ਜਗਰਾਓ,ਹਠੂਰ,28,ਜਨਵਰੀ-(ਕੌਸ਼ਲ ਮੱਲ੍ਹਾ)-ਪਿਛਲੇ ਸੱਤ ਦਹਾਕਿਆ ਤੋ ਆਪਣੀ ਮਿਆਰੀ ਕਲਮ ਰਾਹੀ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦੇ ਆ ਰਹੇ ਪ੍ਰਸਿੱਧ ਗੀਤਕਾਰ ਬਾਪੂ ਦੇਵ ਥਰੀਕੇ ਵਾਲੇ ਉਰਫ ਹਰਦੇਵ ਦਿਲਗੀਰ ਕੁਝ ਦਿਨ ਪਹਿਲਾ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ ਸਨ।ਉਨ੍ਹਾ ਦੀ ਵਿਛੜੀ ਰੂਹ ਦੀ ਸ਼ਾਤੀ ਪਿਛਲੇ ਤਿੰਨ ਦਿਨਾ ਤੋ ਪ੍ਰਕਾਸ ਕੀਤੇ ਸ੍ਰੀ ਆਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ ਅੱਜ ਸ੍ਰੀ ਗੁਰਦੁਆਰਾ ਸਾਹਿਬ ਪਿੰਡ ਥਰੀਕੇ ਵਿਖੇ ਪਾਏ ਗਏ।ਇਸ ਮੌਕੇ ਰਾਗੀ ਜੱਥੇ ਨੇ ਵੈਰਾਗਮਈ ਕੀਰਤਨ ਕੀਤਾ।ਇਸ ਸਰਧਾਜਲੀ ਸਮਾਗਮ ਮੌਕੇ ਪਹੁੰਚੇ ਪਦਮ ਸ੍ਰੀ ਐਵਾਰਡ ਪ੍ਰਾਪਤ ਡਾ:ਸੁਰਜੀਤ ਪਾਤਰ,ਸੰਗੀਤ ਸਮਰਾਟ ਚਰਨਜੀਤ ਅਹੂਜਾ,ਫਿਲਮੀ ਅਦਾਕਾਰ ਸੁਰਿੰਦਰ ਛਿੰਦਾ,ਗੀਤਕਾਰ ਅਮਰੀਕ ਸਿੰਘ ਤਲਵੰਡੀ,ਗੀਤਕਾਰ ਬਾਬੂ ਸਿੰਘ ਮਾਨ ਮਰਾੜਾ ਵਾਲੇ,ਪ੍ਰੋਫੈਸਰ ਗੁਰਭਜਨ ਸਿੰਘ ਗਿੱਲ,ਵਿਧਾਇਕ ਦਰਸਨ ਸਿੰਘ ਸਿਵਾਲਿਕ,ਵਿਧਾਇਕ ਕੁਲਦੀਪ ਸਿੰਘ ਵੈਦ ਆਦਿ ਨੇ ਕਿਹਾ ਕਿ ਗੀਤਾਕਾਰ ਦੇਵ ਥਰੀਕੇ ਵਾਲੇ ਬਹੁਤ ਹੀ ਉੱਚ ਕੋਟੀ ਦੇ ਗੀਤਕਾਰ ਸਨ,ਉਥੇ ਉਹ ਇਨਸਾਨ ਵੀ ਬਹੁਤ ਵਧੀਆ ਸਨ।