ਬਦੇਸ਼ਾਂ ਵਿੱਚ ਗੁਰਦੁਆਰਿਆ ,ਸੰਸਥਾਵਾਂ ਅਤੇ ਸਿੱਖ ਸੰਗਤਾਂ ਵਿੱਚ ਮੌਜੂਦਾ ਸਮੇਂ , ਹੁੱਲੜਬਾਜ਼ੀ ਅਤੇ ਗੁੰਡਾ-ਗਰਦੀ ਕੌਣ ਕਰਵਾ ਰਿਹਾ ਹੈ । ਨਿਰਸੰਦੇਹ ਇਹ ਕੰਮ ਇੰਦਰਾ ਭਗਤਾਂ ,ਕਾਂਗਰਸੀ ,ਕਾਮਰੇਡਾਂ ਅਤੇ ਕੇ ਪੀ ਗਿੱਲ ਦੇ ਟਾਊਟਾਂ ਦਾ ਹੈ । ਇਹ ਲੋਕ ਸਿੱਖੀ ਭੇਸ ਵਿੱਚ ਕੁਝ ਉਹ ਨੌਜਵਾਨੀ ਦੇ ਲੋਕ ਦਿਸ ਰਹੇ ਹਨ ਜਿਨਾਂ ਦੇ ਵਡਿਆਂ ਨੇ ਸਿੱਖ ਕੌਮ ਨਾਲ ਮੁਖਬਰੀਆਂ ਕੀਤੀਆਂ । ਇਨ੍ਹਾਂ ਹੀ ਲੋਕ ਜ਼ੁਲਮ ਦੇ ਕੁਹਾੜੇ ਦਾ ਦਸਤਾ ਬਣੇ ਜਦੋਂ , ਇੰਦਰਾ , ਰਾਜੀਵ ਨੇ ਸਿੱਖ ਕੌਮ ਤੇ ਅੱਤਿਆਚਾਰ ਕੀਤੇ । ਯੂ ਕੇ ਵਿਚ ਸਿੱਖਾਂ ਦੀ ਪੁਲੀਸ ਵਿਚ ਭਰਤੀ ਰੋਕਣੀ । “ਸਰਬੱਤ ਦੇ ਭਲੇ ਦੀ ਅਰਦਾਸ “ਨੂੰ ਪਿੱਠ ਦੇ ਕੇ ਗੁਰਦੁਆਰੇ ਦੇ ਗ੍ਰੰਥੀ ਸਾਹਿਬਾਨ ਨੂੰ ਮੰਦਾ ਬੋਲਣਾ , ਮੁਆਫ਼ੀ ਮੰਗਣ ਲਈ ਧਮਕੀਆਂ ਦੇਣੀਆਂ । ਕੁਝ ਕੁ ਗੁੰਡਿਆਂ ਦਾ ਰੂਪ ਸੰਗਤ ਵਿਚ ਭੈ ਭੀਤ ਕਰੇ , ਡਰਾਵੇ ਦੇਵੇ , ਮੰਦਭਾਗੀ ਨਿੰਦਣਯੋਗ ਵਾਰਤਾ ਹੈ ।84 ਸਮੇਂ ਤੋਂ ਪਹਿਲਾਂ ਇੰਦਰਾ ਭਗਤ ਜੋ “ਲਲਕਾਰ” ਅਖਬਾਰ ਕਡਦੇ ਸਿੱਖ , ਪੰਥ ਵਿਰੋਧੀ ਪੱਖ ਪੂਰਦੇ ਸਨ ਅੱਜ ਉਹਨਾਂ ਦੀ ਹੀ ਔਲਾਦ ਨਵੇਂ ਰੂਪ ਵਿੱਚ ਸਿੱਖ ਪੰਥ ਵਿੱਚ ਨਫ਼ਰਤ ਪੈਦਾ ਕਰਕੇ ਇੰਦਰਾ ਟੱਬਰ ਦੀ ਹੀ ਜੈ ਜੈ ਕਾਰ ਦਾ ਕੰਮ ਕਰ ਰਹੇ ਹਨ । ਇੰਦਰਾ ਟੱਬਰ ਦੀ ਸਿਆਸੀ ਸੱਤਾ ਖਤਮ ਹੋਣ ਉਪਰੰਤ ਜਦ ਤੋਂ ਮੋਦੀ ਸਰਕਾਰ ਨੇ ਰਾਜ-ਕਾਜ ਸੰਭਾਲ਼ਿਆ , ਇਹਨਾਂ ਨੂੰ ਜਿਵੇਂ ਸੱਪ ਸੁੰਘ ਗਿਆ ਹੈ । ਮੋਦੀ ਸਰਕਾਰ ਜੇ ਕਾਂਗਰਸੀ ਕਾਤਲਾਂ ( ਜਿਨਾਂ 1984 ਵਿੱਚ ਸਿੱਖਾਂ ਨੂੰ ਸਾੜਿਆ ,ਮਾਰਿਆ) ਨੂੰ ਜੇਲ੍ਹਾਂ ਅੰਦਰ ਡਕਦੀ ਹੈ , ਤਾਂ ਇਹਨਾਂ ਸਿੱਖੀ ਭੇਖ ਵਿੱਚ ਭੇਖੀ ਟਾਊਟਾਂ ਦੀ ਔਲਾਦ ਨੂੰ ਤਕਲੀਫ਼ ਹੁੰਦੀ ਹੈ । ਭਾਰਤ ਸਰਕਾਰ ਨੇ 400 ਤੋਂ ਵੱਧ ਦਿੱਲੀ ਦੰਗਿਆਂ ਦੇ ਕੇਸ ਫਿਰ ਤੋਂ ਖੋਲੇ , ਉਹਨਾਂ ਵਿੱਚੋਂ ਕਈ ਦੋਸ਼ੀਆਂ ਨੂੰ ਜੇਲੀ ਭੇਜਿਆ , ਜ਼ਿਹਨਾਂ ਨੇ ਸਿੱਖਾਂ ਤੇ ਤਸ਼ਦੱਦ ਕੀਤਾ ਸੀ । ਬਦੇਸ਼ ਵੱਸਦੇ ਸਿੱਖਾਂ ਵਿੱਚ ਗਲਤ ਅੰਸ਼ ਨੂੰ ਜੋ ਉੱਪਰ ਦੱਸੇ ਅਨੁਸਾਰ ਜਨਮ ਦੇ ਰਹੇ ਹਨ । ਉਹ ਲੋਕ ਸਮੁੱਚੀ ਕੌਮ ਨਾਲ ਗਦਾਰੀ ਕਰ ਰਹੇ ਹਨ। ਪਿੱਛੇ ਜਿਹੇ ਇਕ ਟੈਲੀਵੀਜ਼ਨ ਪਰੇਜੈਟਰ ਨੇ ਯੂ ਕੇ ਵਿੱਚ ਕੁਝ ਅੱਖੌਤੀ ਖਾਲਿਸਤਾਨੀਆਂ ਦੇ ਮੂੰਹ ਤੋਂ ਜਿਉਂ ਹੀ ਮਖੌਟਾ ਉਤਾਰਿਆ , ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ।ਇਹ ਉਸ ਨੂੰ ਘੂਰਦੇ ਹੋਏ , ਮਿੰਨਤਾਂ ਕਰਦੇ ਹੋਇਆਂ ਨੇ , ਉੱਡਦੀ ਕਾਲਖ ਉੱਤੇ ਪਾਣੀ ਪਾਇਆ । ਪਰ ਕਰਤੂਤਾਂ ਤੇ ਸਿੱਖ ਸੰਗਤਾਂ ਨਾਲ ਕੀਤੇ ਧੋਖਿਆਂ ਦਾ ਸੱਚ ਤਾਂ ਬਾਹਰ ਆ ਚੁੱਕਾ ਸੀ । ਪਰ ਅੱਜ ਮਸਲਾ ਹੋਰ ਕਦਮ ਟੱਪ ਕੇ ਅੱਗੇ ਆ ਚੁੱਕਾ ਹੈ ਕਿ ਸਮਾਜ ਵਿੱਚ ਨਫ਼ਰਤ ਫੈਲਾਉਣ ਅਤੇ ਭੈ ਭੀਤ (hate and terrorism ) ਕਰਨ ਵਾਲਿਆਂ ਲਈ ਅਤੇ ਉਹਨਾਂ ਨੂੰ ਦਰੁਸਤ ਰਾਹ ਦੱਸਣ ਲਈ ਯੂ ਕੇ ਵਿੱਚ ਦੋ ਵੱਖਰੇ ਕਾਨੂੰਨ ਹਨ । ਇਹਨਾਂ ਕਾਨੂੰਨਾਂ ਰਾਹੀ ਕਿਸੇ ਵੀ ਉਪਰੋਕਤ ਗੁੰਡਾ -ਗਰਦੀ ਨੂੰ ਨੱਥ ਪਾਈ ਜਾ ਸਕਦੀ ਹੈ । ਇਹੀ ਕਾਨੂੰਨ ਅਸੀਂ ਬਦੇਸੀ ਵੱਸੋਂ ਨੇ ਖੁਦ ਹੀ ਮੰਗੇ , ਦਹਾਕਿਆਂ ਬਾਦ ਸਾਡੇ ਹੀ ਬਚਾਅ ਲਈ ਬਣਾਏ ਗਏ । ਅੱਜ ਭੇਖੀ ਬਹੁਰੂਪੀਏ ਜੇ ਇਸ ਤਰਾਂ ਸੁਸਾਇਟੀ ਲਈ ਨਫ਼ਰਤ ਅਤੇ ਭੈ ਭੀਤ ਦਾ ਮਾਹੌਲ ਪੈਦਾ ਕਰਨਗੇ ਤਾਂ ਉਸ ਦਾ ਉੱਤਰ ਕਾਨੂੰਨ ਹੀ ਦੇਵੇਗਾ । ਏਸ਼ੀਅਨ ਆਬਾਦੀ ਅਤੇ ਖਾਸਕਰਕੇ ਸਿੱਖਾਂ ਲਈ ਸੋਚਣਾ ਲਾਜ਼ਮੀ ਬਣ ਗਿਆ ਹੈ ਕਿ ਉਹ ਬਰਿਟਿਸ਼ ਸ਼ਹਿਰੀ ਹੁੰਦੇ ਹੋਏ , ਆਪਣੇ ਧਰਮ , ਵਿਰਾਸਤੀ ਸਵੈ-ਮਾਣ ਨੂੰ ਕਿਵੇਂ ਮਹਿਫੂਜ ਰੱਖ ਸਕਦੇ ਹਨ ? ਜਿਸ ਦੇਸ਼ ਵਿੱਚ ਜਨਮ ਭੂਮੀ ਹੋਵੇ , ਆਪਣੇ ਪਰਵਾਰਾਂ ਦਾ ਪਸਾਰਾ ਹੋਵੇ , ਕਾਰੋਬਾਰੀ ਖ਼ਿੱਤੇ ਹੋਣ , ਉਸ ਮੁਲਕ ਦੇ ਸਮਾਜ , ਜਾਨ ਮਾਲ ਦੀ ਰਾਖੀ ਕਰਨੀ ਦੁਨੀਆ ਵਿੱਚ ਰਹਿੰਦਿਆਂ ਇਕ ਮੁੱਖ ਕਰਤੱਵ ਹੁੰਦਾ ਹੈ । ਯੂ .ਕੇ .ਸਾਡਾ ਅਤੇ ਸਾਡੀਆਂ ਆਉਂਦੀਆਂ ਪੀੜੀਆਂ ਦਾ ਆਪਣਾ ਦੇਸ਼ ਹੈ । ਇਸ ਦੇਸ਼ ਦੀ ਪੁਲੀਸ , ਫ਼ੌਜ , ਏਅਰਫੋਰਸ, ਨੇਵੀ ਇਤਿਆਦਿਕ ਵਿੱਚ ਸੇਵਾ ਕਰਨਾ ਸਿੱਖਾਂ ਅਤੇ ਪਰਵਾਸੀ ਕਮਿਊਨਿਟੀਆ ਲਈ ਮਾਣ ਵਾਲੀ ਗੱਲ ਹੋਵੇਗੀ । ਜੋ ਲੋਕ ਇਸ ਵਿੱਚ ਅੜਿੱਕਾ ਬਣਦੇ ਹਨ , ਉਹ ਕੌਮ ਅਤੇ ਸਿੱਖ ਬਹਾਦਰ ਵਿਰਸੇ ਨਾਲ ਗਦਾਰੀ ਕਰ ਰਹੇ ਹਨ । ਅਜਿਹੇ ਧੋਖੇਬਾਜ਼ ਲੋਕ ਜਦ ਖੁਦ ਬਰਿਟਿਸ਼ ਸ਼ਹਿਰੀਅਤ ਲਈ ਲੇਲੜੀਆਂ ਕੱਢਦੇ ਹਨ , ਪਰੰਤੂ ਜਦੋਂ ਸਮੇਂ ਦੀ ਲੋੜ ਮੁਲਕ ਨੂੰ ਹੋਵੇ ਤਾਂ ਦੁੰਮ-ਦੁੰਬਾ ਕੇ ਖੁਦ ਨਿਪੁੰਸਕ ਚਿਹਰਾ ਦਿਖਾਲ ਕੇ ਸਮਾਜ ਨੂੰ ਪਿੱਠ ਦਿੰਦੇ ਹਨ । ਆਪਣਾ ਮੁੰਹ ਲੁਕਾਉਣ ਦੀ ਬਜਾਏ , ਸਿੱਖ ਕੌਮ ਨੂੰ ਹੀ ਗੁਮਰਾਹ ਕਰਦੇ ਹਨ ।ਜਿਹੜੀ ਸਿੱਖ ਕੌਮ ਬਹਾਦਰੀਆਂ , ਜਰਨੈਲੀਆਂ , ਕੁਰਬਾਨੀਆਂ ਲਈ ਸੰਸਾਰ ਪ੍ਰਸਿੱਧ ਰਹੀ ਹੈ । ਗੁਮਰਾਹ ਕਰਨ ਵਾਲੇ ਇਹ ਲੋਕ ਸਾਡੇ ਮਾਣਮੱਤੇ ਇਤਿਹਾਸ ਲਈ ਕਲੰਕ ਬਣ ਰਹੇ ਹਨ । ਇੰਦਰਾ ਤੇ ਉਸ ਦਾ ਪਰਵਾਰ ਇਸ ਪੱਖੋ ਹੀ ਸਿੱਖਾਂ ਨੂੰ ਖਤਮ ਕਰਨ ਤੇ ਤੁਲਿਆ ਰਿਹਾ , ਅੱਜ ਇਹੀ ਇੰਦਰਾ ਭਗਤ ਅਤੇ ਏਜੰਟ ਸਿੱਖੀ ਭੇਸ ਵਿੱਚ ਛੁਪ ਕੇ ਸਿੱਖਾਂ ਵਿਰੁੱਧ ਉਪਰੋਕਤ ਹਰਕਤਾਂ ਨਫ਼ਰਤ ਭਰੀਆਂ , ਭੈ ਭੀਤ ਕਰਨ( hate crime and terrorised) ਵਾਲੀਆਂ ਹਰਕਤਾਂ ਕਰ ਰਹੇ ਹਨ । ਸਿੱਖ ਅਤੇ ਹੋਰ ਪਰਵਾਸੀ ਲੋਕ ਇਹਨਾਂ ਧੋਖੇਬਾਜ਼ ਲੋਕਾਂ ਦੀ ਪਛਾਣ ਕਰੇ ਅਤੇ ਆਪਣੇ ਸ਼ਹਿਰੀ ਹੱਕਾਂ ਦੀ ਡਟ ਕੇ ਰਾਖੀ ਕਰੇ । —-ਪਰਮਿੰਦਰ ਸਿੰਘ ਬਲ , ਪ੍ਰਧਾਨ , ਸਿੱਖ ਫੈਡਰੇਸ਼ਨ ਯੂ ਕੇ । email: psbal46@gmail.com