ਯੁ.ਕੇ.

ਭਾਰਤ ਦੇ  ਕਿਸਾਨਾਂ ਦੇ ਹੱਕ ਵਿੱਚ  ਲੰਡਨ ਵਿਖੇ ਸੜਕਾਂ ਤੇ ਆਇਆ ਲੋਕਾਂ ਦਾ ਹੜ੍ਹ  

ਲੰਡਨ, ਦਸੰਬਰ 2020 -( ਗਿਆਨੀ ਰਵਿੰਦਰਪਾਲ ਸਿੰਘ  )-

  ਲੰਡਨ 'ਚ ਸਿੰਘ ਸਭਾ ਲੰਡਨ ਈਸਟ ਯੂਥ ਸਪੋਰਟਸ ਕਲੱਬ ਦੀ ਅਗਵਾਈ 'ਚ ਵੱਡੀ ਗਿਣਤੀ 'ਚ ਕਿਸਾਨ ਹਿਤੈਸ਼ੀਆਂ ਨੇ ਰੋਸ ਰੈਲੀ ਕੱਢੀ ਅਤੇ ਲੰਡਨ ਦੀਆਂ ਸੜਕਾਂ 'ਤੇ ਉੱਤਰੇ ਪੰਜਾਬੀਆਂ ਦਾ ਵਾਹਨਾਂ ਨਾਲ ਸੜਕਾਂ 'ਤੇ ਵੱਡੇ ਜਾਮ ਲੱਗ ਗਏ । ਸਿੰਘ ਸਭਾ ਲੰਡਨ ਈਸਟ ਤੋਂ ਸ਼ੁਰੂ ਹੋਈ ਇਸ ਰੈਲੀ 'ਚ ਲੋਕ ਟਰੈਕਟਰਾਂ, ਕਾਰਾਂ, ਜੀਪਾਂ, ਟਰੱਕਾਂ ਅਤੇ ਹੋਰ ਵਾਹਨਾਂ ਰਾਹੀਂ ਵੱਖ ਵੱਖ ਥਾਂਵਾਂ ਤੋਂ ਹੁੰਦੇ ਹੋਏ ਭਾਰਤੀ ਹਾਈ ਕਮਿਸ਼ਨ ਲੰਡਨ ਪਹੁੰਚੇ । ਇਸ ਮੌਕੇ ਸ੍ਰੀ ਗੁਰੂ ਨਾਨਕ ਗੁਰਦੁਆਰਾ ਗ੍ਰੇਵਜ਼ੈਂਡ, ਗੁਰਦੁਆਰਾ ਬੈਲਵੇਡੀਅਰ, ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਤੋਂ ਇਲਾਵਾ ਲੰਡਨ ਅਤੇ ਯੂ.ਕੇ. ਦੇ ਹੋਰ ਹਿੱਸਿਆਂ ਤੋਂ ਵੀ ਲੋਕ ਪਹੁੰਚੇ । ਖ਼ਾਸਕਰ ਮਾਨਚੈਸਟਰ ਹੈਡਫੀਲਡ ਲੀਡਜ਼ ਤੋਂ ਵੀ ਲੋਕਾਂ ਨੇ ਵੱਡੀ ਗਿਣਤੀ ਵਿੱਚ  ਰੈਲੀ ਵਿੱਚ ਹਿੱਸਾ ਲਿਆ  । ਲੰਡਨ ਦੇ ਆਸ ਪਾਸ ਦੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਅਤੇ ਸੰਗਤਾਂ ਵਲੋਂ ਸੁਖਬੀਰ ਸਿੰਘ ਬਾਸੀ ਦੇ ਦਸਤਖ਼ਤਾਂ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਖੁੱਲ੍ਹਾ ਪੱਤਰ ਲਿਖ ਕੇ ਤਿੰਨੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ । ਇਸ ਮੌਕੇ ਇੰਗਲੈਂਡ ਦੀਆਂ ਪੰਥਕ ਜਥੇਬੰਦੀਆਂ ਦੇ ਆਗੂ ਵੀ ਸ਼ਾਮਿਲ ਹੋਏ । ਪ੍ਰਦਰਸ਼ਨ ਮੌਕੇ ਵੱਡੀ ਗਿਣਤੀ 'ਚ ਪੁਲਿਸ ਮੌਜੂਦ ਸੀ । ਇਸ ਮੌਕੇ ਮੇਜਰ ਸਿੰਘ ਬਾਸੀ, ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ, ਰਾਣਾ ਖੀਰਾਂਵਾਲੀ, ਰਸ਼ਪਾਲ ਸਿੰਘ ਸਹੋਤਾ, ਸਤਨਾਮ ਸਿੰਘ ਸੱਤਾ ਮੁਠੱਡਾ, ਤਲਵਿੰਦਰ ਗਰੇਵਾਲ, ਪਰਮਿੰਦਰ ਸਿੰਘ, ਗੁਰਮੇਲ ਸਿੰਘ, ਗੁਰਪ੍ਰੀਤ ਵਾਲੀਆ, ਰਵੀ ਢਿੱਲੋਂ, ਬਲਕਾਰ ਸਿੰਘ, ਜੱਗਾ ਸਿੰਘ, ਬਾਵਾ ਸਿੰਘ, ਭਿੰਦਾ ਮੁਠੱਡਾ, ਮਨਪ੍ਰੀਤ ਸਿੰਘ,  ਭਾਈ ਅਮਰੀਕ ਸਿੰਘ ਗਿੱਲ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਜਸਪਾਲ ਸਿੰਘ ਥਿੰਦ ਆਦਿ ਸਮੇਤ ਵੱਡੀ ਗਿਣਤੀ 'ਚ ਕਿਸਾਨ ਹਿਤੈਸ਼ੀ ਪਹੁੰਚੇ ਹੋਏ ਸਨ । 

ਬ੍ਰਿਟੇਨ ਦੇ ਸੰਸਦ ਮੈਂਬਰਾਂ ਨੇ ਕਿਸਾਨ ਅੰਦੋਲਨ ਉੱਤੇ ਚਿੰਤਾ ਜਤਾਈ

ਲੰਡਨ , ਦਸੰਬਰ  2020 -(ਗਿਆਨੀ ਰਵਿੰਦਰਪਾਲ ਸਿੰਘ )- 

ਬ੍ਰਿਟੇਨ ’ਚ ਵੱਖ ਵੱਖ ਪਾਰਟੀਆਂ ਦੇ 36 ਸੰਸਦ ਮੈਂਬਰਾਂ ਨੇ ਵਿਦੇਸ਼ ਮੰਤਰੀ ਡੌਮੀਨਿਕ ਰਾਬ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਭਾਰਤ ’ਚ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਦਾ ਬ੍ਰਿਟਿਸ਼ ਪੰਜਾਬੀਆਂ ’ਤੇ ਪੈ ਰਹੇ ਅਸਰ ਬਾਰੇ ਉਹ ਆਪਣੇ ਭਾਰਤੀ ਹਮਰੁਤਬਾ ਐੱਸ ਜੈਸ਼ੰਕਰ ਨੂੰ ਜਾਣੂ ਕਰਾਉਣ। ਇਹ ਪੱਤਰ ਸ਼ੁੱਕਰਵਾਰ ਨੂੰ ਜਾਰੀ ਕੀਤਾ ਗਿਆ ਹੈ ਅਤੇ ਇਸ ਨੂੰ ਲੇਬਰ ਪਾਰਟੀ ਦੇ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਤਿਆਰ ਕੀਤਾ ਹੈ ਜਿਸ ’ਤੇ ਭਾਰਤੀ ਮੂਲ ਦੇ ਕਈ ਸੰਸਦ ਮੈਂਬਰਾਂ ਦੇ ਵੀ ਦਸਤਖ਼ਤ ਹਨ। ਇਨ੍ਹਾਂ ਆਗੂਆਂ ’ਚ ਵੀਰੇਂਦਰ ਸ਼ਰਮਾ, ਸੀਮਾ ਮਲਹੋਤਰਾ ਅਤੇ ਵੇਲੇਰੀ ਵਾਜ਼ ਅਤੇ ਸਾਬਕਾ ਲੇਬਰ ਆਗੂ ਜੈਰੇਮੀ ਕੌਰਬਿਨ ਵੀ ਸ਼ਾਮਲ ਹਨ। ਕਿਸਾਨਾਂ ਦੇ ਅੰਦੋਲਨ ਬਾਰੇ ਵਿਦੇਸ਼ੀ ਆਗੂਆਂ ਦੇ ਬਿਆਨਾਂ ’ਤੇ ਪ੍ਰਤੀਕਰਮ ਦਿੰਦਿਆਂ ਭਾਰਤ ਨੇ ਕਿਹਾ ਹੈ ਕਿ ਅਜਿਹੀਆਂ ਟਿੱਪਣੀਆਂ ਗੁੰਮਰਾਹਕੁਨ ਜਾਣਕਾਰੀ ’ਤੇ ਆਧਾਰਿਤ ਹਨ ਜੋ ਢੁੱਕਵੀਆਂ ਨਹੀਂ ਹਨ ਕਿਉਂਕਿ ਇਹ ਮਾਮਲਾ ਜਮਹੂਰੀ ਮੁਲਕ ਦੇ ਅੰਦਰੂਨੀ ਮਾਮਲਿਆਂ ਨਾਲ ਸਬੰਧਤ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਥੋਂ ਦੇ ਕਈ ਆਗੂਆਂ ਨੇ ਕਿਸਾਨ ਅੰਦੋਲਨ ’ਤੇ ਚਿੰਤਾ ਪ੍ਰਗਟਾਈ ਸੀ। ਸੰਸਦ ਮੈਂਬਰਾਂ ਵੱਲੋਂ ਲਿਖੀ ਗਈ ਚਿੱਠੀ ’ਚ ਮੰਤਰੀ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ‘ਪੰਜਾਬ ’ਚ ਵਿਗੜਦੇ ਹਾਲਾਤ’ ’ਤੇ ਚਰਚਾ ਕਰਨ ਲਈ ਉਨ੍ਹਾਂ ਨਾਲ ਫੌਰੀ ਮੀਟਿੰਗ ਕਰਨ। ਇਸ ਦੇ ਨਾਲ ਹੀ ਇਸ ਮੁੱਦੇ ’ਤੇ ਭਾਰਤ ਸਰਕਾਰ ਨਾਲ ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ ਦਫ਼ਤਰ ਵੱਲੋਂ ਕੀਤੀ ਗਈ ਗੱਲਬਾਤ ਬਾਰੇ ਤੁਰੰਤ ਜਾਣਕਾਰੀ ਦੇਣ ਦੀ ਮੰਗ ਕੀਤੀ ਗਈ ਹੈ। ਚਿੱਠੀ ’ਚ ਕਿਹਾ ਗਿਆ ਹੈ ਕਿ ਇਹ ਬ੍ਰਿਟੇਨ ’ਚ ਸਿੱਖਾਂ ਅਤੇ ਪੰਜਾਬ ਨਾਲ ਜੁੜੇ ਲੋਕਾਂ ਲਈ ਉਚੇਚੇ ਤੌਰ ’ਤੇ ਫਿਕਰਮੰਦੀ ਦਾ ਵਿਸ਼ਾ ਹੈ। ਉਂਜ ਹੋਰ ਭਾਰਤੀ ਸੂਬਿਆਂ ’ਤੇ ਵੀ ਇਸ ਦਾ ਅਸਰ ਪੈ ਰਿਹਾ ਹੈ। ਕਈ ਬ੍ਰਿਟਿਸ਼ ਸਿੱਖਾਂ ਅਤੇ ਪੰਜਾਬੀਆਂ ਨੇ ਆਪਣੇ ਸੰਸਦ ਮੈਂਬਰਾਂ ਅੱਗੇ ਇਸ ਮਾਮਲੇ ਨੂੰ ਉਠਾਇਆ ਹੈ ਕਿਉਂਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਪੰਜਾਬ ’ਚ ਹਨ। ਢੇਸੀ ਅਤੇ ਹੋਰ ਸਿਆਸਤਦਾਨਾਂ ਨੇ ਸੋਸ਼ਲ ਮੀਡੀਆ ’ਤੇ ਕਿਸਾਨਾਂ ਨੂੰ ਆਪਣੀ ਹਮਾਇਤ ਦਿੱਤੀ ਹੈ। ਲਾਰਡ ਇੰਦਰਜੀਤ ਸਿੰਘ ਨੇ ਇਹ ਮੁੱਦਾ ਹਾਊਸ ਆਫ਼ ਲਾਰਡਜ਼ ’ਚ ਵੀ ਉਠਾਇਆ ਹੈ। ਯੂਕੇ ਕੈਬਨਿਟ ਦਫ਼ਤਰ ਬਾਰੇ ਮੰਤਰੀ ਲਾਰਡ ਨਿਕੋਲਸ ਟਰੂ ਨੇ ਸਦਨ ’ਚ ਇਸ ਦਾ ਜਵਾਬ ਦਿੰਦਿਆਂ ਕਿਸੇ ਮੁਲਕ ਖ਼ਿਲਾਫ਼ ਨਿਖੇਧੀ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਹ ਮੁਲਕ ਦੀਆਂ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਨ।

