ਲੰਡਨ 'ਚ ਇਸ ਵਾਰ ਮੱਧਮ ਰਿਹਾ 15 ਅਗਸਤ 'ਤੇ ਪਾਕਿਸਤਾਨੀ ਵੱਖਵਾਦੀ ਸੰਗਠਨਾਂ ਵੱਲੋਂ ਕੀਤੇ ਪ੍ਰੋਟੈਸਟ

ਲੰਡਨ, ਅਗਸਤ 2020 -(ਗਿਆਨੀ ਰਵਿੰਦਰਪਾਲ ਸਿੰਘ)-

 ਲੰਡਨ 'ਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਪਾਕਿਸਤਾਨ ਸਮਰਥਤ ਵੱਖਵਾਦੀ ਸੰਗਠਨਾਂ ਦੇ ਪ੍ਰਦਰਸ਼ਨਾਂ ਨੂੰ ਅਸਫ਼ਲ ਕਰਨ ਤੇ ਭਾਰਤੀ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ 'ਤੇ ਭਾਰਤ ਨੇ ਖੁਸ਼ੀ ਜ਼ਾਹਿਰ ਕੀਤੀ ਹੈ। ਲੰਡਨ 'ਚ ਹਾਈ ਕਮਿਸ਼ਨ ਨੇ ਇਸ ਸਬੰਧ 'ਚ ਇਕ ਬਿਆਨ ਜਾਰੀ ਕਰਕੇ ਬ੍ਰਿਟਿਸ਼ ਸਰਕਾਰ ਦਾ ਧੰਨਵਾਦ ਕੀਤਾ ਹੈ। ਲੰਡਨ 'ਚ ਪਾਕਿਸਤਾਨ ਸਮਰਥਿਤ ਵੱਖਵਾਦੀ ਸੰਗਠਨਾਂ ਦੇ ਲੋ ਹਰ ਸਾਲ 15 ਅਗਸਤ ਨੂੰ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਹੰਗਾਮਾ ਕਰਦੇ ਹਨ। 2019 'ਚ 5 ਅਗਸਤ ਨੂੰ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਲੰਡਨ 'ਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਭਾਰੀ ਹੰਗਾਮਾ ਹੋਇਆ ਸੀ ਤੇ ਹਾਈ ਕਮਿਸ਼ਨ ਦੀ ਇਮਾਰਤ 'ਤੇ ਪੱਥਰ ਵੀ ਸੁੱਟੇ ਗਏ ਸਨ। ਇਸ ਤੋਂ ਬਾਅਦ ਭਾਰਤ ਸਰਕਾਰ ਨੇ ਬ੍ਰਿਟੇਨ ਤੋਂ ਵਾਪਰੀ ਇਸ ਘਟਨਾ ਦਾ ਵਿਰੋਧ ਕੀਤਾ।

ਜਾਗਰੂਕ ਬ੍ਰਿਟਿਸ਼ ਸਰਕਾਰ ਨੇ 5 ਅਗਸਤ ਤੇ 15 ਅਗਸਤ ਨੂੰ ਭਾਰਤੀ ਹਾਈ ਕਮਿਸ਼ਨ ਦੇ ਕੋਲ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਸਨ। ਇਸ ਦੇ ਕਾਰਨ ਪਾਕਿਸਤਾਨ ਸਮਰਥਤ ਕਿਸੇ ਵੀ ਸੰਗਠਨ ਦੇ ਕਾਰਕੁਨ ਭਾਰਤੀ ਹਾਈ ਕਮਿਸ਼ਨ ਦੇ ਕੋਲ ਨਹੀਂ ਪਹੁੰਚ ਸਕੇ। ਭਾਰਤੀ ਹਾਈ ਕਮਿਸ਼ਨ ਨੇ ਬਿਆਨ 'ਚ ਕਿਹਾ ਹੈ ਕਿ 2019 ਦੀ ਤਰ੍ਹਾਂ ਇਸ ਵਾਰ ਵੀ ਕਿਸੇ ਨੇ ਸਾਡੇ ਸੁਤੰਤਰਤਾ ਦਿਵਸ ਦੇ ਜਸ਼ਨਾਂ ਨੂੰ ਪਰੇਸ਼ਾਨ ਨਹੀਂ ਕੀਤਾ।

ਉਸੇ ਸਮੇਂ ਕੁਝ ਪਾਕਿਸਤਾਨੀ ਕੱਟੜਪੰਥੀ ਕਾਮਰੇਡਾਂ ਨੇ ਇਕ ਗੜਬੜ ਕੀਤੀ ਸੀ। ਇਹ ਸਭ ਸੰੱਗਠਨਾਂ ਦੇ ਪ੍ਰਚਾਰ ਕਾਰਨ ਹੋਇਆ ਹੈ, ਪਰ ਹੁਣ ਲੋਕਾਂ ਨੂੰ ਹਕੀਕਤ ਦਾ ਪਤਾ ਲੱਗ ਗਿਆ ਹੈ। ਇਹ ਸਮਝਿਆ ਜਾਂਦਾ ਹੈ ਕਿ ਅੱਤਵਾਦੀ ਤੇ ਕੱਟੜਪੰਥੀ ਇਕੱਠੇ ਹੋ ਕੇ ਬ੍ਰਿਟੇਨ 'ਚ ਭਾਰਤ ਵਿਰੁੱਧ ਸਾਜ਼ਿਸ਼ ਰਚ ਰਹੇ ਹਨ। ਇਸ ਲਈ ਕੋਵੀ ਵੀ ਉਨ੍ਹਾਂ ਸੰਸਥਾਵਾਂ ਨਾਲ ਨਹੀਂ ਆਇਆ, ਇਸ ਵਾਰ ਸੁਤੰਤਰਤਾ ਦਿਵਸ ਸਮਾਗਮ ਉੱਚ ਸੁਰੱਖਿਆ ਪ੍ਰਬੰਧਾ ਵਿਚਕਾਰ ਸ਼ਾਂਤਮਈ ਢੰਗ ਨਾਲ ਮਨਾਇਆ ਗਿਆ।