UK Government ਵੱਲੋਂ ਨਵੀਂਆਂ ਤਨਖ਼ਾਹ ਸਕੇਲਾਂ ਜਾਰੀ  

ਅਪ੍ਰੈਲ 2021 ਦੇ ਪਹਿਲੇ ਹਫ਼ਤੇ ਤੋਂ ਇੰਗਲੈਂਡ ਦੇ ਕਾਮਿਆਂ ਨੂੰ ਮਿਲੇਗੀ ਘੱਟੋ-ਘੱਟ 8.91 ਪੌਂਡ ਪ੍ਰਤੀ ਘੰਟਾ ਤਨਖਾਹ

ਲੰਡਨ, ਅਪ੍ਰੈਲ 2021 (ਗਿਆਨੀ ਅਮਰੀਕ ਸਿੰਘ ਰਠੌਰ/ ਗਿਆਨੀ ਰਵਿੰਦਰਪਾਲ ਸਿੰਘ  )-

ਇੰਗਲੈਂਡ 'ਚ ਅੱਜ ਤੋਂ ਹਰ ਕਾਮੇ ਨੂੰ ਘੱਟੋ-ਘੱਟ 8.91 ਪੌਂਡ ਪ੍ਰਤੀ ਘੰਟਾ ਤਨਖਾਹ ਮਿਲੇਗੀ | ਯੂ ਕੇ ਸਰਕਾਰ ਵਲੋਂ ਘੱਟੋ-ਘੱਟ ਰਾਸ਼ਟਰੀ ਤਨਖਾਹ 8.72 ਪੌਂਡ 'ਚ 2.2 ਫੀਸਦੀ ਵਾਧਾ ਕੀਤਾ ਗਿਆ ਹੈ, ਜੋ 345 ਪੌਂਡ ਪ੍ਰਤੀ ਸਾਲ ਬਣਦੀ ਹੈ | ਇਹ ਵਾਧਾ 23 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਕਾਮਿਆਂ ਲਈ ਹੋਵੇਗਾ, ਜਦਕਿ 21 ਤੋਂ 22 ਸਾਲ ਦੀ ਉਮਰ ਦੇ ਕਾਮਿਆਂ ਦੀ ਤਨਖਾਹ 8.20 ਪੌਂਡ ਤੋਂ ਵਧਾ ਕੇ 8.36 ਪੌਂਡ, 18 ਤੋਂ 20 ਸਾਲ ਦੇ ਕਾਮਿਆਂ ਨੂੰ 6.45 ਤੋਂ ਵਧਾ ਕੇ 6.56 ਪੌਂਡ, 18 ਸਾਲ ਤੋਂ ਗੱਟ ਉਮਰ ਦੇ ਕਾਮਿਆਂ ਦੀ ਤਨਖਾਹ ਨੂੰ 4.55 ਪੌਂਡ ਤੋਂ ਵਧਾ ਕੇ 4.62 ਪੌਂਡ ਪ੍ਰਤੀ ਘੰਟਾ ਕੀਤੀ ਗਈ ਹੈ | ਜਦ ਕਿ ਲੰਡਨ ਵਿੱਚ ਵਲੰਟਰੀ ਰੀਅਲ ਲਿਵਿੰਗ ਤਨਖਾਹ ਵਧਾ ਕੇ 10.85 ਪੌਂਡ ਅਤੇ ਰਾਸਧਾਨੀ ਦੇ ਬਾਹਰ 9.50 ਪੌਂਡ ਪ੍ਰਤੀ ਘੰਟਾ ਹੈ, ਪਰ ਇਸ ਦਾ ਲਾਭ ਬਹੁਤ ਘੱਟ ਲੋਕਾਂ ਨੂੰ ਹੀ ਮਿਲਦਾ ਹੈ |ਯੂਕੇ ਦੇ ਪ੍ਰਾਈਮ ਮਨਿਸਟਰ ਬੋਰਿਸ ਜੌਹਨਸਨ ਨੇ ਮਿਡਲਜ਼ਬਰੋਅ ਵਿਖੇ ਬੀ ਇਨ ਕਿਊ ਦੇ ਵਰਕਰਾਂ ਨਾਲ ਗੱਲਬਾਤ ਸਾਂਝੀ ਕਰਦੇ ਹੋਏ ਆਖਿਆ ਕਿ ਨੈਸ਼ਨਲ ਵੇਜ਼ ਵਿੱਚ ਵਾਧਾ ਯੂ ਕੇ ਦੇ ਪਰਿਵਾਰਾਂ ਲਈ ਸਹਾਇਕ ਸਿੱਧ ਹੋਵੇਗਾ।