ਜਗਰਾਓਂ ਵਾਸੀਆ ਲਈ 74 ਵਾ ਸੁਤੰਤਰਤਾ ਦਿਵਸ ਕੋਰੋਨਾ ਮਹਾਮਾਰੀ ਦੁਰਾਨ ਸੇਵਾ ਕਰਨ ਵਾਲੇ ਯੋਧਿਆਂ ਦੇ ਨਾਮ ਰਿਹਾ

ਜਗਰਾਓਂ ਵਿਖੇ 74 ਵੇ ਸੁਤੰਤਰਤਾ ਦਿਵਸ ਮਨਾਉਂਦੇ ਹੋਏ ਸਰਕਾਰੀ ਸੈਕੰਡਰੀ ਸਕੂਲ ਦੀਆਂ ਗਰਾਉਡਾ ਵਿੱਚ ਐਸ ਡੀ ਐਮ ਜਗਰਾਓਂ ਸ ਨਰਿੰਦਰ ਸਿੰਘ ਧਾਲੀਵਾਲ ਨੇ ਤਰੰਗਾਂ ਲਹਿਰਾਇਆ ਅਤੇ ਇਲਾਕਾ ਵਾਸੀਆ ਲਈ ਸੰਦੇਸ਼ ਦਿੱਤਾ

ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਸਬੰਧੀ ਪੌਣੇ ਤਿੰਨ ਮਹੀਨੇ ਕਰਿਫ਼ਊ ਤੇ ਲਾਕਡਾਊਨ ਦੌਰਾਨ 3 ਲੱਖ ਲੋਕਾਂ ਨੂੰ ਲੰਗਰ ਛੁਕਾਉਣ ਵਾਲੀਆਂ ਜਗਰਾਓਂ ਦੀਆਂ ਸਮਾਜ-ਸੇਵੀ ਸੰਸਥਾਵਾਂ ਨੂੰ ਆਜ਼ਾਦੀ ਦਿਹਾੜੇ ਦੇ ਸਰਕਾਰੀ ਸਮਾਗਮ 'ਚ ਸਨਮਾਨਤ ਕੀਤਾ ਗਿਆ।ਐੱਸਡੀਐੱਮ ਨਰਿੰਦਰ ਸਿੰਘ ਧਾਲੀਵਾਲ ਵੱਲੋਂ ਇਨ੍ਹਾਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਵੱਲੋਂ ਨਿਭਾਈਆਂ ਸੇਵਾਵਾਂ ਨੂੰ ਸਲਾਮ ਕੀਤਾ। ਉਨ੍ਹਾਂ ਕਿਹਾ ਕਿ ਕਰਫਿਊ ਅਤੇ ਲਾਕਡਾਊਨ ਦੇ ਖਤਰਨਾਕ ਦੌਰ ਵਿਚ ਇਨ੍ਹਾਂ ਸੰਸਥਾਵਾਂ ਨੇ ਕੋਰੋਨਾ ਯੋਧੇ ਬਣ ਕੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹੁੰਦਿਆਂ ਲੱਖਾਂ ਲੋਕਾਂ ਨੂੰ ਲੰਗਰ ਛੁਕਾਉਣ ਦੀ ਮੁਹਿੰਮ ਸ਼ਲਾਘਾਯੋਗ ਸੀ। ਅੱਜ ਜਗਰਾਓਂ ਪ੍ਰਸ਼ਾਸਨ ਇਨ੍ਹਾਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਕੇ ਮਾਣ ਮਹਿਸੂਸ ਕਰ ਰਿਹਾ ਹੈ।

