ਲੰਡਨ, ਨਵੰਬਰ 2020 -(ਗਿਆਨੀ ਰਵਿੰਦਰਪਾਲ ਸਿੰਘ )-
ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਹੈ। ਉਨ੍ਹਾਂ ਨੇ ਵੀਰਵਾਰ ਨੂੰ ਐਸ਼ਫੀਲਡ ਤੋਂ ਸੰਸਦ ਮੈਂਬਰ ਲੀ ਐਂਡਰਸਨ ਨਾਲ ਮੀਟਿੰਗ ਕੀਤੀ ਸੀ, ਜੋ ਬਾਅਦ ’ਚ ਕਰੋਨਾ ਪਾਜ਼ੇਟਿਵ ਪਾਏ ਗਏ ਸਨ। ਪ੍ਰਧਾਨ ਮੰਤਰੀ ਜੌਹਨਸਨ ਨੇ ਕਿਹਾ ਕਿ ਸਿਹਤ ਅਧਿਕਾਰੀਆਂ ਨੇ ਐਤਵਾਰ ਉਨ੍ਹਾਂ ਨਾਲ ਸੰਪਰਕ ਕੀਤਾ ਸੀ ਪਰ ਕਰੋਨਾ ਦਾ ਕੋਈ ਲੱਛਣ ਨਜ਼ਰ ਨਹੀਂ ਆ ਰਿਹਾ। ਉਹ ਡਾਊਨਿੰਗ ਸਟਰੀਟ ਤੋਂ ਕੰਮ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਉਹ ਨਿਯਮਾਂ ਦੀ ਪਾਲਣਾ ਕਰ ਰਹੇ ਹਨ। ਸ੍ਰੀ ਜੌਹਨਸਨ ਨੇ ਕਿਹਾ, ‘ਇਹ ਮਾਇਨੇ ਨਹੀਂ ਰੱਖਦਾ, ਮੈਂ ਹਮੇਸ਼ਾਂ ਵਾਂਗ ਬਹੁਤ ਵਧੀਆ ਮਹਿਸੂਸ ਕਰ ਰਿਹਾ ਹਾਂ, ਜਾਂ ਮੇਰੇ ਸਰੀਰ ’ਚ ਐਂਟੀਬਾਡੀ ਹੈ, ਕਿਉਂਕਿ ਮੈਨੂੰ ਇਹ ਲਾਗ ਪਹਿਲਾਂ ਹੀ ਲੱਗ ਚੁੱਕੀ ਹੈ।’