 ਗਹਿਣੇ ਰੱਖ ਦਿੱਤਾ ਦੇਸ਼ !✍️ ਸਲੇਮਪੁਰੀ ਦੀ ਚੂੰਢੀ

 *ਗਹਿਣੇ ਰੱਖ ਦਿੱਤਾ ਦੇਸ਼!*

ਆਖੇ ਹਰ ਕੋਈ ਬੰਦਾ 

ਕਿਤੇ ਦਿਸਦੀ ਨਾ ਅਜਾਦੀ!

ਹੋਈਆਂ ਚੂਰ ਚੂਰ ਆਸਾਂ 

ਚੀਸ ਸੁਣੇ ਨਾ ਕੋਈ ਸਾਡੀ ।

ਡੰਡੇ ਖਾਂਦੇ ਆਂ ਅਸੀਂ ਠਾਣੇਦਾਰਾਂ ਦੇ। 

ਦੇਸ਼ ਰੱਖਤਾ ਗਹਿਣੇ ਸਰਕਾਰੇ,

ਨੀ ਵੱਡੇ ਸਰਮਾਏਦਾਰਾਂ ਦੇ!

ਢੇਰ ਪੜ੍ਹ ਕੇ ਕਿਤਾਬਾਂ,

ਬਣੇ ਅਸੀਂ ਮਜਦੂਰ।

ਲੁੱਟ ਕਿਰਤ ਦੀ ਹੋਵੇ ,

 ਨਾਲੇ ਝੱਲਦੇ ਆਂ ਘੂਰ। 

ਅਸੀਂ ਹੋ ਗਏ ਆਂ ਗੁਲਾਮ ਸ਼ਾਹੂਕਾਰਾਂ ਦੇ! 

ਦੇਸ਼ ਰੱਖਤਾ ਗਹਿਣੇ ਸਰਕਾਰੇ, 

ਨੀ ਵੱਡੇ ਸਰਮਾਏਦਾਰਾਂ ਦੇ! 

ਰੋਲ ਦਿੱਤੇ ਮਜਦੂਰ, 

ਰੋਲ ਦਿੱਤੀ ਆ ਕਿਸਾਨੀ ! 

ਹਿੱਕ ਦੇਸ਼ ਦੀ 'ਤੇ ਬੈਠੇ 

ਵੇਖੋ ਅੰਬਾਨੀ ਤੇ ਅਡਾਨੀ। 

ਘਰ ਵਿਕਣ 'ਤੇ ਆਏ,  ਸਨਅਤਕਾਰਾਂ ਦੇ। 

ਦੇਸ਼ ਰੱਖਤਾ ਗਹਿਣੇ ਸਰਕਾਰੇ ਨੀ, ਵੱਡੇ ਸਰਮਾਏਦਾਰਾਂ ਦੇ।

ਲੱਕ ਬੈਂਕਾਂ ਦਾ ਟੁੱਟਾ ,

ਖਾਲੀ ਕਰਤਾ ਖਜਾਨਾ।

ਡਿਫਾਲਟਰ ਭੇਜਤਾ ਵਲੈਤ ,

 ਲੋਕੀਂ ਬਣ ਗਏ ਨਿਸ਼ਾਨਾ 

 ਨੰਗੇ ਫਿਰਦੇ ਨਿਆਣੇ, ਕਬੀਲਦਾਰਾਂ ਦੇ। 

ਦੇਸ਼ ਰੱਖਤਾ ਗਹਿਣੇ ਸਰਕਾਰੇ ਨੀ ਵੱਡੇ ਸਰਮਾਏਦਾਰਾਂ ਦੇ! 

ਵੇਚ ਦਿੱਤੀਆਂ ਨੇ ਰੇਲਾਂ, 

ਵੇਚ ਦਿੱਤੇ ਨੇ ਜਹਾਜ! 

ਜਿੰਨਾ ਮਰਜੀ ਦਬਾ ਲੈ,

ਬੰਦ ਹੋਣੀ ਨਹੀੰਓ 'ਵਾਜ। 

 ਗੱਲ ਸਮਝ ਆਈ ਸਮਝਦਾਰਾਂ ਦੇ ! 

ਦੇਸ਼ ਰੱਖਤਾ ਗਹਿਣੇ ਸਰਕਾਰੇ ਨੀ ਵੱਡੇ ਸਰਮਾਏਦਾਰਾਂ ਦੇ ।

-ਸੁਖਦੇਵ ਸਲੇਮਪੁਰੀ

09780620233

6 ਦਸੰਬਰ, 2020

ਡਾ ਅੰਬੇਦਕਰ ਨੂੰ ਸਮਰਪਿਤ✍️ ਸਲੇਮਪੁਰੀ ਦੀ ਚੂੰਢੀ

 

 

*ਡਾ ਅੰਬੇਦਕਰ ਨੂੰ ਸਮਰਪਿਤ*

- 6 ਦਸੰਬਰ ਦਾ ਦਿਨ ਭਾਰਤ ਵਿਚ ਬਾਬਾ ਸਾਹਿਬ ਡਾ ਬੀ. ਆਰ. ਅੰਬੇਦਕਰ ਦੇ ਪ੍ਰੀ-ਨਿਰਵਾਣ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਕਿਉਂਕਿ ਅੱਜ ਦੇ ਦਿਨ 1956 ਵਿਚ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। ਉਨ੍ਹਾਂ ਨੂੰ 'ਆਧੁਨਿਕ ਭਾਰਤ ਦੇ ਨਿਰਮਾਤਾ' ਦੇ ਤੌਰ ਤੇ ਜਾਣਿਆ ਜਾਂਦਾ ਹੈ। ਉਨ੍ਹਾਂ ਨੇ 'ਭਾਰਤੀ ਸੰਵਿਧਾਨ' ਦੀ ਸਿਰਜਣਾ ਕਰਕੇ ਭਾਰਤ ਨੂੰ ਸੰਸਾਰ ਦਾ ਸਭ ਤੋਂ ਵੱਧ ਮਜਬੂਤ ਅਤੇ ਵੱਡਾ ਲੋਕਤੰਤਰੀ ਦੇਸ਼ ਬਣਾਇਆ। ਡਾ ਅੰਬੇਦਕਰ ਦੁਆਰਾ ਲਿਖੇ ਸੰਵਿਧਾਨ ਕਰਕੇ ਅੱਜ ਭਾਰਤ 'ਇਕ ਮੁੱਠ ਹੈ', ਪਰ ਸਮੇਂ ਸਮੇਂ 'ਤੇ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਸੰਵਿਧਾਨ ਨਾਲ ਛੇੜਛਾੜ ਕਰਦਿਆਂ ਇਸ ਨੂੰ 'ਬ੍ਰਾਹਮਣਵਾਦੀ ਵਿਚਾਰਧਾਰਾ' ਤਹਿਤ ਚਲਾਉਣ ਦੀ ਕੋਸ਼ਿਸ਼ ਕੀਤੀ ਹੈ। ਹੋਰ ਤਾਂ ਹੋਰ ਦੇਸ਼ ਦੀਆਂ ਸਰਕਾਰਾਂ ਵਲੋਂ ਉੱਚ ਅਦਾਲਤਾਂ ਅਤੇ ਸਰਵ-ਉਚ ਅਦਾਲਤ ਦੁਆਰਾ ਸੰਵਿਧਾਨ ਦੀਆਂ ਮੱਦਾਂ ਦਾ ਆਪਣੀ ਲੋੜ ਅਨੁਸਾਰ ਅਰਥ ਕੱਢਕੇ ਲਾਗੂ ਕਰਨ ਲਈ ਸੰਵਿਧਾਨ ਨੂੰ ਕਮਜੋਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜੋ ਨਾ ਤਾਂ ਦੇਸ਼ ਦੇ ਅਤੇ ਨਾ ਹੀ ਦੇਸ਼ ਦੇ ਲੋਕਾਂ ਦੇ ਹਿੱਤ ਵਿੱਚ ਹੈ।

ਬਹੁਜਨ ਸਮਾਜ ਪਾਰਟੀ ਦੇ ਸੁਪਰੀਮੋ ਸਵਰਗੀ ਬਾਬੂ ਕਾਂਸ਼ੀ ਰਾਮ ਅਕਸਰ ਕਿਹਾ ਕਰਦੇ ਸਨ ਕਿ ਉਹ ਦਿਨ ਦੂਰ ਨਹੀਂ ਜਦੋਂ ਦੇਸ਼ ਦੇ ਹੁਕਮਰਾਨ ਦੇਸ਼ਾਂ ਦੇ ਦਲਿਤਾਂ ਅਤੇ ਘੱਟ ਗਿਣਤੀ ਕੌਮਾਂ ਨੂੰ ਦਬਾ ਕੇ ਰੱਖਣ ਲਈ ਸਿੱਧੀ ਤਾਕਤ ਦੀ ਵਰਤੋਂ ਕਰਨ ਦੀ ਬਜਾਏ ਅਦਾਲਤਾਂ ਰਾਹੀਂ ਫੈਸਲੇ ਕਰਵਾਕੇ ਆਪ ਧਰਮਾਤਮਾ ਬਣਨ ਦੀ ਕੋਸ਼ਿਸ਼ ਕਰਦੇ ਹੋਏ ਆਖਣਗੇ ਕਿ 'ਇਹ ਫੈਸਲਾ ਤਾਂ ਅਦਾਲਤ ਨੇ ਕੀਤਾ ਹੈ, ਸਰਕਾਰ ਨੇ ਨਹੀਂ ਕੀਤਾ, ਜਿਸ ਕਰਕੇ ਇਸ ਮਾਮਲੇ ਵਿਚ ਸਰਕਾਰ ਕੁਝ ਨਹੀਂ ਕਰ ਸਕਦੀ। ਹੁਣ ਇੰਝ ਹੀ ਹੋ ਰਿਹਾ ਹੈ, ਜੋ ਸਾਡੇ ਸਾਹਮਣੇ ਹੈ । ਹੁਣ ਕੇਂਦਰ ਵਿਚਲੀ ਸਰਕਾਰ ਦੇਸ਼ ਦੇ ਕਿਸਾਨਾਂ ਨੂੰ ਦਬਾਉਣ ਲਈ ਆਪਣੇ ਕਿਸੇ ਚਹੇਤੇ ਕੋਲੋਂ ਸਰਵ-ਉੱਚ ਅਦਾਲਤ ਵਿੱਚ ਮਾਮਲਾ ਲਿਜਾਕੇ ਹਰ ਸੰਭਵ ਕੋਸ਼ਿਸ਼ ਜੁਟਾ ਰਹੀ ਹੈ। ਕੇਂਦਰ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ " ਸਰਕਾਰਾਂ ਅਤੇ ਅਦਾਲਤਾਂ ਲੋਕ ਭਲਾਈ ਲਈ ਹਨ, ਨਾ ਕਿ ਲੋਕ ਤਬਾਹੀ ਲਈ ਹਨ।" ਸਰਕਾਰਾਂ ਅਤੇ ਅਦਾਲਤਾਂ ਦੇਸ਼ ਦੇ ਲੋਕਾਂ ਤੋਂ ਵੱਡੀਆਂ ਨਹੀਂ ਹੋ ਸਕਦੀਆਂ। ਸਰਕਾਰਾਂ ਅਤੇ ਅਦਾਲਤਾਂ ਦਾ ਇਖਲਾਕੀ ਫਰਜ ਅਤੇ ਧਰਮ ਬਣਦਾ ਹੈ ਕਿ ਉਹ ਲੋਕ ਹਿੱਤਾਂ ਦੀ ਰਾਖੀ ਲਈ ਦ੍ਰਿੜਤਾ ਨਾਲ ਪਹਿਰਾ ਦੇਣ।

