ਯੁ.ਕੇ.

Meet the 'ethical hacker' who helps Google, Apple and Dell stay secure

Leicester, Jun 2020 -(Amanjit Singh Khaira )- A 22-year-old Leicester student  has been using his free time to 'ethically hack' huge corporations like Google and Apple. Computer science student Prabhjot Dunglay, from India, who moved to the city to study at the University of Leicester, has been working freelance as a 'bug bounty hunter' for a year. And his work posing as a hacker and trying to find vulnerabilities is helping to keep customers' data safe. He said: "I was inspired to go into cyber security because there has been a lot of data leaks recently, particularly in the last two to three years. "I had my placement year last year, and I learnt a lot about how to identify these leaks in websites. "So I decided I would use my knowledge to identify them, and let the companies know where the leak is."

The practice that Prabhjot uses is called 'penetration testing', which shows where domains are vulnerable to hackers. He then informs the company of the vulnerability, which can then be fixed, often helping to secure the data of many customers. Most recently Prabhjot said he uncovered a leak in Apple, for which he was acknowledged in their 'hall of fame'.

He added: "Some hackers will find the data leak and sell that data for a lot of money on the black market. m"Instead of hacking into companies and selling the data, I want to help them to secure themselves.

As well as Apple, he has helped Google, Dell, Surveymonkey, Currencycloud and Sprout Social   Most companies will pay for 'bounty hunters' for informing them of these leaks - although at the moment it is freelance for Prabhjot 

Prabhjot said: "I am looking for a full time job in cyber security now, and penetration testing. "But with the current coronavirus situation, it's really hard." Prabhjot said that he wanted to tell his story to hopefully inspire other young people to get into computer science and cyber security. He said: "I want to convince youngsters to get into it, and the motivation to pursue it. m"There is a shortage of cyber security professionals, but also a boom in the market because of recent data leaks."

ਕੋਰੋਨਾ ਵਾਇਰਸ ਨਾਲ ਲੜਾਈ 'ਚ ਵਿਸ਼ਵ ਅਭਿਆਨ 'ਚ ਸ਼ਾਮਲ ਹੋਇਆ ਯੂ ਕੇ, ਵੈਕਸੀਨ ਬਣਾਉਣ 'ਚ ਲੱਗਾ

ਲੰਡਨ,ਜੂਨ 2020 -(ਏਜੰਸੀ) ਕੋਰੋਨਾ ਵਾਇਰਸ ਮਹਾਮਾਰੀ ਨਾਲ ਨਿਪਟਨ ਲਈ ਪੂਰੀ ਦੁਨੀਆ ਇਕੱਠੇ ਮਿਲ ਕੇ ਕੰਮ ਕਰ ਰਹੀ ਹੈ। ਕੋਰੋਨਾ ਖ਼ਿਲਾਫ਼ ਵਿਸ਼ਵ ਪੱਧਰ 'ਤੇ ਚੱਲ ਰਹੀ ਲੜਾਈ 'ਚ ਹੁਣ ਬ੍ਰਿਟੇਨ ਵੀ ਬਾਕੀ ਦੇਸ਼ਾਂ ਨਾਲ ਜੁੜ ਗਿਆ ਹੈ। 'Global Goal Unite Summi' ਨਾਂ ਦੇ ਇਸ ਅਭਿਆਨ ਦੇ ਤਹਿਤ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵਾਇਰਸ ਨਾਲ ਲੜਨ ਲਈ ਪ੍ਰੀਖਣ, ਇਲਾਜ ਤੇ ਟੀਕਾ ਸਾਰਿਆਂ ਲਈ ਉਪਲੱਬਧ ਹੋਵੇ।

ਮਹਾਮਾਰੀ ਦੀ ਰੋਕਥਾਮ ਲਈ ਅੰਤਰਰਾਸ਼ਟਰੀ ਮੰਚ 'ਤੇ ਬਰਤਾਨੀਆ ਇਕ ਮੁੱਖ ਭੂਮਿਕਾ ਨਿਭਾ ਰਿਹਾ ਹੈ। Oxford university ਤੇ Imperial College London ਦੇ ਵਿਗਿਆਨਕਾਂ ਦੀ ਇਕ ਟੀਮ ਵੈਕਸੀਨ ਬਣਾਉਣ 'ਤੇ ਕੰਮ ਕਰ ਰਹੀ ਹੈ। Oxford university ਦੁਆਰਾ ਕੀਤੇ ਗਏ ਪਹਿਲੇ Clinical trial ਤੋਂ ਇਹ ਸਾਹਮਣੇ ਆਇਆ ਸੀ ਕਿ ਕੋਰੋਨਾ ਵਾਇਰਸ ਦਾ ਇਲਾਜ ਮੌਤ ਦੇ ਡਰ ਨੂੰ ਘੱਟ ਕਰਨ 'ਚ ਕਾਰਗਰ ਹੈ। 16 ਜੂਨ ਨੂੰ ਬ੍ਰਿਟਿਸ਼ ਸਰਕਾਰ ਨੇ ਵੀ ਰਾਸ਼ਟਰੀ ਸਿਹਤ ਸੇਵਾ ਦੁਆਰਾ Anti inflammatory drug dexamethasone (Dexamethasone) ਦੇ ਉਪਯੋਗ ਨੂੰ ਅਧਿਕਾਰਤ ਕੀਤਾ ਸੀ।

ਯੂ.ਕੇ. ਦੇ ਵਿੰਡਰਸ ਘਪਲੇ ਸਬੰਧੀ ਗ੍ਰਹਿ ਮੰਤਰੀ ਵਲੋਂ ਮੁਆਫ਼ੀ ਮੰਗਣ ਤੋਂ ਨਾਂਹ

ਐਮ.ਪੀ. ਢੇਸੀ ਨੇ ਲੋਕਾਂ ਨੂੰ ਇਨਸਾਫ਼ ਦੇਣ ਦੀ ਕੀਤੀ ਮੰਗ

ਲੰਡਨ, ਜੂਨ 2020 - ( ਗਿਆਨੀ ਰਾਵਿਦਰਪਾਲ ਸਿੰਘ)-ਯੂ.ਕੇ. ਦੇ ਵਿੰਡਰਸ਼ ਘਪਲੇ ਸਬੰਧੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਮੁਆਫ਼ੀ ਮੰਗਣ ਤੋਂ ਨਾਂਹ ਕੀਤੀ ਹੈ ਪਰ ਉਨ੍ਹਾਂ ਮੰਨਿਆ ਕਿ ਪੀੜਤ ਲੋਕਾਂ ਨੂੰ ਮੁਆਵਜ਼ਾ ਦੇਣ 'ਚ ਦੇਰੀ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਲਈ ਇਕ ਹੋਰ ਸਾਲ ਇੰਤਜ਼ਾਰ ਕਰਨਾ ਹੋਵੇਗਾ, ਕਿਉਂਕਿ ਇਸ ਮਾਮਲੇ ਨੂੰ ਬਹੁਤ ਸੰਵੇਦਨਸ਼ੀਲਤਾ ਨਾਲ ਨਜਿੱਠਿਆ ਜਾ ਰਿਹਾ ਹੈ | ਵਿੰਡਰਸ਼ ਪੀੜਤਾਂ ਨੂੰ ਬੀਤੇ ਮਹੀਨੇ ਮੁਆਵਜ਼ਾ ਦੇਣ ਲਈ ਗ੍ਰਹਿ ਵਿਭਾਗ ਵਲੋਂ ਅਪ੍ਰੈਲ 2019 ਵਿਚ ਐਲਾਨੀ ਗਈ ਸਕੀਮ ਦੀ ਸ਼ੁਰੂਆਤ ਕੀਤੀ ਸੀ, ਜਿਸ ਅਨੁਸਾਰ ਪੀੜਤਾਂ ਨੂੰ 200 ਮਿਲੀਅਨ ਤੋਂ 500 ਮਿਲੀਅਨ ਤੱਕ ਮੁਆਵਜ਼ਾ ਦਿੱਤੇ ਜਾਣ ਦਾ ਅੰਦਾਜ਼ਾ ਸੀ | ਐਮ.ਪੀ. ਤਨਮਨਜੀਤ ਸਿੰਘ ਢੇਸੀ ਨੇ ਇਸ ਮੌਕੇ ਕਿਹਾ ਕਿ ਸਰਕਾਰ ਨੇ ਸਿਰਫ 60 ਪੀੜਤਾਂ ਨੂੰ ਹੀ ਮੁਆਵਜ਼ਾ ਦਿੱਤਾ ਹੈ, ਜਦ ਕਿ ਹੋਰ ਲੋਕ ਅਜੇ ਵੀ ਇਨਸਾਫ ਦੀ ਉਡੀਕ ਕਰ ਰਹੇ ਹਨ | ਪ੍ਰੀਤੀ ਪਟੇਲ ਨੇ ਢੇਸੀ ਦੇ ਜਵਾਬ 'ਚ ਲੇਬਰ ਪਾਰਟੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਲੇਬਰ ਪਾਰਟੀ ਨੇ ਪਿਛਲੇ ਸਮਿਆਂ ਵਿਚ ਗੈਰਕਾਨੂੰਨੀ ਇੰਮੀਗ੍ਰੇਸ਼ਨ ਦਾ ਮਾਹੌਲ ਪੈਦਾ ਕੀਤਾ ਹੈ | ਉਨ੍ਹਾਂ ਕਿਹਾ ਕਿ ਬਿਨੈਕਾਰਾਂ ਨੂੰ 1 ਮਿਲੀਅਨ ਪੌਡ ਦੇ ਮੁਆਵਜ਼ੇ ਦੀ ਪੇਸ਼ਕਸ਼ ਦਿੱਤੀ ਜਾ ਚੁੱਕੀ ਹੈ ਅਤੇ ਜਿਉਂ ਹੀ ਇਸ ਨੂੰ ਸਵੀਕਾਰ ਕਰ ਲਿਆ ਜਾਵੇਗਾ  

