ਯੁ.ਕੇ.

ਸਿੱਖ ਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਦਾ ਘਰ ਹੋਵੇਗਾ ਨਿਲਾਮ, ਰਾਖਵੀਂ ਕੀਮਤ 1.55 ਕਰੋੜ ਪੌਂਡ ਰੱਖੀ ਗਈ ਹੈ

ਲੰਡਨ, ਅਗਸਤ 2020 -(ਗਿਆਨੀ ਰਵਿੰਦਰਪਾਲ ਸਿੰਘ)- ਸਿੱਖ ਸਾਮਰਾਜ ਦੇ ਆਖਰੀ ਰਾਜਾ ਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਪਿ੍ਰੰਸ ਵਿਕਟਰ ਅਲਬਰਟ ਜੈ ਦਲੀਪ ਸਿੰਘ ਦਾ ਲੰਡਨ ਸਥਿਤ 'ਲਿਟਲ ਬੋਲਟਨਸ ਹਾਊਸ' ਨਿਵਾਸ ਹੁਣ ਨਿਲਾਮ ਹੋਣ ਜਾ ਰਿਹਾ ਹੈ। ਇਸ ਦੀ ਰਾਖਵੀਂ ਕੀਮਤ 1.55 ਕਰੋੜ ਪੌਂਡ ਰੱਖੀ ਗਈ ਹੈ।

19ਵੀਂ ਸਦੀ 'ਚ ਸਿੱਖ ਸਾਮਰਾਜ ਦੇ ਪਤਨ ਪਿੱਛੋਂ ਇਸ 'ਤੇ ਬਿ੍ਟਿਸ਼ ਸਾਮਰਾਜ ਦਾ ਕਬਜ਼ਾ ਹੋ ਗਿਆ ਤੇ ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਵਿਚ ਜਲਾਵਤਨੀ ਦਾ ਜੀਵਨ ਬਤੀਤ ਕਰਨਾ ਪਿਆ ਸੀ। ਮਹਾਰਾਜਾ ਦਲੀਪ ਸਿੰਘ ਦਾ ਪੁੱਤਰ ਪਿ੍ਰੰਸ ਵਿਕਟਰ 1866 ਈਸਵੀ ਵਿਚ ਲੰਡਨ ਵਿਚ ਪੈਦਾ ਹੋਇਆ ਤੇ ਉਸ ਦੀ ਪੂਰੀ ਨਿਗਰਾਨੀ ਮਹਾਰਾਣੀ ਵਿਕਟੋਰੀਆ ਨੇ ਕੀਤੀ। ਬਾਅਦ ਵਿਚ ਲੇਡੀ ਐਨੀ ਕੋਵੈਂਟਰੀ ਨਾਲ ਵਿਆਹ ਪਿੱਛੋਂ ਵਿਕਟਰ ਨੂੰ ਇਹ ਘਰ ਸਰਕਾਰ ਵੱਲੋਂ ਰਹਿਣ ਲਈ ਤੋਹਫ਼ੇ ਵਜੋਂ ਦਿੱਤਾ ਗਿਆ ਸੀ। ਇਸ ਘਰ ਵਿਚ ਵਿਕਟਰ ਦੇ ਰਹਿਣ ਲਈ ਹਰ ਤਰ੍ਹਾਂ ਦੀ ਸਹੂਲਤ ਮੌਜੂਦ ਸੀ। ਈਸਟ ਇੰਡੀਆ ਕੰਪਨੀ ਜੋ ਭਾਰਤ 'ਤੇ ਰਾਜ ਕਰ ਰਹੀ ਸੀ ਨੇ ਇਹ ਘਰ ਟੋਕਨ ਮਨੀ ਲੈ ਕੇ ਮਹਾਰਾਜਾ ਦਲੀਪ ਸਿੰਘ ਦੇ ਪਰਿਵਾਰ ਨੂੰ ਦਿੱਤਾ ਸੀ।

ਜ਼ਿਕਰਯੋਗ ਹੈ ਕਿ 1849 ਵਿਚ ਦੂਜੇ ਐਂਗਲੋ-ਸਿੱਖ ਯੁੱਧ ਵਿਚ ਸਿੱਖ ਫ਼ੌਜ ਦੀ ਹਾਰ ਪਿੱਛੋਂ ਮੌਜੂਦਾ ਅੰਗਰੇਜ਼ ਸਰਕਾਰ ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਲੈ ਗਈ ਸੀ। ਵਿਕਟਰ ਅਲਬਰਟ ਮਹਾਰਾਣੀ ਬੰਬਾ ਮੂਲਰ ਦਾ ਵੱਡਾ ਪੁੱਤਰ ਸੀ। ਇਸ ਤੋਂ ਇਲਾਵਾ ਮਹਾਰਾਣੀ ਬੰਬਾ ਦੀ ਇਕ ਧੀ ਸੋਫੀਆ ਦਲੀਪ ਸਿੰਘ ਵੀ ਸੀ ਜੋਕਿ ਬਿ੍ਟਿਸ਼ ਇਤਿਹਾਸ ਵਿਚ ਅੌਰਤ ਅਧਿਕਾਰਾਂ ਦੀ ਰਖਿਅਕ ਵਜੋਂ ਜਾਣੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਪਿ੍ਰੰਸ ਵਿਕਟਰ ਅਲਬਰਟ ਨੇ ਪਹਿਲੀ ਸੰਸਾਰ ਜੰਗ ਸਮੇਂ ਆਪਣੇ ਆਖਰੀ ਸਾਲ ਮੋਨਾਕੋ ਵਿਚ ਗੁਜ਼ਾਰੇ ਜਿੱਥੇ 1918 ਵਿਚ 51 ਸਾਲਾਂ ਦੀ ਉਮਰ ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੀ ਵਿਧਵਾ ਐਨੀ 1956 ਤਕ ਇਸ 'ਲਿਟਲ ਬੋਲਟਨ ਹਾਊਸ' ਵਿਚ ਰਹੀ ਜਿਥੇ 82 ਸਾਲਾਂ ਦੀ ਉਮਰ ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ।

ਬੈਡਫੋਰਡ ਵਿਖੇ ਵਿਲੱਖਣ ਆਜ਼ਾਦੀ ਦਿਵਸ, ਸਿਟੀ ਕੌਂਸਲ ਹਾਲ ਦੀ ਇਮਾਰਤ 'ਤੇ ਤਿਰੰਗਾ ਲਹਿਰਾਇਆ

ਬੈਡਫੋਰਡ,ਅਗਸਤ 2020 -(ਅਮਨਜੀਤ ਸਿੰਘ ਖਹਿਰਾ)- ਬ੍ਰਿਟੇਨ ਦੇ ਸ਼ਹਿਰ ਬੈਡਫੋਰਡ ਵਿਖੇ ਭਾਰਤੀ ਮੂਲ ਦੀਆਂ ਇਸਤਰੀਆਂ ਦੀ ਸੰਸਥਾ ਬੰਦਨ ਗਰੁੱਪ ਨੇ ਸੇਵਾ ਟਰੱਸਟ ਯੂ.ਕੇ. ਅਤੇ ਬੈਡਫੋਰਡ ਦੀਆਂ ਸਮਾਜਿਕ ਅਤੇ ਹੋਰ ਸੰਸਥਾਵਾਂ ਦੇ ਸਾਂਝੇ ਸਹਿਯੋਗ ਨਾਲ ਆਜ਼ਾਦੀ ਦਿਹਾੜਾ ਮਨਾਇਆ ਗਿਆ | ਇਸ ਮੌਕੇ ਸ਼ਹਿਰ ਦੇ ਟਾਊਨ ਹਾਲ 'ਤੇ ਤਿਰੰਗਾ ਲਹਿਰਾਇਆ ਗਿਆ | ਸਮਾਗਮ ਵਿਚ ਬੈਡਫੋਰਡ ਦੇ ਮੇਅਰ ਡੇਵ ਹੌਜ਼ਸਨ, ਹਾਈਸ਼ੈਰਫ ਸੁਜ਼ਨ ਲੌਸਾਡਾ, ਬੰਦਨ ਬੈਡਫੋਰਡ ਦੀ ਚੇਅਰਪਰਸਨ ਡਾ: ਵਨੀਤਾ ਮਨਜੂਰੇ, ਸੇਵਾ ਸਟਰੱਸਟ ਯੂ.ਕੇ. ਦੇ ਚੇਅਰਮੈਨ ਕੌਾਸਲਰ ਚਰਨਕੰਵਲ ਸਿੰਘ ਸੇਖੋਂ ਸਮੇਤ ਬੰਦਨ ਗਰੁੱਪ ਮੈਂਬਰ ਹਾਜ਼ਰ ਹੋਏ ਅਤੇ ਆਨ ਲਾਈਨ ਜ਼ੂਮ ਰਾਹੀਂ ਵੱਡੀ ਗਿਣਤੀ ਵਿਚ ਲੋਕ ਹੋਏ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਲ ਹੋਈਆਂ | 

ਕੋਵਿਡ-19 ਦੇ ਚੱਲਦਿਆਂ ਇਸ ਸਮਾਗਮ ਨੂੰ ਆਨਲਾਈਨ ਭਾਰਤੀ ਹਾਈਕਮਿਸ਼ਨ ਨਾਲ ਜੋੜਿਆ ਗਿਆ ਅਤੇ ਹਾਈਕਮਿਸ਼ਨਰ ਗਾਇਤਰੀ ਈਸ਼ਰ ਕੁਮਾਰ ਨੇ ਸੰਬੋਧਨ ਕਰਦਿਆਂ ਭਾਰਤ ਵਾਸੀਆਂ ਨੂੰ 74ਵੇਂ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ ਅਤੇ ਯੂ.ਕੇ. ਵਿਚ ਵੱਸਦੇ ਭਾਰਤੀਆਂ ਵਲੋਂ ਦੇਸ਼ ਅਤੇ ਵਿਦੇਸ਼ ਵਿਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ| ਹਾਈਕਮੀਸ਼ਨ ਦੇ ਰਾਜਨੀਤਕ ਅਤੇ ਪਰਵਾਸ ਮਾਮਲੇ ਦੇ ਸਕੱਤਰ ਸ੍ਰੀ ਰੋਹਨ ਸਮੰਤ ਨੇ ਬੰਧਨ ਟੀਮ ਅਤੇ ਸੇਵਾ ਟਰੱਸਟ ਯੂਕੇ ਨੂੰ ਕੋਰੋਨਾਲਾਕਡਾਉਨ ਦੌਰਾਨ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀਆਂ ਦੀ ਸਹਾਇਤਾ ਕਰਨ ਲਈ ਵਿਸ਼ੇਸ਼ ਵਧਾਈ ਦਿੱਤੀ ਅਤੇ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਬੈਡਫੋਰਡ ਦੇ ਸਾਰੇ ਭਾਰਤੀ ਸੰਗਠਨਾਂ ਜਿਨ੍ਹਾਂ ਨੇ ਸਮਾਜਿਕ ਸਹਾਇਤਾ ਕੀਤੀ ਹੈ, ਨੇ ਚੰਗੀ ਮਿਸਾਲ ਕਾਇਮ ਕੀਤੀ ਹੈ ਅਤੇ ਉਹ ਬੈਡਫੋਰਡ ਇੰਡੀਅਨ ਡਾਇਸਪੋਰਾ ਨਾਲ ਇਸ ਸਮਾਗਮ ਨੂੰ ਮਨਾਉਣ ‘ਤੇ ਮਾਣ ਮਹਿਸੂਸ ਕਰਦੇ ਹਨ।

