ਪਿੰਡ ਮਰੋੜੀ ਤੋਂ ਮਹਾਨ ਨਗਰ ਕੀਰਤਨ 29 ਨੂੰ 

ਸਮਾਣਾ,28ਜਨਵਰੀ(ਉਂਕਾਰ ਸਿੰਘ ਦੌਲੇਵਾਲ,ਰਣਜੀਤ ਸਿੰਘ ਰਾਣਾ ਸ਼ੇਖਦੌਲਤ)ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੱਚਖੰਡ ਵਾਸੀ ਧੰਨ ਧੰਨ 108 ਬ੍ਰਹਮ ਗਿਆਨੀ ਸੰਤ ਬਾਬਾ ਤੁਲਸੀ ਦਾਸ ਜੀ ਝੁੱਗੀ ਵਾਲਿਆਂ ਦੇ ਜਨਮ ਦਿਹਾੜੇ ਤੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਪਿੰਡ ਮਰੋਡ਼ੀ ਵਿਖੇ ਇਕ ਧਾਰਮਿਕ ਸਮਾਗਮ ਗੁਰਦੁਆਰਾ ਸਾਹਿਬ ਝੁੱਗੀ ਵਾਲਾ ਕਰਵਾਇਆ ਜਾ ਰਿਹਾ ਹੈ।ਜਾਣਕਾਰੀ ਦਿੰਦਿਆਂ ਵਿਕਰਮਜੀਤ ਸਿੰਘ ਵਿੱਕੀ ਖੇੜੀ,ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਮੀਤ ਸਿੰਘ,ਡਾ ਮਨਦੀਪ ਸਿੰਘ ਮਨੀ, ਜਗਜੀਤ ਸਿੰਘ ਜੱਗਾ ਨੇ ਜਾਣਕਾਰੀ ਦੱਸਦਿਆਂ  ਕੀ 29ਜਨਵਰੀ ਦਿਨ ਸ਼ਨਿੱਚਰਵਾਰ ਨੂੰ ਮਹਾਨ ਨਗਰ ਕੀਰਤਨ ਦੀ ਸਵੇਰੇ  8 ਵੱਜੇ ਰਵਾਨਗੀ ਪਿੰਡ ਮਰੋੜੀ ਤੋਂ ਸ਼ੁਰੂ ਹੋ ਕੇ ਰਾਈ ਮਾਜਰਾ, ਰਾਜਗਡ਼੍ਹ, ਸੋਂਹਦੇ ਵਾਲਾ,ਰਤਨਹੇੜੀ,ਮਰਦਾਂਹੇੜੀ,ਅਸਮਾਨਪੁਰ,ਸਿਉਮਾਜਰਾ ਤੋਂ ਵਾਪਸੀ ਗੁਰਦੁਆਰਾ ਸਾਹਿਬ ਮਰੋੜੀ ਵਿਖੇ ਹੋਵੇਗੀ।30ਜਨਵਰੀ ਦਿਨ ਐਤਵਾਰ ਨੂੰ ਰਾਗੀ,ਢਾਡੀ ਅਤੇ ਬਾਬਾ ਜਗਜੀਤ ਸਿੰਘ ਜੀ (ਖਾਰੇ ਵਾਲੇ)ਸਵੇਰੇ 10 ਵਜੇ ਤੋਂ 3 ਵਜੇ ਤਕ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।