ਨਾ ਕੋਈ ਚਿਰਾਗ ਨਾ ਕੋਈ ਅੰਬਰੀਂ ਤਾਰਾ ਕਿਹੜੇ ਪਾਣੀ ਜਾਵਾਂ ।
ਰਾਤਾਂ ਹਨੇਰੀਆਂ ਵਿੱਚ ਕੱਲਾ ਪਿਆ ਠੇਡੇ ਮੈਂ ਖਾਵਾਂ ।
ਫੁੱਲਾਂ ਤੋਂ ਉਧਾਰੀ ਸੁਗੰਧ ਲੈ ਕੇ ਜਿਹਨੂੰ ਸੀ ਮਹਿਕਾਇਆ
ਅੱਜ ਦਿੱਤੇ ਨੇ ਉਸੇ ਸਾਨੂੰ ਕੁੱਝ ਹੰਝੂ ਤੇ ਹਾਵਾਂ ।
ਕਾਲੇ ਨਾਗਾਂ ਵਾਂਗੂੰ ਡੰਗਦੀਆਂ ਰਾਤਾਂ ਇਕਲਾਪੇ ਦੀਆਂ
ਕੋਈ ਆਕੇ ਨਾ ਸਾਰ ਲਵੇ ਦੱਸੋ ਕੀਹਨੂੰ ਦਰਦ ਸੁਣਾਵਾਂ ।
ਚਾਰ ਚੁਫੇਰੇ ਮਜਬੂਰੀ ਦੀਆਂ ਕੰਧਾਂ ਵਾਹ ਨਾ ਚੱਲੇ ਮੇਰੀ
ਪੈਰਾਂ ਚ ਗਮਾਂ ਦੀਆਂ ਬੇੜੀਆਂ ਫੇਰ ਦੱਸੋ ਕਿਵੇਂ ਤੋੜ ਵਗਾਵਾਂ ।
ਡੱਕਰੇ ਡੱਕਰੇ ਹੋਈਆਂ ਉਮੀਦਾਂ ਆਸਾਂ ਦੇ ਸਾਹ ਉੱਖੜੇ
ਦਿਲ ਦੀ ਲਾਸ਼ ਚੁੱਕੀ ਫਿਰਾਂ "ਸ਼ਾਇਰ "ਹੁਣ ਕਿਹੜੇ ਪਾਸੇ ਜਾਵਾਂ ।
ਜਸਵਿੰਦਰ ਸ਼ਾਇਰ "ਪਪਰਾਲਾ "
9996568220