ਇੰਗਲੈਂਡ ''ਚ ਨਿਲਾਮ ਹੋਇਆ ਮਹਾਤਮਾ ਗਾਂਧੀ ਦਾ ਚਸ਼ਮਾ

ਲੰਡਨ— ਯੂ.ਕੇ 'ਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਚਸ਼ਮੇ ਨੂੰ ਨਿਲਾਮ ਕੀਤਾ ਗਿਆ। ਸ਼ੁੱਕਰਵਾਰ ਨੂੰ ਆਨਲਾਈਨ ਹੋਈ ਇਸ ਨਿਲਾਮੀ ਵਿਚ ਗਾਂਧੀ ਜੀ ਦੇ ਚਸ਼ਮੇ ਨੂੰ  6 ਮਿੰਟ ਦੀ ਬੋਲੀ ਤੋਂ ਬਾਅਦ ਇਕ ਅਮਰੀਕੀ ਕਲੈਕਟਰ ਨੇ 2 ਕਰੋੜ 55 ਲੱਖ ਰੁਪਏ 'ਚ ਖਰੀਦਿਆ ਗਿਆ। ਇਹ ਨਿਲਾਮੀ ਈਸਟ ਬ੍ਰਿਸਟਲ ਆਕਸ਼ਨਸ ਏਜੰਸੀ ਵਲੋਂ ਹੋਈ ਹੈ। ਓਧਰ ਨਿਲਾਮੀਕਰਤਾ ਐਂਡੀ ਸਟੋਵ ਨੇ ਕਿਹਾ ਕਿ ਇਸ ਨਿਲਾਮੀ ਨਾਲ ਕੰਪਨੀ ਦੇ ਨਾਮ ਇਕ ਵੱਖਰਾ ਰਿਕਾਰਡ ਬਣ ਗਿਆ ਹੈ.ਸੋਨੇ ਦੀ ਪਰਤ ਚੜ੍ਹਿਆ ਇਸ ਚਸ਼ਮੇ ਬਾਰੇ ਦੱਸਿਆ ਗਿਆ ਹੈ ਕਿ ਇਹ ਮਹਾਤਮਾ ਗਾਂਧੀ ਨੂੰ ਤੋਹਫ਼ੇ 'ਚ ਭੇਟ ਕੀਤਾ ਗਿਆ ਸੀ, ਜਦੋਂ ਉਹ  ਦੱਖਣੀ ਅਫਰੀਕਾ ਵਿਚ ਕੰਮ ਕਰ ਰਹੇ ਸਨ। ਇਹ 1910 ਤੋਂ 1930 ਦਾ ਦੌਰ ਸੀ। ਈਸਟ ਬ੍ਰਿਸਟਲ ਆਕਸ਼ਨਸ ਏਜੰਸੀ ਮੁਤਾਬਕ ਚਸ਼ਮੇ ਦੀ ਨਿਲਾਮੀ ਤੋਂ ਪਹਿਲਾਂ ਉਮੀਦ ਜਤਾਈ ਸੀ ਕਿ ਇਹ ਕਰੀਬ 10,000 ਤੋਂ 15,000 ਪੌਂਡ ਤੋਂ ਵੱਧ ਕੀਮਤ ਵਿਚ ਵਿਕੇਗਾ ਪਰ ਬੋਲੀ ਲਾਉਣ ਦੌਰਾਨ ਚਸ਼ਮੇ ਦੀ ਨਿਲਾਮੀ ਦੋ ਕਰੋੜ ਤੋਂ ਉੱਪਰ ਪਹੁੰਚ ਗਈ।

ਨਿਲਾਮੀ ਕਰਤਾ ਐਂਡੀ ਸਟੋਵ ਨੇ ਸ਼ੁੱਕਰਵਾਰ ਨੂੰ ਬੋਲੀ ਲਾਉਣ ਦੀ ਪ੍ਰਕਿਰਿਆ ਦੀ ਸਮਾਪਤੀ ਕਰਦੇ ਹੋਏ ਕਿਹਾ ਕਿ ਵਿਸ਼ਵਾਸ ਤੋਂ ਪਰ੍ਹੇ ਅਵਿਸ਼ਵਾਸਯੋਗ ਕੀਮਤ। ਜਿਨ੍ਹਾਂ ਨੇ ਇਹ ਬੋਲੀ ਲਾਈ ਉਨ੍ਹਾਂ ਸਾਰਿਆਂ ਦਾ ਧੰਨਵਾਦ। ਵਿਕ੍ਰੇਤਾ ਨੇ ਕਿਹਾ ਸੀ ਕਿ ਇਹ ਚੀਜ਼ ਦਿਲਚਸਪ ਹੈ ਪਰ ਇਸ ਦੀ ਕੋਈ ਕੀਮਤ ਨਹੀ ਹੈ ਅਤੇ ਜੇਕਰ ਇਹ ਵਿਕਣ ਲਾਇਕ ਨਾ ਹੁੰਦਾ ਤਾਂ ਇਸ ਨੂੰ ਨਸ਼ਟ ਕਰ ਦਿੰਦੇ। ਸਟੋਵ ਨੇ ਕਿਹਾ ਕਿ ਨਿਲਾਮੀ ਦੀ ਕੀਮਤ ਵੇਖ ਕੇ ਉਸ ਦੀ ਹੈਰਾਨੀ ਦਾ ਕੋਈ ਟਿਕਾਣਾ ਨਾ ਰਿਹਾ। ਚਸ਼ਮੇ ਦੀ ਪ੍ਰਮਾਣਿਕਤਾ ਬਾਰੇ ਸਟੋਵ ਨੇ ਦੱਸਿਆ ਕਿ ਵਿਕ੍ਰੇਤਾ ਨੇ ਜੋ ਕਹਾਣੀ ਦੱਸੀ, ਉਹ ਇਕਦਮ ਉਂਝ ਹੀ ਸੀ ਜੋ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ 50 ਸਾਲ ਪਹਿਲਾਂ ਸੁਣਾਈ ਸੀ। ਮੰਨਿਆ ਜਾ ਰਿਹਾ ਹੈ ਕਿ ਦੱਖਣੀ ਅਫਰੀਕਾ ਵਿਚ ਸ਼ੁਰੂਆਤੀ ਸਾਲਾਂ ਵਿਚ ਗਾਂਧੀ ਜੀ ਕੋਲ ਇਹ ਹੀ ਚਸ਼ਮਾ ਸੀ।

ਆਪਣੇ ਗੀਤਾਂ ਨਾਲ ਗਾਇਕੀ ਦੇ ਪਿੜ ਚ' ਧਮਾਲ ਪਾ ਰਿਹਾ "ਪਰਮਿੰਦਰ ਮਣਕੀ"

ਲੰਡਨ (ਰਾਜਵੀਰ ਸਮਰਾ) ਜਿਥੇ ਪੰਜਾਬੀਆਂ ਨੇ ਆਪਣੀ ਬੁਲੰਦ ਆਵਾਜ਼ ਦੇ ਸਿਰ ਤੇ ਵਿਦੇਸ਼ਾਂ ਚ' ਆਪਣੇ ਪੰਜਾਬੀ ਵਿਰਸੇ ਦਾ ਨਾਮ ਰੁਸ਼ਨਾਇਆ ਹੋਇਆ ਹੈ ਉਥੇ ਹੀ ਆਪਣੀ ਗਾਇਕੀ ਦੇ ਦਮ ਤੇ ਦੋਆਬੇ ਦੇ ਪ੍ਰਸਿੱਧ ਕਸਬਾ ਜੰਡਿਆਲਾ ਮੰਜਕੀ ਵਿੱਚ ਰਿਹਾਇਸ਼ ਰੱਖਦਾ ਪੰਜਾਬੀ ਗਾਇਕ ਪਰਮਿੰਦਰ ਮਣਕੀ ਮਿਸਾਲ ਕਾਇਮ ਕਰ ਰਿਹਾ ਹੈ, ਡਾਕਟਰ ਜਸਵਿੰਦਰ ਜੌਹਲ ਦੇ ਅਸ਼ੀਰਵਾਦ ਅਤੇ ਪ੍ਰਮੋਟਰ ਜਸਕਰਨ ਜੌਹਲ ਤੇ ਹੈਰੀ ਯੂਕੇ ਦੇ ਵਿਸ਼ੇਸ਼ ਸਹਿਯੋਗ ਨਾਲ ਯੂ.ਕੇ ਦੀ ਪ੍ਰਸਿੱਧ ਕੰਪਨੀ "ਪਾਪਾ ਜੌਏ" ਵੱਲੋਂ ਮਨਕੀ ਦੇ ਰਿਲੀਜ਼ ਗੀਤ "ਬੰਦੂਕਾਂ ਅਤੇ ਮਸ਼ੂਕਾਂ"ਨੇ ਦੁਨੀਆਂ ਭਰ ਵਿੱਚ ਬੈਠੇ ਪੰਜਾਬੀਆਂ ਵਿੱਚ ਉਸ ਦੀ ਦਮਦਾਰ ਆਵਾਜ਼ ਦੀ ਚਰਚਾ ਛੇੜ ਦਿੱਤੀ ਹੈ,ਲੇਖਕ ਸੂਰਜ ਹੁਸੈਨਪੁਰੀ ਵੱਲੋਂ ਲਿਖੇ ਇਸ ਸਿੰਗਲ ਟਰੈਕ ਦੀ ਵੀਡੀਓ ਵਿੱਚ ਕੀਤੀ ਗਈ ਦਮਦਾਰ ਅਦਾਕਾਰੀ ਨੇ ਵੀ ਨੌਜਵਾਨ ਤਬਕੇ ਨੂੰ ਇਸ ਗੀਤ ਦੀ ਸਲਾਹੁਤਾ ਕਰਨ ਲਈ ਮਜਬੂਰ ਕੀਤਾ ਹੈ,ਗੌਰਤਲਬ ਹੈ ਕਿ ਪਰਮਿੰਦਰ ਮਣਕੀ ਵੱਲੋਂ ਦੇਸ਼ ਭਗਤੀ ਦੀ ਭਾਵਨਾ ਨੂੰ ਸਮਰਪਿਤ ਇਹਨੀ ਦਿਨੀ ਰਿਲੀਜ਼ ਹੋਏ ਸਿੰਗਲ ਟ੍ਰੈਕ "ਦੇਸ਼ ਦੇ ਫੋਜੀ" ਨੂੰ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ,ਤਾਰੂ ਉੱਪਲਾਂ ਵਾਲੇ ਵੱਲੋਂ ਲਿਖੇ ਇਸ ਗੀਤ ਨੂੰ ਐੱਮ ਜੇ ਪੀ ਕੰਪਨੀ ਨੇ ਰਿਲੀਜ਼ ਕੀਤਾ ਹੈ ਅਤੇ ਇਸ ਗੀਤ ਦੀ ਵੀਡੀਓ ਗ੍ਰਾਫੀ ਰਵੀ ਅਟਵਾਲ ਵੱਲੋਂ ਤਿਆਰ ਕੀਤੀ ਗਈ ਹੈ,ਪੰਜਾਬੀ ਜਗਤ ਦੀ ਝੋਲੀ ਵਿੱਚ ਹੋਰ ਵੀ ਬਹੁਤ ਸਾਰੇ ਗੀਤ ਪਾ ਚੁੱਕੇ ਆਰਥਿਕ ਤੰਗੀਆਂ ਤੁਰਸ਼ੀਆਂ ਕਾਰਨ ਪੱਛੜੇ ਰਹੇ ਇਸ ਗਾਇਕ ਦੀ ਬਾਂਹ ਹੁਣ ਯੂ ਕੇ ਨਿਵਾਸੀ ਡਾਕਟਰ ਜਸਵਿੰਦਰ ਜੌਹਲ ਨੇ ਫੜ ਲਈ ਹੈ,ਸਰੋਤਿਆਂ ਨੂੰ ਭਵਿੱਖ ਚ' ਹੋਰ ਵੀ ਸੋਹਣੇ ਸੋਹਣੇ ਗੀਤ ਗਾਇਕ ਮਣਕੀ ਦੀ ਆਵਾਜ਼ ਚ' ਸੁਣਨ ਨੂੰ ਮਿਲਦੇ ਰਹਿਣਗੇ

ਯਾਦਗਾਰੀ ਹੋ ਨਿਬੜਿਆ ਗੋਲਡਨ ਵਿਰਸਾ ਵੱਲੋਂ ਕਰਵਾਇਆ ਤੀਆਂ ਦਾ ਤਿਉਹਾਰ !