ਡਾ ਅੰਬੇਦਕਰ ਨੂੰ ਸੱਚੀ ਸ਼ਰਧਾਂਜਲੀ ਇਹੋ ਹੈ ਕਿ ਆਓ! ਅੱਜ ਦੇ ਦਿਨ ਪ੍ਰਣ ਕਰੀਏ ਕਿ "ਅਸੀਂ ਭਾਰਤੀ ਸੰਵਿਧਾਨ ਦੀ ਰਾਖੀ ਕਰਦੇ ਹੋਏ, ਇਸ ਨੂੰ ਬ੍ਰਾਹਮਣਵਾਦ/ ਮਨੂੰਵਾਦ ਦੀ ਪੁੱਠ ਚੜ੍ਹਨ ਤੋਂ ਬਚਾ ਕੇ ਰੱਖਾਂਗੇ, ਕਿਉਂਕਿ ਸੰਵਿਧਾਨ  ਨੂੰ ਬਚਾਕੇ ਹੀ ਦੇਸ਼ ਦੀ ਹੋਂਦ ਨੂੰ ਬਚਾ ਕੇ ਰੱਖਿਆ ਜਾ ਸਕਦਾ ਹੈ। ਭਾਰਤੀ ਸੰਵਿਧਾਨ ਦੇਸ਼ ਦੇ ਸਾਰੇ ਧਰਮਾਂ, ਫਿਰਕਿਆਂ, ਅਤੇ ਵਰਗਾਂ ਸਮੇਤ ਸਮੂਹ ਆਸਤਿਕਾਂ ਅਤੇ ਨਾਸਤਿਕਾਂ ਦਾ ਸਾਂਝਾ ' ਪਵਿੱਤਰ ਗ੍ਰੰਥ 'ਹੈ।"

-ਸੁਖਦੇਵ ਸਲੇਮਪੁਰੀ

09780620233

6 ਦਸੰਬਰ, 2020.

UK Parliamentarians write to Foreign, Commonwealth and Development Office regarding Indian farming laws

London,December 2020, (Jan Shakti News)

A group of cross-party MPs have written to the FCDO to ask for:
 

  • an urgent meeting with the Secretary of State to discuss the deteriorating situation in the Punjab and its relationship with the Centre;
  • representations to be made by the department to their Indian counterpart about the impact on British Sikhs and Punjabis, with longstanding links to land and farming in India;
  • an update of any communications the Foreign, Commonwealth and Development Office has had with the Indian Government on this issue, including with the Indian Foreign Secretary, Harsh Shringla, who visited the UK on 4 November.

 

6 ਦਸੰਬਰ ਐਤਵਾਰ ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਲੰਡਨ ਵਿੱਚ ਰੈਲੀ  

ਲੰਡਨ  ਦਸੰਬਰ 2020 (ਗਿਆਨੀ ਰਵਿੰਦਰਪਾਲ ਸਿੰਘ  )

ਭਾਰਤ ਸਰਕਾਰ ਦੁਆਰਾ ਲਾਗੂ ਕੀਤੇ  ਕਿਸਾਨ ਮਾਰੂ ਆਰਡੀਨੈਂਸ ਨੂੰ ਰੱਦ ਕਰਾਉਣ ਲਈ  ਪੰਜਾਬ ਦਾ ਕਿਸਾਨ ਲਗਾਤਾਰ ਧਰਨਿਆਂ ਉੱਪਰ ਬੈਠਾ ਹੈ । ਜਦਕਿ ਪਿਛਲੇ ਕਈ ਦਿਨਾਂ ਤੋਂ ਦਿੱਲੀ ਵਿੱਚ ਲੱਖਾਂ ਦੀ ਗਿਣਤੀ ਵਿਚ ਪੂਰੇ ਭਾਰਤ ਭਰ ਤੋਂ ਕਿਸਾਨ ਭਾਰਤ ਸਰਕਾਰ ਨੂੰ ਇਹ ਆਰਡੀਨੈਂਸ ਰੱਦ ਕਰਨ ਲਈ  ਬੇਨਤੀ ਕਾਰਨ ਇਕੱਠੇ ਹੋ  ਦਿੱਲੀ ਵਿਚ ਮੁਜ਼ਾਹਰਾ ਕਰ ਰਹੇ ਹਨ। ਉਨ੍ਹਾਂ ਦੇ ਹੱਕ ਵਿਚ ਐਤਵਾਰ 6 ਦਸੰਬਰ ਲੰਡਨ ਵਿਖੇ 10 ਵਜੇ ਸਵੇਰ ਤੋਂ 11.30 ਵਜੇ ਤੱਕ ਰੈਲੀ ਕੱਢੀ ਜਾ ਰਹੀ ਹੈ  । ਜਿਸ ਵਿਚ ਸਮੂਹ ਇੰਗਲੈਂਡ ਵਾਸੀਆਂ ਨੂੰ ਬੇਨਤੀ ਕੀਤੀ ਗਈ ਹੈ  ਕਿ ਉਹ ਰੈਲੀ ਵਿਚ ਵੱਧ ਚਡ਼੍ਹ ਕੇ ਹਿੱਸਾ ਲੈਣ ਅਤੇ ਲੋਕਾਂ ਦੇ ਢਿੱਡ ਭਰਨ ਵਾਲੇ ਦੇ ਹੱਕ ਵਿਚ ਆਪਣਾ ਹਾਅ ਦਾ ਨਾਅਰਾ ਮਾਰਨ ਲਈ  10 ਵਜੇ  ਸਿੰਘ ਸਭਾ ਸਾਊਥਾਲ ਪਾਰਕ ਐਵੇਨਿਊ  ਤੋ ਇੰਡੀਅਨ ਹਾਈ ਕਮਿਸ਼ਨਰ  ਤਕ ਆਪਣੇ ਵਹੀਕਲਾਂ ਵਿੱਚ ਬੈਠ ਕੇ ਮਾਰਚ ਕੱਢਿਆ ਜਾ ਰਿਹਾ ਹੈ ਵਿੱਚ ਹਿੱਸਾ ਲੈ  ।  ਜ਼ਰੂਰੀ ਬੇਨਤੀ ਕਿ ਕੋਰੋਨਾ ਵਾਇਰਸ  ਨੂੰ ਧਿਆਨ ਵਿੱਚ ਰੱਖਦੇ ਹੋਏ  ਹਿੱਸਾ ਲੈਣ ਵਾਲੇ ਸਾਰੇ ਆਪਣੇ ਵਹੀਕਲਾਂ ਵਿੱਚ ਹੀ ਰਹਿਣ  ਵਹੀਕਲ ਉੱਪਰ ਔਰੇਂਜ  ਕਲਰ ਦਾ ਫਲੈਗ  ਜ਼ਰੂਰ ਲਗਾਉਣਾ ਹੈ  ਹੋਰ ਜਾਣਕਾਰੀ ਲਈ ਪੋਸਟਰ ਉੱਪਰ ਦਿੱਤੀ ਈਮੇਲ ਤੇ ਕੰਟੈਕਟ ਕਰੋ। 

 

ਸਿੱਖ ਕੌਮ ਦੇ ਮਹਾਨ ਢਾਡੀ ਭਾਈ ਹਰਬੰਸ ਸਿੰਘ ਜੋਸ਼  ਮੰਗਲਵਾਰ ਸ਼ਾਮ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ  

ਲਿਵਰਪੂਲ,  ਦਸੰਬਰ 2020 -(ਜਨ ਸ਼ਕਤੀ ਨਿਊਜ਼  )

ਗੁਰੂਆਂ ਦੇ ਦਿੱਤੇ ਹੋਏ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਪੰਥ ਦੀ ਮਹਾਨ ਸ਼ਖ਼ਸੀਅਤ,  ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ, ਪੈਂਤੀ ਸਾਲ ਦੁਨੀਆਂ ਦੇ ਬਹੁਤ ਸਾਰੇ ਮੁਲਕਾਂ ਵਿਚ ਸਿੱਖ ਧਰਮ ਦੇ ਪ੍ਰਚਾਰਕ ਖੇਤਰ ਵਿਚ ਆਪਣੀਆਂ ਸੇਵਾਵਾਂ ਨਿਭਾਉਣ ਵਾਲੇ, ਗਿਆਨੀ ਵਰਿਆਮ ਸਿੰਘ ਨਿਹੰਗ ਸਿੰਘ ਪਿੰਡ ਭਾਗ ਸਿੰਘ ਪੁਰਾ  ਤਹਿਸੀਲ ਫਿਲੌਰ ਦੇ ਸਪੁੱਤਰ    ਬਹੁਤ ਹੀ ਸਤਿਕਾਰਯੋਗ ਸ਼ਖਸੀਅਤ  ਭਾਈ ਹਰਬੰਸ ਸਿੰਘ ਜੋਸ਼ ਮੰਗਲਵਾਰ ਸ਼ਾਮ ਅੱਠ ਵੱਜ ਕੇ ਪਨਤਾਲੀ ਮਿੰਟ ਤੇ  ਆਪਣਾ ਪੰਜ ਭੂਤਕ ਸਰੀਰ ਤਿਆਗ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ  ਇਸ ਵਕਤ ਭਾਈ ਹਰਬੰਸ ਸਿੰਘ ਜੋਸ਼ ਇੰਗਲੈਂਡ ਦੀ ਧਰਤੀ ਲਿਵਰਪੂਲ ਸ਼ਹਿਰ ਵਿੱਚ ਆਪਣੇ ਪਰਿਵਾਰ ਸਮੇਤ ਨਿਵਾਸ ਕਰ ਰਹੇ ਸਨ । ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲੇ ਸਾਰੇ ਨੋਟ ਕਰਨ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਫੋਨ ਉਪਰ ਗੱਲ ਕਰ ਲਈ ਜਾਵੇ  ਗਿਆਨੀ ਭਾਈ ਹਰਜੀਤ ਸਿੰਘ (07459282294 - 00447424827705)  ਗੋਲਡ ਮੈਡਲ ਗੋਲਡ ਮੈਡਲਿਸਟ ਢਾਡੀ ਹਰਬੰਸ ਸਿੰਘ ਦਿਲਬਰ (07886763406)   ਗੋਲਡ ਮੈਡਲਿਸਟ ਢਾਡੀ ਗੁਰਬਚਨ ਸਿੰਘ ਅਣਖੀ (07931113789) ।ਜਨਸ਼ਕਤੀ ਨਿੳੂਜ਼ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਹੋਇਆ ਇਸ ਦੁੱਖ ਦੀ ਘੜੀ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਦਾ ਹੈ। ਗੁਰੂ ਸਾਹਿਬ ਸਾਥੋਂ ਇਸ ਵਿਛੜੀ ਰੂਹ ਨੂੰ ਆਤਮਿਕ ਸ਼ਾਂਤੀ ਬਖਸ਼ਣ  ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ।   