ਉਨ੍ਹਾ ਨੇ ਆਪਣੀ ਕਲਮ ਨਾਲ ਆਪਣਾ ਅਤੇ ਆਪਣੇ ਪਿੰਡ ਥਰੀਕੇ ਦਾ ਨਾਮ ਦੁਨੀਆ ਦੇ ਨਖਸੇ ਤੇ ਸਥਾਪਿਤ ਕੀਤਾ।ਉਨ੍ਹਾ ਕਿਹਾ ਕਿ ਜਦੋ ਵੀ ਗੀਤਕਾਰੀ ਦੀ ਗੱਲ ਚੱਲੇ ਗੀ ਤਾਂ ਗੀਤਕਾਰ ਦੇਵ ਥਰੀਕੇ ਵਾਲਿਆ ਦਾ ਨਾਮ ਸਭ ਤੋ ਪਹਿਲਾ ਸਤਿਕਾਰਿਆ ਜਾਵੇਗਾ।ਉਨ੍ਹਾ ਦੇ ਲਿਖੇ ਗੀਤ ਸਦਾ ਲਈ ਅਮਰ ਹੋ ਗਏ ਅਤੇ ਹਰ ਘਰ ਦਾ ਸਿੰਗਰ ਬਣੇ ਰਹਿਣਗੇ।ਇਸ ਮੌਕੇ ਸੱਭਿਆਚਾਰਕ ਪ੍ਰੇਮੀਆ ਵੱਲੋ ਪਿੰਡ ਥਰੀਕੇ ਵਿਖੇ ‘ਗੀਤਕਾਰ ਬਾਪੂ ਦੇਵ ਥਰੀਕੇ ਵਾਲੇ’ਦੇ ਨਾਮ ਤੇ ਲਾਇਬਰੇਰੀ ਬਣਾਉਣਾ ਦਾ ਵਾਅਦਾ ਕੀਤਾ ਗਿਆ।ਇਸ ਮੌਕੇ ਸੰਤ ਦਰਬਾਰਾ ਸਿੰਘ ਆਸਰਮ ਲੋਪੋ ਦੇ ਮੁੱਖ ਸੇਵਾਦਾਰ ਸੰਤ ਬਾਬਾ ਜਗਜੀਤ ਸਿੰਘ ਲੋਪੋ ਵਾਲਿਆ ਵੱਲੋ ਬਾਪੂ ਦੇਵ ਥਰੀਕਿਆ ਵਾਲੇ ਦੇ ਸਪੁੱਤਰ ਜਗਵੰਤ ਸਿੰਘ ਥਰੀਕੇ ਨੂੰ ਪਰਿਵਾਰਕ ਜਿਮੇਵਾਰੀਆ ਦੀ ਦਸਤਾਰ ਭੇਂਟ ਕੀਤੀ ਗਈ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਉੱਘੇ ਮੰਚ ਸੰਚਾਲਿਕ ਗੀਤਕਾਰ ਸਰਬਜੀਤ ਸਿੰਘ ਵਿਰਦੀ ਨੇ ਨਿਭਾਈ।ਇਸ ਮੌਕੇ ਉਨ੍ਹਾ ਨਾਲ ਗੁਰਦੇਵ ਸਿੰਘ ਥਰੀਕੇ,ਜਗਵੰਤ ਸਿੰਘ ਦੀਨਾ,ਗੀਤਕਾਰ ਜੱਗਾ ਸਿੰਘ ਗਿੱਲ ਨੱਥੋਹੇੜੀ ਵਾਲਾ,ਪ੍ਰੋਫੈਸਰ ਨਿਰਮਲ ਜੌੜਾ,ਗੀਤਕਾਰ ਗੀਤਾ ਦਿਆਲਪੁਰੇ ਵਾਲਾ,ਗੀਤਕਾਰ ਬੰਤ ਰਾਮਪੁਰੇ ਵਾਲਾ, ਲੋਕ ਗਾਇਕ ਰਣਜੀਤ ਮਣੀ,ਲੋਕ ਗਾਇਕ ਬਲਵੀਰ ਬੋਪਾਰਾਏ,ਗੀਤਕਾਰ ਕਰਨੈਲ ਸਿੰਘ ਸਿਵੀਆ,ਗੀਤਕਾਰ ਸਵਰਨ ਸਿੰਘ ਸਿਵੀਆ,ਗੀਤਕਾਰ ਮੇਵਾ ਸਿੰਘ ਨੌਰਥ,ਗੀਤਕਾਰ ਭੁਪਿੰਦਰ ਸਿੰਘ ਸੇਖੋਂ,ਗੀਤਕਾਰ ਬਲਵੀਰ ਮਾਨ,ਗੀਤਕਾਰ ਮੀਤ ਸਕਰੌਦੀ ਵਾਲਾ,ਲੋਕ ਗਾਇਕ ਯੁਧਵੀਰ ਮਾਣਕ,ਬੀਬੀ ਸਰਬਜੀਤ ਮਾਣਕ,ਗੀਤਕਾਰ ਗੋਗੀ ਮਾਨਾ ਵਾਲਾ,ਗੀਤਕਾਰ ਭੱਟੀ ਭੜੀਵਾਲਾ,ਲੋਕ ਗਾਇਕ ਸੁਖਵਿੰਦਰ ਪੰਛੀ,ਲੋਕ ਗਾਇਕਾ ਰਜਿੰਦਰ ਰੂਬੀ, ਗਾਇਕ ਜੋੜੀ ਹਾਕਮ ਬਖਤੜੀ ਵਾਲਾ-ਬੀਬਾ ਦਲਜੀਤ ਕੌਰ,ਲੋਕ ਗਾਇਕ ਪਾਲੀ ਦੇਤਵਾਲੀਆਂ,ਲੋਕ ਗਾਇਕ ਗੁਰਮੀਤ ਮੀਤ, ਲੋਕ ਗਾਇਕ ਦਲਵਿੰਦਰ ਦਿਆਲਪੁਰੀ, ਲੋਕ ਗਾਇਕ ਕੇਵਲ ਜਲਾਲ,ਲੋਕ ਗਾਇਕ ਤਨਵੀਰ ਗੋਗੀ, ਗਾਇਕ ਸੁਖਵਿੰਦਰ ਸੁੱਖੀ,ਬੀਬਾ ਗੁਲਸਨ ਕੋਮਲ,ਗੀਤਕਾਰ ਭੁਪਿੰਦਰ ਸਿੰਘ ਸਿੱਖਾਵਾਲਾ,ਗਾਇਕ ਬਿੱਟੂ ਖੰਨੇਵਾਲ,ਲੋਕ ਗਾਇਕ ਨਜੀਰ ਮੁਹੰਮਦ,ਲੋਕ ਗਾਇਕ ਦਲੇਰ ਪੰਜਾਬੀ,ਲੋਕ ਗਾਇਕ ਅਵਤਾਰ ਬੱਲ,ਭਾਈ ਜੋਗਿੰਦਰ ਸਿੰਘ ਰਿਆੜ,ਗਾਇਕ ਪ੍ਰਗਟ ਖਾਨ,ਗਾਇਕ ਜਗਦੇਵ ਖਾਨ,ਲੋਕ ਗਾਇਕ ਜਸਬੀਰ ਜੱਸ,ਕਿੱਕਰ ਡਾਲੇ ਵਾਲਾ,ਮੇਸੀ ਮਾਣਕ,ਸੁੱਖ ਚਮਕੀਲਾ,ਸੁਰੇਸ ਯਮਲਾ,ਪ੍ਰਧਾਨ ਬਿੱਟੂ ਅਲਬੇਲਾ,ਗਾਇਕ ਮਾਣਕ ਸੁਰਜੀਤ,ਉੱਘੇ ਸਮਾਜ ਸੇਵਕ ਇਕਬਾਲ ਮਹੁੰਮਦ ਮੀਨੀਆ,ਗਾਇਕ ਦੇਵੀ ਮਕਸੂਸਪੁਰੀ,ਗੀਤਕਾਰ ਬਚਨ ਬੇਦਿਲ,ਲੋਕ ਗਾਇਕ ਗੁਰਦਿਆਲ ਸਿੰਘ ਨਿਰਮਾਣ ਧੂਰੀ,ਲੋਕ ਗਾਇਕ ਲਵਲੀ ਨਿਰਮਾਣ ਧੂਰੀ,ਲੇਖਕ ਗੁਰਦਿਆਲ ਸਿੰਘ ਸੌਂਕੀ ਧੂਰੀ, ਗਾਇਕ ਹੈਪੀ ਰਾਏਕੋਟੀ, ਗਾਇਕ ਵੀਰ ਸੁਖਵੰਤ,ਜਸਵੰਤ ਸਿੰਘ ਜੋਧਾ,ਚਰਨਜੀਤ ਸਿੰਘ,ਪੱਤਰਕਾਰ ਹਰਦੀਪ ਕੌਸ਼ਲ ਮੱਲ੍ਹਾ,ਰਵਿੰਦਰ ਸਿੰਘ ਰਵੀ ਦਾਖਾ,ਚਰਨ ਸਿੰਘ ਥਰੀਕੇ,ਰਵਿੰਦਰ ਦੀਵਾਨਾ,ਗੁਰਭਜਨ ਸਿੰਘ ਗਿੱਲ,ਲੇਖਕ ਚਰਨ ਸਿੰਘ ਬੰਬੀਹਾ,ਗੁਰਮੁੱਖ ਸਿੰਘ, ਮਲਕੀਤ ਮਾਣਕ,ਚਮਕ ਚਮਕੀਲਾ,ਗੀਤਕਾਰ ਹਰੀ ਸਿੰਘ ਝੰਜ ਟੂਸਿਆ ਵਾਲਾ,ਰਣਬੀਰ ਸਿੰਘ ਟੂਸੇ,ਲੇਖਕ ਅਜਮੇਲ ਸਿੰਘ ਮੋਹੀ,ਸੁਖਵਿੰਦਰ ਸਿੰਘ ਮੁੱਲਾਪੁਰ,ਅਸੋਕ ਮਾਨਸਾ,ਅਸੋਕ ਖੁਮਾਣੋ,ਚੇਅਰਮੈਨ ਰਾਜਾ ਸੰਗਤਮੰਡੀ,ਕੇ ਕੇ ਬਾਵਾ,ਕਮਲ ਸਿੰਘ ਬਾਬਾ, ਹਰਵਿੰਦਰ ਥਰੀਕੇ,ਰਜਿੰਦਰ ਸਿੰਘ ਤੱਖਰ ਹਿਸੋਵਾਲ,ਗੁਰਮੇਲ ਸਿੰਘ ਪ੍ਰਦੇਸੀ,ਬਾਦਲ ਸਿੰਘ ਸਿੱਧੂ,ਨੰਬਰਦਾਰ ਇਕਬਾਲ ਸਿੰਘ,ਸਰਪੰਚ ਹੈਪੀ ਹਿਸੋਵਾਲ,ਸੁਰਿੰਦਰ ਭਗਵਾਨ ਰਕਬਾ,ਨੇਵੀ ਮਾਣਕ,ਬਲਤੇਜ ਸਿੰਘ ਸਰਾਂ,ਬਲਵਿੰਦਰ ਸਿੰਘ ਮੋਹੀ,ਮੋਨੂੰ ਲੁਧਿਆਣਾ ਤੋ ਇਲਾਵਾ ਵੱਡੀ ਗਿਣਤੀ ਵਿਚ ਕਲਾਂ ਪ੍ਰੇਮੀ ਹਾਜ਼ਰ ਸਨ।
ਫੋਟੋ ਕੈਪਸਨ:-ਗੀਤਕਾਰ ਬਾਪੂ ਦੇਵ ਥਰੀਕੇ ਵਾਲੇ ਨੂੰ ਸਰਧਾਜਲੀਆ ਭੇਟ ਕਰਦੇ ਹੋਏ ਗੀਤਕਾਰ ਅਮਰੀਕ ਸਿੰਘ ਤਲਵੰਡੀ ਅਤੇ ਹੋਰ