ਲੰਡਨ   (ਰਾਜਵੀਰ ਸਮਰਾ) ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੇ ਗੋਲਡਨ ਵਿਰਸਾ ਵੱਲੋਂ ਆਯੋਜਿਤ ਪ੍ਰੋਗਰਾਮ ਤੀਆਂ ਦੇ ਤਿਉਹਾਰ ਨੂੰ ਬੜੀ ਧੂਮ ਧਾਮ ਨਾਲ ਮਨਾ ਕੇ ਪੰਜਾਬੀ ਸੱਭਿਆਚਾਰ ਦੇ ਰੰਗਾ ਨੂੰ ਲੰਡਨ ਦੇ ਵਿਹੜੇ ਬਿਖੇਰ ਦਿੱਤਾ,ਪ੍ਰੋਗਰਾਮ ਦੀ ਸ਼ੁਰੂਆਤ ਲੋਕ ਬੋਲੀਆਂ ਨਾਲ ਸ਼ੁਰੂ ਹੋਈ ਅਤੇ ਅਲੱਗ ਅਲੱਗ ਵੰਨਗੀਆਂ ਨਾਲ ਸਮਾਂ ਬੰਨ੍ਹਦੀ ਹੋਈ ਪੰਜਾਬਣ ਮੁਟਿਆਰਾਂ ਵੱਲੋਂ ਪਾਏ ਗਿੱਧੇ ਦੀ ਧਮਕ ਨਾਲ ਸਮਾਪਤ ਹੋਈ, ਇਸ ਮੌਕੇ ਉਥੇ ਮੌਜੂਦ ਅਨੇਕਾਂ ਮਹਾਨ ਸਖਸ਼ੀਅਤਾਂ ਵੱਲੋਂ ਆਪਣੇ ਅਮੀਰ ਪੰਜਾਬੀ ਵਿਰਸੇ ਵਾਰੇ ਸਭਨਾ ਨਾਲ ਵਿਚਾਰ ਸਾਂਝੇ ਕੀਤੇ ਗਏ,ਜਿਹਨਾਂ ਵਿੱਚ ਗੋਲਡਨ ਵਿਰਸਾ ਦੇ ਪ੍ਰਮੁੱਖ ਬੁਲਾਰੇ ਮੈਡਮ ਰਾਜਨਦੀਪ ਸਮਰਾ ਵਲੋਂ ਇਸ ਦਿਨ ਦੀ ਮਹੱਤਤਾ ਵਾਰੇ ਵਿਸਥਾਰ ਪੂਰਵਕ ਦੱਸਿਆ ਗਿਆ ਅਤੇ ਇਸ ਦੇ ਨਾਲ ਗੋਲਡਨ ਵਿਰਸਾ ਦੇ ਹੋਰਨਾਂ ਮੈਂਬਰਾਂ ਵੱਲੋਂ ਜਿਹਨਾਂ ਵਿਚੋਂ ਨਸੀਬ  ਕੌਰ,ਸ਼ਿੰਦੋ ਗਰੇਵਾਲ ਨੇਂ ਆਖਿਆ ਕਿ ਇਸ ਸਾਲ ਕੋਵਿਡ-19 ਦੇ ਚਲਦਿਆਂ ਪ੍ਰੋਗਰਾਮ ਦੀ ਰੂਪ-ਰੇਖਾ ਨੂੰ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੀਮਿਤ ਹੀ ਰੱਖਿਆ ਗਿਆ ਹੈ,ਪਰ ਅਗਲੀ ਵਾਰ ਇਸ ਪ੍ਰੋਗਰਾਮ ਨੂੰ ਹੋਰ ਵਧੇਰੇ ਨਿਵੇਕਲੇ ਢੰਗਾਂ ਨਾਲ ਆਯੋਜਿਤ ਕੀਤਾ ਜਾਵੇਗਾ.ਇਸ ਤੋਂ ਇਲਾਵਾ ਪੱਖੀਆਂ,ਚਰਖਾ,ਪੀਂਘਾਂ ਦਾ ਸ਼ਿੰਗਾਰ, ਸੱਗੀ ਫੁੱਲਾਂ ਨਾਲ ਸਜੀਆਂ ਮੁਟਿਆਰਾਂ ਦਾ ਪੰਜਾਬੀ ਪਹਿਰਾਵਾ ਸਭਨਾ ਲਈ ਖਿੱਚ ਦਾ ਕੇਂਦਰ ਰਿਹਾ.

ਲੰਡਨ 'ਚ ਇਸ ਵਾਰ ਮੱਧਮ ਰਿਹਾ 15 ਅਗਸਤ 'ਤੇ ਪਾਕਿਸਤਾਨੀ ਵੱਖਵਾਦੀ ਸੰਗਠਨਾਂ ਵੱਲੋਂ ਕੀਤੇ ਪ੍ਰੋਟੈਸਟ

ਲੰਡਨ, ਅਗਸਤ 2020 -(ਗਿਆਨੀ ਰਵਿੰਦਰਪਾਲ ਸਿੰਘ)-

 ਲੰਡਨ 'ਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਪਾਕਿਸਤਾਨ ਸਮਰਥਤ ਵੱਖਵਾਦੀ ਸੰਗਠਨਾਂ ਦੇ ਪ੍ਰਦਰਸ਼ਨਾਂ ਨੂੰ ਅਸਫ਼ਲ ਕਰਨ ਤੇ ਭਾਰਤੀ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ 'ਤੇ ਭਾਰਤ ਨੇ ਖੁਸ਼ੀ ਜ਼ਾਹਿਰ ਕੀਤੀ ਹੈ। ਲੰਡਨ 'ਚ ਹਾਈ ਕਮਿਸ਼ਨ ਨੇ ਇਸ ਸਬੰਧ 'ਚ ਇਕ ਬਿਆਨ ਜਾਰੀ ਕਰਕੇ ਬ੍ਰਿਟਿਸ਼ ਸਰਕਾਰ ਦਾ ਧੰਨਵਾਦ ਕੀਤਾ ਹੈ। ਲੰਡਨ 'ਚ ਪਾਕਿਸਤਾਨ ਸਮਰਥਿਤ ਵੱਖਵਾਦੀ ਸੰਗਠਨਾਂ ਦੇ ਲੋ ਹਰ ਸਾਲ 15 ਅਗਸਤ ਨੂੰ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਹੰਗਾਮਾ ਕਰਦੇ ਹਨ। 2019 'ਚ 5 ਅਗਸਤ ਨੂੰ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਲੰਡਨ 'ਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਭਾਰੀ ਹੰਗਾਮਾ ਹੋਇਆ ਸੀ ਤੇ ਹਾਈ ਕਮਿਸ਼ਨ ਦੀ ਇਮਾਰਤ 'ਤੇ ਪੱਥਰ ਵੀ ਸੁੱਟੇ ਗਏ ਸਨ। ਇਸ ਤੋਂ ਬਾਅਦ ਭਾਰਤ ਸਰਕਾਰ ਨੇ ਬ੍ਰਿਟੇਨ ਤੋਂ ਵਾਪਰੀ ਇਸ ਘਟਨਾ ਦਾ ਵਿਰੋਧ ਕੀਤਾ।

ਜਾਗਰੂਕ ਬ੍ਰਿਟਿਸ਼ ਸਰਕਾਰ ਨੇ 5 ਅਗਸਤ ਤੇ 15 ਅਗਸਤ ਨੂੰ ਭਾਰਤੀ ਹਾਈ ਕਮਿਸ਼ਨ ਦੇ ਕੋਲ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਸਨ। ਇਸ ਦੇ ਕਾਰਨ ਪਾਕਿਸਤਾਨ ਸਮਰਥਤ ਕਿਸੇ ਵੀ ਸੰਗਠਨ ਦੇ ਕਾਰਕੁਨ ਭਾਰਤੀ ਹਾਈ ਕਮਿਸ਼ਨ ਦੇ ਕੋਲ ਨਹੀਂ ਪਹੁੰਚ ਸਕੇ। ਭਾਰਤੀ ਹਾਈ ਕਮਿਸ਼ਨ ਨੇ ਬਿਆਨ 'ਚ ਕਿਹਾ ਹੈ ਕਿ 2019 ਦੀ ਤਰ੍ਹਾਂ ਇਸ ਵਾਰ ਵੀ ਕਿਸੇ ਨੇ ਸਾਡੇ ਸੁਤੰਤਰਤਾ ਦਿਵਸ ਦੇ ਜਸ਼ਨਾਂ ਨੂੰ ਪਰੇਸ਼ਾਨ ਨਹੀਂ ਕੀਤਾ।

ਉਸੇ ਸਮੇਂ ਕੁਝ ਪਾਕਿਸਤਾਨੀ ਕੱਟੜਪੰਥੀ ਕਾਮਰੇਡਾਂ ਨੇ ਇਕ ਗੜਬੜ ਕੀਤੀ ਸੀ। ਇਹ ਸਭ ਸੰੱਗਠਨਾਂ ਦੇ ਪ੍ਰਚਾਰ ਕਾਰਨ ਹੋਇਆ ਹੈ, ਪਰ ਹੁਣ ਲੋਕਾਂ ਨੂੰ ਹਕੀਕਤ ਦਾ ਪਤਾ ਲੱਗ ਗਿਆ ਹੈ। ਇਹ ਸਮਝਿਆ ਜਾਂਦਾ ਹੈ ਕਿ ਅੱਤਵਾਦੀ ਤੇ ਕੱਟੜਪੰਥੀ ਇਕੱਠੇ ਹੋ ਕੇ ਬ੍ਰਿਟੇਨ 'ਚ ਭਾਰਤ ਵਿਰੁੱਧ ਸਾਜ਼ਿਸ਼ ਰਚ ਰਹੇ ਹਨ। ਇਸ ਲਈ ਕੋਵੀ ਵੀ ਉਨ੍ਹਾਂ ਸੰਸਥਾਵਾਂ ਨਾਲ ਨਹੀਂ ਆਇਆ, ਇਸ ਵਾਰ ਸੁਤੰਤਰਤਾ ਦਿਵਸ ਸਮਾਗਮ ਉੱਚ ਸੁਰੱਖਿਆ ਪ੍ਰਬੰਧਾ ਵਿਚਕਾਰ ਸ਼ਾਂਤਮਈ ਢੰਗ ਨਾਲ ਮਨਾਇਆ ਗਿਆ।  

ਹੁਣ ਮਾਸਕ ਨਾ ਪਾਉਣ 'ਤੇ ਲੱਗੇਗਾ 3 ਲੱਖ ਤੋਂ ਵੱਧ ਦਾ ਜੁਰਮਾਨਾ

ਲੰਡਨ/ਮਾਨਚੈਸਟਰ, ਅਗਸਤ 2020 -(ਗਿਆਨੀ ਅਮਰੀਕ ਸਿੰਘ ਰਾਠੌਰ)-

 ਕੋਰੋਨਾ ਵਾਇਰਸ ਤੋਂ ਬਚਾਓ ਲਈ ਮਾਸਕ ਪਾਉਣਾ ਬੇਹੱਦ ਲਾਜ਼ਮੀ ਹੈ। ਇਸ ਦੀ ਵਰਤੋਂ ਦੁਨੀਆਂ ਭਰ ਵਿੱਚ ਲੋਕਾਂ ਵਲੋਂ ਕੀਤੀ ਜਾ ਰਹੀ ਹੈ ਪਰ ਕੁਝ ਦੇਸ਼ਾਂ ਵਿੱਚ ਇਸ ਦੀ ਵਰਤੋਂ ਨੂੰ ਲਾਜ਼ਮੀ ਬਣਾਉਣ ਲਈ ਸਰਕਾਰਾਂ ਵਲੋਂ ਜੁਰਮਾਨੇ ਵਸੂਲਣ ਦਾ ਪ੍ਰਬੰਧ ਕੀਤਾ ਗਿਆ ਹੈ। ਅਜਿਹਾ ਕੁਝ ਹੀ ਹੁਣ ਬਰਤਾਨੀਆ ਦੀ ਸਰਕਾਰ ਵੀ ਕਰਨ ਜਾ ਰਹੀ ਹੈ। ਬਰਤਾਨੀਆਂ ਵਿੱਚ ਹੁਣ ਮਾਸਕ ਨਾ ਪਾਉਣ ਵਾਲਿਆਂ ਤੋਂ ਸਰਕਾਰ ਕਰੀਬ 3 ਲੱਖ 14 ਹਜ਼ਾਰ ਰੁਪਏ (3200 ਪੌਂਡ) ਤਕ ਦਾ ਜੁਰਮਾਨਾ ਵਸੂਲ ਕਰ ਸਕੇਗੀ।ਇਸ ਸਬੰਧੀ ਜਾਣਕਾਰੀ ਮੁਤਾਬਕ ਸਰਕਾਰਨ ਵਲੋਂ ਜਨਤਕ ਟ੍ਰਾਂਸਪੋਰਟ ਤੇ ਦੁਕਾਨਾਂ ਵਰਗੀਆਂ ਥਾਵਾਂ 'ਤੇ ਮਾਸਕ ਪਾਉਣਾ ਜ਼ਰੂਰੀ ਕੀਤਾ ਗਿਆ ਹੈ। ਅਜਿਹੀਆਂ ਥਾਵਾਂ 'ਤੇ ਇਸ ਦੀ ਵਾਰ-ਵਾਰ ਉਲੰਘਣਾ ਕਰਨ 'ਤੇ ਜੁਰਮਾਨੇ ਦੀ ਰਾਸ਼ੀ ਵਧਾ ਦਿੱਤੀ ਗਈ ਹੈ। ਹੁਣ ਵੱਧ ਤੋਂ ਵੱਧ 3200 ਪੌਂਡ (ਕਰੀਬ ਤਿੰਨ ਲੱਖ 14 ਹਜ਼ਾਰ ਰੁਪਏ) ਤਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਹੈ ਕਿ ਵਧੇਰੇ ਲੋਕ ਨਿਯਮਾਂ ਦਾ ਪਾਲਣ ਕਰ ਰਹੇ ਹਨ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਅਰਥਚਾਰੇ ਨੂੰ ਖੋਲ੍ਹੇ ਜਾਣ ਦੇ ਅਗਲੇ ਪੜਾਅ ਤਹਿਤ ਹੋਰ ਲੋਕਾਂ ਨੂੰ ਕੰਮ 'ਤੇ ਪਰਤਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਦੌਰਾਨ ਬਰਤਾਨਵੀ ਸਰਕਾਰ ਨੇ ਫਰਾਂਸ ਤੇ ਨੀਦਰਲੈਂਡ ਤੋਂ ਆਉਣ ਵਾਲੇ ਲੋਕਾਂ ਲਈ 14 ਦਿਨ ਦਾ ਕੁਆਰੰਟਾਈਨ ਜ਼ਰੂਰੀ ਕਰ ਦਿੱਤਾ ਹੈ।

