ ਰਿਹਾ , ਕਿ ਇਹ ਪਾਬੰਦੀ ਯੋਰਪ, ਯੂ ਕੇ ਅਤੇ ਕੈਨੇਡਾ ਵਿਚਾਲੇ ਆਉਣ ਜਾਣ , ਸਮਾਜਿਕ ਅਤੇ ਰਿਸ਼ਤੇਦਾਰੀਆਂ ਵਿਚਾਲੇ ਰੋਕ ਹੈ । ਇਹ ਕੈਨੇਡਾ ਸਰਕਾਰ ਵੱਲੋਂ ਸਿੱਖਾਂ ਦੇ ਹੱਕਾਂ ਦੀ ਮਾਨਵਤਾ ਹੱਕਾਂ ਤੌਰ ਤੇ ਉਲ਼ੰਘਣਾ ਹੈ । ਸਿੱਖ ਜਥੇਬੰਦੀ ਤੋਂ ਪਾਬੰਦੀ ਹਟਾਉਣਾ ਜ਼ਰੂਰੀ ਹੈ । ਸਿੱਖਾਂ ਦਾ ਆਪਣੇ ਨੁਮਾਇੰਦੇ ਹੋਣ ਦੇ ਬਾਵਜੂਦ , ਅਜਿਹਾ ਬੇਅਸਰ ਹੋਣਾ ਬੜੀ ਸ਼ਰਮ ਵਾਲੀ ਗੱਲ ਹੈ । ਵਾਸ਼ਿਗਟਨ , ਬੀ ਸੀ ਅਤੇ ਟਰੰਟੋ ਦੇ ਕਹੇ ਜਾਂਦੇ ਖਾਲਿਸਤਾਨੀ ਆਗੂ ਬਿਲਕੁਲ ਹੀ ਬੇਅਸਰੇ ਸਾਬਤ ਹੋਏ ਹਨ । ਕੌਮੀ ਗੁਣਾਂ ਦੀ ਘਾਟ ਅਤੇ ਪ੍ਰਭਾਵਾਂ ਤੋਂ ਬਿਨਾ ਪਛਾਣ ਰੱਖਣ ਵਾਲੇ ਉਹ ਲੋਕ ਕੌਮ ਦਾ ਕੀ ਸੁਆਰ ਸਕਦੇ ਹਨ, ਜਿਨਾਂ ਨੂੰ ਆਪਣੇ ਚੁਗਿਰਦੇ ਬਾਰੇ ਕੋਈ ਚਿੰਤਾ ਹੀ ਨਾ ਹੋਵੇ ।   — ਪਰਮਿੰਦਰ ਸਿੰਘ ਬਲ , ਪ੍ਰਧਾਨ , ਸਿੱਖ ਫੈਡਰੇਸ਼ਨ ਯੂ ਕੇ । email: psbal46@gmail.com