*ਮਨਾਈਏ ਕਿੰਝ ਦੀਵਾਲੀ!*
ਰੋਟੀ ਨੂੰ ਅਧਰੰਗ ਨੂੰ ਹੋ ਗਿਆ,
ਮਨਾਈਏ ਕਿੰਝ ਦੀਵਾਲੀ!
ਦਿਨ ਵੀ ਹੋ ਗਿਆ ਧੁੰਦਲਾ ਧੁੰਦਲਾ,
ਰਾਤ ਤਾਂ ਪਹਿਲਾਂ ਈ ਕਾਲੀ!
ਜਹਾਜ ਵੇਚ ਤੇ, ਰੇਲਾਂ ਵਿਕੀਆਂ,
ਲੱਗੀ ਵਿਕਣ ਪੰਜਾਲੀ!
ਕੰਪਨੀਆਂ ਵੀ ਦਾਅ 'ਤੇ ਲਾਈਆਂ,
ਸਨੱਅਤਾਂ ਹੋਈਆਂ ਖਾਲੀ!
ਕੋਰੋਨਾ ਸਾਡਾ ਖੂਨ ਪੀ ਗਿਆ ,
ਬੜੀ ਵਜਾਈ ਥਾਲੀ!
ਨੌਕਰੀਆਂ ਤੋਂ ਵਾਂਝੇ ਕਰਤੇ ,
ਹੋਏ ਭੜੋਲੇ ਖਾਲੀ!
ਦੇਸ਼ ਸਾਰਾ ਗਹਿਣੇ ਹੋ ਗਿਆ,
ਸਰਮਾਏਦਾਰ ਨੇ ਕਮਾਨ ਸੰਭਾਲੀ!
ਨਾ ਬਾਗਾਂ ਵਿਚ ਕੋਇਲ ਕੂਕਦੀ,
ਨਾ ਚਿਹਰਿਆਂ 'ਤੇ ਲਾਲੀ!
ਖੁਸ਼ੀਆਂ ਦੱਸੋ ਕਿੰਝ ਮਨਾਈਏ,
ਮਨਾਈਏ ਕਿੰਝ ਦੀਵਾਲੀ?
-ਸੁਖਦੇਵ ਸਲੇਮਪੁਰੀ
09780620233
14 ਨਵੰਬਰ, 2020.