ਬਰਤਾਨੀਆ ਆਰਥਿਕ ਮੰਦੀ ਦੇ ਚੁੰਗਲ 'ਚ, ਜੀਡੀਪੀ 'ਚ 20.4 ਫ਼ੀਸਦੀ ਦੀ ਕਮੀ ਆਈ

ਲੰਡਨ , ਅਗਸਤ 2020 -(ਅਮਨਜੀਤ ਸਿੰਘ ਖਹਿਰਾ) -

 ਕੋਰੋਨਾ ਵਾਇਰਸ ਮਹਾਮਾਰੀ 'ਤੇ ਕਾਬੂ ਪਾਉਣ ਲਈ ਲਗਾਏ ਗਏ ਲਾਕਡਾਊਨ ਕਾਰਨ ਦੂਜੀ ਤਿਮਾਹੀ ਦੌਰਾਨ ਬਰਤਾਨੀਆ ਦੀ ਜੀਡੀਪੀ 'ਚ 20.4 ਫ਼ੀਸਦੀ ਦੀ ਕਮੀ ਆਈ ਹੈ। ਇਸ ਸਾਲ ਅਪ੍ਰੈਲ-ਜੂਨ ਤਿਮਾਹੀ ਦੇ ਇਨ੍ਹਾਂ ਅੰਕੜਿਆਂ ਨਾਲ ਹੀ ਬਰਤਾਨੀਆ ਦਾ ਅਰਥਚਾਰਾ ਅਧਿਕਾਰਤ ਤੌਰ 'ਤੇ ਮੰਦੀ ਦੀ ਲਪੇਟ 'ਚ ਆ ਗਿਆ ਹੈ। ਬਰਤਾਨੀਆ 'ਚ ਲਗਾਤਾਰ ਦੋ ਤਿਮਾਹੀਆਂ ਦੌਰਾਨ ਨਾਂਹ-ਪੱਖੀ ਵਿਕਾਸ ਦਰ ਹੋਣ 'ਤੇ ਅਰਥਚਾਰੇ ਨੂੰ ਅਧਿਕਾਰਤ ਤੌਰ 'ਤੇ ਮੰਦੀ ਦੀ ਲਪੇਟ 'ਚ ਮੰਨਿਆ ਜਾਂਦਾ ਹੈ। ਕੌਮੀ ਸੰਖਿਆਕੀ ਦਫ਼ਤਰ ਦੇ ਅੰਕੜਿਆਂ ਮੁਤਾਬਕ 2020 ਦੀ ਪਹਿਲੀ ਤਿਮਾਹੀ ਭਾਵ ਜਨਵਰੀ-ਮਾਰਚ, 2020 'ਚ ਅਰਥਚਾਰੇ ਦੀ ਵਿਕਾਸ ਦਰ 2.2 ਫ਼ੀਸਦੀ ਟੁੱਟੀ ਸੀ। ਹੋਰਨਾਂ ਦੇਸ਼ਾਂ ਤੋਂ ਉਲਟ ਬਰਤਾਨੀਆ ਦੀ ਸੰਖਿਆਕੀ ਏਜੰਸੀ ਤਿਮਾਹੀ ਦੇ ਨਾਲ ਹੀ ਮਾਸਿਕ ਅੰਕੜੇ ਵੀ ਜਾਰੀ ਕਰਦੀ ਹੈ। ਵੈਸੇ ਇਨ੍ਹਾਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਅਰਥਚਾਰੇ 'ਚ ਸੁਧਾਰ ਦੀ ਉਮੀਦ ਹੈ। ਜੂਨ 'ਚ ਗ਼ੈਰ-ਬੁਨਿਆਦੀ ਵਸਤੂਆਂ ਦੀਆਂ ਦੁਕਾਨਾਂ ਮੁੜ ਤੋਂ ਖੁੋਲ੍ਹਣ ਦੀ ਇਜਾਜ਼ਤ ਦੇਣ ਤੋਂ ਬਾਅਦ ਬਰਤਾਨੀਆ ਦਾ ਅਰਥਚਾਰਾ 8.7 ਫ਼ੀਸਦੀ ਦੀ ਦਰ ਨਾਲ ਵਧਿਆ। ਸਥਾਨਕ ਸਰਕਾਰ ਨੂੰ ਉਮੀਦ ਹੈ ਕਿ ਅਰਥਚਾਰੇ ਨੂੰ ਖੋਲ੍ਹਣ ਤੇ ਕੰਮਕਾਜ ਨੂੰ ਸੌਖਾ ਬਣਾਉਣ ਨਾਲ ਭਵਿੱਖ 'ਚ ਸੁਧਾਰ ਹੋਵੇਗਾ।  

ਕੋਰਟ 'ਚ ਕੇਸ ਜਿੱਤਣ ਪਿੱਛੋਂ ਭਾਰਤੀ ਮਾਪਿਆਂ ਨੇ ਯੂਕੇ ਤੋਂ ਬੱਚਿਆਂ ਦੀ ਵਾਪਸੀ ਮੰਗੀ

ਲੰਡਨ/ਮਦਰਾਸ, ਅਗਸਤ 2020 -(ਏਜੰਸੀ)- ਇਕ ਭਾਰਤੀ ਜੋੜਾ ਜਿਸ ਨੇ ਬਰਤਾਨੀਆ ਦੀ ਅਪੀਲੀ ਕੋਰਟ ਤੋਂ ਆਪਣੇ ਬੱਚਿਆਂ ਦੀ ਹਵਾਲਗੀ ਦਾ ਕੇਸ ਜਿੱਤ ਕੇ ਆਪਣੇ ਬੱਚਿਆਂ ਦੀ ਭਾਰਤੀ ਨਾਗਰਿਕਤਾ ਬਚਾਈ ਹੈ, ਨੇ ਬਰਤਾਨੀਆ ਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਨਾਬਾਲਗ ਬੱਚਿਆਂ ਨੂੰ ਕੇਅਰ ਹੋਮ ਤੋਂ ਉਨ੍ਹਾਂ ਦੇ ਹਵਾਲੇ ਕੀਤਾ ਜਾਵੇ ਤਾਂਕਿ ਉਹ ਉਨ੍ਹਾਂ ਨਾਲ ਭਾਰਤ ਵਿਚ ਰਹਿ ਸਕਣ।ਭਾਰਤੀ ਜੋੜਾ ਜੋਕਿ ਤਾਮਿਲਨਾਡੂ ਦੇ ਨਾਗਾਪਟਨਮ ਦਾ ਰਹਿਣ ਵਾਲਾ ਹੈ ਤੇ ਜਿਨ੍ਹਾਂ ਦਾ ਕਾਨੂੰਨੀ ਕਾਰਨਾਂ ਕਰਕੇ ਨਾਂ ਨਹੀਂ ਦੱਸਿਆ ਜਾ ਰਿਹਾ, 2004 'ਚ ਬਰਤਾਨੀਆ ਗਿਆ ਸੀ।

ਉਨ੍ਹਾਂ ਦਾ ਅਗਸਤ 2015 ਤੋਂ ਆਪਣੇ ਦੋਵਾਂ ਬੱਚਿਆਂ ਪੁੱਤਰ (11) ਤੇ ਧੀ (9) ਨਾਲ ਸੰਪਰਕ ਟੁੱਟ ਗਿਆ ਸੀ। ਇਸ ਪਿੱਛੋਂ ਇਨ੍ਹਾਂ ਬੱਚਿਆਂ ਨੂੰ ਬਰਮਿੰਘਮ ਦੇ ਕੇਅਰ ਹੋਮ ਵਿਚ ਭੇਜ ਦਿੱਤਾ ਗਿਆ ਸੀ। ਪਿਛਲੇ ਹਫ਼ਤੇ ਇਨ੍ਹਾਂ ਦਾ ਕੇਸ ਬਰਤਾਨੀਆ ਦੀ ਪਰਿਵਾਰਕ ਅਦਾਲਤ ਵਿਚ ਚੱਲਿਆ ਸੀ ਤੇ ਬਰਮਿੰਘਮ ਚਿਲਡਰਨ ਟਰੱਸਟ ਨੇ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਬਰਤਾਨੀਆ ਦੀ ਨਾਗਰਿਕਤਾ ਦਿੱਤੀ ਜਾਵੇ। ਇਨ੍ਹਾਂ ਬੱਚਿਆਂ ਦੇ 52 ਸਾਲਾਂ ਦੇ ਪਿਤਾ ਨੇ ਅਦਾਲਤ ਨੂੰ ਦੱਸਿਆ ਕਿ ਉਹ ਸਿਵਲ ਇੰਜੀਨੀਅਰ ਹਨ ਤੇ ਭਾਰਤ ਦੇ ਨਾਗਰਿਕ ਹਨ ਤੇ ਉਨ੍ਹਾਂ ਦੇ ਬੱਚੇ ਵੀ ਭਾਰਤੀ ਨਾਗਰਿਕ ਹਨ। ਭਾਰਤੀ ਹਾਈ ਕਮਿਸ਼ਨ ਨੇ ਵੀ ਸਾਡੇ ਬੱਚਿਆਂ ਨੂੰ ਵਾਪਸ ਦੇਣ ਦੀ ਹਮਾਇਤ ਕੀਤੀ ਹੈ। ਬਰਮਿੰਘਮ 'ਚ ਭਾਰਤੀ ਕੌਂਸਲੇਟ ਜਨਰਲ ਨੇ ਕਿਹਾ ਕਿ ਉਹ ਪਿਛਲੇ ਚਾਰ ਸਾਲਾਂ ਤੋਂ ਮਾਪਿਆਂ ਦੀ ਮਦਦ ਕਰ ਰਿਹਾ ਹੈ।

ਬਰਤਾਨੀਆ ਦੀ ਅਪੀਲੀ ਅਦਾਲਤ 'ਚ ਬੱਚਿਆਂ ਦੇ ਪਿਤਾ ਨੂੰ ਮੁਸ਼ਕਲ ਆਈ ਕਿਉਂਕਿ ਉਹ ਤਾਮਿਲ 'ਚ ਗੱਲ ਕਰਦੇ ਸਨ। ਇਸ ਕਰ ਕੇ ਉਨ੍ਹਾਂ ਉੱਘੇ ਵਕੀਲ ਹਰੀਸ਼ ਸਾਲਵੇ ਦੀਆਂ ਸੇਵਾਵਾਂ ਲਈਆਂ। ਸਾਲਵੇ ਨੇ ਅਦਾਲਤ ਨੂੰ ਦੱਸਿਆ ਕਿ ਬੱਚਿਆਂ ਨੂੰ ਬਰਤਾਨਵੀ ਨਾਗਰਿਕਤਾ ਦੇਣ ਨਾਲ ਮੁਢਲੇ ਅਧਿਕਾਰਾਂ ਦਾ ਉਲੰਘਣ ਹੋਵੇਗਾ ਕਿਉਂਕਿ ਦੋਵੇਂ ਬੱਚੇ ਭਾਰਤੀ ਹਨ। ਇਸ ਮੌਕੇ ਇਹ ਵੀ ਦੱਸਿਆ ਗਿਆ ਕਿ ਬੱਚਿਆਂ ਦੀ ਮਾਂ ਇਸ ਸਮੇਂ ਸਿੰਗਾਪੁਰ 'ਚ ਮਾਂ ਕੋਲ ਰਹਿ ਰਹੀ ਹੈ।  

