ਬੈਡਫੋਰਡ,ਅਗਸਤ 2020 -(ਅਮਨਜੀਤ ਸਿੰਘ ਖਹਿਰਾ)- ਬ੍ਰਿਟੇਨ ਦੇ ਸ਼ਹਿਰ ਬੈਡਫੋਰਡ ਵਿਖੇ ਭਾਰਤੀ ਮੂਲ ਦੀਆਂ ਇਸਤਰੀਆਂ ਦੀ ਸੰਸਥਾ ਬੰਦਨ ਗਰੁੱਪ ਨੇ ਸੇਵਾ ਟਰੱਸਟ ਯੂ.ਕੇ. ਅਤੇ ਬੈਡਫੋਰਡ ਦੀਆਂ ਸਮਾਜਿਕ ਅਤੇ ਹੋਰ ਸੰਸਥਾਵਾਂ ਦੇ ਸਾਂਝੇ ਸਹਿਯੋਗ ਨਾਲ ਆਜ਼ਾਦੀ ਦਿਹਾੜਾ ਮਨਾਇਆ ਗਿਆ | ਇਸ ਮੌਕੇ ਸ਼ਹਿਰ ਦੇ ਟਾਊਨ ਹਾਲ 'ਤੇ ਤਿਰੰਗਾ ਲਹਿਰਾਇਆ ਗਿਆ | ਸਮਾਗਮ ਵਿਚ ਬੈਡਫੋਰਡ ਦੇ ਮੇਅਰ ਡੇਵ ਹੌਜ਼ਸਨ, ਹਾਈਸ਼ੈਰਫ ਸੁਜ਼ਨ ਲੌਸਾਡਾ, ਬੰਦਨ ਬੈਡਫੋਰਡ ਦੀ ਚੇਅਰਪਰਸਨ ਡਾ: ਵਨੀਤਾ ਮਨਜੂਰੇ, ਸੇਵਾ ਸਟਰੱਸਟ ਯੂ.ਕੇ. ਦੇ ਚੇਅਰਮੈਨ ਕੌਾਸਲਰ ਚਰਨਕੰਵਲ ਸਿੰਘ ਸੇਖੋਂ ਸਮੇਤ ਬੰਦਨ ਗਰੁੱਪ ਮੈਂਬਰ ਹਾਜ਼ਰ ਹੋਏ ਅਤੇ ਆਨ ਲਾਈਨ ਜ਼ੂਮ ਰਾਹੀਂ ਵੱਡੀ ਗਿਣਤੀ ਵਿਚ ਲੋਕ ਹੋਏ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਲ ਹੋਈਆਂ |
ਕੋਵਿਡ-19 ਦੇ ਚੱਲਦਿਆਂ ਇਸ ਸਮਾਗਮ ਨੂੰ ਆਨਲਾਈਨ ਭਾਰਤੀ ਹਾਈਕਮਿਸ਼ਨ ਨਾਲ ਜੋੜਿਆ ਗਿਆ ਅਤੇ ਹਾਈਕਮਿਸ਼ਨਰ ਗਾਇਤਰੀ ਈਸ਼ਰ ਕੁਮਾਰ ਨੇ ਸੰਬੋਧਨ ਕਰਦਿਆਂ ਭਾਰਤ ਵਾਸੀਆਂ ਨੂੰ 74ਵੇਂ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ ਅਤੇ ਯੂ.ਕੇ. ਵਿਚ ਵੱਸਦੇ ਭਾਰਤੀਆਂ ਵਲੋਂ ਦੇਸ਼ ਅਤੇ ਵਿਦੇਸ਼ ਵਿਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ| ਹਾਈਕਮੀਸ਼ਨ ਦੇ ਰਾਜਨੀਤਕ ਅਤੇ ਪਰਵਾਸ ਮਾਮਲੇ ਦੇ ਸਕੱਤਰ ਸ੍ਰੀ ਰੋਹਨ ਸਮੰਤ ਨੇ ਬੰਧਨ ਟੀਮ ਅਤੇ ਸੇਵਾ ਟਰੱਸਟ ਯੂਕੇ ਨੂੰ ਕੋਰੋਨਾਲਾਕਡਾਉਨ ਦੌਰਾਨ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀਆਂ ਦੀ ਸਹਾਇਤਾ ਕਰਨ ਲਈ ਵਿਸ਼ੇਸ਼ ਵਧਾਈ ਦਿੱਤੀ ਅਤੇ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਬੈਡਫੋਰਡ ਦੇ ਸਾਰੇ ਭਾਰਤੀ ਸੰਗਠਨਾਂ ਜਿਨ੍ਹਾਂ ਨੇ ਸਮਾਜਿਕ ਸਹਾਇਤਾ ਕੀਤੀ ਹੈ, ਨੇ ਚੰਗੀ ਮਿਸਾਲ ਕਾਇਮ ਕੀਤੀ ਹੈ ਅਤੇ ਉਹ ਬੈਡਫੋਰਡ ਇੰਡੀਅਨ ਡਾਇਸਪੋਰਾ ਨਾਲ ਇਸ ਸਮਾਗਮ ਨੂੰ ਮਨਾਉਣ ‘ਤੇ ਮਾਣ ਮਹਿਸੂਸ ਕਰਦੇ ਹਨ।