ਯੁ.ਕੇ.

ਖ਼ਾਲਸੇ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ 

ਬਰਮਿੰਘਮ, ਅਪ੍ਰੈਲ 2021 (ਗਿਆਨੀ ਰਵਿੰਦਰਪਾਲ ਸਿੰਘ )

ਦੁਨੀਆਂ ਵਿੱਚ ਵੱਸਣ ਵਾਲੇ ਸਮੂਹ ਗੁਰੂ ਨਾਨਕ ਨਾਮਲੇਵਾ ਪ੍ਰਾਣੀਆਂ ਨੂੰ ਗੁਰਦੁਆਰਾ ਭਾਟ ਸਿੱਖ ਕੌਂਸਲ ਯੂ ਕੇ ਦੇ ਸਮੂਹ ਪ੍ਰਬੰਧਕਾਂ ਵੱਲੋਂ ਖ਼ਾਲਸੇ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ  ।  ਆਓ ਆਪਾਂ ਸਾਰੇ ਰਲ ਮਿਲ ਕੇ ਖ਼ਾਲਸੇ ਦੀ ਵਿਲੱਖਣ ਪ੍ਰੰਪਰਾ ਨੂੰ ਆਪਣੇ ਮਨ ਵਿੱਚ ਵਸਾਹ ਕੇ ਸਿੱਖੀ ਦੇ ਬਾਣੇ ਅਤੇ ਬਾਣੀ ਦੇ ਧਾਰਨੀ ਬਣੀਏ  । ਸਾਹਿਬ ਸ੍ਰੀ ਗੁਰੂ 

ਗੋਬਿੰਦ ਸਿੰਘ ਜੀ ਦਸਮ ਪਿਤਾ ਵੱਲੋਂ ਦਿੱਤੀ ਦਾਤ ਸਾਡੇ ਨਿਆਰਾ ਪੰਥ ਹੋਣ ਦਾ ਜੋ ਸੰਕਲਪ ਸਾਨੂੰ ਮਿਲਿਆ ਉਸ ਉੱਪਰ ਪੂਰੇ ਉਤਰੀਏ । ਸਮੂਹ ਪ੍ਰਬੰਧਕ ਗੁਰਦੁਆਰਾ ਭਾਟ ਸਿੱਖ ਕੌਂਸਲ ਯੂ ਕੇ ਈਸ਼ਰ ਸਿੰਘ ਰੋਦ ਗਰੀਬ ਕਾਰਡਿਫ ,ਜਸਵੰਤ ਸਿੰਘ ਦਿਗਪਾਲ ਪੋਸਟ ਸਮਿਥ , ਜੁਝਾਰਸਿੰਘ ਲਾਡਾ ਨੋਟੀਗਮ , ਸ਼ ਚਰਨ ਧੂੜ ਸਿੰਘ ਕਸਬਿਆਂ ਐਕਸੀਟਰ ,ਜਸਬੀਰ ਸਿੰਘ ਭਾਕੜ ਪੀਟਰ ਬਰਾ ,ਗਿਆਨੀ ਅਮਰੀਕ ਸਿੰਘ ਰਾਠੌਰ ਮਾਨਚੈਸਟਰ  । 

ਰੁੱਖ ਨਹੀਂ ਤਾਂ ਮਨੁੱਖ ਨਹੀਂ - ਆਓ ਧਰਤੀ ਮਾਂ ਦੀ ਸੇਵਾ ਲਈ ਅੱਗੇ ਵਧੀਏ-ਅਮਨਜੀਤ ਸਿੰਘ ਖਹਿਰਾ 

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ  

ਦੁਨੀਆਂ ਵਿੱਚ ਵਸਣ ਵਾਲੇ ਸਾਰੇ ਪੰਜਾਬੀਆਂ ਨੂੰ ਅਤੇ ਖਾਸ ਕਰ ਗੁਰੂ ਨਾਨਕ ਨਾਮਲੇਵਾ ਸਾਧ ਸੰਗਤ ਜੀ ਤੁਹਾਨੂੰ ਸਭ ਨੂੰ ਖ਼ਾਲਸੇ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ  ।

ਦਾਸ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਿ ਸਮੁੱਚੀ ਲੁਕਾਈ ਉਪਰ ਖ਼ਾਲਸੇ ਦਾ ਨਵਾਂ ਸਾਲ ਖੁਸ਼ੀਆਂ ਖੇੜੇ ਲੈ ਕੇ ਆਵੇ  ।

ਅੱਜ ਖ਼ਾਲਸੇ ਦੇ ਜਨਮ ਦਿਨ ਉੱਪਰ ਇਕ ਨਵੀਂ ਸ਼ੁਰੂਆਤ ਕਰਨ ਲਈ ਮੈਂ ਤੁਹਾਡੇ ਵਿਚਕਾਰ ਆਪਣੀ ਗੱਲਬਾਤ ਰੱਖਣ ਲਈ ਹਾਜ਼ਰ ਹੋਇਆ ਹਾਂ  ।

ਤੁਹਾਨੂੰ ਸਭ ਨੂੰ ਪਤੈ ਕਿ ਪੰਜਾਬ ਅੰਦਰ ਸਿਆਸਤਦਾਨ ਲੋਕਾਂ ਦੀ ਲੁੱਟ ਗੁੰਡਾਗਰਦੀ ਸਰਕਾਰ ਦੀ ਅਣਦੇਖੀ ਕਾਰਨ ਭਿਆਨਕ ਬਿਮਾਰੀਆਂ ਨੇ ਪੈਰ ਪਸਾਰ ਲਏ ਹਨ। ਜੇਕਰ ਅੱਜ ਅਸੀਂ ਕਿਸੇ ਵੀ ਸਿਹਤ ਵਿਗਿਆਨੀ ਨਾਲ ਗੱਲ ਕਰਦੇ ਹਾਂ ਤਾਂ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਪੰਜਾਬ ਅੰਦਰ ਪਾਣੀ ਦਾ ਘਟਣਾ ਪਰਦੂਸ਼ਿਤ ਹਵਾ ਦਾ ਵਧਣਾ ਗੰਦੇ ਪਾਣੀ ਦੀ ਵਰਤੋਂ ਅਤੇ ਸਾਡੀ ਖੁਰਾਕ ਵਿਚ ਮਾੜੇ ਤੱਤਾਂ ਦਾ ਆ ਜਾਣਾ ਕਾਰਨ ਬਣੇ ਹਨ  ।

ਮੈਂ ਆਪਣੀ ਆਉਂਦੀ ਗੱਲਬਾਤ ਵਿੱਚ ਇਸ ਸਾਰੇ ਵਿਸ਼ਿਆਂ ਨੂੰ ਕੱਲੇ ਕੱਲੇ ਨੂੰ ਤੁਹਾਡੇ ਨਾਲ ਜ਼ਰੂਰ ਵਿਚਾਰਾਂਗਾ। ਜਿਸ ਨੇ ਸਾਡੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਹੈ ।

ਅੱਜ ਦੀ ਗਲ ਵਿੱਚ ਮੈਂ ਤੁਹਾਡੇ ਨਾਲ ਖਾਸ ਗੱਲ ਜੋ ਖ਼ਾਲਸੇ ਦੇ ਜਨਮ ਦਿਨ ਨੂੰ ਮੁੱਖ ਰੱਖ ਕੇ ਕਰਨਾ ਚਾਹੁੰਦਾ ਹਾਂ ਓ ਏ ਹੈ ਕਿ ਸਾਨੂੰ ਪੰਜਾਬ ਅੰਦਰ ਅਤੇ ਜਿੱਥੇ ਵੀ ਅਸੀਂ ਵੱਸਦੇ ਹਾਂ ਕੁਦਰਤ ਅਤੇ ਆਲੇ ਦੁਆਲੇ ਦਾ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ ਸਾਡੀ ਸੰਸਥਾ ਪੰਜਾਬ ਅੰਦਰ ਘਰ -ਘਰ, ਪਰਿਵਾਰ -ਪਰਿਵਾਰ ,ਵਾਰਡ ਵਾਰਡ, ਪਿੰਡ- ਪਿੰਡ ਤੇ ਸ਼ਹਿਰ- ਸ਼ਹਿਰ ਨਾਲ ਜੁੜ ਕੇ ਇਸ ਤੰਦਰੁਸਤੀ ਨੂੰ ਬਹਾਲ ਕਰਨ ਲਈ ਉਪਰਾਲੇ ਕਰ ਰਹੀ ਹੈ । ਅਸੀਂ ਪਿਛਲੇ ਇਕ ਸਾਲ ਤੋਂ ਜਗਰਾਓਂ ਹਲਕੇ ਦੇ ਪਿੰਡਾਂ ਅਤੇ ਸ਼ਹਿਰ ਵਿੱਚ ਰੁੱਖ ਲਗਵਾ ਰਹੇ ਹਾਂ ਸਾਡੀ ਸੰਸਥਾ ਹੈ ਦਾ ਗ੍ਰੀਨ ਪੰਜਾਬ ਮਿਸ਼ਨ ਟੀਮ  ।

ਦਾ ਗ੍ਰੀਨ ਪੰਜਾਬ ਮਿਸ਼ਨ ਟੀਮ ਪਿਛਲੇ ਸਾਲ ਕਈ ਇਸ ਤਰ੍ਹਾਂ ਦੇ ਪ੍ਰਾਜੈਕਟ ਜਿਨ੍ਹਾਂ ਦਾ ਜਗਰਾਉਂ ਅੰਦਰ ਹੋਣਾ ਅਸੰਭਵ ਨਹੀਂ ਸੀ ਕਰ ਦਿੱਤੇ ਹਨ । 

ਮੈਂ ਉਦਾਹਰਣ ਤੌਰ ਤੇ ਤੁਹਾਡਾ ਧਿਆਨ ਦਿਵਾਉਣਾ ਚਾਹਾਂਗਾ ਕੁਝ ਉਨ੍ਹਾਂ ਕੰਮਾਂ ਜਿਹੜੇ ਦਾ ਗਰੀਨ ਪੰਜਾਬ ਮਿਸ਼ਨ ਟੀਮ ਨੇ ਪਿਛਲੇ ਸਾਲ ਦੇ ਵਿੱਚ ਸ਼ੁਰੂ ਕੀਤੇ ਹਨ ਅਤੇ ਉਨ੍ਹਾਂ ਦੀ ਦੇਖ ਰੇਖ ਹੋ ਰਹੀ ਹੈ 

 130 ਰੁੱਖ ਤਹਿਸੀਲ ਕੰਪਲੈਕਸ ਜਗਰਾਓਂ ਜੋ ਕਿ 276 ਦਿਨ ਦੇ ਹੋ ਗਏ ਹਨ 

 550 ਰੁੱਖ ਸੋਹੀਆਂ ਪਿੰਡ ਜੋ ਕਿ 215 ਦਿਨ ਦੇ ਹੋ ਗਏ ਹਨ  

 550 ਰੁੱਖ ਖ਼ਾਲਸਾ ਸਕੂਲ ਜਗਰਾਉਂ 142 ਦਿਨ ਦੇ ਹੋ ਗਏ ਹਨ 

 10000 ਰੁੱਖ ਸਾਇੰਸ ਕਾਲਜ ਜਗਰਾਉਂ ਜੋ 95 ਦਿਨ ਦੇ ਹੋ ਗਏ ਹਨ  

ਅਤੇ ਹੋਰ ਵੀ ਕੋਠੇ ਸ਼ੇਰਜੰਗ ਦੀ ਸੜਕ ਉਪਰ ਟ੍ਰੀ ਗਾਰਡਾਂ ਨਾਲ ਰੁੱਖ ਲਾਉਣਾ ਬਰਥਡੇਅ ,ਐਨੀਵਰਸੀਜ਼ ਤੇ ਹੋਰ ਸ਼ਹਿਰ ਦੇ ਬਹੁਤ ਮਹੱਤਵਪੂਰਨ ਥਾਵਾਂ ਉੱਤੇ ਸਿੰਗਲ ਤ੍ਰਿਵੈਣੀਆਂ ਅਤੇ ਹੋਰ ਪੌਦੇ ਲਾਉਣਾ ਦਰੱਖਤਾਂ ਪਤੀ, ਪਾਣੀ ਦੀ ਸੰਭਾਲ ਪ੍ਰਤੀ ਥਾਂ ਥਾਂ ਤੇ ਅਵੇਰਨੈੱਸ ਦੇ ਕੈਂਪ ਲਗਾਉਣਾ ਇਹ ਸਭ ਸਾਡੀ ਟੀਮ ਅਤੇ ਲੋਕਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ। ਸਾਡੀ ਟੀਮ ਦਾ ਸੰਕਲਪ ਹੈ ਕਿ ਪੰਜਾਬ ਨੂੰ 33% ਨਾਲ ਹਰਿਆ ਭਰਿਆ ਕਰਨਾ ਜੇਕਰ ਅਸੀਂ ਆਉਂਦੇ ਪੰਜ ਸਾਲਾਂ ਵਿਚ 33% ਉੱਪਰ ਰੁੱਖ ਲਗਾ ਦਿੰਦੇ ਹਾਂ ਤੇ ਅਸੀਂ ਦਸਾਂ ਸਾਲਾਂ ਬਾਅਦ ਆਪਣੇ ਬੱਚਿਆਂ ਦਾ ਫੀਚਰ ਸਿਹਤ ਅਤੇ ਖੁਸ਼ਹਾਲੀ ਨੂੰ ਵਾਪਸ ਲਿਆ ਸਕਦੇ ਹਾਂ। 

ਮੇਰੀ ਸਨਿਮਰ ਬੇਨਤੀ ਹੈ ਕਿ ਦੁਨੀਆਂ ਵਿੱਚ ਵਸਣ ਵਾਲੇ ਜੋ ਪੰਜਾਬ ਦੀ ਧਰਤੀ ਨੂੰ ਪਿਆਰ ਕਰਦੇ ਹਨ ਉਹ ਦਾ ਗ੍ਰੀਨ ਪੰਜਾਬ ਮਿਸ਼ਨ ਟੀਮ ਨਾਲ ਜੁੜ ਕੇ ਮੈਂਬਰ ਬਣ ਕੇ ਆਪ ਦਾ ਦਸਵੰਧ ਇਹ ਚੰਗੇ ਕਾਰਜ ਵੱਲ ਲਾਉਣ ਕਿਉਂਕਿ ਧਰਤੀ ਮਾਂ ਦੀ ਸੇਵਾ ਹੀ ਇੱਕ ਅਜਿਹਾ ਕਾਰਜ ਹੈ  ਜੋ ਸਾਨੂੰ ਬੀਮਾਰੀਆਂ ਤੋਂ ਬਚਣ ਅਤੇ ਸਾਡੇ ਚੰਗੇ ਭਵਿੱਖ ਵੱਲ ਲੈ ਕੇ ਜਾਵੇਗਾ।

ਅੱਜ ਸਿਰਫ ਏਨਾ ਹੀ ਦਾ ਗ੍ਰੀਨ ਪੰਜਾਬ ਮਿਸ਼ਨ ਟੀਮ ਦੇ UK , CANADA ਅਤੇ USA ਵਿਚ ਮੈਂਬਰ ਬਣਨ ਲਈ ਇੰਗਲੈਂਡ ਦੇ ਇਸ ਨੰਬਰ 00447775486841 ਵ੍ਹੱਟਸਐਪ ਰਾਹੀਂ ਈਮੇਲ amanjitkhaira1@gmail.com ਰਾਹੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ

ਪੰਜਾਬ ਅੰਦਰ ਦਾ ਗ੍ਰੀਨ ਪੰਜਾਬ ਮਿਸ਼ਨ ਟੀਮ ਤੇ ਮੁੱਖ ਸੇਵਾਦਾਰ ਸਰਦਾਰ ਸਤਪਾਲ ਸਿੰਘ ਦੇਹਡ਼ਕਾ ਨਾਲ ਇਸ ਨੰਬਰ 00919464710076 ਤੇ ਸੰਪਰਕ ਕਰ ਸਕਦੇ ਹੋ  

ਆਖ਼ਰ ਵਿੱਚ ਫਿਰ ਖ਼ਾਲਸਾ ਸਾਜਣਾ ਦਿਵਸ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਆਓ ਧਰਤੀ ਮਾਂ ਦੀ ਸੇਵਾ ਲਈ ਅੱਗੇ ਵਧੀਏ  

ਧੰਨਵਾਦ 

 

ਅਮਨਜੀਤ ਸਿੰਘ ਖਹਿਰਾ  

ਆਡਿਟਰ ਜਨ ਸ਼ਕਤੀ ਨਿਊਜ਼ ਪੰਜਾਬ  

ਗਲੋਬਲ ਅੰਬੈਸਡਰ ਦਾ ਗ੍ਰੀਨ ਪੰਜਾਬ ਮਿਸ਼ਨ ਟੀਮ  

ਬਰਤਾਨੀਆ ਦੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਵੱਲੋਂ ਖ਼ਾਲਸੇ ਦੇ ਜਨਮ ਦਿਨ ਉੱਪਰ ਸਮੁੱਚੀ ਦੁਨੀਆਂ ਨੂੰ ਮੁਬਾਰਕਾਂ  

ਸਲੋਹ/ ਲੰਡਨ, ਅਪ੍ਰੈਲ  2021( ਗਿਆਨੀ ਰਵਿੰਦਰਪਾਲ ਸਿੰਘ ) 

ਖ਼ਾਲਸੇ ਦੇ ਜਨਮਦਿਨ ਅਤੇ ਵਿਸਾਖੀ ਦੇ ਮੌਕੇ 'ਤੇ ਪੂਰੇ ਵਿਸ਼ਵ ਅੰਦਰ ਵੱਸਦੇ ਸਿੱਖਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ। ਇਸ ਦਿਨ ਅਸੀਂ ਦਸਵੇਂ ਸਿੱਖ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ 1699 ਵਿੱਚ ਖਾਲਸਾ ਦੀ ਸਿਰਜਣਾ ਨੂੰ ਯਾਦ ਕਰਦੇ ਹਾਂ ਅਤੇ ਪੰਜ ਪਿਆਰੇ ਨੂੰ ਅਡੋਲਤਾ ਅਤੇ ਸ਼ਰਧਾ ਦੇ ਪ੍ਰਤੀਕ ਵਜੋਂ ਮੰਨਦੇ ਹਾਂ। ਬ੍ਰਿਟਿਸ਼ ਸਿੱਖ ਸਾਡੇ ਦੇਸ਼ ਦੀ ਤਰੱਕੀ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਹਨ, ਆਪਣੀ ਮਿਹਨਤ ਅਤੇ ਉੱਦਮ, ਚੰਗੀ ਸਿੱਖਿਆ ਦੀਆਂ ਕਦਰਾਂ-ਕੀਮਤਾਂ ਭਾਈਚਾਰੇ ਵਿੱਚ ਸਾਂਝਾ ਕਰਨ ਅਤੇ ਆਪਣੇ ਦਸਵੰਧ ਨਾਲ ਦੁਨੀਆਂ ਦੇ  ਜ਼ਰੂਰਤਮੰਦ ਲੋਕਾਂ  ਵਿੱਚ ਵੰਡ ਕੇ ਕੁਝ ਵਾਪਸ ਕਰਦੇ ਹਾਂ । ਹਾਲਾਂਕਿ ਅਸੀਂ ਪੰਜਾਬ ਵਿੱਚ ਵਾਢੀ ਦੇ ਸਮੇਂ ਦੇ ਆਲੇ-ਦੁਆਲੇ ਰੰਗਾਰੰਗ ਨਗਰ ਕੀਰਤਨ ਅਤੇ ਸੱਭਿਆਚਾਰਕ ਤਿਉਹਾਰਾਂ ਨਾਲ ਜਸ਼ਨ ਨਹੀਂ ਮਨਾ ਸਕਦੇ ਵਿਦੇਸ਼ਾਂ ਵਿੱਚ Covid-19  ਤੇ ਕਾਰਨ ਅੱਜ ਸਾਨੂੰ ਇਸ ਦਿਨ ਮਨਾਉਣ ਵਿੱਚ ਕੁਝ ਦਿੱਕਤਾਂ ਹਨ ਜੋ ਗੁਰੂ ਸਾਹਿਬ ਦੀ ਅਪਾਰ ਕ੍ਰਿਪਾ ਨਾਲ ਸਭ ਕੁਝ ਠੀਕ ਹੋ ਜਾਵੇਗਾ । ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਆਪਣੇ ਆਪਣੇ ਤੌਰ ਤਰੀਕੇ ਨਾਲ ਇਸ ਖ਼ੁਸ਼ੀ ਦੇ ਪਲਾਂ ਨੂੰ ਸ਼ਾਂਤੀਪੂਰਵਕ ਅਤੇ ਯਾਦਗਾਰੀ ਬਣਾਉਣ ਵਿੱਚ ਆਪਣਾ ਹਿੱਸਾ ਪਾਵੋਗੇ। ਤੁਹਾਨੂੰ ਸਭ ਨੂੰ ਇਸ ਖ਼ੁਸ਼ੀ ਵਿੱਚ ਹਿੱਸੇਦਾਰ ਬਣਦੇ ਹੋਏ ਬਹੁਤ ਬਹੁਤ ਮੁਬਾਰਕਾਂ  ।    

ਵਰਲਡ ਕੈਂਸਰ ਕੇਅਰ ਦੇ ਬਾਨੀ ਕੁਲਵੰਤ ਸਿੰਘ ਧਾਲੀਵਾਲ ਵੱਲੋਂ ਖ਼ਾਲਸੇ ਦੇ ਜਨਮ ਦਿਨ ਤੀਆਂ ਬਹੁਤ ਬਹੁਤ ਮੁਬਾਰਕਾਂ 

ਮਾਨਚੈਸਟਰ, ਅਪ੍ਰੈਲ 2021 (ਗਿਆਨੀ ਅਮਰੀਕ ਸਿੰਘ ਰਾਠੌਰ )                                                     

ਅੱਜ ਪੂਰੀ ਦੁਨੀਆ ਵਿਚ ਸਿੱਖ ਆਪਣੇ ਦਸਵੰਧ ਦੁਆਰਾ ਮਨੁੱਖਤਾ ਦੀ ਸੇਵਾ ਵਿੱਚ ਅੱਗੇ ਹੋ ਕੇ ਜੁਟਿਆ ਹੋਇਆ ਹੈ । ਜਿੱਥੇ ਅੱਜ ਸਿੱਖ ਦੁਨੀਆਂ ਦੇ ਅੰਨਦਾਤਾ ਨੂੰ ਬਚਾਉਣ ਲਈ ਮੋਹਰਲੀ ਕਤਾਰ ਵਿੱਚ ਖੜ੍ਹਾ ਹੈ ਉੱਥੇ ਹੀ ਸਿੱਖੀ ਦਾ        ਇਤਿਹਾਸ ਗਵਾਹ ਹੈ ਮਜ਼ਲੂਮ ਅਤੇ ਜ਼ਰੂਰਤਮੰਦ ਦੀ ਮਦਦ ਕਰਨਾ ਹੀ ਸਿੱਖਦਾ ਅਸਲੀ ਧਰਮ ਅਤੇ ਫਰਜ਼ ਹੈ  । ਮੈਂ ਆਪਣੇ ਵੱਲੋਂ ਤੇ ਵਰਲਡ ਕੈਂਸਰ ਕੇਅਰ ਦੇ ਸਮੂਹ ਸਟਾਫ ਵੱਲੋਂ ਸਮੁੱਚੀ ਦੁਨੀਆਂ ਤੇ  ਵੱਸਣ ਵਾਲੇ ਸਮੂਹ ਪੰਜਾਬੀ ਅਤੇ ਸਿੱਖਾਂ ਨੂੰ ਖ਼ਾਲਸੇ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ । ਆਓ ਅਸੀਂ ਸਾਰੇ ਰਲ ਮਿਲ ਕੇ  ਅੱਜ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਹੋਰ ਵੀ ਵਧ ਚਡ਼੍ਹ ਕੇ ਯੋਗਦਾਨ ਪਾਈਏ  । 

ਬਰਤਾਨੀਆ ਦੇ ਪ੍ਰਧਾਨ ਮੰਤਰੀ ਦਾ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਉੱਪਰ ਵਿਸ਼ੇਸ਼ ਸੁਨੇਹਾ 

ਲੰਡਨ, ਐਪ੍ਰਲ 2021( ਗਿਆਨੀ ਅਮਰੀਕ ਸਿੰਘ ਰਠੌਰ, ਗਿਆਨੀ ਰਵਿੰਦਰਪਾਲ ਸਿੰਘ )-

ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਅੱਜ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਉੱਪਰ ਸਿੱਖ ਕੌਮ ਦੇ ਨਾਂ ਸੁਨੇਹਾ ਦਿੰਦਿਆਂ ਆਖਿਆ ਕਿ ਦੁਨੀਆਂ ਵਿੱਚ ਲੋਕਾਂ ਦੀ ਸੇਵਾ ਲਈ ਲੰਗਰ ਲਾਉਣ ਵਾਲੀ ਕੌਮ  ਜਿਨ੍ਹਾਂ ਨੇ ਬਹੁਤ ਵੱਡੀਆਂ ਸੇਵਾਵਾਂ ਨਿਭਾਈਆਂ Covid-19 ਦੌਰਾਨ NSH ਵਰਕਰਾਂ ਦੀ ਲੰਗਰ ਦੁਆਰਾ ਸੇਵਾ ਕਰਕੇ । ਅੱਜ ਖ਼ਾਲਸੇ ਦੇ  ਜਨਮ ਦਿਨ ਉੱਪਰ ਮੈਂ ਪੂਰੀ ਦੁਨੀਆਂ ਵਿੱਚ ਵਸਣ ਵਾਲੇ ਸਿੱਖਾਂ ਨੂੰ ਵਧਾਈ ਦਿੰਦਾ  । 