ਸਕਾਟਲੈਂਡ 'ਚ ਬਾਰਿਸ਼ ਕਾਰਨ ਲੀਂਹੋ ਲੱਥੀ ਰੇਲ ਗੱਡੀ, ਤਿੰਨ ਦੀ ਮੌਤ

 

ਗਲਾਸਗੋ/ਲੰਡਨ, ਅਗਸਤ 2020 -(ਗਿਆਨੀ ਰਵਿੰਦਰਪਾਲ ਸਿੰਘ)- ਉੱਤਰੀ-ਪੂਰਬੀ ਸਕਾਟਲੈਂਡ ਵਿਚ ਭਾਰੀ ਬਾਰਿਸ਼ ਕਾਰਨ ਇਕ ਟ੍ਰੇਨ ਦੇ ਪਟੜੀ ਤੋਂ ਉਤਰ ਜਾਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ ਛੇ ਲੋਕ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਬਿ੍ਟਿਸ਼ ਟ੍ਰਾਂਸਪੋਰਟ ਪੁਲਿਸ ਅਨੁਸਾਰ ਮਿ੍ਤਕਾਂ 'ਚ ਟ੍ਰੇਨ ਦਾ ਡਰਾਈਵਰ ਤੇ ਕੰਡਕਟਰ ਸ਼ਾਮਲ ਹਨ। ਰਾਹਤ ਕਾਰਜਾਂ ਵਿਚ ਕੋਸਟ ਗਾਰਡ ਦੇ ਹੈਲੀਕਾਪਟਰਾਂ ਅਤੇ ਏਅਰ ਐਂਬੂਲੈਂਸ ਦੀ ਮਦਦ ਲਈ ਗਈ।   ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲੀ ਨਜ਼ਰੇ ਹਾਦਸੇ ਦਾ ਕਾਰਨ ਮੋਹਲੇਧਾਰ ਬਾਰਿਸ਼ ਲੱਗਦੀ ਹੈ। ਬਰਤਾਨੀਆ 'ਚ ਰੇਲ ਹਾਦਸੇ ਬਹੁਤ ਘੱਟ ਹੁੰਦੇ ਹਨ ਤੇ ਪਿਛਲਾ ਵੱਡਾ ਰੇਲ ਹਾਦਸਾ 2007 'ਚ ਹੋਇਆ ਸੀ।  

ਮਹਾਤਮਾ ਗਾਂਧੀ ਦੀਆਂ ਐਨਕਾਂ ਦੀ ਬਰਤਾਨੀਆ 'ਚ ਹੋਵੇਗੀ ਨਿਲਾਮੀ

ਲੰਡਨ/ਮਾਨਚੈਸਟਰ, ਅਗਸਤ 2020 -(ਗਿਆਨੀ ਅਮਰੀਕ ਸਿੰਘ ਰਾਠੌਰ)-ਬਰਤਾਨੀਆ 'ਚ ਹੋਣ ਵਾਲੀ ਨਿਲਾਮੀ 'ਚ ਸੋਨੇ ਦੀ ਪਰਤ ਵਾਲੇ ਇਕ ਜੋੜੀ ਚਸ਼ਮੇ ਦੀ ਬੋਲੀ ਲਗਾਈ ਜਾਵੇਗੀ। ਮੰਨਿਆ ਜਾ ਰਿਹਾ ਹੈ ਕਿ ਇਹ ਚਸ਼ਮੇ ਮਹਾਤਮਾ ਗਾਂਧੀ ਨੇ ਪਾਏ ਸਨ ਤੇ ਬਾਅਦ 'ਚ ਇਕ ਪਰਿਵਾਰ ਨੂੰ ਬਤੌਰ ਤੋਹਫ਼ਾ ਦੇ ਦਿੱਤੇ ਸਨ। ਚਸ਼ਮੇ ਦੀ ਬੋਲੀ 10-15 ਹਜ਼ਾਰ ਪਾਉਂਡ (ਕਰੀਬ 9.77-14.66 ਲੱਖ ਰੁਪਏ) ਤਕ ਪਹੁੰਚਣ ਦੀ ਸੰਭਾਵਨਾ ਹੈ। ਦੱਖਣੀ ਪੱਛਮੀ ਇੰਗਲੈਂਡ ਦੇ ਉਪ ਨਗਰ ਸਥਿਤ ਕੰਪਨੀ ਈਸਟ ਬਿ੍ਸਟਲ ਆਕਸ਼ਨਸ ਨੇ ਐਤਵਾਰ ਨੂੰ ਦੱਸਿਆ ਕਿ ਅਸੀਂ ਇਹ ਜਾਣ ਕੇ ਬਹੁਤ ਹੈਰਾਨ ਸੀ ਕਿ ਜਿਹੜੇ ਚਸ਼ਮੇ ਉਨ੍ਹਾਂ ਦੀ ਡਾਕ ਪੇਟੀ 'ਚ ਇਕ ਲਿਫ਼ਾਫ਼ੇ 'ਚ ਰੱਖੇ ਮਿਲੇ ਸਨ, ਉਨ੍ਹਾਂ ਦੇ ਪਿੱਛੇ ਅਜਿਹਾ ਸ਼ਾਨਦਾਰ ਇਤਿਹਾਸ ਹੋ ਸਕਦਾ ਹੈ। ਨਿਲਾਮੀ ਕਰਤਾ ਕੰਪਨੀ ਐਂਡੀ ਸਟੋਵ ਨੇ ਕਿਹਾ ਕਿ ਚਸ਼ਮੇ ਦਾ ਇਤਿਹਾਸਕ ਮਹੱਤਵ ਹੈ। ਵਿਕਰੇਤਾ ਨੇ ਇਸ ਨੂੰ ਦਿਲਚਸਪ ਤਾਂ ਮੰਨਿਆ, ਪਰ ਇਸ ਦੀ ਕੀਮਤ ਨਹੀਂ ਦੱਸੀ। ਇੱਥੋਂ ਤਕ ਕਿ ਵਿਕਰੇਤਾ ਨੇ ਕਿਹਾ ਕਿ ਜੇਕਰ ਇਹ ਕੀਮਤੀ ਨਹੀਂ ਹੈ ਤਾਂ ਇਨ੍ਹਾਂ ਨੂੰ ਨਸ਼ਟ ਕਰ ਦਿਓ। ਨਿਲਾਮੀ ਕਰਤਾ ਨੇ ਦੱਸਿਆ ਕਿ ਇਹ ਚਸ਼ਮੇ ਇੰਗਲੈਂਡ ਦੇ ਇਕ ਅਣਜਾਨ ਬਜ਼ੁਰਗ ਵਿਕਰੇਤਾ ਦੇ ਪਰਿਵਾਰ ਕੋਲ ਸਨ। ਵਿਕਰੇਤਾ ਨੂੰ ਪਿਤਾ ਨੇ ਦੱਸਿਆ ਸੀ ਕਿ ਇਹ ਚਸ਼ਮੇ ਉਨ੍ਹਾਂ ਦੇ ਚਾਚੇ ਨੂੰ ਮਹਾਤਮਾ ਗਾਂਧੀ ਨੇ ਉਸ ਵੇਲੇ ਤੋਹਫ਼ੇ ਦੇ ਤੌਰ 'ਤੇ ਦਿੱਤੇ ਸਨ, ਜਦੋਂ ਉਹ ਸਾਲ 1910-30 ਦੌਰਾਨ ਦੱਖਣੀ ਅਫਰੀਕਾ 'ਚ ਬਿ੍ਟਿਸ਼ ਪੈਟਰੋਲੀਅਮ ਚ ਕੰਮ ਕਰਦੇ ਸਨ।

Two Indian Children Caught up in Foster Care in UK Amid Parental Row

Birmingham, August 2020 -(Amanjit Singh Khaira)-

Two minor children with Indian nationality, aged 11 and 9, are caught up in the foster care system in England, with local authorities wanting to change their citizenship status to British amid a legal row with their parents, which has landed in the UK's Court of Appeal. In a judgment handed down by a three-judge bench including Lord Justice Peter Jackson, Lord Justice Richard McCombe and Lady Justice Eleanor King on Thursday, it was decided that the Birmingham Children's Trust must seek the court's approval before any attempt to apply for British citizenship for the children in the face of parental opposition. Changing a child's citizenship is a momentous step with profound and enduring consequences that requires the most careful consideration,the judges noted in the ruling, handed down remotely under the coronavirus lockdown protocol. In the present case, the local authority would require leave to apply for the court to exercise its inherent jurisdiction if it was in the children's interests for them to become British citizens, there is reasonable cause to believe that they would be likely to be significantly harmed by that course not being pursued; the nature of the harm being their liability to removal from their lifelong home country on reaching adulthood,the judgment concludes, indicating that a future application for a change in citizenship before the court has some prospect of success. As in many family court matters, none of the parties in the case has been identified. The case, which originated in the Birmingham Family Court, involved the UK-based father being represented in court by prominent Indian lawyer Harish Salve. The Singapore-based mother was assisted by a Ms Rao, described as a legally qualified McKenzie friend based in Delhi. The unusual case dates back to August 2015, when the children were removed from the care of their Indian-origin parents who came to the UK in 2004. While the reasons behind that children's removal were not revealed in court, it was noted that contact with the parents has not taken place for nearly five years now. The mother left the UK in November 2015 while pregnant and now lives in Singapore. The father has remained in England, but his antagonism towards the local authority has made contact unachievable, the court noted. In the course of a complex set of proceedings over the years, the children became the subject of placement orders, or were to be put up for adoption. However, the search for adoptive parents was not successful and in December 2018, the local authority applied to discharge the placement orders. The parents responded with an application to also discharge the underlying care orders in order to secure the children's return to their care or to the care of family members in India or Singapore. But following a court ruling in December last year, it was determined that the children must remain in long-term foster care for the remainder of their childhoods. It was during the course of those proceedings that the local authority, the Birmingham Children's Trust, stated that it would seek to secure the children's immigration status by making applications for British citizenship, which would have the effect of removing their Indian nationality. Although these children had been in the care of the local authority for several years, no steps had been taken to regularise their immigration position. That is a matter of justified concern, even though there is no immediate threat of removal. The children would clearly benefit emotionally from their position being regularised and from being able to travel in and out of the country, for example, if opportunities for school trips or holidays were to arise, this week's ruling notes, as it gives the local authority the option to make a further application to the court to consider the childrens' citizenship issue. Depending upon expert advice, it [the application] may not need to be made as a matter of urgency, and consideration might be given to whether it should be taken at a time when the children would be more able to express their own views. "That of course does not prevent an application being made now as it would be open to the court to approve an application being made at a later date, the judgment adds. It was also noted that the hearings in the case have proved "challenging", requiring interpreters. 

