ਸੰਪਾਦਕੀ

ਸੰਯੁਕਤ ਸਮਾਜ ਮੋਰਚਾ - ਜ਼ਰੂਰਤ ਅਤੇ ਸੰਕਲਪ

ਸੰਯੁਕਤ ਸਮਾਜ ਮੋਰਚੇ ਦੀ ਲੀਡਰਸ਼ਿਪ ਦਾ ਮੰਨਣਾ ਹੈ ਕਿ ਉਨ੍ਹਾਂ ਲੋਕਾਂ, ਜਿਨ੍ਹਾਂ  ਦੀ ਬਦੌਲਤ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ, ਕਿਸਾਨਾਂ-ਮਜ਼ਦੂਰਾਂ-ਆਮ ਲੋਕਾਂ ਦਾ ਮਹਾਂਯੁੱਧ ਲੜਿਆ ਗਿਆ ਅਤੇ ਜਿੱਤਿਆ ਗਿਆ, ਨੇ ਹੀ ਚੋਣਾਂ ਦੇ ਅਮਲ ਵਿਚ ਹਿੱਸਾ ਲੈਣਾ ਹੈ।  ਮੋਰਚੇ ਦਾ ਮੰਨਣਾ ਹੈ ਕਿ ਇਨ੍ਹਾਂ ਸਿਦਕੀ ਜੀਊੜਿਆਂ, ਸਿਧਰੇ-ਪਧਰੇ, ਵਲ-ਛਲ ਰਹਿਤ ਲੋਕਾਂ ਨੂੰ ਰਿਵਾਇਤੀ ਪਾਰਟੀਆਂ ਦਾ ਬਦਲ ਮੁਹੱਈਆ ਕਰਵਾਉਣਾ ਸਾਡਾ ਕਰਤੱਵ ਵੀ ਹੈ ਅਤੇ ਸਮੇਂ ਦੀ ਲੋੜ ਵੀ। 

ਜੇ ਚੋਣਾਂ ਉਪਰੰਤ ਪੰਜਾਬ ਵਿਚ ਮੋਰਚੇ ਦੀ ਸਰਕਾਰ ਬਣਦੀ ਹੈ ਤਾਂ ਜਿਨ੍ਹਾਂ ਸਿਧਾਂਤਾਂ ਲਈ ਅਸੀਂ ਤਾਉਮਰ ਜੂਝਦੇ ਰਹੇ ਹਾਂ, ਉਨ੍ਹਾਂ ਦੀ ਪਾਲਣਾ ਸਾਡਾ ਕਰਤਵ ਹੋਵੇਗਾ। ਦੂਸਰੇ ਸ਼ਬਦਾਂ ਵਿਚ ਅਸੀਂ ਇਕ ਕੁਰੱਪਸ਼ਨ ਮੁਕਤ, ਨਸ਼ਾ ਮੁਕਤ, ਮਾਫੀਆ ਮੁਕਤ, ਜੁਰਮ ਰਹਿਤ, ਜਾਤ-ਪਾਤ ਰਹਿਤ, ਬਰਾਬਰੀ ਵਾਲਾ ਸਮਾਜ ਸਿਰਜਣ ਦਾ ਯਤਨ ਕਰਾਂਗੇ। ਨੌਜਵਾਨਾਂ ਲਈ ਨੌਕਰੀਆਂ, ਕਿਸਾਨਾਂ-ਮਜ਼ਦੂਰਾਂ ਲਈ ਕਰਜ਼ਾ ਮੁਕਤੀ, ਪਬਲਿਕ ਫੰਡਿਡ ਵਿਦਿਅਕ ਢਾਂਚੇ ਦੀ ਮਜ਼ਬੂਤੀ, ਮੁਫ਼ਤ ਅਤੇ ਮਿਆਰੀ ਸਿਹਤ ਸੇਵਾਵਾਂ, ਗੈਂਗਸਟਰਵਾਦ ਦਾ ਖਾਤਮਾ, ਸ਼ਰਾਬ ਦੇ ਵਪਾਰ ਅਤੇ ਰੇਤੇ ਦੀਆਂ ਖੱਡਾਂ ਤੇ ਮੁਕੰਮਲ ਸਰਕਾਰੀ ਕੰਟਰੋਲ ਆਦਿ ਸਾਡੇ ਏਜੰਡੇ ਦਾ ਹਿੱਸਾ ਹੋਣਗੇ।

ਨਿਰਸੰਦੇਹ ਪੰਜਾਬ ਨੂੰ ਇਕ ਸੁਚੱਜੇ ਰਾਜਨੀਤਕ ਬਦਲ ਦੀ ਜ਼ਰੂਰਤ ਹੈ। ਅਜੋਕਾ ਅਕਾਲੀ ਦੱਲ ਗਰੀਬ ਅਤੇ ਮਧਵਰਗੀ ਸਿੱਖਾਂ ਦੀ ਨੁਮਾਇੰਦਗੀ ਨਹੀਂ ਕਰਦਾ, ਇਸਦਾ ਮੌਜੂਦਾ ਚਿਹਰਾ-ਮੋਹਰਾ, ਕਾਰਪੋਰੇਟ ਪੱਖੀ, ਆਰਐਸਐਸ ਪੱਖੀ ਅਤੇ ਗੈਰ-ਜਮਹੂਰੀ ਹੈ। ਇਹ ਧਨਾਢ ਕਿਸਾਨੀ, ਵੱਡੇ ਟਰਾਂਸਪੋਰਟਰਾਂ ਅਤੇ ਵੱਡੀ ਬਿਜ਼ਨਸ ਕਲਾਸ ਦੀ ਨੁਮਾਇੰਦਗੀ ਕਰਦੀ ਹੈ। ਇਸ ਪਾਰਟੀ ਵੱਲੋਂ, ਪੰਥ ਦੀ ਅਡਰੀ ਹਸਤੀ ਨੂੰ ਮਿਟਾਉਣ ਦੇ ਆਰਐਸਐਸ ਦੇ ਯਤਨਾਂ ਨੂੰ ਉਤਸ਼ਾਹਿਤ ਹੀ ਕੀਤਾ ਗਿਆ ਹੈ। ਫੈਡਰਲਿਜ਼ਮ ਦੇ ਮੁੱਦੇ ਤੇ ਇਸ ਪਾਰਟੀ ਨੇ ਗੋਡੇ ਟੇਕੀ ਰੱਖੇ ਹਨ। ਕਾਂਗਰਸ ਪਾਰਟੀ ਅਜ਼ਾਦੀ ਤੋਂ ਬਾਅਦ ਵਾਲੇ ਆਪਣੇ ਲੰਮੇ ਸਾਸ਼ਨ ਕਾਲ ਦੌਰਾਨ, ਪੰਜਾਬ ਦੇ ਲੋਕਾਂ ਨਾਲ ਭਾਵਨਾਤਮਕ ਸਾਂਝ ਨਹੀਂ ਬਣਾ ਸਕੀ - ਇਸ ਉੱਪਰ ਪੰਜਾਬ ਦੇ ਹਿਤਾਂ ਦੀ ਅਣਦੇਖੀ ਕਰਨ ਦੇ ਇਲਜ਼ਾਮ ਲਗਦੇ ਰਹੇ ਹਨ। ਸੰਖੇਪ ਵਿਚ ਇਸ ਪਾਰਟੀ ਦਾ ਐਂਟੀ-ਪੰਜਾਬ ਪਿਛੋਕੜ ਇਸ ਦੀ liability ਹੈ। 

ਬੀਜੇਪੀ ਦੀ ਕਾਰਪੋਰੇਟ ਪੱਖੀ ਨੰਗੀ-ਚਿੱਟੀ ਪਹੁੰਚ ਅਤੇ ਸਮਾਜ ਵਿਚ ਵੰਡੀਆਂ ਪਾਉਣ ਵਾਲੀ ਸਿਆਸਤ ਮੁਲਕ ਲਈ ਘਾਤਕ ਹੈ। ਇਸ ਪਾਰਟੀ ਦਾ (ਅਖੌਤੀ) ਰਾਸ਼ਟਰਵਾਦ ਦਾ ਸੰਕਲਪ ਅਤੇ ਸੈਕੂਲਰਿਜ਼ਮ ਵਿਰੋਧੀ ਸਟੈਂਡ, ਸਾਡੀਆਂ ਸੰਵਿਧਾਨਕ ਮਾਨਤਾਵਾਂ ਦੇ ਉਲਟ ਭੁਗਤਦਾ ਹੈ। ਇਹ ਪਾਰਟੀ ਸੱਤ੍ਹਾ ਦੇ ਕੇਂਦਰੀਕਰਨ ਦੀ ਮੁਦਈ ਹੈ ਅਤੇ ਭਾਸ਼ਾਈ ਅਤੇ ਸਭਿਆਚਾਰਕ ਵਖਰੇਵਿਆਂ ਨੂੰ ਮਲੀਆਮੇਟ ਕਰਨ ਦੇ ਰਾਹ ਪਈ ਹੋਈ ਹੈ। ਭਾਵੇਂ ਇਹ ਪਾਰਟੀ ਕੁਝ ਅਖੌਤੀ ਸਿੱਖ ਚਿਹਰਿਆਂ ਨੂੰ ਸਾਹਵੇਂ ਲਿਆ ਰਹੀ ਹੈ, ਸ਼ਾਇਦ ਹੀ ਕੋਈ ਸੀਟ ਜਿੱਤਣ ਦੇ ਸਮਰੱਥ ਸਿੱਧ ਹੋਵੇ। ਕੈਪਟਨ ਸਾਹਿਬ ਅਤੇ ਢੀਂਡਸਾ ਸਾਹਿਬ ਮਿਲ ਕੇ ਵੀ ਪੰਜਾਬ ਵਿਚ ਭਾਜਪਾ ਨੂੰ ਕੋਈ ਫਾਇਦਾ ਨਹੀਂ ਪਹੁੰਚਾ ਸਕਣਗੇ

ਆਮ ਆਦਮੀ ਪਾਰਟੀ ਉੱਪਰ ਟਿਕਟਾਂ ਨੂੰ ਵੇਚਣ ਦੇ ਨੰਗੇ-ਚਿੱਟੇ ਇਲਜ਼ਾਮ, ਇਸ ਪਾਰਟੀ ਦੇ ਕਾਰਕੁੰਨਾ ਵੱਲੋਂ ਹੀ ਲਗਾਏ ਗਏ ਹਨ ਜਿਨ੍ਹਾਂ ਵਿਚੋਂ ਬਹੁਤੇ ਜਾਇਜ਼ ਵੀ ਪ੍ਰਤੀਤ ਹੁੰਦੇ ਹਨ - ਇਸ ਪਾਰਟੀ ਵੱਲੋਂ ਕੁਝ ਅਜਿਹੇ ਵਿਅਕਤੀਆਂ ਨੂੰ ਟਿਕਟ ਦਿੱਤੀ ਗਈ ਹੈ ਜਿਨ੍ਹਾਂ ਦਾ ਪਿਛੋਕੜ ਸਗੰਧਿਤ ਹੈ। ਇਸ ਤੋਂ ਇਲਾਵਾ ਦਿੱਲੀ ਦੇ ਬਾਰਡਰਾਂ ਤੇ ਹੋਏ ਜਨ-ਅੰਦੋਲਨ ਦੇ ਮੌਕੇ ਤੇ ਇਸ ਪਾਰਟੀ ਵੱਲੋਂ, ਖਾਸ ਤੌਰ ਤੇ ਟੀਕਰੀ ਬਾਰਡਰ ਤੇ ਸੈਨੀਟੇਸ਼ਨ ਅਤੇ ਵਾਟਰ ਸਪਲਾਈ ਮੁਤਲਕ ਬਣਦੀ-ਜੁੜਦੀ  ਇਮਦਾਦ ਮੁਹੱਈਆ ਨਹੀਂ ਕਰਵਾਈ ਗਈ।    

ਸੰਯੁਕਤ ਸਮਾਜ ਮੋਰਚੇ ਦਾ ਆਪਣੇ ਲੋਕਾਂ ਨਾਲ ਇਹ ਵਚਨ-ਬੱਧਤਾ ਹੈ ਕਿ ਅਸੀਂ ਮੁੱਦਿਆਂ ’ਤੇ ਅਧਾਰਿਤ ਸਿਆਸਤ ਕਰਾਂਗੇ, ਫੋਕੇ ਵਾਅਦੇ ਕਰਨ ਅਤੇ ਮੁਫ਼ਤ ਦੇ ਲੋਲੀ-ਪੋਪ ਵੰਡਣ ਤੋਂ ਗੁਰੇਜ਼ ਕਰਾਂਗੇ। ਚੋਣਾ ਵਿਚ ਨਸ਼ੇ ਅਤੇ ਪੈਸੇ  ਵੰਡਣ ਦੀਆਂ ਪ੍ਰਚਲਤ ਪ੍ਰੰਪਰਾਵਾਂ ਨੂੰ ਤੋੜਾਂਗੇ। ਪੰਜਾਬ ਦੇ ਲੋਕਾਂ ਨੂੰ ਸਾਡੀ ਜੁਆਬਦੇਹੀ ਹੈ ਅਤੇ ਆਪਣੇ ਵਾਅਦਿਆਂ ’ਤੇ ਅਸੀਂ ਪੂਰਾ ਉਤਰਾਂਗੇ ਅਤੇ ਉੱਜਲੇ ਮੁਖ ਨਾਲ ਆਪਣੇ ਗੁਰੂ ਸਾਹਵੇਂ ਹੋਵਾਂਗੇ। 

ਪੰਜਾਬ ਦੇ ਲੋਕਾਂ ਤੋਂ ਸਾਨੂੰ ਭਰਵੇਂ ਹੁੰਗਾਰੇ ਦੀ ਤਵੱਕੋਂ ਹੈ -ਸੰਯੁਕਤ ਸਮਾਜ ਮੋਰਚੇ ਦੀ ਫੇਸਬੁੱਕ ਪੇਜ ਤੋਂ

ਪੰਜਾਬ ਦੇ ਲੋਕ ਸੰਯੁਕਤ ਸਮਾਜ ਮੋਰਚਾ ਤੋਂ ਇਹੀ ਉਮੀਦ ਕਰਦੇ ਹਨ ਜੋ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ਰਾਹੀਂ ਲੋਕਾਂ ਵਿੱਚ ਸਾਂਝਾ ਕੀਤਾ ਪਰ ਅੱਜ ਤਕ ਪੰਜਾਬ ਦਾ ਇਤਿਹਾਸ ਹੈ ਕਹਿਣ ਨੂੰ ਹੋਰ ਤੇ ਕਰਨ ਨੂੰ ਹੋਰ  ਪਰ ਫਿਰ ਵੀ ਸਮਾਂ ਦੱਸੇਗਾ ਕਿ ਕਿਸ਼ਤੀਆਂ ਕੋ ਸੰਯੁਕਤ ਸਮਾਜ ਮੋਰਚਾ ਦੇ ਲੋਕ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰ ਸਕਣਗੇ- ਅਮਨਜੀਤ ਸਿੰਘ ਖਹਿਰਾ

 

ਲੋਹੜੀ ਸਾਂਝੇ ਪੰਜਾਬ ਦਾ ਸਾਂਝਾ ਤਿਉਹਾਰ ✍️ ਗਿਆਨੀ ਅਮਰੀਕ ਸਿੰਘ ਰਾਠੌਰ

       ਘਟਨਾ ਅਕਬਰ ਬਾਦਸ਼ਾਹ ਦੇ ਸਮੇ ਨਾਲ ਸਬੰਧਤ ਹੈ। ਦੁੱਲਾ ਭੱਟੀ ਸਾਂਝੇ ਪੰਜਾਬ ਦੇ ਬਾਰ ਦੇ ਇਲਾਕੇ ਦਾ ਨਾਇਕ ਹੋਇਆ ਹੈ ,ਨਾਲ ਸਬੰਧਿਤ ਹੈ। ਦੁੱਲਾ ਭੱਟੀ ਤੇ ਅਕਬਰ ਬਾਦਸ਼ਾਹ ਹਾਣੀ ਸਨ। ਅਕਬਰ ਬਾਦਸ਼ਾਹ ਵੀ ਦੁੱਲਾ ਭੱਟੀ ਦੀ ਮਾਂ ਦਾ ਦੁੱਧ ਚੁੰਘ ਕੇ ਪਲਿਆ, ਵੱਡਾ ਹੋਇਆ ਸੀ। ਅਕਬਰ ਦੇ ਰਾਜ ਸਮੇ ਲੋਕਾ ਤੇ ਵਧੀਕੀਆ ਹੋਣ ਕਰਕੇ ਦੋਹਾਂ ਪ੍ਰਵਾਰਾਂ ਵਿਚ ਦੂਰੀਆਂ ਵਧ ਗਈਆ। 
        ਬਾਰ ਦਾ ਇਲਾਕਾ ਜੋ ਜਿਲਾ ਲਾਇਲਪੁਰ ਅੱਜ ਕੱਲ ਫੈਸਲਾਬਾਦ ਆਖਦੇ ਹਨ ਤੋਂ 25 ਕੂ ਕਿਲੋਮੀਟਰ ਦੀ ਦੂਰੀ ਹੋਵੇਗੀ ਸਾਂਗਲਾ ਹਿਲ ਨਾਮ ਨਾਲ ਜਾਣਿਆ ਜਾਦਾ ਕਸਬਾ ਹੈ। ਸਾਂਗਲਾ ਹਿਲ ਕਿੱਲਾ ਕੁ ਦੇ ਕਰੀਬ ਰਕਬੇ ਉਪਰ ਇਕ ਕਾਫੀ ਉਚੀ ਚਟਾਨ ਹੈ । ਜਿਸ ਕਰਕੇ ਨਾਮ ਨਾਲ ਹਿਲ ਜੁੜਿਆ ਹੋਇਆ ਹੈ।
       ਹਿਲ ਦੇ ਬਿਲਕੁਲ ਨਾਲ ਹੀ ਮੰਦਰ ਹੈ ਜਿਸ ਮੰਦਰ ਵਿਚ ਸੁਦਰੀ ਅਤੇ ਮੁੰਦਰੀ ਦੋਹਾਂ ਭੈਣਾ ਦਾ ਵਿਆਹ ਹੋਇਆ ਸੀ। 
      ਕਹਾਣੀ ਕੁਝ ਇਸ ਤਰਾ ਹੈ , ਇਲਾਕੇ ਦਾ ਹੁਕਮਰਾਨ ਬੜਾ ਇਖਲਾਕ ਦਾ ਮਾੜਾ ਸੀ। ਇਹ ਮੁਸਲਮਾਨ ਹੁਕਮਰਾਨ ਹਿੰਦੂ ਖਤਰੀ ਦੀਆਂ ਦੋ ਜੁਆਨ ਧੀਆਂ ਨਾਲ ਜਬਰਦਸਤੀ ਨਿਕਾਹ ਕਰਵਾਉਣਾ ਚਾਹੁਦਾ  ਸੀ। ਸੁੰਦਰੀ ,ਮੁੰਦਰੀ ਦੇ ਬਾਪ ਨੇ ਬਹੁਤ ਤਰਲੇ ਮਿਨਤਾ ਕੀਤੇ ਕਈ ਥਾਈਂ ਫਰਿਆਦ ਕੀਤੀ ਸਭ ਵਿਅਰਥ ਗਿਆ। ਅਖੀਰ ਉਸਨੇ ਦੁਲਾ ਭੱਟੀ ਤੱਕ ਪਹੁੰਚ ਕੀਤੀ। ਦੁਲਾ ਭੱਟੀ ਨਾਲ ਸਕੀਮ ਬਣਾ ਕੇ ਖੱਤਰੀ ਨੇ ਆਪਣੀਆ ਲੜਕੀਆਂ ਦਾ ਵਿਆਹ ਪੱਕਾ ਕਰ ਦਿਤਾ ਤੇ ਵਿਆਹ ਦੀ ਤਰੀਕ ਪੱਕੀ ਕਰਕੇ ਦੁਲਾ ਭੱਟੀ ਨਾਲ ਸਕੀਮ ਘੜ ਲਈ । 
     ਹੁਕਮਰਾਨ ਮਿਥੇ ਦਿਨ ਤੇ ਬਰਾਤ ਲੈਕੇ ਆ ਗਿਆ।  ਰਸਤੇ ਵਿੱਚ ਦੁਲਾ ਭੱਟੀ ਨੇ ਆਪਣੇ ਬੰਦੇ ਬਿਠਾਏ ਹੋਏ ਸਨ। ਦੁੱਲਾ ਭੱਟੀ ਅਤੇ ਸਾਥੀਆਂ ਨੂੰ ਵੇਖ ਕੇ ਜਾਞੀਂ ਭੱਝ ਗਏ ਅਤੇ ਇਕੱਲਾ ਹੁਕਮਰਾਨ ਲਾੜਾ ਹੀ ਰਹਿ ਗਿਆ।       ਉਸਨੂੰ ਦੁਲਾ ਭੱਟੀ ਅਤੇ ਸਾਥੀਆ ਨੇ ਖੂਬ ਛਿੱਤਰ (ਲਿਤਰ) ਪੋਲਾ ਕੀਤਾ ਅਤੇ ਨੱਕ ਨਾਲ ਲੀਕਾਂ ਵੀ ਕਢਵਾਇਆ। 
       ਇਸ ਤੋਂ ਬਾਅਦ ਵਿਚ ਉਸੇ ਦਿਨ ਕੁੜੀਆ ਦੀਆ ਜੰਞਾਂ ਵੀ ਮਿਥੇ ਸਮੇ ਅਨੁਸਾਰ ਆ ਗਈਆ । ਸੁੰਦਰ ਮੁੰਦਰੀ ਦਾ ਵਿਆਹ ਦੁੱਲੇ ਦੀ ਹਾਜਰੀ ਵਿਚ ਹੋਇਆ। 
    ਦੁੱਲਾ ਭੱਟੀ ਨੇ ਡੋਲੀ ਤੋਰਨ ਵੇਲੇ ਦੋਹਾਂ ਦੀ ਝੋਲੀ ਵਿਚ ਸੇਰ,ਸੇਰ ਸੱਕਰ ਪਾਈ। ਅਤੇ ਇਕ ਭਰਾ ਦਾ ਕਿਰਦਾਰ ਨਿਭਾਇਆ। ਦੁੱਲਾ ਭੱਟੀ ਮੁਸਲਮਾਨ ਸੀ ਹਾਕਮ ਵੀ ਮੁਸਲਮਾਨ ਸੀ। ਧੀਆਂ ਖੱਤਰੀ ਬਾਪ ਦੀਆਂ ਖੱਤਰੀ ਲੜਕਿਆ ਨਾਲ ਹੀ ਵਿਆਹੀਆ ਗਈਆ।  ਲੋਹੜੀ ਪੰਜਾਬ ਦਾ ਵਿਰਾਸਤੀ ਸਾਂਝਾ ਤਿਉਹਾਰ ਹੈ ਅਤੇ ਚਲਦੇ,ਲਹਿੰਦੇ ਪੰਜਾਬ ਵਿਚ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ

ਦੋਏ ਹੱਥ ਜੋੜ ਕਰੋ ਅਰਦਾਸ ✍️ ਪਰਮਿੰਦਰ ਸਿੰਘ ਬਲ

ਦੋਏ ਹੱਥ ਜੋੜ ਕਰੋ ਅਰਦਾਸ —-ਪੰਜਾਬ ਚੋਂਣਾਂ ਵਿੱਚ ਫਟਾ ਫੱਟੀ ਬਦਲਦੇ ਹਾਲਾਤਾਂ ਦੌਰਾਨ ਕਾਂਗਰਸ ਲੀਡਰਸ਼ਿਪ ਉੱਪਰ ਥੱਲੇ ਦੀ , ਦਲ ਬਦਲੂ ਸਿਆਸਤ ਦਾ ਸ਼ਿਕਾਰ ਹੋ ਕੇ ਚੰਨੀ , ਰਾਹੁਲ ਤੇ ਸੋਨੀਆਂ ਗਾਂਧੀ , ਇਸ ਪੱਖੋਂ ਬੁਖਲਾਏ ਦੇਖੇ ਜਾ ਰਹੇ ਹਨ । ਉਹ ਆਪਣੇ ਅੰਦਰਲੇ ਘਰ ਨੂੰ ਘੋਖੇ ਕੀਤੇ ਬਗੈਰ, ਪੰਜਾਬੀਅਤ ਨਾਲ ਕੀਤੇ ਧੋਖਿਆਂ ਨੂੰ ਜਨਤਕ ਕਰ ਕੇ ਸਿੱਖਾਂ ਤੇ ਪਾਏ ਕਾਂਗਰਸੀ ਦੁਖਾਂਤਾਂ ਤੇ ਕੋਈ ਭੀ ਝਾਤ ਮਾਰ ਕੇ  ਸਾਹਮਣੇ ਨਹੀਂ ਆ ਰਹੇ । ਉਲਟਾ ਇਹੀ ਦੋਸ਼ ਰਟੀ ਜਾ ਰਹੇ ਹਨ ਕਿ ਸਾਡੇ ਕਾਂਗਰਸੀ ਪਾਰਟੀ ਛੱਡ ਕੇ ਜਾ ਰਹੇ ਹਨ । ਉਨ੍ਹਾਂ ਨੇ ਪਾਰਟੀ ਛੱਡ ਕੇ ਬੀ ਜੇ ਪੀ ਅਤੇ ਕੈਪਟਨ ਦਲ ਵਿੱਚ ਗਇਆਂ ਦੀ ਇਕ ਲਿਸਟ ਭੀ ਬੜੇ ਰੋਸ ਨਾਲ ਜਨਤਕ ਕੀਤੀ ਹੈ ।ਇਹਨਾਂ ਦਾ ਰੋਣਾ , ਦਲ ਬਦਲੂ ਸਿਆਸਤ ਵਜੋਂ ਪੰਜਾਬ ਵਿੱਚ ਕੋਈ ਨਵਾਂ ਗੱਲ ਨਹੀਂ ਹੈ । ਪਰ ਅੱਜ ਦੇ ਸਮੇਂ ਦੇ ਹਾਲਾਤਾਂ ਵਿੱਚ ਪਿਛਲੇ ਦਹਾਕਿਆਂ ਵਿੱਚ ਜੋ ਬਾਦਲ ਧਿਰਾਂ ਦੇ ਨਾਲ (ਦਲ-ਖਿਚੜੀ) ਕਰਕੇ ਜੋ ਸਿੱਖਾਂ ਤੇ ਕਹਿਰ ਢਾਹੇ , ਜੂਨ 84 ਅਤੇ ਨਵੰਬਰ 84 ਇਹ ਕਾਂਗਰਸ ਦੀ ਹੀ ਦੇਣ ਹੈ। ਦਲ ਬਦਲੂ “ਢਾਂਚਾ” ਵੀ “ਅੱਧੀ ਸਦੀ “ ਵੱਧ ਤੋਂ ਚੱਲਿਆ ਆ ਰਿਹਾ ਕਾਂਗਰਸੀਆਂ ਦੀ ਹੀ ਪੈਦਾਇਸ਼ ਰਿਹਾ ਹੈ ।ਬਾਦਲ ਦਲੀਏ ਤਾਂ ਇਸੇ ਕਾਂਗਰਸੀ “ਦਲ ਬਦਲੂ” ਕਿਸਮ ਦੀ ਰਣ-ਨੀਤੀ ਵਿੱਚੋਂ ਹੀ ਜਨਮੇ ਹਨ। ਅੱਜ ਉਹਨਾਂ ਨੂੰ ਭੀ ਇਸੇ ਬੀਮਾਰੀ ਦੇ ਡੰਗ ਨੇ ਡੱਸ ਲਿਆ ਹੈ । ਦਰ ਅਸਲ ਬਾਦਲਕਿਆਂ ਨੇ ਬੇਅਦਬੀਆਂ ਦੇ ਪਾਪ ਦੀ ਵੱਡੀ ਪੰਡ ਚੁੱਕ ਕੇ ਵੀ ਢੀਠਤਾਈ ਦੀਆਂ ਹੱਦਾਂ ਪਾਰ ਕਰਦੇ ਹੋਏ , ਔਖੜ ਕਦਮਾਂ ਨਾਲ ਤੁਰਦੇ ਕਾਂਗਰਸੀਆ ਦੀ ਚਾਲੇ ਹੀ ਆਪਣੇ ਅਪਰਾਧਾਂ ਦੀ ਕੋਈ ਘੋਖ ਨਹੀਂ ਕਰ ਰਹੇ ਹਨ। ਜਿਵੇਂ ਮੈ ਲਿਖਿਆ “ਪ੍ਰਤੱਖ “ ਹੈ ਕਿ ਸੱਠਵਿਆਂ ਤੋਂ ਪਹਿਲਾਂ  ਸ੍ਰ. ਪ੍ਰਕਾਸ਼ ਸਿੰਘ ਬਾਦਲ ਕਾਂਗਰਸ ਐਮ ਐਲ ਏ ਬਤੌਰ ਪੰਜਾਬ ਅਸੈਬਲੀ ਰਾਹੀ ਜਨਮਿਆਂ , ਪਹਿਲੇ ਪੰਜ ਸਾਲ ਪੰਜਾਬ ਅਸੈਬਲੀ ਵਿੱਚ ਸਮੇਂ ਦੇ ਆਪਣੇ “ਚਾਚਾ ਨਹਿਰੂ” ਦੀ ਗੋਦ ਵਿੱਚ ਸਿਆਸੀ ਤੌਰ ਤੇ ਜੁਆਨ ਹੋਇਆ । ਅਗਲੇ ਪੰਜ ਸਾਲ ਤੋਂ ਬਾਅਦ ਉਸ ਦਾ ਉਤਾਰਾ ਅਕਾਲੀ ਦਲ ਵਿੱਚ ਪਾਇਆ ਗਿਆ । ਇਸੇ ਤਰਾਂ ਉਸੇ ਸਮੇਂ ਹੋਰ ਭੀ ਕਈ ਨੇਤੇ ਗਿਰੀ ਦੇ ਤਬਾਦਲੇ ਸਮੇਂ ਦੀ ਕਾਂਗਰਸ ਸਮੇਂ ਹੋਏ ਸਨ ।ਸ਼ਾਇਦ  ਇਸੇ ਚਿੰਤਾ ਨੂੰ ਮੁੱਖ ਰੱਖਦੇ ਉਸ  ਸਮੇਂ ਦੇ ਮਸ਼ਹੂਰ ਕਵੀ ਸ੍ਰ. ਵਿਧਾਤਾ ਸਿੰਘ ਤੀਰ ਨੇ ਦਲ ਬਦਲੂਆਂ ਬਾਰੇ ਇਕ ਲੰਬੀ ਕਵਿਤਾ ਲਿਖੀ ਸੀ— ਉਸ ਵਿੱਚੋਂ ਕੁਝ ਕੁ ਲਾਈਨਾਂ ਇਸ ਤਰਾਂ ਸਨ - “ ਗਲੀ ਦੇ ਕੁੱਤੇ ਦੀ ਅੱਖ ਸ਼ਰਮਾ ਗਈ  ,  ਟੋਲੀ ਦਲ ਬਦਲੂਆਂ ਦੀ ਜਾਂ ਆ ਗਈ “ ਜ਼ਿਹਨਾਂ ਦਾ ਪਿਛੋਕੜ ਕਹਿਰ ਭਰਿਆ ਭੀ ਹੋਵੇ , ਉਹ ਐਵੇਂ ਖਾਹ ਮਖਾਹ ਗੋਡਿਆਂ ਵਿੱਚ ਸਿਰ ਦੇ ਕੇ ਬੈਠ ਕੇ ਢੌਂਗ ਰਚਣ ਨਾਲ਼ੋਂ , ਆਪਣੇ ਕੀਤੇ ਦੇ ਲੱਛਣਾਂ ਬਾਰੇ ਸਿੱਟੇ ਖੁਦ ਹੀ ਪੈਦਾ ਕਰਨ  ਤਾਂ ਉਹਨਾਂ ਨੂੰ ਕੋਈ ਪਛਤਾਵੇ ਤੇ ਸੁਧਾਰ ਦਾ ਰਸਤਾ ਹੋ ਸਕਦਾ ਮਿਲ ਜਾਵੇ । ਕਾਂਗਰਸੀਆਂ / ਬਾਦਲਾਂ ਦੀ ਸਾਂਝੀ ਗੋਦ ਜੋ ਇਹਨਾਂ ਲਈ - ਚਾਚਾ ਨਹਿਰੂ ਤੋਂ ਇੰਦਰਾ ਤੱਕ ਨਿੱਘੀ  ਰਹੀ ਹੈ , ਉਸ ਤੋਂ ਪੈਦਾ ਹੋਏ ਸਿੱਟਿਆਂ ਦੇ ਉਤਾਰੇ ਅਤੇ ਉੱਤਰ ਪੰਜਾਬੀ ਅਤੇ ਦੇਸ਼ ਦਾ ਸ਼ਹਿਰੀ ਨਿਧੜਕ ਹੋ ਕੇ ਆਪਣੇ ਹੱਕਾਂ ਦਾ ਇਜ਼ਹਾਰ ਕਰ ਕੇ ਦੇ ਰਿਹਾ ਹੈ । ਕਾਂਗਰਸੀ/ਬਾਦਲਕਿਆਂ ਨੇ ਪੰਜਾਬੀਆ , ਖਾਸ ਕਰ ਸਿੱਖਾਂ ਅਤੇ ਕੇਂਦਰ ਦਰਮਿਆਨ ਜੋ ਦਹਾਕਿਆਂ ਤੋਂ ਜੋ ਕੰਧ ਖੜੀ ਕਰਕੇ , ਆਪਣੇ ਮੁਫ਼ਾਦ ਕਾਇਮ ਕੀਤੇ  , ਇਸ ਰਲਵੇ ਹਮਲੇ ਨਾਲ ਪੰਜਾਬ ਨੂੰ ਕੁੱਟਿਆ , ਮਾਰਿਆ , ਉਜਾੜਿਆ , ਅੱਜ ਉਸ ਸਾਰੇ ਕਾਸੇ ਦੇ ਲੇਖਾ ਚੋਖਾ ਬਰਾਬਰ ਕਰਨ ਦੇ ਹਾਲਾਤ ਪੈਦਾ ਹੋ ਰਹੇ ਹਨ । ਕਿਤਨਾ ਅਫ਼ਸੋਸ ਹੈ ਤੁਸੀਂ ਉਸ ਬੀ ਜੇ ਪੀ ਤੋਂ ਔਖੇ ਹੋ ਕੇ ਰੋ ਰਹੇ ਹੋ , ਉਹ ਵੀ ਤੁਹਾਡੇ ਉੱਪਰ ਦੱਸੇ ਆਪਣੇ ਕਾਰਨ ਹਨ । ਤੁਸੀਂ ਪੰਜਾਬ ਵਰਗੀਆਂ ਕੌਮਾਂ ਨੂੰ ਘੱਟ ਗਿਣਤੀ ਜਾਣ ਕੇ , ਦੂਜੇ ਦਰਜੇ ਦੇ ਸ਼ਹਿਰੀ ਗਰਦਾਨ ਕੇ ਜੋ ਉੱਪਰ ਦੱਸੇ ਕਾਂਢ ਵਿਤਰਾਏ , ਜੋ ਕੰਧ ਖੜੀ ਕੀਤੀ , ਉਹ ਢਹਿ ਚੁੱਕੀ ਹੈ । ਦੇਖੋ ਸ੍ਰੀ ਕਰਤਾਰ ਪੁਰ ਦਾ ਲਾਂਘਾ , ਯੂ ਪੀ ਸਰਕਾਰ ਵੱਲੋਂ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਆਗਰਾ ਅਤੇ ਲਖਨਊ ਵਿਖੇ ਮਿਊਜ਼ਿਅਮ , ਰੀਸਰਚ ਸੈਟਰ ਅਤੇ ਸਟੇਟ ਵਿੱਚ ਵਿੱਦਿਅਕ ਅਦਾਰਿਆਂ ਵਿੱਚ ਉਸੇ ਆਧਾਰ ਤੇ ਤਾਲੀਮ ਲਾਗੂ ਕਰਨਾ , ਸੰਸਾਰ ਪੱਧਰ ਤੇ ਗੁਰੂ ਨਾਨਕ “ਚੇਅਰਜ” ਯੂਨੀਵਰਸਿਟੀਆਂ ਵਿੱਚ ਸਥਾਪਿਤ ਹੋਣੀਆਂ । ਤੁਸੀਂ ਤਾਂ ਸਿਖਾਂ ਵਿਰੁਧ ਜਾਤੀ ਰੰਜਨ ਜਾਰੀ ਰੱਖੀ । ਪਰਵਾਸੀ ਸਿੱਖਾਂ ਦੀਆਂ  ਕਾਲੀਆਂ ਸੂਚੀਆਂ, ਉਹਨਾਂ ਦੀਆ ਪਿਛੇ ਜਾਇਦਾਦਾਂ ਨਾਲ ਖਿਲਵਾੜ ਕੀਤੇ । ਹੁਣ ਕਾਂਗਰਸੀਆਂ ਨੇ ਕਿਸਾਨ ਸ਼ੰਗਰਸ਼ ਸਮੇਂ ਉਹਨਾਂ ਦੇ ਹਲ ਪੰਜਾਲ਼ੀ ਤੇ ਸੁਹਾਗੇ ਤੇ ਲੱਤ ਰੱਖ ਕੇ ਕਿਸਾਨਾਂ ਦੇ ਮੋਢੇ ਦਾ ਸਹਾਰਾ ਲੈਣਾ ਸ਼ੁਰੂ ਕੀਤਾ । ਕਿਸਾਨੀ ਤੋਂ ਵੀ ਇਹਨਾਂ ਦੀ ਅਣਜਾਣ ਸਿਆਸਤ ਉਹ ਕੁਝ ਹੋਇਆ , ਜਿਵੇਂ ਇਕ ਅਣਜਾਣ ਆਦਮੀ ਪੰਜਾਲ਼ੀ ਤੇ ਸੁਹਾਗੇ ਦਰਮਿਆਨ ਦੇ ਫ਼ਾਸਲੇ ਤੋਂ ਅਣਜਾਣ ਹੋਣ ਕਰਕੇ ,ਡਿਗਦਾ ਅਤੇ ਗੋਡੇ ਛਿਲਵਾ ਬੈਠਦਾ ਹੈ । ਵੈਸੇ ਵੀ ਕਾਂਗਰਸੀ ਅਤੇ ਬਾਦਲਕੇ , ਸੁਹਾਗੇ ਦੇ ਲਫਜ਼ਾਂ ਤੋਂ ਇਸ ਲਈ ਹੀ ਪ੍ਰਭਾਵਤ ਜਾਣੇ ਗਏ ਹਨ , ਕਿ ਸਮਾਜਿਕ ਜਾਨ ਜ਼ਿੰਦਗੀ ਨੂੰ ਹੀ ਸੁਹਾਗੇ ਹੇਠ ਲਿਤਾੜਨਾ । ਕਿਸਾਨੀ  ਸ਼ੰਗਰਸ਼ ਨੂੰ ਭੀ ਸਹੀ ਤੌਰ ਤੇ ਜੋ ਰਸਤਾ ਖੁਦ ਪ੍ਰਧਾਨ ਮੰਤਰੀ ਨੇ ਹੀ ਖੁਦ ਪਹਿਲ ਕਰਕੇ ਕਿਸਾਨਾਂ ਦੇ ਹੱਕ ਵਿੱਚ ਫੈਸਲਾ ਦੇ ਦਿੱਤਾ , ਭਾਰਤ ਦੇ ਪਿਛਲੇ ਇਤਿਹਾਸ ਵਿੱਚੋ ਅਨੋਖਾ ਤੇ ਸਹੀ ਹੋ ਨਿਕਲਿਆ । ਸ਼ਾਇਦ ਇਹ “ਡੁੱਲੇ ਬੇਰਾਂ ਦਾ ਅਜੇ ਕੀ ਵਿਗੜਿਆ” ਦੀ ਗਾਥਾ ਹੀ ਕਹਿ ਲਵੋ , ਪਰ ਫੈਸਲਾ ਇਕ ਸੱਚ ਵਿਚਾਰਧਾਰਾ ਦਾ ਸਿੱਟਾ ਸੀ । ਕਾਂਗਰਸ /ਬਾਦਲਕੇ ਸਿਰਫ਼ ਇਸ ਕਿਸਾਨ ਸ਼ੰਗਰਸ਼ ਵਿੱਚ ਦੁਬਿਧਾ ਗ੍ਰਹਿਸਤ ਹੋਏ , ਬਲਦੀ ਤੇ ਤੇਲ ਹੀ ਪਾਉਂਦੇ ਰਹੇ ਹਨ । ਅੱਜ ਉਸੇ ਅੱਗ ਦੇ ਧੂੰਏਂ ਵਿੱਚੋਂ ਵਿਗੜੇ ਚਿਹਰੇ ਨੂੰ ਸੁਆਰਨ ਦੀ ਕੋਸ਼ਿਸ਼ ਕਰ ਰਹੇ ਹਨ । ਅਸੀਂ ਵੀ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਸੁਮੱਤ ਬਖ਼ਸ਼ੇ । ਸਰਬੱਤ ਦਾ ਭੱਲਾ ਮੰਗਦੇ ਹਾਂ । ਪਰੰਤੁ ਸਮਾਜ , ਜਨਤਕ ਸੇਵਾ ਲਈ ਬਹੁਤ ਕੁਝ ਦਰੁਸਤ ਅਤੇ ਸੁਧਾਰਨ ਦੀ ਲੋੜ ਹੈ । ਸਹੀ ਗੱਲਾਂ , ਸਹੀ ਫੈਸਲੇਆਂ ਨੂੰ ਠੀਕ ਸਮੇਂ ਮੁਤਾਬਕ ਸਹੀ ਕਹਿਣਾ , ਸਹੀ ਪੱਖੋਂ ਪਰਖ ਕਰਨੀ ਉਸ ਤੇ ਪਹਿਰਾ ਦੇਣਾ ਹੀ ਚੰਗੀ ਇਨਸਾਨੀਅਤ ਪਛਾਣ ਹੁੰਦੀ ਹੈ । ਅਜਿਹੇ ਹੀ ਫੈਸਲਿਆ ਨੂੰ ਬਿਨਾ ਕਿਸੇ ਭੇਦ ਭਾਵ ਨਾਲ ਕੰਬੂਲਣਾ ਚੰਗੇ ਸਮਾਜ ਦੀ ਸਿਰਜਣਾ ਦਾ ਧੁਰਾ ਹੁੰਦਾ ਹੈ । ਮੁੱਕਦੀ ਗੱਲ ਅਜੇ ਕੁਝ ਦਿਨ ਪਹਿਲਾਂ ਹੀ ਭਾਰਤ ਸਰਕਾਰ ਵੱਲੋਂ ਪ੍ਰਧਾਨ
ਮੰਤਰੀ ਸ੍ਰੀ ਨਰਿੰਦਰ ਮੋਦੀ ਨੇ “ਬਾਲ ਦਿਵਸ” ਦਾ ਦਿਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਇਸ ਦਿਹਾੜੇ ਨੂੰ “ਸਾਹਿਬਜ਼ਾਦਿਆਂ “ ਦੀ ਯਾਦ ਵਿੱਚ  “ਬਾਲ ਦਿਵਸ “ ਮਨਾਉਣ ਦਾ ਐਲਾਨ ਕੀਤਾ ਹੈ । ਅਸੀਂ ਇਸ ਸ਼ਰਧਾ ਨੂੰ ਸਿੱਖ ਇਤਿਹਾਸ ਦੇ ਵਿਰਸੇ ਦੀਆਂ ਕੁਰਬਾਨੀਆਂ ਦੇ ਮਾਣ ਅਤੇ ਸਤਿਕਾਰ ਵਜੋਂ ਭਾਰਤ ਦੇ ਪ੍ਰਧਾਨ ਮੰਤਰੀ ਜੀ ਦਾ ਦਿਲੋਂ ਸਤਿਕਾਰ ਕਰਦੇ ਹਾਂ । ਉਹਨਾਂ ਦੀ ਸਿੱਖ ਕੁਰਬਾਨੀਆਂ ਨੂੰ ਸ਼ਰਧਾ ਨਾਲ ਸਵੀਕਾਰ ਕਰਨਾ , ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ , ਕਿ ਵਾਹਿਗੁਰੂ ਉਹਨਾਂ ਨੂੰ ਤੰਦਰੁਸਤੀ ਤੇ ਚੜਦੀ ਕਲਾ ਬਖ਼ਸ਼ੇ ।          
ਪਰਮਿੰਦਰ ਸਿੱਘ ਬਲ , ਪ੍ਰਧਾਨ ਸਿਖ ਫੈਡਰੇਸ਼ਨ ਯੂ ਕੇ
Email:psbal46@gmail.com    Mobil:07771 608363   Twitter  @Parmind91032232

ਖਤਰਨਾਕ ਘਾਤਕ ਹੈ ਅਪਣੇ ਪੰਜਾਬ ਲਈ ਪੰਜਾਬ ਕਾਂਗਰਸ ਪਾਰਟੀ ਦੇ ਲੀਡਰਾਂ ਦੀ ਆਪਸੀ ਖਿਚੋਤਾਣ ✍️ ਰਮੇਸ਼ ਕੁਮਾਰ ਭਟਾਰਾ

ਖਤਰਨਾਕ ਘਾਤਕ ਹੈ ਅਪਣੇ ਪੰਜਾਬ ਲਈ ਪੰਜਾਬ ਕਾਂਗਰਸ ਪਾਰਟੀ ਦੇ ਲੀਡਰਾਂ ਦੀ ਆਪਸੀ ਖਿਚੋਤਾਣ ਟੇਲੀਵਿਜਨ ਦੇ ਵੱਖ ਵੱਖ ਚੈਨਲਾਂ ਤੇ ਕੱਲ ਰਾਤ ਨਵਜੋਤ ਸਿੰਘ ਸਿੱਧੂ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੀ ਪ੍ਰੈਸ ਕਾਨਫਰੰਸ ਅਤੇ ਇੱਕ ਕਾਰ ਵਿੱਚ ਸਫ਼ਰ ਕਰਦੇ ਆਂ ਦੀ ਇੰਟਰਵਿਊ ਅਤੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਵਲੋਂ ਖੇਤਾਂ ਵਿੱਚ ਸੈਰ ਸਪਾਟਾ ਕਰਦਿਆਂ ਤੇ ਰੋਟੀ ਟੁੱਕ ਖਾਂਦਿਆਂ ਦੀ ਇੰਟਰਵਿਊ ਨੂੰ ਮੈਂ ਦੇਖਿਆ ਅਤੇ ਸੰਜੀਦਗੀ ਨਾਲ  ਸੁਣਿਆ ਹੈ, ਆਉਣ ਵਾਲੇ ਇਲੈਕਸ਼ਨਾਂ ਵਿੱਚ ਦੋਨੋਂ ਪੰਜਾਬ ਦੇ ਮੁੱਖ ਮੰਤਰੀ ਦੇ ਦਾਵੇਦਾਰ ਹਨ, ਇਹ ਚੰਗੀ ਗੱਲ ਹੈ, ਲੇਕਿਨ, ਕਾਂਗਰਸ ਪਾਰਟੀ ਦੀ ਹਾਈਕਮਾਂਡ ਪੰਜਾਬ ਵਿੱਚ ਕਿਸੇ ਹੋਰ ਕਾਂਗਰਸੀ ਵਰਕਰ ਆਗੂ ਨੇਤਾ ਨੂੰ ਵੀ ਪੰਜਾਬ ਦਾ ਮੁੱਖ ਮੰਤਰੀ ਬਨਾ ਸਕਦੀ ਹੈ, ਚਾਹੇ ਇਹ ਸਾਰਾ ਅਧਿਕਾਰ ਸਿਰਫ ਪੰਜਾਬ ਕਾਂਗਰਸ ਪਾਰਟੀ ਦੀ ਵਿਧਾਨ ਸਭਾ ਲਈ ਚੁਣੇ ਹੋਏ ਐਮ ਐਲ ਏ ਨੁਮਾਇੰਦਿਆਂ ਵਲੋਂ ਕਿਤਾ ਜਾਂਦਾ ਹੈ, ਫਿਰ ਵੀ ਕਾਂਗਰਸ ਪਾਰਟੀ ਦੀ ਹਾਈਕਮਾਂਡ ਦਾ ਫੈਸਲਾ ਹੀ ਮਨਿਆਂ ਜਾਂਦਾ ਹੈ, ਲੇਕਿਨ, ਮੇਰੇ ਪ੍ਰਦੇਸ਼ ਪੰਜਾਬ ਅਤੇ ਭਾਰਤ ਦੇਸ਼ ਵਾਸੀਓ ਇਸ ਵਕ਼ਤ ਕਾਂਗਰਸ ਪਾਰਟੀ ਦਾ ਤਾਨਾਬਾਨਾ ਸਾਰਾ ਬਹੁਤ ਹੀ ਜ਼ਿਆਦਾ ਖ਼ਰਾਬ ਹੋ ਗਿਆ ਹੈ, ਕਿ, ਇਸ ਦੀ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਹੈ?  ਰੇਵੜਿਯਾਂ ਵੀ ਅਪਣੇ ਖ਼ਾਸ ਬੰਦਿਆਂ ਨੂੰ ਵੰਡਿਆ ਜਾ ਰਹੀਆਂ ਹਨ, ਪੁਰਾਣੇ ਟਕਸਾਲੀ ਵਫ਼ਾਦਾਰ ਕਾਂਗਰਸੀਆਂ ਨੂੰ ਕੋਈ ਯਾਦ ਨਹੀਂ ਕਰ ਰਿਹਾ ਹੈ, ਸਾਰਿਆਂ ਨਾਲੋਂ ਮਹੱਤਵਪੂਰਨ ਗੱਲ ਇਹ ਹੈ ਕੀ, ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਅਤੇ ਕਾਂਗਰਸ ਪਾਰਟੀ ਦੇ ਲੀਡਰਾਂ ਪ੍ਰਧਾਨ ਨਵਜੋਤ ਸਿੰਘ ਸਿੱਧੂ  ਦੀ ਇਸ ਖਿਚੋਤਾਣ ਦਾ ਫਾਇਦਾ ਉਠਾ ਰਹੀਆਂ ਪੰਜਾਬ ਦੀਆਂ ਦੁਸਰੀਆਂ ਰਾਜਨੀਤੀਕ ਪਾਰਟੀਆਂ ਵਿੱਚੋਂ ਇੱਕ  ਮਹੱਤਵ ਪੂਰਨ ਰਾਜਨੀਤੀਕ ਪਾਰਟੀ ਹੈ, ਜੋ, ਕਦੇ ਮਰਿਆਦਾ ਦਾ ਪਾਲਣ ਕਰਦੀ ਹੋਈ ਅਤੇ ਦੁਸਰੀਆਂ ਰਾਜਨੀਤੀਕ ਪਾਰਟੀਆਂ ਨੂੰ ਮਰਿਆਦਾ ਦਾ ਪਾਠ ਪੜਾਉਣ ਵਾਲੀ ਹੁਣ, ਇਹ ਪੰਜਾਬ ਦੀ ਰਾਜਨੀਤੀਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ, ਜਿਸਨੇ ਮਰਿਆਦਾ ਨੂੰ ਅਲਵਿਦਾ ਕਹਿੰਦੀਆਂ ਹੋਈਆਂ, ਸ਼ਰੌਮਣੀ ਅਕਾਲੀ ਦਲ ਵਲੋਂ ਅੱਜ ਤੱਕ ਦੇ ਇਤਿਹਾਸ ਵਿੱਚ ਪਹਿਲੀ ਵਾਰ ਸ਼੍ਰੀ ਹਰਿਮੰਦਰ ਸਾਹਿਬ ਦੇ ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਸ਼ਰੌਮਣੀ ਅਕਾਲੀ ਦਲ ਦੀ ਸਿਆਸੀ ਮੀਟਿੰਗ ਕਰਵਾਈ ਗਈ, ਸ਼ਰੌਮਣੀ ਅਕਾਲੀ ਦਲ ਦੀ ਇਸ ਸਿਆਸੀ ਮੀਟਿੰਗ ਨੂੰ ਸ਼ਰਬਤ ਦੇ ਭਲੇ ਲਈ ਉੱਚੀ ਪਦਵੀ ਤੇ ਬੈਠੇ ਸਤਿਕਾਰਯੋਗ ਜੱਥੇਦਾਰ ਸਾਹਿਬ ਨੇ ਵੀ ਸਬੋਧਨ ਕੀਤਾ ਹੈ,,,,  ਪੰਜਾਬ ਦੇ ਗ੍ਰਿਹ ਮੰਤਰੀ ਸੁਖਵਿੰਦਰ ਸਿੰਘ ਰੰਧਾਵਾ ਵਲੋਂ  ਐਸਜੀਪੀਸੀ ਦੇ ਪ੍ਰਧਾਨ ਜੀ ਨੂੰ ਇੱਕ ਚਿੱਠੀ ਲਿਖ ਕੇ ਇਸ ਦਾ ਇਤਰਾਜ਼ ਕੀਤਾ ਗਿਆ ਹੈ, ਪੰਜਾਬ ਦੇ ਗ੍ਰਿਹ ਮੰਤਰੀ ਦੀ ਇਸ ਚਿੱਠੀ ਦੇ ਜਵਾਬ ਵਿੱਚ ਐਸਜੀਪੀਸੀ ਦੇ ਪ੍ਰਧਾਨ ਜੱਥੇਦਾਰ ਵਲੋਂ ਗ੍ਰਿਹ ਮੰਤਰੀ ਪੰਜਾਬ ਨੂੰ ਇਹ ਕਿਹਾ ਗਿਆ ਹੈ, ਕਿ, ਇਹ ਸਾਡਾ ਧਾਰਮਿਕ ਮਾਮਲਾ ਹੈ, ਇਸ ਵਿੱਚ ਦਖ਼ਲ ਅੰਦਾਜ਼ੀ ਨਾ ਕਿੱਤੀ ਜਾਵੇ, ਲੇਕਿਨ, ਇਹ ਕਿਨੀ ਮਾੜੀ ਗੱਲ ਹੈ, ਕਿਉਂਕਿ, ਮੀਟਿੰਗਾਂ ਕਰਨ ਲਈ ਏਥੇ ਹੋਰ ਬਹੁਤ ਖੁਲੇ ਹਾਲ ਹਨ, ਜਿੱਥੇ ਪਹਿਲਾਂ ਵੀ ਮੀਟਿੰਗਾਂ ਹੁੰਦੀਆਂ ਆ ਰਹਿਆ ਹਨ, ਫਿਰ ਇਸ ਪਾਕ ਪਵਿੱਤਰ ਸਥਾਨ ਰੱਬ ਜੀ ਦੇ ਘਰ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਹੀ, ਇਹ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਵਲੋਂ ਕਿਉਂ ਕਰਵਾਈ ਗਈ ਹੈ, ਜਦਕਿ, ਸ਼੍ਰੀ ਹਰਿਮੰਦਰ ਸਾਹਿਬ ਵਿੱਚ ਤਾਂ ਹਰ ਧਰਮ ਮਜ੍ਹਬ ਹਰ ਵਰਗ ਹਰ ਰਾਜਨੀਤਕ ਪਾਰਟੀਆਂ ਵਲੋਂ ਅਤੇ ਸਾਰੇ ਸੰਸਾਰ ਵਲੋਂ ਮੱਥਾਂ ਟੇਕਿਆ ਜਾਂਦਾ ਹੈ, ਸਜਦਾ ਕੀਤਾ ਜਾਂਦਾ ਹੈ, ਆਪਣੀਆਂ ਮੁਰਾਦਾਂ ਨੂੰ ਪੁਰੀਆਂ ਕਰਵਾਉਣ ਲਈ ਅਰਦਾਸਾਂ ਕੀਤੀਆਂ ਜਾਂਦੀਆਂ ਹਨ ਅਤੇ ਸ਼ਰਬਤ ਦੇ ਭਲੇ ਲਈ ਅਰਦਾਸਾਂ ਕੀਤੀਆਂ ਜਾਂਦੀਆਂ ਹਨ, ਪਹਿਲਾਂ ਪੰਜਾਬ ਸੁਬਾ ਦੀ ਮੰਗ, ਫਿਰ, ਸ਼੍ਰੀ ਅੰਨਦਪੁਰ ਸਾਹਿਬ ਦਾ ਮਤਾ ਮਨਵਾਉਣ ਲਈ, ਅਕਾਲੀ ਦਲ ਦੇ ਆਗੂਆਂ ਵਲੋਂ  ਭਾਰਤ ਦਾ ਸੰਵਿਧਾਨ ਨੂੰ ਫਾੜੀਆਂ ਗਿਆ, ਫਿਰ ਆਪੇ ਹੀ ਅਕਾਲੀ ਦਲ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਵਲੋਂ ਪੰਜਾਬ ਦੇ ਮੁੱਖ ਮੰਤਰੀ ਹੁੰਦਿਆਂ ਹੋਇਆਂ ਹਰਿਆਣਾ ਦੇ ਉਸ ਵਕ਼ਤ ਦੇ ਮੁੱਖ ਮੰਤਰੀ ਚੌਧਰੀ ਦੇਵੀ ਲਾਲ ਜੀ ਨਾਲ ਪੰਜਾਬ ਦੇ ਪਾਣੀਆਂ ਦਾ ਸਮਝੋਤਾ ਕਿੱਤਾ ਗਿਆ, ਜਿਸ ਪਾਣੀਆਂ ਦੇ ਸਮਝੋਤੇ ਤਹਿਤ  ਐਸਵਾਈਐਲ ਨਹਿਰ ਬਨਾਈ ਗਈ, ਫਿਰ ਉਸੀ ਐਸਵਾਈਐਲ ਨਹਿਰ ਨੂੰ ਬੰਦ ਕਰਨ ਲਈ ਕਪੂਰੀ ਮੋਰਚਾ ਲਾਇਆ ਗਿਆ, ਜਿਸ ਮੋਰਚੇ ਕਾਰਨ ਪੰਜਾਬ ਵਿੱਚ ਅਤਿਵਾਦ ਆਈਆਂ, 1980 ਤੋਂ 1995 ਤੱਕ ਪੰਜਾਬ ਨੇ 15 ਸਾਲ ਸੰਤਾਪ ਨਰਕ ਭੋਗਿਆ ਹੈ, ਪੰਜਾਬ ਦੀ ਜਵਾਨੀ ਮਾਰੀ ਗਈ, ਪੰਜਾਬ ਦੀ ਅਰਥ ਵਿਵਸਥਾ ਤਹਿਸਨਹਿਸ ਹੋ ਗਈ, ਪੰਜਾਬ ਵਿੱਚ 3600/ਹਜ਼ਾਰ ਹਿੰਦੁਆਂ ਨੂੰ ਘਰਾਂ ਵਿੱਚੋਂ, ਬੱਸਾਂ, ਰੇਲ ਗੱਡੀਆਂ ਵਿੱਚੋਂ ਕੱਢ ਕੱਢ ਕੇ, ਸਕੂਲਾਂ, ਦੁਕਾਨਾਂ, ਪਾਰਕ ਬਾਗਾਂ ਵਿੱਚ ਸੈਰ ਸਪਾਟਾ ਕਰਦਿਆਂ, ਅਖ਼ਵਾਰ ਬੇਚਣ ਵਾਲੀਆਂ ਹਾਕਰਾਂ, ਸਬਜ਼ੀ ਭਾਜੀ ਵੇਚਣ ਵਾਲਿਆਂ ਰੇਹੜੀ ਠੈਲਾ ਲਗਾਉਣ ਵਾਲਿਆਂ, ਦੁੱਧ ਨੂੰ ਵੇਚਣ ਵਾਲੇ ਦੋਜੀਆਂ,  ਨੂੰ ਚੁੰਨ ਚੁੰਨ ਕੇ ਬੇ ਰੇਹਿਮੀ ਨਾਲ਼ ਕਤਲੇਆਮ ਕਿੱਤਾ ਗਿਆ ਸੀ, ਜਿਸ ਦਾ ਸੰਤਾਪ ਪੰਜਾਬ ਅੱਜ ਵੀ ਭੋਗ ਰਿਹਾ ਹੈ, ਮੈਂ ਪੁੱਛਦਾ ਹਾਂ, ਕਿ, ਇਸ ਵੱਲ ਧਿਆਨ ਹੈ ਕਿਸੀ ਰਾਜਨੀਤਕ ਪਾਰਟੀ ਦੇ ਸਿਆਸੀ ਲੀਡਰਾਂ ਦਾ ? ਮੇਰੇ ਵਤਨ ਦੇ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਸਾਡੇ ਪੰਜਾਬੀ ਲੀਡਰੋ ਜ਼ਰਾ  ਸੰਭਲੋ ਨਫ਼ਰਤ ਦੀ ਰਾਜਨੀਤੀ ਨੂੰ ਛੱਡੋ,  ਦੇਸ਼ ਦੇ ਪ੍ਰਥਮ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ ਦਿੱਤਾ ਹੋਇਆ ਪੰਚਸ਼ੀਲ ਸਿਧਾਂਤਾਂ ਵਿੱਚੋਂ ਇੱਕ ਸਿਧਾਂਤ ਜਿਉਂ ਅਤੇ ਜਿਊਣ ਦਿਓ ਦੇ ਸਿਧਾਂਤ ਤੇ ਅਮਲ ਕਰੋ, ਰਾਜਭਾਗ ਕਰਨ ਵਾਲ਼ੀ ਕੁਰਸੀ ਨੂੰ ਹਾਸਲ ਕਰਨ ਲਈ ਖੇਡਾਂ ਖੇਡੋ ਜ਼ਰੂਰ ਖੇਡੋ, ਲੇਕਿਨ, ਰੱਬ ਦਾ ਵਾਸਤਾ ਹੈ, ਤੁਹਾਨੂੰ ਪੰਜਾਬ ਦੀਆਂ ਸਾਰਿਆਂ ਰਾਜਨੀਤਕ ਪਾਰਟੀਆਂ ਨੂੰ, ਕਿ, ਮੁੜਕੇ ਦੁਵਾਰਾ ਪੰਜਾਬ ਨੂੰ ਅੱਗ ਨਾ ਲੱਗਣ ਦਿਉਂ,  ਮੈਂ ਹਾਂ ਸਾਰੀ ਕਾਇਨਾਤ ਦਾ ਸ਼ੁਭਚਿੰਤਕ ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਜੱਥੇਬੰਦ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ 9815318924

