ਜ਼ਿੰਦਗੀ ਵਿੱਚ ਕੁਝ ਵੀ ਆਸਾਨ ਨਹੀਂ ਹੁੰਦਾ। ਸਭ ਨੂੰ ਆਪਣੇ ਆਪਣੇ ਹਿੱਸੇ ਦਾ ਸੰਘਰਸ਼ ਕਰਨਾ ਪੈਂਦਾ ਹੈ। ਆਪਣੇ ਹਿੱਸੇ ਦੀ ਮਿਹਨਤ ਕਰਨੀ ਪੈਂਦੀ ਹੈ। ਜਿਵੇਂ ਸਾਹ ਲੈਣ ਤੋਂ ਪਹਿਲਾਂ ਸਾਹ ਛੱਡਣਾ ਪੈਂਦਾ ਹੈ। ਇਸੇ ਤਰ੍ਹਾਂ ਜ਼ਿੰਦਗੀ ਵਿੱਚ ਕੁਝ ਪਾਉਣ ਲਈ ਕੁਝ ਤਾਂ ਤਿਆਗਣਾ ਹੀ ਪਵੇਗਾ। ਬਾਕੀ ਜਦੋਂ ਤੱਕ ਜ਼ਿੰਦਗੀ ਨੂੰ ਜੀ ਰਹੇ ਹੋ ,ਹਰ ਰੋਜ਼ ਕੁਝ ਨਾ ਕੁਝ ਸਿੱਖਦੇ ਰਹੋ। ਨਵੇਂ ਅਨੁਭਵ ਹੋਣਗੇ। ਕਿਉਂਕਿ ਅਨੁਭਵ ਹੀ ਜ਼ਿੰਦਗੀ ਦਾ ਸਭ ਤੋਂ ਸਰਵਸ਼੍ਰੇਸ਼ਠ ਅਧਿਆਪਕ ਹੈ। ਜੋ ਇਨਸਾਨ ਆਪਣੇ ਅਨੁਭਵ ਤੋਂ ਸਿੱਖਦਾ ਹੈ ਉਹ ਕਿਤਾਬਾਂ ਤੋਂ ਵੀ ਨਹੀਂ ਸਿੱਖ ਸਕਦਾ। ਜ਼ਿੰਦਗੀ ਜ਼ਿੰਦਗੀ ਦੀ ਤਰਾਂ ਜੀਓ। ਅਨੁਭਵ ਜੋ ਮਹਿਸੂਸ ਕਰਦੇ ਹੋ। ਜ਼ਿੰਦਗੀ ਬਿਹਤਰ ਬਣਾਉਣ ਵਿੱਚ ਸਹਾਈ ਹੁੰਦੇ ਹਨ। ਕਿਉਂ ਕਿ ਸਲਾਹ ਦੇ ਸੋ ਸ਼ਬਦ ਦੇ ਬਦਲੇ ਤੁਹਾਨੂੰ ਅਨੁਭਵ ਦੀ ਇੱਕ ਠੋਕਰ ਬਿਹਤਰ ਤੇ ਮਜ਼ਬੂਤ ਬਣਾਉਂਦੀ ਹੈ।ਤੇ ਜ਼ਿੰਦਗੀ ਨੂੰ ਬਿਹਤਰੀਨ ਬਣਾਉਂਦੀ ਹੈ। ਕੁਝ ਵੀ ਹਾਸਿਲ ਕਰਨ ਤੋਂ ਪਹਿਲਾਂ ਤਿਆਗ ਲਈ ਵੀ ਤਿਆਰ ਰਹੋ। ਹੱਸਦੇ ਵਸਦੇ ਰਹੋ ਆਬਾਦ ਰਹੋ। ਜ਼ਿੰਦਗੀ ਜ਼ਿੰਦਾਬਾਦ।
ਦੁਆ ਹੈ ਕਿ ਤੁਹਾਡੇ ਤੇ ਤੁਹਾਡੇ ਪਰਿਵਾਰ ਲਈ ਅੱਜ ਦਾ ਦਿਨ ਸਹਿਜ ਸੁਖਦ ਤੇ ਖੁਸ਼ੀਆਂ ਭਰਪੂਰ ਹੋਵੇ ਜੀ।
ਸ਼ੁੱਭ ਸਵੇਰ
ਪ੍ਰੀਤ ਕੌਰ ਪ੍ਰੀਤੀ ਫਗਵਾੜਾ