17 ਅਪ੍ਰੈਲ ਨੂੰ ਪ੍ਰਿੰਸ ਫਿਲਿਪ ਦਾ ਹੋਵੇਗਾ ਅੰਤਿਮ ਸੰਸਕਾਰ 

ਸੰਕ੍ਰਮਣ ਨੂੰ ਧਿਆਨ 'ਚ ਰੱਖਦੇ ਹੋਏ ਵਰਤੇ ਜਾਣਗੇ ਇਹਤਿਆਤ

ਲੰਡਨ ,ਅਪ੍ਰੈਲ 2021 (ਗਿਆਨੀ ਅਮਰੀਕ ਸਿੰਘ ਰਠੌਰ/ ਗਿਆਨੀ ਰਵਿੰਦਰਪਾਲ ਸਿੰਘ)  

ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ ਦੇ ਪਤੀ ਤੇ ਡਕ ਆਫ ਏਡਿਨਬਰਾ ਪ੍ਰਿੰਸ ਫਿਲਿਪ ਦਾ ਅੰਤਿਮ ਸੰਸਕਾਰ 17 ਅਪ੍ਰੈਲ ਨੂੰ ਹੋਵੇਗਾ। ਬਕਿੰਘਮ ਪੈਲੇਸ ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੰਤਿਸ ਸੰਸਕਾਰ ਵਿੰਡਸਰ 'ਚ ਹੋਵੇਗਾ। ਨਿਊਜ਼ ਏਜੰਸੀ ਮੁਤਾਬਕ ਇਕ ਬੁਲਾਰੇ ਕਿਹਾ ਕਿ ਇਕ ਸੂਬਾਈ ਅੰਤਿਮ ਸੰਸਕਾਰ ਦੀ ਬਜਾਏ ਰਾਇਲ ਅੰਤਿਮ ਸੰਸਕਾਰ ਹੋਵੇਗਾ ਜੋ ਉਨ੍ਹਾਂ ਦੀਆਂ ਇੱਛਾਵਾਂ ਨੂੰ ਦਰਸਾਏਗੀ। ਇਸ ਦੌਰਾਨ ਥੋੜ੍ਹੀ ਦੇਰ ਲਈ ਮੌਨ ਵੀ ਰੱਖਿਆ ਜਾਵੇਗਾ।

ਕੋਰੋਨਾ ਦੇ ਚੱਲਦਿਆਂ ਪਰਿਵਾਰ ਦੇ ਮੈਂਬਰਾਂ ਨੂੰ ਸ਼ਾਮਲ ਹੋਣ ਦੀ ਨਹੀਂ ਹੋਵੇਗੀ ਮਨਜ਼ੂਰੀ

ਰਿਪੋਰਟ ਮੁਤਾਬਕ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਪ੍ਰਿੰਸ ਫਿਲਿਪ ਦੇ ਅੰਤਿਸ ਸੰਸਕਾਰ 'ਚ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਨੂੰ ਵੀ ਹਾਜ਼ਰ ਹੋਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਅੰਤਿਮ ਸੰਸਕਾਰ ਨੂੰ ਟੈਲੀਵਿਜ਼ਨ 'ਤੇ ਲਾਈਵ ਦਿਖਾਇਆ ਜਾਵੇਗਾ। ਮੌਜੂਦਾ ਸਮੇਂ ਮਹਾਮਾਰੀ ਨੂੰ ਦੇਖਦੇ ਹੋਏ ਸਿਰਫ 30 ਲੋਕਾਂ ਨੂੰ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਦੀ ਇਜਾਜ਼ਤ ਹੈ। ਫਿਲਹਾਲ ਇਸ ਅੰਤਿਮ ਸੰਸਕਾਰ 'ਚ ਕੌਣ-ਕੌਣ ਸ਼ਾਮਲ ਹੋਵੇਗਾ ਇਸ ਦੀ ਕੋਈ ਜਾਣਕਾਰੀ ਨਹੀਂ ਹੈ। ਇਸ ਦੇ ਨਾਲ ਹੀ ਅੱਠ ਦਿਨਾਂ ਦਾ ਰਾਸ਼ਟਰੀ ਸੋਗ ਵੀ ਰਹੇਗਾ।

ਬਰਤਾਨੀਆ ਦੀ ਪਾਰਲੀਮੈਂਟ ਵਿੱਚ ਇੱਕੋ ਇੱਕ ਦਸਤਾਰਧਾਰੀ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਆਪਣੇ ਟਵੀਟ ਉੱਪਰ ਇੰਜ ਲਿਖਿਆ   

 

ਬਿੱਗ ਬ੍ਰਦਰ ਸਟਾਰ ਨਿੱਕੀ ਗ੍ਰਾਹਮੇ ਦੀ ਐਨੋਰੇਕਸੀਆ ਲੜਾਈ ਤੋਂ ਬਾਅਦ 38 ਸਾਲ ਦੀ ਉਮਰ ਵਿੱਚ ਮੌਤ 

ਮਾਨਚੈਸਟਰ,  ਅਪ੍ਰੈਲ 2021( ਗਿਆਨੀ ਅਮਰੀਕ ਸਿੰਘ ਰਾਠੌਰ)  
ਨਿੱਕੀ ਗ੍ਰਾਹਗੇ ਦੀ 38 ਸਾਲ ਦੀ ਉਮਰ ਵਿੱਚ ਐਨੋਰੇਕਸੀਆ ਨਾਲ ਲੰਬੀ ਲੜਾਈ ਤੋਂ ਬਾਅਦ ਮੌਤ ਹੋ ਗਈ ਹੈ।
ਬਿੱਗ ਬ੍ਰਦਰ ਦੇ ਮੁਕਾਬਲੇ ਬਾਜ਼ ਨੇ  ਸ਼ੁੱਕਰਵਾਰ ਸਵੇਰੇ 9 ਅਪ੍ਰੈਲ ਨੂੰ ਤੜਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ । ਗੋ ਫੰਡ ਮੀ ਪੇਜ ਉੱਪਰ ਨਿੱਕੀ ਦੇ ਦੋਸਤ ਲਿਓਨ ਡੀ ਨੇ ਇਸ ਜਾਣਕਾਰੀ ਸਾਂਝੀ ਕੀਤੀ  । 
ਰਿਐਲਿਟੀ ਸਟਾਰ ਦੇ ਇਲਾਜ ਲਈ ਉਸਦੇ ਦੋਸਤ £65,000 ਤੋਂ ਵੱਧ ਇਕੱਠਾ ਕਰਨ ਵਿੱਚ ਕਾਮਯਾਬ ਹੋ ਗਏ ਸਨ । ਅੱਜ ਇਕ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਬਹੁਤ ਹੀ ਦੁੱਖ ਭਰੀ ਗੱਲ ਹੈ ਸਾਨੂੰ ਤੁਹਾਨੂੰ ਦੱਸਣਾ ਪੈ ਰਿਹਾ ਹੈ ਕਿ ਸਾਡੀ ਪਿਆਰੀ ਦੋਸਤ ਨਿੱਕੀ ਦਾ ਸ਼ੁੱਕਰਵਾਰ 9 ਅਪ੍ਰੈਲ ਨੂੰ ਤੜਕੇ ਦੇਹਾਂਤ ਹੋ ਗਿਆ ਸੀ। ਇਹ ਜਾਣ ਕੇ ਸਾਨੂੰ ਬਹੁਤ ਸਾਰੇ ਨੂੰ ਬਹੁਤ ਦੁੱਖ ਲੱਗੇਗਾ ਕਿ ਇੰਨੀ ਛੋਟੀ ਉਮਰ ਵਿਚ ਇਕ ਸਾਡੇ ਕੋਲੋਂ ਹੋਣਹਾਰ ਵਿਅਕਤੀ ਖੁੱਸ ਗਿਆ ਹੈ ਨਿੱਕੀ ਨੇ ਨਾ ਸਿਰਫ ਲੱਖਾਂ ਲੋਕਾਂ ਦੀ ਜ਼ਿੰਦਗੀ ਨੂੰ ਛੂਹਿਆ, ਸਗੋਂ ਉਸ ਦੇ ਦੋਸਤਾਂ ਅਤੇ ਪਰਿਵਾਰ ਨੂੰ ਵੀ ਛੂਹਿਆ ਜੋ ਉਸ ਨੂੰ ਬਹੁਤ ਯਾਦ ਕਰਨਗੇ। ਬਾਕੀ ਹੋਰ ਜਾਣਕਾਰੀ ਮਿਲਦੇ ਸਾਰ ਘਟਨਾ ਸਾਂਝੀ ਕੀਤੀ ਜਾਵੇਗੀ  ।

ਡਾ ਕੁਲਵੰਤ ਸਿੰਘ ਧਾਲੀਵਾਲ ਬਾਨੀ ਵਰਲਡ ਕੈਂਸਰ ਕੇਅਰ -Video

ਆਪਣੇ ਪਿੰਡ ਵਿਚ ਕੈਂਪ ਬੁੱਕ ਕਰਾਉਣ ਲਈ ਤੁਸੀਂ ਹੇਠ ਲਿਖੇ ਨੰਬਰਾਂ ਤੇ ਕਾਲ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ  

Video Link on Facebook; https://fb.watch/4MjL_JEEU7/

ਵਿਦੇਸ਼ਾਂ ਵਿੱਚ ਵਸਦੇ ਐਨ ਆਰ ਆਈ ਭੈਣਾਂ ਭਰਾਵਾਂ ਨੂੰ ਵਿਸ਼ੇਸ਼ ਤੌਰ ਤੇ ਦੱਸ ਦੇਈਏ ਕਿ ਵਰਲਡ ਕੈਂਸਰ ਕੇਅਰ ਵੱਲੋਂ ਸਮੁੱਚੇ ਪੰਜਾਬ ਵਿੱਚ ਹਰੇਕ ਅਪੰਗ ਅਤੇ ਜ਼ਰੂਰਤਮੰਦ ਨੂੰ ਵੀਲ੍ਹਚੇਅਰ  ਦਿੱਤੀਆਂ ਜਾ ਰਹੀਆਂ ਹਨ ਤੁਸੀਂ ਵੀ ਆਪਣਾ ਦਸਵੰਧ ਕੱਢ ਕੇ ਵੀਲ ਚੇਅਰਾਂ ਨੂੰ ਸਪਾਂਸਰ ਕਰ ਸਕਦੇ ਹੋ ਇਸ ਜਾਣਕਾਰੀ ਲਈ ਇੰਡੀਆ ਇੰਗਲੈਂਡ ਤੇ ਕੈਨੇਡਾ ਤੇ ਫੋਨ ਨੰਬਰਾਂ ਤੇ ਡਾਇਲ ਕਰਕੇ ਜਾਣਕਾਰੀ ਲੈ ਕੇ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਓ ਤੁਹਾਡੇ ਧੰਨਵਾਦੀ ਹੋਵਾਂਗੇ - ਅਮਨਜੀਤ ਸਿੰਘ ਖਹਿਰਾ 

www.worldcancercare.co.in 

For NRIs www.worldcancercare.org 

Mob. Ind. 9888711774-99 

UK 00 44 7947 315461 

Canada +16043455632

ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦੂਜੀ ਦੇ ਪਤੀ ਪ੍ਰਿੰਸ ਫਿਲਿਪ ਦੀ 99 ਸਾਲ ਦੀ ਉਮਰ ਵਿੱਚ ਮੌਤ ਹੋ ਗਈ 

ਲੰਡਨ, 09 ਅਪ੍ਰੈਲ 2021-(ਗਿਆਨੀ ਰਵਿੰਦਰਪਾਲ  ਸਿੰਘ  )- 

 ਮਹਾਰਾਣੀ ਐਲਿਜ਼ਾਬੈਥ ਦੂਜੇ ਦੇ ਪਤੀ ਅਤੇ ਕਿਸੇ ਵੀ ਬ੍ਰਿਟਿਸ਼ ਬਾਦਸ਼ਾਹ ਦੀ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਪ੍ਰਿੰਸ ਫਿਲਿਪ ਦੀ 99 ਸਾਲ ਦੀ ਉਮਰ ਵਿਚ ਮੌਤ ਹੋ ਗਈ ਹੈ। ਫਿਲਿਪ ਨੇ 65 ਸਾਲ ਰਾਣੀ ਦਾ ਸਮਰਥਨ ਕਰਨ ਵਿਚ ਬਿਤਾਏ, 2017 ਵਿਚ ਆਪਣੀ ਜਨਤਕ ਭੂਮਿਕਾ ਤੋਂ ਸੰਨਿਆਸ ਲੈ ਲਿਆ ਸੀ ਅਤੇ ਉਸ ਤੋਂ ਬਾਅਦ ਆਪਣੇ ਰੋਜ਼ਾਨਾ ਜੀਵਨ  ਦੀਆ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ । ਆਪਣੇ ਸਰਗਰਮ ਸਾਲਾਂ ਵਿੱਚ, ਉਸਨੇ ਇੱਕ ਨੌਜਵਾਨ ਰਾਣੀ ਦੇ ਅਧੀਨ ਰਾਜਤੰਤਰ ਲਈ ਇੱਕ ਨਵਾਂ ਕੀਰਤੀਮਾਨ   ਸਥਾਪਤ ਕਰਨ ਵਿੱਚ ਮਦਦ ਕੀਤੀ, ਬ੍ਰਿਟੇਨ ਨੂੰ ਹੀ ਚੈਂਪੀਅਨ ਬਣਾਇਆ, ਅਤੇ ਨਾਲ ਹੀ ਵਾਤਾਵਰਣ ਦੇ ਕਾਰਨਾਂ, ਵਿਗਿਆਨ ਅਤੇ ਤਕਨਾਲੋਜੀ ਨੂੰ ਵੀ ਚੈਂਪੀਅਨ ਬਣਾਇਆ।

Jarnail Singh’s sons looking to follow in his footsteps and break new ground

Sikh brothers Bhups and Sunny Singh Gill will make EFL history this weekend when they become the first pair of British South Asians to officiate in the same Championship match

London, April 6, 2021 - (Jan Shakti News Punjab)-

Bhups and Sunny, sons of the first turbaned Sikh to referee in the English Football League, Jarnail Singh, will be part of the officiating quartet for Saturday's game between Bristol City and Nottingham Forest.

The match takes place on April 10, ahead of the spring harvest festival of Vaisakhi early next week. Vaisakhi is widely celebrated in India and beyond, and is one of Sikhism's most important festivals.

PE teacher Bhupinder, 36, started refereeing in his mid-teens and is England's highest-ranked South Asian assistant referee. Sunny, 37, is a prison officer at HMP Feltham and started refereeing at 15. He is the most senior British South Asian referee in the country . 

 

ਜਰਨੈਲ ਸਿੰਘ ਦੇ ਪੁੱਤਰ ਉਸ ਦੇ ਕਦਮਾਂ ਤੇ ਚੱਲਣ ਅਤੇ ਨਵੀਂਆਂ ਸਰਹੱਦਾਂ ਨੂੰ ਤੋੜਨ ਦੀ ਤਾਕ ਵਿਚ ਹਨ

ਸਿੱਖ ਭਰਾ ਭੂਪਸ ਅਤੇ ਸਨੀ ਸਿੰਘ ਗਿੱਲ ਇਸ ਹਫਤੇ ਦੇ ਅੰਤ ਵਿੱਚ ਈ ਐਫ ਐਲ ਚ ਨਵਾਂ ਇਤਿਹਾਸ ਰਚਣਗੇ ਜਦੋਂ ਉਹ ਇੱਕੋ ਚੈਂਪੀਅਨਸ਼ਿਪ ਮੈਚ ਵਿੱਚ ਦੁਨੀਆਂ ਦੇ ਇਤਿਹਾਸ ਅੰਦਰ ਬ੍ਰਿਟਿਸ਼ ਦੱਖਣੀ ਏਸ਼ੀਆਈ ਲੋਕਾਂ ਦੀ ਪਹਿਲੀ ਸਿੱਖ ਜੋੜੀ ਬਣ ਜਾਣਗੇ

ਲੰਡਨ, 6 ਅਪ੍ਰੈਲ 2021 - (ਗਿਆਨੀ ਅਮਰੀਕ ਸਿੰਘ ਰਠੌਰ/ ਗਿਆਨੀ ਰਵਿੰਦਰਪਾਲ ਸਿੰਘ  )-

ਇੰਗਲਿਸ਼ ਫੁੱਟਬਾਲ ਲੀਗ ਵਿੱਚ ਰੈਫਰੀ ਬਣਨ ਵਾਲੇ ਪਹਿਲੇ ਦਸਤਾਰਧਾਰੀ ਸਿੱਖ ਦੇ ਪੁੱਤਰ ਭੁਪਸ ਅਤੇ ਸਨੀ, ਬ੍ਰਿਸਟਲ ਸਿਟੀ ਅਤੇ ਨਾਟਿੰਘਮ ਫਾਰੈਸਟ ਵਿਚਕਾਰ ਸ਼ਨੀਵਾਰ 10 ਅਪਰੈਲ ਨੂੰ ਹੋਣ ਵਾਲੇ ਮੈਚ ਲਈ ਰੈਫਰੀ ਹੋਣਗੇ।

ਇਹ ਮੈਚ 13 ਅਪ੍ਰੈਲ ਨੂੰ ਵੈਸਾਖੀ ਦੇ ਬਸੰਤ ਰੁੱਤ ਦੇ ਤਿਉਹਾਰ ਤੋਂ ਪਹਿਲਾਂ 10 ਅਪ੍ਰੈਲ ਨੂੰ ਹੋਵੇਗਾ। ਵੈਸਾਖੀ ਦੁਨੀਆਂ ਵਿੱਚ ਖਾਲਸੇ ਦੀ ਸਥਾਪਨਾ ਦਿਵਸ ਦੇ ਤੌਰ 'ਤੇ ਮਨਾਈ ਜਾਂਦੀ ਹੈ, ਅਤੇ ਇਹ ਸਿੱਖ ਧਰਮ ਦੇ ਸਭ ਤੋਂ ਮਹੱਤਵਪੂਰਨ ਤਿਉਹਾਰਾਂ ਵਿੱਚੋਂ ਇੱਕ ਹੈ।

36 ਸਾਲਾ ਪੀ ਈ ਅਧਿਆਪਕ ਭੁਪਿੰਦਰ ਨੇ ਆਪਣੀ ਅੱਲ੍ਹੜ ਉਮਰ ਵਿਚ ਰੈਫਰੀ ਬਣਨ ਸ਼ੁਰੂਆਤ ਕੀਤੀ ਅਤੇ ਉਹ ਇੰਗਲੈਂਡ ਦਾ ਸਭ ਤੋਂ ਉੱਚਾ ਦਰਜਾ ਪ੍ਰਾਪਤ ਦੱਖਣੀ ਏਸ਼ੀਆਈ ਸਹਾਇਕ ਰੈਫਰੀ ਹੈ। 37 ਸਾਲਾ ਸਨੀ ਐਚ.ਐਮ.ਪੀ. ਫੈਲਥਮ ਵਿਖੇ ਜੇਲ੍ਹ ਅਫਸਰ ਹੈ  ਜਿਸ ਨੇ 15 ਸਾਲ ਦੀ ਉਮਰ ਵਿੱਚ ਰੈਫਰੀ ਕਰਨਾ ਸ਼ੁਰੂ ਕਰ ਦਿੱਤਾ। ਉਹ ਦੇਸ਼ ਦਾ ਸਭ ਤੋਂ ਸੀਨੀਅਰ ਬ੍ਰਿਟਿਸ਼ ਦੱਖਣੀ ਏਸ਼ੀਆਈ ਰੈਫਰੀ ਹਨ  । ਹੁਣ ਇਹ ਦੋਨੋਂ ਭਰਾ 10 ਤਰੀਕ ਨੂੰ ਸਿੱਖ ਕੌਮ ਦੇ ਨੌਜਵਾਨਾਂ ਲਈ ਇਕ ਨਵੇਂ ਦਰਵਾਜ਼ੇ ਖੋਲ੍ਹਣ ਜਾ ਰਹੇ ਹਨ।   

Warrington South MP praises the work of the Sikh community as 20,000 meals reached

Warrington(UK), April 2021 (Giani Amrik Singh Rathaor)

The MP for Warrington South Andy Carter has praised the work of the Sikh community at the Guru Nanak Gurdwara in Latchford who have prepared over 20,000 meals for hospital staff in Warrington.

Since the start of the pandemic, volunteers at the town’s Sikh temple have cooked free meals for NHS staff on the frontline in the battle against coronavirus. Every Thursday, thanks to generous donations, which are being co-ordinated by the temple’s trustees, a team embark on a shopping trip for ingredients before they start preparing the meals at 6am the following day.

Cooking for up to six hours at a time they then batch cook hundreds of meals and package it into individual portions, ready for collection mid-morning on Saturdays and Sundays for staff to enjoy. 

Andy Carter and Steven McGuirk, the chair of Warrington Hospital Trust presented a photo board created by nurses and doctors at the hospital to mark the incredible act of kindness.

 

Speaking about the milestone, Andy said:

“It was a real privilege to meet members of Warrington’s Sikh community over the weekend at the Guru Nanak Gurdwara in Latchford. The volume of meals cooked up each week has been incredible, supporting our front line workers with some tasty Sikh classics! 

“Whilst the pandemic has been incredibly challenging for so many, it’s also shown the best of our communities, with so many giving their time, knowledge and skills to help one another. I want to thank those at the Nanak Gurdwara again for their support and hospitality for the community.”

 MP Andy Carter

 

If you would like to help or make a donation to hospital staff or patients, call the community hub on 662666 or e-mail WHH.Charity@nhs.net.

 

Furthermore, the Sikh temple has asked anyone in the community in need of food to call 418208.

 

ਧੜੱਲੇਦਾਰ ਬਾਕਸਰ ਆਮਿਰ ਖ਼ਾਨ ਅਤੇ ਤਲ ਸਿੰਘ ਵਲੋਂ ਲੌਂਗ ਟਰਮ ਅਡਵਾਇਜ਼ਰੀ ਮੈਨੇਜਮੈਂਟ ਡੀਲ ਸਾਈਨ

ਆਮਿਰ ਖਾਨ ਨੇ ਤਲ ਸਿੰਘ ਨੂੰ ਪਹਿਲੀ ਵਾਰ ਸਿੱਖ ਵਿਸ਼ਵ ਚੈਂਪੀਅਨ ਮੁੱਕੇਬਾਜ਼ ਬਣਾਉਣ ਦਾ ਸੰਕਲਪ ਲਿਆ

ਦੋ ਵਾਰ ਦੇ ਵਿਸ਼ਵ ਚੈਂਪੀਅਨ ਆਮਿਰ ਖਾਨ ਦਾ ਤੇਜ਼ ਤਰਾਰ ਪ੍ਰਤਿਭਾ ਤਲ ਸਿੰਘ ਨੂੰ ਸਿੱਖ ਵਿਸ਼ਵ ਚੈਂਪੀਅਨ ਬਣਨ ਲਈ ਸਮਰਥਨ 

ਮਾਨਚੈਸਟਰ, ਅਪਰੈਲ 2021( ਗਿਆਨੀ ਅਮਰੀਕ ਸਿੰਘ ਰਾਠੌਰ/ ਗਿਆਨੀ ਰਵਿੰਦਰਪਾਲ ਸਿੰਘ)  