ਲੰਡਨ ਵਿਚ ਲਾਕਡਾਊਨ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ 150 ਲੋਕਾਂ ਨੂੰ ਕੀਤਾ ਗਿ੍ਫ਼ਤਾਰ

ਲੰਡਨ , ਨਵੰਬਰ 2020-(  ਗਿਆਨੀ ਰਵਿੰਦਰਪਾਲ ਸਿੰਘ  )-

 ਸਕਾਟਲੈਂਡ ਯਾਰਡ ਅਨੁਸਾਰ ਕੇਂਦਰੀ ਲੰਡਨ ਵਿਚ ਲਾਕਡਾਊਨ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ 150 ਲੋਕਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਲੋਕਾਂ ਨੂੰ ਕੋਰੋਨਾ ਮਹਾਮਾਰੀ ਦੌਰਾਨ ਲਾਗੂ ਨਿਯਮਾਂ ਦਾ ਉਲੰਘਣ ਕਰਨ ਤੇ ਪੁਲਿਸ ਨਾਲ ਹੱਥੋਪਾਈ ਹੋਣ ਦੇ ਦੋਸ਼ ਲਗਾਏ ਗਏ ਹਨ।

'ਸੇਵ ਅਵਰ ਰਾਈਟਸ ਯੂਕੇ' ਗਰੁੱਪ ਲਾਕਡਾਊਨ ਨੂੰ ਲੈ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਿਹਾ ਸੀ। ਬਿ੍ਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ 31 ਅਕਤੂਬਰ ਨੂੰ ਬਿ੍ਟੇਨ ਵਿਚ ਦੂਜੇ ਲਾਕਡਾਊਨ ਦਾ ਐਲਾਨ ਕੀਤਾ ਸੀ। ਅਜਿਹਾ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਮੁੱਖ ਰੱਖ ਕੇ ਕੀਤਾ ਗਿਆ ਸੀ।

ਬਿ੍ਟੇਨ ਵਿਚ ਹੁਣ ਤਕ 10 ਲੱਖ ਲੋਕ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ। 5 ਨਵੰਬਰ ਤੋਂ ਸ਼ੁਰੂ ਹੋਇਆ ਦੂਜਾ ਲਾਕਡਾਊਨ 2 ਦਸੰਬਰ ਤਕ ਜਾਰੀ ਰਹੇਗਾ। ਲਾਕਡਾਊਨ ਕਾਰਨ ਵੱਡੇ ਇਕੱਠਾਂ 'ਤੇ ਸਰਕਾਰ ਨੇ ਰੋਕ ਲਗਾਈ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ  

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551 ਵੇਂ ਪ੍ਰਕਾਸ਼ ਪੁਰਬ ਨੂੰ ਸਮੂਹ ਗੁਰੂ ਨਾਨਕ ਨਾਮਲੇਵਾ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ।

ਵੱਲੋਂ ਸਮੂਹ ਪੱਤਰਕਾਰ ਅਤੇ ਮੈਨੇਜ਼ਿੰਗ ਸਟਾਫ ਜਨਸ਼ਕਤੀ ਅਦਾਰਾ       

ਬਿ੍ਟਿਸ਼ ਪੀਐੱਮ ਜੌਨਸਨ ਨੇ ਦਿੱਤੀ ਲਾਕਡਾਊਨ ਦੀ ਚਿਤਾਵਨੀ

ਲੰਡਨ, ਨਵੰਬਰ 2020 -(  ਗਿਆਨੀ ਰਵਿੰਦਰਪਾਲ ਸਿੰਘ)  

 ਬਿ੍ਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕੋਰੋਨਾ ਵਾਇਰਸ ਦੀ ਰੋਕਥਾਮ ਦੇ ਸਖ਼ਤ ਉਪਾਵਾਂ ਦਾ ਬਚਾਅ ਕਰਦੇ ਹੋਏ ਚਿਤਾਵਨੀ ਦਿੱਤੀ ਕਿ ਜੇਕਰ ਪਾਬੰਦੀਆਂ ਵਿਚ ਲ ਦਿੱਤੀ ਗਈ ਤਾਂ ਮਹਾਮਾਰੀ ਫਿਰ ਬੇਕਾਬੂ ਹੋ ਜਾਵੇਗੀ। ਨਤੀਜਨ ਨਵੇਂ ਸਾਲ 'ਤੇ ਰਾਸ਼ਟਰੀ ਪੱਧਰ 'ਤੇ ਲਾਕਡਾਊਨ ਲਗਾਉਣਾ ਪੈ ਸਕਦਾ ਹੈ। ਇਸ ਦੌਰਾਨ, ਬਿ੍ਟੇਨ ਵਿਚ 17 ਹਜ਼ਾਰ 555 ਨਵੇਂ ਕੋਰੋਨਾ ਦੇ ਮਰੀਜ਼ ਮਿਲੇ ਹਨ। ਇਸ ਨਾਲ ਕੋਰੋਨਾ ਪੀੜਤਾਂ ਦੀ ਕੁਲ ਗਿਣਤੀ 15 ਲੱਖ 74 ਹਜ਼ਾਰ ਤੋਂ ਜ਼ਿਆਦਾ ਹੋ ਗਈ। ਇਨ੍ਹਾਂ ਵਿੱਚੋਂ 57 ਹਜ਼ਾਰ 301 ਮਰੀਜ਼ਾਂ ਦੀ ਮੌਤ ਹੋ ਗਈ।

ਦੂਜੇ ਦੌਰ ਦੀ ਮਹਾਮਾਰੀ ਦੀ ਲਪੇਟ ਵਿਚ ਆਏ ਬਿ੍ਟੇਨ ਵਿਚ ਤੇਜ਼ੀ ਨਾਲ ਮਾਮਲੇ ਵੱਧ ਰਹੇ ਹਨ। ਇਸ 'ਤੇ ਰੋਕ ਲਗਾਉਣ ਲਈ ਇੰਗਲੈਂਡ ਵਿਚ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ। ਇਨ੍ਹਾਂ ਕਦਮਾਂ ਦਾ ਜੌਨਸਨ ਦੀ ਪਾਰਟੀ ਵਿਚ ਵੀ ਵਿਰੋਧ ਸ਼ੁਰੂ ਹੋ ਗਿਆ ਹੈ। ਪ੍ਰਧਾਨ ਮੰਤਰੀ ਖ਼ੁਦ ਵੀ ਕਿਸੇ ਕੋਰੋਨਾ ਪ੍ਰਭਾਵਿਤ ਐੱਮਪੀ ਦੇ ਸੰਪਰਕ ਵਿਚ ਆ ਗਏ ਸਨ। ਇਸ ਕਾਰਨ ਉਨ੍ਹਾਂ ਨੂੰ ਕੁਆਰੰਟਾਈਨ ਵਿਚ ਜਾਣਾ ਪਿਆ ਸੀ। ਕੁਆਰੰਟਾਈਨ ਤੋਂ ਨਿਕਲਣ ਪਿੱਛੋਂ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਅਸੀਂ ਿਢੱਲ ਦਿੰਦੇ ਹਾਂ ਤਾਂ ਵਾਇਰਸ ਦਾ ਖ਼ਤਰਾ ਵੱਧ ਜਾਵੇਗਾ। ਇਸ ਕਾਰਨ ਸਾਨੂੰ ਨਵੇਂ ਸਾਲ 'ਤੇ ਲਾਕਡਾਊਨ ਵੱਲ ਪਰਤਣਾ ਪੈ ਜਾਵੇਗਾ।

ਵੈਕਸੀਨ ਦਾ ਫਿਰ ਟ੍ਰਾਇਲ ਕਰਵਾਏਗੀ AstraZeneca

ਸਵਾਲਾਂ ਦੇ ਘੇਰੇ 'ਚ ਆਇਆ ਆਕਸਫੋਰਡ ਦਾ ਦਾਅਵਾ

ਲੰਡਨ, ਨਵੰਬਰ 2020 -(ਏਜੰਸੀ )

  ਆਕਸਫੋਰਡ ਯੂਨੀਵਰਸਿਟੀ ਤੇ ਦਵਾ ਕੰਪਨੀ AstraZeneca ਦੀ ਵੈਕਸੀਨ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਗਏ ਹਨ। ਇਸ ਦੌਰਾਨ ਕੰਪਨੀ ਦੇ ਸੀਈਓ ਪਾਸਕਲ ਸੋਰੀਓਟ (CEO Pascal Soriot) ਨੇ ਐਲਾਨ ਕੀਤਾ ਹੈ ਕਿ ਉਹ ਦੁਨੀਆਭਰ ਦੇ ਵੈਕਸੀਨ ਦਾ ਟ੍ਰਾਇਲ ਕਰਨ 'ਤੇ ਵਿਚਾਰ ਕਰ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਦਿੱਤਾ ਕਿ ਇਹ ਟ੍ਰਾਇਲ ਫਿਲਹਾਲ ਚੱਲ ਰਹੇ ਟ੍ਰਾਇਲ ਤੋਂ ਵੱਖ ਤੇ ਘੱਟ ਲੋਕਾਂ 'ਤੇ ਹੋਵੇਗਾ, ਤਾਂ ਕਿ ਨਤੀਜਾ ਜਲਦ ਤੋਂ ਜਲਦ ਸਾਹਮਣੇ ਆ ਸਕੇ। ਕੋਰੋਨਾ ਸੰਕ੍ਰਮਣ ਨਾਲ ਜੂਝ ਰਹੇ ਪੂਰੇ ਵਿਸ਼ਵ ਨੂੰ ਇਸ ਸਮੇਂ AstraZeneca ਦੀ ਵੈਕਸੀਨ ਤੋਂ ਕਾਫੀ ਉਮੀਦਾਂ ਹਨ।

 

ਰਿਪੋਰਟ ਮੁਤਾਬਕ, ਆਕਸਫੋਰਡ ਦੀ ਵੈਕਸੀਨ ਦੀ ਅੱਧੀ ਖੁਰਾਕ ਨੇ ਫੁੱਲ ਡੋਜ਼ ਮੁਕਾਬਲੇ ਜ਼ਿਆਦਾ ਬਿਹਤਰ ਤਰੀਕੇ ਨਾਲ ਕੰਮ ਕੀਤਾ ਹੈ। ਇਨ੍ਹਾਂ ਵਿਵਾਦਾਂ 'ਚ ਕੰਪਨੀ ਦੇ ਸੀਈਓ ਪਾਸਕਲ ਨੇ ਕਿਹਾ, 'ਸਾਨੂੰ ਲੱਗਦਾ ਹੈ ਕਿ ਸਾਡੀ ਵੈਕਸੀਨ ਅਨੁਮਾਨ ਤੋਂ ਜ਼ਿਆਦਾ ਚੰਗੀ ਪ੍ਰਭਾਵੀ ਸਮਰੱਥਾ ਹਾਸਿਲ ਕਰ ਰਹੀ ਹੈ। ਹੁਣ ਇਸ 'ਚ ਇਸ ਦੀ ਪੁਸ਼ਟੀ ਕਰਨੀ ਹੋਵੇਗੀ। ਇਸ ਲਈ ਸਾਨੂੰ ਇਕ ਅਤਿਰਿਕਤ ਅਧਿਐਨ ਦੀ ਲੋੜ ਹੈ। ਇਹ ਇਕ ਅੰਤਰਾਸ਼ਟਰੀ ਅਧਿਐਨ ਹੋਵੇਗਾ ਪਰ ਮੌਜੂਦਾ ਟ੍ਰਾਇਲ ਤੋਂ ਇਸ ਨੂੰ ਵੱਖ ਕੀਤਾ ਜਾਵੇਗਾ।

*ਪੰਜਾਬ ਜਿਉਂਦਾ!*✍️ ਸਲੇਮਪੁਰੀ ਦੀ ਚੂੰਢੀ

ਸਲੇਮਪੁਰੀ ਦੀ ਚੂੰਢੀ -

*ਪੰਜਾਬ ਜਿਉਂਦਾ!*

ਦਿੱਲੀਏ! 

