ਨੁਕਸਾਨੀਆ ਫਸਲਾ ਦਾ ਜਾਇਜਾ ਲਿਆ

ਹਠੂਰ,13 ਮਾਰਚ-(ਕੌਸ਼ਲ ਮੱਲ੍ਹਾ)-ਜਨਵਰੀ ਮਹੀਨੇ ਪਏ ਬੇ ਮੌਸਮੇ ਮੀਂਹ ਨਾਲ ਪਿੰਡ ਰਸੂਲਪੁਰ (ਮੱਲ੍ਹਾ) ਦੇ ਕਿਸਾਨਾ ਦੀਆ ਨੁਕਸਾਨੀਆ ਫਸ਼ਲਾ ਦਾ ਅੱਜ ਮਾਲ ਵਿਭਾਗ ਦੇ ਪਟਵਾਰੀ ਨਰੇਸ ਕੁਮਾਰ ਨੇ ਜਾਇਜਾ ਲਿਆ।ਇਸ ਮੌਕੇ ਕਿਰਤੀ ਕਿਸਾਨ ਯੁਨੀਅਨ ਦੇ ਹਲਕਾ ਪ੍ਰਧਾਨ ਕਾਮਰੇਡ ਗੁਰਚਰਨ ਸਿੰਘ ਨੇ ਦੱਸਿਆ ਕਿ ਫਰਵਰੀ ਮਹੀਨੇ ਵਿਚ ਇਨਸਾਫ ਪਸੰਦ ਜੱਥੇਬੰਦੀਆ ਦੇ ਆਗੂਆ ਨੇ ਐਸ ਡੀ ਐਮ ਦਫਤਰ ਜਗਰਾਓ ਨੂੰ ਮੰਗ ਪੱਤਰ ਦਿੱਤਾ ਸੀ ਕਿ ਜਗਰਾਓ ਤਹਿਸੀਲ ਅਧੀਨ ਪੈਦੇ ਪਿੰਡਾ ਦੀਆ ਮੀਂਹ ਨਾਲ ਨੁਕਸਾਨੀਆ ਫਸਲਾ ਦਾ ਜਾਇਜਾ ਲੈ ਕੇ ਪੀੜ੍ਹਤ ਕਿਸਾਨਾ ਨੂੰ ਯੋਗ ਮੁਆਵਜਾ ਦਿੱਤਾ ਜਾਵੇ।ਇਸ ਮੰਗ ਨੂੰ ਮੁੱਖ ਰੱਖਦਿਆ ਅੱਜ ਪਿੰਡ ਰਸੂਲਪੁਰ (ਮੱਲ੍ਹਾ) ਦੇ ਵੱਖ-ਵੱਖ ਕਿਸਾਨਾ ਦੀ ਲਗਭਗ 105 ਏਕੜ ਆਲੂਆ ਦੀ ਬੁਰੀ ਤਰ੍ਹਾ ਗਲ ਚੁੱਕੀ ਫਸ਼ਲ ਦਾ ਮਾਲ ਵਿਭਾਗ ਵੱਲੋ ਜਾਇਜਾ ਲਿਆ ਗਿਆ।ਇਸ ਮੌਕੇ ਪਟਵਾਰੀ ਨਰੇਸ ਕੁਮਾਰ ਨੇ ਦੱਸਿਆ ਕਿ ਸਾਰੇ ਕਿਸਾਨਾ ਦੀ ਨੁਕਸਾਨੀ ਆਲੂਆ ਦੀ ਫਸਲਾ ਦੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਅਤੇ ਪੀੜ੍ਹਤ ਕਿਸਾਨ ਆਪਣੇ ਮੋਬਾਇਲ ਨੰਬਰ,ਬੈਕ ਖਾਤੇ ਅਤੇ ਅਧਾਰ ਕਾਰਡ ਦੀ ਫੋਟੋ ਕਾਪੀਆ 31 ਮਾਰਚ ਤੱਕ ਮਾਲ ਵਿਭਾਗ ਦੇ ਅਧਿਕਾਰੀਆ ਨੂੰ ਜਮ੍ਹਾ ਕਰਵਾਉਣ ਤਾਂ ਜੋ ਨੁਕਸਾਨੀ ਫਸਲ ਦਾ ਮੁਆਵਜਾ ਕਿਸਾਨਾ ਦੇ ਬੈਕ ਖਾਤਿਆ ਵਿਚ ਪਾਇਆ ਜਾਵੇ।ਇਸ ਮੌਕੇ ਉਨ੍ਹਾ ਨਾਲ ਮਨਦੀਪ ਸਿੰਘ,ਸਾਬਕਾ ਪੰਚ ਗੁਰਚਰਨ ਸਿੰਘ,ਜਗਰਾਜ ਸਿੰਘ,ਪ੍ਰਧਾਨ ਰਣਜੀਤ ਸਿੰਘ,ਸਰਬਜੀਤ ਸਿੰਘ,ਦਲੀਪ ਸਿੰਘ,ਅਜੀਤ ਸਿੰਘ,ਸੁਖਮੰਦਰ ਸਿੰਘ,ਰਾਜਾ ਰਸੂਲਪੁਰ,ਕੁਲਤਾਰਨ ਸਿੰਘ ਸਿੱਧੂ,ਨਰਿੰਦਰ ਸਿੰਘ ਆਦਿ ਕਿਸਾਨ ਹਾਜ਼ਰ ਸਨ।
ਫੋਟੋ ਕੈਪਸਨ:-ਨੁਕਸਾਨੀ ਫਸਲ ਦਾ ਜਾਇਜਾ ਲੈਦੇ ਹੋਏ ਮਾਲ ਵਿਭਾਗ ਦੇ ਅਧਿਕਾਰੀ ਅਤੇ ਹੋਰ