ਅਮਿਤ ਖ਼ਾਨ ਲਿਵਰਪੂਲ ਦੇ 26 ਸਾਲਾ ਬਾਕਸਰ ਸਿੱਖ ਨੌਜਵਾਨ  ਖਿਡਾਰੀ ਨੂੰ ਸਲਾਹ ਦੇ ਰਿਹਾ ਹੈ ਜਿਸ ਦਿ ਆਉਂਦੀਆਂ  ਗਰਮੀਆਂ ਵਿਚ ਆਪਣੇ ਪੇਸ਼ੇਵਰ ਸ਼ੁਰੂਆਤ ਕਰਨ ਦੀ ਉਮੀਦ ਹੈ।  ਹਲਕੇ-ਫੁਲਕੇ ਸਿੰਘ ਨੇ 18 ਸਾਲ ਦੀ ਉਮਰ ਵਿੱਚ ਆਪਣੇ ਸ਼ੌਕੀਆ ਮੁੱਕੇਬਾਜ਼ੀ ਕੈਰੀਅਰ ਦੀ ਸ਼ੁਰੂਆਤ ਕੀਤੀ, ਪਰ ਆਪਣੀ ਕੁਦਰਤੀ ਪ੍ਰਤਿਭਾ ਦੇ ਨਾਲ ਉਹ ਸਿਰਫ਼ 14 ਲੜਾਈਆਂ ਵਿੱਚ ਛੇਤੀ ਹੀ ਰੈਂਕਾਂ ਵਿੱਚੋਂ ਗੁਜ਼ਰ ਗਿਆ।  ਉਹ ਪਹਿਲਾਂ ਹੀ 2018 ਵਿੱਚ ਇੰਗਲੈਂਡ ਬਾਕਸਿੰਗ ਨੈਸ਼ਨਲ ਚੈਂਪੀਅਨਸ਼ਿਪ ਜਿੱਤਣ ਵਾਲੇ ਪਹਿਲੇ ਸਿੰਘ ਵਜੋਂ ਇਤਿਹਾਸ ਰਚ ਚੁੱਕਾ ਹੈ ਅਤੇ ਅਗਲੇ ਸਾਲ ਦਾ ਫਿਰ ਤੋਂ ਖਿਤਾਬ ਜਿੱਤ ਚੁੱਕਾ ਹੈ। ਤਲ ਸਿੰਘ ਆਪਣੇ ਕੈਰੀਅਰ ਅੰਦਰ   ਸਾਬਕਾ ਵਿਸ਼ਵ ਹੈਵੀਵੇਟ ਚੈਂਪੀਅਨ ਡੇਵਿਡ ਹੇਅ ਅਤੇ ਉਸਤਾਦ ਰੂਬੇਨ ਤਾਬਰੇਸ ਦੇ ਨਾਲ ਹੇਅਮੇਕਰ ਜਿਮ ਵਿਚ ਕਈ ਸਾਲ ਸਿਖਲਾਈ ਲੈ ਚੁੱਕਾ ਹੈ ।  ਮੁੱਕੇਬਾਜ਼ੀ ਦੀ ਦੁਨੀਆ ਉਸ ਨੂੰ ਬਹੁਤ ਜ਼ਿਆਦਾ ਦਰਜਾ ਦਿੰਦੀ ਹੈ, ਸਗੋਂ ਉਸ ਦੀ ਇੱਕ ਵੱਡੀ ਸੈਲੀਬ੍ਰਿਟੀ ਫਾਲੋਇੰਗ ਵੀ ਹੈ, ਜਿਸ ਵਿੱਚ ਜਾਦੂਗਰ ਡਾਇਨਾਮੋ, ਰੈਪਰ ਟਿਨੀ ਟੈਂਪਹ, WWE ਚੈਂਪੀਅਨ ਜਿੰਦਰ ਮਾਹਲ, ਗਾਇਕ ਜੈ ਸੀਨ ਅਤੇ ਬਾਲੀਵੁੱਡ ਦੇ ਸਾਈਨਰ ਅਤੇ ਸੰਗੀਤ ਨਿਰਮਾਤਾ ਮੇਜਰ ਮੂਸਿਕ ਸ਼ਾਮਲ ਹਨ।  ਸਿੰਘ ਦਾ ਮੰਨਣਾ ਹੈ ਕਿ ਇਹ ਸਿੱਖ ਭਾਈਚਾਰੇ ਵਿੱਚ ਮੁੱਕੇਬਾਜ਼ੀ ਦੀ ਹਰਮਨਪਿਆਰਤਾ ਲਈ ਇੱਕ ਮੋੜ ਹੋਵੇਗਾ ਅਤੇ ਉਸਦੀ ਸਫਲਤਾ ਨਾਲ ਖੇਡ ਵਿੱਚ ਵਿਆਪਕ ਪੰਜਾਬੀ ਭਾਗੀਦਾਰੀ ਨੂੰ ਪ੍ਰੇਰਿਤ ਕੀਤਾ ਜਾਵੇਗਾ।
ਉਸ ਨੇ ਕਿਹਾ, "ਮੈਂ ਭਵਿੱਖ ਲਈ ਬਹੁਤ ਉਤਸ਼ਾਹਿਤ ਹਾਂ, ਆਮਿਰ ਖ਼ਾਨ ਦੀ ਟੀਮ ਦਾ ਮੇਰੇ ਲਈ ਇਕ ਬਹੁਤ ਵੱਡਾ ਸਾਥ ਹੋਵੇਗਾ। ਮੈਂ ਬੋਲਟਨ ਵਿੱਚ ਆਮਿਰ ਦੇ ਨਾਲ ਕਈ ਮਹੀਨਿਆਂ ਤੋਂ ਬਹੁਤ ਮਿਹਨਤ ਕਰ ਰਿਹਾ ਹਾਂ। ਮੈਂ ਜਾਣਦਾ ਹਾਂ ਕਿ ਮੇਰੇ 'ਤੇ ਆਮਿਰ ਦਾ ਪਹਿਲਾ ਅਤੇ ਇੱਕੋ ਇੱਕ ਬਾਕਸਰ ਹੋਣ 'ਤੇ ਬਹੁਤ ਦਬਾਅ ਹੈ, ਜਿਸ ਦੀ ਉਹ ਦੇਖ-ਭਾਲ ਕਰ ਰਿਹਾ ਹੈ, ਪਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੈਂ ਉਹ ਸਭ ਕੁਝ ਦੇਵਾਂਗਾ ਜੋ ਆਮਿਰ ਮੇਰੇ ਵਿੱਚ ਵਿਸ਼ਵਾਸ ਕਰਦਾ ਹੈ ਅਤੇ ਦੇਖਦਾ ਹੈ। ਮੈਨੂੰ ਲੱਗਦਾ ਹੈ ਕਿ ਅਸੀਂ ਇਕੱਠਿਆਂ ਕੁਝ ਖਾਸ ਕਰ ਸਕਦੇ ਹਾਂ ਅਤੇ ਅਸੀਂ ਇਸ ਖ਼ਬਰ ਨੂੰ ਦੁਨੀਆ ਨਾਲ ਸਾਂਝਾ ਕਰਕੇ ਬਹੁਤ ਖੁਸ਼ ਹਾਂ।"  ਖਾਨ ਸਿੰਘ ਨਾਲ ਕੰਮ ਕਰਕੇ ਖੁਸ਼ ਹੈ ਅਤੇ ਇਹ ਜਾਣਦਿਆਂ ਜਿੰਨ੍ਹਾਂ ਰੁਕਾਵਟਾਂ ਨੂੰ ਤੋੜਨਾ ਹੈ, ਉਹ ਕੀ ਹਨ। ਉਸ ਸਮੇਂ ਆਮਿਰ ਖ਼ਾਨ  ਨੇ ਕਿਹਾ, "ਮੈਂ ਤਲ ਸਿੰਘ ਨਾਲ ਕੰਮ ਕਰਕੇ ਬਹੁਤ ਖੁਸ਼ ਹਾਂ ਅਤੇ ਮੈਂ ਉਸ ਨੂੰ ਸਿਖਰ 'ਤੇ ਲੈ ਕੇ ਜਾਣ ਅਤੇ ਪਹਿਲੀ ਵਾਰ ਸਿੱਖ ਵਿਸ਼ਵ ਚੈਂਪੀਅਨ ਮੁੱਕੇਬਾਜ਼ ਬਣਨ ਲਈ ਆਪਣੀ ਪੂਰੀ ਊਰਜਾ ਲਗਾਵਾਂਗਾ।  ਉਹ ਹੱਦਾਂ ਤੋੜ ਰਿਹਾ ਹੈ, ਜਿਵੇਂ ਮੈਂ ਬਾਕਸਿੰਗ ਵਿਚ ਮੁਸਲਿਮ ਭਾਈਚਾਰੇ ਲਈ ਦਰਵਾਜ਼ੇ ਖੋਲ੍ਹਣ ਵਾਲਾ ਪਹਿਲਾ ਬ੍ਰਿਟਿਸ਼-ਪਾਕਿਸਤਾਨੀ ਵਿਸ਼ਵ ਚੈਂਪੀਅਨ ਬਣਿਆ ਸੀ।  ਮੈਂ ਉਸ ਵਿਚ ਸਮਰਪਣ, ਮਾਨਸਿਕਤਾ ਅਤੇ ਵਿਸ਼ਵ ਚੈਂਪੀਅਨ ਬਣਨ ਦਾ ਧਿਆਨ ਕੇਂਦਰਿਤ ਕਰਦਾ ਹਾਂ। ਮੈਂ ਜਾਣਦਾ ਹਾਂ ਕਿ ਵਿਸ਼ਵ ਚੈਂਪੀਅਨ ਬਣਨ ਲਈ ਕੀ ਲੋੜ ਹੈ ਅਤੇ ਮੈਂ ਉਸ ਵਿਚ ਇਹ ਦੇਖਦਾ ਹਾਂ ।  ਇੰਨਾ ਕੁਝ, ਕਿ ਮੇਰਾ ਵਿਸ਼ਵਾਸ ਹੈ ਕਿ 10 ਲੜਾਈਆਂ ਵਿਚ ਉਹ ਵਿਸ਼ਵ ਪੱਧਰ ਦਾ ਹੋਵੇਗਾ ਅਤੇ ਖਿਤਾਬ ਲਈ ਲੜਨ ਲਈ ਤਿਆਰ ਹੋਵੇਗਾ। ਮੇਰਾ ਕੰਮ ਉਸ ਨੂੰ ਸਿਖਰ 'ਤੇ ਲੈ ਕੇ ਜਾਣਾ ਹੈ, ਜੇ ਮੈਂ ਉਸ 'ਤੇ ਵਿਸ਼ਵਾਸ ਨਾ ਕਰਦਾ ਤਾਂ ਮੈਂ ਆਪਣਾ ਸਮਾਂ ਬਰਬਾਦ ਨਹੀਂ ਕਰਾਂਗਾ ਕਿਉਂਕਿ ਮੈਂ ਅਜੇ ਵੀ ਇੱਕ ਮੁੱਕੇਬਾਜ਼ ਹਾਂ, ਪਰ ਤਲ ਸਿੰਘ ਦੇ ਨਾਲ ਮੈਂ ਜਾਣਦਾ ਹਾਂ ਕਿ ਉਹ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਵਚਨਬੱਧ ਅਤੇ ਸਮਰਪਿਤ ਹੈ।"  ਖਾਨ ਨੇ ਇਹ ਵੀ ਕਿਹਾ ਕਿ ਸਿੰਘ ਰਿਐਲਿਟੀ ਸ਼ੋਅ ਮੀਟ ਦਿ ਖਾਨਸ ਦੇ ਆਉਣ ਵਾਲੇ ਐਪੀਸੋਡਾਂ ਵਿੱਚੋਂ ਇੱਕ ਵਿੱਚ ਸ਼ਾਮਲ ਹੈ ਜੋ ਹਰੇਕ ਸੋਮਵਾਰ ਨੂੰ BBC3 'ਤੇ ਚੱਲ ਰਿਹਾ ਹੈ

Amir Khan Vows To Make Tal Singh The First-Ever Sikh World Champion Boxer

Two-Time World Champion Amir Khan is backing red-hot talent Tal Singh to become the first-ever Sikh world champion boxer.

Manchester april 2, 2021 (Jan Shakti News Punjab )

Khan is advising the 26-year-old from Liverpool who is expected to make his highly anticipated professional debut this summer.  Light-flyweight Singh began his amateur boxing career relatively late at 18, but with his natural talent he quickly progressed through the ranks in just 14 fights.  He’s already made history as the first Singh to ever win the England Boxing National Championship in 2018 and incredibly won the title again the following year.  Singh’s undoubted potential also caught the eye of former World Heavyweight Champion David Haye and trainer Ruben Tabares when he trained at the Hayemaker gym alongside Haye for many years.  Not only does the boxing world highly rate him, but he also has a big celebrity following, including magician Dynamo, rapper Tinie Tempah, WWE Champion Jinder Mahal, singer Jay Sean and Bollywood signer and music producer Maj Musik.  Singh believes that this will be a turning point for boxing’s popularity in the Sikh community and his success will inspire widespread Punjabi participation in the sport.

He said, “I’m really excited for what the future holds, having Amir behind me and creating something special legacy-wise for the both of us being in one team!  I’ve been working really hard for many months alongside Amir in Bolton. I know there is a lot of pressure on me being Amir’s first and only fighter that he’s looking after, but I’m confident I will deliver on everything Amir believes and sees in me. I really do think we can do something special together and we’re thrilled to share this news with the world.”  Khan is delighted to be working with Singh and know’s what it’s like to break down barriers. He said, “I’m so happy to work with Tal and I will be putting all my energy into taking him to the top and becoming the first-ever Sikh world champion boxer.  He’s breaking down boundaries, just like I did when I became the first-ever British-Pakistani world champion to open the doors for the Muslim community in boxing.  I see in him the dedication, mentality, and focus to become a world champion. I know what it takes to be a world champion and I see that in him.  So much so, that I believe in 10 fights he will be world-class and ready to fight for a title. My job is to take him to the top, if I didn’t believe in him I wouldn’t waste my time as I’m still a boxer myself, but with Tal I know he’s committed and dedicated to achieving his dream.”  Khan also added that Singh features in one of the forthcoming episodes of the reality show Meet The Khans: Big in Bolton that going on BBC3 from last Monday.