ਪੰਜਾਬ ਜਿਉੰਦਾ, 

ਮੋਇਆ ਨਹੀਂ। 

ਇਹ ਕਦੀ ਕਿਸੇ ਅੱਗੇ 

ਰੋਇਆ ਨਹੀਂ! 

ਤੂੰ ਇਕੱਲੀ ਨਹੀਂ, 

 ਪਹਿਲਾਂ ਵੀ 

ਇਸ ਨੂੰ ਮਿਟਾਉਣ ਲਈ 

ਧਾੜਵੀਆਂ ਨੇ 

ਭਾਰੀ ਹਮਲੇ ਕੀਤੇ। 

ਭਰ ਭਰ ਖੂਨ  

ਪਿਆਲੇ ਪੀਤੇ! 

ਨਾ ਡੋਲਿਆ ਨਾ ਰੋਇਆ! 

ਸਗੋਂ ਦੂਣ ਸਵਾਇਆ 

ਹੋਇਆ! 

ਦਿੱਲੀਏ! 

ਤੂੰ ਪੰਜਾਬ ਨੂੰ 

ਰੋਕਣ ਲਈ 

ਭਾਵੇਂ ਕੰਡਿਆਲੀਆਂ ਤਾਰਾਂ ਵਿਛਾ। 

ਰਾਹਾਂ ਵਿਚ ਟੋਏ ਪੁਟਾ! 

ਪਾਣੀ ਦੀਆਂ ਬੁਛਾੜਾਂ ਵਰਾਅ! 

ਪਰ ਇਹ-

ਕਾਰਗਿਲ ਨੂੰ ਫਤਿਹ ਕਰਨਾ ਜਾਣਦੈ! 

 ਲੰਡਨ 'ਚ ਜਾ ਕੇ 

ਭਾਜੀਆਂ ਮੋੜਨਾ ਜਾਣਦੈ! 

ਦਿੱਲੀਏ! 

 2020 ਜੂਨ ਦੀ

ਗੱਲ ਸੁਣਾਵਾਂ! 

ਕੰਨ ਖੋਲ੍ਹ ਲੈ 

ਸੱਚ ਮੈਂ ਪਾਵਾਂ! 

ਇਸ ਦੇ 'ਕੱਲੇ ਪੁੱਤ ਗੁਰਤੇਜ  ਨੇ! 

ਬਿਜਲੀ ਵਾਂਗੂੰ ਵੱਧ ਤੇਜ ਨੇ! 

ਵਿਚ ਗੁਲਵਾਨ ਦੇ 

12 ਚੀਨੀਆਂ ਨੂੰ 

  ਝਟਕਾ

 ਦਿੱਤਾ ਸੀ ! 

ਚੀਨ ਨੂੰ ਕਾਂਬਾ 

ਲਾ ਦਿੱਤਾ ਸੀ! 

ਦਿੱਲੀਏ! 

ਤੂੰ ਪੰਜਾਬ ਨੂੰ 

ਕਦੀ ਅੱਤਵਾਦੀ ਦੱਸਦੀ ਏਂ! 

ਕਦੀ ਵੱਖਵਾਦੀ ਦੱਸਦੀ ਏਂ! 

ਤੂੰ ਕਦੀ ਦਾੜ੍ਹੀ ਤੋਂ ਹੱਸਦੀ ਏਂ। 

ਕਦੀ ਪੱਗ 'ਤੇ ਵਿਅੰਗ ਕੱਸਦੀ ਏਂ! 

ਦਿੱਲੀਏ! 

ਐਵੇਂ ਤੈਨੂੰ ਭਰਮ ਜਿਹਾ। 

ਪੰਜਾਬ ਨੂੰ ਸਮਝੇੰ ਨਰਮ ਜਿਹਾ! 

 ਪੰਜਾਬ ਨੂੰ ਤੂੰ ਦਬਾ ਲਵੇੰਗੀ? 

ਇਸ ਨੂੰ ਨੁੱਕਰੇ 

ਲਾ ਦੇਵੇੰਗੀ? 

ਪੰਜਾਬ ਤਾਂ ਗੁਰੂਆਂ ਦੇ ਨਾਂ 'ਤੇ ਜਿਉੰਦਾ! 

'ਸੱਭ ਦਾ ਭਲਾ' ਸਦਾ 

ਧਿਆਉੰਦਾ! 

ਨਾ ਹੱਕ ਛੱਡਦਾ! 

ਨਾ ਹੱਕ ਮਾਰਦਾ! 

 ਦੂਜਿਆਂ ਲਈ 

ਜਾਨਾਂ ਵਾਰਦਾ ! 

ਇਹ ਪੰਜਾਬ-

ਭਾਰਤ ਲਈ ਜਿਉੰਦਾ! 

ਬਸ! ਭਾਰਤ ਲਈ ਮਰਦਾ! 

ਖੇਤਾਂ ਵਿਚ ਜਾ ਕੰਮ ਹੈ ਕਰਦਾ! 

ਜਾ ਸਰਹੱਦਾਂ ਉੱਤੇ  ਲੜਦਾ! 

ਇਹ ਨਾ ਕਿਸੇ ਨੂੰ ਡਰਾਉੰਦਾ! 

ਨਾ ਕਿਸੇ ਤੋਂ ਇਹੇ ਡਰਦਾ! 

ਦਿੱਲੀਏ! 

ਐਵੇਂ ਭੁਲੇਖਾ  ਖਾ ਬੈਠੀੰ ਨਾ! 

ਪੁੱਠਾ ਚੱਕਰ  ਪਾ ਬੈਠੀੰ ਨਾ! 

ਪੰਜਾਬ ਹੱਕ ਮੰਗਦਾ ਨਹੀਂ, 

ਖੋਹਣੇ ਜਾਣਦੈ! 

 ਤੱਤੀਆਂ ਤਵੀਆਂ 'ਤੇ ਬੈਠ ਕੇ 

ਵੀ ਜਿੰਦਗੀਆਂ ਮਾਣਦੈ! 

-ਸੁਖਦੇਵ ਸਲੇਮਪੁਰੀ 

09780620233 

27 ਨਵੰਬਰ, 2020

ਕੋਰੋਨਾ ਵੈਕਸੀਨ  ! ✍️ ਸਲੇਮਪੁਰੀ ਦੀ ਚੂੰਢੀ  

ਜਿਸ ਦੇਸ਼ ਵਿੱਚ ਭੈੜੀਆਂ ਨਜ਼ਰਾਂ ਉਤਾਰਨ ਅਤੇ ਰੁਕੇ ਕੰਮ ਚਲਾਉਣ ਲਈ ਸੰਸਾਰ ਪ੍ਰਸਿੱਧ ਮਹਾਨ ਵਿਗਿਆਨੀਆਂ ਵੱਲੋਂ ਦਰਵਾਜ਼ੇ ਅੱਗੇ ਨਿੰਬੂ ਅਤੇ ਮਿਰਚਾਂ ਬੰਨ੍ਹਣ ਅਤੇ ਚੁਰਸਤੇ ਵਿੱਚ ਨਾਰੀਅਲ ਉੱਪਰ ਲਾਲ ਕੱਪੜਾ ਪਾ ਕੇ ਟੂਣਾ ਕਰਨ ਦੇ ਉਪਾਅ(ਇਲਾਜ) ਸੰਬੰਧੀ ਸੰਸਾਰ ਦੀ ਦੁਰਲੱਭ ਖੋਜ ਵਿਕਸਤ ਕੀਤੀ ਜਾ ਚੁੱਕੀ ਹੈ  ,ਉਥੇ ਕੋਰੋਨਾ ਵੈਕਸੀਨ ਦੀ ਖੋਜ ਕਿਸੇ ਵੇਲੇ ਵੀ ਸੰਭਵ ਹੈ  !
ਸੁਖਦੇਵ ਸਿੰਘ ਸਲੇਮਪੁਰੀ  
09780620233
25 ਨਵੰਬਰ  2020 

ਵਿਦੇਸ਼ ਤੋਂ ਇੰਗਲੈਂਡ ਆਉਣ ਵਾਲਿਆਂ ਨੂੰ ਮਿਲੀ ਰਾਹਤ

ਲੰਡਨ ,ਨਵੰਬਰ 2020 -( ਗਿਆਨੀ ਅਮਰੀਕ ਸਿੰਘ ਰਾਠੌਰ  )-

 ਵਿਦੇਸ਼ਾਂ ਤੋਂ ਇੰਗਲੈਂਡ ਆਉਣ ਵਾਲੇ ਲੋਕਾਂ ਨੂੰ ਰਾਹਤ ਦਿੱਤੀ ਗਈ ਹੈ। ਬਿ੍ਟੇਨ ਦੀ ਕੋਰੋਨਾ ਵਾਇਰਸ ਸੇਫ ਸੂਚੀ ਵਿਚ ਨਾ ਆਉਣ ਵਾਲੇ ਦੇਸ਼ਾਂ ਤੋਂ ਜੇਕਰ ਕੋਈ ਆਉਂਦਾ ਹੈ ਅਤੇ ਉਸ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਉਸ ਨੂੰ ਸਿਰਫ਼ ਪੰਜ ਦਿਨ ਹੀ ਕੁਆਰੰਟਾਈਨ ਰਹਿਣਾ ਹੋਵੇਗਾ। ਫ਼ੈਸਲੇ ਦਾ ਐਲਾਨ ਮੰਗਲਵਾਰ ਨੂੰ ਕੀਤਾ ਗਿਆ। ਨਵਾਂ ਨਿਯਮ 15 ਦਸੰਬਰ ਤੋਂ ਲਾਗੂ ਹੋਵੇਗਾ।

ਪਹਿਲੇ ਬਾਹਰ ਤੋਂ ਆਉਣ ਵਾਲੇ ਲੋਕਾਂ ਨੂੰ ਦੋ ਹਫ਼ਤੇ ਤਕ ਕੁਆਰੰਟਾਈਨ ਵਿਚ ਰਹਿਣਾ ਹੁੰਦਾ ਸੀ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਦੇ ਇਸ ਕਦਮ ਤੋਂ ਸੈਰਸਪਾਟਾ ਖੇਤਰ ਦੇ ਹਾਲਾਤ ਸੁਧਰਨਗੇ। ਖ਼ਾਸ ਗੱਲ ਇਹ ਹੈ ਕਿ ਉੱਤਰੀ ਆਇਰਲੈਂਡ, ਵੇਲਜ਼ ਅਤੇ ਸਕਾਟਲੈਂਡ ਤੋਂ ਆਉਣ ਵਾਲੇ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲੀ ਹੈ। ਉਧਰ, ਦੁਨੀਆ ਭਰ ਵਿਚ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਪੰਜ ਕਰੋੜ 90 ਲੱਖ ਤੋਂ ਜ਼ਿਆਦਾ ਹੋ ਗਈ ਹੈ।