ਬਲਜਿੰਦਰ ਸਿੰਘ ਜੈਨਪੁਰੀਆ ਨੂੰ ਐਨ.ਆਰ.ਆਈ. ਵਿਭਾਗ ਪੰਜਾਬ ਦਾ ਕੋਆਰਡੀਨੇਟਰ ਬਣਾਇਆ

ਲੰਡਨ, ਜੂਨ 2020 -( ਗਿਆਨੀ ਰਾਵਿਦਰਪਾਲ ਸਿੰਘ )- ਪੰਜਾਬ ਸਰਕਾਰ ਦੇ ਐਨ. ਆਰ. ਆਈ. ਵਿਭਾਗ ਵਲੋਂ ਬਲਜਿੰਦਰ ਸਿੰਘ ਜੈਨਪੁਰੀਆ ਨੂੰ ਯੂ.ਕੇ. ਵਿਚ ਪੰਜਾਬ ਸਰਕਾਰ ਅਤੇ ਪ੍ਰਵਾਸੀ ਪੰਜਾਬੀਆਂ ਵਿਚ ਆਪਸੀ ਤਾਲਮੇਲ ਵਧਾਉਣ ਲਈ ਪੰਜਾਬ ਸਰਕਾਰ ਵਲੋਂ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ । ਸਰਕਾਰ ਵਲੋਂ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਬਲਜਿੰਦਰ ਸਿੰਘ ਜੈਨਪੁਰੀਆ ਹੁਣ ਯੂ.ਕੇ. ਤੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀਆਂ ਭਵਿੱਖ ਦੀਆਂ ਸੰਭਾਵੀ ਫੇਰੀਆਂ ਦੇ ਪ੍ਰਬੰਧ ਕਰਨ ਅਤੇ ਯੂ.ਕੇ. ਦੇ ਜੰਮਪਲ 16 ਤੋਂ 22 ਸਾਲ ਦੇ ਨੌਜਵਾਨਾਂ ਨੂੰ ਪੰਜਾਬ ਨਾਲ ਜੋੜਨ ਲਈ ਆਰੰਭੇ ਮਿਸ਼ਨ ਨੂੰ ਕਾਮਯਾਬ ਕਰਨ ਲਈ ਆਪਣਾ ਫਰਜ਼ ਅਦਾ ਕਰਨਗੇ । ਜੈਨਪੁਰੀਆ ਨੇ ਇਸ ਨਿਯੁਕਤੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਰਾਣਾ ਗੁਰਮੀਤ ਸਿੰਘ ਸੋਢੀ, ਮਹਾਰਾਣੀ ਪ੍ਰਨੀਤ ਕੌਰ, ਬੀਬੀ ਰਾਜਿੰਦਰ ਕੌਰ ਭੱਠਲ ਅਤੇ ਵਰਿੰਦਰ ਵਸ਼ਿਸ਼ਟ ਦਾ ਧੰਨਵਾਦ ਕੀਤਾ ਹੈ । ਐਨ.ਆਰ. ਆਈ. ਕਮਿਸ਼ਨ ਦੇ ਆਨਰੇਰੀ ਮੈਂਬਰ ਦਲਜੀਤ ਸਿੰਘ ਸਹੋਤਾ ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਯੂ.ਕੇ. ਦੇ ਪ੍ਰਧਾਨ ਕਮਲਪ੍ਰੀਤ ਸਿੰਘ ਧਾਲੀਵਾਲ ਨੇ ਉਕਤ ਨਿਯੁਕਤੀ ਦਾ ਸਵਾਗਤ ਕੀਤਾ ਹੈ ।

ਇੰਗਲੈਂਡ ਦੇ 'ਸਕਿਪਿੰਗ ਸਿੱਖ' ਨੂੰ ਚੈਰਿਟੀ ਫੰਡ ਇਕੱਠਾ ਕਰਨ ਲਈ ਕੀਤਾ ਗਿਆ ਸਨਮਾਨਤ

ਲੰਡਨ , ਜੂਨ 2020 -(ਗਿਆਨੀ ਰਾਵਿਦਰਪਾਲ ਸਿੰਘ )-ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਸਰਕਾਰ ਦੀ ਸਹਾਇਤਾ ਪ੍ਰਾਪਤ ਨੈਸ਼ਨਲ ਹੈਲਥ ਸਰਵਿਸ (ਐੱਨਐੱਚਐੱਸ) ਲਈ ਫੰਡ ਇਕੱਠਾ ਕਰਨ ਵਾਲੇ ਬਰਤਾਨੀਆ ਦੇ 73 ਸਾਲਾ 'ਰੱਸੀ ਟੱਪਣ ਵਾਲੇ ਸਿੱਖ ਰਜਿੰਦਰ ਸਿੰਘ ਨੂੰ 'ਪੁਆਇੰਟ ਆਫ ਲਾਈਟ' ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ। ਕੋਰੋਨਾ ਵਾਇਰਸ 'ਤੇ ਕਾਬੂ ਪਾਉਣ ਲਈ ਲਾਗੂ ਲਾਕਡਾਊਨ ਦੌਰਾਨ ਰੱਸੀ ਟੱਪਣ ਵਾਲੀਆਂ ਆਪਣੀਆਂ ਵੀਡੀਓਜ਼ ਦੀ ਮਦਦ ਨਾਲ ਉਨ੍ਹਾਂ ਨੇ ਧਨ ਇਕੱਠਾ ਕੀਤਾ। ਸੋਸ਼ਲ ਮੀਡੀਆ 'ਤੇ ਉਹ 'ਸਕਿਪਿੰਗ ਸਿੱਖ' ਦੇ ਰੂਪ ਵਿਚ ਮਸ਼ਹੂਰ ਹੋਏ। ਪੱਛਮੀ ਲੰਡਨ ਦੇ ਹਰਲਿੰਗਟਨ ਦੇ ਰਜਿੰਦਰ ਸਿੰਘ ਨੇ ਇਸ ਸਾਲ ਦੀ ਸ਼ੁਰੂਆਤ 'ਚ ਸੋਸ਼ਲ ਮੀਡੀਆ 'ਤੇ ਆਪਣੀਆਂ ਵੀਡੀਓਜ਼ ਪੋਸਟ ਕਰਨੀਆਂ ਸ਼ੁਰੂ ਕੀਤੀਆਂ ਸਨ। ਉਨ੍ਹਾਂ ਦੀਆਂ ਵੀਡੀਓਜ਼ ਨੂੰ ਯੂ-ਟਿਊਬ 'ਤੇ 2,50,000 ਤੋਂ ਜ਼ਿਆਦਾ ਲੋਕਾਂ ਨੇ ਦੇਖਿਆ। ਆਪਣੀਆਂ ਵੀਡੀਓਜ਼ ਨਾਲ ਉਨ੍ਹਾਂ ਨੇ ਲੋਕਾਂ ਨੂੰ ਲਾਕਡਾਊਨ ਵਿਚ ਸਰਗਰਮ ਰਹਿਣ ਲਈ ਪ੍ਰੇਰਿਤ ਕੀਤਾ ਤੇ ਐੱਨਐੱਚਐੱਸ ਲਈ ਧਨ ਇਕੱਠਾ ਕੀਤਾ। ਜੌਨਸਨ ਨੇ ਇਸ ਹਫ਼ਤੇ ਰਜਿੰਦਰ ਸਿੰਘ ਨੂੰ ਭੇਜੇ ਨਿੱਜੀ ਪੱਤਰ ਵਿਚ ਲਿਖਿਆ ਹੈ, 'ਤੁਹਾਡੀਆਂ 'ਸਕਿਪਿੰਗ ਸਿੱਖ' ਫਿਟਨੈੱਸ ਵੀਡੀਓਜ਼ ਨੇ ਦੁਨੀਆ ਭਰ ਵਿਚ ਹਜ਼ਾਰਾਂ ਲੋਕਾਂ ਨੂੰ ਪ੍ਰੇਰਿਤ ਕੀਤਾ। ਲੋਕਾਂ ਨੇ ਇਹ ਵੀਡੀਓਜ਼ ਆਨਲਾਈਨ ਦੇਖੀਆਂ ਤੇ ਤੁਹਾਡੇ ਨਾਲ ਰੋਜ਼ਾਨਾ ਕਸਰਤ ਕੀਤੀ। ਤੁਸੀਂ ਸਿੱਖ ਭਾਈਚਾਰੇ ਨੂੰ ਇਕਜੁਟ ਕਰਨ ਅਤੇ ਉਨ੍ਹਾਂ ਵਿਚ ਊਰਜਾ ਭਰਨ ਦਾ ਬਿਹਤਰੀਨ ਤਰੀਕਾ ਲੱਭਿਆ।' ਪ੍ਰਧਾਨ ਮੰਤਰੀ 'ਪੁਆਇੰਟ ਆਫ ਲਾਈਟ' ਪੁਰਸਕਾਰ ਹਰ ਹਫ਼ਤੇ ਦੇ ਅਖੀਰ ਵਿਚ ਉਨ੍ਹਾਂ ਲੋਕਾਂ ਨੂੰ ਪ੍ਰਦਾਨ ਕਰਦੇ ਹਨ ਜੋ ਆਪਣੇ ਭਾਈਚਾਰੇ ਵਿਚ ਤਬਦੀਲੀ ਲਿਆ ਰਹੇ ਹਨ ਤੇ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹਨ। ਇਹ ਸਨਮਾਨ ਮਿਲਣ 'ਤੇ ਰਜਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਜੌਨਸਨ ਦਾ ਧੰਨਵਾਦ ਕੀਤਾ ਅਤੇ ਕਿਹਾ, 'ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ। ਮੈਂ 'ਪੁਆਇੰਟ ਆਫ ਲਾਈਟ' ਪੁਰਸਕਾਰ ਹਾਸਲ ਕਰ ਕੇ ਬਹੁਤ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਇਕ ਸਿੱਖ ਹੋਣ ਦੇ ਨਾਤੇ ਮੈਨੂੰ ਦੂਜਿਆਂ ਦੀ ਸੇਵਾ ਕਰਨਾ ਚੰਗਾ ਲੱਗਦਾ ਹੈ।  

