You are here

"ਸਿੱਖ ਕਿੱਧਰੇ ਵੀ ਸੁਰੱਖਿਅਤ ਨਹੀਂ "ਜਥੇਦਾਰ ਦੇ ਬਿਆਨ ਦੀ ਹਮਾਇਤ-ਬੰਦੀ ਸਿੰਘ ਰਿਹਾਈ ਮੋਰਚਾ

ਲੁਧਿਆਣਾ, ਜਨਵਰੀ 2020-(ਮਨਜਿੰਦਰ ਗਿੱਲ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਜੋ ਪਿਛਲੇ ਦਿਨੀਂ  ਬਿਆਨ ਦਿੱਤਾ ਸੀ ਕਿ "ਸਿੱਖ ਕਿੱਧਰੇ ਵੀ ਸੁਰੱਖਿਅਤ ਨਹੀਂ " ਬੰਦੀ ਸਿੰਘ ਰਿਹਾਈ ਮੋਰਚਾ" ਉਸ ਬਿਆਨ ਦੀ  ਡਟਕੇ   ਹਿਮਾਇਤ ਤੇ ਪ੍ਰੋੜਤਾ ਕਰਦਾ ਹੈ । ਮੋਰਚੇ ਦੇ ਆਗੂ ਭਾਈ ਜੰਗ ਸਿੰਘ ਤੇ ਭਾਈ ਭਵਨਦੀਪ ਸਿੰਘ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਹੈ ਕਿ  ਸ੍ਰੀ ਅਕਾਲ ਤਖ਼ਤ ਸਾਹਿਬ ਦੁਨੀਆਂ ਭਰ ਚ ਵਸਦੀ ਸਿੱਖ ਕੌਮ ਦੀ ਅਗਵਾਈ ਕਰਦਾ ਹੈ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਹਿਬ ਦਾ ਬਿਆਨ ਪੂਰੀ ਸਿੱਖ ਕੌਮ ਦੀ ਅਵਾਜ਼ ਹੈ । ਸੋ ਦੁਨੀਆਂ ਭਰ ਚ ਵਸਦਾ  ਸਿੱਖ  ਪਿਛਲੇ ਸਮੇਂ ਤੋਂ ਇਹ ਮਹਿਸੂਸ ਕਰਦਾ ਹੈ ਕਿ ਸਿੱਖ ਕਿਤੇ ਵੀ ਸੁਰੱਖਿਅਤ ਨਹੀਂ ਖਾਸ ਕਰਕੇ ਭਾਰਤ ਚ ਤਾਂ ਅਜ਼ਾਦੀ ਤੋਂ ਫੌਰਨ ਬਾਅਦ ਚ ਇਸ ਨਾਲ ਦੂਜੇ ਸਹਿਰੀ ਵਰਗਾ ਸਲੂਕ ਕੀਤਾ ਜਾਣ ਲੱਗ ਪਿਆ ।  ਜਦੋਂ ਕਿ ਭਾਰਤ ਨੂੰ ਅਜ਼ਾਦ ਕਰਾਉਣ ਲਈ ਸਿੱਖ ਕੌਮ ਨੇ ਸੌ ਚੋਂ ਨੱਬੇ ਸਿਰ ਦਿੱਤੇ  ਤੇ ਭਾਰਤ ਨੂੰ ਅਜ਼ਾਦ ਕਰਾਇਆ । ਆਜ਼ਾਦੀ ਲੈਣ ਤੋਂ ਬਾਅਦ ਇਹ ਅਖੌਤੀ ਅਜ਼ਾਦ ਭਾਰਤ ਦੀ ਕਾਂਗਰਸ ਸਰਕਾਰਾਂ  ਸਿੱਖਾਂ ਨਾਲ ਲਗਾਤਾਰ ਧੱਕਾ ਕਰਨ ਲੱਗੀਆਂ ਚਾਹੇ ਉਹ ਪਾਣੀਆਂ ਦੇ ਮਸਲੇ ਹੋਣ ਜਾਂ ਪੰਜਾਬੀ ਬੋਲੀ ।। ਫੇਰ  ਉਸ ਤੋਂ ਬਾਅਦ 1984 ਚ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਭਾਰਤ ਅੰਦਰ ਗੁਰਦੁਆਰਿਆਂ ਤੇ ਹਮਲਾ ਕਰਨਾ ਤੇ ਢਹਿ ਢੇਰੀ ਕਰਨਾ । ਫੇਰ ਭਾਰਤ ਦੀ ਰਾਜਧਾਨੀ ਦਿੱਲੀ ਚ ਸਰਕਾਰੀ ਸਰਪ੍ਰਸਤੀ ਹੇਠ ਯੋਜਨਾਬੱਧ ਤਰੀਕੇ ਨਾਲ ਕਾਂਗਰਸ ਵੱਲੋਂ ਸਿੱਖਾਂ ਦੀ ਨਸਲਕੁਸ਼ੀ ਕਰਨਾ । ਤੇ ਅੱਜ ਤੱਕ ਇੱਕ ਵੀ ਬੰਦੇ ਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ ।। ਜਦੋਂ ਇਸ ਦੇ ਰੋਸ ਵਜੋਂ ਸਿੱਖ ਨੌਜਵਾਨਾਂ ਨੇ ਆਪਣੇ ਧਰਮ ਦੀ ਰੱਖਿਆ ਖਾਤਰ ਸ਼ਸਤਰ ਉਠਾਏ ਤਾਂ ਭਾਰਤੀ ਪੁਲਿਸ ਫੋਰਸਾਂ ਦੁਆਰਾ ਪੰਜਾਬ ਚ ਸਿੱਖ ਕੌਮ ਦੀ ਫੇਰ ਵੱਡੇ ਪੱਧਰ ਤੇ ਕਤਲੋਗਾਰਤ ਕੀਤੀ ਗਈ ।ਰੋਸ ਵਜੋਂ ਜਦੋਂ ਸਿੱਖ ਰਵਾਇਤਾਂ ਅਨੁਸਾਰ ਜ਼ੁਲਮ ਨੂੰ ਠੱਲ੍ਹ ਪਾਉਣ ਲਈ ਨੌਜਵਾਨਾਂ ਨੇ ਜ਼ਾਲਮ ਨੂੰ ਸੋਧਾ ਲਾਇਆ ਤਾਂ ਸਿੱਖ ਨੌਜਵਾਨਾਂ ਨੂੰ  ਲੰਮੀਆਂ ਸਜਾਵਾਂ ਦਿੱਤੀਆਂ ਗਈਆਂ । ‌ਤੇ ਸਿੱਖ ਕੌਮ ਦਾ ਘਾਣ ਕਰਨ ਵਾਲਿਆਂ ਨੂੰ ਇਨਾਮ ਵੰਡੇ ਗਏ ਤੇ ਜੇ ਕਿਸੇ ਨੂੰ ਸਜ਼ਾ ਵੀ ਦਿੱਤੀ ਤਾਂ ਉਸ ਨੂੰ ਮਹਿਜ਼ ਦੋ ਚਾਰ ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਹੀ ਰਿਹਾ ਕਰ ਦਿੱਤਾ ਗਿਆ ।। ਪਰ ਸਿੱਖ ਕੌਮ ਦੇ ਨੌਜਵਾਨਾਂ ਨੂੰ ਜੇਲ੍ਹ ਦੀ ਸਜ਼ਾ ਪੂਰੀ ਹੋਣ ਤੇ ਵੀ ਨਹੀਂ ਛੱਡਿਆ ਜਾ ਰਿਹਾ ।  ਸਿੱਖ ਨੌਜਵਾਨ 26  -26  ਸਾਲ ਤੋਂ ਜੇਲ੍ਹਾਂ ਚ ਬੰਦ ਹਨ । ਕੋਈ ਸੁਣਵਾਈ ਨਹੀਂ ।