ਸਿਰਫ਼ ਦੋ ਦਿਨਾਂ ਅੰਦਰ 10 ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਮਹਾਮਾਰੀ ਤੋਂ ਸਭ ਤੋਂ ਜ਼ਿਆਦਾ ਅਮਰੀਕਾ ਪ੍ਰਭਾਵਿਤ ਹੈ। ਉੱਥੇ ਇਕ ਕਰੋੜ 20 ਲੱਖ ਤੋਂ ਜ਼ਿਆਦਾ ਲੋਕ ਕੋਰੋੋਨਾ ਪ੍ਰਭਾਵਿਤ ਹਨ ਅਤੇ ਹੁਣ ਤਕ 2 ਲੱਖ 57 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ। ਮਿ੍ਤਕਾਂ ਦੀ ਗਿਣਤੀ ਦੇ ਮਾਮਲੇ ਵਿਚ ਦੂਜੇ ਨੰਬਰ 'ਤੇ ਬ੍ਰਾਜ਼ੀਲ ਹੈ। ਇੱਥੇ ਮਿ੍ਤਕਾਂ ਦੀ ਗਿਣਤੀ ਇਕ ਲੱਖ 70 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ।

ਮਲੇਸ਼ੀਆ ਦੀ ਸਰਕਾਰ ਨੇ ਰਬੜ ਦੇ ਦਸਤਾਨੇ ਬਣਾਉਣ ਵਾਲੀਆਂ ਫੈਕਟਰੀ 'ਟਾਪ ਗਲੱਵ ਕਾਰਪ' ਦੀਆਂ ਕੁਝ ਫੈਕਟਰੀਆਂ ਨੂੰ ਕੁਝ ਸਮੇਂ ਲਈ ਬੰਦ ਕਰਨ ਦਾ ਐਲਾਨ ਕੀਤਾ ਹੈ। ਦੋ ਹਜ਼ਾਰ ਤੋਂ ਜ਼ਿਆਦਾ ਕਰਮਚਾਰੀਆਂ ਦੇ ਪਾਜ਼ੇਟਿਵ ਆਉਣ ਪਿੱਛੋਂ ਇਹ ਕਦਮ ਚੁੱਕਿਆ ਗਿਆ ਹੈ। ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ 'ਟਾਪ ਗਲੱਵ ਕਾਰਪ' ਦੀਆਂ ਦੇਸ਼ ਵਿਚ ਸਥਿਤ 28 ਫੈਕਟਰੀਆਂ ਨੂੰ ਪੜਾਅਵਾਰ ਤਰੀਕੇ ਨਾਲ ਬੰਦ ਕਰੇਗੀ। ਇਸ ਐਲਾਨ ਪਿੱਛੋਂ ਟਾਪ ਗਲੱਵ ਦੇ ਸ਼ੇਅਰ ਕਾਫ਼ੀ ਡਿੱਗ ਗਏ ਹਨ। ਮਹਾਮਾਰੀ ਵਿਚ ਵੱਡੀ ਡਿਮਾਂਡ ਕਾਰਨ ਇਸ ਸਾਲ ਕੰਪਨੀ ਨੂੰ ਰਿਕਾਰਡ ਮੁਨਾਫ਼ਾ ਹੋਇਆ ਹੈ।  

 

ਦੁਨੀਆਂ ਦੇ ਮਹਾਨ ਫੁਟਬਾਲਰ  ਡਿਏਗੋ ਮੈਰਾਡੋਨਾ ਦਾ ਦੇਹਾਂਤ

ਹਾਰਟ ਅਟੈਕ ਨਾਲ ਹੋਈ ਮੌਤ  

ਲੰਡਨ  ,ਨਵੰਬਰ 2020 -(  ਗਿਆਨੀ ਰਵਿੰਦਰਪਾਲ ਸਿੰਘ  )-

 ਹੁਣ ਤਕ ਦੇ ਮਹਾਨ ਫੁੱਟਬਾਲ ਖਿਡਾਰੀਆਂ ਵਿਚੋਂ ਇਕ ਮਹਾਰਥੀ ਡਿਏਗੋ ਮੈਰਾਡੋਨਾ ਦਾ ਬੁੱਧਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 60 ਸਾਲ ਦੇ ਸਨ। ਮੈਰਾਡੋਨਾ ਨੂੰ ਉਨ੍ਹਾਂ ਦੇ ਜਨਮ ਦਿਨ ਤੋਂ ਕੁਝ ਦਿਨ ਬਾਅਦ ਨਵੰਬਰ ਦੀ ਸ਼ੁਰੂਆਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਇਸੇ ਮਹੀਨੇ ਉਨ੍ਹਾਂ ਦੇ ਦਿਮਾਗ ਦੀ ਸਰਜਰੀ ਹੋਈ ਸੀ ਤੇ ਦੋ ਹਫ਼ਤੇ ਪਹਿਲਾਂ ਹੀ ਉਨ੍ਹਾਂ ਨੂੰ ਹਸਪਤਾਲੋਂ ਛੁੱਟੀ ਮਿਲੀ ਸੀ।

'ਹੈਂਡ ਆਫ ਗਾਡ' ਦੇ ਨਾਂ ਨਾਲ ਮਸ਼ਹੂਰ ਮੈਰਾਡੋਨਾ ਦੇ ਦੇਹਾਂਤ 'ਤੇ ਦੁਨੀਆ ਭਰ ਦੇ ਦਿੱਗਜਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੈਰਾਡੋਨਾ ਨੂੰ ਦੁਨੀਆ ਦੇ ਮਹਾਨ ਫੁੱਟਬਾਲਰਾਂ ਵਿਚ ਸ਼ੁਮਾਰ ਕੀਤਾ ਜਾਂਦਾ ਹੈ। 1986 ਵਿਚ ਅਰਜਨਟੀਨਾ ਨੂੰ ਵਿਸ਼ਵ ਚੈਂਪੀਅਨ ਬਣਾਉਣ 'ਚ ਮੈਰਾਡੋਨਾ ਦਾ ਵੱਡਾ ਹੱਥ ਰਿਹਾ ਸੀ। ਉਹ ਬੋਕਾ ਜੂਨੀਅਰਜ਼, ਨਾਪੋਲੀ ਤੇ ਬਾਰਸੀਲੋਨਾ ਲਈ ਕਲੱਬ ਫੁੱਟਬਾਲ ਖੇਡੇ ਸਨ। ਦੁਨੀਆ ਭਰ ਵਿਚ ਉਨ੍ਹਾਂ ਦੇ ਬਹੁਤ ਪ੍ਰਸ਼ੰਸਕ ਰਹੇ ਹਨ। ਕ੍ਰਿਕਟ ਦਾ ਦੇਸ਼ ਹੋਣ ਦੇ ਬਾਵਜੂਦ ਭਾਰਤ ਵਿਚ ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਗਿਣਤੀ ਲੱਖਾਂ ਵਿਚ ਹੈ। 30 ਅਕਤੂਬਲ ਨੂੰ ਮੈਰਾਡੋਨਾ ਨੇ ਆਪਣਾ 60ਵਾਂ ਜਨਮ ਦਿਨ ਮਨਾਇਆ ਸੀ।