 

ਸਕਾਟਲੈਂਡ 'ਚ ਚਾਕੂਬਾਜ਼ੀ ਦੀ ਘਟਨਾ 'ਚ ਛੇ ਜ਼ਖ਼ਮੀ

ਗਲਾਸਗੋ/ਯੂ ਕੇ, ਜੂਨ 2020 -(ਗਿਆਨੀ ਅਮਰੀਕ ਸਿੰਘ ਰਾਠੌਰ)-

ਸਕਾਟਲੈਂਡ ਦੇ ਗਲਾਸਗੋ ਸ਼ਹਿਰ ਦੇ ਇਕ ਹੋਟਲ ਵਿਚ ਸ਼ੁੱਕਰਵਾਰ ਨੂੰ ਛੁਰਾ ਮਾਰਨ ਦੀ ਘਟਨਾ ਪਿੱਛੋਂ ਇਕ ਪੁਲਿਸ ਅਧਿਕਾਰੀ ਸਮੇਤ ਛੇ ਲੋਕ ਹਸਪਤਾਲ ਵਿਚ ਭਰਤੀ। ਹਥਿਆਰਬੰਦ ਪੁਲਿਸ ਨੇ ਘਟਨਾ ਲਈ ਜ਼ਿੰਮੇਵਾਰ ਸ਼ੱਕੀ ਵਿਅਕਤੀ ਨੂੰ ਗੋਲ਼ੀ ਮਾਰ ਦਿੱਤੀ ਜਿਸ ਨਾਲ ਉਸ ਦੀ ਮੌਤ ਹੋ ਗਈ। ਸਕਾਟਲੈਂਡ ਦੀ ਪੁਲਿਸ ਨੇ ਕਿਹਾ ਕਿ ਇਸ ਘਟਨਾ ਨੂੰ ਅੱਤਵਾਦ ਨਹੀਂ ਮੰਨਿਆ ਜਾ ਰਿਹਾ ਹੈ ਪ੍ਰੰਤੂ ਹਮਲੇ ਦੇ ਪਿੱਛੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ।

ਸਕਾਟਲੈਂਡ ਪੁਲਿਸ ਦੇ ਅਸਿਸਟੈਂਟ ਚੀਫ ਕਾਂਸਟੇਬਲ ਸਟੀਵ ਜੌਨਸਨ ਨੇ ਗਲਾਸਗੋ ਵਿਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਇਕ ਆਦਮੀ ਨੂੰ ਹਥਿਆਰਬੰਦ ਪੁਲਿਸ ਨੇ ਗੋਲ਼ੀ ਮਾਰ ਦਿੱਤੀ ਸੀ ਅਤੇ ਉਸ ਦੀ ਮੌਤ ਹੋ ਗਈ ਹੈ। ਛੇ ਹੋਰ ਲੋਕ ਇਲਾਜ ਲਈ ਹਸਪਤਾਲ ਵਿਚ ਹਨ। ਇਨ੍ਹਾਂ ਵਿਚ ਇਕ ਪੁਲਿਸ ਅਧਿਕਾਰੀ ਵੀ ਸ਼ਾਮਲ ਹੈ ਜੋ ਗੰਭੀਰ ਸਥਿਤੀ ਵਿਚ ਹੈ। ਅਧਿਕਾਰੀ ਦੇ ਪਰਿਵਾਰ ਨੂੰ ਇਸ ਗੱਲ ਦੀ ਜਾਣਕਾਰੀ ਹੈ। ਉਨ੍ਹਾਂ ਕਿਹਾ ਕਿ ਜਨਤਾ ਲਈ ਕੋਈ ਵਿਆਪਕ ਜੋਖ਼ਮ ਨਹੀਂ ਹੈ। ਹਾਲਾਂਕਿ, ਸੜਕ ਬੰਦ ਹੈ ਅਤੇ ਲੋਕਾਂ ਨੂੰ ਖੇਤਰ ਵਿਚ ਜਾਣ ਤੋਂ ਬਚਣਾ ਚਾਹੀਦਾ ਹੈ। ਘਟਨਾ ਵਿਚ ਜ਼ਖ਼ਮੀ ਸਾਰੇ ਵਿਅਕਤੀ ਮਰਦ ਹਨ।

ਇਸ ਤੋਂ ਪਹਿਲੇ ਗਲਾਸਗੋ ਸਿਟੀ ਸੈਂਟਰ ਦੇ ਵੈਸਟ ਜਾਰਜ ਸਟ੍ਰੀਟ 'ਤੇ ਪਾਰਕ ਇਨ ਹੋਟਲ ਵਿਚ ਹੋਈ ਘਟਨਾ ਵਿਚ ਤਿੰਨ ਲੋਕਾਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਆਈਆਂ ਸਨ ਪ੍ਰੰਤੂ ਬਾਅਦ ਵਿਚ ਸਿਰਫ਼ ਸ਼ੱਕੀ ਹਮਲਾਵਰ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ। ਸਕਾਟਲੈਂਡ ਦੀ ਪ੍ਰਥਮ ਮੰਤਰੀ ਨਿਕੋਲਾ ਸਟਰਜਨ ਨੇ ਕਿਹਾ ਕਿ ਸਪੱਸ਼ਟ ਤੌਰ 'ਤੇ ਇਸ ਘਟਨਾ ਨੂੰ ਲੈ ਕੇ ਪਹਿਲੇ ਤੋਂ ਹੀ ਬਹੁਤ ਅਟਕਲਾਂ ਹਨ ਜਿਨ੍ਹਾਂ ਦੀ ਜਾਂਚ ਜਾਰੀ ਹੈ। ਮੈਂ ਇਸ ਤਰ੍ਹਾਂ ਦੀਆਂ ਅਟਕਲਾਂ ਤੋਂ ਬਚਣ ਲਈ ਸਾਰਿਆਂ ਨੂੰ ਅਪੀਲ ਕਰਾਂਗੀ ਕਿ ਸੋਸ਼ਲ ਮੀਡੀਆ 'ਤੇ ਸੰਭਾਵਿਤ ਰੂਪ ਤੋਂ ਪਰੇਸ਼ਾਨ ਕਰਨ ਵਾਲੀ ਸਮੱਗਰੀ ਸਾਂਝਾ ਨਾ ਕਰਨ ਅਤੇ ਪੁਲਿਸ ਦੀ ਸਲਾਹ ਦਾ ਪਾਲਣ ਕਰਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਗੰਭੀਰ ਘਟਨਾ ਸਕਾਟਲੈਂਡ ਵਿਚ ਬਹੁਤ ਘੱਟ ਹੁੰਦੀਆਂ ਹਨ। ਪਰ ਫੇਰ ਵੀ ਸਾਡੇ ਪੁਲਿਸ ਅਧਿਕਾਰੀਆਂ ਦੇ ਸਾਹਸ ਅਤੇ ਵਚਨਬੱਧਤਾ ਦੀ ਇਕ ਮਿਸਾਲ ਹੈ ਜੋ ਦੂਸਰਿਆਂ ਦੇ ਜੀਵਨ ਦੀ ਰੱਖਿਆ ਲਈ ਖ਼ਤਰਾ ਚੁੱਕਣ ਲਈ ਤਿਆਰ ਰਹਿੰਦੇ ਹਨ। ਸਾਨੂੰ ਪੂਰਾ ਵਿਸ਼ਵਾਸ ਹੈ ਕੇ ਅਸੀਂ ਇਸ ਤਰਾਂ ਦੀਆਂ ਘਟਨਾਵਾਂ ਉਪਰ ਕੰਟਰੋਲ ਰੱਖਣ ਵਿਚ ਸਫਲ ਰਹਾਗੇ।