ਫੇਰ ਪਿਛਲੇ ਸਮੇਂ ਗੁਜਰਾਤ ਚ ਸਿਖਾਂ ਦੀਆਂ ਜ਼ਮੀਨਾਂ ਖੋਹੀਆਂ ਗੲੀਆਂ ਼ ਗੁਰਦੁਆਰਾ ਗਿਆਨ ਗੋਦੜੀ ਤੇ ਕਬਜ਼ਾ ਕੀਤਾ ਗਿਆ ਼ ਗੁਰਦੁਆਰਾ ਡਾਂਗ ਮਾਰ ਸਾਹਿਬ ਤੇ ਕਬਜ਼ਾ ਕੀਤਾ ਗਿਆ ਼‌ਤੇ ਸ਼ਿਲਾਂਗ ਚ ਸਿਖਾਂ ਨੂੰ ਉਜਾੜਨ ਦੀ ਕੋਸ਼ਿਸ਼ ਕੀਤੀ ਗਈ ਼ ਗੁਰਦੁਆਰਾ ਮੰਗੂ ਮੱਠ ਢਾਹ ਕੇ ਕਬਜ਼ਾ ਕੀਤਾ ਗਿਆ ਼ ਮੱਧ ਪ੍ਰਦੇਸ਼ ਚ ਸਿੱਖਾਂ ਦੀਆਂ ਜ਼ਮੀਨਾਂ ਖੋਹੀਆਂ ਗੲੀਆਂ ਤੇ ਘਰ ਢਾਅ ਦਿੱਤੇ ਗਏ । ਤੇ ਆਹ ਹੁਣ ਭਾਜਪਾ  ਦੀ ਉਂਤਰ ਪ੍ਰਦੇਸ਼ ਦੀ ਸਰਕਾਰ ਨੇ ਸਿੱਖ ਸੰਗਤਾਂ  ਵੱਲੋਂ ਨਗਰ ਕੀਰਤਨ  ਕੱਢਣ ਤੇ  ਸਿੱਖ ਸੰਗਤਾਂ ਤੇ ਪਰਚਾ ਦਰਜ ਕੀਤਾ ਗਿਆ ।।। ਸੋ  ਇਹ ਸਭ ਦੇਖਦੇ ਹੋਏ ਸਾਰਾ ਸਿੱਖ ਪੰਥ ਇਹ ਮਹਿਸੂਸ ਕਰਦਾ ਖਾਸ  ਕਰਕੇ ਭਾਰਤ ਅੰਦਰ ਵੀ ਸਿੱਖ ਸੁਰੱਖਿਅਤ ਨਹੀਂ ਹਨ । ਇਹ ਧੱਕਾ ਕਾਂਗਰਸ ਸਰਕਾਰਾਂ ਨੇ ਸ਼ੁਰੂ ਕੀਤਾ ਤੇ ਹੁਣ ਭਾਜਪਾ ਸਰਕਾਰ ਤੱਕ ਲਗਾਤਾਰ ਜਾਰੀ ਹੈ ।