ਬ੍ਰਿਟਿਸ਼ ਏਅਰਵੇਜ਼ ਦੇ ਬੋਇੰਗ ਜੈੱਟ ਨੂੰ ਲੱਗੀ ਅੱਗ-VIDEO

ਵਲੈਂਸੀਆ ਦੇ ਏਅਰਪੋਰਟ ਤੇ ਜਹਾਜ਼ ਸਕਰੈਪ ਲਈ ਗਿਆ ਹੋਇਆ ਸੀ

ਪੱਤਰਕਾਰ ਗਿਆਨੀ ਅਮਰੀਕ ਸਿੰਘ ਰਾਠੌਰ ਦੀ ਵਿਸ਼ੇਸ਼ ਰਿਪੋਰਟ

ਆਉ ਸਨਮਾਨਿਤ ਕਰੀਏ ✍️ ਸਲੇਮਪੁਰੀ ਦੀ ਚੂੰਢੀ

ਸਲੇਮਪੁਰੀ ਦੀ ਚੂੰਢੀ -

ਆਉ ਸਨਮਾਨਿਤ ਕਰੀਏ!
-ਹਰ ਰੋਜ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਸਮਾਜ ਵਿਚ ਚੰਗੇ ਕੰਮ ਕਰਨ ਵਾਲਿਆਂ ਦਾ ਹੌਸਲਾ ਵਧਾਉਣ ਲਈ ਸਨਮਾਨ ਕਰਦੇ ਰਹਿੰਦੇ ਹਨ।ਸਮਾਜ ਵਿਚ ਕੁਝ ਅਜਿਹੀਆਂ ਸਮਾਜ ਸੇਵੀ ਸੰਸਥਾਵਾਂ ਵੀ ਹਨ, ਜਿਹੜੀਆਂ ਬਹੁਤ ਭਲਾਈ ਦੇ ਕੰਮਾਂ ਵਿਚ ਜੁਟੀਆਂ ਹੋਈਆਂ ਹਨ, ਉਨ੍ਹਾਂ ਦੇ ਪ੍ਰਬੰਧਕਾਂ ਦਾ ਸਨਮਾਨ ਕਰਨਾ ਵੀ ਸਾਡਾ ਫਰਜ ਬਣਦਾ ਹੈ, ਤਾਂ ਜੋ ਉਨ੍ਹਾਂ ਦੇ ਹੌਸਲੇ ਹੋਰ ਬੁਲੰਦ ਕੀਤੇ ਜਾ ਸਕਣ। ਪਿਛਲੇ ਦਿਨੀਂ  ਸੁਭਾਵਿਕੇ ਹੀ ਇਕ ਸਮਾਜ ਸੇਵੀ ਸੰਸਥਾ ਵਲੋਂ ਇੱਕ ਲੜਕੀ ਨੂੰ ਜਾਰੀ ਕੀਤਾ ਗਿਆ 'ਤਜਰਬਾ ਸਰਟੀਫਿਕੇਟ' ਵੇਖਕੇ ਜਦੋਂ ਮੈਂ ਉਸ ਲੜਕੀ ਨੂੰ ਪੁੱਛਿਆ ਕਿ, ਤੂੰ ਉਥੇ ਕੰਮ ਕੀਤਾ ਹੈ ਤਾਂ ਉਸ ਨੇ ਦੱਸਿਆ ਕਿ ਨਹੀਂ, ਮੈਂ ਉਥੇ ਕੰਮ ਨਹੀਂ ਕੀਤਾ, ਕੰਮ ਤਾਂ ਮੈਂ ਕਿਤੇ ਹੋਰ ਕਰਦੀ ਸੀ, ਪਰ ਮੈਂ 12000 ਰੁਪਏ ਦੇ ਕੇ 'ਤਜਰਬਾ ਸਰਟੀਫਿਕੇਟ'    ਲਿਆ  ਹੈ। ਲੜਕੀ ਦੀ ਗੱਲ ਸੁਣ ਕੇ ਮੇਰੇ ਦਿਮਾਗ ਵਿਚ ਆਇਆ ਕਿ 'ਅਜਿਹੀਆਂ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਬੰਧਕਾਂ' ਦਾ ਸਨਮਾਨ ਕਰਨਾ ਵੀ ਬਣਦਾ, ਜਿਹੜੀਆਂ ਕਿਸੇ ਨਾ ਕਿਸੇ ਰੂਪ ਵਿਚ ਸਮਾਜ ਸੇਵਾ ਦੇ ਕੰਮਾਂ ਵਿਚ ਜੁਟੀਆਂ ਹੋਈਆਂ ਹਨ। ਦੂਸਰਾ ਮੇਰੇ ਦਿਮਾਗ ਵਿਚ ਉਨ੍ਹਾਂ ਮਹਾਨ ਸਖਸ਼ੀਅਤਾਂ ਨੂੰ ਸਨਮਾਨਿਤ ਕਰਨ ਬਾਰੇ ਵਿਚਾਰ ਆਇਆ, ਜਿਹੜੀਆਂ ਕੋਈ ਨਾ ਕੋਈ 'ਉਪਾਅ' ਦੱਸਕੇ ਲੋਕਾਂ ਦੇ ਕੰਮ ਸੁਆਰਨ ਵਿਚ ਲੱਗੀਆਂ ਹੋਈਆਂ ਹਨ। ਆਮ ਤੌਰ 'ਤੇ ਕਈ ਵਾਰ ਕਈ ਸਰਕਾਰੀ ਕੰਮ ਬਹੁਤ ਪੇਚੀਦਾ ਹੁੰਦੇ ਹਨ, ਅਜਿਹੇ ਕੰਮ ਕਰਵਾਉਣ ਲਈ ਕਈ ਕਈ ਦਿਨ ਨਹੀਂ ਕਈ ਕਈ ਮਹੀਨੇ ਲੱਗ ਜਾਂਦੇ ਹਨ, ਜਿਸ ਨਾਲ ਬਹੁਤ ਸਮਾਂ ਵਿਅਰਥ ਚਲਿਆ ਜਾਂਦਾ ਹੈ, ਮਾਨਸਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਅਤੇ ਅਜਿਹੇ ਕੰਮ ਜਲਦੀ ਕਰਵਾਉਣ ਲਈ ਕੋਈ 'ਉਪਾਅ ' ਕਰ ਲੈਣਾ ਹੀ ਬਿਹਤਰ ਹੁੰਦਾ ਹੈ। ਕੋਈ 'ਉਪਾਅ' ਪੁੱਛਣ ਲਈ ਕਿਸੇ 'ਪੰਡਿਤ' ਕੋਲ ਨਹੀਂ ਦਫਤਰ ਵਿਚ ਬੈਠੀ ਕਿਸੇ ਸਖਸ਼ੀਅਤ ਨੂੰ ਪੁੱਛ ਲੈਣਾ ਚਾਹੀਦਾ ਹੈ। ਕਈ ਅਜਿਹੇ ਕੰਮ ਹੁੰਦੇ ਹਨ, ਜਿਨ੍ਹਾਂ ਦੀ ਜਲਦੀ ਲੋੜ ਹੁੰਦੀ ਹੈ । ਕਈ ਵਾਰ ਦੇਰੀ ਨਾਲ ਹੋਇਆ ਕੰਮ ਬਹੁਤ ਨੁਕਸਾਨਦਾਇਕ ਹੋ ਨਿਬੜਦਾ ਹੈ। ਵੇਖਿਆ ਗਿਆ ਹੈ ਕਿ ਦਫਤਰਾਂ ਵਿਚ ਬੈਠੀਆਂ ਸਾਰੀਆਂ ਨਹੀਂ, ਕੁਝ ਕੁ ਅਜਿਹੀਆਂ ਸਖਸ਼ੀਅਤਾਂ ਹੁੰਦੀਆਂ ਹਨ, ਜਿਹੜੀਆਂ ਕੰਮ ਦਾ ਭਾਰ ਵੇਖਕੇ 'ਉਪਾਅ'   ਦੱਸਕੇ ਉਸ ਦਾ ਭਲਾ ਕਰ ਦਿੰਦੀਆਂ ਹਨ। ਇਸ ਤਰ੍ਹਾਂ ਦਫਤਰਾਂ ਵਿਚ ਬੈਠੀਆਂ ਮਹਾਨ ਸਖਸ਼ੀਅਤਾਂ ਸਮਾਜ ਦਾ ਭਲਾ ਕਰਨ ਵਿਚ ਲੱਗੀਆਂ ਰਹਿੰਦੀਆਂ ਹਨ। ਕਈ ਦਫਤਰਾਂ ਵਿਚ ਕੁਝ ਅਜਿਹੀਆਂ 'ਰੱਬ' ਰੂਪੀ ਸ਼ਖਸੀਅਤਾਂ ਬੈਠੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਹਰੇਕ ਮਹੀਨੇ 'ਮੱਥਾ' ਟੇਕਣ ਵਿਚ ਹੀ ਲੋਕਾਂ ਦਾ ਭਲਾ ਹੁੰਦਾ ਰਹਿੰਦਾ ਹੈ। ਇਸ ਲਈ "ਤਜਰਬਾ ਸਰਟੀਫਿਕੇਟ" ਦੇਣ ਵਾਲੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਦਫਤਰਾਂ ਵਿਚ ਬੈਠੀਆਂ 'ਰੱਬ' ਰੂਪੀ ਸਖਸ਼ੀਅਤਾਂ ਜੋ ਕੰਮ ਕਰਵਾਉਣ ਦੇ "ਉਪਾਅ" ਦੱਸਕੇ ਸਮਾਜ ਭਲਾਈ ਦੇ ਕੰਮਾਂ ਵਿਚ ਦਿਨ-ਰਾਤ ਮਿਹਨਤ ਕਰ ਰਹੀਆਂ ਹਨ, ਨੂੰ ਸਮੇਂ ਸਮੇਂ 'ਤੇ ਸਨਮਾਨਿਤ ਕਰਨ ਲਈ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਮਿਲ ਕੇ ਆਮ ਲੋਕਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ' ਰੱਬ ' ਰੂਪੀ ਸਖਸ਼ੀਅਤਾਂ ਦੇ ਹੌਸਲੇ ਹੋਰ ਬੁਲੰਦ ਹੋ ਸਕਣ!
-ਸੁਖਦੇਵ ਸਲੇਮਪੁਰੀ
09780620233

Former Kenyan Civil Servants missing out on pension payments

London ,November 2020 (Jan Shakti News)- A small group of cross-party MPs have met recently to discuss the reinstatement of former Kenyan Civil Servant pensions, after their constituents stopped receiving their pension payments in March 2019. Most of these British Kenyans are of Indian heritage, in particular Punjabi heritage.  The pensions are paid by Crown Agents Bank on behalf of the Kenyan Government. However, Crown Agents Bank say that they have not received pension payments from the Kenyan Government and therefore cannot pay it out. 

Six cross party MPs have therefore written to the Minister of State for Africa, James Duddridge MP; written to His Excellency Mr Manoah Esipisu MBS, High Commissioner to the Republic of Kenya to the United Kingdom; tabled Parliamentary Questions and Debates, with the aim to resolve this issue for their constituents and other former Kenyan civil servants who have not received their pension since March 2019. 

In a joint statement, the group said: “It has been over 18 months since our constituents stopped receiving the pensions they are entitled to. We believe that the Government should treat this matter with some urgency, which is why we are now doing all that we can to bring this issue to the Government’s attention.” The group is convened by Sharon Hodgson MP, Member of Parliament for Washington and Sunderland West and includes Ruth Cadbury (MP for Brentford and Isleworth); Stephen Timms (MP for East Ham); Gareth Thomas (MP for Harrow West); Tan Dhesi (MP for Slough); Seema Malhotra (MP for Feltham and Heston) and Paul Bristow (MP for Peterborough).

ਬਰਤਾਨਵੀ ਲੇਖਿਕਾ ਦੀ ਨਵੀਂ ਕਿਤਾਬ ਦਿ ਲੌਸਟ ਹੋਮਸਟੈੱਡ ਦੀ ਭਾਰਤ ’ਚ ਵਿਕਰੀ ਜ਼ੋਰਾਂ ’ਤੇ

ਲੰਡਨ,ਨਵੰਬਰ  2020 -(ਗਿਆਨੀ ਰਵਿੰਦਰਪਾਲ ਸਿੰਘ  )-

ਬਰਤਾਨਵੀ ਲੇਖਿਕਾ ਮਰੀਨਾ ਵ੍ਹੀਲਰ ਦੀ 1947 ਦੀ ਵੰਡ ’ਤੇ ਆਧਾਰਤ ਨਵੀਂ ਕਿਤਾਬ ਦੀ ਭਾਰਤ ’ਚ ਵਿਕਰੀ ਜ਼ੋਰਾਂ ’ਤੇ ਹੈ। ਲੇਖਿਕਾ ਇਸ ਕਿਤਾਬ ਰਾਹੀਂ ਬਰਤਾਨੀਆ ਤੇ ਭਾਰਤ ਦੇ ਸਾਂਝੇ ਇਤਿਹਾਸ ਵਿੱਚ ਦਰਜ ਮੁਸ਼ਕਿਲ ਅਧਿਆਏ ਦੇ ਵੱਖ-ਵੱਖ ਪਰਿਪੇਖਾਂ ਦੀ ਚੰਗੀ ਸਮਝ ਨੂੰ ਬੜ੍ਹਾਵਾ ਦੇਣਾ ਚਾਹੁੰਦੀ ਹੈ। ‘ਦਿ ਲੌਸਟ ਹੋਮਸਟੈੱਡ: ਮਾਇ ਮਦਰ, ਪਾਰਟੀਸ਼ਨ ਐਂਡ ਦਿ ਪੰਜਾਬ’ ਵਿੱਚ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੀ ਸਾਬਕਾ ਪਤਨੀ ਵ੍ਹੀਲਰ ਨੇ ਵੰਡ ਦੇ ਗੁੰਝਲਦਾਰ ਵਿਸ਼ੇ ਨੂੰ ਆਪਣੀ ਸਿੱਖ ਮਾਤਾ ਦੇ ਸਰਗੋਧਾ (ਹੁਣ ਪਾਕਿਸਤਾਨ ’ਚ) ਤੋਂ ਭਾਰਤ ਅਤੇ ਅਖ਼ੀਰ ਬਰਤਾਨੀਆ ਤੱਕ ਦੇ ਸਫ਼ਰ ਦੀ ਬਹੁਤ ਹੀ ਨਿੱਜੀ ਯਾਦਗਾਰ ਵਜੋਂ ਕਵਰ ਕੀਤਾ ਹੈ। ਵ੍ਹੀਲਰ ਨੇ ਕਿਹਾ, ‘‘ਉਸ ਵੱਲੋਂ ਸਰਹੱਦ ਦੇ ਦੋਵੇਂ ਪਾਸੇ ਕੀਤੀ ਗਈ ਖ਼ੁਦ ਦੀ ਖੋਜ ਅਤੇ ਆਪਣੀ ਮਾਂ ਦੀਪ ਸਿੰਘ ਜਿਸ ਦੀ ਇਸੇ ਸਾਲ ਦੇ ਸ਼ੁਰੂ ਵਿੱਚ ਮੌਤ ਹੋ ਚੁੱਕੀ ਹੈ, ਨਾਲ ਕੀਤੀ ਗਈ ਗੱਲਬਾਤ ਤੋਂ ਬਾਅਦ ਉਸ ਨੂੰ ਆਸ ਹੈ ਕਿ ਇਹ ਕਿਤਾਬ ਕੁਝ ਨਵੀਂ ਵਿਚਾਰ-ਚਰਚਾ ਦਾ ਬੂਹਾ ਖੋਲ੍ਹੇਗੀ ਪਰ ਇਕ ਸ਼ਰਤ ’ਤੇ, ਜੋ ਇਹ ਹੈ ਕਿ ਲੋਕਾਂ ਨੂੰ ਆਪਣੇ ਗੁੱਸੇ ’ਤੇ ਕਾਬੂ ਰੱਖਣਾ ਹੋਵੇਗਾ।’  