 ਸਿੱਖ ਫੈੱਡਰੇਸ਼ਨ ਯੂ. ਕੇ. ਨੇ ਲਿਖੀ ਬ੍ਰਿਟਿਸ਼ ਸਰਕਾਰ ਨੂੰ ਚਿੱਠੀ

ਗੁਰਦੁਆਰਾ ਸਾਹਿਬ ਖੋਲ੍ਹਣ ਲਈ ਜਾਰੀ ਸਰਕਾਰੀ ਦਿਸ਼ਾ-ਨਿਰਦੇਸ਼ ਠੀਕ ਨਹੀਂ

ਮਾਨਚੈਸਟਰ,ਜੂਨ 2020 ( ਗਿਆਨੀ ਅਮਰੀਕ ਸਿੰਘ ਰਾਠੌਰ)-

ਸਿੱਖ ਫੈਡਰੇਸ਼ਨ ਯੂ. ਕੇ. ਨੇ ਕੋਰੋਨਾ ਵਾਇਰਸ ਕਾਰਨ ਕੀਤੀ ਤਾਲਾਬੰਦੀ 'ਚ ਢਿੱਲ ਦਿੰਦਿਆਂ 4 ਜੁਲਾਈ ਤੋਂ ਗੁਰਦੁਆਰਾ ਸਾਹਿਬ ਮੁਕੰਮਲ ਤੌਰ 'ਤੇ ਖੋਲ੍ਹੇ ਜਾਣ ਅਤੇ ਅਨੰਦ ਕਾਰਜ ਸਮਾਗਮ ਸ਼ੁਰੂ ਕਰਨ ਨੂੰ ਲੈ ਕੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੇ ਬਿਆਨ ਦਾ ਸਵਾਗਤ ਕੀਤਾ ਹੈ । ਉਥੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ ਨੇ ਉਕਤ ਪੱਤਰ 'ਚ ਕਿਹਾ ਕਿ ਸਰਕਾਰ ਨੇ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਸਿੱਖ ਮਰਿਯਾਦਾ ਦਾ ਧਿਆਨ ਨਹੀਂ ਰੱਖਿਆ । ਜਿਸ 'ਚ ਖਾਸ ਤੌਰ 'ਤੇ ਕੀਰਤਨ ਕਰਨ, ਕੜਾਹ ਪ੍ਰਸ਼ਾਦ ਅਤੇ ਲੰਗਰ ਵਰਤਾਉਣ ਦੀ ਆਗਿਆ ਨਾ ਹੋਣੀ ਸ਼ਾਮਿਲ ਹੈ । ਉਨ੍ਹਾਂ ਕਿਹਾ ਕਿ ਤਾਲਾਬੰਦੀ ਦੌਰਾਨ ਗੁਰਦੁਆਰਿਆਂ 'ਚ ਲੋੜਵੰਦਾਂ ਲਈ ਰੋਜ਼ਾਨਾ ਲੰਗਰ ਬਣਾਇਆ ਜਾਂਦਾ ਰਿਹਾ ਅਤੇ ਵੰਡਿਆ ਜਾਂਦਾ ਰਿਹਾ, ਜੇ ਰੈਸਟੋਰੈਂਟਾਂ 'ਚ ਬੈਠ ਕੇ ਲੋਕ ਭੋਜਨ ਖਾ ਸਕਦੇ ਹਨ ਤਾਂ ਗੁਰਦੁਆਰਿਆਂ 'ਚ ਕਿਉਂ ਨਹੀਂ । ਉਨ੍ਹਾਂ ਕਿਹਾ ਕਿ ਕੜਾਹ ਪ੍ਰਸ਼ਾਦ ਸਿੱਖ ਪ੍ਰੰਪਰਾਵਾਂ ਦਾ ਅਹਿਮ ਹਿੱਸਾ ਹੈ, ਸਰਕਾਰ ਵਲੋਂ ਇਸ ਬਾਰੇ ਕਿਉਂ ਧਿਆਨ ਨਹੀਂ ਦਿੱਤਾ ਜਾਂਦਾ । ਉਕਤ ਪੱਤਰ ਵਿੱਚ ਇਹ ਵੀ ਕਿਹਾ ਗਿਆ ਕਿ ਵਿਆਹ ਸਮਾਗਮਾਂ 30 ਲੋਕਾਂ ਦੇ ਸ਼ਾਮਿਲ ਹੋਣ ਦੀ ਆਗਿਆ ਦਿੱਤੀ ਗਈ ਹੈ, ਜਦ ਕਿ ਯੂ. ਕੇ. ਦੇ ਬਹੁਤ ਸਾਰੇ ਗੁਰੂ ਘਰਾਂ 'ਚ ਸਰੀਰਕ ਦੂਰੀ ਨੂੰ ਯਕੀਨੀ ਬਣਾ ਕੇ ਵੀ 50-100 ਲੋਕਾਂ ਦੇ ਬੈਠਣ ਦੀ ਥਾਂ ਹੈ, ਜੇ ਸਰੀਰਕ ਦੂਰੀ 1 ਮੀਟਰ ਤੱਕ ਘਟਾ ਦਿੱਤੀ ਜਾਂਦੀ ਹੈ ਤਾਂ ਹੋਰ ਵੀ ਜ਼ਿਆਦਾ ਲੋਕ ਆ ਸਕਦੇ ਹਨ । ਭਾਈ ਗਿੱਲ ਨੇ ਧਾਰਮਿਕ ਮਾਲਿਆਂ ਦੇ ਮੰਤਰੀ ਰੌਬਰਟ ਜੈਨਰਿੱਕ ਸਮੇਤ ਕਈ ਸੀਨੀਅਰ ਲੇਬਰ ਲੀਡਰਾਂ ਨੂੰ ਵੀ ਉਕਤ ਪੱਤਰ ਭੇਜ ਕੇ 4 ਜੁਲਾਈ ਤੋਂ ਪਹਿਲਾਂ ਦਿਸ਼ਾ-ਨਿਰਦੇਸ਼ਾਂ 'ਚ ਸੋਧ ਕਰਨ ਦੀ ਮੰਗ ਕੀਤੀ ।

Indian High Commissioner Gaitri Kumar Arrives In The UK

London, Jun 2020 -(Amanjit Singh Khaira)-

New Indian High Commissioner to the UK Gaitri Issar Kumar has arrived here to take charge of her post from this week. Kumar, previously ambassador of India to Belgium, Luxembourg and the European Union, takes over at India House in London from Ruchi Ghanashyam, who retired and left for New Delhi last month.

The career diplomat has previously served as Deputy Chief of Mission at the Indian Embassy in Paris, Counsellor in the Permanent Mission of India in Geneva as well as stints in Kathmandu and Lisbon.

"Gaitri Issar Kumar, of the 1986 batch of the Indian Foreign Service, has served in various capacities at the Ministry of External Affairs, Government of India, New Delhi, and its missions abroad to promote India's political, trade and economic as well as cultural cooperation with friends and partners – bilateral and in multilateral fora," the Indian High Commission in London said in a statement.

Kumar, who has her family origins in Punjab, was born in Bangalore where she completed her early education at Sophia High School before graduating from Bangalore University – where she studied history, economics and political science. Besides fluency in English, Hindi and Punjabi, the envoy has studied German and Portuguese and has a working knowledge of Nepali and French, notes her biography.

Kumar becomes the third woman to take charge as the High Commissioner of India to the UK, a role first occupied by Vijaya Lakshmi Pandit in the 1950s.

The formal start of an ambassadorial posting is marked once the new envoy presents her letters of credence to Queen Elizabeth II at a ceremony at Buckingham Palace in London.

However, in light of the coronavirus lockdown and the 94-year-old monarch's engagements cancelled or postponed for the foreseeable future, that ceremonial process is likely to be delayed.

ਭਾਰਤੀ ਹਾਈ ਕਮਿਸ਼ਨਰ ਗੈਤਰੀ ਈਸਾਰ ਕੁਮਾਰ ਪਹੁੰਚੇ ਲੰਡਨ

ਲੰਡਨ, ਜੂਨ 2020 -( ਗਿਆਨੀ ਰਾਵਿਦਰਪਾਲ ਸਿੰਘ/ਗਿਆਨੀ ਅਮਰੀਕ ਸਿੰਘ ਰਾਠੌਰ)-

ਬ੍ਰਿਟੇਨ ਵਿਚ ਨਵੇਂ ਭਾਰਤੀ ਹਾਈ ਕਮਿਸ਼ਨਰ ਗਾਇਤਰੀ  ਕੁਮਾਰ ਇਸ ਹਫ਼ਤੇ ਤੋਂ ਆਪਣੇ ਅਹੁਦੇ ਦਾ ਚਾਰਜ ਲੈਣ ਲਈ ਇਥੇ ਪਹੁੰਚੇ ਹਨ।  ਕੁਮਾਰ, ਪਹਿਲਾਂ ਬੈਲਜੀਅਮ, ਲਕਸਮਬਰਗ ਅਤੇ ਯੂਰਪੀਅਨ ਯੂਨੀਅਨ ਵਿਚ ਭਾਰਤ ਦੇ ਰਾਜਦੂਤ ਰਹੇ ਹਨ। ਪਿਛਲੇ ਦਿਨੀ  ਰੁਚੀ ਘਣਸ਼ਿਆਮ ਲੰਡਨ ਵਿਚ ਇੰਡੀਆ ਹਾਈ ਕਮਿਸ਼ਨਰ ਸਨ ਸੇਵਾਮੁਕਤ ਹੋ ਗਏ ਸਨ ਅਤੇ ਪਿਛਲੇ ਮਹੀਨੇ ਭਾਰਤ ਵਾਪਸ ਚੱਲੇ ਗਏ ਸਨ।

ਗੈਤਰੀ ਈਸਾਰ ਕੁਮਾਰ ਇਸ ਤੋਂ ਪਹਿਲਾਂ ਪੈਰਿਸ ਵਿਚਲੇ ਭਾਰਤੀ ਦੂਤਘਰ ਵਿਚ ਡਿਪਟੀ ਚੀਫ਼ ਆਫ਼ ਮਿਸ਼ਨ, ਜੇਨੇਵਾ ਵਿਚ ਪਰਮਾਨੈਂਟ ਮਿਸ਼ਨ ਆਫ਼ ਇੰਡੀਆ ਵਿਚ ਕਾਊਨਿਸਲਰ ਦੇ ਨਾਲ ਨਾਲ ਕਾਠਮਾਂਡੂ ਅਤੇ ਲਿਸਬਨ ਵਿਚ ਕੰਮ ਕਰ ਚੁੱਕੇ ਹਨ।

 “ਭਾਰਤੀ ਵਿਦੇਸ਼ ਸੇਵਾ ਦੇ 1986 ਬੈਚ ਦੇ ਗੈਤਰੀ ਈਸਾਰ ਕੁਮਾਰ ਨੇ ਵਿਦੇਸ਼ ਮੰਤਰਾਲੇ, ਭਾਰਤ ਸਰਕਾਰ, ਨਵੀਂ ਦਿੱਲੀ ਅਤੇ ਵੱਖ-ਵੱਖ ਯੋਗਤਾਵਾਂ ਵਿਚ ਵਿਦੇਸ਼ਾਂ ਵਿਚ ਰਾਜਨੀਤਿਕ, ਵਪਾਰ ਅਤੇ ਆਰਥਿਕ ਅਤੇ ਸੰਸਕ੍ਰਿਤਕ ਨੂੰ ਉਤਸ਼ਾਹਤ ਕਰਨ ਲਈ ਵੱਖ-ਵੱਖ ਯੋਗਤਾਵਾਂ ਵਿਚ ਸੇਵਾਵਾਂ ਨਿਭਾਈਆਂ ਹਨ।  “ਦੋਸਤਾਂ ਅਤੇ ਭਾਈਵਾਲਾਂ ਨਾਲ ਸਹਿਯੋਗ - ਦੁਵੱਲੀ ਅਤੇ ਬਹੁਪੱਖੀ ਕਾਰੋਬਾਰ ਵਿੱਚ,” ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਇੱਕ ਬਿਆਨ ਵਿੱਚ ਕਿਹਾ।