ਸੱਚ ਜਾਣਿਓ ਹਰ ਇੱਕ ਰਿਸ਼ਤਾ ਸਮਾਂ ਅਤੇ ਧਿਆਨ ਮੰਗਦਾ ਹੈ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਦੋਸਤੋਂ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ।ਸਮਾਜ ਵਿੱਚ ਰਹਿੰਦੇ ਉਹ ਅਨੇਕਾਂ ਰਿਸ਼ਤਿਆਂ ਵਿੱਚ ਵਿਚਰਦਾ ਹੈ ।ਹਰ ਇੱਕ ਰਿਸ਼ਤੇ ਦੀ ਅਲੱਗ ਅਲੱਗ ਅਹਿਮੀਅਤ ਹੁੰਦੀ ਹੈ।ਜੇਕਰ ਇੰਨਾਂ ਵੱਲ ਸਮਾਂ ਤੇ ਧਿਆਨ ਨਾ ਦਿੱਤਾ ਜਾਵੇ ਤਾ ਇਹ ਬਿਖਰਨੇ ਸ਼ੁਰੂ ਹੋ ਜਾਂਦੇ ਹਨ।ਹਰ ਇੱਕ ਰਿਸ਼ਤਾ ਸਮਾਂ ਤੇ ਧਿਆਨ ਮੰਗਦਾ ਹੈ।ਜਿਸ ਇਨਸਾਨ ਕੋਲ ਇਹ ਦੋਨੋਂ ਚੀਜ਼ਾਂ ਨਹੀਂ ਹਨ ਜਾਂ ਫਿਰ ਇਹ ਦੋਨੋਂ ਚੀਜ਼ਾਂ ਇਨਸਾਨ ਆਪਣੇ ਰਿਸ਼ਤਿਆਂ ਨੂੰ ਨਹੀਂ ਦੇ ਪਾ ਰਿਹਾ ਤਾਂ ਸਮਝੋ ਉਹ ਕਿਤੇ ਨਾ ਕਿਤੇ ਆਪਣੇਪਨ ਪਿਆਰ ਦੀ ਨਿੱਘ ਤੋਂ ਦੂਰ ਜਾ ਰਿਹਾ ਹੈ ।ਅੱਜ ਦੀ ਦੁਨੀਆਂ ਆਧੁਨਿਕ ਸਹੂਲਤਾਂ ਦੀ ਬਣ ਗਈ ਹੈ ।ਜਿਵੇਂ ਕਿ ਮੋਬਾਇਲ,ਗੇਮਾਂ,ਹੋਰ ਆਧੁਨਿਕ ਸਹੂਲਤਾਂ ਨੇ ਆਧੁਨਿਕ ਮਨੁੱਖ ਨੂੰ ਇੰਨਾਂ ਕੁ ਵਿਅਸਤ ਕਰ ਦਿੱਤਾ ਹੈ ਕਿ ਉਸ ਕੋਲ ਆਪਣਿਆਂ ਲਈ ਸਮਾਂ ਨਹੀਂ ਹੈ।ਵੈਸੇ ਵੀ ਅੱਜ ਦਾ ਮਨੁੱਖ ਆਪਣੀਆਂ ਸੁੱਖ ਸਹੂਲਤਾਂ ਲਈ ਏਨਾ ਸੁਆਰਥੀ ਹੋ ਚੁੱਕਾ ਹੈ ਕਿ ਉਸ ਕੋਲ ਆਪਣਿਆਂ ਲਈ ਸਮਾਂ ਹੋਣਾ ਦੂਰ ਦੀ ਗੱਲ ਹੈ ਉਹ ਧਿਆਨ ਵੀ ਨਹੀ ਦੇ ਪਾਉਂਦਾ ।ਉਹ ਹਰ ਰੋਜ ਦੀ ਭੱਜ ਦੌੜ ਵਿੱਚ ਆਪਣੇ ਰਿਸ਼ਤੇਦਾਰਾਂ ਵੱਲ ਬੇ ਧਿਆਨਾ ਹੋ ਜਾਂਦਾ ਹੈ ।ਮਾ-ਬਾਪ ਭੈਣ-ਭਰਾ ਪਤੀ-ਪਤਨੀ ,ਦਾਦਾ-ਦਾਦੀ ,ਧੀ-ਪੁੱਤਰ ਅਜਿਹੇ ਰਿਸ਼ਤੇ ਹਨ ਜੋ ਇੱਜ਼ਤ ਤੇ ਪਿਆਰ ਨਾਲ ਹੀ ਵੱਧਦੇ ਫੁਲਦੇ ਹਨ।ਇਹ ਰਿਸ਼ਤੇ ਸਮਾਂ ਤੇ ਧਿਆਨ ਮੰਗਦੇ ਹਨ।ਜਦੋਂ ਮਨੁੱਖ ਇੰਨਾਂ ਵੱਲ ਸਮਾਂ ਤੇ ਧਿਆਨ ਦੇਣੋ ਹੱਟ ਜਾਂਦਾ ਹੈ ਤਾਂ ਇਹ ਰਿਸ਼ਤੇ ਬਿਖਰਨੇ ਸ਼ੁਰੂ ਹੋ ਜਾਂਦੇ ਹਨ ।ਇਹਨਾਂ ਵਿੱਚਲੀ ਆਪਸੀ ਪਿਆਰ ਦੀ ਨਿੱਘ ਖ਼ਤਮ ਹੋ ਜਾਂਦੀ ਹੈ।ਮਨੁੱਖ ਆਪਣਿਆ ਤੋਂ ਦੂਰ ਹੋ ਜਾਂਦਾ ਹੈ।ਰਿਸ਼ਤਿਆਂ ਦੀ ਮਜ਼ਬੂਤ ਨੀਂਹ ਲਈ ਸਮਾਂ ਬਹੁਤ ਜ਼ਰੂਰੀ ਹੈ।ਮਾ-ਬਾਪ ਆਪਣੇ ਬੱਚਿਆ ਲਈ ਸਭ ਤੋਂ ਵੱਧ ਸਮਾਂ ਦਿੰਦੇ ਹਨ।ਤੇ ਬੁਢਾਪੇ ਵਿੱਚ ਆਸ ਕਰਦੇ ਹਨ ਉਹ ਬੱਚੇ ਉਹਨਾਂ ਨੂੰ ਸਮਾਂ ਦੇਣ ਤੇ ਧਿਆਨ ਵੀ।ਬੱਚਿਆ ਦਾ ਵੀ ਫਰਜ ਬਣਦਾ ਹੈ ਕਿ ਉਹ ਆਪਣੇ ਮਾਪਿਆਂ ਨਾਲ ਵੱਧ ਤੋ ਵੱਧ ਸਮਾਂ ਬਿਤਾਉਣ।ਪਤੀ-ਪਤਨੀ ਦਾ ਰਿਸ਼ਤਾ ਵੀ ਇੱਕ ਅਟੁੱਟ ਰਿਸ਼ਤਾ ਹੁੰਦਾ ਹੈ।ਜੇਕਰ ਪਤੀ -ਪਤਨੀ ਦੋਨੋ ਇੱਕ ਦੂਜੇ ਲਈ ਸਮਾਂ ਦਿੰਦੇ ਹਨ ਤਾ ਇਹ ਰਿਸ਼ਤਾ ਬਹੁਤ ਚੰਗੀ ਤਰਾਂ ਹੋ ਨਿਬੜਦਾ ਹੈ।ਭੈਣ ਭਰਾ ,ਧੀ-ਪੁੱਤਰ ਇਹ ਰਿਸ਼ਤੇ ਤਾ ਹੀ ਮਜ਼ਬੂਤ ਬਣਨਗੇ ਜੇਕਰ ਇਹਨਾਂ ਰਿਸ਼ਤਿਆਂ ਨੂੰ ਸਮਾਂ ਦਿੱਤਾ ਜਾਵੇ।ਮੈ ਬਹੁਤ ਰਿਸ਼ਤੇ ਆਪਣਿਆਂ ਦੇ ਪਿਆਰ ਦੀ ਘਾਟ ਕਾਰਨ ਸਮੇ ਦੀ ਘਾਟ ਕਾਰਨ ਟੁੱਟਦੇ ਦੇਖੇ ਹਨ।ਜੋ ਕਦੇ ਵੀ ਨਹੀ ਜੁੜਦੇ ।ਆਪਣਿਆਂ ਲਈ ਸਮਾਂ ਧਿਆਨ ਨਾ ਦੇਣਾ ਮਨੁੱਖ ਨੂੰ ਇਕੱਲਾ ਕਰ ਦਿੰਦਾ ਹੈ।ਆਓ ਸਾਰੇ ਆਪਣਿਆਂ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਲਈ ਸਮਾਂ ਤੇ ਧਿਆਨ ਦੇਈਏ ਤਾ ਜੋ ਟੁੱਟਦੇ ਰਿਸ਼ਤਿਆਂ ਨੂੰ ਬਚਾਇਆ ਜਾ ਸਕੇ।

-ਗਗਨਦੀਪ ਕੌਰ ਧਾਲੀਵਾਲ ।
9988933161

ਰਹਿੰਦੀ ਦੁਨੀਆਂ ਤੱਕ ਇਸ ਦਸਤਾਰ ਦੀ ਯਾਦ ਕਾਇਮ ਰਹੇਗੀ ✍️ ਹਰਨਰਾਇਣ ਸਿੰਘ ਮੱਲੇਆਣਾ

ਦਮਦਮੀ ਟਕਸਾਲ ਦੇ ਤੇਰਵੇਂ ਮੁਖੀ ਸੰਤ ਬਾਬਾ ਕਰਤਾਰ ਸਿੰਘ ਜੀ ਇੱਕ ਵਾਰ ਬਟਾਲੇ ਦੇ ਲਾਗੇ ਪਿੰਡ ਵਿੱਚ ਪ੍ਰਚਾਰ ਲਈ ਗਏ ਤਾਂ ਕਿਸੇ ਪ੍ਰੇਮ ਵਾਲੀ ਸੰਗਤ ਨੇ ਸੰਤਾਂ ਨੂੰ ਓਹਨਾ ਦੇ ਘਰ ਪ੍ਰਸ਼ਾਦਾ ਛਕਣ ਲਈ ਬੇਨਤੀ ਕੀਤੀ। ਸੰਤ ਜੀ ਆਪਣੇ ਸਿੰਘਾਂ ਨਾਲ ਓਹਨਾ ਘਰ ਪ੍ਰਸ਼ਾਦਾ ਛਕਣ ਲਈ ਗਏ। ਪ੍ਰਸ਼ਾਦਾ ਛਕਾਉਣ ਤੋਂ ਬਾਅਦ ਸੰਗਤ ਨੇ ਸੰਤ ਜੀ ਨੂੰ ਨੀਲੇ ਰੰਗ ਦੀ ਦਸਤਾਰ ਭੇਂਟ ਕੀਤੀ। ਸੰਤ ਜੀ ਦੇ ਦਸਤਾਰ ਫੜ੍ਹ ਲਈ ਤੇ ਆਪਣੇ ਨਾਲ ਆਏ ਸਾਰੇ ਸਿੰਘਾਂ ਵੱਲ ਨਜ਼ਰ ਮਾਰੀ। ਸਾਰੇ ਸਿੰਘਾਂ ਵਿਚੋਂ ਬਾਬਾ ਜਰਨੈਲ ਸਿੰਘ ਜੀ ਦੀ ਦਸਤਾਰ ਦਾ ਰੰਗ ਥੋੜਾ ਉਤਰਿਆ ਹੋਇਆ ਵੇਖ ਕੇ ਸੰਤਾਂ ਨੇ ਓਹ ਦਸਤਾਰ ਬਾਬਾ ਜਰਨੈਲ ਸਿੰਘ ਜੀ ਨੂੰ ਦੇ ਦਿੱਤੀ। ਪ੍ਰੇਮੀ ਪਰਿਵਾਰ ਚਾਹੁੰਦਾ ਸੀ ਕਿ ਇਹ ਦਸਤਾਰ ਸੰਤ ਆਪਣੇ ਸਿਰ ਤੇ ਸਜਾਉਣ ਇਸ ਲਈ ਇਹ ਵੇਖ ਕੇ ਪਰਿਵਾਰ ਨੂੰ ਥੋੜਾ ਠੀਕ ਨਾ ਲੱਗਾ। ਸੰਤਾਂ ਨੇ ਸੰਗਤ ਦੇ ਚਿਹਰੇ ਤੋਂ ਇਹ ਭਾਂਪ ਲਿਆ ਅਤੇ ਪਰਿਵਾਰ ਨੂੰ ਕਹਿਣ ਲੱਗੇ ਕਿ ਇਸ ਦਸਤਾਰ ਦੀ ਯਾਦ ਰਹਿੰਦੀ ਦੁਨੀਆਂ ਤੱਕ ਰਹੇਗੀ। ਸੰਤਾਂ ਦੀ ਇਹ ਗੱਲ ਇੱਕ ਰਮਜ਼ ਦੀ ਤਰਾਂ ਸੀ ਜੋ ਪਰਿਵਾਰ ਨੂੰ ਓਸ ਵੇਲੇ ਸਮਝ ਨਾ ਲੱਗੀ ਪਰ ਉਦੋਂ ਸਮਝ ਆਈ ਜਦੋਂ ਸੰਤ ਕਰਤਾਰ ਸਿੰਘ ਜੀ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਦਮਦਮੀ ਟਕਸਾਲ ਦਾ ਮੁਖੀ ਬਣਾਇਆ। ਸੰਤ ਜਰਨੈਲ ਸਿੰਘ ਜੀ ਨੇ ਆਪਣੀ ਸਾਰੀ ਜ਼ਿੰਦਗੀ ਪੰਥ ਦੀ ਸੇਵਾ ਕੀਤੀ ਅਤੇ ਆਪਣਾ ਇੱਕ ਇੱਕ ਸਾਹ ਪੰਥ ਦੀ ਸੇਵਾ ਵਿੱਚ ਲਗਾ ਦਿੱਤਾ ਅਤੇ ਪੰਥ ਦੀ ਸੇਵਾ ਲਈ ਸ਼ਹੀਦ ਹੋ ਗਏ। ਇੱਕ ਐਸੀ ਕੁਰਬਾਨੀ ਕੀਤੀ ਕਿ ਰਹਿੰਦੀ ਦੁਨੀਆਂ ਤੱਕ ਇਹ ਕੁਰਬਾਨੀ ਯਾਦ ਰਹੇਗੀ।

-ਹਰਨਰਾਇਣ ਸਿੰਘ ਮੱਲੇਆਣਾ

ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਅੱਜ ਉਨ੍ਹਾਂ ਦੀ ਸ਼ਹਾਦਤ ਉੱਪਰ ਯਾਦ ਕਰਦਿਆਂ ਕੁਝ ਵਿਚਾਰ ✍️.  ਅਮਨਜੀਤ ਸਿੰਘ ਖਹਿਰਾ 

01 ਜਨਵਰੀ 1993 ਨੂੰ ਪੰਜਾਬ ਵਿੱਚ ਹੋ ਰਹੇ ਮਨੁੱਖੀ ਜ਼ਿੰਦਗੀਆਂ ਦੇ ਘਾਣ ਦੀ ਇਕ ਮੂੰਹ ਬੋਲਦੀ ਮਿਸਾਲ ਸਿੱਖ ਕੌਮ ਦੀ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸ਼ਹੀਦ ਗੁਰਦੇਵ ਸਿੰਘ ਕਾਉਂਕੇ ਦੀ ਸ਼ਹਾਦਤ ਅੱਖਾਂ ਬੰਦ ਹੋਣ ਤੇ ਵੀ ਦਿਮਾਗ ਅਤੇ ਲਹੂ ਦੇ ਕਿਣਕੇ ਕਿਣਕੇ ਵਿੱਚ ਵਿਚਰਦੀ ਹੈ  । ਅੱਜ ਫੇਰ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਯਾਦ ਕਰਦਿਆਂ ਕੁਝ ਸਵਾਲ ਮਨ ਵਿੱਚ ਆਉਂਦੇ ਹਨ  । ਇਕ ਸਵਾਲ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਹਾਂ  ਤੁਸੀਂ ਜ਼ਰੂਰ ਇਸ ਨੂੰ ਵਿਚਾਰਨਾ ਕੀ ਇਹ ਸਾਡੇ ਬਜ਼ੁਰਗਾਂ ਦੀਆਂ ਸ਼ਹਾਦਤਾਂ ਇੱਕ ਸਿਧਾਂਤ ਅਤੇ ਇਕ ਜੋ ਸਿੱਖ ਕੌਮ ਦੀ ਲੜਾਈ ਸੀ ਉਸ ਲਈ ਹੋਈਆਂ ਅਤੇ ਤੁਹਾਨੂੰ ਨਹੀਂ ਲੱਗਦਾ ਕਿ ਅਸੀਂ ਉਨ੍ਹਾਂ ਸ਼ਹਾਦਤਾਂ ਨੂੰ ਆਪਣੇ ਅੰਦਰ ਤੋਂ ਵਿਸਾਰ ਚੁੱਕੇ ਹਾਂ ? ਜਿਸ ਲਈ ਉਨ੍ਹਾਂ ਬਜ਼ੁਰਗਾਂ ਨੇ ਸ਼ਹਾਦਤਾਂ ਦਿੱਤੀਆਂ ਅਸੀਂ ਉਸ ਨੂੰ ਭੁੱਲ ਚੁੱਕੇ ਹਾਂ  ? ਆਓ ਅੱਜ ਦੇ ਦਿਨ ਸਾਰੇ ਰਲ ਕੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸ਼ਹੀਦ ਗੁਰਦੇਵ ਸਿੰਘ ਕਾਉਂਕੇ ਨੂੰ ਯਾਦ ਕਰੀਏ ਤੇ ਆਪਣੀ ਸ਼ਰਧਾ ਦੇ ਫੁੱਲ ਭੇਟ ਕਰੀਏ । ਅਮਨਜੀਤ ਸਿੰਘ ਖਹਿਰਾ      

ਸਿਆਸੀ ਜੋੜ-ਤੋੜ ਤੇ ਭੰਨ-ਤੋੜ! ✍️ ਸਲੇਮਪੁਰੀ ਦੀ ਚੂੰਢੀ

ਸਿਆਸੀ ਜੋੜ-ਤੋੜ ਤੇ ਭੰਨ-ਤੋੜ!
 ਜਦੋਂ ਵੀ ਦੇਸ਼  ਜਾਂ ਦੇਸ਼ ਦੇ ਕਿਸੇ ਹਿੱਸੇ ਵਿਚ ਸਿਆਸੀ ਚੋਣਾਂ ਦਾ ਬਿਗਲ ਵੱਜਦਾ ਹੈ ਤਾਂ ਸਿਆਸੀ ਪਾਰਟੀਆਂ ਵਿਚ ਜੋੜ-ਤੋੜ ਤੇ ਭੰਨ-ਤੋੜ ਦੀ ਭੌਤਿਕ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਸਿਆਸੀ ਪਾਰਟੀਆਂ ਲਈ ਇਹ ਪ੍ਰਕਿਰਿਆ ਇਕ ਆਮ ਗੱਲ ਹੁੰਦੀ ਹੈ ਜਦ ਕਿ ਲੋਕ ਇਸ ਨੂੰ ਬਹੁਤ ਵੱਡੀ ਘਟਨਾ ਸਮਝਕੇ ਆਪਣਾ ਦਿਮਾਗ ਖਰਾਬ ਕਰਨਾ ਸ਼ੁਰੂ ਕਰ ਦਿੰਦੇ ਹਨ। ਅਕਸਰ ਵੇਖਿਆ ਗਿਆ ਹੈ ਕਿ ਸਿਆਸੀ ਨੇਤਾ ਬਹੁਤ ਹੀ ਤੇਜ ਤਰਾਰ ਤੇ ਚਲਾਕ ਵਿਅਕਤੀ ਹੁੰਦੇ ਹਨ, ਉਹ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਮੰਚ ਤੋਂ ਕੋਈ ਨਾ ਕੋਈ ਸ਼ੁਰਲੀ ਛੱਡ ਕੇ  ਪਰ੍ਹੇ ਹੁੰਦੇ ਹਨ ਤਾਂ ਲੋਕ ਪਿਛੋਂ ਉਸ ਬਾਰੇ ਸੋਚ ਸੋਚ ਕੇ ਆਪਣਾ ਦਿਮਾਗੀ ਸੰਤੁਲਨ ਵਿਗੜਾਕੇ ਬੈਠ ਜਾਂਦੇ ਹਨ, ਜਾਂ ਫਿਰ ਇੱਕ ਦੂਜੇ ਦਾ ਸਿਰ ਪਾੜਨ ਲਈ ਮੋਢਿਆਂ 'ਤੇ ਡਾਂਗਾਂ ਰੱਖ ਲੈਂਦੇ ਹਨ। ਇਸੇ ਤਰ੍ਹਾਂ ਹੀ ਜਦੋਂ ਕੋਈ ਸਿਆਸੀ ਨੇਤਾ /ਵਿਧਾਇਕ / ਮੈਂਬਰ ਲੋਕ ਸਭਾ /ਮੈਂਬਰ ਰਾਜ ਸਭਾ / ਮੰਤਰੀ ਜਾਂ ਕੋਈ ਮੌਜੂਦਾ ਜਾਂ ਸਾਬਕਾ ਅਹੁਦੇਦਾਰ /ਨੇਤਾ ਆਪਣੀ ਪਿੱਤਰੀ ਪਾਰਟੀ ਨੂੰ ਛੱਡ ਕੇ ਕਿਸੇ ਹੋਰ ਸਿਆਸੀ ਪਾਰਟੀ ਦੀ ਗੋਦੀ ਵਿਚ ਜਾ ਕੇ ਬੈਠ ਜਾਂਦਾ ਹੈ ਤਾਂ ਲੋਕ ਸੋਚ ਸੋਚ ਕੇ ਪਾਗਲ ਹੋ ਜਾਂਦੇ ਹਨ, ਜਦਕਿ ਸਿਆਸੀ ਪਾਰਟੀਆਂ ਨੂੰ ਇਸ ਨਾਲ ਕੋਈ ਵੀ ਖਾਸ ਫਰਕ ਨਹੀਂ ਪੈਂਦਾ। ਕਈ ਸਿਆਸੀ ਨੇਤਾ ਤਾਂ ਅਜਿਹੇ ਹੁੰਦੇ ਹਨ, ਉਹ ਹਰੇਕ ਪੰਜ ਸਾਲ ਬਾਅਦ ਪਾਰਟੀ ਬਦਲਕੇ ਨਵੀਂ ਗੱਡੀ ਦੇ ਸਵਾਰ ਬਣ ਜਾਂਦੇ ਹਨ, ਅਜਿਹੇ ਆਗੂਆਂ ਦੀ ਜਿੰਦਗੀ ਦਾ ਸਿਰਫ ਇਕੋ ਇਕ ਨਿਸ਼ਾਨਾ 'ਕੁਰਸੀ ਹਥਿਆਉਣਾ' ਹੁੰਦਾ ਹੈ, ਉਨ੍ਹਾਂ ਨੂੰ ਨਾ ਤਾਂ ਲੋਕਾਂ ਨਾਲ ਅਤੇ ਨਾ ਹੀ ਸੂਬੇ ਜਾਂ ਦੇਸ਼ ਨਾਲ ਕੋਈ ਸਨੇਹ ਹੁੰਦਾ ਹੈ। ਇਸ ਲਈ ਚੋਣਾਂ ਤੋਂ ਪਹਿਲਾਂ ਜਦੋਂ ਸਿਆਸੀ ਪਾਰਟੀਆਂ ਵਲੋਂ ਜੋੜ-ਤੋੜ ਅਤੇ ਭੰਨ-ਤੋੜ ਦੀ ਨੀਤੀ ਅਪਣਾਈ ਜਾਂਦੀ ਹੈ ਤਾਂ ਇਹ ਕੋਈ ਮਹੱਤਵ ਪੂਰਨ ਘਟਨਾ ਨਾ ਹੋ ਕੇ ਸਿਰਫ ਇਕ ਆਮ ਗੱਲ ਹੁੰਦੀ ਹੈ, ਜਿਸ ਕਰਕੇ ਲੋਕਾਂ ਨੂੰ ਇਸ ਸਬੰਧੀ  ਕੋਈ ਬਹੁਤੀ ਮਹੱਤਤਾ ਨਹੀਂ ਦੇਣੀ ਚਾਹੀਦੀ ਅਤੇ ਨਾ ਹੀ ਸੋਚ ਸੋਚ ਕੇ ਆਪਣਾ ਸਮਾਂ ਅਤੇ ਦਿਮਾਗ ਖਰਾਬ ਕਰਨਾ ਚਾਹੀਦਾ ਹੈ, ਕਿਉਂਕਿ ਸਿਆਸਤ ਵਿਚ  ਨਾ ਤਾਂ ਕੋਈ ਕਿਸੇ ਦਾ ਪੱਕਾ ਮਿੱਤਰ ਹੁੰਦਾ ਹੈ ਅਤੇ ਨਾ ਹੀ ਕੋਈ ਪੱਕਾ ਦੁਸ਼ਮਣ ਹੁੰਦਾ ਹੈ। ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾਵਾਂ ਦੀ ਆਪਸ ਵਿੱਚ ਬਹੁਤ ਹੀ ਪੀਡੀ ਸਾਂਝ ਹੁੰਦੀ ਹੈ, ਜਿਸ ਕਰਕੇ ਸਾਰੇ ਆਗੂ ਲੋਕਾਂ ਨੂੰ ਮੂਰਖ ਸਮਝਕੇ ਜਾਂ ਮੂਰਖ ਬਣਾ ਕੇ ਉਨ੍ਹਾਂ ਉਪਰ ਆਪਣਾ ਰਾਜ ਕਾਇਮ  ਜਾਂ ਆਪਣਾ ਦੱਬ ਦਬਾਅ ਬਣਾ ਕੇ ਰੱਖਣ ਵਿਚ ਸਫਲ ਹੁੰਦੇ ਹਨ।
ਹਾਂ, ਇੱਕ ਗੱਲ ਹੋਰ ਚੋਣਾਂ ਦੇ ਦਿਨਾਂ ਵਿਚ ਨਵੀਂਆਂ ਸਿਆਸੀ ਪਾਰਟੀਆਂ ਵੀ ਹੋਂਦ ਵਿਚ ਆਉਂਦੀਆਂ ਹਨ ਅਤੇ ਨੇਤਾ ਖੁੰਭਾਂ ਵਾਗੂੰ ਬਾਹਰ ਨਿਕਲਦੇ ਹਨ। ਕਦੀ ਵੀ ਉਨ੍ਹਾਂ ਨੇਤਾਵਾਂ ਉਪਰ ਵੀ ਰੋਸ ਨਾ ਜਿਤਾਉਣਾ, ਜਿਹੜੇ ਚੋਣਾਂ ਦੇ ਦਿਨਾਂ ਵਿਚ ਆ ਕੇ ਤੁਹਾਡੇ ਬੱਚਿਆਂ ਦੀਆਂ ਨਲੀਆਂ ਪੂੰਝਦੇ ਹਨ, ਪੌਣੇ ਪੰਜ ਸਾਲ ਤੱਕ ਦਿਖਾਈ ਨਹੀਂ ਦਿੰਦੇ, ਕਿਉਂਕਿ ਇਹ ਸਾਡੇ ਸਮਾਜ ਦੇ ਨੇਤਾਵਾਂ ਦੀ ਫਿਤਰਤ ਹੈ। 
-ਸੁਖਦੇਵ ਸਲੇਮਪੁਰੀ
09780620233
31 ਦਸੰਬਰ, 2021

