ਆਪਣੇ ਗੀਤਾਂ ਨਾਲ ਗਾਇਕੀ ਦੇ ਪਿੜ ਚ' ਧਮਾਲ ਪਾ ਰਿਹਾ "ਪਰਮਿੰਦਰ ਮਣਕੀ"

ਲੰਡਨ (ਰਾਜਵੀਰ ਸਮਰਾ) ਜਿਥੇ ਪੰਜਾਬੀਆਂ ਨੇ ਆਪਣੀ ਬੁਲੰਦ ਆਵਾਜ਼ ਦੇ ਸਿਰ ਤੇ ਵਿਦੇਸ਼ਾਂ ਚ' ਆਪਣੇ ਪੰਜਾਬੀ ਵਿਰਸੇ ਦਾ ਨਾਮ ਰੁਸ਼ਨਾਇਆ ਹੋਇਆ ਹੈ ਉਥੇ ਹੀ ਆਪਣੀ ਗਾਇਕੀ ਦੇ ਦਮ ਤੇ ਦੋਆਬੇ ਦੇ ਪ੍ਰਸਿੱਧ ਕਸਬਾ ਜੰਡਿਆਲਾ ਮੰਜਕੀ ਵਿੱਚ ਰਿਹਾਇਸ਼ ਰੱਖਦਾ ਪੰਜਾਬੀ ਗਾਇਕ ਪਰਮਿੰਦਰ ਮਣਕੀ ਮਿਸਾਲ ਕਾਇਮ ਕਰ ਰਿਹਾ ਹੈ, ਡਾਕਟਰ ਜਸਵਿੰਦਰ ਜੌਹਲ ਦੇ ਅਸ਼ੀਰਵਾਦ ਅਤੇ ਪ੍ਰਮੋਟਰ ਜਸਕਰਨ ਜੌਹਲ ਤੇ ਹੈਰੀ ਯੂਕੇ ਦੇ ਵਿਸ਼ੇਸ਼ ਸਹਿਯੋਗ ਨਾਲ ਯੂ.ਕੇ ਦੀ ਪ੍ਰਸਿੱਧ ਕੰਪਨੀ "ਪਾਪਾ ਜੌਏ" ਵੱਲੋਂ ਮਨਕੀ ਦੇ ਰਿਲੀਜ਼ ਗੀਤ "ਬੰਦੂਕਾਂ ਅਤੇ ਮਸ਼ੂਕਾਂ"ਨੇ ਦੁਨੀਆਂ ਭਰ ਵਿੱਚ ਬੈਠੇ ਪੰਜਾਬੀਆਂ ਵਿੱਚ ਉਸ ਦੀ ਦਮਦਾਰ ਆਵਾਜ਼ ਦੀ ਚਰਚਾ ਛੇੜ ਦਿੱਤੀ ਹੈ,ਲੇਖਕ ਸੂਰਜ ਹੁਸੈਨਪੁਰੀ ਵੱਲੋਂ ਲਿਖੇ ਇਸ ਸਿੰਗਲ ਟਰੈਕ ਦੀ ਵੀਡੀਓ ਵਿੱਚ ਕੀਤੀ ਗਈ ਦਮਦਾਰ ਅਦਾਕਾਰੀ ਨੇ ਵੀ ਨੌਜਵਾਨ ਤਬਕੇ ਨੂੰ ਇਸ ਗੀਤ ਦੀ ਸਲਾਹੁਤਾ ਕਰਨ ਲਈ ਮਜਬੂਰ ਕੀਤਾ ਹੈ,ਗੌਰਤਲਬ ਹੈ ਕਿ ਪਰਮਿੰਦਰ ਮਣਕੀ ਵੱਲੋਂ ਦੇਸ਼ ਭਗਤੀ ਦੀ ਭਾਵਨਾ ਨੂੰ ਸਮਰਪਿਤ ਇਹਨੀ ਦਿਨੀ ਰਿਲੀਜ਼ ਹੋਏ ਸਿੰਗਲ ਟ੍ਰੈਕ "ਦੇਸ਼ ਦੇ ਫੋਜੀ" ਨੂੰ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ,ਤਾਰੂ ਉੱਪਲਾਂ ਵਾਲੇ ਵੱਲੋਂ ਲਿਖੇ ਇਸ ਗੀਤ ਨੂੰ ਐੱਮ ਜੇ ਪੀ ਕੰਪਨੀ ਨੇ ਰਿਲੀਜ਼ ਕੀਤਾ ਹੈ ਅਤੇ ਇਸ ਗੀਤ ਦੀ ਵੀਡੀਓ ਗ੍ਰਾਫੀ ਰਵੀ ਅਟਵਾਲ ਵੱਲੋਂ ਤਿਆਰ ਕੀਤੀ ਗਈ ਹੈ,ਪੰਜਾਬੀ ਜਗਤ ਦੀ ਝੋਲੀ ਵਿੱਚ ਹੋਰ ਵੀ ਬਹੁਤ ਸਾਰੇ ਗੀਤ ਪਾ ਚੁੱਕੇ ਆਰਥਿਕ ਤੰਗੀਆਂ ਤੁਰਸ਼ੀਆਂ ਕਾਰਨ ਪੱਛੜੇ ਰਹੇ ਇਸ ਗਾਇਕ ਦੀ ਬਾਂਹ ਹੁਣ ਯੂ ਕੇ ਨਿਵਾਸੀ ਡਾਕਟਰ ਜਸਵਿੰਦਰ ਜੌਹਲ ਨੇ ਫੜ ਲਈ ਹੈ,ਸਰੋਤਿਆਂ ਨੂੰ ਭਵਿੱਖ ਚ' ਹੋਰ ਵੀ ਸੋਹਣੇ ਸੋਹਣੇ ਗੀਤ ਗਾਇਕ ਮਣਕੀ ਦੀ ਆਵਾਜ਼ ਚ' ਸੁਣਨ ਨੂੰ ਮਿਲਦੇ ਰਹਿਣਗੇ