ਮਾਤਾ-ਪਿਤਾ ਦੇ ਵਿਵਾਦ 'ਚ ਯੂਕੇ ਦੇ ਕੇਅਰ ਸੈਂਟਰ 'ਚ ਫਸੇ ਦੋ ਭਾਰਤੀ ਬੱਚੇ

ਬਰਮਿੰਘਮ, ਅਗਸਤ 2020 -(ਅਮਨਜੀਤ ਸਿੰਘ ਖਹਿਰਾ)- 

ਮਾਤਾ ਪਿਤਾ ਸੰਬੰਧੀ ਵਿਵਾਦ ਦੇ ਚੱਲਦੇ ਇੰਗਲੈਂਡ 'ਚ ਦੋ ਭਾਰਤੀ ਬੱਚੇ ਦੇਖਭਾਲ ਕੇਂਦਰ 'ਚ ਫਸ ਗਏ ਹਨ ਤੇ ਸਥਾਨਿਕ ਅਧਿਕਾਰੀ ਉਨ੍ਹਾਂ ਦੀ ਨਾਗਰਿਕਤਾ ਬਦਲ ਕੇ ਭਾਰਤੀ ਤੋਂ ਬਰਤਾਨੀਆ ਕਰਨਾ ਚਾਹੁੰਦੇ ਹਨ। ਇਸ 'ਚ ਇਕ ਬੱਚੇ ਦੀ ਉਮਰ 11 ਸਾਲ ਤੇ ਦੂਸਰੇ ਦੀ ਉਮਰ 9 ਸਾਲ ਦੀ ਹੈ। ਮਾਮਲਾ ਬਰਤਾਨੀਆ ਦੇ ਕੋਰਟ ਆਫ਼ ਅਪੀਲ 'ਚ ਪਹੁੰਚ ਗਿਆ ਹੈ। ਲਾਰਡ ਜਸਟਿਸ ਪੀਟਰ ਜੈਕਸਨ, ਲਾਰਡ ਜਸਟਿਸ ਰਿਚਰਡ ਮੈਕਕਾਮ ਤੇ ਲੇਡੀ ਜਸਟਿਸ ਏਲੇਨੋਰ ਕਿੰਗ- ਦੇ ਤਿੰਨ ਜੱਜਾਂ ਦੇ ਬੈਂਚ ਨੇ ਵੀਰਵਾਰ ਨੂੰ ਬਰਮਿੰਘਮ ਚਿਲਡਰਨਜ਼ ਟਰੰਸਟ ਨੂੰ ਮਾਪਿਆਂ ਦੇ ਵਿਵਾਦ ਦੇ ਮੱਦੇਨਜ਼ਰ ਬੱਚਿਆਂ ਲਈ ਬਰਤਾਨੀ ਨਾਗਰਿਕਤਾ ਲਈ ਅਰਜ਼ੀ ਦੇਣ ਤੋਂ ਪਹਿਲਾਂ ਅਦਾਲਤ ਦਾ ਇਜਾਜ਼ਤ ਲੈਣ ਦੇ ਦੁਕਮ ਦਿੱਤੇ। ਮਾਮਲਾ ਅਗਸਤ 2015 ਦਾ ਹੈ। ਜਦੋਂ ਬੱਚੇ ਮਾਪਿਆਂ ਤੋਂ ਵੱਖ ਹੋ ਗਏ ਸਨ। ਜਦਕਿ ਉਹ 2004 'ਚ ਬਰਤਾਨੀਆ ਆਏ ਸੀ।ਇਹ ਦੱਸਿਆ ਗਿਆ ਹੈ ਕਿ ਬੱਚਿਆਂ ਦੇ ਮਾਪਿਆਂ ਦੀ ਸਥਾਪਨਾ ਪੰਜ ਸਾਲਾਂ ਤੋਂ ਨਹੀਂ ਕੀਤੀ ਗਈ, ਬ੍ਰਿਟੇਨ 'ਚ ਰਹਿੰਦੇ ਬੱਚਿਆਂ ਦੇ ਪਿਤਾ ਦੀ ਨੁਮਾਇੰਦਗੀ ਮਸ਼ਹੂਰ ਭਾਰਤੀ ਵਕੀਲ ਹਰੀਸ਼ ਸਾਲਵੇ ਦੁਆਰਾ ਕੀਤੀ ਜਾਂਦੀ ਹੈ। ਸਥਾਨਕ ਅਧਿਕਾਰੀਆਂ ਪ੍ਰਤੀ ਬੱਚਿਆਂ ਦੇ ਪਿਤਾ ਨਾਲ ਸੰਪਰਕ ਨਹੀਂ ਹੋ ਪਾਇਆ। ਬੱਚਿਆਂ ਦੀ ਮਾਂ ਨਵੰਬਰ 2015 'ਚ ਯੂਕੇ ਛੱਡ ਗਈ ਤੇ ਇਸ ਸਮੇਂ ਸਿੰਗਾਪੁਰ 'ਚ ਰਹਿੰਦੀ ਹੈ।

 

ਮਾਨਚੈਸਟਰ ਯੂਨਾਈਟਿਡ ਤੇ ਇੰਟਰ ਮਿਲਾਨ ਵਧੇ ਅੱਗੇ, ਲਾਸਕ ਲਿੰਜ ਤੇ ਗੇਟਫੇ ਨੂੰ ਸਹਿਣੀ ਪਈ ਹਾਰ

ਮਾਨਚੈਸਟਰ, ਅਗਸਤ 2020 -(ਅਮਨਜੀਤ ਸਿੰਘ ਖਹਿਰਾ)-

ਮਾਨਚੈਸਟਰ ਯੂਨਾਈਟਿਡ ਤੇ ਇੰਟਰ ਮਿਲਾਨ ਨੇ ਆਪੋ-ਆਪਣੇ ਮੁਕਾਬਲੇ ਜਿੱਤ ਕੇ ਯੂਰੋਪਾ ਲੀਗ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ ਜਿਸ ਨਾਲ ਕੋਰੋਨਾ ਵਾਇਰਸ ਮਹਾਮਾਰੀ ਵਿਚਾਲੇ ਖ਼ਾਲੀ ਸਟੇਡੀਅਮ ਵਿਚ ਮਹਾਦੀਪੀ ਫੁੱਟਬਾਲ ਦੀ ਵਾਪਸੀ ਹੋਈ। ਯੂਨਾਈਟਿਡ ਨੇ ਬੁੱਧਵਾਰ ਨੂੰ ਲਾਸਕ ਲਿੰਜ ਨੂੰ ਦੂਜੇ ਗੇੜ ਦੇ ਮੁਕਾਬਲੇ ਵਿਚ 2-1 ਨਾਲ ਹਰਾ ਕੇ ਆਸਟ੍ਰੀਆ ਦੇ ਕਲੱਬ ਖ਼ਿਲਾਫ਼ ਕੁੱਲ 7-1 ਦੇ ਫ਼ਰਕ ਨਾਲ ਜਿੱਤ ਦਰਜ ਕੀਤੀ। ਇਸ ਮੁਕਾਬਲੇ ਦਾ ਪਹਿਲਾ ਗੇੜ ਪੰਜ ਮਹੀਨੇ ਪਹਿਲਾਂ ਖੇਡਿਆ ਗਿਆ ਸੀ। ਲਾਸਕ ਨੇ 55ਵੇਂ ਮਿੰਟ ਵਿਚ ਫਿਲਿਪ ਵੀਸਿੰਗਰ ਦੇ ਗੋਲ ਨਾਲ ਬੜ੍ਹਤ ਬਣਾਈ ਪਰ ਦੋ ਮਿੰਟ ਬਾਅਦ ਜੇਸੀ ਲਿੰਗਾਰਡ ਨੇ ਯੂਨਾਈਟਿਡ ਨੂੰ ਬਰਾਬਰੀ ਦਿਵਾ ਦਿੱਤੀ। ਏਂਥੋਨੀ ਮਾਰਸ਼ਲ ਨੇ 88ਵੇਂ ਮਿੰਟ ਵਿਚ ਯੂਨਾਈਟਿਡ ਵੱਲੋਂ ਇਕ ਹੋਰ ਗੋਲ ਕਰ ਕੇ ਟੀਮ ਦੀ 2-1 ਨਾਲ ਜਿੱਤ ਯਕੀਨੀ ਬਣਾਈ। ਇਸ ਤੋਂ ਇਲਾਵਾ ਇੰਟਰ ਮਿਲਾਨ ਨੇ ਰੋਮੇਲੂ ਲੁਕਾਕੂ ਤੇ ਕ੍ਰਿਸਟੀਅਨ ਏਰਿਕਸਨ ਦੇ ਗੋਲਾਂ ਨਾਲ ਗੇਟਫੇ ਨੂੰ 2-0 ਨਾਲ ਹਰਾਇਆ। ਦੋਵਾਂ ਵਿਚਾਲੇ ਇਕ ਹੀ ਮੈਚ ਖੇਡਿਆ ਗਿਆ ਕਿਉਂਕਿ ਦੋਵੇਂ ਟੀਮਾਂ ਨੇ ਪਹਿਲੇ ਗੇੜ ਵਿਚ ਹਿੱਸਾ ਨਹੀਂ ਲਿਆ ਸੀ ਜਿਸ ਤੋਂ ਬਾਅਦ ਯੂਰਪੀ ਸੈਸ਼ਨ ਮੁਲਤਵੀ ਕਰ ਦਿੱਤਾ ਗਿਆ।ਮਾਨਚੈਸਟਰ ਯੂਨਾਈਟਿਡ ਤੋਂ ਲੋਨ 'ਤੇ ਮਿਲੇ ਅਲੇਕਸਿਸ ਸਾਂਚੇਜ ਨਾਲ ਇੰਟਰ ਮਿਲਾਨ ਪੱਕਾ ਕਰਾਰ ਕਰੇਗਾ। ਮਾਨਚੈਸਟਰ ਯੂਨਾਈਟਿਡ ਦੇ ਮੈਨੇਜਰ ਓਲੇ ਗਨਰ ਸੋਲਸਕਰ ਨੇ ਇਹ ਜਾਣਕਾਰੀ ਦਿੱਤੀ। ਸਾਂਚੇਜ ਦੇ ਪੱਕੇ ਤੌਰ 'ਤੇ ਇੰਟਰ ਮਿਲਾਨ ਨਾਲ ਜੁੜਨ ਦੀਆਂ ਖ਼ਬਰਾਂ 'ਤੇ ਸੋਲਸਕਰ ਨੇ ਕਿਹਾ ਕਿ ਮੈਂ ਪੁਸ਼ਟੀ ਕਰ ਸਕਦਾ ਹਾਂ। ਅਲੇਕਸਿਸ ਉਥੇ ਚੰਗਾ ਸਮਾਂ ਬਿਤਾਏਗਾ, ਇਕ ਚੰਗਾ ਖਿਡਾਰੀ, ਮੈਂ ਉਸ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ। ਯੂਨਾਈਟਿਡ ਵੱਲੋਂ ਜ਼ਿਆਦਾਤਰ ਮੈਚਾਂ ਵਿਚ ਬੈਂਚ 'ਤੇ ਬੈਠਣ ਵਾਲੇ ਚਿਲੀ ਦੇ 31 ਸਾਲ ਦੇ ਫਾਰਵਰਡ ਸਾਂਚੇਜ ਅਗਸਤ ਵਿਚ ਲੋਨ 'ਤੇ ਇੰਟਰ ਮਿਲਾਨ ਨਾਲ ਜੁੜੇ ਸਨ।

ਯੂਰਪ 'ਤੇ ਮੰਡਰਉਣ ਲੱਗਾ ਕੋਰੋਨਾ ਮਾਹਾਮਾਰੀ ਦੇ ਦੂਜੇ ਦੌਰ ਦਾ ਖਦਸ਼ਾ, ਜਰਮਨੀ ਵਿੱਚ ਫਿਰ ਰਿਕਾਰਡ ਮਾਮਲੇ

ਬਰਲਿਨ/ਮਾਨਚੈਸਟਰ, ਅਗਸਤ 2020 -(ਗਿਆਨੀ ਅਮਰੀਕ ਸਿੰਘ ਰਾਠੌਰ)- 

ਯੂਰਪ 'ਤੇ ਦੂਜੇ ਦੌਰ ਦੀ ਕੋਰੋਨਾ ਮਹਾਮਾਰੀ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਜਰਮਨੀ, ਸਪੇਨ, ਫਰਾਂਸ ਅਤੇ ਯੂਕੇ ਵਿੱਚ ਹਾਲ ਹੀ ਦੇ ਦਿਨਾਂ ਵਿੱਚ ਨਵੇਂ ਮਾਮਲਿਆਂ ਵਿਚ ਕੁਝ ਤੇਜ਼ੀ ਵੇਖੀ ਗਈ ਹੈ। ਜਰਮਨੀ ਵਿਚ, ਤਿੰਨ ਮਹੀਨਿਆਂ ਬਾਅਦ ਇਕ ਦਿਨ ਵਿਚ ਰਿਕਾਰਡ ਨਵੇਂ ਇਨਫੈਕਸ਼ਨ ਹੋਣ ਦਾ ਪਤਾ ਲੱਗਿਆ ਹੈ, ਜਦੋਂ ਕਿ ਸਕਾਟਲੈਂਡ ਦੇ ਏਬਰਡੀਨ ਸ਼ਹਿਰ ਵਿਚ ਕੋਰੋਨਾ ਦਾ ਕਹਿਰ ਰੋਕਣ ਦੀ ਕੋਸ਼ਿਸ਼ ਤਹਿਤ ਇਕ ਵਾਰ ਫਿਰ ਲਾਕਡਾਊਨ ਲਗਾ ਦਿੱਤਾ ਗਿਆ ਹੈ। ਇਨ੍ਹਾਂ ਯੂਰਪ ਦੇ ਦੇਸ਼ਾਂ ਵਿੱਚ ਹਾਲ ਹੀ ਦੇ ਮਹੀਨਿਆਂ ਵਿੱਚ ਇਨਫੈਕਸ਼ਨ ਦੇ ਕੇਸਾਂ ਵਿੱਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਸੀ।