ਬੇਅਦਬੀ ਦੇ ਮਾਮਲੇ ਤੇ ਘਟੀਆ ਕਿਸਮ ਦੀ ਰਾਜਨੀਤੀ- ਬਾਰਡਰ ਤੋਂ ਉਸ ਪਾਰ ਕਿਉਂ ਤੇ ਕਿਵੇਂ —✍️ ਪਰਮਿੰਦਰ ਸਿੰਘ ਬਲ

ਬੇਅਦਬੀ ਦੇ ਮਾਮਲੇ ਤੇ ਘਟੀਆ ਕਿਸਮ ਦੀ ਰਾਜਨੀਤੀ- ਬਾਰਡਰ ਤੋਂ ਉਸ ਪਾਰ ਕਿਉਂ ਤੇ ਕਿਵੇਂ —

ਸ਼ਰਾਰਤੀ ਅਤੇ ਘਟੀਆ ਕਿਸਮ ਦੇ ਲੋਕ ਭਾਵੇਂ ਪਰਦੇ ਪਿੱਛੋਂ ਕਈ ਸਾਲਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਜ਼ੁੰਮੇਵਾਰ ਸੁਣੇ ਗਏ ਹਨ ।ਕਾਫ਼ੀ ਦੇਰ ਬਾਅਦ ਸਿੱਖਾਂ ਦਾ ਜੋ ਸ਼ੱਕ ਸੀ ਉਹ ਉਦੋਂ ਸਹੀ ਨਿਕਲਿਆ , ਜਦ ਸ਼ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰ. ਅਵਤਾਰ ਸਿੰਘ ਮਕੜ ਨੇ ਆਪਣੀ ਜ਼ਿੰਦਗੀ ਦੇ ਅਖੀਰ ਨੇੜਲੇ ਸਮੇਂ ਵਿੱਚ ਇਕ ਵੀਡੀਓ ਇੰਟਰਵਿਊ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਸੀ “ਕਿ ਇਹ ਕੰਮ ਹਮੇਸ਼ਾ ਸਿਰਸਾ ਸਾਧ ਦੇ ਚੇਲਿਆਂ ਨੇ ਕੀਤਾ ਪਰ ਬਾਦਲ ਸਾਹਿਬ ਨੇ ਜਾਣਦੇ  ਹੋਏਭੀ ਕੁਝ ਨਹੀਂ ਕੀਤਾ”। ਹੁਣ ਜਿਵੇਂ ਆਮ ਹੁੰਦਾ ਹੈ ਕਿ ਕੁਝ ਹੋਵੇ ਪਰ ਓਲਾਮਾ ਹਮੇਸ਼ਾ ਸਮੇਂ ਦੀ ਸਰਕਾਰ ਤੇ । ਇਸੇ ਨੂੰ ਭਾਵਕ ਬਣਾ ਕੇ ਇਸ ਨੀਵੀਂ ਪੱਧਰ ਦੀ ਰਾਜਨੀਤੀ ਨੇ ਸ਼ਾਇਦ ਬਾਰਡਰੋਂ ਪਾਰ ਜਨਮ ਲੈਣਾ ਸ਼ੁਰੂ ਕਰ ਦਿੱਤਾ ਹੈ , ਕਿ ਜਿਵੇਂ ਹੈ ਇਹ ਵੀ ਮਸਲਾ ਹੈ ਜੇ ਕਸ਼ਮੀਰ ਮੁੱਦੇ ਨਾਲ ਰਲ਼ਾ ਦਿਉ ਤਾਂ ਵੀ ਉਲਾਂਭਾ ਤਾਂ ਸਰਕਾਰੇ ਹੀ ਜਾਵੇਗਾ । ਸਿੱਖ ਸ਼ਾਇਦ ਭੁੱਲ ਜਾਣ ਕਿ ਸਿਰਸਾ ਸਾਧ ਅਤੇ ਬਾਦਲ ਪਿਓ - ਪੁੱਤਰ ਤੇ ਨੂੰਹ ਕਿਤਨੇ ਡੂੰਗੇ ਹਮਦਰਦ ਅਤੇ ਘਿਓ - ਖਿਚੜੀ ਰਹੇ ਹਨ । ਇਹ ਵੀ ਹਵਾਲੇ ਸਾਹਮਣੇ ਆ ਚੁੱਕੇ ਹਨ ਕਿ ਸਿਰਸੇ ਸਾਧ ਦੀ ਸਵਾਂਗ ਵਾਲੀ ਪੁਸ਼ਾਕ ਭੀ ਇਸੇ ਘਿਓ - ਖਿਚੜੀ ਵਿੱਚੋਂ ਹੀ ਪੈਦਾ ਹੋਈ ਦੱਸੀ ਗਈ ਹੈ ।ਹਾਲ ਹੀ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਹੋਈ ਬੇਅਦਬੀ ਦੀ ਹੋਈ ਗੰਭੀਰ ਘਟਨਾ ਨੇ ਮੇਰੇ ਲਿਖੇ ਅਨੁਸਾਰ ਇਕ ਨਵਾਂ ਰੁਖ ਲੈ ਲਿਆ ਹੈ ।  ਯੂ ਕੇ ਵਿੱਚੋਂ ਇਕ ਬਰਿਟਿਸ਼ ਐਮ ਪੀ ਜੋ ਖੁਦ ਭੀ ਸਿੱਖ ਅਤੇ ਏਸ਼ੀਅਨ ਭਾਰਤੀ ਮੂਲ ਪਿਛੋਕੜ ਵਜੋਂ ਹੈ , ਨੇ ਤੁਰੰਤ ਹੀ ਬਿਆਨ ਦਾਗ਼ ਦਿੱਤਾ ਕਿ ਇਸ ਘਟਨਾ ਨੂੰ ਅੰਜਾਮ ਦੇਣ  ਵਾਲਾ “ ਹਿੰਦੂ ਟੈਰੋਰਿਸਟ” ਹੈ - ਪਰੰਤੂ ਜਲਦੀ ਉਸ ਦਾ ਸਾਰਿਆਂ ਪਾਸਿਆਂ ਤੋਂ ਵਿਰੋਧ ਹੋਇਆ , ਤਦ ਝੂਠ ਨੂੰ ਚੱਲਦਾ ਨਾ ਕਰ ਸਕੀ ਤੇ ਬਿਆਨ ਵਾਪਸ ਲੈਣਾ ਪਿਆ , ਖੁਦ ਹੀ ਜਾਣੇ ਕਿ ਕੀ ਭੇਦ ਜਾ ਸੁਪਨਾ ਸੀ ਕਿ ਜੋ ਪੂਰਾ ਨਾ ਹੋ ਸਕਿਆ । ਹੁਣ ਜ਼ਿਕਰ ਇਹ ਹੈ ਕਿ ਜਦ ਸਿੱਖਾਂ ਨੇ ਕਿਧਰੇ ਭੀ ਕਿਸੇ ਧਰਮ , ਸਮਾਜ , ਫ਼ਿਰਕੇ  ਤੇ ਉਂਗਲ ਨਹੀਂ ਕੀਤੀ , ਤਾਂ ਬੀਬਾ ਜੀ ਤੁਸੀਂ ਬ੍ਰਿਟਿਸ਼ ਐਮ ਪੀ , ਹੁੰਦਿਆਂ ਆਪਣੇ ਖ਼ਿੱਤੇ ਦੇ (ਜਿਉਰਿਸਡਿਕਸ਼ਨ) ਕਿਸੇ ਆਪਣੇ ਜਾਂ ਪਰਾਏ ਧਰਮ ਦੇ ਇੱਜ਼ਤ ਮਾਣ ਦਾ ਖਿਆਲ ਕਿਉਂ ਨਹੀਂ ਕੀਤਾ । ਅਸੀਂ ਸਮਝਦੇ ਹਾਂ ਕਿ ਤੁਹਾਡੇ ਖ਼ਿੱਤੇ ਵਿੱਚ ਬਾਰਡਰੋਂ ਪਾਰਲੇ ਧਾਰਮਿਕ ਵਿਰਸੇ ਦੀਆਂ ਵੋਟਾਂ ਬਹੁਤ ਹਨ , ਸਾਨੂੰ ਏਸ਼ਿਅਨ ਭਾਈਚਾਰੇ ਦੀ ਸਾਂਝ ਤੇ ਮਾਣ ਹੈ । ਪਰ ਉੱਥੇ ਸਿੱਖਾਂ ਅਤੇ ਹਿੰਦੂ ਵੋਟਾਂ ਦੀ ਗਿਣਤੀ ਭੀ ਉਸੇ ਰੇਸ਼ੋ ਹਿਸਾਬ  ਦੀ ਹੀ ਹੈ । ਕੀ ਇਹ ਬੇਅਦਬੀ ਕਾਂਢ ਕਸ਼ਮੀਰ ਮੁੱਦੇ ਤੇ ਰਲ਼ਾ ਕੇ ਸਰਕਾਰੀ ਵਿਰੋਧ ਵਜੋਂ ਮਿਲਗੋਭਾ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਸੀ ? ਜਾਂ ਜਾਣ ਲਈਏ ਕਿ ਇਸ ਨੂੰ ਭੀ ਸਿਰਸੇ ਸਾਧ ਨਾਲ ਰਲ਼ਾ ਕੇ ਬਾਰਡਰ ਤੋਂ ਦੂਸਰੇ ਪਾਸਿਓਂ ਭੀ ਸ਼ਰਾਰਤ ਹੋ ਸਕਦੀ ਹੈ ?ਯੂ ਕੇ ਵਿੱਚ ਸਾਨੂੰ ਰਹਿੰਦਿਆਂ ਅੱਧੀ ਸਦੀ ਤੋਂ ਉੱਪਰ ਸਮਾਂ ਬੀਤ ਚੁੱਕਾ ਹੈ । ਅਸੀਂ ਪਿੱਛੇ ਛੱਡ ਆਪਣੇ ਮੁਲਕ ਨੂੰ ਅਤੇ ਕਈ ਪੱਖਾਂ ਤੋਂ ਵਿਦਾਇਗੀ ਦੇ ਚੁੱਕੇ ਹਾਂ । ਸਾਡਾ ਸਿੱਖ , ਮੁਸਲਮ , ਹਿੰਦੂ ਅਤੇ ਹੋਰ ਧਰਮ ਅਤੇ ਵੱਖ ਵੱਖ ਕਲਚਰ ਅਤੇ ਬੋਲੀਆਂ , ਇਕ ਨਵਾਂ ਅਖਤਿਆਰ ਕੀਤਾ ਅਤੇ ਰਚਿਆ ਗਿਆ ਬਰਿਟਿਸ਼ ਢਾਂਚਾ ਹੈ । ਏਸ਼ੀਅਨ ਭਾਈਚਾਰੇ ਵਿੱਚੋਂ ਪ੍ਰਮੁਖ ਬੋਲੀ “ਪੰਜਾਬੀ” ਹੈ । ਪਿਛਲੇ ਕਈ ਸਾਲਾ ਤੋਂ ਇਸੇ ਵਿੱਚੋਂ “ਆਲ ਪੰਜਾਬੀ ਪਾਰਲੀਮੈਂਟ ਪਾਰਟੀ” ਬਣੀ ਹੋਈ ਹੈ । ਉਹ ਕਈ ਪੱਖਾਂ ਤੋਂ ਸਮਾਜਿਕ ਭਾਈਚਾਰੇ ਲਈ ਉੱਦਮ ਕਰਕੇ ਪੰਜਾਬੀਅਤ ਦੀ ਪਛਾਣ ਬਣਦੇ ਹਨ । ਪਰੰਤੂ ਜਿਵੇਂ ਉਪਰੋਕਤ ਐਮ ਪੀ ਨੇ ਆਪਣੀ ਪਛਾਣ ਵਜੋਂ ਸ਼ੱਕ ਪੈਦਾ ਕੀਤਾ ਹੈ , ਸਾਡੀ ਜੁਮੇਵਾਰੀ ਹੋਵੇਗੀ , ਕਿ ਇਸ ਸੰਸਥਾ ਵਿੱਚ ਉਹੀ ਐਮ ਪੀ ਹਿੱਸਾ ਲੈਣ ਜੋ ਸਮਾਜਿਕ ਸਾਂਝ ਨੂੰ ਪਹਿਲ ਦਿੰਦੇ ਹੋਣ । ਅਜਿਹਾ ਨਾ ਹੋਣ ਦੀ ਸ਼ਕਲ ਵਿੱਚ ਸਾਨੂੰ ਆਪਣੇ ਬਰਿਟਿਸ਼ ਸ਼ਹਿਰੀ ਹੋਣ ਦੇ ਹਕ ਹਰ ਪਹਿਲੂ ਵਜੋਂ ਵਰਤਣੇ ਹੋਣਗੇ ।
ਪਰਮਿੰਦਰ ਸਿੰਘ ਬਲ ,ਪ੍ਰਧਾਨ  ਸਿੱਖ ਫੈਡਰੇਸ਼ਨ  ਯੂ ਕੇ । email: psbal46@gmail.com

ਅਲਵਿਦਾ ਸਾਲ 2021✍️ ਸਲੇਮਪੁਰੀ ਦੀ ਚੂੰਢੀ

ਅਲਵਿਦਾ ਸਾਲ 2021
- ਦੋਸਤੋ! ਸਾਲ 2021 ਨੂੰ ਅਲਵਿਦਾ ਕਹਿੰਦਿਆਂ ਮੈਂ ਉਨ੍ਹਾਂ ਖੂਬਸੂਰਤ ਦਿਲਾਂ ਦਾ ਆਪਣੇ ਦਿਲ ਦੀਆਂ ਡੂੰਘਾਈਆਂ ਵਿਚੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇਸ ਸਾਲ ਮੇਰੇ ਦਿਲ ਨੂੰ ਖੁਸ਼ੀਆਂ ਦਾ ਹੁਲਾਰਾ ਦਿੱਤਾ।ਮੈਂ ਉਨ੍ਹਾਂ ਦਿਲਾਂ ਦਾ ਵੀ ਰਿਣੀ ਹਾਂ, ਜਿਨ੍ਹਾਂ ਨੇ ਮੇਰੇ ਦਿਲ ਨੂੰ ਦਰਦ ਦਿੱਤਾ, ਤੇ ਦਿਲ ਦੇ ਦਰਦ ਨੂੰ ਵੰਡਾਇਆ ਵੀ, ਹੰਢਾਇਆ ਵੀ! 
ਦੋਸਤੋ! ਕਿਸੇ ਦੇ ਦਿਲ ਨੂੰ ਦਰਦ ਦੇਣਾ, ਦਿਲ ਦੀਆਂ ਨਸਾਂ ਵਿਚੋਂ ਲਹੂ ਚੂਸ ਲੈਣ ਤੋਂ ਘੱਟ ਨਹੀਂ ਹੁੰਦਾ ਹੈ।ਦਿਲ ਦੇ ਧੁਰ ਅੰਦਰੋਂ ਮਿੱਠੇ ਬੋਲ ਬੋਲ ਕੇ ਤੇ  ਸਹਿਯੋਗ ਦੇ ਕੇ ਕਿਸੇ ਦੇ ਦਿਲ ਦਾ ਦਰਦ ਵੰਡਾ ਕੇ ਖੁਸ਼ ਕਰ ਦੇਣਾ, ਵੀ ਤਾਂ ਲਹੂ ਵਿਚ ਵਾਧਾ ਕਰ ਦੇਣ ਬਰਾਬਰ ਹੁੰਦਾ ਹੈ, ਜਦ ਕਿ ਇਹ ਜਰੂਰੀ ਨਹੀਂ ਹੁੰਦਾ ਕਿ, ਹਸਪਤਾਲ ਵਿਚ ਜਾ ਕੇ ਲਹੂ-ਦਾਨ ਕਰਕੇ ਹੀ ਕਿਸੇ ਨੂੰ ਲਹੂ ਦਿੱਤਾ ਜਾਵੇ! 
ਦਿਲਾਂ ਦੀ ਹੱਟ  'ਤੇ ਮੁਫਤ ਵਿਚ ਖੁਸ਼ੀਆਂ ਦੀ ਖੁਸ਼ਬੂ ਵੰਡਣ ਵਾਲਿਆਂ ਨੂੰ ਪਿਆਰ ਅਤੇ ਸਤਿਕਾਰ ਨਾਲ ਫੁੱਲ ਅਰਪਣ ਕਰਦਿਆਂ ਇਸ ਸਾਲ ਨੂੰ ਅਲਵਿਦਾ ਆਖਦਾ ਹਾਂ! 
-ਸੁਖਦੇਵ ਸਲੇਮਪੁਰੀ
09780620233
28 ਦਸੰਬਰ, 2021.

ਸਰਕਾਰ - ਕਿਸਾਨ-ਮਜਦੂਰ-ਚੋਣਾਂ ✍️.  ਸਲੇਮਪੁਰੀ ਦੀ ਚੂੰਢੀ

ਸਰਕਾਰ - ਕਿਸਾਨ-ਮਜਦੂਰ-ਚੋਣਾਂ
ਪੰਜਾਬ ਦੀਆਂ 32 ਕਿਸਾਨ ਜੱਥੇਬੰਦੀਆਂ ਵਿਚੋਂ 22 ਜਥੇਬੰਦੀਆਂ ਵਲੋਂ ਅਗਲੇ ਸਾਲ 2022 ਵਿਚ ਹੋਣ ਵਾਲੀਆਂ ਚੋਣਾਂ ਵਿਚ ਇਕ ਸਾਂਝਾ ਮੰਚ 'ਸੰਯੁਕਤ ਸਮਾਜ ਮੋਰਚਾ' ਬਣਾ ਕੇ ਚੋਣਾਂ ਵਿਚ ਕੁੱਦਣ ਦਾ ਫੈਸਲਾ ਕਰਦਿਆਂ  ਆਪਣੇ ਬਾਜੂ-ਬਲ ਉਪਰ ਸੂਬੇ ਦੀਆਂ ਸਾਰੀਆਂ ਦੀਆਂ ਸਾਰੀਆਂ 117 ਵਿਧਾਨ ਸਭਾ ਦੀਆਂ ਸੀਟਾਂ ਉਪਰ ਉਮੀਦਵਾਰ ਖੜ੍ਹੇ ਕਰਨ ਲਈ ਕਿਹਾ ਗਿਆ ਹੈ।  ਸੰਯੁਕਤ ਸਮਾਜ ਮੋਰਚਾ ਦੇ ਆਗੂਆਂ ਦਾ ਮੰਨਣਾ ਹੈ ਕਿ ਉਹ ਆਪਣੀ ਸਰਕਾਰ ਬਣਾਕੇ ਆਪਣੀਆਂ ਸਮੱਸਿਆਵਾਂ ਖੁਦ ਹੱਲ ਕਰ ਲੈਣ ਦੇ ਸਮਰੱਥ ਹੋ ਜਾਣਗੇ। ਉਮੀਦ ਜਤਾਈ ਜਾ ਰਹੀ ਹੈ ਕਿ ਅਜਿਹਾ ਕਰਨ ਨਾਲ ਕਿਸਾਨਾਂ ਦੀ ਆਰਥਿਕ ਹਾਲਤ ਵਿਚ ਸੁਧਾਰ ਹੋਵੇਗਾ ਅਤੇ ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਨੂੰ ਠੱਲ੍ਹ ਪਵੇਗੀ। ਆਗੂਆਂ ਦਾ ਮੰਨਣਾ ਹੈ ਕਿ, ਜਿਸ ਤਰ੍ਹਾਂ ਮੋਰਚੇ ਵਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਇਆ ਗਿਆ ਹੈ, ਉਸੇ ਤਰ੍ਹਾਂ ਹੀ ਉਹ ਦਰਪੇਸ਼ ਸਮੱਸਿਆਵਾਂ ਦਾ ਖੁਦ ਹੱਲ ਕਰਨ ਲੈਣਗੇ। ਉਮੀਦ ਹੈ ਕਿ ਕਿਸਾਨਾਂ ਦੀ ਸਰਕਾਰ ਬਣ ਜਾਣ ਪਿੱਛੋਂ ਜਿਥੇ ਕਿਸਾਨੀ ਖੁਸ਼ਹਾਲ ਹੋ ਜਾਵੇਗਾ, ਉਥੇ ਖੇਤ ਮਜ਼ਦੂਰਾਂ ਦੀ ਆਰਥਿਕ ਹਾਲਤ ਵਿਚ ਵੀ ਵੱਡਾ ਸੁਧਾਰ ਆਵੇਗਾ, ਉਨ੍ਹਾਂ ਨੂੰ ਪੂਰੀ ਮਜਦੂਰੀ ਮਿਲੇਗੀ ਅਤੇ ਫਿਰ ਸੀਰੀ ਪੁਣੇ ਦੀ ਪੀੜ੍ਹੀ ਦਰ ਪੀੜ੍ਹੀ ਤੁਰੀ ਆਉਂਦੀ ਰੀਤ ਟੁੱਟ ਜਾਵੇਗੀ। ਪਿੰਡਾਂ ਵਿਚ ਖੇਤ ਮਜ਼ਦੂਰਾਂ ਦਾ ਆਏ ਦਿਨ ਹੋ ਰਿਹਾ ਬਾਈਕਾਟ ਖਤਮ ਹੋ ਜਾਵੇਗਾ ਅਤੇ ਗੁਰਦੁਆਰਿਆਂ ਵਿਚ ਉਨ੍ਹਾਂ ਵਿਰੁੱਧ ਪਾਸ ਕੀਤੇ ਜਾਣ ਵਾਲੇ ਮਤਿਆਂ ਦੀ ਥਾਂ ਉਨ੍ਹਾਂ ਦੇ ਹੱਕਾਂ ਅਤੇ ਹਿੱਤਾਂ ਲਈ ਮਤੇ ਪਾਸ ਕੀਤੇ ਜਾਣ ਦੀ ਨਵੀਂ ਰੀਤ ਸ਼ੁਰੂ ਹੋਵੇਗੀ ਅਤੇ ਉਨ੍ਹਾਂ ਦੇ ਸਿਰੋਂ ਵੀ ਗੁਲਾਮੀ ਦਾ ਰੱਸਾ ਟੁੱਟ ਜਾਵੇਗਾ ਕਿਉਂਕਿ ਉਨ੍ਹਾਂ ਨੂੰ ਪੂਰੀ ਮਜਦੂਰੀ ਮਿਲੇਗੀ, ਜਿਸ ਪਿੱਛੋਂ ਉਨ੍ਹਾਂ ਦੀ ਆਰਥਿਕ ਹਾਲਤ ਵਿਚ ਸੁਧਾਰ ਆਵੇਗਾ। ਪਿੰਡਾਂ ਦੇ ਸਰਕਾਰੀ ਸਕੂਲਾਂ ਦੀ ਸਥਿਤੀ ਵਿਚ ਵੱਡਾ ਸੁਧਾਰ ਆਉਣ ਪਿੱਛੋਂ ਕਿਸਾਨ ਅਤੇ ਖੇਤ ਮਜ਼ਦੂਰ ਦੇ ਬੱਚੇ ਇਕੱਠੇ ਬੈਠ ਕੇ ਪੜ੍ਹਨਗੇ ਅਤੇ ਖੇਤ ਮਜ਼ਦੂਰਾਂ ਦੇ ਬੱਚਿਆਂ ਨੂੰ ਵੀ ਅਫਸਰ ਬਣਨ ਦੇ ਸੁਭਾਗੇ ਮੌਕੇ ਉਪਲੱਬਧ ਹੋਣਗੇ।  ਉਨ੍ਹਾਂ ਨੂੰ ਆਪਣੇ ਘਰ ਬਣਾਉਣ ਲਈ ਫਿਰ ਪੰਚਾਇਤੀ ਜਮੀਨ ਵਿੱਚੋਂ 4-4 ਮਰਲੇ ਦੇ ਪਲਾਟ ਲੈਣ ਲਈ ਭੀਖ ਨਹੀਂ ਮੰਗਣੀ ਪਵੇਗੀ, ਪਿੰਡਾਂ ਵਿਚ ਗੁਰਦੁਆਰੇ ਸਾਂਝੇ ਹੋ ਜਾਣਗੇ, ਮੜੀਆਂ ਇਕੱਠੀਆਂ ਹੋ ਜਾਣਗੀਆਂ। ਕੰਮੀਆਂ ਨੂੰ ਵੱਟਾਂ - ਬੰਨਿਆਂ ਤੋਂ ਰੋਕਣ ਦੀਆਂ ਘਟਨਾਵਾਂ ਵਾਪਰਨ ਤੋਂ ਠੱਲ੍ਹ ਪੈ ਜਾਵੇਗੀ। ਕਿਸਾਨ ਅਤੇ ਖੇਤ ਮਜ਼ਦੂਰ ਦੀ ਆਪਸੀ ਸਾਂਝ ਬਹੁਤ ਪੀਡੀ ਹੋ ਜਾਵੇਗੀ ਅਤੇ ਖੇਤ ਮਜ਼ਦੂਰ ਜਿਸ ਵਿਚ ਵਿਸ਼ੇਸ਼ ਤੌਰ 'ਤੇ ਮੱਜਬੀ ਸਿੱਖ /ਵਾਲਮੀਕਿ ਅਤੇ ਰਵਿਦਾਸੀਆ ਵਰਗ ਦੇ ਲੋਕ ਸ਼ਾਮਿਲ ਨਾਲ ਪੱਖਪਾਤ ਹੋਣਾ ਬੰਦ ਹੋ ਜਾਵੇਗਾ । ਇਸ ਦੇ ਨਾਲ ਨਾਲ ਹੀ ਨਸ਼ਿਆਂ ਦਾ ਦੌਰ ਖਤਮ ਹੋ ਜਾਵੇਗਾ, ਰਿਸ਼ਵਤਖੋਰੀ ਬੰਦ ਹੋ ਜਾਵੇਗੀ ਅਤੇ ਸਾਰਿਆਂ ਨੂੰ ਅੱਗੇ ਵਧਣ ਦੇ ਬਰਾਬਰ ਮੌਕੇ ਪ੍ਰਾਪਤ ਹੋਣਗੇ। ਕਿਸਾਨਾਂ ਦੀ ਹੋਂਦ ਵਿਚ ਆਈ ਨਵੀਂ ਸਿਆਸੀ ਜਥੇਬੰਦੀ 'ਸੰਯੁਕਤ ਸਮਾਜ ਮੋਰਚਾ' ਸਬੰਧੀ ਜਦੋਂ ਖੇਤ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇੱਕ ਸਾਲ ਤੱਕ ਚੱਲੇ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਵਿੱਚ ਉਨ੍ਹਾਂ ਨੇ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਸ਼ਮੂਲੀਅਤ ਕੀਤੀ ਪਰ ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਉਨ੍ਹਾਂ ਨੂੰ ਬਿਲਕੁਲ ਵਿਸਾਰ ਕੇ ਰੱਖ ਦਿੱਤਾ ਹੈ। ਖੇਤ ਮਜ਼ਦੂਰਾਂ ਨੇ ਦੱਸਿਆ ਕਿ ਉਹ ਕਿਸਾਨਾਂ ਦੇ ਹੱਕ ਵਿਚ ਦਿੱਲੀ ਬਾਰਡਰਾਂ 'ਤੇ ਜਾ ਕੇ ਧਰਨੇ ਲਗਾਉਂਦੇ ਰਹੇ ਹਨ ਜਦਕਿ ਵੱਡੀ ਗਿਣਤੀ ਵਿਚ ਖੇਤ ਮਜ਼ਦੂਰਾਂ ਨੇ ਦਿੱਲੀ ਬੈਠੇ ਕਿਸਾਨਾਂ ਦੀ ਗੈਰ ਮੌਜੂਦਗੀ ਵਿਚ ਕਿਸਾਨਾਂ ਦੀਆਂ ਫਸਲਾਂ ਪਾਲੀਆਂ ਅਤੇ ਪਸ਼ੂਆਂ ਨੂੰ ਸੰਭਾਲਿਆ। ਖੇਤ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਜਿਸ ਵੇਲੇ ਦਿੱਲੀ ਵਲ ਕਿਸਾਨਾਂ ਵਲੋਂ ਕੂਚ ਕੀਤਾ ਗਿਆ ਤਾਂ ਉਸ ਵੇਲੇ ਹਵਾ ਵਿਚ 'ਕਿਸਾਨ-ਮਜਦੂਰ ਏਕਤਾ' ਦੇ ਝੰਡੇ ਅਤੇ ਬੈਨਰ ਲਹਿਰਾਉਂਦੇ ਨਜ਼ਰ ਆਉਂਦੇ ਸਨ ਪਰ ਅੰਦੋਲਨ ਦੀ ਜਿੱਤ ਤੋਂ ਬਾਅਦ ਕੇਵਲ 'ਕਿਸਾਨ ਏਕਤਾ ਜਿੰਦਾਬਾਦ' ਹੀ ਨਾਅਰਿਆਂ ਵਿਚ ਸੁਣਾਈ ਦੇਣ ਲੱਗ ਪਿਆ ਹੈ, ਮਜਦੂਰ ਸ਼ਬਦ ਨੂੰ ਸੱਪ ਸੁੰਘ ਗਿਆ ਹੈ। ਮਜਦੂਰ ਜਥੇਬੰਦੀਆਂ ਨੇ ਇਸ ਗੱਲ 'ਤੇ ਵੀ ਹੈਰਾਨੀ ਪ੍ਰਗਟ ਕੀਤੀ ਹੈ ਕਿ ਜਦੋਂ 22 ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਚੋਣਾਂ ਲੜਨ ਲਈ 'ਸੰਯੁਕਤ ਸਮਾਜ ਮੋਰਚਾ' ਬਣਾਇਆ ਤਾਂ ਕਿਸੇ ਵੀ ਖੇਤ ਮਜਦੂਰ ਜਥੇਬੰਦੀ ਨੂੰ ਮੋਰਚੇ ਵਿਚ ਸ਼ਾਮਲ ਕਰਨਾ ਤਾਂ ਦੂਰ ਦੀ ਗੱਲ, ਕਿਸੇ ਦੀ ਸਲਾਹ ਲੈਣੀ ਵੀ ਮੁਨਾਸਿਬ ਨਹੀਂ ਸਮਝਿਆ ਗਿਆ। 
-ਸੁਖਦੇਵ ਸਲੇਮਪੁਰੀ
09780620233
26 ਦਸੰਬਰ, 2021.