   *ਆਹ! ਪ੍ਰਮਾਣੂ - ਹਥਿਆਰ*✍️ ਸਲੇਮਪੁਰੀ ਦੀ ਚੂੰਢੀ

 *ਆਹ! ਪ੍ਰਮਾਣੂ - ਹਥਿਆਰ*

-ਆਮ ਤੌਰ 'ਤੇ  ਮਨੁੱਖ ਆਪਣੀ ਜਾਂ ਆਪਣੀ ਚਲ-ਅਚੱਲ ਜਾਇਦਾਦ ਦੀ ਰੱਖਿਆ ਲਈ ਹਥਿਆਰਾਂ ਦੀ ਵਰਤੋਂ ਕਰਦਾ ਹੈ। ਹਥਿਆਰਾਂ ਵਿਚ ਡੰਡੇ, ਚਾਕੂ ਤੋਂ ਲੈ ਕੇ ਤੋਪਾਂ, ਰਾਕਟ-ਲਾਂਚਰ ਸ਼ਾਮਲ ਹੋ ਸਕਦੇ ਹਨ, ਜਦਕਿ ਇੱਕ ਦੇਸ਼ ਦੂਜੇ ਦੇਸ਼ ਤੋਂ ਆਪਣੀ ਰੱਖਿਆ ਲਈ ਤੋਪਾਂ, ਰਾਕਟ, ਮਿਜਾਈਲਾਂ ਅਤੇ ਜਹਾਜ਼ਾਂ ਦੀ ਵਰਤੋਂ ਕਰਦਾ ਹੈ, ਪਰ ਸਿਆਸੀ ਖਿੱਤੇ ਵਿੱਚ ਆਪਣੀ ਸਿਆਸੀ ਮਜਬੂਤੀ  ਅਤੇ ਸੁਰੱਖਿਆ ਲਈ ਸਿਆਸੀ ਆਗੂ ਉਪਰਲੇ ਹਥਿਆਰਾਂ ਦੀ ਵਰਤੋਂ ਨਹੀਂ ਕਰਦੇ, ਸਗੋਂ ਆਪਣੇ ਵਿਰੋਧੀ /ਦੁਸ਼ਮਣ ਨੂੰ ਆਪਣੀ ਸਿਆਸਤ ਨਾਲ ਖਤਮ ਕਰਨ ਲਈ ਸਿਆਸਤ ਦੀ ਵਰਤੋਂ ਕਰਦੇ ਹਨ। ਸੰਸਾਰ ਦੇ ਜਿੰਨੇ ਵੀ ਦੇਸ਼ ਹਨ, ਉਨ੍ਹਾਂ ਵਿਚੋਂ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਸਿਆਸਤਦਾਨ ਆਪਣੀ ਕੁਰਸੀ ਦੀ ਸੁਰੱਖਿਅਤਾ ਲਈ ਅਤੇ ਆਪਣੇ ਵਿਰੋਧੀਆਂ ਨੂੰ ਖਤਮ ਕਰਨ ਜਿਸ ਸਿਆਸਤ ਰੂਪੀ ਮਾਰੂ ਹਥਿਆਰ ਦੀ ਵਰਤੋਂ ਕਰਦੇ ਹਨ, ਪੂਰੀ ਤਰ੍ਹਾਂ ਫਿਲਟਰ ਕੀਤੀ ਹੁੰਦੀ ਹੈ। ਭਾਰਤ ਵਿਚ ਜਿਸ ਸਿਆਸੀ ਪਾਰਟੀ ਦਾ ਕੇਂਦਰ ਉਪਰ ਕਬਜ਼ਾ ਹੁੰਦਾ ਹੈ, ਉਹ ਆਪਣੇ ਵਿਰੋਧੀਆਂ ਨੂੰ ਸਬਕ ਸਿਖਾਉਣ ਲਈ ਆਮ ਤੌਰ 'ਤੇ ਸੀ. ਬੀ. ਆਈ. ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਹਥਿਆਰ ਵਜੋਂ ਵਰਤੋਂ ਕਰਦੀ ਹੈ, ਹਾਲਾਂਕਿ ਇਨ੍ਹਾਂ ਦੋਵੇਂ ਸੰਸਥਾਵਾਂ ਦੀ ਸਥਾਪਨਾ ਦੇਸ਼ ਦੀ ਬਿਹਤਰੀ ਲਈ ਕੀਤੀ ਗਈ ਸੀ। ਕੇਂਦਰ ਉਪਰ ਕਾਬਜ ਸਿਆਸੀ ਪਾਰਟੀ ਦੇ ਆਗੂ ਆਪਣੇ ਵਿਰੋਧੀਆਂ ਨੂੰ ਦਬਾਉਣ ਲਈ ਕਈ ਵਾਰ ਉਨ੍ਹਾਂ ਉਪਰ ਦੇਸ਼ ਧ੍ਰੋਹ ਅਤੇ ਅੱਤਵਾਦ ਨਾਲ ਸਬੰਧਿਤ ਕਾਨੂੰਨਾਂ ਨੂੰ ਹਥਿਆਰ ਦੇ ਤੌਰ 'ਤੇ ਵਰਤ ਕੇ  ਜੇਲਾਂ ਵਿਚ ਧੱਕਣ ਤੋਂ ਵੀ ਗੁਰੇਜ ਨਹੀਂ ਕਰਦੇ ।  ਇਸੇ ਤਰਜ 'ਤੇ ਦੇਸ਼ ਦੀਆਂ ਰਾਜ ਸਰਕਾਰਾਂ ਆਪਣੀ ਸਿਆਸਤ ਚਲਾਉੰਦੀਆਂ ਹਨ। ਜਿਸ ਰਾਜ ਵਿਚ ਜਿਸ ਸਿਆਸੀ ਪਾਰਟੀ ਦੀ ਸਰਕਾਰ ਹੁੰਦੀ ਹੈ, ਉਸ ਨਾਲ ਸਬੰਧਿਤ ਸਿਆਸਤਦਾਨ ਆਪਣੀ ਕੁਰਸੀ ਨੂੰ ਸੁਰੱਖਿਅਤ ਰੱਖਣ ਲਈ ਵਿਰੋਧੀਆਂ /ਦੁਸ਼ਮਣਾਂ ਨੂੰ ਸਬਕ ਸਿਖਾਉਣ ਲਈ ਵਿਜੀਲੈਂਸ ਬਿਊਰੋ ਨੂੰ ਇੱਕ ਹਥਿਆਰ ਦੇ ਤੌਰ 'ਤੇ ਵਰਤੋਂ ਵਿਚ ਲਿਆਂਉਂਦੇ ਹਨ। ਰਾਜ ਸਰਕਾਰਾਂ 'ਤੇ ਕਾਬਜ ਸਿਆਸੀ ਪਾਰਟੀਆਂ ਦੇ ਸਿਆਸਤਦਾਨ ਤਾਂ ਕਈ ਵਾਰ ਇਥੋਂ ਤਕ ਸਿਆਸੀ ਤੀਰ ਮਾਰ ਜਾਂਦੇ ਹਨ, ਕਿ ਉਹ ਕਿਸੇ ਚੰਗੇ ਭਲੇ  ਸਿਆਸਤਦਾਨ ਨੂੰ ਕਿਸੇ ਔਰਤ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਵਿਚ ਫਸਾ ਕੇ ਕੇਵਲ ਬਦਨਾਮ ਹੀ ਨਹੀਂ ਕਰਦੇ ਸਗੋਂ ਜੇਲ੍ਹ ਵਿੱਚ ਬੰਦ ਕਰਕੇ ਸਦਾ ਸਦਾ ਲਈ ਦਿਮਾਗੀ ਅਤੇ ਸਿਆਸੀ ਤੌਰ 'ਤੇ ਕੰਡਮ ਕਰਨ ਲਈ ਵੀ ਕੋਈ ਕਸਰ ਨਹੀਂ ਛੱਡਦੇ । ਕੇਂਦਰ ਅਤੇ ਰਾਜਾਂ ਉਪਰ ਕਾਬਜ ਸਰਕਾਰਾਂ ਨਾਲ ਸਬੰਧਿਤ ਸਿਆਸਤਦਾਨ ਆਪਣੇ ਵਿਰੋਧੀਆਂ ਨੂੰ ਰਿਸ਼ਵਤਖੋਰੀ, ਜਮੀਨਾਂ ਉਪਰ ਕਬਜੇ ਕਰਨ, ਨਜਾਇਜ ਹਥਿਆਰ ਰੱਖਣ ਅਤੇ ਨਸ਼ਿਆਂ ਦੀ ਖਰੀਦੋ-ਫਰੋਖਤ ਕਰਨ ਦੇ ਮਾਮਲਿਆਂ ਨਾਲ ਨਜਿੱਠਣ ਲਈ ਬਣੇ ਕਾਨੂੰਨਾਂ  ਨੂੰ ਹਥਿਆਰ ਦੀ ਤਰ੍ਹਾਂ ਵਰਤ ਕੇ ਇਸ ਤਰ੍ਹਾਂ ਟੰਗ ਕੇ  ਰੱਖ ਦਿੰਦੇ ਹਨ, ਕਿ ਬੰਦਾ ਜਿੰਦਗੀ ਭਰ ਉੱਠ ਨਹੀਂ ਸਕਦਾ । ਸਾਡੇ ਸਿਆਸਤਦਾਨ ਦੇਸ਼ ਅਤੇ ਦੇਸ਼ ਦੇ ਲੋਕਾਂ ਦੀ ਬਿਹਤਰੀ ਲਈ ਘੱਟ ਸਗੋਂ ਇਕ ਦੂਜੇ ਨੂੰ ਨੀਵਾਂ ਦਿਖਾਉਣ ਅਤੇ ਸਿਆਸੀ ਕਿੜਾਂ ਕੱਢਣ ਲਈ ਸਿਆਸਤ ਨੂੰ ਪ੍ਰਮਾਣੂ ਹਥਿਆਰ ਦੇ ਰੂਪ ਵਿਚ  ਵਰਤਕੇ ਆਪਣੀ ਕੁਰਸੀ  ਨੂੰ ਸੁਰੱਖਿਅਤ ਰੱਖਣ ਲਈ ਸਿਆਸਤ ਕਰਦੇ ਹਨ।ਕੁਰਸੀ ਦੀ ਮਜਬੂਤੀ ਲਈ, ਕੁਰਸੀ ਸੁਰੱਖਿਆ ਲਈ , ਸਿਆਸੀ ਵਿਰੋਧੀਆਂ ਦਾ ਮੂੰਹ ਬੰਦ ਕਰਵਾਉਣ ਅਤੇ ਦਬਾਕੇ ਰੱਖਣ ਲਈ ਦੇਸ਼ ਦੇ ਸਿਆਸਤਦਾਨਾਂ ਕੋਲ 'ਸਿਆਸੀ ਚਲਾਕੀਆਂ' ਹੀ "ਪ੍ਰਮਾਣੂ ਹਥਿਆਰ"ਹਨ। ਸਿਆਸੀ ਪਾਰਟੀਆਂ ਵਿਚ ਇਕ ਦੂਜੇ ਨੂੰ ਦਬਾਕੇ ਰੱਖਣ ਲਈ "ਸਿਆਸੀ ਚਲਾਕੀਆਂ" ਦਾ ਪ੍ਰਵਾਹ ਅਕਸਰ ਚੱਲਦਾ ਰਹਿੰਦਾ ਹੈ ਅਤੇ ਦੇਸ਼ ਵਿਚ ਇਸ ਨੂੰ ਹੀ "ਸਿਆਸਤ" ਦਾ ਨਾਂਅ ਦਿੱਤਾ ਗਿਆ ਹੈ , ਜਿਸ ਨੂੰ ਸਮਝਣਾ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਦਾ ਕੰਮ ਹੁੰਦਾ ਹੈ। ਵਿਚਾਰੇ ਆਮ ਲੋਕ ਤਾਂ ਸਿਆਸੀ ਮੀਟਿੰਗਾਂ ਅਤੇ ਰੈਲੀਆਂ ਤੋਂ ਪਹਿਲਾਂ ਦਰੀਆਂ ਵਿਛਾਉਣ ਅਤੇ ਬਾਅਦ ਵਿਚ ਦਰੀਆਂ ਇਕੱਠੀਆਂ ਕਰਨ ਤੱਕ ਹੀ ਸੀਮਿਤ ਹੋ ਕੇ ਰਹਿ ਜਾਂਦੇ ਹਨ। 

-ਸੁਖਦੇਵ ਸਲੇਮਪੁਰੀ

09780620233

20 ਨਵੰਬਰ, 2020.