UK Government ਵੱਲੋਂ ਨਵੀਂਆਂ ਤਨਖ਼ਾਹ ਸਕੇਲਾਂ ਜਾਰੀ  

ਅਪ੍ਰੈਲ 2021 ਦੇ ਪਹਿਲੇ ਹਫ਼ਤੇ ਤੋਂ ਇੰਗਲੈਂਡ ਦੇ ਕਾਮਿਆਂ ਨੂੰ ਮਿਲੇਗੀ ਘੱਟੋ-ਘੱਟ 8.91 ਪੌਂਡ ਪ੍ਰਤੀ ਘੰਟਾ ਤਨਖਾਹ

ਲੰਡਨ, ਅਪ੍ਰੈਲ 2021 (ਗਿਆਨੀ ਅਮਰੀਕ ਸਿੰਘ ਰਠੌਰ/ ਗਿਆਨੀ ਰਵਿੰਦਰਪਾਲ ਸਿੰਘ  )-

ਇੰਗਲੈਂਡ 'ਚ ਅੱਜ ਤੋਂ ਹਰ ਕਾਮੇ ਨੂੰ ਘੱਟੋ-ਘੱਟ 8.91 ਪੌਂਡ ਪ੍ਰਤੀ ਘੰਟਾ ਤਨਖਾਹ ਮਿਲੇਗੀ | ਯੂ ਕੇ ਸਰਕਾਰ ਵਲੋਂ ਘੱਟੋ-ਘੱਟ ਰਾਸ਼ਟਰੀ ਤਨਖਾਹ 8.72 ਪੌਂਡ 'ਚ 2.2 ਫੀਸਦੀ ਵਾਧਾ ਕੀਤਾ ਗਿਆ ਹੈ, ਜੋ 345 ਪੌਂਡ ਪ੍ਰਤੀ ਸਾਲ ਬਣਦੀ ਹੈ | ਇਹ ਵਾਧਾ 23 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਕਾਮਿਆਂ ਲਈ ਹੋਵੇਗਾ, ਜਦਕਿ 21 ਤੋਂ 22 ਸਾਲ ਦੀ ਉਮਰ ਦੇ ਕਾਮਿਆਂ ਦੀ ਤਨਖਾਹ 8.20 ਪੌਂਡ ਤੋਂ ਵਧਾ ਕੇ 8.36 ਪੌਂਡ, 18 ਤੋਂ 20 ਸਾਲ ਦੇ ਕਾਮਿਆਂ ਨੂੰ 6.45 ਤੋਂ ਵਧਾ ਕੇ 6.56 ਪੌਂਡ, 18 ਸਾਲ ਤੋਂ ਗੱਟ ਉਮਰ ਦੇ ਕਾਮਿਆਂ ਦੀ ਤਨਖਾਹ ਨੂੰ 4.55 ਪੌਂਡ ਤੋਂ ਵਧਾ ਕੇ 4.62 ਪੌਂਡ ਪ੍ਰਤੀ ਘੰਟਾ ਕੀਤੀ ਗਈ ਹੈ | ਜਦ ਕਿ ਲੰਡਨ ਵਿੱਚ ਵਲੰਟਰੀ ਰੀਅਲ ਲਿਵਿੰਗ ਤਨਖਾਹ ਵਧਾ ਕੇ 10.85 ਪੌਂਡ ਅਤੇ ਰਾਸਧਾਨੀ ਦੇ ਬਾਹਰ 9.50 ਪੌਂਡ ਪ੍ਰਤੀ ਘੰਟਾ ਹੈ, ਪਰ ਇਸ ਦਾ ਲਾਭ ਬਹੁਤ ਘੱਟ ਲੋਕਾਂ ਨੂੰ ਹੀ ਮਿਲਦਾ ਹੈ |ਯੂਕੇ ਦੇ ਪ੍ਰਾਈਮ ਮਨਿਸਟਰ ਬੋਰਿਸ ਜੌਹਨਸਨ ਨੇ ਮਿਡਲਜ਼ਬਰੋਅ ਵਿਖੇ ਬੀ ਇਨ ਕਿਊ ਦੇ ਵਰਕਰਾਂ ਨਾਲ ਗੱਲਬਾਤ ਸਾਂਝੀ ਕਰਦੇ ਹੋਏ ਆਖਿਆ ਕਿ ਨੈਸ਼ਨਲ ਵੇਜ਼ ਵਿੱਚ ਵਾਧਾ ਯੂ ਕੇ ਦੇ ਪਰਿਵਾਰਾਂ ਲਈ ਸਹਾਇਕ ਸਿੱਧ ਹੋਵੇਗਾ।  

UK Government the Report  ; ਭਾਰਤੀ ਵਿਦਿਆਰਥੀਆਂ ਗੋਰਿਆਂ ਤੋਂ ਵੱਧ ਪ੍ਰਤਿਭਾਸ਼ਾਲੀ ✍️ ਅਮਨਜੀਤ ਸਿੰਘ ਖਹਿਰਾ

ਤਜਰਬਾ ਅਤੇ ਕਮਾਈ ’ਚ ਵੀ ਭਾਰਤੀ ਪੇਸ਼ੇਵਰ ਅੱਗੇ

ਪਿਛਲੇ ਦਿਨਾਂ ਅੰਦਰ ਬਰਤਾਨੀਆ ਵਿਚ ਇਕ ਨਸਲੀ ਗੈਰ ਬਰਾਬਰੀ ਦੇ ਦੋਸ਼ਾਂ ਦੌਰਾਨ ਇਕ ਸਰਕਾਰੀ ਸਰਵੇ ਰਿਪੋਰਟ ਅਨੁਸਾਰ ਬਰਤਾਨੀਆ ’ਚ ਰਹਿਣ ਵਾਲੇ ਭਾਰਤੀ ਵਿਦਿਆਰਥੀ ਪ੍ਰਤਿਭਾਸ਼ਾਲੀ ਹੁੰਦੇ ਹਨ ਤੇ ਉਹ ਛੇਤੀ ਹੀ ਉੱਚ ਆਮਦਨ ਵਾਲੇ ਸਮੂਹ ’ਚ ਸ਼ਾਮਲ ਹੋ ਜਾਂਦੇ ਹਨ। ਇਹ ਗੱਲ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਵੱਲੋਂ ਕਰਵਾਈ ਗਈ ਸਮੀਖਿਆ ’ਚ ਸਾਹਮਣੇ ਆਈ ਹੈ।

ਨਸਲੀ ਤੇ ਜਾਤੀ ਗ਼ੈਰ ਬਰਾਬਰੀ ਸਬੰਧੀ ਕਮਿਸ਼ਨ ਦੀ ਬੁੱਧਵਾਰ ਨੂੰ ਆਈ ਰਿਪੋਰਟ ’ਚ ਕਿਹਾ ਗਿਆ ਹੈ ਕਿ ਵਰਗੀ ਬਦਲਾਅ ਨਸਲੀ ਗ਼ੈਰ ਬਰਾਬਰੀ ਨੂੰ ਹੌਲੀ-ਹੌਲੀ ਦੂਰ ਕਰ ਦਿੰਦਾ ਹੈ। ਉਹ ਜੀਵਨ ਜੀਊਣ ਦੇ ਮੌਕਿਆਂ ’ਚ ਵੀ ਬਦਲਾਅ ਲਿਆਉਂਦਾ ਹੈ। ਅਜਿਹਾ ਪੂਰੇ ਬਰਤਾਨੀਆ ’ਚ ਮਹਿਸੂਸ ਕੀਤਾ ਜਾ ਰਿਹਾ ਹੈ। ਰਿਪੋਰਟ ’ਚ ਬੀਏਐੱਮਈ ਸ਼ਬਦ ਨੂੰ ਰੁਝਾਨ ਤੋਂ ਬਾਹਰ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਦਾ ਅਰਥ-ਬਲੈਕ, ਏਸ਼ੀਅਨ ਐਂਡ ਮਾਈਨਾਰਿਟੀ ਐਥਨਿਕ ਹੁੰਦਾ ਹੈ। ਇਨ੍ਹਾਂ ਨੂੰ ਬਰਤਾਨਵੀ ਇੰਡੀਅਨ ਦੇ ਨਾਂ ਵਰਗੀ ਪਛਾਣ ਦੇਣ ਦਾ ਸੁਝਾਅ ਦਿੱਤਾ ਗਿਆ ਹੈ। ਕਮਿਸ਼ਨ ਨੇ ਕਿਹਾ ਹੈ ਕਿ ਸਿੱਖਿਆ ਦੇ ਖੇਤਰ ’ਚ ਮਿਲਣ ਵਾਲੀਆਂ ਕਾਮਯਾਬੀਆਂ ਨੂੰ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ, ਭਾਵੇਂ ਵਿਦਿਆਰਥੀ ਸਮਾਜ ਦੇ ਕਿਸੇ ਵਰਗ ਨਾਲ ਹੋਣ। ਉਨ੍ਹਾਂ ਦੀ ਜਨਤਕ ਪ੍ਰਸ਼ੰਸਾ ਹੋਣੀ ਚਾਹੀਦੀ ਹੈ। ਕਾਮਯਾਬ ਵਿਦਿਆਰਥੀਆਂ ਨੂੰ ਪੂਰੇ ਯੁਨਾਈਟਡ ਕਿੰਗਡਮ (ਯੂਕੇ) ਲਈ ਮਿਸਾਲ ਦੇ ਤੌਰ ’ਤੇ ਪੇਸ਼ ਕੀਤਾ ਜਾਣਾ ਚਾਹੀਦਾ ਹੈ ਜਿਸ ਨਾਲ ਸਾਰੇ ਵਰਗਾਂ ਦੇ ਵਿਦਿਆਰਥੀ ਉਨ੍ਹਾਂ ਤੋਂ ਪ੍ਰੇਰਿਤ ਹੋਣ। ਪ੍ਰੀਖਿਆ ਨਤੀਜੇ ਦੱਸਦੇ ਹਨ ਕਿ ਬਰਤਾਨੀਆ ’ਚ ਰਹਿਣ ਵਾਲੇ ਭਾਰਤੀ, ਬੰਗਲਾਦੇਸ਼ੀ ਤੇ ਸਿਆਹਫਾਮ ਅਫਰੀਕੀ ਮੂਲ ਦੇ ਵਿਦਿਆਰਥੀ ਆਮ ਗੋਰੇ ਵਿਦਿਆਰਥੀਆਂ ਤੋਂ ਬਿਹਤਰ ਕਾਰਗੁਜ਼ਾਰੀ ਦਿਖਾ ਰਹੇ ਹਨ। ਇਹ ਸਿਫ਼ਾਰਸ਼ ਸਿੱਖਿਆ ਨਾਲ ਜੁਡ਼ੇ ਮਾਮਲਿਆਂ ਦੇ ਸਲਾਹਕਾਰ ਡਾ. ਟੋਨੀ ਸਿਵੇਲ ਦੀ ਪ੍ਰਧਾਨਗੀ ਵਾਲੇ ਕਮਿਸ਼ਨ ਦੀ ਕਮੇਟੀ ਨੇ ਕੀਤੀ ਹੈ।

ਰਿਪੋਰਟ ’ਚ ਕਿਹਾ ਗਿਆ ਹੈ ਕਿ ਇਮੀਗ੍ਰੇਸ਼ਨ ਆਸ਼ਾਵਾਦ ਇਹ ਹੈ ਕਿ ਹੋਰ ਦੇਸ਼ਾਂ ਤੋਂ ਆਏ ਲੋਕ ਸਿੱਖਿਆ ਪ੍ਰਾਪਤੀ ’ਚ ਖ਼ੁਦ ਨੂੰ ਸਮਰਪਿਤ ਕਰ ਦਿੰਦੇ ਹਨ। ਸਿੱਖਿਆ ਪ੍ਰਤੀ ਉਨ੍ਹਾਂ ਦਾ ਸਮਰਪਣ ਆਮ ਬਰਤਾਨਵੀ ਲੋਕਾਂ ਤੋਂ ਵੱਧ ਹੁੰਦਾ ਹੈ। ਇਸ ਦੇ ਚੰਗੇ ਨਤੀਜੇ ਸਾਹਮਣੇ ਆਉਂਦੇ ਹਨ ਤੇ ਹੌਲੀ-ਹੌਲੀ ਵਿਦੇਸ਼ ਤੋਂ ਆਏ ਲੋਕਾਂ ਦੀ ਆਰਥਿਕ-ਸਮਾਜਿਕ ਸਥਿਤੀ ਮਜ਼ਬੂਤ ਹੁੰਦੀ ਜਾਂਦੀ ਹੈ। ਜਿਵੇਂ-ਜਿਵੇਂ ਉਨ੍ਹਾਂ ਦੀ ਸਥਿਤੀ ਮਜ਼ਬੂਤ ਹੁੰਦੀ ਜਾਂਦੀ ਹੈ, ਉਵੇਂ-ਉਵੇਂ ਨਸਲੀ ਗ਼ੈਰ ਬਰਾਬਰੀ ਦੇ ਹਾਲਾਤ ਲੰਘਦੇ ਚਲੇ ਜਾਂਦੇ ਹਨ। 258 ਪੰਨਿਆਂ ਦੀ ਇਸ ਰਿਪੋਰਟ ’ਚ ਕਈ ਮਾਮਲਿਆਂ ’ਚ ਸਿੱਖਿਆ ਵਿਭਾਗ ਨੂੰ ਸਿਫ਼ਾਰਸ਼ ਕੀਤੀ ਗਈ ਹੈ। ਰਿਪੋਰਟ ’ਚ ਸਾਲ 2019 ਦੀ ਮਿਸਾਲ ਦੇ ਕੇ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਆਇਰਿਸ਼ ਚੀਨੀ ਤੇ ਭਾਰਤੀ ਮੂਲ ਦੇ ਲੋਕਾਂ ਦੀ ਆਮਦਨ ਵਧ ਰਹੀ ਹੈ। 2019 ’ਚ ਆਮ ਬਰਤਾਨਵੀ ਨਾਗਰਿਕ ਤੋਂ ਇਹ ਆਮਦਨ 2.3 ਫ਼ੀਸਦੀ ਵਧੇਰੇ ਰਹੀ।ਕੁੱਲ ਮਿਲਾ ਕੇ ਜੇ ਗੱਲ ਕਰੀਏ ਤਾਂ ਇਸ ਰਿਪੋਰਟ ਮੁਤਾਬਕ ਜਿੱਥੇ ਭਾਰਤੀ ਵਿਦਿਆਰਥੀ ਬੜੀ ਵਾਹ ਵਾਹ ਖੱਟ ਰਹੇ ਹਨ ਇਹ ਬੜੇ ਮਾਣ ਵਾਲੀ ਗੱਲ ਹੈ।  

