ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਲਿਸਟਰ ਵਿੱਚ ਨਿੱਘਾ ਸੁਆਗਤ

ਗੁਰਬਾਣੀ ਤੇ ਸਿੱਖ ਇਤਿਹਾਸ ਸਿੱਖ ਕੌਮ ਲਈ ਦੋਵੇਂ ਮਹੱਤਵਪੂਰਨ 

ਅੱਜ ਤੋਂ 30 ਸਾਲ ਪਹਿਲਾਂ ਕੋਈ ਪੋਥੀ ਜਾ ਗ੍ਰੰਥ ਦਾ ਰੌਲ਼ਾ ਨਹੀਂ ਸੀ ਅੱਜ ਕਿਉ ..! ਸਿੱਖਾਂ ਨੂੰ ਸਮਝਣ ਦੀ ਲੋੜ -ਜਥੇਦਾਰ

ਲਿਸਟਰ, ਯੂ.ਕੇ., ਜਨਵਰੀ 2020 -(ਗਿਆਨੀ ਅਮਰੀਕ ਸਿੰਘ/ ਗਿਆਨੀ ਰਵਿੰਦਰਪਾਲ ਸਿੰਘ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅੱਜ-ਕੱਲ ਯੂ. ਕੇ. ਦੌਰੇ 'ਤੇ ਆਏ ਹੋਏ ਹਨ । ਇਸ ਦੌਰੇ ਦੌਰਾਨ ਉਨ੍ਹਾਂ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਲਿਸਟਰ ਪਹੁੰਚੇ।ਜਿੱਥੇ ਜਥੇਦਾਰ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦੇ  ਸਿੱਖਾਂ ਨੂੰ ਇਸ ਗੱਲ ਦਾ ਵਿਸ਼ਵਾਸ ਕਰਨ ਦੀ ਲੋੜ ਦੱਸਿਆ ਕਿ ਸਿੱਖ ਕੌਮ ਕਦੇ ਵੀ ਖਤਮ ਨਹੀਂ ਹੋਵੇਗੀ। ਇਹ ਭੁਲੇਖਾ ਸਾਨੂੰ ਆਪਣੇ ਮਨ ਚੋਂ ਕੱਢ ਲੈਣਾ ਚਾਹੀਦਾ ਹੈ ਸਾਡੇ ਕੋਲ  ਗੁਰੂ , ਗੁਰਦਵਾਰਾ ਸੰਗਤ-ਪੰਗਗ ਤੇ ਲੰਗਰ ਦਾ ਨਿਰਾਲਾ ਸਿਧਾਂਤ ਹੈ।  ਜਥੇਦਾਰ ਨੇਕਿਹਾ ਕਿ ਗੁਰਬਾਣੀ ਅਤੇ ਸਿੱਖ ਇਤਿਹਾਸ ਦੋਵੇਂ ਸਿੱਖ ਕੌਮ ਲਈ ਮਹੱਤਵਪੂਰਨ ਹਨ। ਜਥੇਦਾਰ ਨੇ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਬੰਦ ਕਮਰਾ ਮੀਟਿੰਗ ਵੀ ਕੀਤੀ। ਜਿਸ ਨੂੰ ਗੁਪਤ ਰੱਖਿਆ ਗਿਆ। ਉਸ ਸਮੇਂ ਜਥੇਦਾਰ ਅਤੇ ਉਹਨਾਂ ਨਾਲ ਪਹੁੰਚੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੇ ਮੁੱਖ ਸੇਵਾਦਾਰ ਸ੍ਰ. ਗੁਰਮੇਲ ਸਿੰਘ ਮੱਲੀ ਦਾ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮੁੱਖ ਸੇਵਾਦਾਰ ਰਾਜਮਨਵਿੰਦਰ ਸਿੰਘ ਅਤੇ ਸਮੂਹ ਪ੍ਰਬੰਧਕਾਂ ਵਲੋਂ ਮਾਨ-ਸਨਮਾਨ ਵੀ ਕੀਤਾ ਗਿਆ। ਉਸ ਸਮੇਂ ਸੰਗਤਾਂ ਵਿੱਚ ਲਿਸਟਰ ਸ਼ਹਿਰ ਦੇ ਬਹੁਤ ਸੰਮਤੀ ਗੁਰਦੁਆਰਾ ਸਾਹਿਬਾਨ ਦੇ ਪ੍ਬੰਧਕ,ਸਮੂਹ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਨੌਰਥ ਵੈਸਟ ਇੰਗਲੈਡ ਤੋਂ ਸੰਗਤਾਂ ਮੰਜੂਦ ਸਨ।