ਲੁਧਿਆਣਾ ਬੰਬ ਧਮਾਕੇ ਤੋਂ ਉਪਜੇ ਸਮੀਕਰਨਾਂ ਉਪਰ ਮੇਰੀ ਵਿਚਾਰ  ✍️.  ਅਮਨਜੀਤ ਸਿੰਘ ਖਹਿਰਾ 

ਇਕ ਪੁਲੀਸ ਮੁਲਾਜ਼ਮ ਨੂੰ ਨੌਕਰੀ ਤੋਂ ਕੱਢੇ ਜਾਣ ਦੀ ਰੰਜਿਸ਼ ਕਾਰਨ ਹੋਏ ਧਮਾਕੇ  ਨੂੰ ਅਤਿਵਾਦੀ ਗਤੀਵਿਧੀਆਂ ਨਾਲ ਜੋੜ ਕੇ ਦੇਖਣਾ  ਸ਼ਾਇਦ ਪੁਲਿਟੀਕਲ ਲੋਕਾਂ ਦਾ ਮੋਟਿਫ਼ ਹੋਵੇ  ਪਰ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦੀ ਸਮਝ ਆ ਚੁੱਕੀ ਹੈ  ਆਪਸੀ ਭਾਈਚਾਰਕ ਸਾਂਝ  ਅਤੇ  ਪੰਜਾਬ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਪੂਰੀ ਤਰ੍ਹਾਂ ਮਜ਼ਬੂਤ ਹੈ। ਦੋ ਦਿਨਾਂ ਵਿੱਚ ਪੰਜਾਬ ਪੁਲੀਸ ਨੇ ਇਸ ਕੇਸ ਦੀ ਸਹੀ ਜਾਂਚ ਕਰਕੇ ਇਕ ਵਾਰ ਫਿਰ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਹੈ  । ਸਾਨੂੰ ਇਸ ਗੱਲ ਤੋਂ ਮੁਨਕਰ ਹੋਣ ਦੀ ਜ਼ਰੂਰਤ ਨਹੀਂ ਪਰ ਵਿਚਾਰਨ ਦੀ ਲੋੜ ਹੈ। 

ਕੇਂਦਰ ਵੱਲੋਂ ਸੂਬਿਆਂ ਦੇ ਮਾਮਲਿਆਂ ਵਿੱਚ ਦਖਲ ਲਗਾਤਾਰ ਵੱਧ ਰਿਹਾ ਹੈ। ਪਹਿਲਾਂ ਪੰਜਾਬ ਸਮੇਤ ਕੁਝ ਰਾਜਾਂ ’ਚ ਬੀ.ਐਸ.ਐੱਫ. ਦੇ ਅਧਿਕਾਰ ਖੇਤਰ ਨੂੰ 15 ਤੋਂ ਵਧਾਅ ਕੇ 50 ਕਿਲੋਮੀਟਰ ਤੱਕ ਕਰ ਦਿੱਤਾ ਗਿਆ। ਇਹ ਵਿਵਾਦ ਹਾਲੇ ਮੁੱਕਾ ਨਹੀਂ ਹੁਣ ਆਨੇ-ਬਹਾਨੇ ਅਮਨ ਕਾਨੂੰਨ ਨਾਲ ਜੁੜੇ ਮਸਲਿਆਂ ਵਿੱਚ ਕੇਂਦਰ ਮਲੋਜੋਰੀ ਦਖਲ ਦੇ ਰਿਹਾ ਹੈ। ਬੇਸ਼ਕ ਕੇਂਦਰ ਇਹ ਦਰਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਅਪਰਾਧਾਂ ਨੂੰ ਠੱਲ੍ਹਣ ਲਈ ਸੂਬਿਆਂ ਦੀ ਮੱਦਦ ਕਰ ਰਿਹਾ ਹੈ ਪ੍ਰੰਤੂ ਸਹਿਜ ਤਰੀਕੇ ਨਾਲ ਦਿੱਤਾ ਜਾ ਰਿਹਾ ਇਹ ਦਖਲ  ਆਉਣ ਵਾਲੇ ਸਮੇਂ ਵਿੱਚ ਸੂਬਿਆਂ ਲਈ ਵੱਡਾ ਖਤਰਾ ਬਣ ਸਕਦਾ ਹੈ। ਲੁਧਿਆਣਾ ਵਿਖੇ ਅਦਾਲਤ ਵਿੱਚ ਹੋਏ ਬੰਬ ਧਮਾਕੇ ਤੋਂ ਬਾਅਦ ਕੇਂਦਰ ਲਗਾਤਾਰ ਦਿਲਚਸਪੀ ਦਿਖਾਅ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਨੂੰ ਇਸ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਗਏ ਸਨ। ਕੇਂਦਰ ਵੱਲੋਂ ਇਸ ਦੌਰਾਨ ਕੇਂਦਰੀ ਜਾਂਚ ਏਜੰਸੀ ਨੂੰ ਸਮਾਂਨਾਤਰ ਜਾਂਚ ਦੇ ਹੁਕਮ ਦੇ ਦਿੱਤੇ ਗਏ। ਇਸ ਦੌਰਾਨ ਕੇਂਦਰ ਵੱਲੋਂ ਪੰਜਾਬ ਸਰਕਾਰ ਤੋਂ ਲਗਾਤਾਰ ਰਿਪੋਰਟ ਵੀ ਮੰਗੀ ਜਾ ਰਹੀ ਹੈ। ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਸ਼੍ਰੀ ਕਿਰਨ ਰਿਜਿਜੂ ਵੱਲੋਂ ਮੌਕੇ ’ਤੇ ਜਾਇਜ਼ਾ ਲੈਣ ਆਉਣਾ ਵੀ ਅਚੰਭਿਤ ਕਰ ਰਿਹਾ ਹੈ। ਅਜਿਹੀਆਂ ਘਟਨਾਵਾਂ ਪਹਿਲਾਂ ਵੀ ਵਾਪਰਦੀਆਂ ਰਹੀਆਂ ਹਨ ਪ੍ਰੰਤੂ ਕਦੇ ਵੀ ਕੋਈ ਕੇਂਦਰੀ ਮੰਤਰੀ ਮੌਕੇ ’ਤੇ ਦੌਰਾ ਕਰਨ ਨਹੀਂ ਆਇਆ। ਕੇਂਦਰੀ ਮੰਤਰੀ ਦਾ ਇਹ ਕਹਿਣਾ ਕਿ ਇਸ ਘਟਨਾ ਦੀ ਜਾਂਚ ਕੇਂਦਰ ਅਤੇ ਪੰਜਾਬ ਸਰਕਾਰ ਦੋਵੇਂ ਇਕੱਠਾ ਕਰ ਰਹੀਆਂ ਹਨ ਵੀ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਕਰ ਰਿਹਾ ਹੈ। ਲੁਧਿਆਣੇ ਅੰਦਰ ਵਾਪਰੀ ਇਹ ਘਟਨਾ ਨਿੰਦਣਯੋਗ ਹੈ ਪਰ ਅਸੀਂ ਇਹ ਗੱਲ ਵੀ ਨਹੀਂ ਕਹਿ ਸਕਦੇ ਕਿ ਇਹ ਘਟਨਾ ਨਾਲ ਕਿਤੇ ਭਾਰਤ ਦੀ ਅਖੰਡਤਾ ਨੂੰ ਖ਼ਤਰਾ ਹੈ ।  

ਅਮਨ ਕਾਨੂੰਨ ਦਾ ਮਸਲਾ ਸੂਬਿਆਂ ਦੇ ਅਧਿਕਾਰ ਖੇਤਰ ਵਿੱਚ ਹੈ। ਉਂਝ ਸੂਬੇ ਆਪਣੀ ਮਰਜ਼ੀ ਨਾਲ ਕਿਸੇ ਘਟਨਾ ਦੀ ਜਾਂਚ ਦਾ ਜਿੰਮਾ ਕੇਂਦਰੀ ਏਜੰਸੀਆਂ ਨੂੰ ਸੌਂਪ ਸਕਦੇ ਹਨ। ਲੁਧਿਆਣਾ ਦੇ ਮਾਮਲੇ ਵਿੱਚ ਲਿਖਤੀ ਤੌਰ ’ਤੇ ਅਜਿਹਾ ਕੁਝ ਨਹੀਂ ਹੋਇਆ। ਪੰਜਾਬ ਸਰਕਾਰ ਦੀ ਜਬਾਨੀ-ਕਲਾਮੀ ਸਹਿਮਤੀ ਦੇ ਆਧਾਰ ’ਤੇ ਹੀ ਕੇਂਦਰੀ ਜਾਂਚ ਏਜੰਸੀ ਬੰਬ ਕਾਂਡ ਦੀ ਬਰਾਬਰ ਜਾਂਚ ਕਰ ਰਹੀ ਹੈ। ਪੰਜਾਬ ਸਰਕਾਰ ਨੂੰ ਇਸ ਮਾਮਲੇ ਵਿੱਚ ਸੁਚੇਤ ਹੋਣ ਦੀ ਜ਼ਰੂਰਤ ਹੈ।ਇੱਥੇ ਪੰਜਾਬ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਘਟਨਾ ਦਾ ਏਜੰਸੀਆਂ ਵੱਲੋਂ ਦਿੱਤੀਆਂ ਗਈਆਂ ਰਿਪੋਰਟਾਂ ਦੀ ਚੰਗੀ ਤਰ੍ਹਾਂ ਘੋਖ ਕਰਕੇ ਇਸ ਨੂੰ  ਜਨਤਕ ਕਰਕੇ ਪੰਜਾਬ ਸਰਕਾਰ ਦਾ ਅਤੇ ਭਾਰਤ ਸਰਕਾਰ ਦੇ ਰੋਲ ਬਾਰੇ ਵੀ ਲੋਕਾਂ ਨੂੰ ਦੱਸਿਆ ਜਾਵੇ।     ਸਰਕਾਰ ਵੱਖ-ਵੱਖ ਮਾਮਲਿਆਂ ਵਿੱਚ ਕੇਂਦਰੀ ਦਖਲ ਨੂੰ ਰੋਕਣ ਲਈ ਯਤਨ ਕਰੇ। ਪੰਜਾਬ ਦੇ ਹਾਲਾਤ ਦੂਜੇ ਸੂਬਿਆਂ ਨਾਲੋਂ ਵੱਖਰੇ ਹਨ। ਸੂਬੇ ਵਿੱਚ ਹਾਲੇ ਅਮਨ ਕਾਨੂੰਨ ਦਾ ਕੋਈ ਵੱਡਾ ਖਤਰਾ ਪੈਦਾ ਨਹੀਂ ਹੋਇਆ। ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਕੇ ਮੇਰੀ ਸੋਚ ਮੁਤਾਬਕ  ਲੁਧਿਆਣਾ ਦੀ ਘਟਨਾ ਵੀ ਸਿੱਧੇ ਤੌਰ ’ਤੇ ਅੱਤਵਾਦੀ ਕਾਰਵਾਈ ਨਹੀਂ ਹੈ। ਇਸ ਘਟਨਾ ਨੂੰ ਨੌਕਰੀ ਤੋਂ ਕੱਢੇ ਹੋਏ ਇੱਕ ਪੁਲਿਸ ਮੁਲਾਜ਼ਮ ਨੇ ਨਿੱਜੀ ਰੰਜਿਸ਼ ਵਜੋਂ ਅੰਜ਼ਾਮ ਦਿੱਤਾ ਹੈ। ਮੈਂ ਸੋਚਦਾ ਹਾਂ  ਕੇਂਦਰ ਵੱਲੋਂ ਇਸ ਨੂੰ ਇੱਕ ਵੱਡੀ ਅੱਤਵਾਦੀ ਘਟਨਾ ਵਜੋਂ ਪੇਸ਼ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਹੋਣ ਕਾਰਨ ਇਸ ਘਟਨਾ ਦਾ ਹੌਲੀ-ਹੌਲੀ ਸਿਆਸੀਕਰਨ ਕਰਨ ਦੇ ਯਤਨ ਹੋ ਰਹੇ ਹਨ। ਇੱਕ ਜੋ ਬਹੁਤ ਹੀ ਸਮਝਣ ਵਾਲੀ ਗੱਲ ਹੈ ਜਿਵੇਂ ਮੈਂ ਪਹਿਲਾਂ ਇਸ ਬਾਰੇ ਦੱਸਿਆ  ਲੁਧਿਆਣਾ ਦੇ ਬੰਬ ਧਮਾਕੇ ਤੋਂ ਬਾਅਦ ਪੰਜਾਬ ਪੁਲਿਸ ਨੇ ਸ਼ਾਨਦਾਰ ਭੂਮਿਕਾ ਨਿਭਾਈ ਹੈ ਅਤੇ ਉਹ ਦੋ ਦਿਨਾਂ ਦੇ ਵਿੱਚ ਹੀ ਦੋਸ਼ੀਆਂ ਤੱਕ ਪਹੁੰਚ ਗਈ ਹੈ। ਪੰਜਾਬ ਪੁਲਿਸ ਵੱਲੋਂ ਇਸ ਘਟਨਾ ਦੀ ਵਿਗਿਆਨਿਕ ਤਰੀਕੇ ਨਾਲ ਜਾਂਚ ਕੀਤੀ ਗਈ ਹੈ। ਪੁਲਿਸ ਦੇ ਬਹੁਤ ਹੀ ਯੋਗ ਅਧਿਕਾਰੀਆਂ ਨੇ ਇਸ ਘਟਨਾ ਦੇ ਸਾਰੇ ਭੇਤ ਲੱਭ ਲਏ ਹਨ। ਇਹ ਇਕ ਅਤਿ ਸ਼ਲਾਘਾਯੋਗ ਉਪਰਾਲਾ ਹੈ । ਜਿਸ ਵਿੱਚ ਮੈਂ ਸੋਚਦਾ ਹਾਂ  ਕੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਰਾਜਾਂ ਦੀ ਪੁਲਿਸ ’ਤੇ ਭਰੋਸਾ ਕਾਇਮ ਰੱਖੇ। ਕੇਂਦਰੀ ਦਖਲ ਨਾਲ ਸੂਬਿਆਂ ਪੁਲਿਸ ਦੀ ਭਰੋਸੇਯੋਗਤਾ ’ਤੇ ਮਾੜਾ ਅਸਰ ਪੈਂਦਾ ਹੈ। ਹੁਣ ਜਦੋਂ ਪੰਜਾਬ ਪੁਲਿਸ ਨੇ ਲੁਧਿਆਣਾ ਘਟਨਾ ਦੀ ਜਾਂਚ ਲਗਭਗ ਮੁਕੰਮਲ ਕਰ ਲਈ ਹੈ ਤਾਂ ਕੇਂਦਰੀ ਜਾਂਚ ਏਜੰਸੀ ਨੂੰ ਬਰਾਬਰ ’ਤੇ ਜਾਂਚ ਨਹੀਂ ਕਰਨੀ ਚਾਹੀਦੀ। ਸਿਆਸੀ ਲਾਭ ਲੈਣ ਲਈ ਹੋਰ ਬਹੁਤ ਮੁੱਦੇ ਹਨ, ਲੁਧਿਆਣਾ ਦੀ ਘਟਨਾ ਨੂੰ ਇਸ ਵਿੱਚ ਨਾ ਘੜੀਸਿਆ ਜਾਵੇ ਤਾਂ ਸਮੁੱਚੇ ਭਾਰਤ ਦੇਸ਼ ਵਾਸੀਆਂ ਲਈ ਇਕ ਬਹੁਤ ਹੀ ਵਧੀਆ ਸੁਨੇਹਾ ਹੋਵੇਗਾ ਜੋ ਆਉਂਦੇ ਸਮੇਂ ਵਿੱਚ ਇਕ ਬਹੁਤ ਸਾਰਗਾਰ ਸਾਬਤ ਹੋਵੇਗਾ । 

ਅਮਨਜੀਤ ਸਿੰਘ ਖਹਿਰਾ  9878523331

ਹਿੰਦੂ ਕੈਂਡੀਡੇਟਾ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ✍️ ਪੰਡਿਤ ਰਮੇਸ਼ ਕੁਮਾਰ ਭਟਾਰਾ

ਹਿੰਦੂ ਕੈਂਡੀਡੇਟਾ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ 2022 ਦੇ ਸ਼ੁਰੂ ਵਿੱਚ ਹੀ ਪੰਜਾਬ ਵਿੱਚ ਨਵੀਂ ਸਰਕਾਰ ਬਨਾਉਣ ਲਈ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ, ਇਹਣਾ ਹੋਣ ਵਾਲੀਆਂ ਚੋਣਾਂ ਵਿੱਚ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਕਾਂਗਰਸ ਪਾਰਟੀ ਦਾ 10 ਕੈਂਡੀਡੇਟਾ ਨੇ ਟਿਕਟ ਲੈਣ ਲਈ ਅਰਜ਼ੀ ਪੱਤਰ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਦਿੱਤੀਆਂ ਹਨ, ਪੰਜਾਬ ਕਾਂਗਰਸ ਪਾਰਟੀ ਦੀ ਸਕਰੀਨਿੰਗ ਟੀਮ ਇਹਣਾ ਅਰਜ਼ੀ ਪੱਤਰਾਂ ਨੂੰ ਕਾਂਗਰਸ ਪਾਰਟੀ ਦੀ ਹਾਈਕਮਾਂਡ ਕੋਲ ਦਿੱਲੀ ਭੇਜ ਦਿੰਦੀ ਹੈ, ਫਿਰ ਟਿਕਟ ਮਿਲਣ ਵਾਲੇ ਕੈਂਡੀਡੇਟ ਨੂੰ ਕਾਂਗਰਸ ਪਾਰਟੀ ਦੀ ਹਾਈਕਮਾਂਡ ਨੇ ਅਪਣੀ ਮੋਹਰ ਲਗਾਕੇ ਮੰਨਜ਼ੂਰੀ ਦੇਣੀ ਹੁੰਦੀ ਹੈ, ਇਸ ਲਈ ਕਾਂਗਰਸ ਪਾਰਟੀ ਦੀ ਹਾਈਕਮਾਂਡ ਅਪਣੇ ਔਬਜਰਬਰ ਨੁਮਾਇੰਦਿਆਂ ਨੂੰ ਭੇਜ ਦੀ ਹੈ, ਕਾਂਗਰਸ ਪਾਰਟੀ ਦਾ ਟਿਕਟ ਲੈਣ ਵਾਲੇ ਕੈਂਡੀਡੇਟਾ ਨੂੰ ਉਹਨਾਂ ਦੀ ਯੋਗਤਾ ਵਾਰੇ ਪੁੱਛਣ ਲਈ, ਵੈਸੇ ਕਾਂਗਰਸ ਪਾਰਟੀ ਅਪਣੇ ਹੋਰ ਸਰਕਾਰੀ, ਅਰਦ ਸਰਕਾਰੀ, ਆਦਿ ਆਦਿ ਅਦਾਰਿਆਂ ਤੋਂ ਵੀ C I D ਕੈਂਡੀਡੇਟਾ ਵਾਰੇ ਵੀ ਲੈਂਦੀ ਰਹਿੰਦੀ ਹੈ, ਹਲਕਾ ਵਿਧਾਨ ਸਭਾ ਬਰਨਾਲਾ ਤੋਂ ਅਸੀਂ ਚਾਰ 4 ਹਿੰਦੂ ਕੈਂਡੀਡੇਟਾ ਵਿੱਚੋਂ ਨੰਬਰ 1 ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦਾ ਬਾਬਾ ਬੋਹੜ ਸਾਰਿਆਂ ਨਾਲੋਂ ਪੁਰਾਣਾਂ ਸੀਨੀਅਰ ਕੱਟਰ ਟੱਕਸਾਲੀ ਵਫ਼ਾਦਾਰ  ਤੁਜਰਬੇਕਾਰ ਕਾਂਗਰਸ ਪਾਰਟੀ ਵਿੱਚ ਸਾਰਿਆਂ ਝੱਖੜ ਹਨੇਰੀਆਂ ਨੂੰ ਸਹਾਰਦਾ ਹੋਇਆ ਬ੍ਰਦਾਸ਼ਤ ਕਰਦਾ ਹੋਇਆ, ਅਪਣੀ ਖੁਦ ਦੀ ਅਤੇ ਅਪਣੇ ਪਰਿਵਾਰ ਦੀ ਜਾਣ ਦੀ ਪ੍ਰਵਾਹ ਨਾ ਕਰਦਾ ਹੋਇਆ, ਕਾਂਗਰਸ ਪਾਰਟੀ ਵੱਲੋਂ ਅਤੇ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਵਲੋਂ ਖਤਰਨਾਕ ਗੁਪਤ ਮਿਸ਼ਨ *Dangerous secret mission ਵਿੱਚ ਕੰਮ ਕਰਦਾ ਰਿਹਾ ਅਤੇ ਕਾਂਗਰਸ ਪਾਰਟੀ ਨੂੰ ਬੇਪਨਾਹ ਮੁੱਹਬਤ ਕਰਨ ਵਾਲਾ ਕਾਂਗਰਸ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਰੱਖਣ ਦੇ ਨਾਲ ਨਾਲ ਕਾਂਗਰਸ ਪਾਰਟੀ ਦੀ ਮਾਲੀ ਹਾਲਤ ਨੂੰ ਬਹੁਤ ਸੁਦ੍ਰਿੜ ਮਜ਼ਬੂਤ ਰੱਖਣ ਵਾਲਾ ਕਾਂਗਰਸ ਪਾਰਟੀ ਦਾ ਅਤੇ ਲੋਕਾਂ ਦਾ  ਹਰਮਨ ਪਿਆਰਾ ਮੈਂ ਖੁਦ ਹਾਂ 1 ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਜੱਥੇਬੰਦ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ, 2 ਬਰਨਾਲਾ ਵਿਧਾਨ ਸਭਾ ਤੋਂ ਸਾਬਕਾ ਕੈਂਡੀਡੇਟ ਰਿਹਾ ਹਰਦੀਪ ਗੋਇਲ ਧਨੌਲਾ, 3 ਮਹੇਸ਼ ਕੁਮਾਰ ਲੋਟਾ ਜੋ ਲਗਾਤਾਰ 20 ਸਾਲਾਂ ਤੋਂ ਬਰਨਾਲਾ ਨਗਰਪਾਲਿਕਾ ਦਾ MC ਰਿਹਾ ਹੈ, 4 ਅਸ਼ੀਸ਼ ਮਿੱਤਲ IAS  ਸਪੁੱਤਰ ਸ਼੍ਰੀ ਜਗਦੀਸ਼ ਮਿੱਤਲ IPS, ਅਸੀਂ ਉਪਰਲੇ 3 ਕੈਂਡੀਡੇਟ CASTLE ਮੈਰਿਜ ਪੈਲੇਸ ਬਰਨਾਲਾ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਇਕੱਠ ਹੋਇਆ ਜਿਸ ਵਿੱਚ ਕਾਂਗਰਸ ਪਾਰਟੀ ਦੇ 3 ਔਬਜਰਬਰ ਦਿੱਲੀ ਤੋਂ ਆਏ ਸਨ, ਉਹਨਾਂ ਵਿੱਚ ਇੱਕ ਔਬਜਰਬਰ ਨੇ ਸਟੇਜ ਸੰਭਾਲੀ ਬਾਕੀ 2 ਔਬਜਰਬਰ ਵੀ ਸਾਡੇ ਨਾਲ ਸਟੇਜ ਤੇ  ਲੱਗੇ ਹੋਏ ਸੋਫੀਆ ਤੇ ਬੈਠੇ ਸਨ, ਸਟੇਜ ਤੇ ਲੱਗੇ ਲਾਊਡਸਪੀਕਰ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕਰਨ ਲਈ ਅਤੇ ਅਪਣੀ ਕਾਂਗਰਸ ਪਾਰਟੀ ਦੀ ਹਾਈਕਮਾਂਡ ਦਿੱਲੀ ਵਲੋਂ ਭੇਜੇ ਗਏ ਇਹਨਾਂ ਤਿੰਨਾਂ  ਔਬਜਰਬਰਾ ਨੂੰ ਇਹ ਦੱਸਣ ਲਈ ਕਿ, ਪੰਜਾਬ ਵਿੱਚ ਕਾਂਗਰਸ ਪਾਰਟੀ ਨੂੰ ਅਸੀਂ ਕਿਵੇਂ ਮਜ਼ਬੂਤ ਰੱਖਿਆ ਹੈ ਅਤੇ ਕਿਵੇਂ ਮਜ਼ਬੂਤ ਰਖਦੇ ਹੋਏ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕਿਵੇਂ ਕਿਵੇਂ ਕੰਮ ਕਰਾਂਗੇ ਲਈ ਸਾਨੂੰ ਸਟੇਜ ਤੋਂ ਮਾਇਕ ਤੇ ਬੋਲਣਾ ਚਾਹੀਦਾ ਹੈ, ਇਹ ਅਸੀਂ ਤਿੰਨਾਂ ਕੈਂਡੀਡੇਟਾ ਨੇ ਇੱਕਠੇ ਹੋਕੇ ਇਹਨਾਂ ਤਿੰਨਾਂ ਔਬਜਰਬਰਾ ਨੂੰ ਕਿਹਾ ਲੇਕਿਨ ਇਹਨਾਂ ਔਬਜਰਬਰਾ ਨੇ 2 ਹੀ ਕੈਂਡੀਡੇਟਾ ਹਲਕਾ ਇੰਚਾਰਜ ਬਰਨਾਲਾ ਕੇਵਲ ਸਿੰਘ ਢਿੱਲੋਂ ਅਤੇ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਹੀ ਸਟੇਜ ਤੇ ਲੱਗੇ ਲਾਊਡਸਪੀਕਰ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਸਾਹਮਣੇ ਬੋਲਣ ਦਿੱਤਾ, ਲੇਕਿਨ, ਸਾਨੁੰ ਸਮਾਂ ਨਹੀਂ ਦਿੱਤਾ, ਮੈਂ ਏਥੇ ਇੱਕ ਗੱਲ ਸਾਫ਼ ਕਰ ਦਿੰਦਾ ਹਾਂ ਕਿ, ਸਾਡੇ ਵਿੱਚ ਕੋਈ ਜ਼ਾਤ ਪਾਤ ਫਿਰਕਾਪ੍ਰਸਤੀ ਨਹੀਂ ਹੈ, ਮੈਂਨੂੰ ਜਾਤ ਪਾਤ ਫਿਰਕਾਪ੍ਰਸਤੀ ਦੀ ਪਹਿਲੀ ਸੱਟ 1986 ਵਿੱਚ ਲੱਗੀ ਸੀ, ਜਦੋਂ ਪੰਜਾਬ ਯੂਥ ਕਾਂਗਰਸ ਪਾਰਟੀ ਦਾ ਪ੍ਰਧਾਨ ਮੈਨੂੰ ਨਹੀਂ ਬਨਾਇਆ ਸੀ, ਮੈਨੂੰ, ਮੇਰੇ ਮੁੰਹ ਤੇ ਹੀ ਉਸ ਵਕ਼ਤ ਦੇ ਆਲ ਇੰਡੀਆ ਯੂਥ ਕਾਂਗਰਸ ਪਾਰਟੀ ਦੇ ਪ੍ਰਧਾਨ ਮੁਕਲ ਵਾਸਨਿਕ ਨੇ ਮੈਨੂੰ ਇਹ ਕਿਹ ਸੀ, ਮੇਰੇ ਦੇਸ਼ ਕੇ ਕ੍ਰਮਠ ਯੋਧਾ ਨੌਜਵਾਨ ਰਮੇਸ਼ ਕੁਮਾਰ ਭਟਾਰਾ ਜੀ ਤੁਸੀਂ ਹਿੰਦੂ ਹੋ, ਕਾਂਗਰਸ ਪਾਰਟੀ ਕੀ ਹਾਈਕਮਾਂਡ ਕਿਸੇ ਸਿੱਖ ਨੌਜਵਾਨ ਨੂੰ ਪੰਜਾਬ ਯੂਥ ਕਾਂਗਰਸ ਪਾਰਟੀ ਦਾ ਪ੍ਰਧਾਨ ਬਨਾਉਣਾ ਚਾਹੁੰਦੀ ਹੈ, ਉਸ ਵਕ਼ਤ ਓਥੇ ਕੀ ਕਿ ਹੋਇਆ ਸੀ, ਇਹ ਇੱਕ ਹਕ਼ੀਕ਼ਤ ਭਰੀ ਲੰਮੀ ਸਟੋਰੀ ਹੈ, ਜਿਸ ਨੂੰ ਮੈਂ ਪਹਿਲਾਂ ਵਾਰ-ਵਾਰ ਲਿਖ ਚੁਕਿਆ ਹਾਂ ਹੁਣੇ ਜਿਹੇ ਕੁੱਝ ਸਮਾਂ ਪਹਿਲਾਂ ਹੀ ਆਏ ਕਿਹ ਲਵੋ ਕਿ, ਚਾਰ ਦਿਨ ਪਹਿਲਾਂ ਹੀ, ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਪੰਜਾਬ ਨੂੰ ਹਟਾਉਣ ਤੋਂ ਬਾਅਦ ਪੰਜਾਬ ਦਾ ਨਵਾਂ ਮੁੱਖ ਮੰਤਰੀ ਬਨਾਉਣ ਲਈ ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਪਾਰਟੀ ਦੇ ਵਰਤਮਾਨ ਮੌਜੂਦਾ 77 MLA ਆਂ ਵਿੱਚੋਂ 44 MLA ਆਂ ਨੇ ਸ਼੍ਰੀ ਸੁਨੀਲ ਜਾਖੜ ਦੇ ਹੱਕ ਵਿੱਚ ਵੋਟਾਂ ਪਾਈਆਂ ਸਨ ਕਿ, ਪੰਜਾਬ ਦਾ ਮੁੱਖ ਮੰਤਰੀ ਸੁਨੀਲ ਜਾਖੜ ਨੂੰ ਬਨਾਇਆ ਜਾਵੇ, ਲੇਕਿਨ, ਕਾਂਗਰਸ ਪਾਰਟੀ ਦੀ ਹਾਈਕਮਾਂਡ ਵਿੱਚ ਬੈਠੀ ਪੰਜਾਬ ਦੇ ਹਿੰਦੂਆਂ ਦੀ ਕਾਤਲ ਨੇਤ੍ਰੀ ਅੰਬੀਕਾ ਸੋਨੀ ਨੇ ਸ਼ਰੇਆਮ ਦੇਸ਼ ਦੇ ਟੇਲੀਵਿਜਨ ਚੈਨਲਾਂ ਤੇ ਬੋਲਕੇ  ਕਾਂਗਰਸ ਪਾਰਟੀ ਦੀ ਹਾਈਕਮਾਂਡ  ਨੂੰ ਗੱਲਤ ਸਲਾਹ ਮਸ਼ਵਰਾ ਦੇਕੇ ਫਿਰਕਾਪ੍ਰਸਤੀ ਦੀ ਇਹ ਜ਼ਹਿਰ ਘੋਲੀ ਸੀ ਇਹ ਕਿਹਕੇ ਪੰਜਾਬ ਦਾ ਮੁੱਖ ਮੰਤਰੀ ਸਿੱਖ ਬਣੇਂ, ਹਿੰਦੂ ਨਹੀਂ, ਮੈਂ ਇਹ ਦਾਵੇ ਨਾਲ ਕਹਿੰਦਾ ਹਾਂ, ਕਿ, ਪੰਜਾਬ ਵਿੱਚ ਫਿਰਕਾਪ੍ਰਸਤੀ ਦੀ ਇਹ  ਦਲੀਲ ਗੱਲ਼ਤ ਹੈ ਦੁੱਖ ਦਾਈ ਹੈ ਬਹੁਤ ਬਹੁਤ ਖਤਰਨਾਕ ਹੈ, ਚੰਗਾ ਭਾਈ ਤੰਦਰੁਸਤ ਰਹੋ ਖੁਸ਼ ਰਹੋ ਚੜਦੀ ਕਲਾ ਵਿੱਚ ਰਹੋ ਜਿਉਂਦੇ ਵਸਦੇ ਰਹੋ, ਮੈਂ ਹਾਂ ਸਾਰੀ ਕਾਇਨਾਤ ਦਾ ਸ਼ੁਭਚਿੰਤਕ ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਪੰਜਾਬ ਭਾਰਤ 9815318924

ਪੁੱਤ ਸਾਊ ਜਾਂ ਕੁਪਤੇ ਲੰਬੜਦਾਰ ✍️ ਪਰਮਿੰਦਰ ਸਿੰਘ ਬਲ

ਪੁੱਤ ਸਾਊ ਜਾਂ ਕੁਪਤੇ ਲੰਬੜਦਾਰ — ਸਾਡੇ ਪੰਜਾਬੀ ਵੋਟਰ ਤਾਂ ਸਾਊ ਹੀ ਗਿਣੇ ਜਾਂਦੇ ਹਨ। ਅਸਲ ਚਿਹਰਾ ਤਾਂ ਲੰਬਰਦਾਰ ਆਗੂ ਹੀ ਹੁੰਦੇ ਹਨ , ਜੋ ਅਹਿਲ /ਨਾਅਹਿਲ ਦੀ ਪਛਾਣ ਬਣਦੇ ਹਨ । ਪੰਜਾਬ ਵਿੱਚ ਹੋਣ ਜਾ ਰਹੀਆਂ 2022 ਦੀਆਂ ਚੋਣਾਂ ਵਿੱਚ ਇਕ ਨਵਾਂ ਪਾਰਟੀ ਸੰਗਠਨ ਮੈਦਾਨ ਵਿੱਚ ਆਇਆ - ਜਿਵੇਂ ਕੁਝ ਦਿਨ ਪਹਿਲਾਂ ਕੈਪਟਨ ਅਮਨਿੰਦਰ ਸਿੰਘ ਨੇ ਆਪਣੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਨਾਲ ਬੀ ਜੇ ਪੀ ਨਾਲ ਗਠਜੋੜ ਐਲਾਨਿਆ ਸੀ , ਹੁਣ ਇਸੇ ਜੁਟ ਵਿੱਚ ਅਕਾਲੀ ਆਗੂ ਸੁੱਖਦੇਵ ਸਿੰਘ ਢੀੰਡਸਾ ਨੇ ਸੰਯੁਕਤ ਅਕਾਲੀ ਦਲ ਨੂੰ ਸ਼ਾਮਲ ਕਰਨ ਦਾ ਐਲਾਨ ਕਰ ਦਿੱਤਾ ਹੈ । ਇਸ ਨਵੇਂ ਗਠਜੋੜ ਵਿੱਚ ਇਹ ਉਪਰੋਕਤ ਤਿੰਨ ਧਿਰਾਂ ਹਨ ।ਇਸ ਦੇ ਇਲਾਵਾ ਪੰਜਾਬ ਵਿੱਚ ਕੇਜਰੀਵਾਲ ਦੀ ਆਮ ਪਾਰਟੀ  , ਕੈਪਟਨ ਤੋ ਅਲੱਗ ਹੋਏ ਸ.ਚਰਨਜੀਤ ਸਿੰਘ ਚੰਨੀ ਅਤੇ ਸਿੱਧੂ ਦੀ ਕਾਂਗਰਸ ਪਾਰਟੀ ਅਤੇ ਚੌਥੇ ਬੀ ਜੇ ਪੀ ਨਾਲ ਨੌਂਹ- ਮਾਸ ਦੇ ਰਿਸ਼ਤੇ ਤੇ ਪਲਣ ਵਾਲਾ ਬਾਦਲ ਦਲ  ਜਿਨਾਂ ਨੇ ਦੱਸ ਸਾਲ ਦੀ ਸੱਤਾ ਦੌਰਾਨ  ਆਪਣੇ ਪਰਵਾਰ ਦੇ ਹੀ ਨੂੰਹ-ਮਾਸ ਨੂੰ ਹੀ ਮੋਟੇ ਤਾਜ਼ੇ ਅਤੇ ਪਲਦੇ ਰੱਖਿਆ ਸੀ। ਇਹਨਾਂ ਵਿੱਚੋਂ ਕਿਸੇ ਨੂੰ ਭਰਵੇਂ ਪੱਖ ਦਾ ਦੱਸਣਾ ਤਾਂ ਪੰਜਾਬ ਦੇ ਵੋਟਰਾਂ ਤੇ ਹੀ ਨਿਰਭਰ ਕਰੇਗਾ   , ਪਰੰਤੂ ਪੰਜਾਬ ਦੇ ਲੋਕਾਂ ਦੀਆਂ ਲੋੜਾਂ ਨਾਲ ਇਹ  ਚਾਰੇ ਪਾਰਟੀਆਂ ਦੇ  ਨਾਲ ਕਈ ਖਾਸ ਸਵਾਲ ਭੀ ਬੱਝੇ ਹੋਏ ਹਨ । ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ - ਜੋ ਤਿਹਾੜ ਜੇਲ ਵਿੱਚ ਬੰਦ ਹੈ , ਉਸ ਬਾਰੇ ਦਿੱਲੀ ਸਰਕਾਰ ਅਤੇ ਕੇਜਰੀਵਾਲ ਬਿਲਕੁਲ ਚੁੱਪ ਹੈ, ਜਦਕਿ ਕੇਂਦਰ ਦੀ ਬੀ ਜੇ ਪੀ ਸਰਕਾਰ ਇਸ ਰਿਹਾਈ ਬਾਰੇ ਹਰੀ ਝੰਡੀ ਦੇ ਚੁੱਕੀ ਹੈ । ਕਾਂਗਰਸ ਤਾਂ ਇਸ ਮੁੱਦੇ ਤੇ ਗੱਲ ਕਰਨੋਂ ਵੀ ਅਸਮਰਥ ਲੱਗ ਰਹੀ ਹੈ ਕਿਉਂ ਕਿ ਉਹ ਤਾਂ ਸ਼ਾਇਦ ਨੈਸ਼ਨਲ ਕਮੇਟੀ ਵਿੱਚ ਜਗਦੀਸ਼ ਟਾਈਟਲਰ ਨੂੰ ਕਾਇਮ ਰੱਖਣਾ , ਆਪਣੀ ਤੇ ਸ਼ਾਇਦ ਕਾਂਗਰਸੀ ਸੋਭਾ ਗਿਣ ਰਹੇ ਹਨ ! ਵੈਸੇ ਵੀ ਸ. ਚੰਨੀ ਦੇ ਸਾਥੀ ਸਿਧੂ ਸਾਹਿਬ ਜਿਸ ਕਿਸੇ ਨੂੰ ਖੁਦ  ਬਾਪ ਕਹਿ ਲੈੰਦੇ ਹਨ , ਉਸ ਨੂੰ ਹੀ  ਝੁਠਲਾਉਣ ਲਈ , ਰਿਸ਼ਤਾ ਫਿਰ ਤੋਂ ਦਰੁਸਤ ਕਰਨ ਲਈ ਆਪਣੇ ਹੀ ਰਚੇ ਹੋਏ  “ਚੱਕਰ-ਵਿਯੂ “ ਦੁਆਲੇ ਇਕ ਮਨੋਰੰਜਨ ਖੜਾ ਕਰ ਲੈੰਦੇ ਹਨ । ਭਾਵੇ ਇਸ ਰਿਸ਼ਤੇ ਵਿੱਚ  ਮਨਮੋਹਨ ਸਿੰਘ ਜੀ ਹੋਣ ਜਾਂ ਕੈਪਟਨ ਸਾਹਿਬ , ਅਜਿਹੇ  ਕਲਾਕਾਰ ਨੂੰ ਕੀ ਅਰਥ ਹਨ , ਰਿਸ਼ਤਿਆਂ ਬਾਰੇ ਜਦੋਂ ਸਤਿਕਾਰ ਵਜੋਂ ਕਦਰ ਨਾ ਕਰ ਸਕਣ ।, ਇਕ ਮਨੋਰੰਜਨ ਸਮਝ ਕੇ ਇਹੀ ਸ਼ੁਗਲ ਜਾਰੀ ਰੱਖੇ ਕਿ ਮਾਰੋ “ਤਾੜੀ” !ਤਦ ਵੋਟਰ ਹੀ ਸਿਆਣੇ ਬਣਨ ਅਤੇ  ਅਜਿਹੇ ਸ਼ੁਗਲ ਤੋਂ ਆਪਣਾ  ਭਵਿੱਖ ਕਿਵੇਂ ਸੁਰੱਖਿਅਤ ਰੱਖਣਾ ਹੈ? ਬਾਦਲ ਪਰਿਵਾਰ ਨੇ ਨੌਹ-ਮਾਸ ਦੇ ਰਿਸ਼ਤੇ ਰਾਹੀ ਜਿਸ ਢੰਗ ਨਾਲ ਗੁਮਰਾਹ ਕੀਤਾ , ਪੰਜਾਬ ਵਿਚਲੀ ਬੀ ਜੇ ਪੀ ਸ਼ਾਇਦ ਸਾਰਾ ਸਮਾਂ ਨਾਲ ਰਹਿਕੇ ਬਾਦਲ ਜਾਲ ਤੋਂ ਤੋਬਾ ਕਰਕੇ ਨਵੇਂ ਫੈਸਲੇ ਅਨੁਸਾਰ ਅੱਗੇ ਆਏ ਹਨ । ਹੁਣ ਬਸਪਾ ਅਥਵਾ ਮਾਇਆਵਤੀ ਇਸ ਬਾਦਲ- ਗਠਜੋੜ ਵਿੱਚੋਂ ਕੀ ਸੁਪਨਾ ਪੂਰਾ ਕਰੇਗੀ , ਉਹ ਦੇਖਣਾ ਅਜੇ ਬਾਕੀ  ਹੈ , “ਪ੍ਰਤੱਖ ਨੂੰ ਪ੍ਰਮਾਣ ਕੀ” ।ਬਾਦਲ ਦਲ ਇਸ ਨੂੰ ਵੀ ਨੌਹ ਮਾਸ ਦਾ ਰਿਸ਼ਤਾ ਦੱਸ ਕੇ ਚੋਣ ਗੱਡੇ ਨੂੰ ਵਾਂਗ ਕੇ ਕੀ ਵੋਟਰਾਂ ਵਿੱਚ ਤੋਰ ਲਵੇਗਾ ? ਵੈਸੇ ਜੇ ਕੁਝ ਪਲੇ ਨਾ ਪਿਆ ਤਦ ਦੋਸ਼ ਮਾਇਆਵਤੀ ਦਾ ਹੋਵੇਗਾ , ਕਿ ਬੀਬਾ ਜੀ ਇਹਨਾਂ ਦੇ ਦੱਸ ਸਾਲਾ ਰਾਜ ਦੀ ਦਾਸਤਾਨ ਤੋਂ ਤੂੰ ਕਿਉਂ ਅਣਜਾਣ ਰਹੀ ?। ਆਉ ਪੇਸ਼ ਹੈ ਇਕ ਉਹ ਧਿਰ ਜਿਸ ਦਾ ਜ਼ਿਕਰ ਸ਼ੁਰੂ ਵਿੱਚ ਕੀਤਾ ਹੈ “ਕੈਪਟਨ - ਬੀ ਜੇ ਪੀ ਅਤੇ ਸੰਯੁਕਤ ਅਕਾਲੀ ਦਲ “  ਸ਼ਾਇਦ ਇਹ ਪੰਜਾਬ ਦੀਆਂ 2022 ਦੀਆਂ ਚੋਣਾਂ ਵਿੱਚ ਅਹਿਮ ਪਾਰਟੀ ਦੀ ਦਿਖ ਬਣ ਜਾਵੇ , ਸਹੀ ਲੱਛਣ ਦਿਖਾਈ ਦੇ ਰਹੇ ਹਨ । ਕੈਪਟਨ ਦੀ ਕਾਂਗਰਸੀ ਸ਼ਾਖ ਕਮਜ਼ੋਰ ਨਹੀਂ ਹੋਈ , ਸਗੋਂ ਸਿਧੂ ਸਾਹਬ ਦੀ ਤਾੜੀ, ਵਤੀਰਾ ਸਰਦਾਰ ਚੰਨੀ ਨੂੰ ਕਮਜ਼ੋਰ ਅਤੇ ਕੈਪਟਨ ਨੂੰ ਮਜ਼ਬੂਤ ਕਰ ਰਿਹਾ ਹੈ । ਕਾਂਗਰਸ ਵਿੱਚ ਇਸ ਕਿਸਮ ਦੀ ਭੰਨ ਤੋੜ ਦੇਖੀ ਜਾ ਰਹੀ ਹੈ । ਕਿਸਾਨ ਮੋਰਚੇ ਦੇ ਸ਼ੁਰੂ ਤੋਂ ਤਿੰਨੇ ਕਾਨੂੰਨਾਂ ਦੀ ਵਾਪਸੀ ਤੱਕ ਦਾ ਕੈਪਟਨ ਅਮਰਿੰਦਰ ਸਿੰਘ ਦਾ ਰੋਲ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ । ਬੀ ਜੇ ਪੀ ਦਾ ਵੀ ਖੁਦ ਦਾ ਦਾਅਵਾ ਹੋਵੇਗਾ ਕਿ “ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ “ ਮੌਕੇ ਉਹਨਾਂ  ਤਿੰਨੇ ਕਿਸਾਨੀ ਕਾਨੂੰਨ ਵਾਪਸ ਲੈਕੇ  ਇਕ ਸੱਦ ਭਾਵਨਾ ਵਾਲਾ ਸ਼ੁਭ ਕੰਮ ਕੀਤਾ ਹੈ ,  ਇਹ ਭੀ ਗੱਲ ਸਾਹਮਣੇ ਆਵੇਗੀ ਕਿ ਬਾਦਲ ਦਲ ਨੇ ਬੀਬੀ ਹਰਸਿਮਰਤ ਕੌਰ ਰਾਹੀ , ਕਿਸਾਨੀ ਕਾਨੂੰਨ ਦੇ ਹੱਕ ਵਿੱਚ ਵੋਟ ਪਾ ਕੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਗੁਮਰਾਹ ਕੀਤਾ ਸੀ ।ਇਸ ਕੈਪਟਨ , ਬੀ ਜੇ ਪੀ ਨਾਲ ਜੋ ਸਿੱਖ ਧਿਰ ਸੰਯੁਕਤ ਅਕਾਲੀ ਦਲ ਹੈ , ਫੈਸਲਾਕੁਨ ਧਿਰ ਕਹੀ ਜਾ ਸਕਦੀ ਹੈ । ਕਿਉਂਕਿ ਜੋ ਸਿੱਖ ਵੋਟਰ ਹੈ ਉਸ ਦੀ ਨੁਮਾਇੰਦਗੀ ਹਮੇਸ਼ਾ ਅਕਾਲੀ ਦਲ ਹੀ ਰਿਹਾ ਹੈ। ਵੈਸੇ ਵੀ ਬਾਦਲ ਪਰਵਾਰ ਤੋ ਵੱਖ ਹੋ ਕੇ ਸਿੱਖਾਂ ਵਿੱਚ ਜੱਥੇਬੰਦਕ ਹੋਣਾ , ਸਿੱਖ ਪੰਥ ਲਈ ਲੋੜੀਂਦਾ ਅਤੇ ਸਹੀ ਹੈ । ਇਸ ਅਕਾਲੀ ਦਲ ਦੇ ਆਗੂ ਸ. ਸੁੱਖਦੇਵ 
ਸਿੰਘ ਢੀਡਸਾ ਅਤੇ ਸ. ਬਰਹਮਪੁਰਾ ਇਸ ਭੇਦ ਤੋਂ ਭਲੀ ਭਾਂਤ ਜਾਣੂ ਹਨ ਕਿ ਬਾਦਲ ਦਲ ਨੇ ਸਿਰਫ਼ ਆਪਣਾ ਪਰਵਾਰ ਪਾਲਣ ਲਈ ਹੀ ਮਕਸਦ ਬਣਾ ਰੱਖਿਆ ਸੀ। ————ਪਰਮਿੰਦਰ ਸਿੰਘ ਬਲ , ਪ੍ਰਧਾਨ ਸਿੱਖ ਫੈਡਰੇਸ਼ਨ ਯੂ ਕੇ ।

ਸੋਨੂੰ ਸੂਦ ਨੂੰ , ਭਾਰਤ ਮਾਂ ਦਾ ਪੁੱਤ ਕਹਿਣਾ , ਕੋਈ ਅਤਿਕਥਨੀ ਨਹੀਂ  ✍️. ਸ਼ਿਵਨਾਥ ਦਰਦੀ

ਸੋਨੂੰ ਸੂਦ ਨੂੰ , ਭਾਰਤ ਮਾਂ ਦਾ ਪੁੱਤ ਕਹਿਣਾ , ਕੋਈ ਅਤਿਕਥਨੀ ਨਹੀਂ 

   'ਪੰਜਾਬ ਦਾ ਪੁੱਤ' , 'ਗਰੀਬਾਂ ਦਾ ਮਸੀਹਾ' , 'ਮੁਕਤੀਦਾਤਾ , 'ਅਸਲ ਹੀਰੋ', ਹੋਰ ਅਜਿਹੇ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ , ਬਾਲੀਵੁੱਡ ਅਭਿਨੇਤਾ , 'ਸੋਨੂੰ ਸੂਦ' ਨੂੰ  । ਪੰਜਾਬ ਦੇ , ਬਹੁਤ ਸਾਰੇ ਅਭਿਨੇਤਾ ਨੇ , ਬਾਲੀਵੁੱਡ ਅਭਿਨੈ ਕਰ ਵਾਹ ਵਾਹ ਖੱਟੀ ਹੋਵੇਗੀ । ਪਰ 'ਸੋਨੂੰ ਸੂਦ' ਨੇ , ਅਸਲ ਲੋਕਾਂ ਦਾ ਹੀਰੋ ਬਣ ਦਿਖਾਇਆ । ਜਿਥੇ ਕਿਤੇ ਵੀ , ਸੋਨੂੰ ਸੂਦ ਦੀ ਜ਼ਰੂਰਤ ਹੁੰਦੀ ਹੈ , ਮਸੀਹਾ ਬਣ ਖੜ੍ਹਾ ਹੋ ਜਾਂਦਾ ਹੈ । ਦੇਸ਼ ਦਾ 'ਆਂਧਰਾ ਪ੍ਰਦੇਸ਼' ਹੋਵੇ , ਜਾਂ ਫਿਰ 'ਤਾਮਿਲਨਾਡੂ' , ਜਿਥੇ ਕਿਤੇ ਵੀ ਲੋੜਵੰਦ ਦੀ ਆਵਾਜ਼ , 'ਸੋਨੂੰ ਸੂਦ' ਦੇ ਕੰਨਾਂ ਚ , ਪੈਂਦੀ , 'ਸੋਨੂੰ ਸੂਦ' ,ਆਪ ਜਾਂ 'ਸੂਦ ਚੈਰੀਟੇਬਲ ਟੀਮ' ਪਹੁੰਚ ਜਾਂਦੀ ।

               'ਕਰੋਨਾ ਕਾਲ' ਸਮੇਂ , ਜਦੋਂ ਲੋਕ ਘਰਾਂ ਵਿਚ ਬੰਦ ਸਨ । ਉਸ 'ਸੋਨੂੰ ਸੂਦ' ਆਪ ਤੇ ਏਨਾਂ ਦੀ 'ਚੈਰੀਟੇਬਲ ਟੀਮ' ਨੇ , ਭੁੱਖੇ ਪਿਆਸੇ , ਲੋਕਾਂ ਦੀ ਸਾਰ ਲਈ । ਲੋਕਾਂ ਨੂੰ ਘਰਾਂ ਤੱਕ ਪਹੁਚਾਉਣ ਦਾ , ਮਰੀਜ਼ਾਂ ਨੂੰ ਦਵਾਈਆਂ , ਆਕਸੀਜਨ , ਐਂਬੂਲੈਂਸਾਂ , ਆਈ ਸੀ ਯੂ ਬੈੱਡ ,ਵੈਟੀਲੇਟਰ , ਇਥੋਂ ਤੱਕ ਕਿ ਓਨਾਂ ਸੰਸਕਾਰ ਦਾ ਪ੍ਰਬੰਧ ਕੀਤਾ । ਜੋ ਕੰਮ ਸਰਕਾਰ ਦੇ , ਓਹ ਬਹੁਤ , ਸਾਰੇ ਕੰਮ 'ਸੋਨੂੰ ਸੂਦ' ਦੀ 'ਚੈਰੀਟੇਬਲ ਟੀਮ' ਨੇ ਕੀਤੇ । ਓਨਾਂ 'ਅਸਲ ਹੀਰੋ' ਦਾ ਅਭਿਨੈ ਕੀਤਾ । ਵਿਦੇਸ਼ਾਂ ਚ ਫਸੇ ਲੋਕਾਂ ਨੂੰ ਵੀ 'ਸੋਨੂੰ ਸੂਦ' ਦੇਸ਼ ਪਹੁੰਚਾਇਆ । ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਜੰਮਪਲ ਬਾਲੀਵੁੱਡ ਸਟਾਰ 'ਸੋਨੂੰ ਸੂਦ' ਲਈ , ਨਾ ਤਾਂ 'ਕੇਂਦਰ ਸਰਕਾਰ' ਨੇ , ਨਾ ਹੀ 'ਪੰਜਾਬ ਸਰਕਾਰ' ਨੇ ਸਨਮਾਨ ਰੱਖਿਆ । ਅੱਜ ਦੀ ਨੌਜਵਾਨ ਪੀੜ੍ਹੀ ਲਈ , 'ਸੋਨੂੰ ਸੂਦ' ਰਾਹ ਦਸੇਰਾ ਹਨ । 

     30 ਜੁਲਾਈ 1973 ਨੂੰ ਪੰਜਾਬ ਦੇ ਜ਼ਿਲ੍ਹਾ 'ਮੋਗਾ' ਦੇ , 'ਸ੍ਰੀ ਸ਼ਕਤੀ ਸੂਦ' ਦੇ ਘਰ , ਮਾਤਾ ਪ੍ਰਫੈਸਰ 'ਸਰੋਜ ਸੂਦ' ਜੀ ਕੁੱਖੋਂ ਜਨਮ ਲਿਆ । ਜਨਮ ਤੋਂ ਬਾਅਦ , ਓਨਾਂ ਪੜਾਈ ਨਾਗਪੁਰ ਵਿਚ ਪੂਰੀ ਕੀਤੀ । ਆਪਣੀ 'ਇੰਜਨੀਅਰ ਦੀ ਪੜ੍ਹਾਈ ਖ਼ਤਮ ਕਰਨ ਬਾਅਦ , ਓਨਾਂ 'ਮਾਡਲਿੰਗ' ਵੱਲ ਪੈਰ ਧਰਿਆ । ਸੋਨੂੰ ਸੂਦ , 'ਮਿਸਟਰ ਇੰਡੀਆ' ਵਿੱਚ 'ਮੁਕਾਬਲੇਬਾਜ਼' ਰਹੇ ।

      ਸੋਨੂੰ ਸੂਦ ਨੇ , ਅਭਿਨੈ ਦੀ ਸ਼ੁਰੂਆਤ 1999 ਦੀ ਤਾਮਿਲ ਫਿਲਮ 'ਕਲਾਝਾਗਰ' ਨਾਲ ਕੀਤੀ । 'ਸਾਊਥ' ਦੀਆਂ ਫਿਲਮਾਂ ਕਰਦੇ , 'ਸੋਨੂੰ ਸੂਦ' ਨੇ ਆਪਣੀ ਪਹਿਲੀ ਹਿੰਦੀ ਫਿਲਮ 2002 'ਸ਼ਹੀਦੇ ਏ ਆਜ਼ਮ' ਚ , 'ਸ਼ਹੀਦ ਭਗਤ ਸਿੰਘ' ਦਾ ਅਭਿਨੈ ਕਰ , ਦਰਸ਼ਕਾਂ ਦੇ ਦਿਲ ਤੇ ਛਾਪ ਛੱਡੀ । ਇਸ ਤੋਂ ਬਹੁਤ ਸਾਰੀਆਂ ਫਿਲਮਾਂ ਕਰ , ਨਾਮਣਾ ਖੱਟਿਆ , ਆਪਣੀ ਵੱਖਰੀ ਛਾਪ ਛੱਡੀ । ਹਰ ਕਿਰਦਾਰ ਨੂੰ , ਦਿਲੋਂ ਨਿਭਾ ਦਰਸ਼ਕਾਂ ਦਾ , "ਮਣਾਂ ਮੂੰਹੀਂ ਪਿਆਰ ਲਿਆਂ" । '2010' ਵਿਚ ਰੀਲੀਜ਼ ਹੋਈ , ਫਿਲਮ 'ਦਬੰਗ' ਚ, ਨੈਗੇਟਿਵ ਕਿਰਦਾਰ ਅਦਾ ਕਰ , 'ਆਈਫਾ ਅਵਾਰਡ' ਹਾਸਲ ਕੀਤਾ । ਸੋਨੂੰ ਸੂਦ , ਬਾਲੀਵੁੱਡ , ਟਾਲੀਵੁੱਡ ,ਕਾਲੀਵੁੱਡ ਤਿੰਨਾਂ ਚ ਕੰਮ ਕਰ ਚੁੱਕੇ ਹਨ । 'ਸੋਨੂੰ ਸੂਦ' ਨੇ , ਆਪਣੇ ਕੈਰੀਅਰ ਦੌਰਾਨ , ਤਾਮਿਲ , ਤੇਗਲੂ , ਕੰਨੜ, ਹਿੰਦੀ ਤੇ ਪੰਜਾਬੀ ਆਦਿ ਭਾਸ਼ਾਵਾਂ ਚ , ਫਿਲਮਾਂ ਕੀਤੀਆਂ ।

    ਬਾਲੀਵੁੱਡ ਸਟਾਰ 'ਸੋਨੂੰ ਸੂਦ' ਦਾ ਵਿਆਹ 1996 ਵਿਚ 'ਸੋਨਾਲੀ' ਨਾਲ ਹੋਇਆ । 'ਸੋਨੂੰ ਸੂਦ' ਦੀ ਪਤਨੀ 'ਸੋਨਾਲੀ' 'ਲਾਈਮਲਾਈਟ' ਤੋਂ ਦੂਰ ਰਹਿੰਦੀ ਹੈ । ਪਰ ਕਈ ਵਾਰ ਉਹ 'ਸੋਨੂੰ ਸੂਦ' ਨਾਲ ਈਵੈਂਟ ਚ , ਨਜ਼ਰ ਆ ਚੁੱਕੀ ਹੈ । 'ਸੋਨੂੰ ਸੂਦ' ਤੇ ਸੋਨਾਲੀ ਦੇ ਦੋ ਬੇਟੇ 'ਇਸ਼ਾਂਤ' ਤੇ 'ਅਯਾਨ ਸੂਦ'  ਹਨ । ਜੋ ਅੱਜਕਲ੍ਹ ਮੁੰਬਈ ਵਿਚ ਰਹਿ ਰਹੇ ਹਨ । ਸੋਨੂੰ ਸੂਦ ਦੀ ਵੱਡੀ ਭੈਣ 'ਮੋਨਿਕਾ ਸ਼ਰਮਾ' 'ਅਮਰੀਕਾ' ਤੇ ਛੋਟੀ ਭੈਣ 'ਮਾਲਵਿਕਾ ਸੱਚਰ' ਮੋਗਾ ਵਿੱਚ ਰਹਿੰਦੇ ਹਨ ।

   2022 ਦੀਆਂ , ਵਿਧਾਨ ਸਭਾ ਚੋਣਾਂ ਵਿੱਚ , 'ਸੋਨੂੰ ਸੂਦ' ਦੀ ਛੋਟੀ ਭੈਣ 'ਮਾਲਵਿਕਾ ਸੱਚਰ' ਮੋਗਾ ਜ਼ਿਲ੍ਹੇ ਤੋਂ ਚੋਣ ਲੜਨਗੇ । ਇੱਕ ਪ੍ਰੈਸ ਕਾਨਫਰੰਸ ਦੌਰਾਨ 'ਸੋਨੂੰ ਸੂਦ' ਤੇ ਓਨਾਂ ਦੀ ਛੋਟੀ ਭੈਣ 'ਮਾਲਵਿਕਾ' ਨੇ ਦੱਸਿਆ, ਇਹ ਚੋਣਾਂ , "ਲੋਕਾਂ ਦੀ ਸੇਵਾ ਲੜ ਰਹੇ ਹਾਂ" । ਪੱਤਰਕਾਰਾਂ ਨੇ 'ਸੋਨੂੰ ਸੂਦ' ਨੂੰ ਸਵਾਲ ਕੀਤਾ । ਤੁਸੀਂ ਕਿਉਂ ਨਹੀਂ ,ਚੋਣ ਲੜ ਰਹੇ ? ਓਨਾਂ ਕਿਹਾ , ਹਾਲੇ ਮੇਰਾ ਫ਼ਿਲਮਾਂ ਵਿੱਚ ਬਹੁਤ ਕੁਝ ਕਰਨਾ ਬਾਕੀ ਹੈ । ਅਸੀਂ ਕਿਸੇ ਦੇ ਵਿਰੋਧੀ ਨਹੀਂ , ਮੇਰੀ ਛੋਟੀ ਭੈਣ 'ਮਾਲਵਿਕਾ' ਰਾਜਨੀਤੀ ਆ ਕੇ , ਲੋਕ ਸੇਵਾ ਕਰਨਾ ਚਾਹੁੰਦੀ ਹੈ । 

   ਪਰ ਲੋਕ 'ਸੋਨੂੰ ਸੂਦ' 'ਪ੍ਰਧਾਨ ਮੰਤਰੀ' ਦੇ ਰੂਪ ਚ ਦੇਖਣਾ ਚਾਹੁੰਦੇ ਹਨ । ਬਹੁਤ ਸਾਰੇ 'ਐਪਸ' ਤੇ ਇਹੋ ਅਵਾਜ਼ ਹੈ । ਪੂਰੇ ਦੇਸ਼ ਦੀਆਂ ਦੁਆਵਾਂ 'ਸੋਨੂੰ ਸੂਦ' ਨਾਲ ਹੈ । 'ਸੋਨੂੰ ਸੂਦ' 'ਲੋਕਾਂ ਦਾ ਮਸੀਹਾ' ਬਣ ਨਾਲ-ਨਾਲ ਚਲਦਾ ਰਹੇ । 

                                           ਸ਼ਿਵਨਾਥ ਦਰਦੀ

                                  ਸੰਪਰਕ :- 9855155392

ਸਿਆਸਤ ਦੀ ਪ੍ਰਯੋਗਸ਼ਾਲਾ ਬਣਿਆ ਪੰਜਾਬ ✍️. ਸਲੇਮਪੁਰੀ ਦੀ ਚੂੰਢੀ

 ਦੇਸ਼ ਦੇ ਕਈ ਹੋਰ ਸੂਬਿਆਂ ਦੇ ਨਾਲ ਪੰਜਾਬ ਵਿਚ ਵੀ ਅਗਲੇ ਸਾਲ 2022 ਵਿਚ ਵਿਧਾਨ-ਸਭਾ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਚੋਣਾਂ ਨੂੰ ਲੈ ਕੇ ਜਿਥੇ ਭਾਰਤ ਸਰਕਾਰ ਦਾ ਚੋਣ ਕਮਿਸ਼ਨ ਤੱਤਪਰ ਹੈ, ਉਥੇ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਆਗੂ ਸੂਬੇ ਦੇ ਲੋਕਾਂ ਨੂੰ ਖੁਸ਼ਹਾਲ ਬਣਾਉਣ ਦੇ ਨਾਂ ਹੇਠ ਤਰ੍ਹਾਂ ਤਰ੍ਹਾਂ ਦੇ ਨਾਟਕ ਖੇਡ ਕੇ ਭਰਮਾਉਣ ਲਈ ਇਕ ਦੂਜੇ ਨੂੰ ਫਾਡੀ ਰੱਖਣ ਵਿਚ ਲੱਗੇ ਹੋਏ ਹਨ । ਅਸਲ ਵਿਚ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਚੋਣਾਂ ਦੌਰਾਨ ਜਿਹੜੀ ਸਿਆਸੀ ਪਾਰਟੀ ਵਧੀਆ ਨਾਟਕ ਖੇਡ ਕੇ ਲੋਕਾਂ ਨੂੰ ਖੁਸ਼ ਕਰਨ ਵਿਚ ਸਫਲ ਹੋ ਜਾਂਦੀ ਹੈ, ਉਹ ਰਾਜ-ਸੱਤਾ ਹਾਸਲ ਕਰਨ ਵਿਚ ਸਫਲ ਹੋ ਜਾਂਦੀ ਹੈ। ਇਸ ਵਾਰ ਪੰਜਾਬ ਚੋਣਾਂ ਦਾ ਸਮੀਕਰਨ ਪਿਛਲੀਆਂ ਸਾਰੀਆਂ ਚੋਣਾਂ ਨਾਲੋਂ ਵੱਖਰਾ ਹੋਣ ਦੀ ਸੰਭਾਵਨਾ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਪਿਛਲੇ ਲੰਮੇ ਸਮੇਂ ਤੋਂ ਕਦਮ ਨਾਲ ਕਦਮ ਮਿਲਾ ਕੇ ਚੱਲਣ ਵਾਲੇ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਵੱਖਰਾ ਦਲ ਬਣਾ ਕੇ ਚੱਲ ਰਹੇ ਹਨ ਜਦ ਕਿ ਇਸੇ ਤਰ੍ਹਾਂ ਰਾਜਸੱਤਾ 'ਤੇ ਕਾਬਜ ਕਾਂਗਰਸ ਨੇ ਸਾਲ 2017 ਦੌਰਾਨ  ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਚੋਣਾਂ ਜਿੱਤ ਕੇ ਮੀਲ ਪੱਥਰ ਕਾਇਮ ਕੀਤਾ ਸੀ, ਪਰ ਹੁਣ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਨੂੰ ਛੱਡ ਕੇ ਆਪਣੀ ਨਵੀਂ ਪਾਰਟੀ ਬਣਾ ਕੇ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਪਾ ਚੁੱਕੇ ਹਨ, ਉਧਰ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਨਾਲ ਨਹੁੰ-ਮਾਸ ਦਾ ਰਿਸ਼ਤਾ ਰੱਖਣ ਵਾਲੀ ਭਾਜਪਾ ਨੂੰ ਅਲਵਿਦਾ ਕਹਿ ਕੇ ਬਹੁਜਨ ਸਮਾਜ ਪਾਰਟੀ ਨਾਲ ਹੱਥ ਮਿਲਾ ਲਿਆ ਹੈ। ਆਮ ਆਦਮੀ ਪਾਰਟੀ ਦੀ ਕਿਸੇ ਹੋਰ ਸਿਆਸੀ ਪਾਰਟੀ ਨਾਲ ਸਾਂਝ ਨਹੀਂ ਬਣੀ, ਜਿਸ ਕਰਕੇ ਇਹ ਪਾਰਟੀ ਆਪਣੇ ਰਾਜ ਦਾ ਦਿੱਲੀ ਮਾਡਲ ਵਿਖਾਕੇ ਚੋਣ ਮੈਦਾਨ ਵਿਚ ਹੈ। ਦੇਸ਼ ਵਿਚ ਚੱਲੇ ਕਿਸਾਨ ਅੰਦੋਲਨ ਦੀ ਜਿੱਤ ਤੋਂ ਬਾਅਦ ਹੁਣ ਕਿਸਾਨ ਜਥੇਬੰਦੀਆਂ ਵੀ ਸਿਆਸਤ ਦਾ ਸੁਆਦ ਚੱਖਣ ਲਈ ਵਿਉਂਤਬੰਦੀ ਕਰਨ ਲਈ ਤਿਆਰ ਹੋ ਗਈਆਂ ਹਨ, ਜਦ ਕਿ ਇਸ ਤੋਂ ਪਹਿਲਾਂ ਕਦੀ ਵੀ ਕਿਸਾਨਾਂ ਨੇ ਆਪਣੀ ਕੋਈ ਸਿਆਸੀ ਪਾਰਟੀ ਬਣਾ ਕੇ ਚੋਣਾਂ ਵਲ ਰੁਖ ਨਹੀਂ ਕੀਤਾ।
ਸ ਚਰਨਜੀਤ ਸਿੰਘ ਚੰਨੀ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਪੰਜਾਬ ਦਾ ਮੁੱਖ ਮੰਤਰੀ ਅਤੇ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦਾ ਸੂਬਾ ਪ੍ਰਧਾਨ ਬਣਾਏ ਜਾਣ ਪਿੱਛੋਂ ਪੰਜਾਬ ਕਾਂਗਰਸ ਅੰਦਰ ਨਵੇਂ ਸਮੀਕਰਨ ਬਣ ਗਏ ਹਨ। ਪਿਛਲੇ ਕੁਝ ਦਿਨਾਂ ਤੋਂ ਕਾਂਗਰਸ ਨਾਲ ਸਬੰਧਿਤ ਕੁਝ ਮੰਤਰੀਆਂ ਅਤੇ ਕੁਝ ਵਿਧਾਇਕਾਂ ਦਾ ਭਾਜਪਾ ਦੇ ਫੁੱਲ ਉਪਰ ਉੱਡ ਕੇ ਬੈਠਣ ਸਬੰਧੀ ਵੀ ਚਰਚੇ ਜੋਰਾਂ 'ਤੇ ਹਨ ਅਤੇ ਜੇਕਰ ਇਹ ਚਰਚੇ ਸੱਚ ਹੋ ਨਿਬੜੇ ਤਾਂ ਪੰਜਾਬ ਸਿਆਸਤ ਦੇ ਸਮੀਕਰਨ ਹੋਰ ਬਦਲ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਂਝ ਇਹ ਗੱਲ 16 ਆਨੇ ਸੱਚ ਹੈ ਕਿ ਸਿਆਸਤ ਵਿਚ ਨਾ ਤਾਂ ਕੋਈ ਕਿਸੇ ਦਾ ਪੱਕਾ ਮਿੱਤਰ ਹੁੰਦਾ ਹੈ ਅਤੇ ਨਾ ਹੀ ਪੱਕਾ ਦੁਸ਼ਮਣ ਹੁੰਦਾ ਹੈ, ਸਿਆਸੀ ਆਗੂਆਂ ਦਾ ਸਿਰਫ ਤੇ ਸਿਰਫ ਇਕੋ-ਇਕ ਉਦੇਸ਼ ਹੁੰਦਾ ਹੈ ਕਿ ਕੁਰਸੀ ਕਿਵੇਂ ਹਥਿਆਉਣੀ ਹੈ? ਸਿਆਸੀ ਆਗੂਆਂ ਨੂੰ ਲੋਕਾਂ ਦੀ ਕੋਈ ਪ੍ਰਵਾਹ ਨਹੀਂ ਹੁੰਦੀ ਹਾਲਾਂਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਦਾ ਕਥਨ ਹੈ ਕਿ, 'ਰਾਜਨੀਤੀ ਇੱਕ ਅਜਿਹੀ ਚਾਬੀ ਹੈ, ਜਿਥੋਂ ਹਰ ਇਕ ਜਿੰਦਰਾ ਖੁੱਲ੍ਹਦਾ ਹੈ।' ਪਰ ਇਸ ਵੇਲੇ ਸਾਡੇ ਦੇਸ਼ ਦੀ ਰਾਜਨੀਤੀ ਬੁਰੀ ਤਰ੍ਹਾਂ ਗੰਧਲੀ ਹੋ ਚੁੱਕੀ ਹੈ। 
 ਇਸ ਵੇਲੇ ਪੰਜਾਬ ਚੋਣਾਂ ਨੂੰ ਲੈ ਕੇ ਵੱਖ ਵੱਖ ਸਿਆਸੀ ਪਾਰਟੀਆਂ ਵਿਚ ਜੋ ਨਵੇਂ ਸਮੀਕਰਨ ਸਾਹਮਣੇ ਆ ਰਹੇ ਹਨ ਤਾਂ ਚੋਣਾਂ ਦੇ ਨਤੀਜੇ ਵੀ ਹੈਰਾਨੀਜਨਕ ਹੋਣਗੇ।  ਸਿਆਸੀ ਪਾਰਟੀਆਂ ਵਲੋਂ ਪਹਿਲਾਂ ਦੀ ਤਰ੍ਹਾਂ ਆਪੋ-ਆਪਣੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਤੋੜਨ - ਜੋੜਨ ਦੀ ਖੇਡ ਖੇਡੀ ਜਾ ਰਹੀ ਹੈ ਅਤੇ ਜਿਹੜੇ ਆਗੂ ਆਪਣੀਆਂ ਪਾਰਟੀਆਂ ਦੇ ਵੱਡੇ ਆਗੂਆਂ ਤੋਂ ਨਰਾਜ ਹਨ ਜਾਂ ਜਿਹੜੇ ਆਗੂਆਂ ਦਾ ਸਿਰਫ ਇਕ ਨੁਕਾਤੀ ਪ੍ਰੋਗਰਾਮ ਹੈ ਕਿ, ਉਨ੍ਹਾਂ ਨੂੰ ਸਿਰਫ ਤੇ ਸਿਰਫ ਕੁਰਸੀ ਚਾਹੀਦੀ ਹੈ, ਡੱਡੂਆਂ ਵਾਂਗ ਟਪੂਸੀ ਮਾਰਕੇ ਇੱਕ ਦੂਜੇ ਦੀ ਝੋਲੀ ਵਿਚ ਜਾ ਰਹੇ ਹਨ।
 ਇਸ ਵੇਲੇ ਪੰਜਾਬ ਦੀ ਸਮੁੱਚੀ ਸਿਆਸਤ ਵਿਚ ਭੁਚਾਲ ਆਇਆ ਹੋਇਆ ਹੈ ਜਦ ਕਿ ਪੰਜਾਬ ਇਸ ਵੇਲੇ ਸਿਆਸਤ ਲਈ ਇਕ ਅਦਭੁੱਤ ਪ੍ਰਯੋਗਸ਼ਾਲਾ ਬਣ ਰਿਹਾ ਹੈ, ਜਿਸ ਵਿਚ ਸ਼ਾਇਦ ਪਹਿਲੀ ਵਾਰੀ ਸਿਆਸਤ ਉਪਰ ਨਵੇਂ ਨਵੇਂ ਤਜਰਬਿਆਂ  ਦਾ ਦੌਰ ਚੱਲ ਰਿਹਾ। 
ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਹਰ ਰੋਜ ਕੋਈ ਨਾ ਕੋਈ ਨਵਾਂ ਐਲਾਨ ਕਰਕੇ ਲੋਕਾਂ ਨੂੰ ਆਪਣੇ ਵੱਲ ਖਿੱਚਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।  ਸਿਆਸੀ ਪਾਰਟੀ ਦੇ ਆਗੂਆਂ ਵਲੋਂ ਇੱਕ ਮਦਾਰੀ ਦੀ ਤਰ੍ਹਾਂ ਆਪਣੇ ਲੱਛੇਦਾਰ ਭਾਸ਼ਣਾਂ ਦੀ ਇਕ ਡੁੱਗ - ਡੁੱਗੀ ਵਜਾਕੇ  ਲੋਕਾਂ ਨੂੰ ਖੁਸ਼ ਕੀਤਾ ਜਾ ਰਿਹਾ ਹੈ। ਮਦਾਰੀਆਂ ਵਾਗੂੰ ਆਪਣੇ  ਝੋਲੇ ਵਿਚੋਂ ਤਰ੍ਹਾਂ ਤਰ੍ਹਾਂ ਦੇ ਮਨਮੋਹਣੇ ਫੁੱਲ  ਕੱਢ ਕੇ ਲੋਕਾਂ ਦੀਆਂ ਜੇਬਾਂ ਉਪਰ ਲਗਾਉਣ ਲਈ ਕਿਹਾ ਜਾ ਰਿਹਾ ਹੈ ਅਤੇ ਲੋਕ ਮਦਾਰੀਨੁਮਾ ਸਿਆਸੀ ਆਗੂਆਂ ਦੀਆਂ ਗੱਲਾਂ ਸੁਣ ਕੇ ਬਾਘੀਆਂ ਪਾ ਰਹੇ ਹਨ ਜਦਕਿ ਲੋਕ ਇਸ ਗੱਲ ਤੋਂ ਬੇਖਬਰ ਹਨ ਕਿ ਸਿਆਸੀ ਪਾਰਟੀਆਂ ਵਲੋਂ ਉਨ੍ਹਾਂ ਨੂੰ ਸੁੱਖ ਸਹੂਲਤਾਂ ਦੇਣ ਲਈ ਜੋ ਐਲਾਨ ਕੀਤੇ ਜਾ ਰਹੇ ਹਨ, ਦੇ ਲਈ ਰੁਪਏ ਕਿਥੋਂ ਆਉਣਗੇ? ਰੁਪਈਏ ਕਿਸੇ ਰੁੱਖ ਨੂੰ ਨਹੀਂ ਲੱਗਦੇ, ਟੈਕਸਾਂ/ਫੀਸਾਂ ਦੇ ਰੂਪ ਵਿਚ ਲੋਕਾਂ ਦੀਆਂ ਜੇਬਾਂ ਵਿਚੋਂ ਹੀ ਨਿਕਲਣਗੇ। ਸੱਚ ਤਾਂ ਇਹ ਹੈ ਕਿ ਸਿਆਸੀ ਪਾਰਟੀਆਂ ਦੇ ਆਗੂ ਬਹੁਤ ਹੀ ਚਲਾਕ ਦਿਮਾਗ ਦੇ ਮਾਲਕ ਹੁੰਦੇ ਹਨ, ਜਿਹੜੇ ਆਪਣੇ ਵਲੋਂ ਕੀਤੇ ਐਲਾਨਾਂ ਨੂੰ ਜਲਦੀ ਭੁੱਲ ਜਾਂਦੇ ਹਨ ਜਦ ਕਿ ਲੋਕ ਉਨ੍ਹਾਂ ਦੁਆਰਾ ਕੀਤੇ ਗਏ ਐਲਾਨਾਂ ਨੂੰ ਸੱਚ ਸਮਝ ਕੇ ਪੰਜ - ਪੰਜ ਸਾਲ ਤੱਕ ਆਪਣੇ ਜਿਹਨ ਵਿਚ ਬੰਨ੍ਹੀ ਰੱਖਦੇ ਹਨ ਅਤੇ  ਆਗੂਆਂ ਵਲੋਂ ਕੀਤੇ ਵਾਅਦਿਆਂ /ਐਲਾਨਾਂ ਅਤੇ ਦਿੱਤੇ ਭਰੋਸਿਆਂ ਨੂੰ ਲੈ ਕੇ ਆਪਣਾ ਬਹੁਮੁੱਲਾ ਸਮਾਂ ਚਰਚਾ ਕਰਦਿਆਂ ਅਜਾਈਂ ਗੁਆ ਲੈਂਦੇ ਹਨ। ਸਿਆਸੀ ਆਗੂ ਮੰਚ ਤੋਂ ਭਾਸ਼ਣ ਦੇ ਕੇ ਤਿੱਤਰ ਹੋ ਜਾਂਦੇ ਹਨ, ਤਾਂ ਪਿਛੋਂ ਲੋਕ ਜਾਂ ਤਾਂ ਮਹਿਫਲਾਂ ਵਿਚ ਜਾ ਕੇ ਭਾਸ਼ਣਾਂ ਦੀ ਚੀਰ-ਫਾੜ ਕਰਨ ਵਿਚ ਰੁੱਝ ਜਾਂਦੇ ਹਨ ਜਾਂ ਫਿਰ ਇੱਕ ਦੂਜੇ ਨੂੰ ਵਾਲਾਂ ਤੋਂ ਫੜਕੇ ਘੜੀਸਣਾ ਸ਼ੁਰੂ ਕਰ ਦਿੰਦੇ ਹਨ ਅਤੇ ਫਿਰ ਉਹ ਕਈ ਕਈ ਸਾਲ ਥਾਣਿਆਂ ਅਤੇ ਕਚਹਿਰੀਆਂ ਵਿਚ ਚੱਕਰ ਕੱਢਣ ਲਈ ਮਜਬੂਰ ਹੋ ਜਾਂਦੇ ਹਨ।
ਲੋਕ ਇਨਸਾਫ ਲੈਣ ਲਈ ਫਿਰ ਧਰਨੇ-ਪ੍ਰਦਰਸ਼ਨ ਕਰਦੇ ਹਨ ਤਾਂ ਫਿਰ ਸਿਆਸੀ ਆਗੂ ਇਨ੍ਹਾਂ ਧਰਨਿਆਂ - ਮੁਜਾਹਰਿਆਂ ਦਾ ਲੁਤਫ ਉਠਾਉਂਦੇ ਹੋਏ ਫਿਰ ਉਨ੍ਹਾਂ ਨੂੰ ਆਪਣੇ ਪਿਛੇ ਲਗਾਕੇ ਤਮਾਸ਼ਾ ਵੇਖਦੇ ਹਨ। ਬਸ, ਇਸ ਤਰ੍ਹਾਂ ਹੀ ਅੱਗੇ ਦੀ ਅੱਗੇ ਇਹ ਖੇਡ ਤਮਾਸ਼ਾ ਚੱਲਦਾ ਰਹਿੰਦਾ ਹੈ। 
-ਸੁਖਦੇਵ ਸਲੇਮਪੁਰੀ
09780620233
21 ਦਸੰਬਰ, 2021

ਨਵਜੋਤ ਸਿੰਘ ਸਿੱਧੂ ਤਾਂ ਵਰਤਿਆ ਗਿਆ-ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ

(ਮੈਂ ਤਾਂ ਉਨਾਂ ਦੇ ਗਲੇ ਵਿੱਚ ਘੰਟੇ ਬੰਨ੍ਹ ਦਿੱਤੇ, ਜੋ ਖੁਦ ਨੂੰ ਸ਼ੇਰ ਦੱਸਦੇ ਸਨ, ਨਵਜੋਤ ਸਿੰਘ ਸਿੱਧੂ ਨੇ ਇਹ ਵੀ ਕਿਹਾ ਹੈ, ਬਿੱਲੀ ਦੇ ਗਲੇ ਵਿੱਚ ਘੰਟੀ ਮੈਂ ਹੀ ਬਨੁੰਗਾਂ) ਦਬੰਗ, ਸੰਤ ਸਰੂਪ, ਅਰਫ਼ਣ ਮੌਲਾ, ਨੇਕ ਦਿਲ ਇਨਸਾਨ, ਨਵਜੋਤ ਸਿੰਘ ਸਿੱਧੂ ਐਮ ਐਲ ਏ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਨੂੰ ਮੈਂ ਨੇਕ ਨੀਅਤ ਨਾਲ ਕਹਿੰਦਾ ਹਾਂ, ਕਿ ਨਵਜੋਤ ਸਿੰਘ ਸਿੱਧੂ ਤੂੰ ਵਰਤਿਆ ਗਿਆ ਮੇਰੇ ਯਾਰ ਜਦੋਂ ਮੈਂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇੱਕ ਟੇਲੀਵਿਜਨ ਤੇ ਇੱਕ ਇੰਟਰਵਿਊ ਵਿੱਚ ਇਹ ਕਹਿੰਦੇ ਸੁਣਿਆ ਦੇਖਿਆ, ਕਿ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਕਾਂਗਰਸ ਪਾਰਟੀ ਦੇ ਵਰਕਰਾਂ ਨੇਤਾਵਾਂ ਨੂੰ ਨਹੀਂ ਮਿਲ਼ਦਾ ਸੀ, ਨਾ ਹੀ, ਫੂਨ ਚੁੱਕ ਦਾ ਸੀ, ਏਥੋਂ ਤੱਕ ,ਰਾਹੁਲ ਗਾਂਧੀ ਦਾ ਫੂਨ ਵੀ ਨਹੀਂ ਚੁੱਕ ਦਾ ਸੀ ਮੈਂ ਇਹ ਸ਼ਬਦ ਸੁਣਨ ਸਾਰ ਹੀ ਸਮਝ ਗਿਆ ਸੀ, ਕਿ ਨਵਜੋਤ ਸਿੰਘ ਸਿੱਧੂ ਤਾਂ ਵਰਤਿਆ ਗਿਆ, ਮੇਰੀ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਜੀ ਕਾਂਗਰਸ ਪਾਰਟੀ ਦਾ ਛੋਟਾ ਬਡ਼ਾ ਮੇਰੇ ਵਰਗਾਂ ਅਸਲੀ ਕਾਂਗਰਸੀ ਵਰਕਰ  ਤੜਫ਼ ਰਿਹਾ ਹੈ, ਇਸ ਸਮੇਂ ਕਾਂਗਰਸ ਪਾਰਟੀ ਦਾ ਡਿਗ ਰਹੇ ਗ੍ਰਾਫ ਨੂੰ ਦੇਖਦੇ ਹੋਏ,  ਮੈਨੂੰ ਆਏਂ ਲਗਦਾ ਹੈ, ਜਿਵੇਂ 2007 ਵਿੱਚ ਕਾਂਗਰਸ ਪਾਰਟੀ ਨੇ ਚਾਂਦੀ ਦੇ ਥਾਲ ਵਿੱਚ ਰਖਕੇ ਪੰਜਾਬ ਦੇ ਰਾਜਭਾਗ ਵਾਲੀ ਕੁਰਸੀ ਅਕਾਲੀ ਦਲ ਨੂੰ ਦੇ ਦਿੱਤੀ ਸੀ, ਉਹਨਾਂ ਲਗਾਤਾਰ 10 ਸਾਲ 2017 ਤੱਕ ਪੰਜਾਬ ਉੱਪਰ ਹਕੂਮਤ ਕਿਤੀ ਸੀ, ਠੀਕ ਹੁਣ ਫੇਰ 2022 ਵਿੱਚ ਉਹੀ ਗੱਲਤੀ ਮੇਰੀ ਕਾਂਗਰਸ ਪਾਰਟੀ ਸੋਨੇ ਦੇ ਥਾਲ ਵਿੱਚ ਰਖਕੇ ਪੰਜਾਬ ਤੇ ਰਾਜ ਭਾਗ ਕਰਨ ਵਾਲ਼ੀ ਕੁਰਸੀ ਪੰਜਾਬ ਦੀ ਆਮ ਆਦਮੀ ਨੂੰ ਦੇਣ ਜਾਂ ਰਹੀਂ ਹੈ ? ਸੰਭਾਲੋ ਅਪਣੇ ਆਪ ਨੂੰ ਅਤੇ ਪੰਜਾਬ ਕਾਂਗਰਸ ਪਾਰਟੀ ਨੂੰ, ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਚੰਗੇਰੇ ਕੰਮ ਕਰਨ ਕਰਕੇ ਹੀ, ਲੋਕ ਪ੍ਰਿਆ ਹੋ ਰਹੇ ਹਨ, ਮੇਰੀ ਨੇਕ ਨੀਅਤ ਨਾਲ ਸਲਾਹ ਹੈ ਤੁਹਾਨੂੰ ਸਾਰਿਆਂ ਕਾਂਗਰਸ ਪਾਰਟੀ ਦੇ ਨੇਤਾਵਾਂ ਲੀਡਰਾਂ ਨੂੰ  ਕਿ, ਪੰਜਾਬ ਵਿੱਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਰੱਖਣ ਵਾਲੀ ਗੱਲ ਕਰੋ ਅਤੇ 2022 ਦੀਆਂ ਚੋਣਾਂ ਨੂੰ ਜਿਤਕੇ, ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਬਨਾਕੇ, ਪੰਜਾਬ ਦੇ ਲੋਕਾਂ ਦੀ ਸੇਵਾ ਕਰੋ,ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਜੱਥੇਬੰਦ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ 9815318924

ਗੁਰਪ੍ਰੀਤ ਸਿੰਘ ਲੱਕੀ ਪੱਖੋ ਪ੍ਰਧਾਨ ਜ਼ਿਲ੍ਹਾ ਕਾਂਗਰਸ ਪ੍ਰਧਾਨ ਬਰਨਾਲਾ ਬਣਨ ਤੇ ਵਧਾਈ-ਪੰਡਿਤ ਰਮੇਸ਼ ਕੁਮਾਰ ਭਟਾਰਾ

ਮੇਰਾ ਮੂੰਹੋਂ ਬੋਲਿਆ ਪੁੱਤਰ, ਅਤੇ ਮਹਿੰਦਰ ਪਾਲ ਸਿੰਘ ਪੱਖੋ ਦਾ ਲੱਖਤੇ ਜਿਗ਼ਰ, ਸਵ: ਬਚਨ ਸਿੰਘ ਪੱਖੋ ex mla ਦਾ ਚਸ਼ਮੇਂ ਚਿਰਾਗ਼, ਗੁਰਪ੍ਰੀਤ ਸਿੰਘ ਲੱਕੀ ਪੱਖੋ ਪ੍ਰਧਾਨ ਜ਼ਿਲ੍ਹਾ ਕਾਂਗਰਸ ਪ੍ਰਧਾਨ ਬਰਨਾਲਾ ਬਣਨ ਤੇ ਮੈਂ ਅਪਣੇ ਦਿੱਲ ਦੀਆਂ ਗਹਿਰਾਈਆਂ ਤੋਂ ਵਧਾਈ ਮੁਬਾਰਕਬਾਦ ਦਿੰਦਾ ਹਾਂ ਅਤੇ ਸਾਰਿਆਂ ਨਾਲੋਂ ਮਹੱਤਵ ਪੂਰਨ ਮੈਂ ਅਪਣੀ ਰੂਹ ਨਾਲ ਅਸ਼ੀਰਵਾਦ ਦਿੰਦਾ ਹਾਂ, ਮੈਂਨੂੰ ਆਂਏ ਲਗਦਾ ਹੈ ਜਿਵੇਂ ਮੇਰਾ ਪੁੱਤਰ ਦੀਪਕ ਕੁਮਾਰ ਭਟਾਰਾ ਹੀ ਬਰਨਾਲਾ ਜਿਲਾ ਕਾਂਗਰਸ ਪ੍ਰਧਾਨ ਬਣੀਆਂ ਹੋਵੇ,ਮੈਨੂੰ ਇਸ ਤੋਂ ਆਸ ਹੈ ਕਿ, ਇਹ, *ਮੇਰਾ, ਮੇਰੇ ਭਟਾਰਾ ਪਰਿਵਾਰ ਦਾ, ਅਪਣਾਂ, ਅਪਣੇ ਪੱਖੋ ਪਰਿਵਾਰ ਦਾ ਨਾਮ ਸਮਾਜ ਵਿੱਚ ਪੰਜਾਬ ਕਾਂਗਰਸ ਪਾਰਟੀ, ਦੇਸ਼ ਵਿੱਚ ਨਾਂਮ ਰੋਸ਼ਨ ਕਰੇਗਾ, ਪੁੱਤਰ ਲੱਕੀ ਪੱਖੋ ਇਸ ਵਕ਼ਤ ਸਾਰੇ ਦੇਸ਼ ਵਿੱਚੋਂ ਛੋਟੀ ਉਮਰ ਦੇ 36 ਸਾਲਾ ਨੌਜਵਾਨ ਨੂੰ ਬਰਨਾਲਾ ਜ਼ਿਲਾ ਕਾਂਗਰਸ ਪਾਰਟੀ ਦਾ ਪ੍ਰਧਾਨ ਬਨਾਇਆ ਹੈ ਕਾਂਗਰਸ ਪਾਰਟੀ ਨੇ, ਮੇਰੇ ਮਾਮਾ ਸਵ: ਪੰਡਿਤ ਸੋਮ ਦੱਤ ਸ਼ਰਮਾ ਬਰਨਾਲਾ ex Mla Barnala or ex Minister Punjab or ਸਵ: ਬਚਨ ਸਿੰਘ ਪੱਖੋ ex Mla ਭਦੌੜ ਕੱਟਰ ਟੱਕਸਾਲੀ ਕਾਂਗਰਸੀ ਵਰਕਰ ਆਗੂਆਂ ਨੂੰ ਲੋਕਾਂ ਦੀ ਸੇਵਾ ਕਰਨ ਉਪਰੰਤ ਹੀ ਲੋਕਾਂ ਨੇ ਇਹਣਾ ਦੋਹਾਂ ਨੂੰ ਆਪਣਾ ਲੀਡਰ ਨੇਤਾ ਮਨਿਆਂ ਸੀ, ਇਹਨਾਂ ਦੋਹਾਂ ਦੀ ਜੋੜੀ ਪੰਜਾਬ ਕਾਂਗਰਸ ਪਾਰਟੀ ਵਿੱਚ ਸਵ: ਦਰਬਾਰਾ ਸਿੰਘ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਤੇ ਮੁੱਖ ਮੰਤਰੀ ਪੰਜਾਬ ਦੇ ਧੜੇ ਨਾਲ ਖੜੀ ਰਹੀ ਸੀ, ਮੈਂ ਵੀ ਆਪਣੇ ਇਹਨਾਂ ਦੋਹਾਂ ਮਾਮਿਆਂ ਪੰਡਿਤ ਸੋਮ ਦੱਤ ਸ਼ਰਮਾ ਬਰਨਾਲਾ ਬਚਨ ਸਿੰਘ ਪੱਖੋ ਭਦੌੜ ਬਰਨਾਲਾ ਕਾਂਗਰਸ ਪਾਰਟੀ ਦੇ ਸਿਰ ਕੱਢ ਨੇਤਾਵਾਂ ਦੀ ਤੇ ਕਾਂਗਰਸ ਪਾਰਟੀ ਦੀ ਅੱਧੀ ਸੱਦੀ ਤੋਂ ਨਿਸ਼ਕਾਮ ਸੇਵਾ ਕਰਦਾ ਰਿਹਾ ਹਾਂ, ਮੈਂ ਕਾਂਗਰਸ ਪਾਰਟੀ ਦੀ ਅੱਜ ਤੱਕ ਵੀ ਨਿਸ਼ਕਾਮ ਸੇਵਾ ਕਰਦਾ ਆ ਰਿਹਾ ਹਾਂ ਅਤੇ ਸੇਵਾ ਕਰਦਾ ਰਹਾਂ ਗਾਂ, ਕਾਂਗਰਸ ਪਾਰਟੀ ਜ਼ਿਲਾ ਬਰਨਾਲਾ ਦੇ ਕਾਰਜਕਾਰੀ ਪ੍ਰਧਾਨ  ਜਗਤਾਰ ਸਿੰਘ ਧਨੌਲਾ ਪੁੱਤਰ ਸੁਖਦੇਵ ਸਿੰਘ ਠੇਕੇਦਾਰ, ਮੇਹਨਤੀ ਇੰਸਾਨ ਮੇਰਾ ਨਿੱਕਾ ਵੀਰ ਹੈ ਅਤੇ ਟਕਸਾਲੀ ਕਾਂਗਰਸੀ ਵਰਕਰ ਹੈ, ਰਾਜੀਵ ਲੂਬੀ ਤੇ ਜੱਗਾ ਮਾਨ ਵੀ ਕਾਂਗਰਸ ਪਾਰਟੀ ਦੇ ਤਕੜੇ ਵਰਕਰ ਹਨ, ਮੈਂ ਇਹਣਾ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਹੋਇਆ ਆਸ ਰੱਖਦਾ ਹਾਂ, ਕਿ, ਇਹ ਸਾਰੇ ਜਾਣੇ ਰਲਮਿਲ ਕੇ ਅਪਣੇ ਹੋਰਾਂ ਸਾਥੀਆਂ ਨੂੰ ਤੇ ਸਾਨੂੰ ਸਾਰਿਆਂ ਨੂੰ ਨਾਲ ਲੈਕੇ ਬਰਨਾਲਾ ਜਿਲਾ ਕਾਂਗਰਸ ਪਾਰਟੀ ਦਾ ਇਹ ਇਤਿਹਾਸਕ ਕਾਂਗਰਸ ਦਫ਼ਤਰ ਜਿਸ ਨੂੰ ਜ਼ਿਲਾ ਬਰਨਾਲਾ ਕਾਂਗਰਸੀ  ਵਡਵਡੇਰਿਆਂ  ਨੇ ਬੜੀਆਂ ਕੁਰਬਾਨੀਆਂ ਦੇਕੇ ਬਹੁਤ ਹੀ ਲਗਣ ਨਾਲ ਅਪਣੇ ਲਈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਬਰਨਾਲਾ ਸ਼ਹਿਰ ਦੀ ਮਸ਼ਹੂਰ ਬੇਸ਼ਕੀਮਤੀ ਇਤਿਹਾਸ ਜਗਾਹ ਸ਼ਹੀਦ ਭਗਤ ਸਿੰਘ ਚੌਂਕ ਦੇ ਨਾਲ ਲੱਗਦੀ ਤੇ ਬਰਨਾਲਾ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਬਨਾਇਆ ਹੋਈਆਂ ਹੈ ਨੂੰ ਇਹ ਸਾਰੇ ਜਾਣੇ ਪਹਿਲ ਦੇ ਆਧਾਰ ਤੇ ਰਨੌਵੇਟ ਕਰਕੇ ਆਮ ਪਬਲਿਕ ਦੀ ਸਹੂਲਤ ਵਾਸਤੇ 24ਘੰਟੇਈਆਂ ਖੁਲਿਆ ਰਖਿਆ ਕਰਨਗੇ, ਮੇਰਾ ਇਹਨਾਂ ਨੂੰ ਪੂਰਾ ਸਹਿਯੋਗ ਤੇ ਆਸ਼ੀਰਵਾਦ ਹੈ, ਮੈਂ ਹਾਂ ਕਟਰ ਟਕਸਾਲੀ ਕਾਂਗਰਸੀ ਵਰਕਰ ਆਗੂ ਨੇਤਾ ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਜੱਥੇਬੰਦ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ 9815318924

ਗਾਇਕ ਹਸਰਤ ਦਾ ਨਵਾਂ ਗੀਤ ਇੰਬਰੇਸ ਹੋਇਆ ਰਿਲੀਜ਼

“ਗਲੇ ਓਹਨਾ ਦੇ ਲੱਗ ਵੇਖੋ ਜਿਹਨਾਂ ਦੇ ਬਾਹਵਾਂ ਨੀ ਹੁੰਦੀਆਂ”

ਕਿਸੇ ਨੂੰ ਗੱਲ ਲਾਉਣਾ ਸ਼ੁਰੂ ਤੋਂ ਹੀ ਇੱਕ ਆਦਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ| ਆਮ ਤੌਰ ਤੇ ਆਪਣੀ ਬਰਾਬਰੀ ਦੇ ਬੰਦਿਆਂ ਨੂੰ ਹੀ ਗਲ ਲਾਉਣ ਦਾ ਰਿਵਾਜ਼
ਰਿਹਾ ਹੈ| ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਨੂੰ ਕਿਸੇ ਖਾਸ ਮੌਕੇ ਉੱਤੇ ਗਲ ਲਾਇਆ ਜਾਂਦਾ ਹੈ| ਪਰ ਅੱਜ ਅਸੀਂ ਜਿਸ ਗਲ ਲਾਉਣ ਦੀ ਗੱਲ ਕਰ ਰਹੇ ਹਾਂ ਉੱਥੇ
ਦਿਨ, ਤਿਓਹਾਰ, ਮੌਕੇ, ਰਿਵਾਜ਼ ਆਦਿ ਕਿਸੇ ਤਰਾਂ ਦਾ ਕੋਈ ਸੰਬੰਧ ਨਹੀਂ ਹੈ| ਗੱਲ ਸਿਰਫ ਕਿਸੇ ਨੂੰ ਆਦਰ ਸਹਿਤ ਗਲ ਲਾਉਣ ਦੀ ਹੋ ਰਹੀ ਹੈ| ਉਸ ਲਈ ਵੀ ਜੋ
ਤੁਹਾਡੇ ਲਈ ਕੁਝ ਕਰ ਸਕਦਾ ਹੈ ਅਤੇ ਉਸ ਲਈ ਵੀ ਜੋ ਤੁਹਾਡੇ ਲਈ ਕੁਝ ਵੀ ਨਹੀਂ ਕਰ ਸਕਦਾ|ਪਿਛਲੇ ਦਿਨੀ ਇੱਕ ਬਹੁਤ ਪ੍ਰਭਾਵਸਾਹਲੀ ਗੀਤ ਰਿਲੀਜ਼
ਹੋਇਆ ਹੈ| ਗੀਤ ਦਾ ਸਿਰਲੇਖ ਅੰਗਰੇਜ਼ੀ ਸ਼ਬਦ “ਇੰਬਰੇਸ” ਹੈ| ਦੇਖਿਆ ਜਾਵੇ ਪੰਜਾਬੀ ਸ਼ਬਦ ਕੋਸ਼ ਵਿਚ ਇਸ ਸ਼ਬਦ ਦੀ ਕੋਈ ਪਰਿਭਾਸ਼ਾ ਨਹੀਂ ਹੈ| ਕਿਸੇ ਨੂੰ
ਗਲਵਕੜੀ ਪਾਉਣੀ ਹੀ “ਇੰਬਰੇਸ” ਹੋਣਾ ਨਹੀਂ ਬਣਦੀ| ਗੀਤ ਦੇ ਬੋਲਾਂ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤਾ ਸਾਰੀ ਕਾਇਨਾਤ ਨੂੰ ਬਾਹਾਂ ਵਿੱਚ ਘੁੱਟ ਲੈਣਾ ਹੀ
“ਇੰਬਰੇਸ” ਨੂੰ ਸ਼ਾਇਦ ਪਰਿਭਾਸ਼ਿਤ ਕਰ ਸਕਦਾ ਹੈ|
“ਗਲੇ ਓਹਨਾ ਦੇ ਲੱਗ ਵੇਖੋ ਜਿਹਨਾਂ ਦੇ ਬਾਹਵਾਂ ਨੀ ਹੁੰਦੀਆਂ”
ਇਸ ਗੀਤ ਨੂੰ ਜਿਸ ਸ਼ਿੱਦਤ ਨਾਲ ਹਰਜਿੰਦਰ ਜੋਹਲ ਨੇ ਲਿਖਿਆ ਹੈ, ਓਨੀ ਹੀ ਢੂੰਘਾਈ ਨਾਲ   ਨੇ ਗਾਇਆ ਵੀ ਹੈ| ਹਸਰਤ ਅਤੇ ਨਵਨੀਤ ਜੌੜਾ ਦੀ ਜੁਗਲਬੰਦੀ
ਨੇ ਸੰਗੀਤਕ ਧੁਨਾਂ ਸਿਰਜੀਆਂ ਹਨ| ਗੀਤ ਦੇ ਬੋਲ ਲਿਖੇ ਜਾਣ ਤੋਂ ਲੈਕੇ ਗੀਤ ਦੇ ਗਾਉਣ ਤੱਕ ਦਾ ਸਫ਼ਰ ਬਹੁਤ ਚੁਣੌਤੀ ਭਰਪੂਰ ਰਿਹਾ| ਅੱਜ ਕਲ ਚਲ ਰਹੇ ਦੌਰ ਦੇ
ਹਿਸਾਬ ਨਾਲ ਸਿਖਿਆਦਾਇਕ ਲਿਖਣਾ ਅਤੇ ਗਾਉਣਾ ਬਹੁਤ ਔਖਾ ਬਣ ਗਿਆ ਹੈ| ਫੇਰ ਗੱਲ ਆਉਂਦੀ ਹੈ ਗੀਤ ਦੇ ਫਿਲਮਾਂਕਣ ਦੀ| ਜੇ ਗੀਤ ਦਾ ਫਿਲਮਾਂਕਣ
ਉਸ ਦਰਜੇ ਦਾ ਨਾ ਹੁੰਦਾ ਤਾਂ ਗੀਤ ਦੀ ਰੂਹ ਨਾਲ ਇਨਸਾਫ ਨਹੀਂ ਸੀ ਹੋ ਸਕਣਾ| ਇਸ ਕੰਮ ਨੂੰ ਨੇਪਰੇ ਚਾੜ੍ਹਿਆ ਸੋਨੀ ਠੁੱਲ੍ਹੇਵਾਲ ਅਤੇ ਨਵੀਂ ਜੇਠੀ ਦੀ ਜੋੜੀ ਨੇ|
ਜਿਨ੍ਹਾਂ ਨੇ ਇੱਕ ਇੱਕ ਸ਼ਬਦ ਨੂੰ ਬਹੁਤ ਕਲਾਤਮਕ ਰੂਪ ਚ ਪੇਸ਼ ਕੀਤਾ| ਗੱਲ ਇਥੇ ਹੀ ਨਹੀਂ ਮੁੱਕ ਜਾਂਦੀ| ਸਾਰਾ ਕੁਝ ਤਿਆਰ ਹੋਣ ਤੋਂ ਬਾਅਦ ਗੱਲ ਆ ਜਾਂਦੀ ਹੈ
ਉਸਦੀ ਪੇਸ਼ਕਾਰੀ ਦੀ| ਗੀਤ ਦੀ ਪੇਸ਼ਕਾਰੀ ਮਨੀ ਮਨਜੋਤ ਦੀ ਹੈ ਜਿਹਨਾਂ ਨੇ ਇਸ ਤੋਂ ਪਹਿਲਾਂ ਵੀ ਕਈ ਅਰਥਪੂਰਨ ਗੀਤ ਪੇਸ਼ ਕੀਤੇ ਹਨ| ਅਖੀਰ ਇੱਕ ਇੱਕ
ਕਰਕੇ ਸਾਰੇ ਮੋਤੀ ਮਾਲਾ ਵਿੱਚ ਪਰੋਏ ਜਾਂਦੇ ਹਨ ਅਤੇ ਗੀਤ ਦੇ ਸਿਰਲੇਖ ਨੂੰ ਲੈ ਕੇ ਚਰਚਾ ਸ਼ੁਰੂ ਹੋ ਜਾਂਦੀ ਹੈ|ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੋਣ ਦੇ ਬਾਵਜੂਦ ਵੀ ਸ਼ਬਦ
ਨਾਲ ਕੋਈ ਛੇੜ ਛੱਡ ਨਹੀਂ ਕੀਤੀ ਗਈ| ਕਿਓਂਕਿ ਆਪਣੀ ਭਾਸ਼ਾ ਵਿਚ ਓਨਾ ਭਾਵਪੂਰਨ ਸ਼ਬਦ ਨਹੀਂ ਹੈ|ਜਿਵੇਂ ਜਿਵੇਂ ਗੀਤ ਅੱਗੇ ਵਧਦਾ ਜਾਂਦਾ ਹੈ ਓਵੇਂ ਓਵੇਂ ਲੂ
ਕੰਡੇ ਖੜੇ ਹੋਣ ਲਗਦੇ ਹਨ| ਗੀਤ ਦੀ ਬੁਨਿਆਦ ਸ਼ੁਰੂ ਤੋਂ ਹੀ ਬਹੁਤ ਮਜਬੂਤ ਰਹੀ ਹੈ ਇਹਨਾਂ ਸਭ ਕਾਰਨਾਂ ਸਦਕਾ ਹੀ ਗੀਤ ਨੂੰ ਲੋਕਾਂ ਦਾ ਭਰਪੂਰ ਹੁੰਗਾਰਾ ਵੀ
ਮਿਲ ਰਿਹਾ ਹੈ| ਪੰਜਾਬੀ ਸਿਨੇਮਾ ਜਗਤ ਦੇ ਕੁਝ ਉੱਘੇ ਕਲਾਕਾਰ ਜਿਵੇਂ ਆਸ਼ੀਸ਼ ਦੁੱਗਲ, ਨਿਰਮਲ ਰਿਸ਼ੀ, ਗੁਰਪ੍ਰੀਤ ਕੌਰ ਭੰਗੂ, ਪ੍ਰਿੰਸ ਕੰਵਲਜੀਤ ਸਿੰਘ, ਰਘਵੀਰ
ਬੋਲੀ ਆਦਿ ਨੇ ਗੀਤ ਉੱਤੇ ਆਪਣੇ ਭਾਵੁਕ ਵਿਚਾਰ ਸਾਂਝੇ ਕੀਤੇ ਹਨ| ਜੋਬਨ ਸੰਧੂ, ਜਪੁਜੀ ਖੈਹਰਾ, ਕੰਵਰ ਗਰੇਵਾਲ, ਅਨੂ ਮਨੁ ਆਦਿ ਕਲਾਕਾਰਾਂ ਨੇ ਗੀਤ ਨੂੰ
ਆਪਣੇ ਆਪਣੇ ਅੰਦਾਜ਼ ਨਾਲ ਫੇਸਬੁੱਕ ਤੇ ਸਾਂਝਾ ਕੀਤਾ ਹੈ| ਪੰਜਾਬੀ ਸਾਹਿਤਿਕ ਸੂਝਵਾਨ ਜਿਵੇਂ ਗੁਰਤੇਜ ਕੋਹਾਰਵਾਲਾ, ਜਸਵੰਤ ਸਿੰਘ ਜ਼ਫ਼ਰ ਆਦਿ ਨੇ ਗੀਤ ਪ੍ਰਤੀ
ਆਪਣੀ ਸੰਵੇਦਨਾ ਪ੍ਰਗਟ ਕੀਤੀ ਹੈ|ਕਿਸੇ ਦੇ ਪ੍ਰਤੀ ਨਿਸ਼ਕਾਮ ਭਾਵਨਾ ਨਾਲ ਕੰਮ ਕਰਨ ਨੂੰ ਹੀ ਅੰਗਰੇਜ਼ੀ ਭਾਸ਼ਾ ਵਿੱਚ “ਇੰਬਰੇਸ” ਨਾਂ ਦਿੱਤਾ ਗਿਆ ਹੈ| ਅੱਜ ਕਲ
ਦੀ ਪੀੜੀ ਨੂੰ ਇਸ ਸ਼ਬਦ ਦੀ ਜ਼ਮੀਨੀ ਪੱਧਰ ਤੇ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਇੱਕ ਚੰਗਾ ਸਮਾਜ ਉਸਾਰਿਆ ਜਾ ਸਕੇ ਅਤੇ ਇਹਨਾਂ ਗੀਤਾਂ ਨੂੰ ਵੱਧ ਤੋਂ ਵੱਧ
ਪ੍ਰਵਾਨ ਕਰਨਾ ਚਾਹੀਦਾ ਹੈ ਤਾਂ ਜੋ ਹੋਰ ਵੀ ਸੂਝਵਾਨ ਲਿਖਾਰੀ ਅਤੇ ਗਾਇਕ ਹੋਰ ਵੀ ਗੀਤ ਤਿਆਰ ਕਰ ਸਕਣ|
ਹਰਜਿੰਦਰ ਸਿੰਘ ਜਵੰਦਾ

ਬੇਹੱਦ ਜਰੂਰੀ ਹੈ ਔਖੇ ਸਮੇਂ ਵਿੱਚ ਆਪਣੇ ਆਪ ਨੂੰ ਮਜ਼ਬੂਤ ਬਣਾਉਣਾ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਦੋਸਤੋ ਜ਼ਿੰਦਗੀ ਦੇ ਰਾਹਾਂ ਵਿੱਚ ਮੁਸੀਬਤਾਂ ਤਾਂ ਆਉਣਾ ਸੁਭਾਵਿਕ ਹੀ ਹੈ ।ਹਰ ਇੱਕ ਮਨੁੱਖ ਦੀ ਜ਼ਿੰਦਗੀ ਵਿੱਚ ਉਤਰਾ ਚੜਾਅ ਆਉਂਦੇ ਹੀ ਰਹਿੰਦੇ ਹਨ।ਕਈ ਵਾਰ ਅਜਿਹਾ ਸਮਾਂ ਵੀ ਆਉਂਦਾ ਹੈ ਜਦੋਂ ਅਸੀਂ ਬਿਲਕੁਲ ਇਕੱਲੇ ਰਹਿ ਜਾਂਦੇ ਹਾਂ।ਚਾਹੇ ਸਾਡੇ ਕੋਲ ਲੱਖ ਇਨਸਾਨ ਹੋਣ ਪਰ ਅਸੀਂ ਫਿਰ ਵੀ ਆਪਣੀ ਹੋਂਦ ਇਕੱਲੀ ਮਹਿਸੂਸ ਕਰਦੇ ਹਾਂ।ਅਜਿਹਾ ਇਸ ਲਈ ਹੁੰਦਾ ਕਿਉਕਿ ਅਸੀਂ ਜਿਸ ਚੀਜ ਨਾਲ ਨੇੜਤਾ ਮਹਿਸੂਸ ਕਰਦੇ ਜੇਕਰ ਉਹ ਸਾਡੇ ਤੋ ਦੂਰ ਹੋ ਜਾਂਦੀ ਹੈ ਤਾ ਅਸੀਂ ਅਜਿਹੀ ਸਥਿਤੀ ਦਾ ਸ਼ਿਕਾਰ ਹੋ ਜਾਂਦੇ ਹਾਂ ਭਾਵ ਅਸੀਂ ਸਭ ਕੁੱਝ ਕੋਲ ਹੁੰਦੇ ਵੀ ਸਿਰਫ ਉਸ ਚੀਜ ਨੂੰ ਹੀ ਲੱਭਦੇ ਰਹਿੰਦੇ ਹਾਂ ।ਜੋ ਸਾਡੇ ਤੋਂ ਖੁੱਸ ਚੁੱਕੀ ਹੁੰਦੀ ਹੈ।ਬੀਤੇ ਵੇਲੇ ਨੂੰ ਯਾਦ ਕਰਕੇ ਅਸੀਂ ਆਪਣੇ ਆਉਣ ਵਾਲੇ ਸਮੇਂ ਦੇ ਹੁਸੀਨ ਪਲ ਗੁਆ ਬੈਠਦੇ ਹਾਂ।ਜ਼ਰੂਰੀ ਨਹੀਂ ਹੁੰਦਾ ਕਿ ਜੇ ਅੱਜ ਔਖਾ ਸਮਾਂ ਆਇਆ ਹੈ ਕੱਲ ਨੂੰ ਵੀ ਏਹੋ ਹੀ ਰਹੇ ਕੀ ਪਤਾ ਪਰਮਾਤਮਾ ਨੇ ਤੁਹਾਡੇ ਲਈ ਚੰਗਾ ਸੋਚ ਰੱਖਿਆਂ ਹੋਵੇ ।ਤੁਹਾਡੀ ਜ਼ਿੰਦਗੀ ਦੇ ਆਉਣ ਵਾਲੇ ਪਲ ਚੰਗੇ ਹੋਣ।ਮੈ ਇਹ ਨਹੀਂ ਕਹਿੰਦੀ ਕੀ ਪੁਰਾਣੇ ਸਮੇਂ ਨੂੰ ਭੁੱਲੋ ਪਰ ਨਾਲ ਲੈਕੇ ਵੀ ਜ਼ਿੰਦਗੀ ਨਹੀਂ ਲੰਘਦੀ ਕਿਉਂਕਿ ਅਸੀਂ ਉਹਨਾਂ ਸਮਾਂ ਆਪਣੀ ਜ਼ਿੰਦਗੀ ਵਿੱਚ ਨਵੀਂਆਂ ਚੀਜ਼ਾਂ ਨੂੰ ਤਬਦੀਲੀਆਂ ਨੂੰ ਸਹਿਣ ਨਹੀਂ ਕਰ ਸਕਦੇ ਅਪਣਾ ਨਹੀਂ ਸਕਦੇ ਜਿੰਨਾ ਸਮਾਂ ਅਸੀਂ ਭੂਤਕਾਲ ਵਿੱਚੋਂ ਬਾਹਰ ਨਹੀਂ ਆਉਂਦੇ ।ਸੋ ਭੂਤਕਾਲ ਨੂੰ ਇੱਕ ਕੋਨੇ ਵਿੱਚ ਰੱਖ ਹਮੇਸ਼ਾ ਅੱਗੇ ਬਾਰੇ ਸੋਚਣਾ ਸਿੱਖੋ । ਬੇਹੱਦ ਜਰੂਰੀ ਹੋ ਜਾਦਾ ਹੈ ਔਖੇ ਸਮੇਂ ਵਿੱਚ ਆਪਣੇ ਆਪ ਨੂੰ ਮਜ਼ਬੂਤ ਬਣਾਉਣਾ ।ਜੇਕਰ ਸਾਡੇ ਅੰਦਰ ਲੜਨ ਦੀ ਸ਼ਕਤੀ ਖ਼ਤਮ ਹੋ ਜਾਵੇਗੀ ਤਾਂ ਅਸੀਂ ਮੁਸੀਬਤਾਂ ਨਾਲ ਕਿਵੇਂ ਲੜ ਸਕਦੇ ਹਾਂ।ਮੁਸੀਬਤਾਂ ਤਾ ਜ਼ਿੰਦਗੀ ਵਿੱਚ ਪਾਣੀ ਦੇ ਵਹਾਅ ਦੀ ਤਰਾਂ ਆਉਦੀਆਂ ਰਹਿੰਦੀਆਂ ਹਨ ਤੇ ਸਾਹਸੀ ਬਹਾਦਰ ਲੋਕ ਉਹਨਾਂ ਨੂੰ ਪਾਰ ਕਰਦੇ ਜਾਂਦੇ ਹਨ ਇੱਕ ਦਿਨ ਮੰਜਿਲ ਪ੍ਰਾਪਤ ਕਰ ਲੈਂਦੇ ਹਨ।ਜੇਕਰ ਤੁਸੀਂ ਮੁਸੀਬਤਾਂ ਨੂੰ ਪਾਰ ਕਰਦੇ ਹੋ ਤਾਂ ਤੁਸੀਂ ਜ਼ਿੰਦਗੀ ਵਿੱਚ ਆਉਣ ਵਾਲੀ ਹਰ ਚੁਣੌਤੀ ਨੂੰ ਸਵੀਕਾਰ ਕਰ ਸਕਦੇ ਹੋ ।ਮੁਸੀਬਤਾਂ ਠੋਕਰਾਂ ਹੀ ਮਨੁੱਖ ਨੂੰ ਮਜ਼ਬੂਤ ਬਣਾਉਂਦੀਆਂ ਹਨ।ਸਿਆਣੇ ਕਹਿੰਦੇ ਹਨ ਕਿ ਠੋਕਰਾਂ ਖਾ ਕੇ ਅਕਲ ਆਉਂਦੀ ਹੈ।ਇਨਸਾਨ ਡਿੱਗ-ਡਿੱਗ ਕੇ ਹੀ ਸਵਾਰ ਹੁੰਦਾ ਹੈ।ਆਓ ਆਪਾ ਪ੍ਰਣ ਕਰੀਏ ਕਿ ਜੋ ਪਰਮਾਤਮਾ ਨੇ ਸਾਨੂੰ ਬੁੱਧੀ ਬਖ਼ਸ਼ੀ ਹੈ ਅਸੀਂ ਉਸਦਾ ਪ੍ਰਯੋਗ ਕਰਕੇ ਮੁਸੀਬਤਾਂ ਨੂੰ ਖਿੜੇ ਹੱਥ ਪ੍ਰਵਾਨ ਕਰਕੇ ਹੌਸਲੇ ਨਾਲ ਪਾਰ ਕਰਨਾ ਸਿੱਖੀਏ ।ਕਹਿੰਦੇ ਹਨ ਕਿ ਸਮੇਂ ਦੇ ਮਾੜੇ ਹਾਲਾਤਾਂ ਨੂੰ ਹੌਸਲੇ ਤੇ ਮਿਹਨਤ ਨਾਲ ਬਦਲਿਆ ਜਾ ਸਕਦਾ ।ਆਓ ਅਸੀਂ ਵੀ ਆਪਣਾ ਸਮਾਂ ਮਿਹਨਤ ਤੇ ਹੌਸਲੇ ਨਾਲ ਬਦਲੀਏ।ਕਦੇ ਵੀ ਮੁਸੀਬਤਾਂ ਅੱਗੇ ਦਿਲ ਨਾ ਹਾਰੀਏ।
ਗਗਨਦੀਪ ਧਾਲੀਵਾਲ ।