 ਕੁਮਾਰ, ਜਿਸਦਾ ਆਪਣਾ ਪਰਿਵਾਰ ਪੰਜਾਬ ਵਿਚ ਹੈ, ਦਾ ਜਨਮ ਬੰਗਲੌਰ ਵਿਚ ਹੋਇਆ ਸੀ, ਜਿਥੇ ਉਸਨੇ ਆਪਣੀ ਮੁਢਲੀ ਵਿੱਦਿਆ ਸੋਫੀਆ ਹਾਈ ਸਕੂਲ ਵਿੱਚ ਬੰਗਲੌਰ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣ ਤੋਂ ਪਹਿਲਾਂ ਪੂਰੀ ਕੀਤੀ ।ਜਿਥੇ ਉਸਨੇ ਇਤਿਹਾਸ, ਅਰਥ ਸ਼ਾਸਤਰ ਅਤੇ ਰਾਜਨੀਤੀ ਸ਼ਾਸਤਰ ਦੀ ਪੜ੍ਹਾਈ ਕੀਤੀ। ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਵਿਚ ਪ੍ਰਵਾਹ ਹੋਣ ਤੋਂ ਇਲਾਵਾ, ਜਰਮਨ ਅਤੇ ਪੁਰਤਗਾਲੀ ਦਾ ਅਧਿਐਨ ਕੀਤਾ ਹੈ ਅਤੇ ਨੇਪਾਲੀ ਅਤੇ ਫ੍ਰੈਂਚ ਦਾ ਕਾਰਜਸ਼ੀਲ ਗਿਆਨ ਪ੍ਰਾਪਤ ਹੈ।

 ਕੁਮਾਰ ਬ੍ਰਿਟੇਨ ਵਿਚ ਭਾਰਤ ਦੇ ਹਾਈ ਕਮਿਸ਼ਨਰ ਵਜੋਂ ਅਹੁਦਾ ਸੰਭਾਲਣ ਵਾਲੀ ਤੀਜੀ ਇਸਤਰੀ ਬਣ ਗਈ, ਇਹ ਭੂਮਿਕਾ 1950 ਦੇ ਦਹਾਕੇ ਵਿਚ ਸਭ ਤੋਂ ਪਹਿਲਾਂ ਵਿਜੇ ਲਕਸ਼ਮੀ ਪੰਡਿਤ ਦੀ ਸੀ।

 ਰਾਜਦੂਤ ਦੇ ਅਹੁਦੇ ਦੀ ਰਸਮੀ ਸ਼ੁਰੂਆਤ ਉਸ ਸਮੇਂ ਕੀਤੀ ਜਾਂਦੀ ਹੈ ਜਦੋਂ ਇਕ ਨਵੇਂ ਰਾਜਦੂਤ ਨੇ ਮਹਾਰਾਣੀ ਐਲਿਜ਼ਾਬੈਥ ਨੂੰ ਲੰਡਨ ਦੇ ਬਕਿੰਘਮ ਪੈਲੇਸ ਵਿਚ ਇਕ ਸਮਾਰੋਹ ਵਿਚ ਆਪਣਾ ਪ੍ਰਮਾਣ ਪੱਤਰ ਦਿੱਤਾ ਜਾਂਦਾ ਹੈ।

ਹਾਲਾਂਕਿ, ਕੋਰੋਨਾਵਾਇਰਸ ਲੌਕਡਾਉਨ ਮੱਦੇਨਜ਼ਰ, ਰਸਮੀ ਪ੍ਰਕਿਰਿਆ ਵਿੱਚ ਦੇਰੀ ਹੋਣ ਦੀ ਸੰਭਾਵਨਾ ਹੈ।

ਯੂਕੇ ਵਿੱਚ ਜਾਰੀ ਕੀਤੀ ਗਈ ਦੁਰਲੱਭ ਪੁਸਤਕ ਸੰਗ੍ਰਹਿ ਵਿੱਚ ‘ਆਦਿ ਗ੍ਰੰਥ’ ਦਾ ਅੰਗਰੇਜ਼ੀ ਅਨੁਵਾਦ

ਲੰਡਨ, ਜੂਨ 2020 (ਗਿਆਨੀ ਰਾਵਿਦਰਪਾਲ ਸਿੰਘ ) 'ਦਿ ਆਦਿ ਗ੍ਰੰਥ', ਜਾਂ ਹੋਲੀ ਸਕ੍ਰਿਪਚਰਸ ਆਫ਼ ਦਾ ਸਿਖਸ ਦੀ ਪਹਿਲਾ ਅੰਗਰੇਜ਼ੀ ਅਨੁਵਾਦ, ਇੰਗਲੈਡ ਸਥਿਤ ਇਕ ਕਿਤਾਬਾਂ ਦੇ ਡੀਲਰ ਦੁਆਰਾ ਬੁੱਧਵਾਰ ਨੂੰ ਉਪਲਬਧ ਕੀਤੀਆਂ ਗਈਆਂ ਦੁਰਲੱਭ ਭਾਰਤੀ ਕਿਤਾਬਾਂ ਅਤੇ ਹੱਥ-ਲਿਖਤਾਂ ਵਿਚੋਂ ਇਕ ਹੈ।  ਪਹਿਲੀ ਇੰਟਰਐਕਟਿਵ ਕੈਟਾਲਾਗ, ਜਿਸਦਾ ਸਿਰਲੇਖ ਹੈ 'ਭਾਰਤੀ ਉਪ-ਮਹਾਂਦੀਪ - 18 ਵੀਂ ਤੋਂ 20 ਵੀਂ ਸਦੀ' ਤੱਕ । ਅਰਨੈਸਟ ਟਰੰਪ ਦਾ ਸਿੱਖਾ ਦੇ ਪਵਿੱਤਰ ਗ੍ਰੰਥਾਂ ਦਾ ਅਨੁਵਾਦ ਕਿਸੇ ਵੀ ਵਿਦੇਸ਼ੀ ਭਾਸ਼ਾ ਵਿਚ ਪਹਿਲਾ ਮੰਨਿਆ ਜਾਂਦਾ ਹੈ ਅਤੇ ਇਹ ਬ੍ਰਿਟਿਸ਼ ਬਸਤੀਵਾਦੀ ਸਮੇਂ ਦੇ ਵਿਚ ਉਪ-ਮਹਾਂਦੀਪ ਵਿਚ ਜ਼ਿੰਦਗੀ ਵਿਚ “ਰੰਗੀਨ ਝਲਕ” ਵਜੋਂ ਵਰਣਿਤ ਇਕ 40-ਆਈਟਮ ਸੰਗ੍ਰਿਹ ਦਾ ਹਿੱਸਾ ਹੈ।  ਲੰਡਨ ਅਧਾਰਤ ਪੀਟਰ ਹੈਰਿੰਗਟਨ ਦੀ ਨਵੀਂ ਕੈਟਾਲਾਗ ਦੇ ਹਿੱਸੇ ਵਜੋਂ ਨਿਯਮਤ ਸਿੱਖ ਅਤੇ ਸਿੱਖ ਧਰਮ ਵਿਚ ਪ੍ਰਮੁੱਖਤਾ ਹੈ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਸਥਾਪਤ ਕਈ ਯਾਤਰਾ ਦੀਆਂ ਬਿਰਤਾਂਤਾਂ ਅਤੇ ਸਿੱਖਾਂ ਦੇ ਰਿਵਾਜ਼ਾਂ ਨੂੰ ਸਮਰਪਿਤ ਫੌਜੀ ਕਿਤਾਬਾਂ - ਜਿਸ ਨੂੰ “ਬਹਾਦਰੀ ਵਾਲਾ ਅਤੇ ਸਿਪਾਹੀਆਂ ਦਾ ਦ੍ਰਿੜ” ਕਿਹਾ ਜਾਂਦਾ ਹੈ।

 “ਅਸੀਂ ਪਿਛਲੇ 20 ਸਾਲਾਂ ਤੋਂ ਭਾਰਤੀ ਉਪ-ਮਹਾਂਦੀਪ ਦੇ ਕੰਮ ਇਕੱਤਰ ਕਰਨ ਵਾਲਿਆਂ ਦੀ ਰੁਚੀ ਵਿਚ ਵਾਧਾ ਵੇਖਿਆ ਹੈ, ਅਤੇ 19 ਵੀਂ ਅਤੇ 20 ਵੀਂ ਸਦੀ ਦੇ ਬ੍ਰਿਟਿਸ਼ ਖਾਤਿਆਂ ਦੀ ਮੰਗ ਬਸਤੀਵਾਦੀ ਇਤਿਹਾਸ ਦੇ ਇਸ ਮਨਮੋਹਕ ਸਮੇਂ ਦੇ ਅਧਾਰਤ ਸੰਗ੍ਰਹਿਕਾਂ ਦੇ ਇਕ ਮੁੱਖ ਸਮੂਹ ਨੂੰ ਆਕਰਸ਼ਿਤ ਕਰਦੀ ਰਹੀ ਹੈ  ਸੰਗ੍ਰਹਿ ਦਾ ਵਰਣਨ ਕਰਨ ਲਈ ਜ਼ਿੰਮੇਵਾਰ ਪੀਟਰ ਹੈਰਿੰਗਟਨ ਵਿਖੇ ਸੀਨੀਅਰ ਕਿਤਾਬ ਮਾਹਰ, ਗਲੇਨ ਮਿਸ਼ੇਲ ਨੇ ਕਿਹਾ ਕਿ ਯੂਕੇ ਵਿਚਲੇ ਖੇਤਰ ਅਤੇ ਵਿਦੇਸ਼ੀ ਦੋਵਾਂ ਵਿਚ “ਉਹ ਵਿਸ਼ੇ ਜੋ ਸਦਾ ਇਕੱਠੇ ਕਰਨ ਯੋਗ ਬਣਦੇ ਹਨ ਉਨ੍ਹਾਂ ਵਿੱਚ ਉਹ ਫੌਜੀ ਕਾਰਨਾਮੇ, ਬਸਤੀਵਾਦੀ ਪੜਚੋਲ, ਅੰਤਮ ਧਾਰਮਿਕ ਪਾਠ, ਨਸਲਗ੍ਰਾਫਿਕ, ਭੂਗੋਲਿਕ, ਬੋਟੈਨੀਕਲ ਅਤੇ ਜੀਵ-ਵਿਗਿਆਨ ਦੇ ਲੇਖੇ, ਅਤੇ ਪ੍ਰਬੰਧਕੀ, ਇਤਿਹਾਸਕ ਅਤੇ ਰਾਜਨੀਤਿਕ ਕਾਰਜਾਂ ਉੱਤੇ ਧਿਆਨ ਕੇਂਦ੍ਰਤ ਕਰਦੇ ਹਨ।”

 ਕੈਟਾਲਾਗ ਵਿਚ ਦਰਸਾਈਆਂ ਰਚਨਾਵਾਂ ਅਤੇ ਚਸ਼ਮਦੀਦ ਗਵਾਹਾਂ ਦੇ ਖਾਤੇ ਵੀ ਸ਼ਾਮਲ ਹਨ ਜਿਵੇਂ ਕਿ ਜੋਹਾਨ ਮਾਰਟਿਨ ਹੋਨੀਬਰਬਰਰ, ਸਿੱਖ ਰਾਜ ਵਿਚ ਇਕ ਰੋਮਾਨੀਆਈ-ਜਰਮਨ ਅਦਾਲਤ ਦੇ ਵੈਦ, ਜਿਸ ਦੇ 'ਈਸਟ ਵਿਚ ਤੀਹ-ਪੰਜ ਸਾਲ' ਵਿਚ ਇਕ ਹਕੀਮ ਜਾਂ ਸਥਾਨਕ ਡਾਕਟਰ, ਇਕ ਅਟਾਰ ਦੀਆਂ ਪਲੇਟਾਂ ਹਨ  ਜਾਂ ਡਰੱਗਜਿਸਟ, ਇਕ ਭੰਗੀ, ਜਾਂ ਹੈਂਪ-ਪਲਾਂਟ ਪੀਣ ਵਾਲਾ, ਅਤੇ ਇਕ ਫਕੀਰ ਪੋਸਟੀ, ਜਾਂ

ਦਸਤਾਰ ਜਾਂ ਸ਼ਾਸਕ ਦੇ ਘਰ ਦੇ ਮੈਂਬਰਾਂ ਦੀਆਂ ਤਸਵੀਰਾਂ ਦੇ ਨਾਲ ਪੋਪੀ-ਹੈਡ ਡਰਿੰਕ ਹੋਰ ਮੁਹਾਵਰੇ ਭਰੇ ਨਿਰੀਖਣ ਵਿਚ ਫੈਨੀ ਪਾਰਕਸ ਦੁਆਰਾ 'ਵੇਂਡਰਿੰਗਜ਼ ਆਫ ਪਿਲਗ੍ਰਿਮ' ਵਿਚ ਸ਼ਾਮਲ ਹਨ - 19 ਵੀਂ ਸਦੀ ਦੇ ਭਾਰਤ ਵਿਚ ਰਸਾਲੇ ਅਤੇ ਇਕ ਚਰਿਤ੍ਰ ਸਕੈਚ ਦੇ ਅਧਾਰ ਤੇ ਇਕ ਅਨੌਖੀ ਸਮਝ ਜੋ ਜੁਮਨਾ ਨਦੀ ਤੋਂ ਆਗਰਾ ਤਕ ਦੀ ਯਾਤਰਾ ਕੀਤੀ ਸੀ, ਅਤੇ ਗੰਗਾ ਫਤਿਹਗੜ ਤਕ ਅਤੇ ਲਗਭਗ ਇੱਕ ਸਾਲ ਹਿਮਾਲੀਆ ਵਿੱਚ ਕਾਨਪੋਰ, ਮੇਰਠ, ਦਿੱਲੀ ਅਤੇ ਲੈਂਡੌਰ ਦਾ ਦੌਰਾ ਕੀਤਾ।

 ਹੋਰ ਦਿਲਚਸਪ ਕੈਟਾਲਾਗ ਸ਼ਾਮਲ ਕੀਤੇ ਗਏ ਵਿਸ਼ਿਆਂ ਜਿਵੇਂ ਕਿ ਆਰਬੋਰੀਕਲਚਰ ਜਾਂ ਰੁੱਖਾਂ ਦਾ ਅਧਿਐਨ, ਇਸ ਖੇਤਰ ਵਿਚ ਸੱਪ ਦੀ ਪੂਜਾ, ਬੁੱਧ ਚੱਟਾਨਾਂ ਦੇ ਮੰਦਰਾਂ ਅਤੇ ਜੰਗਲੀ ਸੂਰ, ਬਾਘਾਂ, ਮੱਝਾਂ ਅਤੇ ਰਿੱਛਾਂ ਦਾ ਵੱਡਾ ਖੇਡ ਸ਼ਿਕਾਰ ਸ਼ਾਮਲ ਹਨ।

 19 ਵੀਂ ਸਦੀ ਦੇ ਅੱਧ ਵਿਚ ਭਾਰਤ ਵਿਚ ਆਏ ਨਵੇਂ ਫੌਜੀ ਅਧਿਕਾਰੀ ਦੇ ਦੁਰਘਟਨਾਵਾਂ ਨੂੰ ਦਰਸਾਉਂਦੀਆਂ ਕਲਮ ਅਤੇ ਸਿਆਹੀ ਕਾਰਟੂਨ ਅਤੇ ਸੁਭਾਸ਼ ਚੰਦਰ ਬੋਸ ਦੁਆਰਾ ਨਿਯੁਕਤ ਨਾਵਿਲ੍ਸ ਕੈਪਟਨ ਲਕਸ਼ਮੀ ਦੁਆਰਾ ਲਿਖੇ ਸਮਾਗਮਾਂ ਦਾ ਇਕ ਨਾਵਲ ਪ੍ਰਕਾਸ਼ਤ ਕਰਨ ਵਾਲੀ ਇਕ ਵਿਲੱਖਣ ਯਾਦਗਾਰੀ ਯਾਦਾਂ ਇਕ ਹੋਰ ਖ਼ਾਸ ਗੱਲ ਹੈ।  ਝਾਂਸੀ ਰੈਜੀਮੈਂਟ ਦੀ ਰਾਣੀ ਦਾ ਕਮਾਂਡਰ - ਫੌਜੀ ਇਤਿਹਾਸ ਵਿਚ ਪਹਿਲੀ ਵਾਰ ਇਸ ਤਰਾਂ ਦਾ ਦੇਖਣ ਨੂੰ ਮਿਲਦਾ ਹੈ।

 ਪੀਟਰ ਹੈਰਿੰਗਟਨ, ਦੇ ਮਾਲਕ, ਪੋਮ ਹੈਰਿੰਗਟਨ ਨੇ ਅੱਗੇ ਕਿਹਾ: “ਜਦੋਂ ਕਿ ਅਸੀਂ ਪਿਛਲੇ ਸਮੇਂ ਵਿੱਚ ਏਸ਼ੀਆ ਉਪਰ ਕੀਤੀ ਆਪਨੇ ਕੰਮਾਂ ਵਿਚ ਇਹ ਭਾਰਤ ਦੇ ਕੰਮਾਂ ਬਾਰੇ ਸਾਡੀ ਪਹਿਲੀ ਸਮਰਪਿਤ ਕੈਟਾਲਾਗ ਹੈ।

 ਅਮੀਰ ਉਦਾਹਰਣਾਂ, ਲਿਥੋਗ੍ਰਾਫਾਂ, ਨਕਸ਼ਿਆਂ ਅਤੇ ਰੰਗੀਨ ਪਲੇਟਾਂ ਦੀ ਦੌਲਤ ਅਸਲ ਵਿਚ ਆਪਣੇ ਆਪ ਨੂੰ ਇਕ ਇੰਟਰਐਕਟਿਵ ਅਤੇ ਇਮਰਸਿਵ ਡਿਜੀਟਲ-ਸਿਰਫ ਕੈਟਾਲਾਗ ਬਣਾਉਣ ਲਈ ਉਧਾਰ ਦਿੰਦੀ ਹੈ ਜੋ ਸਾਡੇ ਗ੍ਰਾਹਕਾਂ ਨੂੰ ਇਨ੍ਹਾਂ ਵਧੀਆ ਕੰਮਾਂ ਦੇ ਵੇਰਵਿਆਂ ਅਤੇ ਅਤਿਰਿਕਤ ਚਿੱਤਰਾਂ ਨੂੰ ਸਕ੍ਰੋਲ ਕਰਨ ਦੀ ਆਗਿਆ ਦਿੰਦੀ ਹੈ।

 "ਸਾਡਾ ਟੀਚਾ ਇਕ ਅਜਿਹਾ ਫਾਰਮੈਟ ਬਣਾਉਣਾ ਸੀ ਜੋ ਮੋਬਾਈਲ-ਅਨੁਕੂਲ ਸੀ ਅਤੇ ਕਿਤਾਬਾਂ ਨੂੰ ਸੱਚਮੁੱਚ ਮੋਬਾਈਲ ਉਪਕਰਣਾਂ ਤੇ ਜੀਵਨ ਪ੍ਰਦਾਨ ਕਰਨ ਵਾਲਾ ਸੀ, ਕਿਉਂਕਿ ਇਹੀ ਉਹ ਥਾਂ ਹੈ ਜਿੱਥੇ ਸਾਡੇ ਗਾਹਕਾਂ ਦੀ ਵੱਧ ਰਹੀ ਗਿਣਤੀ ਸਾਡੀ ਸਮਗਰੀ ਨੂੰ ਵਰਤਦੀ ਹੈ."