ਅਮਨਜੀਤ ਸਿੰਘ ਖਹਿਰਾ    

Kisan Protest ; ਸੰਯੁਕਤ ਕਿਸਾਨ ਮੋਰਚਾ ਦੇ ਵੱਡੇ ਐਲਾਨ

ਨਵੀਂ ਦਿੱਲੀ ,ਅਪ੍ਰੈਲ 2021-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- 

ਖੇਤੀ ਕਾਨੂੰਨਾਂ ਦੇ ਵਿਰੁੱਧ ਛੇੜੇ ਸੰਘਰਸ਼ ਨੂੰ ਅਗੇ ਵਧਾਉਂਦੇ ਹੋਏ ਸੰਯੁਕਤ ਕਿਸਾਨ ਮੋਰਚਾ ਵਲੋਂ ਨਵੇ ਫੈਸਲੇ ਲੈਂਦੇ ਹੋਏ

5 ਅਪ੍ਰੈਲ ਨੂੰ ਐਫ. ਸੀ.ਆਈ .ਬਚਾਓ ਦਿਵਸ ਮਨਾਉਣ 

10 ਅਪ੍ਰੈਲ ਨੂੰ ਕੇ. ਐਮ. ਪੀ. ਨੂੰ 24 ਘੰਟੇ ਬੰਦ ਕਰਨ 

13 ਅਪ੍ਰੈਲ ਨੂੰ ਵਿਸਾਖੀ ਦਾ ਤਿਉਹਾਰ ਦਿੱਲੀ ਦੀਆਂ ਸਰਹੱਦਾ ‘ਤੇ ਮਨਾਉਣ 

14 ਅਪ੍ਰੈਲ ਨੂੰ ਡਾ. ਭੀਮ ਰਾਓ ਅੰਬੇਦਕਰ ਦੇ ਜਨਮ ਦਿਨ ਤੇ ਸੰਵਿਧਾਨ ਬਚਾਓ ਦਿਵਸ ਮਨਾਉਣ 

1 ਮਈ ਨੂੰ ਮਜ਼ਦੂਰ ਦਿਵਸ ਦਿੱਲੀ ਮੋਰਚਿਆ ਤੇ ਮਨਾਉਣ

 ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਮਈ ਦੇ ਪਹਿਲੇ ਪੰਦਰਵਾੜੇ ਸੰਸਦ ਮਾਰਚ ਕਰਨ ਦਾ ਐਲਾਨ ਕੀਤਾ ਹੈ ।

Covid-19 ਦੌਰਾਨ Warrington ਗੁਰਦੁਆਰਾ ਸਾਹਿਬ ਦੀ ਸੰਗਤ ਨੂੰ NHS ਲਈ 20000 ਮੀਲਾਂ ਦਾ ਟੀਚਾ ਪੂਰਾ ਕਰਨ ਤੇ ਮਿਲਿਆ ਸਨਮਾਨ   

ਵਾਰਿੰਗਟਨ/ਮਾਨਚੈਸਟਰ , 29 ਮਾਰਚ 2021  (ਗਿਆਨੀ ਅਮਰੀਕ ਸਿੰਘ ਰਠੌਰ/ ਗਿਆਨੀ ਰਵਿੰਦਰਪਾਲ ਸਿੰਘ)   

ਕੋਰੋਨਾ ਮਹਾਂ ਮਾਰੀ ਦੌਰਾਨ ਜਿੱਥੇ ਕੇ ਬਹੁਤ ਵੱਡੇ ਪੱਧਰ ਤੇ ਸਮੁੱਚੇ ਸਿੱਖ ਭਾਈਚਾਰੇ ਨੇ ਦੁਨੀਆਂ ਵਿੱਚ ਲੋਕਾਂ ਦੀ ਸੇਵਾ ਲਈ ਵਿਸ਼ੇਸ਼ ਯੋਗਦਾਨ ਪਾਇਆ ਉਥੇ ਵਾਰਿੰਗਟਨ ਸ਼ਹਿਰ ਜੋ ਕਿ ਲਿਵਰਪੂਲ ਅਤੇ ਮਾਨਚੈਸਟਰ ਦੇ ਵਿਚਕਾਰ ਸਥਿਤ ਹੈ । ਉਸ ਅੰਦਰ ਵੱਸਦੇ ਦੇ ਮੁੱਠੀ ਭਰ ਸਿੱਖ ਪਰਿਵਾਰ ਵੱਲੋਂ ਨੈਸ਼ਨਲ ਸਰਵਿਸਿਜ਼ ਲਈ ਲਗਾਤਾਰ ਹਰੇਕ ਸ਼ਨਿੱਚਰਵਾਰ ਐਤਵਾਰ ਜੋ ਖਾਣੇ ਦਾ ਪ੍ਰਬੰਧ ਕੀਤਾ ਜਾ ਰਿਹਾ ਸੀ ਉਸ ਦਾ ਅੱਜ 20000 ਖਾਣੇ ਦੇ ਪਾਰਸਲ  ਮੁਹੱਈਆ ਕਰਾਉਣ ਦਾ ਟੀਚਾ ਪੂਰਾ ਕਰ ਲਿਆ । ਇਸ ਸਾਰੇ ਕੰਮ ਨੂੰ  ਦੇਖਦੇ ਹੋਏ ਅੱਜ ਹੈਲਥ ਸਰਵਿਸਿਜ਼ ਦੇ ਚੇਅਰਮੈਨ ਸਟੀਫਨ ਮੈਗ੍ਰੈਗਰ ,ਮੈਂਬਰ ਪਾਰਲੀਮੈਂਟ ਵਾਰਿੰਗਟਨ ਸਾਊਥ ਐਂਡੀ ਕਾਰਟਰ  ਅਤੇ  ਲੇਬਰ ਪਾਰਟੀ ਲੀਡਰ ਰੋਸ ਵਾਰਡਨ ਨੇ ਸ੍ਰੀ ਗੁਰੂ ਨਾਨਕ ਗੁਰਦੁਆਰਾ ਸਾਹਿਬ ਵਾਰਿੰਗਟਨ ਪਹੁੰਚ ਕੇ ਸੰਗਤਾਂ ਦਾ ਧੰਨਵਾਦ ਕੀਤਾ । ਉਸ ਸਮੇਂ  ਟਰੱਸਟੀ ਸਾਹਿਬਾਨ  ਅਤੇ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਸਮੂਹ ਸੰਗਤ ਨੇ ਚੇਅਰਮੈਨ ਸਟੀਫਨ ਮੈੱਗਰੈਗਰ  ,ਮੈਂਬਰ ਪਾਰਲੀਮੈਂਟ ਐਂਡੀ ਕਾਰਟਰ ਅਤੇ ਲੇਬਰ ਲੀਡਰ ਰੁੱਸ ਵਾਰਡ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਜੀ ਆਇਆਂ ਆਖਿਆ  ।ਉਸ ਸਮੇਂ ਹੈਲਥ ਚੇਅਰਮੈਨ ਨੇ ਸੰਗਤਾਂ ਨੂੰ ਸੰਬੋਧਨ ਹੁੰਦੇ  ਜਿੱਥੇ ਸਮੂਹ ਸਿੱਖਾਂ ਦੀ ਤਾਰੀਫ ਕੀਤੀ ਉੱਥੇ ਉਸ ਨੇ ਉਚੇਚੇ ਤੌਰ ਤੇ ਡਾ ਕੁਲਵੰਤ ਸਿੰਘ ਧਾਲੀਵਾਲ ਦਾ ਜੋ ਉਨ੍ਹਾਂ ਨੇ 51000 ਪੌਂਡ ਹੈਲਥ ਸਰਵਿਸ ਲਈ ਇਕੱਠੇ ਕੀਤੇ ਸਨ ਪੈਦਲ ਤੁਰ ਕੇ ਉਸ ਲਈ ਵੀ ਉਨ੍ਹਾਂ ਦਾ ਧੰਨਵਾਦ ਕੀਤਾ। ਉਸ ਸਮੇਂ ਉੱਥੇ ਮੌਜੂਦ ਟਰਸਟੀ ਸਾਹਿਬਾਨ ਪਰਮਜੀਤ ਸਿੰਘ ਸੇਖੋਂ, ਦਲਜੀਤ ਸਿੰਘ ਜੌਹਲ, ਪੀਲੂ  ਸਿੰਘ ਕਰੀ ਅਤੇ  ਸੇਵਾਦਾਰ ਚਰਨ ਸਿੰਘ ਸਿੱਧੂ , ਕੁਲਦੀਪ ਸਿੰਘ ਢਿੱਲੋਂ,ਰਾਜਿੰਦਰਪਾਲ ਸਿੰਘ ਖਨੂਜਾ , ਬੀਬੀ ਪਰਮਜੀਤ ਕੌਰ ਸੇਖੋਂ, ਬੀਬੀ ਚਰਨਜੀਤ ਕੌਰ ਸਿੱਧੂ, ਬੀਬੀ ਪਰਮਜੀਤ ਕੌਰ ਜੌਹਲ,  ਬੀਬੀ ਬਲਵੀਰ ਕੌਰ ਢਿੱਲੋਂ,  ਬੀਬੀ ਰਾਜਵਿੰਦਰ ਕੌਰ ਰਾਠੌਰ,  ਬੀਬੀ ਸਿੰਮੀ ਖਨੂਜਾ,  ਬਲਜੀਤ ਸਿੰਘ ਗਿੱਲ, ਬੀਬੀ ਸੰਧਿਆ ਕੌਰ ਗਿੱਲ, ਬੀਬੀ ਅਮਨ ਬਲ,  ਜਸਮੀਤ ਸਿੰਘ ਲੁਬਾਣਾ ਵੱਲੋਂ ਅੱਜ ਦੇ ਲੰਗਰ ਤਿਆਰ ਕੀਤੇ ਗਏ ਅਤੇ ਵਾਰਿੰਗਟਨ  ਹਸਪਤਾਲ ਨੈਸ਼ਨਲ ਸਰਵਸਿਜ਼ ਲਈ ਪਹੁੰਚਦੇ ਕੀਤੇ ਗਏ । ਇਸ ਸਮੇਂ ਗਿਆਨੀ ਅਮਰੀਕ ਸਿੰਘ ਰਾਠੌਰ ਨੇ ਸਮੁੱਚੇ ਸੰਗਤ ਦਾ ਸੇਵਾ ਲਈ ਅਤੇ ਬਾਹਰੋਂ ਆਏ ਪਤਵੰਤਿਆਂ ਦਾ ਹੌਸਲਾ ਅਫਜ਼ਾਈ ਲਈ ਧੰਨਵਾਦ ਕੀਤਾ ਅਤੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਵਾਸ਼ਿੰਗਟਨ ਸ੍ਰੀ ਗੁਰੂ ਨਾਨਕ ਗੁਰਦੁਆਰਾ ਸਾਹਿਬ ਦੇ ਟਰਸਟੀ ਸਾਹਿਬਾਨ ਤੇ ਸਮੂਹ ਸੰਗਤ ਇਸ ਇਲਾਕੇ ਵਿੱਚ ਵਸਣ ਵਾਲੇ ਸਾਰੇ ਉਹ ਲੋਕ ਜਿਨ੍ਹਾਂ ਨੇ ਪਿੱਛੇ ਵੀ ਆਪਣਾ ਵੱਡਾ ਯੋਗਦਾਨ ਇਸ ਗੁਰਦੁਆਰਾ ਸਾਹਿਬ ਵੱਲੋਂ ਕੀਤੀ ਜਾ ਰਹੀ ਲੰਗਰ ਦੀ ਸੇਵਾ ਵਿੱਚ ਪਾਇਆ ਅਤੇ ਉਨ੍ਹਾਂ ਅੱਗੇ ਵੀ ਜਦੋਂ ਜ਼ਰੂਰਤ ਅਨੁਸਾਰ ਸਮਾਂ ਹੋਵੇਗਾ ਲੰਗਰ ਦੀ ਸੇਵਾ ਫਿਰ ਨੈਸ਼ਨਲ ਸਰਵਿਸਿਜ਼ ਦੇ ਪੁੱਛਣ ਤੇ ਕੀਤੀ ਜਾਵੇਗੀ  । ਉਸ ਸਮੇਂ ਗੁਰਦੁਆਰਾ ਸਾਹਿਬ ਦੇ ਟਰਸਟੀ ਸਾਹਿਬਾਨ ਪਰਮਜੀਤ ਸਿੰਘ ਸੇਖੋਂ ਦਲਜੀਤ ਸਿੰਘ ਜੌਹਲ   ਪੀਲੂ ਸਿੰਘ ਕਰੀ  ਅਤੇ   ਗਿਆਨੀ ਅਮਰੀਕ ਸਿੰਘ ਰਾਠੌਰ  ਅਤੇ ਵਰਲਡ ਕੈਂਸਰ ਕੇਅਰ ਦੇ ਬਾਨੀ ਡਾ ਕੁਲਵੰਤ ਸਿੰਘ ਧਾਲੀਵਾਲ ਵੱਲੋਂ ਹੋਲੇ ਮਹੱਲੇ ਦੀਆਂ ਸੰਗਤਾਂ ਨੂੰ ਵਧਾਈਆਂ ਵੀ ਦਿੱਤੀਆਂ।     