ਜਰਮਨੀ ਦੇ ਰਾਸ਼ਟਰੀ ਰੋਗ ਕੰਟਰੋਲ ਕੇਂਦਰ ਨੇ ਦੱਸਿਆ ਕਿ ਬੁੱਧਵਾਰ ਨੂੰ ਦੇਸ਼ ਭਰ ਵਿਚ 1,045 ਨਵੇਂ ਕੇਸ ਪਾਏ ਗਏ। ਬੀਤੀ 7 ਮਈ ਤੋਂ ਬਾਅਦ ਦੇਸ਼ ਵਿਚ ਪਹਿਲੀ ਵਾਰ ਇਕ ਹਜ਼ਾਰ ਤੋਂ ਵੱਧ ਨਵੇਂ ਮਾਮਲੇ ਪਾਏ ਗਏ ਹਨ। ਇਸ ਯੂਰਪੀਅਨ ਦੇਸ਼ ਵਿੱਚ ਪਿਛਲੇ ਅਪ੍ਰੈਲ ਵਿੱਚ ਜਦ ਮਹਾਂਮਾਰੀ ਆਪਣੇ ਸਿਖਰ 'ਤੇ ਸੀ, ਤਾਂ ਰੋਜ਼ਾਨਾ ਔਸਤਨ 6 ਹਜ਼ਾਰ ਤੋਂ ਵੱਧ ਕੇਸ ਮਿਲ ਰਹੇ ਸਨ।

ਅਧਿਕਾਰੀਆਂ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਕੋਰੋਨਾ ਦੀ ਰੋਕਥਾਮ ਲਈ ਜਰਮਨੀ ਦੇ ਨਾਗਰਿਕ ਮਾਸਕ ਪਹਿਨਣ ਅਤੇ ਸਰੀਰਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰ ਰਹੇ ਹਨ। ਇਸ ਦੇਸ਼ ਵਿਚ ਹੁਣ ਤਕ ਕੁਲ 2 ਲੱਖ 13 ਹਜ਼ਾਰ ਕੇਸ ਸਾਹਮਣੇ ਆਏ ਹਨ ਅਤੇ 9,175 ਦੀ ਮੌਤ ਹੋਈ ਹੈ।

ਸ਼ਰਾਬ ਨਾਲ ਹੋਈਆਂ ਮੌਤਾਂ ਨੇ  ਕੈਪਟਨ ਸਰਕਾਰ ਤੇ ਕਦੇ ਨਾ ਮਿਟਣ ਵਾਲਾ  ਕਲੰਕ ਲਗਾ ਦਿੱਤਾ

ਜ਼ਿੰਮੇਦਾਰ ਅਧਿਕਾਰੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ  ਤੇ ਨਿਆਂਇਕ ਜਾਂਚ ਹੋਵੇ- ਪੱਟੀ , ਧਾਲੀਵਾਲ

 ਲੰਡਨ, ਅਗਸਤ 2020 , (ਰਾਜਵੀਰ ਸਮਰਾ)-ਪੰਜਾਬ ਚ ਜਹਿਰੀਲੀ ਸ਼ਰਾਬ ਪੀਣ ਨਾਲ  ਸੈਂਕੜੇ ਤੋਂ ਵੱਧ ਮੌਤਾਂ  ਨੇ ਸੂਬੇ ਸਮੇਤ ਸਾਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ  ।    ਪੰਜਾਬ ਕਾਂਗਰਸ ਸਰਕਾਰ ਦੀ ਨਲਾਇਕੀ ਹੈ ਅਤੇ ਇਸ ਲਈ ਉਹ ਪੂਰੀ ਤਰਾਂ ਜੁੰਮੇਦਾਰ ਹਨ। ਇਸ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।  ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਈ ਬਲਵਿੰਦਰ ਸਿੰਘ ਪੱਟੀ ਯੂ.ਕੇ  ਅਤੇ ਰਵਿੰਦਰ ਸਿੰਘ ਧਾਲੀਵਾਲ ਨੇ ਕੀਤਾ  । ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਨੌਜਵਾਨ ਪੰਜਾਬ ਵਿੱਚ ਆਏ ਦਿਨ ਨਸ਼ੇ ਦੀ ਭੇਂਟ ਚੜ੍ਹ  ਰਹੇ ਹਨ । ਕਰਜ਼ੇ ਨੇ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ।ਜਿਸ ਕਾਰਨ ਕਿਸਾਨ ਰੋਜ਼ਾਨਾ ਖੁਦਕੁਸ਼ੀਆਂ ਕਰ ਰਹੇ ਹਨ । ਨਸ਼ਾ ਮਾਫ਼ੀਆ ਘਰਾਂ ਦੇ ਘਰ ਤਬਾਹ ਕਰ ਰਿਹਾ ਹੈ ਤੇ ਹੁਣ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਨੇ  ਕੈਪਟਨ ਸਰਕਾਰ ਤੇ ਕਦੇ ਨਾ ਮਿਟਣ ਵਾਲਾ  ਕਲੰਕ ਲਗਾ ਦਿੱਤਾ ਹੈ ।  ਉਨ੍ਹਾਂ ਕਿਹਾ ਕਿ ਪ੍ਰਭਾਵਿਤ ਜ਼ਿਲਿਆਂ ਦੇ ਸਰਕਾਰੀ ਤੰਤਰ ਦੀ ਢਿੱਲ ਜ਼ਹਿਰੀਲੀ ਸ਼ਰਾਬ ਲਈ ਜ਼ਿੰਮੇਦਾਰ ਹੈ । ਆਗੂਆਂ ਨੇ ਨੇ ਕੈਪਟਨ ਅਮਰਿੰਦਰ ਸਿੰਘ ਤੋਂ   ਜ਼ਿੰਮੇਦਾਰ ਅਧਿਕਾਰੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ  ਤੇ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ।

ਬ੍ਰਿਟਿਸ਼ ਮਹਿਲਾ ਫਾਂਸੀ ਤੋਂ ਬਚੀ, ਪਤੀ ਦੀ ਹੱਤਿਆ ਲਈ 42 ਮਹੀਨਿਆਂ ਦੀ ਜੇਲ੍ਹ

ਅਲੋਰ ਸੇਤਾਰ /ਮਲੇਸ਼ੀਆ,ਅਗਸਤ 2020-(ਏਜੰਸੀ )ਪਤੀ ਦੀ ਚਾਕੂ ਮਾਰ ਕੇ ਹੱਤਿਆ ਕਰਨ ਦੇ ਦੋਸ਼ਾਂ ਹੇਠ ਘਿਰੀ ਬ੍ਰਿਟਿਸ਼ ਮਹਿਲਾ ਸਾਮੰਥਾ ਜੋਨਸ (51) ਨੂੰ ਸ਼ਜਾ-ਏ-ਮੌਤ ਤੋਂ ਰਾਹਤ ਮਿਲ ਗਈ ਅਤੇ ਅਦਾਲਤ ਨੇ ਉਸ ਨੂੰ ਸਿਰਫ਼ 42 ਮਹੀਨਿਆਂ ਦੀ ਸਜ਼ਾ ਸੁਣਾਈ। ਵਕੀਲ ਸੰਗੀਤ ਕੌਰ ਦਿਓ ਨੇ ਦੱਸਿਆ ਕਿ ਅਟਾਰਨੀ ਜਨਰਲ ਦੇ ਦਫ਼ਤਰ ’ਚ ਅਪੀਲ ਕੀਤੇ ਜਾਣ ਮਗਰੋਂ ਉਸ ਦੀ ਸਜ਼ਾ ਘਟਾਈ ਗਈ। ਅਦਾਲਤ ਨੇ ਮੰਨਿਆ ਕਿ ਉਸ ਨੇ ਬਿਨਾਂ ਕਿਸੇ ਇਰਾਦੇ ਦੇ ਪਤੀ ਦੀ ਹੱਤਿਆ ਕੀਤੀ ਹੈ। ਉਸ ਨੂੰ 10 ਹਜ਼ਾਰ ਰਿੰਗਿਟ (2368 ਡਾਲਰ) ਦਾ ਜੁਰਮਾਨਾ ਵੀ ਕੀਤਾ ਗਿਆ ਹੈ।  

 

 

50 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਘਰਾਂ 'ਚ ਰਹਿਣ ਦੇ ਹੁਕਮ ਦੇਣ ਦੀ ਯੋਜਨਾ ਬਣਾ ਰਹੀ ਹੈ ਬਰਤਾਨੀਆ ਸਰਕਾਰ

ਲੰਡਨ, ਅਗਸਤ 2020  ( ਗਿਆਨੀ ਰਾਵਿਦਰਪਾਲ ਸਿੰਘ)- 

ਕੋਵਿਡ-19 ਮਹਾਂਮਾਰੀ ਦੇ ਦੂਜੇ ਹਮਲੇ ਦਾ ਸਾਹਮਣਾ ਕਰਨ ਲਈ ਬਰਤਾਨੀਆ ਸਰਕਾਰ ਵਲੋਂ ਤਿਆਰੀ ਕੀਤੀ ਜਾ ਰਹੀ ਹੈ । ਆਰਥਿਕ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਦੇਸ਼ ਨੂੰ ਮੁੜ ਤਾਲਾਬੰਦੀ ਤੋਂ ਬਚਾਉਣ ਲਈ ਸਰਕਾਰ ਵਲੋਂ 50 ਸਾਲ ਤੋਂ 70 ਸਾਲ ਦੀ ਉਮਰ ਦੇ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਸਲਾਹ ਦੇਣ ਦੀ ਯੋਜਨਾ ਬਣਾ ਰਹੀ ਹੈ ।ਪ੍ਰਾਪਤ ਜਾਣਕਾਰੀ ਅਨੁਸਾਰ ਜੇ ਕੋੋਰੋਨਾ ਵਾਇਰਸ ਦਾ ਦੂਜਾ ਹਮਲਾ ਹੁੰਦਾ ਹੈ ਤਾਂ ਸਰਕਾਰ ਵਲੋਂ ਜਿਹੜੇ ਲੋਕਾਂ ਨੂੰ ਕੋਵਿਡ-19 ਦਾ ਵਧੇਰੇ ਖ਼ਤਰਾ ਹੈ, ਉਨ੍ਹਾਂ ਦੀ ਉਮਰ ਅਤੇ ਸਿਹਤ ਸਮੱਸਿਆਵਾਂ ਆਧਾਰਿਤ ਨਿੱਜੀ ਤੌਰ 'ਤੇ ਉਨ੍ਹਾਂ ਨੂੰ ਘਰਾਂ 'ਚ ਰਹਿਣ ਦੀ ਸਲਾਹ ਦਿੱਤੀ ਜਾ ਸਕਦੀ ਹੈ । ਯੋਜਨਾ ਅਨੁਸਾਰ ਲੰਡਨ ਦੇ ਲੋਕਾਂ ਨੂੰ ਘਰਾਂ 'ਚ ਰਹਿਣ, ਐਮ 25 ਤੋਂ ਬਾਹਰ ਯਾਤਰਾ ਨਾ ਕਰਨ ਅਤੇ ਕਿਸੇ ਹੋਰ ਦੇ ਘਰ ਨਾ ਰਹਿਣ ਦੀਆਂ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ । ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਵਲੋਂ ਦੂਜੀ ਵਾਰ ਤਾਲਾਬੰਦੀ ਤੋਂ ਬਚਨ ਲਈ ਵਿੱਤ ਮੰਤਰੀ ਰਿਸ਼ੀ ਸੁਨਾਕ ਨਾਲ ਗੱਲਬਾਤ ਕੀਤੀ ਹੈ ।ਪਰ ਪ੍ਰਧਾਨ ਮੰਤਰੀ ਦਫ਼ਤਰ ਨੇ ਅਜਿਹੀ ਕਿਸੇ ਯੋਜਨਾ ਦੀ ਅਜੇ ਪੁਸ਼ਟੀ ਨਹੀਂ ਕੀਤੀ । ਮੀਡੀਆ ਰਿਪੋਰਟਾਂ ਅਨੁਸਾਰ ਜੇ ਸਰਕਾਰ ਵਲੋਂ ਅਜਿਹਾ ਕੀਤਾ ਜਾਂਦਾ ਹੈ ਤਾਂ 22 ਲੱਖ ਲੋਕਾਂ ਨੂੰ ਘਰਾਂ 'ਚ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਜਾ ਸਕਦੇ ਹਨ । 

