ਸ਼ਰਾਬ ਨਾਲ ਹੋਈਆਂ ਮੌਤਾਂ ਨੇ  ਕੈਪਟਨ ਸਰਕਾਰ ਤੇ ਕਦੇ ਨਾ ਮਿਟਣ ਵਾਲਾ  ਕਲੰਕ ਲਗਾ ਦਿੱਤਾ

ਜ਼ਿੰਮੇਦਾਰ ਅਧਿਕਾਰੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ  ਤੇ ਨਿਆਂਇਕ ਜਾਂਚ ਹੋਵੇ- ਪੱਟੀ , ਧਾਲੀਵਾਲ

 ਲੰਡਨ, ਅਗਸਤ 2020 , (ਰਾਜਵੀਰ ਸਮਰਾ)-ਪੰਜਾਬ ਚ ਜਹਿਰੀਲੀ ਸ਼ਰਾਬ ਪੀਣ ਨਾਲ  ਸੈਂਕੜੇ ਤੋਂ ਵੱਧ ਮੌਤਾਂ  ਨੇ ਸੂਬੇ ਸਮੇਤ ਸਾਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ  ।    ਪੰਜਾਬ ਕਾਂਗਰਸ ਸਰਕਾਰ ਦੀ ਨਲਾਇਕੀ ਹੈ ਅਤੇ ਇਸ ਲਈ ਉਹ ਪੂਰੀ ਤਰਾਂ ਜੁੰਮੇਦਾਰ ਹਨ। ਇਸ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।  ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਈ ਬਲਵਿੰਦਰ ਸਿੰਘ ਪੱਟੀ ਯੂ.ਕੇ  ਅਤੇ ਰਵਿੰਦਰ ਸਿੰਘ ਧਾਲੀਵਾਲ ਨੇ ਕੀਤਾ  । ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਨੌਜਵਾਨ ਪੰਜਾਬ ਵਿੱਚ ਆਏ ਦਿਨ ਨਸ਼ੇ ਦੀ ਭੇਂਟ ਚੜ੍ਹ  ਰਹੇ ਹਨ । ਕਰਜ਼ੇ ਨੇ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ।ਜਿਸ ਕਾਰਨ ਕਿਸਾਨ ਰੋਜ਼ਾਨਾ ਖੁਦਕੁਸ਼ੀਆਂ ਕਰ ਰਹੇ ਹਨ । ਨਸ਼ਾ ਮਾਫ਼ੀਆ ਘਰਾਂ ਦੇ ਘਰ ਤਬਾਹ ਕਰ ਰਿਹਾ ਹੈ ਤੇ ਹੁਣ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਨੇ  ਕੈਪਟਨ ਸਰਕਾਰ ਤੇ ਕਦੇ ਨਾ ਮਿਟਣ ਵਾਲਾ  ਕਲੰਕ ਲਗਾ ਦਿੱਤਾ ਹੈ ।  ਉਨ੍ਹਾਂ ਕਿਹਾ ਕਿ ਪ੍ਰਭਾਵਿਤ ਜ਼ਿਲਿਆਂ ਦੇ ਸਰਕਾਰੀ ਤੰਤਰ ਦੀ ਢਿੱਲ ਜ਼ਹਿਰੀਲੀ ਸ਼ਰਾਬ ਲਈ ਜ਼ਿੰਮੇਦਾਰ ਹੈ । ਆਗੂਆਂ ਨੇ ਨੇ ਕੈਪਟਨ ਅਮਰਿੰਦਰ ਸਿੰਘ ਤੋਂ   ਜ਼ਿੰਮੇਦਾਰ ਅਧਿਕਾਰੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ  ਤੇ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ।