ਚੀਨ ਨੇ ਬਿ੍ਟੇਨ ਦੇ 9 ਨਾਗਰਿਕਾਂ ਅਤੇ 4 ਬਰਤਾਨਵੀ ਨਾਗਰਿਕਾਂ ਤੇ ਸੰਸਥਾਵਾਂ 'ਤੇ ਪਾਬੰਦੀ ਦੀ ਪ੍ਰਧਾਨ ਮੰਤਰੀ ਬੌਰਿਸ ਵਲੋਂ ਨਿੰਦਾ

ਲੰਡਨ, ਮਾਰਚ 2021 (ਗਿਆਨੀ ਅਮਰੀਕ ਸਿੰਘ ਰਠੌਰ /ਮਨਜਿੰਦਰ ਗਿੱਲ  )-

ਸੰਸਥਾਵਾਂ 'ਤੇ ਪਾਬੰਦੀ ਲਾ ਦਿੱਤੀ ਹੈ । ਚੀਨ ਨੇ ਇਹ ਕਦਮ ਬਿ੍ਟੇਨ ਵਲੋਂ ਚੀਨ 'ਤੇ ਪਾਬੰਦੀ ਲਾਉਣ ਦੀ ਪ੍ਰਤੀਕਿਰਿਆ ਵਜੋਂ ਚੁੱਕਿਆ ਹੈ । ਚੀਨ ਦੇ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਇਹ ਜਾਣਕਾਰੀ ਦਿੱਤੀ ਹੈ ।ਮੰਤਰਾਲਾ ਨੇ ਕਿਹਾ, ''ਬਿ੍ਟੇਨ ਨੇ ਸ਼ਿਨਜਿਆਂਗ 'ਚ ਕਥਿਤ ਤੌਰ 'ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਹਵਾਲਾ ਦੇ ਕੇ ਚੀਨ ਦੇ ਨਾਗਰਿਕਾਂ ਅਤੇ ਸੰਸਥਾਵਾਂ 'ਤੇ ਇਕਤਰਫਾ ਪਾਬੰਦੀਆਂ ਲਾਈਆਂ । ਇਹ ਕਦਮ ਝੂਠ ਦੀ ਬੁਨਿਆਦ, ਅੰਤਰਰਾਸ਼ਟਰੀ ਕਾਨੂੰਨ ਅਤੇ ਬੁਨਿਆਦੀ ਅੰਤਰਰਾਸ਼ਟਰੀ ਸਬੰਧੀ ਮਾਪਦੰਡਾਂ ਖ਼ਿਲਾਫ਼ ਹੈ, ਜੋ ਚੀਨ ਦੇ ਅੰਦਰੂਨੀ ਮਾਮਲਿਆਂ 'ਚ ਵੱਡੀ ਪੱਧਰ 'ਤੇ ਦਖਲ ਅੰਦਾਜ਼ੀ ਹੈ ਅਤੇ ਚੀਨ-ਬਰਤਾਨੀਆ ਦੇ ਸਬੰਧਾਂ ਨੂੰ ਪ੍ਰਭਾਵਿਤ ਕਰਦਾ ਹੈ । ਚੀਨ ਦੇ ਵਿਦੇਸ਼ ਮੰਤਰਾਲੇ ਨੇ ਇਸ 'ਤੇ ਸਖਤ ਪ੍ਰਤੀਕਿਰਿਆ ਦਿੰਦਿਆਂ ਚੀਨ 'ਚ ਬਿ੍ਟੇਨ ਦੇ ਰਾਜਦੂਤ ਨੂੰ ਬੁਲਾਇਆ ਹੈ। ਨਾਲ ਹੀ ਚੀਨ ਨੇ ਬਿ੍ਟੇਨ ਦੇ 9 ਨਾਗਰਿਕਾਂ ਅਤੇ 4 ਸੰਸਥਾਵਾਂ 'ਤੇ ਝੂਠ ਨੂੰ ਫੈਲਾਉਣ ਕਾਰਨ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਹੈ ।ਵਿਦੇਸ਼ ਮੰਤਰਾਲਾ ਨੇ ਕਿਹਾ ਹੈ ਕਿ ਚੀਨ ਪਾਬੰਦੀਸ਼ੁਦਾ ਵਿਅਕਤੀਆਂ ਅਤੇ ਸੰਸਥਾਵਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦੇ ਨਾਲ-ਨਾਲ ਇਨ੍ਹਾਂ ਨਾਲ ਵਪਾਰ ਕਰਨ 'ਤੇ ਚੀਨ ਦੇ ਨਾਗਰਿਕਾਂ ਅਤੇ ਸੰਸਥਾਵਾਂ 'ਤੇ ਪਾਬੰਦੀ ਲਾਏਗਾ । ਇਸ ਤੋਂ ਬਾਅਦ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਚੀਨ ਦੇ ਰਵੱਈਏ ਦੀ ਸਖ਼ਤ ਦਿੰਦਾ ਕੀਤੀ ਅਤੇ ਕਿਹਾ ਕਿ ਚੀਨ ਲਗਾਤਾਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਿਹਾ ਹੈ ।