ਇਹ ਹੈ ਦੁਨੀਆ ਦੀ ਸਭ ਤੋਂ ਮਹਿੰਗੀ ਦਵਾਈ, 18 ਕਰੋੜ ਦੀ ਇਕ ਡੋਜ਼

ਜਾਣੋ ਕਿਹੜੀ ਬਿਮਾਰੀ 'ਚ ਹੈ ਮਦਦਗਾਰਲੰਡਨ,ਮਾਰਚ 2021-(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ)-

ਯੂਨਾਈਟਿਡ ਕਿੰਗਡਮ ਦੀ ਰਾਸ਼ਟਰੀ ਸਿਹਤ ਸੇਵਾ (NHS) ਨੇ ਮੰਗਲਵਾਰ ਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਦਵਾਈ ਨੂੰ ਮਨਜ਼ੂਰੀ ਦਿੱਤੀ ਜਿਹੜੀ ਇਕ ਦੁਰਲੱਭ ਜੈਨੇਟਿਕ ਵਿਕਾਰ ਨੂੰ ਰੋਕ ਸਕਦੀ ਹੈ। ਐੱਨਐੱਚਐੱਲ ਇੰਗਲੈਂਡ ਦੇ ਅਧਿਕਾਰਤ ਬਿਆਨ ਅਨੁਸਾਰ ਇਸ ਦਵਾਈ ਦਾ ਨਾਂ ਜ਼ੋਲਜੈਂਸਮਾ (Zolgensma) ਹੈ ਜਿਸ ਨੂੰ ਨੋਵਾਰਟਿਸ ਜੀਵਨ ਥੈਰੇਪਿਸ (Novartis Gene Therapies) ਨੇ ਬਣਾਇਆ ਹੈ। ਇਸ ਦੀ ਇਕ ਡੋਜ਼ੀ ਦੀ ਕੀਮਤ 18 ਕੋਰੜ ਰੁਪਏ ਹੈ। ਇਹ ਮੈਡੀਸਿਨ ਸਪਾਈਨਲ ਮਸਕੂਲਰ ਐਟ੍ਰੋਫੀ (Spinal Muscular Atrophy) ਬਿਮਾਰੀ ਲਈ ਬਣੀ ਹੈ।

ਕੀ ਹੈ ਸਪਾਈਨਲ ਮਸਕੂਲਰ ਐਟ੍ਰੋਫੀ ? ਸਪਾਈਨਲ ਮਸਕੂਲਰ ਐਟ੍ਰੋਫੀ ਇਕ ਦੁਰਲਭ ਬਿਮਾਰੀ ਹੈ। ਜਿਹਰੀ ਅਕਸਰ ਸ਼ਿਸ਼ੂਆਂ ਤੇ ਬੱਚਿਆਂ ਨੂੰ ਪ੍ਰਭਾਵਿਤ ਕਰਦੀ ਹੈ। ਇੰਗਲੈਂਡ 'ਚ ਹਰ ਸਾਲ ਕਰੀਬ 80 ਬੱਚੇ ਇਸ ਬਿਮਾਰੀ ਨਾਲ ਪੈਦਾ ਹੁੰਦੇ ਹਨ। ਇਸ ਬਿਮਾਰੀ 'ਚ ਬੱਚਿਆਂ ਨੂੰ ਮਾਸਪੇਸ਼ੀਆਂ ਇਸਤੇਮਾਲ ਬੰਦ ਹੋ ਜਾਂਦੀਆਂ ਹਨ। ਇਸ ਵਿਚ ਉਨ੍ਹਾਂ ਨੂੰ ਸਪਾਈਨਲ ਕੋਰਡ 'ਚ ਲਕਵਾ ਹੋ ਸਕਦਾ ਹੈ। ਇਹ ਵਿਸ਼ੇਸ਼ ਕੋਸ਼ਿਕਾਵਾਂ ਦੇ ਨੁਕਸਾਨ ਕਾਰਨ ਹੁੰਦਾ ਹੈ ਜਿਸ ਨੂੰ ਮੋਟਰ ਨਿਊਰਾਨਸ ਕਿਹਾ ਜਾਂਦਾ ਹੈ ਜਿਹੜਾ ਮਾਸਪੇਸ਼ੀਆਂ ਨੂੰ ਕੰਟਰੋਲ ਕਰਦੇ ਹਨ।

ਜ਼ੋਲਜੈਂਸਮਾਂ ਕਿਵੇਂ ਕਰਦਾ ਹੈ ਕੰਮ ;ਜ਼ੋਲਜੈਂਸਮਾਂ ਦਾ ਇਸਤੇਮਾਲ ਉਨ੍ਹਾਂ ਬੱਚਿਆਂ 'ਤੇ ਕੀਤਾ ਜਾਵੇਗਾ ਜਿਹੜੇ ਸਪਾਈਨਲ ਮਸਕੂਲਰ ਐਟ੍ਰੋਫੀ ਨਾਲ ਪੀੜਤ ਹਨ। ਇਹ ਇਕ ਡੋਜ਼ ਸਰੀਰ 'ਚ ਲਾਪਤਾ ਜੀਨ ਨੂੰ ਵਾਪਸ ਰਿਸਟੋਰ ਕਰ ਕੇ ਨਰਵਸ ਸਿਸਟ ਨੂੰ ਠੀਕ ਕਰਦਾ ਹੈ। ਜ਼ੋਲਜੈਂਸਮਾ ਦਵਾਈ ਵੈਂਟੀਲੇਟਰ ਦੇ ਬਿਨਾਂ ਸਾਹ ਲੈਣ 'ਚ ਬੱਚਿਆਂ ਦੀ ਮਦਦ ਕਰਦਾ ਹੈ। ਨਵੀਨਤਮ ਅੰਕੜਿਆਂ 'ਚ ਕਿਹਾ ਗਿਆ ਕਿ ਜ਼ੋਲਜੈਂਸਮਾ ਟਾਈਪ-1 ਐੱਸਐੱਮਏ ਵਾਲੇ ਛੋਟੇ ਬੱਚਿਆਂ ਦੇ ਮੋਟਰ ਫੰਕਸ਼ਨ 'ਚ ਤੇਜ਼ੀ ਤੇ ਨਿਰੰਤਰ ਸੁਧਾਰ ਪ੍ਰਦਾਨ ਕਰ ਸਕਦਾ ਹੈ ਜਿਸ ਨਾਲ ਉਹ ਜ਼ਿਆਦਾ ਜੀਵਨ ਜੀ ਸਕਣਗੇ।