ਆਸ਼ਾ ਵਰਕਰ ਤੇ ਫੈਸੀਲੇਟਰ ਯੂਨੀਅਨ ਬਲਾਕ ਮਹਿਲ ਕਲਾਂ ਵੱਲੋਂ ਮਹਿਲ ਕਲਾਂ ਹਸਪਤਾਲ ਵਿਖੇ ਧਰਨਾ ਲਗਾਇਆ।

ਮਹਿਲ ਕਲਾਂ 17 ਅਗਸਤ (ਗੁਰਸੇਵਕ ਸਿੰਘ ਸਹੋਤਾ, ਮਿੱਠੂ ਮੁਹੰਮਦ)-

ਆਸ਼ਾ ਵਰਕਰ ਤੇ ਫੈਸੀਲੇਟਰ ਯੂਨੀਅਨ ਬਲਾਕ ਮਹਿਲ ਕਲਾਂ ਵੱਲੋਂ ਜਿਲ੍ਹਾ ਪ੍ਰਧਾਨ ਸੰਦੀਪ ਕੌਰ ਦੀ ਅਗਵਾਈ ਹੇਠ ਮੁੱਢਲੇ ਸ਼ਿਹਤ ਕੇਂਦਰ ਮਹਿਲ ਕਲਾਂ ਵਿਖੇ ਧਰਨਾ ਦਿੱਤਾ ਗਿਆ । ਇਸ ਮੌਕੇ ਜਿਲ੍ਹਾ ਪ੍ਰਧਾਨ ਸੰਦੀਪ ਕੌਰ ਪੱਤੀ ਤੇ ਬਲਾਕ ਪ੍ਰਧਾਨ ਵੀਰਪਾਲ ਕੌਰ ਸਹਿਜੜਾ ਨੇ ਕਿਹਾ ਕਿ ਜਥੇਬੰਦੀ ਵੱਲੋਂ ਪਹਿਲਾਂ ਵੀ ਕਈ ਵਾਰ ਸਬੰਧਿਤ ਅਧਿਕਾਰੀਆਂ ਨੂੰ ਲਿਖਤੀ ਰੂਪ 'ਚ ਦੱਸਿਆ ਗਿਆ ਕਿ   ਬੱਚਿਆਂ ਨੂੰ ਲਗਾਉਣ  ਵਾਲੀ ਵੈਕਸੀਨ ਤੇ ਟੀਕੇ ਲਿਆਉਣਾ ਆਸ਼ਾ ਵਰਕਰਾਂ ਦਾ ਕੰਮ ਨਹੀਂ । ਪਰ ਕੁਝ ਏਅੈਨਅੈਮਜ਼ ਧੱਕੇ ਨਾਲ ਆਸ਼ਾ ਵਰਕਰਾਂ ਨੂੰ ਵੈਕਸੀਨ ਲਿਆਉਣ ਲਈ ਮਜ਼ਬੂਰ ਕਰ ਰਹੀਆਂ ਹਨ। ਪਿਛਲੇ ਦਿਨੀਂ ਪਿੰਡ ਸਹਿਜੜਾ ਵਿਖੇ ਵੈਕਸੀਨ ਲਿਆਉਣ ਨੂੰ ਲੈ ਕੇ ਏਅੈਨਅੈਮ ਰਮਨਦੀਪ ਸਰਮਾ ਤੇ ਐਲ ਐਚ ਬੀ ਕਰਮਜੀਤ ਕੌਰ ਪਿੰਡ ਵਾਸੀਆਂ ਦੇ ਸਾਹਮਣੇ ਹੀ ਆਸ਼ਾ ਵਰਕਰਾਂ ਪ੍ਰਤੀ ਬੇਹੱਦ ਮਾੜੀ ਸ਼ਬਦਾਵਲੀ 'ਚ ਕਾਫੀ ਬੁਰਾ ਭਲਾ ਬੋਲਿਆ ਗਿਆ । ਉਨ੍ਹਾਂ ਕਿਹਾ ਕਿ ਸਾਰੀਆਂ ਆਸ਼ਾ ਵਰਕਰਾਂ ਆਪਣੀ ਬਣਦੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾ ਰਹੀਆਂ ਹਨ.ਪਰ ਕੁਝ ਏ ਐਨ ਐਮਜ ਉਨ੍ਹਾਂ ਨੂੰ ਬਿਨਾਂ ਵਜ੍ਹਾ ਜਲੀਲ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਆਸ਼ਾ ਵਰਕਰ ਪ੍ਰਤੀ ਮਾੜੀ ਸ਼ਬਦਾਂਵਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਉਨ੍ਹਾਂ ਮੰਗ ਕੀਤੀ ਕਿ ਆਸ਼ਾ ਵਰਕਰਾਂ ਨੂੰ ਬੇਇੱਜ਼ਤ ਕਰਨ ਵਾਲੀ ਏ ਐਨ ਐਮ ਤੇ ਐਲ ਐਚ ਵੀ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਜਥੇਬੰਦੀ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ । ਇਸ ਮੌਕੇ ਪੰਜਾਬ  ਸੁਆਬੀਨੇਟ ਸਰਵਿਸ ਫੈਡਰੇਸ਼ਨ ਦੇ ਆਗੂ ਸੁਰਿੰਦਰਪਾਲ ਸਰਮਾ.ਰਣਜੀਤ ਸਿੰਘ ਈਸਾਪੁਰ.ਮਨਜੀਤ ਸਿੰਘ ਸਹਿਜੜਾ ਨੇ ਆਸ਼ਾ ਵਰਕਰਾਂ ਦੇ ਇਸ ਸੰਘਰਸ਼ ਨੂੰ ਹਮਾਇਤ ਦਾ ਐਲਾਨ ਕਰਦਿਆਂ ਹਰ ਤਰਾਂ ਦੇ ਸੰਘਰਸ਼ ਚ ਸਾਥ ਦੇਣ ਦਾ ਐਲਾਨ ਕੀਤਾ। ਇਸ ਸਬੰਧੀ ਐਸ ਐਮ ਓ ਮਹਿਲ ਕਲਾਂ ਨੇ ਕਿਹਾ ਕਿ ਉਕਤ ਮਸਲੇ ਨੂੰ ਜਲਦ ਹੀ ਸੁਲਝਾ ਲਿਆ ਜਾਵੇਗਾ। ਇਹ ਵਿਚ ਇੱਕ ਤਰ੍ਹਾਂ ਸਾਡੇ ਪਰਿਵਾਰ ਵਾਂਗ ਹਨ।