ਬਰਤਾਨਵੀ ਸਿੱਕਿਆਂ 'ਤੇ ਹੁਣ ਨਜ਼ਰ ਆਉਣਗੇ ਮਹਾਤਮਾ ਗਾਂਧੀ

ਲੰਡਨ, ਅਗਸਤ 2020 -(ਗਿਆਨੀ ਰਾਵਿਦਰਪਾਲ ਸਿੰਘ)- 

ਰਾਸ਼ਟਰ ਪਿਤਾ ਮਹਾਤਮਾ ਗਾਂਧੀ ਹੁਣ ਬਰਤਾਨਵੀ ਸਿੱਕਿਆ 'ਤੇ ਨਜ਼ਰ ਆਉਣਗੇ। ਵਿੱਤ ਮੰਤਰੀ ਰਿਸ਼ੀ ਸੁਨਕ ਦੇ ਦਫ਼ਤਰ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਹਾਤਮਾ ਗਾਂਧੀ, ਭਾਰਤੀ ਮੂਲ ਦੇ ਬਰਤਾਨਵੀ ਜਾਸੂਸ ਨੂਰ ਇਨਾਇਤ ਖ਼ਾਨ ਤੇ ਜਮੈਕਨ ਬਰਤਾਨਵੀ ਨਰਸ ਮੈਰੀ ਸੀਕੋਲ ਦੀਆਂ ਪ੍ਰਾਪਤੀਆਂ ਤੇ ਯੋਗਦਾਨ ਦਾ ਜਸ਼ਨ ਮਨਾਉਣ ਦੇ ਯਤਨਾਂ ਸਬੰਧੀ ਇਨ੍ਹਾਂ ਦੀਆਂ ਤਸਵੀਰਾਂ ਵਾਲੇ ਸਿੱਕੇ ਜਾਰੀ ਕੀਤੇ ਜਾਣਗੇ।ਸੁਨਕ ਨੇ ਇਸ ਲਈ ਰਾਇਲ ਮਿੰਟ ਐਡਵਾਇਜ਼ਰੀ ਕਮੇਟੀ ਨੂੰ ਲਿਖਿਆ ਹੈ ਜਿਹੜੀ ਸਿੱਕਿਆਂ ਲਈ ਥੀਮ ਤੇ ਡਿਜ਼ਾਈਨ ਦੀ ਤਜਵੀਜ਼ ਭੇਜਦੀ ਹੈ। ਸੁਨਕ ਨੇ ਇਹ ਪੱਤਰ 'ਵੀ ਟੂ ਬਿਲਟ ਬਿ੍ਟੇਨ' (ਅਸੀਂ ਵੀ ਬਰਤਾਨੀਆ ਨੂੰ ਬਣਾਇਆ) ਮੁਹਿੰਮ ਦੇ ਸਮਰਥਨ 'ਚ ਲਿਖਿਆ ਹੈ, ਜਿਸ 'ਚ ਬਰਤਾਨਵੀ ਕਰੰਸੀ 'ਤੇ ਗ਼ੈਰ ਬਰਤਾਨਵੀ ਹਸਤੀਆਂ ਨੂੰ ਨੁਮਾਇੰਦਗੀ ਦੇਣ ਦੀ ਮੰਗ ਕੀਤੀ ਜਾ ਰਹੀ ਹੈ।ਬਰਤਾਨਵੀ ਸਿੱਕੇ 'ਤੇ ਮਹਾਤਮਾ ਗਾਂਧੀ ਦੀ ਤਸਵੀਰ ਦਾ ਸਭ ਤੋਂ ਪਹਿਲਾ ਵਿਚਾਰ ਅਕਤੂਬਰ 2019 'ਚ ਸਾਬਕਾ ਮੰਤਰੀ ਸਾਜਿਦ ਜਾਵੇਦ ਨੇ ਦਿੱਤਾ ਸੀ। ਮੁਹਿੰਮ ਦੀ ਅਗਵਾਈ ਕਰਨ ਵਾਲੀ ਜੇਹਰਾ ਜਾਹਿਦੀ ਨੂੰ ਲਿਖੇ ਪੱਤਰ 'ਚ ਸੁਨਕ ਨੇ ਕਿਹਾ ਕਿ ਸਿਆਹਫਾਮ, ਏਸ਼ੀਅਨ ਤੇ ਦੂਜੇ ਘੱਟ ਗਿਣਤੀ ਭਾਈਚਾਰੇ ਨੇ ਯੂਨਾਈਟਡ ਕਿੰਗਡਮ ਦੇ ਸਾਂਝੇ ਇਤਿਹਾਸਕ 'ਚ ਬਹੁਤ ਯੋਗਦਾਨ ਪਾਇਆ ਹੈ।

ਭਾਰਤੀ ਮੂਲ ਦਾ ਅਮਨ ਬਿਆਸ ਹੱਤਿਆ ਅਤੇ ਜਬਰ ਜਨਾਹ ਮਾਮਲੇ 'ਚ ਦੋਸ਼ੀ ਕਰਾਰ

ਮਾਨਚੈਸਟਰ, ਅਗਸਤ 2020-(ਗਿਆਨੀ ਅਮਰੀਕ ਸਿੰਘ ਰਾਠੌਰ)-

ਪਿਛਲੇ ਸਾਲ ਭਾਰਤ ਤੋਂ ਯੂ. ਕੇ. ਹਵਾਲੇ ਕੀਤੇ ਗਏ 35 ਸਾਲਾ ਅਮਨ ਬਿਆਸ ਨੂੰ ਇਕ ਦਹਾਕੇ ਤੋਂ ਵੀ ਵੱਧ ਸਮਾਂ ਪਹਿਲਾਂ ਜਬਰ ਜਨਾਹ ਦੇ ਮਾਮਲਿਆਂ ਅਤੇ ਕਤਲਾਂ 'ਚ ਦੋਸ਼ੀ ਕਰਾਰ ਦਿੱਤਾ ਗਿਆ ਹੈ । ਅਮਨ ਬਿਆਸ ਨੂੰ ਮਿਸ਼ੇਲ ਸਮਰਾਵੀਰਾ ਦੀ ਹੱਤਿਆ ਕਰਨ ਅਤੇ ਜਬਰ ਜਨਾਹ ਕਰਨ ਤੋਂ ਬਾਅਦ ਤਿੰਨ ਹੋਰ ਔਰਤਾਂ ਨਾਲ ਜਬਰ ਜਨਾਹ ਕਰਨ ਦਾ ਦੋਸ਼ੀ ਪਾਇਆ ਗਿਆ ਹੈ । ਇਹ ਅਪਰਾਧ ਮਾਰਚ 2009 ਅਤੇ ਮਈ 2009 ਦੇ ਵਿਚਕਾਰ ਉੱਤਰ-ਪੂਰਬੀ ਲੰਡਨ ਦੇ ਵੈਲਥਮਸਟੋਅ ਵਿਚ ਵੱਖ-ਵੱਖ ਸਥਾਨਾਂ 'ਤੇ ਹੋਏ । ਲੰਡਨ ਦੀ ਓਲਡ ਬੇਲੀ ਅਦਾਲਤ 'ਚ ਸੁਣਵਾਈ ਦੌਰਾਨ ਬਿਆਸ ਨੂੰ ਸਮਰਾਵੀਰਾ ਦੇ ਕਤਲ ਦਾ ਦੋਸ਼ੀ ਠਹਿਰਾਏ ਜਾਣ ਤੋਂ ਇਲਾਵਾ ਹਮਲਾ ਕਰਨ ਅਤੇ ਹੋਰ ਜਬਰ ਜਨਾਹ ਦੇ ਮਾਮਲਿਆਂ 'ਚ ਦੋਸ਼ੀ ਠਹਿਰਾਇਆ ਗਿਆ ਅਤੇ ਅਗਲੇ ਮਹੀਨੇ ਉਸ ਨੂੰ ਸਜ਼ਾ ਸੁਣਾਈ ਜਾਵੇਗੀ ।ਮੈਟਰੋਪਾਲੀਟਨ ਪੁਲਿਸ ਜਾਂਚ ਅਧਿਕਾਰੀ ਸਾਰਜੈਂਟ ਸ਼ਾਲੀਨਾ ਸ਼ੇਖ਼ ਨੇ ਕਿਹਾ ਕਿ ਇਸ ਮਾਮਲੇ 'ਚ ਨਿਆਂ ਲਈ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦਸ ਸਾਲ ਤੋਂ ਵੱਧ ਸਮਾਂ ਉਡੀਕ ਕਰਨੀ ਪਈ । ਦਸ ਸਾਲ ਪਹਿਲਾਂ ਬਿਆਸ ਦਾ ਪਤਾ ਲਗਾਉਣ ਲਈ ਖੋਜ ਅਪਰੇਸ਼ਨ ਸ਼ੁਰੂ ਕੀਤਾ ਗਿਆ ਸੀ । ਪੁਲਿਸ ਜਾਂਚ ਤੋਂ ਪਤਾ ਲੱਗਾ ਕਿ 2011 'ਚ ਉਹ ਨਿਊਜ਼ੀਲੈਂਡ 'ਚ ਸੀ, ਫਿਰ ਉਹ ਸਿੰਗਾਪੁਰ ਚਲਾ ਗਿਆ | ਜੁਲਾਈ 2011 'ਚ ਬਿ੍ਟਿਸ਼ ਪੁਲਿਸ ਨੂੰ ਭਾਰਤੀ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨਵੀਂ ਦਿੱਲੀ ਹਵਾਈ ਅੱਡੇ ਤੋਂ ਬਿਆਸ ਨਾਂਅ ਦੇ ਇਕ ਭਾਰਤੀ ਨਾਗਰਿਕ ਨੂੰ ਗਿ੍ਫ਼ਤਾਰ ਕੀਤਾ ਸੀ ।ਅਕਤੂਬਰ 2019 'ਚ ਮੈਟਰੋਪਾਲੀਟਨ ਪੁਲਿਸ ਉਸ ਨੂੰ ਨਵੀਂ ਦਿੱਲੀ ਤੋਂ ਲੰਡਨ ਲੈ ਕੇ ਆਈ ਅਤੇ ਅਦਾਲਤੀ ਕਾਰਵਾਈ ਸ਼ੁਰੂ ਕੀਤੀ ਸੀ ।
ਅਦਾਲਤ 'ਚ ਇਹ ਵੀ ਖ਼ੁਲਾਸਾ ਹੋਇਆ ਕਿ ਉਸ ਨੇ 24 ਸਾਲ ਦੀ ਉਮਰ 'ਚ ਇਹ ਅਪਰਾਧ ਕੀਤਾ ਸੀ । ਉਹ ਵਾਲਥਮਸਟੋਅ 'ਚ ਇਕੱਲੀ ਔਰਤ ਦੀ ਭਾਲ 'ਚ ਸੀ । ਉਸ ਨੇ 59 ਸਾਲਾ ਔਰਤ ਤੇ ਪਹਿਲਾਂ ਹਮਲਾ ਕੀਤਾ ਅਤੇ ਘਰ ਵਾਪਸ ਆ ਰਹੀ ਮਹਿਲਾ ਨਾਲ ਜਬਰ ਜਨਾਹ ਕੀਤਾ । ਫਿਰ ਉਸ ਨੇ 46 ਸਾਲ ਅਤੇ 32 ਸਾਲ ਦੀਆਂ ਔਰਤਾਂ 'ਤੇ ਜਿਣਸੀ ਹਮਲਾ ਕੀਤਾ  ਅਮਨ ਬਿਆਸ ਨੇ 35 ਸਾਲਾ ਵਿਧਵਾ ਸਮਰਾਵੀਰਾ 'ਤੇ ਜਿਣਸੀ ਹਮਲਾ ਹੀ ਨਹੀਂ ਕੀਤਾ ਬਲਕਿ ਉਸ ਦਾ ਕਤਲ ਵੀ ਕਰ ਦਿੱਤਾ ।