ਮਹਿਲਾ ਕਲਾ 17 ਅਕਤੂਬਰ (ਗੁਰਸੇਵਕ ਸਿੰਘ ਸੋਹੀ) ਪਿੰਡ ਮਿੱਠੇਵਾਲ ਤੋਂ ਪੰਚਾਇਤੀ ਚੋਣਾਂ 'ਚ ਸਰਪੰਚੀ ਦੀ ਚੋਣ ਜਿੱਤੇ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੇ ਵਿਰੋਧੀ ਉਮੀਦਵਾਰ ਚਮਕੌਰ ਸਿੰਘ ਨੂੰ 371ਵੋਟਾਂ ਦੇ ਫਰਕ ਨਾਲ ਹਰਾਇਆ। ਚੋਣ ਜਿੱਤਣ ਉਪਰੰਤ ਕੁਲਦੀਪ ਸਿੰਘ ਧਾਲੀਵਾਲ ਨੂੰ ਉਹਨਾਂ ਦੇ ਸਮਰਥਕਾਂ ਵਲੋਂ ਵੱਡੇ ਕਾਫਲੇ ਦੇ ਰੂਪ 'ਚ ਘਰ ਲਿਜਾਇਆ ਗਿਆ। ਇਸ ਮੌਕੇ ਲੋਕਾਂ ਵੱਲੋਂ ਵੱਖ ਵੱਖ ,ਥਾਵਾਂ 'ਤੇ ਕੁਲਦੀਪ ਸਿੰਘ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ। ਹੁਣ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦੇ ਪਰਿਵਾਰ ਨੂੰ ਸੇਵਾ ਦਾ ਮੌਕਾ ਦਿੱਤਾ ਹੈ । ਉਨ੍ਹਾਂ ਕਿਹਾ ਪਿੰਡ ਅੰਦਰ ਵਿਕਾਸ ਕਾਰਜਾਂ ਦੇ ਨਾਲ ,ਨਾਲ ਭਾਈਚਾਰਕ ਸਾਂਝ ਨੂੰ ਮਜਬੂਤ ਰੱਖਿਆ ਜਾਵੇਗਾ। ਉਹਨਾਂ ਇਸ ਜਿੱਤ ਲਈ ਪਿੰਡ ਵਾਸੀਆਂ ਤੇ ਨੌਜਵਾਨਾਂ ਦਾ ਧੰਨਵਾਦ ਕੀਤਾ। ਜਿਕਰਯੋਗ ਹੈ ਕਿ ਕੁਲਦੀਪ ਸਿੰਘ ਪਿੰਡ ਪ੍ਰਤੀ ਵਿਕਾਸ ਦੇ ਇਰਾਦੇ ਨੂੰ ਲੈ ਕੇ ਇਸ ਵਾਰੀ ਲੋਕਾਂ ਵੱਲੋਂ ਉਹਨਾਂ ਦੀ ਚੋਣ ਮਹਿਮ ਨੂੰ ਆਪਣੀ ਚੋਣ ਮੁਹਿੰਮ ਬਣਾ ਕੇ ਉਹਨਾਂ ਦਾ ਸਾਥ ਦਿੱਤਾ। ਲੋਕਾਂ ਵੱਲੋਂ ਮਿਲੇ ਸਹਿਯੋਗ ਸਦਕਾ ਜਿੱਥੇ ਕੁਲਦੀਪ ਸਿੰਘ ਧਾਲੀਵਾਲ ਨੇ ਸਰਪੰਚੀ ਦੀ ਚੋਣ ਜਿੱਤੇ ਹਨ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸਮੂਹ ਧਾਲੀਵਾਲ ਪਰਿਵਾਰ ਅਤੇ ਸਾਡੀ ਸਾਰੀ ਟੀਮ ਵਲੋਂ ਸਾਰੇ ਪਿੰਡ ਵਾਸੀਆਂ ਦਾ ਦਿਲ ਦੀਆਂ ਗਹਿਰਾਈਆਂ ਵਿੱਚੋ ਧੰਨਵਾਦ ਕਰਦੇ ਹਾਂ। ਅਸੀਂ ਪਿੰਡ ਵਾਸੀਆਂ ਨਾਲ ਵਾਅਦਾ ਕਰਦੇ ਹਾਂ ਕਿ ਸਿਆਸੀ ਪਾਰਟੀਆਂ ਅਤੇ ਧੜੇਬੰਦੀਆਂ ਚੋਂ ਉੱਪਰ ਉੱਠ ਕੇ ਪਿੰਡ ਨੂੰ ਵਿਕਾਸ ਵੱਲ ਤੋਰਾਂ ਗੇ। ਇੱਕ ਵਾਰ ਫਿਰ ਨਵੇਂ ਬਣੇ ਸਰਪੰਚ ਕੁਲਦੀਪ ਸਿੰਘ ਧਾਲੀਵਾਲ ਅਤੇ ਸਾਰੀ ਪੰਚਾਇਤ ਨੂੰ ਵਧਾਈਆਂ॥ ਵਾਰਡ ਨੰਬਰ 1 ਤੋਂ ਪੰਚੀ ਦੀ ਚੋਣ ਬੀਬੀ ਪਰਮਜੀਤ ਕੌਰ ਜਿੱਤ ਗਏ ਹਨ, ਵਾਰਡ ਨੰਬਰ 2 ਤੋ ਮਨਜੀਤ ਸਿੰਘ ਪੰਚੀ ਦੀ ਚੋਣ ਜਿੱਤ ਗਏ,ਵਾਰਡ ਨੰਬਰ 3 ਤੋਂ ਅਵਤਾਰ ਸਿੰਘ ਪੰਚੀ ਦੀ ਚੋਣ ਜਿੱਤ ਗਏ, ਵਾਰਡ ਨੰਬਰ 4 ਤੋਂ ਰੇਸ਼ਮ ਸਿੰਘ ਪੰਚੀ ਦੀ ਚੋਣ ਜਿੱਤ ਗਏ, ਵਾਰਡ ਨੰਬਰ 5 ਤੋਂ ਅਮਨਪ੍ਰੀਤ ਸਿੰਘ ਪੰਚੀ ਦੀ ਚੋਣ ਜਿੱਤ ਗਏ ਵਾਰਡ ਨੰਬਰ 6 ਤੋਂ ਬੀਬੀ ਪਰਮਜੀਤ ਕੌਰ ਚੋਣ ਜਿੱਤ ਗਏ ਵਾਰਡ ਨੰਬਰ 7 ਤੋਂ ਬੀਬੀ ਗੁਰਪ੍ਰੀਤ ਕੌਰ ਚੋਣ ਜਿੱਤ ਗਏ।