 ਜਿਥੇ ਇਹ ਕੈਟਾਲਾਗ ਆਨਲਾਈਨ ਉਪਲਬਧ ਹੈ , ਓਥੇ ਪੀਟਰ ਹੈਰਿੰਗਟਨ ਨੇ ਕਿਹਾ ਕਿ ਕੈਟਾਲਾਗ ਦੀਆਂ ਸਾਰੀਆਂ ਕਿਤਾਬਾਂ, ਜਿਸਦੀ ਕੀਮਤ 800 ਪੌਂਡ ਹੈ, ਇਸ ਦੇ ਮੱਧ ਲੰਡਨ ਸਟੋਰ ਵਿੱਚ ਦੇਖਣ ਲਈ ਉਪਲਬਧ ਹਨ, ਜੋ ਮੌਜੂਦਾ ਕੋਰੋਨਾਵਾਇਰਸ ਲੌਕਡਾਉਨ ਲਈ ਸਥਾਨਿਕ ਸਿਫਾਰਸ਼ੀ ਸਮਾਜਿਕ ਦੂਰੀਆਂ ਦੇ ਦਿਸ਼ਾ ਨਿਰਦੇਸ਼ਾਂ ਨਾਲ ਖੁੱਲ੍ਹੀ ਹੈ।

The ‘Adi Granth’ English translation in rare book collection released in UK

London, Jun 2020 ( Agency )  The first English translation of ‘The Adi Granth’, or Holy Scriptures of the Sikhs, is among a series of rare Indian books and manuscripts made available on Wednesday by a UK-based book dealer as part of its first interactive catalogue, entitled ‘The Indian Sub-Continent – from the 18th to the 20th century’.

Ernest Trumpp’s translation of the Sikh holy texts is believed to be the first into any foreign language and forms part of a 40-item collection of what is described as "colourful glimpses" into life in the Indian Sub-Continent in the period of British colonial rule as part of London-based Peter Harrington’s new catalogue.

Sikhs and Sikhism feature prominently, including several travel narratives set in the kingdom of Maharaja Ranjit Singh, and military handbooks dedicated to the customs of the Sikhs – hailed as “the bravest and steadiest of soldiers”.

“We have seen an increased interest in the last 20 years from collectors of works from the Indian Sub-Continent, and the demand for 19th and early 20th century British accounts of this fascinating period in colonial history continues to attract a core group of collectors based both in the region and diaspora in the UK and beyond,” said Glenn Mitchell, the senior book specialist at Peter Harrington, responsible for curating the collection.

“Topics that remain enduringly collectable include those focused on military exploits, colonial exploration, seminal religious texts, ethnographical, geographical, botanical and zoological accounts, and of course administrative, historical and political works,” he said.

The catalogue also includes illustrated works and eye-witness accounts such as those of Johann Martin Honigberger, a Romanian-German court physician in the Sikh state whose ‘Thirty-Five Years in the East’ features plates of a hakim or local doctor, an attar or druggist, a B’hangee, or Hemp-Plant Drinker, and a Faqueer Postee, or

Poppy-Head Drinker, together with portraits of members of the durbar or ruler’s household.

Other idiosyncratic observations include those contained in ‘Wanderings of a Pilgrim’ by Fanny Parks – a unique insight into 19th-century India based on the journal and sketches of a woman who travelled up the Jumna River to Agra, and up the Ganges to Fatehgarh, and spent nearly a year visiting Cawnpore, Meerut, Delhi, and Landour in the Himalayas.

Other interesting catalogue inclusions cover subjects such as arboriculture or the study of trees, serpent worship in the region, Buddhist rock cut temples and big game hunting for wild boar, tigers, buffalo and bears.

Unique military memoirs are another highlight, including pen and ink cartoons depicting the misadventures of a newly arrived young military officer in India in the mid-19th century, and a novelisation of the events written by Captain Lakshmi, the woman appointed by Subhash Chandra Bose as commander of the Rani of Jhansi Regiment – the first ever all-female infantry unit in military history.

Pom Harrington, owner of Peter Harrington, added: “While we have curated selections on Asia in the past, this is our first dedicated catalogue on works from India.

The wealth of rich illustrations, lithographs, maps and coloured plates really lent themselves to creating an interactive and immersive digital-only catalogue that allows our clients to scroll through details and additional images of these fine works.

"Our goal was to create a format that was mobile-friendly and really brought the books to life on mobile devices, as this is where an increasing number of our customers access our content.”

Besides online access, Peter Harrington said all the books in the catalogue, priced upwards of 800 pounds, are available for viewing at its central London store, which is open with recommended social distancing guidelines in place for the current coronavirus lockdown.

ਯੂ ਕੇ ਚ ਹੋਣ ਵਾਲੀ 8ਵੀਂ ਰਾਸ਼ਟਰੀ ਗਤਕਾ ਚੈਂਪੀਅਨਸ਼ਿਪ ਕੈਂਸਲ

ਮਾਨਚੈਸਟਰ, ਜੂਨ 2020 -(ਗਿਆਨੀ ਅਮਰੀਕ ਸਿੰਘ ਰਾਠੌਰ)--ਯੂ. ਕੇ. 'ਚ ਹੋਣ ਵਾਲੀ 8ਵੀਂ ਰਾਸ਼ਟਰੀ ਗਤਕਾ ਚੈਂਪੀਅਨਸ਼ਿਪ ਇਸ ਵਾਰ ਕੈਂਸਲ ਕਰ ਦਿੱਤੀ ਗਈ ਹੈ। ਯੂ. ਕੇ. ਗਤਕਾ ਫੈਡਰੇਸ਼ਨ ਦੇ ਪ੍ਰਧਾਨ ਐਮ. ਪੀ. ਤਨਮਨਜੀਤ ਸਿੰਘ ਢੇਸੀ ਨੇ ਸਾਡੇ ਪ੍ਰਤੀਨਿਧ ਨਾਲ ਫੋਨ ਤੇ ਗੱਲ ਕਰਦੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਪ੍ਰਭਾਵ ਕਾਰਨ ਸੰਗਤ ਦੀ ਸਿਹਤ ਅਤੇ ਸੁਰੱਖਿਆ ਦਾ ਖਿਆਲ ਕਰਦਿਆਂ ਇਹ ਫੈਸਲਾ ਕੀਤਾ ਗਿਆ ਹੈ। ਬੀਤੇ 8 ਸਾਲਾਂ 'ਚ ਇਹ ਪਹਿਲੀ ਵਾਰ ਹੈ ਜਦੋਂ ਗਤਕਾ ਚੈਂਪੀਅਨਸ਼ਿਪ ਰੱਦ ਕੀਤੀ ਗਈ ਹੋਵੇ। ਐਮ. ਪੀ. ਢੇਸੀ ਨੇ ਕਿਹਾ ਕਿ ਹੁਣ ਇਹ ਚੈਂਪੀਅਨਸ਼ਿਪ 2021 'ਚ ਕਰਵਾਈ ਜਾਵੇਗੀ। 