ਜਿਨ੍ਹਾਂ  ਸੰਸਥਾਵਾਂ ਦੇ ਮੁਖੀਆਂ ਦਾ ਕੀਤਾ ਸਨਮਾਨ ਓਹਨਾ ਦੀ ਜਾਣਕਾਰੀ

ਬਾਬਾ ਈਸ਼ਰ ਸਿੰਘ ਚੈਰੀਟੇਬਲ ਟਰੱਸਟ ਨਾਨਕਸਰ ਦੇ ਚਰਨਜੀਤ ਸਿੰਘ, ਦ ਗਰੀਨ ਮਿਸ਼ਨ ਦੇ ਸਤਪਾਲ ਦੇਹੜਕਾ, ਸ਼ਹੀਦ ਭਗਤ ਸਿੰਘ ਕਲੱਬ ਦੇ ਰਵਿੰਦਰਪਾਲ ਰਾਜੂ, ਗੌਰੀ ਸ਼ੰਕਰ ਸੇਵਾ ਮੰਡਲ ਦੇ ਸਚਿਨ ਸ਼ਾਸਤਰੀ, ਅਲਾਇੰਸ ਆਫ ਜਗਰਾਓਂ ਦੇ ਵਰੁਣ ਦੂਆ, ਮੁਹੱਲਾ ਰਾਮ ਨਿਵਾਸ ਦੇ ਸਾਹਿਲ ਜੈਨ, ਗੁਰੂ ਨਾਨਕ ਸਹਾਰਾ ਸੁਸਾਇਟੀ ਦੇ ਕੰਚਨ ਗੁਪਤਾ, ਲੁਆਇਨ ਕਲੱਬ ਦੇ ਚਰਨਜੀਤ ਸਿੰਘ ਭੰਡਾਰੀ, ਸੇਵਾ ਭਾਰਤੀ ਦੇ ਨਰੇਸ਼ ਗੁਪਤਾ, ਗੁਰੂ ਆਸਰਾ ਗਰੁੱਪ ਦੇ ਪਰਮਵੀਰ ਮੋਤੀ, ਜੈ ਕਬੀਰ ਕਲੱਬ ਦੇ ਸੋਨੂੰ ਇੰਦੋਰਾ, ਡੀਏਵੀ ਕਾਲਜ ਦੇ ਪ੍ਰਰੋ. ਵਰੁਣ ਗੋਇਲ, ਇਨਸਾਨੀਅਤ ਦੀ ਸੇਵਾ ਸੰਭਾਲ ਦੇ ਨਰੇਸ਼ ਚੌਧਰੀ, ਖਾਲਸਾ ਵੈਲਫੇਅਰ ਕਲੱਬ ਦੇ ਜਤਿੰਦਰ ਸਿੰਘ, ਧਨਵੰਤਰੀ ਕਲੀਨਿਕ ਦੇ ਡਾ. ਹਰੀ ਹਰਨ ਮੋਹਨ, ਰਾਧਾ ਸਵਾਮੀ ਸਤਿਸੰਗ ਘਰ ਦੇ ਸੰਦੀਪ ਗੁਪਤਾ, ਹੈਲਪਿੰਗ ਹੈਂਡਜ਼ ਦੇ ਓਮੇਸ਼ ਛਾਬੜਾ, ਪ੍ਰਰਾਚੀਨ ਮਹਾਵੀਰ ਮੰਦਿਰ ਦੇ ਬਿ੍ਜ ਲਾਲ, ਲੰਗਰ ਸੇਵਾ ਪਿੰਡ ਮਾਣੂੰਕੇ ਦੇ ਸੋਨੀ ਸਿੰਘ, ਭਾਰਤੀ ਜਨਤਾ ਪਾਰਟੀ ਦੇ ਵਿਵੇਕ ਭਾਰਦਵਾਜ, ਸ਼ਹੀਦ ਬਾਬਾ ਹਾਕਮ ਸਿੰਘ ਜੀ ਦੇ ਜਸਵਿੰਦਰ ਸਿੰਘ, ਖਾਲਸਾ ਏਡ ਦੇ ਜਨਪ੍ਰਰੀਤ ਸਿੰਘ, ਮਾਇਆਪੁਰ ਰਸੋਈ ਦੇ ਸੰਜੀਵ ਗੁਪਤਾ, ਆਲ ਫਰੈਂਡਜ਼ ਕਲੱਬ ਦੇ ਵਰਿੰਦਰਪਾਲ ਪਾਲੀ, ਕਰ ਭਲਾ ਹੋ ਭਲਾ ਦੇ ਕਪਿਨ ਨਰੂਲਾ, ਭੁਪਿੰਦਰ ਮੁਰਲੀ, ਪਿੰਡ ਪੋਨਾ ਦੇ ਗੁਰਵਿੰਦਰ ਸਿੰਘ ਪੋਨਾ, ਬਾਬਾ ਨੰਦ ਸਿੰਘ ਜੀ ਮਾਨਵ ਸੇਵਾ ਆਸ਼ਰਮ ਦੇ ਪ੍ਰਸ਼ੋਤਮ ਲਾਲ ਖਲੀਫਾ, ਜਗਰਾਓਂ ਵੈਲਫੇਅਰ ਸੁਸਾਇਟੀ ਦੇ ਗੁਰਿੰਦਰ ਸਿੱਧੂ, ਗੁਰੂ ਕ੍ਰਿਪਾ ਦੇ ਗੁਰਮੇਲ ਸਿੰਘ ਸੱਗੂ, ਲੋਕ ਸੇਵਾ ਸੁਸਾਇਟੀ ਦੇ ਲੌਕੇਸ਼ ਟੰਡਨ ਤੋਂ ਇਲਾਵਾ ਗੋਪੀ ਸ਼ਰਮਾ, ਸੁਖਦੀਪ ਸਿੰਘ ਸੁੱਖ ਜਗਰਾਓਂ, ਜਗਜੀਤ ਸਿੰਘ ਜੱਗੀ, ਕਮਲਦੀਪ ਬਾਂਸਲ ਅਤੇ ਚੰਦਰ ਸ਼ੇਖਰ ਗੁਪਤਾ ਨੂੰ ਸਨਮਾਨਤ ਕੀਤਾ ਗਿਆ।ਇਥੇ ਦੱਸ ਦੇਈਏ ਕੇ ਸਥਾਨਕ ਪ੍ਰਸ਼ਾਸਨ ਵੱਲੋਂ ਸਮਾਜ-ਸੇਵੀ ਸੰਸਥਾਵਾਂ ਨੂੰ ਸਨਮਾਨਤ ਕਰਨ ਦੀ ਮੁਹਿੰਮ 'ਚ ਸੀਡੀਏ ਸੰਸਥਾ ਨੂੰ ਵੀ ਸਨਮਾਨਤ ਕੀਤਾ ਗਿਆ ਪਰ ਇਸ ਸੰਸਥਾ ਦੇ 43 ਦੇ ਕਰੀਬ ਮੈਂਬਰ ਸਨ, ਜਿਸ 'ਤੇ ਸੰਸਥਾ ਨੇ ਪ੍ਰਸ਼ਾਸਨ ਵੱਲੋਂ ਦਿੱਤੀ ਟਰਾਫੀ ਕਿਸ ਨੂੰ ਦਿੱਤੀ ਜਾਵੇ, ਦਾ ਫ਼ੈਸਲਾ ਡਰਾਅ ਰਾਹੀਂ ਲਾਈਵ ਹੋ ਕੇ ਕੱਿਢਆ, ਤਾਂ ਇਹ ਟਰਾਫੀ ਮੁਫਤ ਸੇਵਾ ਨਿਭਾਉਣ ਵਾਲੇ ਪਾਲੀ ਹਲਵਾਈ ਨੂੰ ਮਿਲੀ।