You are here

ਪਿੰਡ ਗਹਿਲ ਤੋਂ ਅਣਥੱਕ, ਮਿਹਨਤੀ ਅਤੇ ਸੂਝਵਾਨ ਸਮਾਜ ਸੇਵੀ ਬਲਵੀਰ ਸਿੰਘ ਮਾਨ ਬਣੇ ਸਰਪੰਚ।

  ਮਹਿਲ ਕਲਾਂ 17 ਅਕਤੂਬਰ (ਗੁਰਸੇਵਕ ਸੋਹੀ) - ਸਮੁੱਚੇ ਪੰਜਾਬ ਅੰਦਰ ਪੰਚਾਇਤੀ ਚੋਣਾਂ ਮੌਕੇ ਸਰਪੰਚੀ/ਪੰਚੀ ਦੀ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਨੇ ਹੀ ਆਪਣੀ-ਆਪਣੀ ਜਿੱਤ ਪੱਕੀ ਕਰਨ ਲਈ ਵੋਟਾਂ ਪੈਣ ਦੇ ਆਖ਼ਰੀ ਸਮੇਂ ਤੱਕ ਪੂਰੀ ਸ਼ਿੱਦਤ ਨਾਲ ਮਿਹਨਤ ਕੀਤੀ। ਇਨ੍ਹਾਂ ਚੋਣਾਂ ਦੇ ਨਤੀਜੇ ਐਲਾਨ ਕੀਤੇ ਜਾਣ ਤੋਂ ਬਾਅਦ "ਕਹੀਂ ਖੁਸ਼ੀ, ਕਹੀਂ ਗਮ " ਸੀ। ਖੈਰ! ਚੋਣਾਂ 'ਚ ਜਿੱਤ ਜਾਂ ਹਾਰ ਲੋਕਤੰਤਰ ਦਾ ਹਿੱਸਾ ਹੈ।
   ਬਰਨਾਲਾ ਜ਼ਿਲ੍ਹੇ ਦੇ ਪਿੰਡ ਗਹਿਲ ਤੋਂ ਪੜੇ ਲਿਖੇ ਅਣਥੱਕ ਮਿਹਨਤੀ, ਸਮਾਜ ਸੇਵੀ ਬਲਵੀਰ ਸਿੰਘ ਮਾਨ ਆਪਣੇ ਵਿਰੋਧੀ ਉਮੀਦਵਾਰ ਤੋਂ ਕਾਫ਼ੀ ਵੋਟਾਂ ਦੇ ਫ਼ਰਕ ਨਾਲ ਜੇਤੂ ਰਹਿ ਕੇ ਪਿੰਡ ਗਹਿਲ ਦੇ ਸਰਪੰਚ ਚੁਣੇ ਗਏ ਹਨ।
    ਪਿੰਡ ਗਹਿਲ ਦੇ ਸਰਪੰਚ ਚੁਣੇ ਜਾਣ ਉਪਰੰਤ ਬਲਵੀਰ ਸਿੰਘ ਮਾਨ ਨੇ ਸਮੁੱਚੇ ਪਿੰਡ ਨਿਵਾਸੀਆਂ ਨੂੰ ਯਕੀਨ ਦਿਵਾਇਆ ਕਿ ਉਹ ਪਿੰਡ ਦੇ ਵਿਕਾਸ ਲਈ‌ ਅਤੇ ਲੋਕਾਂ ਦੀਆਂ ਮੁਸਕਲਾਂ/ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਨ੍ਹਾਂ ਪਿੰਡ ਦੇ ਸਮੁੱਚੇ ਲੋਕਾਂ ਤੋਂ ਭਵਿੱਖ 'ਚ ਪੂਰਨ ਸਹਿਯੋਗ ਦੀ ਮੰਗ ਕੀਤੀ ।