 

 

ਚੀਨ ਨੇ ਬਿ੍ਟੇਨ ਦੇ 9 ਨਾਗਰਿਕਾਂ ਅਤੇ 4 ਬਰਤਾਨਵੀ ਨਾਗਰਿਕਾਂ ਤੇ ਸੰਸਥਾਵਾਂ 'ਤੇ ਪਾਬੰਦੀ ਦੀ ਪ੍ਰਧਾਨ ਮੰਤਰੀ ਬੌਰਿਸ ਵਲੋਂ ਨਿੰਦਾ

ਲੰਡਨ, ਮਾਰਚ 2021 (ਗਿਆਨੀ ਅਮਰੀਕ ਸਿੰਘ ਰਠੌਰ /ਮਨਜਿੰਦਰ ਗਿੱਲ  )-

ਸੰਸਥਾਵਾਂ 'ਤੇ ਪਾਬੰਦੀ ਲਾ ਦਿੱਤੀ ਹੈ । ਚੀਨ ਨੇ ਇਹ ਕਦਮ ਬਿ੍ਟੇਨ ਵਲੋਂ ਚੀਨ 'ਤੇ ਪਾਬੰਦੀ ਲਾਉਣ ਦੀ ਪ੍ਰਤੀਕਿਰਿਆ ਵਜੋਂ ਚੁੱਕਿਆ ਹੈ । ਚੀਨ ਦੇ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਇਹ ਜਾਣਕਾਰੀ ਦਿੱਤੀ ਹੈ ।ਮੰਤਰਾਲਾ ਨੇ ਕਿਹਾ, ''ਬਿ੍ਟੇਨ ਨੇ ਸ਼ਿਨਜਿਆਂਗ 'ਚ ਕਥਿਤ ਤੌਰ 'ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਹਵਾਲਾ ਦੇ ਕੇ ਚੀਨ ਦੇ ਨਾਗਰਿਕਾਂ ਅਤੇ ਸੰਸਥਾਵਾਂ 'ਤੇ ਇਕਤਰਫਾ ਪਾਬੰਦੀਆਂ ਲਾਈਆਂ । ਇਹ ਕਦਮ ਝੂਠ ਦੀ ਬੁਨਿਆਦ, ਅੰਤਰਰਾਸ਼ਟਰੀ ਕਾਨੂੰਨ ਅਤੇ ਬੁਨਿਆਦੀ ਅੰਤਰਰਾਸ਼ਟਰੀ ਸਬੰਧੀ ਮਾਪਦੰਡਾਂ ਖ਼ਿਲਾਫ਼ ਹੈ, ਜੋ ਚੀਨ ਦੇ ਅੰਦਰੂਨੀ ਮਾਮਲਿਆਂ 'ਚ ਵੱਡੀ ਪੱਧਰ 'ਤੇ ਦਖਲ ਅੰਦਾਜ਼ੀ ਹੈ ਅਤੇ ਚੀਨ-ਬਰਤਾਨੀਆ ਦੇ ਸਬੰਧਾਂ ਨੂੰ ਪ੍ਰਭਾਵਿਤ ਕਰਦਾ ਹੈ । ਚੀਨ ਦੇ ਵਿਦੇਸ਼ ਮੰਤਰਾਲੇ ਨੇ ਇਸ 'ਤੇ ਸਖਤ ਪ੍ਰਤੀਕਿਰਿਆ ਦਿੰਦਿਆਂ ਚੀਨ 'ਚ ਬਿ੍ਟੇਨ ਦੇ ਰਾਜਦੂਤ ਨੂੰ ਬੁਲਾਇਆ ਹੈ। ਨਾਲ ਹੀ ਚੀਨ ਨੇ ਬਿ੍ਟੇਨ ਦੇ 9 ਨਾਗਰਿਕਾਂ ਅਤੇ 4 ਸੰਸਥਾਵਾਂ 'ਤੇ ਝੂਠ ਨੂੰ ਫੈਲਾਉਣ ਕਾਰਨ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਹੈ ।ਵਿਦੇਸ਼ ਮੰਤਰਾਲਾ ਨੇ ਕਿਹਾ ਹੈ ਕਿ ਚੀਨ ਪਾਬੰਦੀਸ਼ੁਦਾ ਵਿਅਕਤੀਆਂ ਅਤੇ ਸੰਸਥਾਵਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦੇ ਨਾਲ-ਨਾਲ ਇਨ੍ਹਾਂ ਨਾਲ ਵਪਾਰ ਕਰਨ 'ਤੇ ਚੀਨ ਦੇ ਨਾਗਰਿਕਾਂ ਅਤੇ ਸੰਸਥਾਵਾਂ 'ਤੇ ਪਾਬੰਦੀ ਲਾਏਗਾ । ਇਸ ਤੋਂ ਬਾਅਦ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਚੀਨ ਦੇ ਰਵੱਈਏ ਦੀ ਸਖ਼ਤ ਦਿੰਦਾ ਕੀਤੀ ਅਤੇ ਕਿਹਾ ਕਿ ਚੀਨ ਲਗਾਤਾਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਿਹਾ ਹੈ ।

England ਦੇ ਨਵੇਂ ਸੰਗੀਤ ਪਾਠਕ੍ਰਮ ਨਿਰਦੇਸ਼ਾਂ 'ਚ ਸ਼ਾਮਿਲ ਵੱਖ ਵੱਖ ਸੰਗੀਤਕ ਪਰੰਪਰਾਵਾਂ 'ਚੋਂ ਭਾਰਤੀ ਪੰਜਾਬੀਆਂ ਦੇ ਲੋਕ ਨਾਚ ਭੰਗੜਾ ਨੂੰ ਸ਼ਾਮਿਲ ਕੀਤਾ ਗਿਆ

ਲੰਡਨ, ਮਾਰਚ 2021 ( ਗਿਆਨੀ ਅਮਰੀਕ ਸਿੰਘ ਰਾਠੌਰ ਗਿਆਨੀ ਰਵਿੰਦਰਪਾਲ ਸਿੰਘ  )-

ਜੇ ਤੁਸੀਂ ਪੰਜਾਬੀ ਕਲਚਰ ਨੂੰ ਪਿਆਰ ਕਰਨ ਵਾਲੇ ਹੋ ਤਾਂ ਤੁਹਾਡੇ ਲਈ ਬਹੁਤ ਹੀ ਖੁਸ਼ੀ ਦੀ ਗੱਲ  ਇੰਗਲੈਂਡ ਦੇ ਨਵੇਂ ਸੰਗੀਤ ਪਾਠਕ੍ਰਮ ਨਿਰਦੇਸ਼ਾਂ 'ਚ ਸ਼ਾਮਿਲ ਵੱਖ ਵੱਖ ਸੰਗੀਤਕ ਪਰੰਪਰਾਵਾਂ 'ਚੋਂ ਭਾਰਤੀ ਕਲਾਸੀਕਲ ਸੰਗੀਤ, ਬਾਲੀਵੁੱਡ ਅਤੇ ਪੰਜਾਬੀਆਂ ਦੇ ਲੋਕ ਨਾਚ ਭੰਗੜਾ ਨੂੰ ਸ਼ਾਮਿਲ ਕੀਤਾ ਗਿਆ ਹੈ ਤੇ ਇਸ ਲਈ ਸਰਕਾਰ ਵਲੋਂ 7.9 ਕਰੋੜ ਪੌਂਡ ਦਾ ਐਲਾਨ ਕੀਤਾ ਗਿਆ ਹੈ । ਸਿੱਖਿਆ ਵਿਭਾਗ (ਡੀ.ਐੱਫ.ਈ.) ਨੇ ਕਿਹਾ ਕਿ ਇੰਗਲੈਂਡ ਦੇ ਸਾਰੇ ਸਕੂਲਾਂ ਲਈ ਯੋਜਨਾ ਦਾ ਉਦੇਸ਼ ਵਧੇਰੇ ਨੌਜਵਾਨਾਂ ਨੂੰ ਹਰ ਉਮਰ ਅਤੇ ਸੱਭਿਆਚਾਰਾਂ 'ਚ ਸੰਗੀਤ ਸੁਣਨ ਅਤੇ ਸਿੱਖਣ ਦਾ ਮੌਕਾ ਦੇਣਾ ਹੈ । ਕਿਸ਼ੋਰੀ ਅਮੋਂਕਰ ਦੀ 'ਸਹੇਲੀ ਰੇ', ਅਨੌਸ਼ਕਾ ਸ਼ੰਕਰ ਦੀ 'ਇੰਡੀਅਨ ਸਮਰ', ਏ. ਆਰ. ਰਹਿਮਾਨ ਦੀ 'ਜੈ ਹੋ' ਅਤੇ ਬਾਲੀਵੁੱਡ ਦੀ ਹਿੱਟ ਫਿਲਮ 'ਮੁੰਨੀ ਬਦਨਾਮ ਹੂਈ' ਸਕੂਲਾਂ ਲਈ ਡੀ. ਐਫ. ਈ. ਮਾਰਗਦਰਸ਼ਨ 'ਚ ਸ਼ਾਮਿਲ ਭਾਰਤੀ ਸੰਗੀਤਕ ਸੰਦਰਭਾਂ ਵਿਚੋਂ ਹਨ । ਇਹ ਮਹੱਤਵਪੂਰਨ ਹੈ ਕਿ ਆਧੁਨਿਕ ਬਿ੍ਟਿਸ਼ ਪਛਾਣ ਅਮੀਰ ਅਤੇ ਵੰਨ-ਸੁਵੰਨੀ ਹੈ । ਡੀ. ਐਫ. ਈ. ਨੇ ਕਿਹਾ ਕਿ ਸੰਗੀਤ ਪਾਠਕ੍ਰਮ ਮਾਡਲ 15 ਸੰਗੀਤ ਸਿੱਖਿਆ ਮਾਹਰਾਂ ਅਧਿਆਪਕਾਂ, ਸਿੱਖਿਆ ਨੇਤਾਵਾਂ ਅਤੇ ਸੰਗੀਤਕਾਰਾਂ ਦੁਆਰਾ ਤਿਆਰ ਕੀਤਾ ਗਿਆ ਹੈ । ਸਕੂਲਾਂ ਬਾਰੇ ਮੰਤਰੀ ਨਿਕ ਗਿੱਬ ਨੇ ਕਿਹਾ ਕਿ ਸਾਲਾਂ ਬਾਅਦ ਇੰਗਲੈਂਡ ਦੇ ਸਕੂਲਾਂ 'ਚ ਇਕ ਸੰਗੀਤਕ ਪੁਨਰ ਜਨਮ ਦਾ ਸਮਾਂ ਆ ਗਿਆ ਹੈ ਅਤੇ ਉਮੀਦ ਹੈ ਕਿ ਇਹ ਨਵੀਂ ਪੀੜ੍ਹੀ  ਦੇ ਸੰਗੀਤਕਾਰਾਂ ਨੂੰ ਪ੍ਰੇਰਿਤ ਕਰੇਗਾ । ਸੰਗੀਤ ਪਾਠਕ੍ਰਮ ਦੀ ਚੇਅਰਪਰਸਨ ਵਰਨੋਕਾ ਵਾਡਲੇ ਨੇ ਕਿਹਾ ਕਿ ਸੰਗੀਤ ਲੋਕਾਂ ਅਤੇ ਭਾਈਚਾਰਿਆਂ ਨੂੰ ਇਕੱਠਾ ਕਰਦਾ ਹੈ, ਖੁਸ਼ੀ ਅਤੇ ਆਰਾਮ ਦਿੰਦਾ ਹੈ । ਇਹ ਤਾਂ ਸਮਾਂ ਹੀ ਦੱਸੇਗਾ ਕਿ ਅਸੀਂ ਇਸ ਤੋਂ  ਕਿਸ ਤਰ੍ਹਾਂ ਦਾ ਲਾਭ ਲੈ ਸਕਦੇ ਹਾਂ ।