ਭਾਰਤ ਕੋਰੋਨਾ ਵੈਕਸੀਨ ਨੂੰ ਲੈ ਕੇ ਦੁਨੀਆਂ ਵਿੱਚ ਮੋਹਰੀ ਮੁਲਕ ਦਾ ਕੰਮ ਰਿਹਾ ਹੈ ✍️ਅਮਨਜੀਤ ਸਿੰਘ ਖਹਿਰਾ  

ਭਾਰਤ ਦੁਨੀਆ ਨੂੰ ਸਭ ਤੋਂ ਵੱਧ ਵੈਕਸੀਨ ਦੇਣ ਵਾਲਾ ਦੇਸ਼ ਹੀ ਨਹੀਂ, ਬਲਕਿ ਵੈਕਸੀਨ ਨਾਲ ਸਬੰਧਿਤ ਹੋਰ ਲੋੜੀਂਦੀਆਂ ਵਸਤੂਆਂ ਦੀ ਸਪਲਾਈ ਲਈ ਵੀ ਅਹਿਮ ਯੋਗਦਾਨ ਪਾ ਰਿਹਾ ਹੈ । ਯੂ.ਕੇ. ਦੀ ਆਕਸਫੋਰਡ/ਐਸਟਰਾਜੈਨੇਕ ਵੈਕਸੀਨ ਦੀ ਖੁਰਾਕ ਸਭ ਤੋਂ ਵੱਧ ਭਾਰਤ 'ਚ ਤਿਆਰ ਹੋ ਰਹੀ ਹੈ । ਦੁਨੀਆ ਦੀ 8 ਅਰਬ ਅਬਾਦੀ ਦਾ ਟੀਕਾਕਰਨ ਕਰਨ ਲਈ ਵੀ ਸਰਿੰਜ਼ਾਂ ਦੀ ਵੀ ਜ਼ਰੂਰਤ ਹੈ । ਭਾਰਤ ਦੀ ਰਾਜੀਵ ਨਾਥ ਹਿੰਦੋਸਤਾਨ ਸਰਿੰਜ਼ ਐਂਡ ਮੈਡੀਕਲ ਡੀਵਾਇਸ ਫੈਕਟਰੀ 'ਚ ਵੱਡੀ ਮਾਤਰਾ 'ਚ ਸਰਿੰਜ਼ਾਂ ਤਿਆਰ ਕੀਤੀਆਂ ਜਾ ਰਹੀਆਂ । ਇਸ ਫੈਕਟਰੀ 'ਚ 6000 ਸਰਿੰਜ਼ਾਂ ਪ੍ਰਤੀ ਮਿੰਟ ਦੇ ਹਿਸਾਬ ਨਾਲ 40 ਲੱਖ ਸਰਿੰਜ਼ਾਂ ਇਕ ਦਿਨ 'ਚ ਤਿਆਰ ਕੀਤੀਆਂ ਜਾ ਰਹੀਆਂ ਹਨ ।