ਯੂ.ਕੇ.ਚ ਭਾਰਤੀ ਵਿਦਿਆਰਥੀਆਂ ਦੇ ਪੋਸਟ ਸਟੱਡੀ ਵਰਕ ਵੀਜ਼ਾ ਵਾਲੇ ਅਧਿਕਾਰ ਸੁਰੱਖਿਅਤ ਰਹਿਣਗੇ

ਗ੍ਰੈਜੂਏਟ ਇਮੀਗ੍ਰੇਸ਼ਨ ਸਕੀਮ ਤਹਿਤ ਦੋ ਸਾਲ ਕੰਮ ਕਰਨ ਦਾ ਅਧਿਕਾਰ ਹੋਵੇਗਾ
ਲੰਡਨ/ਮਾਨਚੈਸਟਰ, ਜੂਨ 2020 -( ਗਿਆਨੀ ਅਮਰੀਕ ਸਿੰਘ ਰਾਠੌਰ) ਯੂ.ਕੇ. ਸਰਕਾਰ ਨੇ ਅੱਜ ਐਲਾਨ ਕੀਤਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀ, ਜਿਸ ਵਿਚ ਭਾਰਤੀ ਵੀ ਸ਼ਾਮਿਲ ਹਨ, ਆਪਣੇ ਡਿਗਰੀ ਕੋਰਸ ਦੇ ਅੰਤ 'ਤੇ ਪੋਸਟ ਸਟੱਡੀ ਵਰਕ ਅਧਿਕਾਰਾਂ ਵਾਸਤੇ ਯੋਗ ਰਹਿਣਗੇ, ਭਾਵੇਂ ਉਨ੍ਹਾਂ ਨੂੰ ਕੋਰੋਨਾ ਵਾਇਰਸ ਦੌਰਾਨ ਤਾਲਾਬੰਦੀ ਦੇ ਮੱਦੇਨਜ਼ਰ ਵਿਦੇਸ਼ਾਂ ਤੋਂ 2020-2021 ਦੇ ਅਕਾਦਮਿਕ ਸਾਲ ਦੀ ਸ਼ੁਰੂਆਤ ਆਨਲਾਈਨ ਵੀ ਕਰਨੀ ਪਈ ਹੋਵੇ। ਯੂ.ਕੇ. ਗ੍ਰਹਿ ਵਿਭਾਗ ਨੇ ਕਿਹਾ ਹੈ ਕਿ ਗ੍ਰੈਜੂਏਟ ਵੀਜ਼ਾ ਰੂਟ, ਜਿਸ ਨੂੰ ਆਮ ਤੌਰ 'ਤੇ ਪੋਸਟ ਸਟੱਡੀ ਵਰਕ ਵੀਜ਼ਾ ਵਜੋਂ ਜਾਣਿਆ ਜਾਂਦਾ ਹੈ ਅਤੇ ਇਹ ਕੋਰਸ ਪੂਰਾ ਕਰਨ ਦੇ ਬਾਅਦ ਦੋ ਸਾਲਾਂ ਲਈ ਕੰਮ ਕਰਨ ਜਾਂ ਕੰਮ ਦੀ ਤਲਾਸ਼ ਕਰਨ ਦੇ ਯੋਗ ਹੁੰਦਾ ਹੈ। ਜਿਹੜੇ ਵਿਦਿਆਰਥੀ ਕੋਵਿਡ-19 ਕਾਰਨ 6 ਅਪ੍ਰੈਲ 2021 ਤੋਂ ਪਹਿਲਾਂ ਯੂ.ਕੇ. ਦਾਖ਼ਲ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਆਖਰੀ ਸਮੈਸਟਰ ਪੂਰਾ ਕਰਨ ਦਾ ਲਾਭ ਮਿਲੇਗਾ। 143 ਯੂ.ਕੇ. ਯੂਨੀਵਰਸਿਟੀਆਂ ਦੀ ਸਾਂਝੀ ਸੰਸਥਾ ਯੂ.ਕੇ. ਆਈ ਆਰਗਾਨੀਜੇਸ਼ਨ ਦੇ ਡਾਇਰਕੈਟਰ ਵੀਵੀਨੇ ਸਟਰਨ ਨੇ ਕਿਹਾ ਹੈ ਕਿ ਭਾਰਤੀ ਵਿਦਿਆਰਥੀ ਜੇ ਅਜੇ ਯੂ.ਕੇ. ਦੀ ਯਾਤਰਾ ਨਹੀਂ ਵੀ ਕਰ ਸਕਦੇ ਤਾਂ ਵੀ ਉਹ ਪੜ੍ਹਾਈ ਸ਼ੁਰੂ ਕਰ ਸਕਦੇ ਹਨ ਅਤੇ ਗ੍ਰੈਜੂਏਟ ਇਮੀਗ੍ਰੇਸ਼ਨ ਰੂਟ ਲਈ ਅਪਲਾਈ ਕਰ ਸਕਦੇ ਹਨ। ਇਸ ਤਹਿਤ ਉਨ੍ਹਾਂ ਨੂੰ ਯੂ.ਕੇ. ਵਿਚ ਦੋ ਸਾਲ ਲਈ ਰਹਿ ਕੇ ਕੰਮ ਕਰਨ ਜਾਂ ਕੰਮ ਲੱਭਣ ਦਾ ਅਧਿਕਾਰ ਹੋਵੇਗਾ। ਯੂ.ਕੇ. ਦੀਆਂ ਯੂਨੀਵਰਸਿਟੀਆਂ ਵਲੋਂ ਕੁਝ ਆਨਲਾਈਨ ਅਤੇ ਕੁਝ ਨਿੱਜੀ ਪੜ੍ਹਾਈ ਲਈ ਰਾਹ ਚੁਣਿਆ ਗਿਆ ਹੈ। ਯੂ.ਕੇ. ਦੀਆਂ ਯੂਨੀਵਰਸਿਟੀਆਂ ਵਲੋਂ ਯੂ.ਕੇ. ਸਰਕਾਰ 'ਤੇ ਮਹਾਂਮਾਰੀ ਕਾਰਨ ਦੇਸ਼ ਦੇ ਉੱਚ ਸਿੱਖਿਆ ਖੇਤਰ ਤੇ ਪੈਣ ਵਾਲੇ ਪ੍ਰਭਾਵ ਨੂੰ ਹੱਲ ਕਰਨ ਲਈ ਠੋਸ ਕਦਮ ਚੁੱਕਣ ਲਈ ਦਬਾਅ ਪਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਯੂ.ਕੇ. ਵਿਚ ਵਿਦੇਸ਼ੀ ਵਿਦਿਆਰਥੀ 6.9 ਬਿਲੀਅਨ ਪੌਂਡ ਫੀਸਾਂ ਰਾਹੀਂ ਅਦਾ ਕਰਦੇ ਹਨ ਅਤੇ 26 ਬਿਲੀਅਨ ਪੌਂਡ ਦਾ ਦੇਸ਼ ਦੀ ਆਰਥਿਕਤਾ ਵਿਚ ਯੋਗਦਾਨ ਪਾਉਂਦੇ ਹਨ।  

ਬਰਤਾਨੀਆ ਲਾਕਡਾਊਨ ਖ਼ਤਮ ਕਰਨ ਲਈ ਤਿਆਰ

4 ਜੁਲਾਈ ਤੋਂ ਸਿਨਮੇ, ਮਿਊਜ਼ੀਅਮ, ਬਾਰ, ਪੱਬ ਤੇ ਰੈਸਟੋਰੈਂਟ ਮੁੜ ਖੁਲ ਜਾਣਗੇ

ਲੰਡਨ, ਜੂਨ 2020 - (ਗਿਆਨੀ ਰਾਵਿਦਰਪਾਲ ਸਿੰਘ )- ਬਰਤਾਨੀਆ 'ਚ ਕੋਰੋਨਾ ਮਹਾਮਾਰੀ 'ਚ ਕਮੀ ਆਉਣ 'ਤੇ ਲਾਕਡਾਊਨ ਨੂੰ ਖ਼ਤਮ ਕਰਨ ਦੀ ਤਿਆਰੀ ਸ਼ੁਰੂ ਹੋ ਗਈ ਹੈ। ਪ੍ਰਧਾਨ ਮੰਤਰੀ ਬੋਰਿਸ ਜੌਨਸਨ ਚਾਰ ਜੁਲਾਈ ਤੋਂ ਪਾਬੰਦੀਆਂ 'ਚ ਢਿੱਲ ਦੇਣ ਦੀ ਤਿਆਰੀ 'ਚ ਹਨ। ਢਿੱਲ ਤਹਿਤ ਨਿਯਮਾਂ ਦੀ ਪਾਲਣਾ ਨਾਲ ਸਿਨਮੇ, ਮਿਊਜ਼ੀਅਮ, ਬਾਰ, ਪੱਬ ਤੇ ਰੈਸਟੋਰੈਂਟ ਮੁੜ ਖੋਲ੍ਹਣ ਦੀ ਇਜਾਜ਼ਤ ਹੋਵੇਗੀ। ਯੂਰਪ 'ਚ ਬਰਤਾਨੀਆ ਕੋਰੋਨਾ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਰਿਹਾ ਹੈ। ਇਸ ਦੇਸ਼ 'ਚ ਹੁਣ ਤਕ ਕੁਲ ਤਿੰਨ ਲੱਖ ਪੰਜ ਹਜ਼ਾਰ ਤੋਂ ਜ਼ਿਆਦਾ ਲੋਕ ਇਨਫੈਕਟਿਡ ਪਾਏ ਗਏ ਹਨ। 42 ਹਜ਼ਾਰ 600 ਤੋਂ ਜ਼ਿਆਦਾ ਦੀ ਜਾਨ ਗਈ ਹੈ। ਹਾਲਾਂਕਿ ਨਵੇਂ ਮਾਮਲਿਆਂ 'ਚ ਬੀਤੀ ਮਈ ਤੋਂ ਨਿਰੰਤਰ ਕਮੀ ਦੇਖੀ ਜਾ ਰਹੀ ਹੈ।

ਬਰਤਾਨੀਆ 'ਚ ਬੀਤੀ 23 ਮਾਰਚ ਤੋਂ ਕੋਰੋਨਾ ਮਹਾਮਾਰੀ ਦੀ ਰੋਕਥਾਮ ਦੀ ਕੋਸ਼ਿਸ਼ 'ਚ ਲਾਕਡਾਊਨ ਲਾਗੂ ਹੈ। ਤਿੰਨ ਮਹੀਨਿਆਂ ਬਾਅਦ ਪਾਬੰਦੀਆਂ ਤੋਂ ਮਿਲਣ ਵਾਲੀ ਰਾਹਤ ਤਹਿਤ ਇਨ੍ਹਾਂ ਸਥਾਨਾਂ 'ਤੇ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਕੰਮਕਾਜ ਕਰਨਾ ਪਵੇਗਾ। ਹਾਲਾਂਕਿ ਸਿਨਮੇ ਸਮੇਤ ਦੂਜੇ ਕਾਰੋਬਾਰਾਂ ਨੂੰ ਚਾਰ ਜੁਲਾਈ ਤੋਂ ਖੋਲ੍ਹਣ ਦੇ ਫ਼ੈਸਲੇ 'ਤੇ ਹਾਲੇ ਮੰਤਰੀ ਮੰਡਲ ਦੀ ਮੋਹਰ ਨਹੀਂ ਲੱਗੀ ਹੈ। ਫ਼ੈਸਲੇ 'ਤੇ ਮੰਤਰੀ ਮੰਡਲ ਦੀ ਮੋਹਰ ਲੱਗਣ ਤੋਂ ਬਾਅਦ ਜੌਨਸਨ ਪੱਬ, ਰੈਸਟੋਰੈਂਟ ਤੇ ਦੂਜੀਆਂ ਜਨਤਕ ਥਾਵਾਂ ਨੂੰ ਸੁਰੱਖਿਅਤ ਤਰੀਕੇ ਨਾਲ ਖੋਲ੍ਹਣ ਬਾਰੇ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਦੀ ਕਾਮਨਜ਼ ਨੂੰ ਵਿਸਥਾਰ ਨਾਲ ਜਾਣਕਾਰੀ ਦੇਣਗੇ। ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਜੌਨਸਨ ਦੋ ਮੀਟਰ ਦੀ ਸਰੀਰਕ ਦੂਰੀ ਨੂੰ ਇਕ ਮੀਟਰ ਕਰਨ ਦੇ ਨਿਯਮ ਦੀ ਵੀ ਸੰਸਦ ਨੂੰ ਜਾਣਕਾਰੀ ਦੇਣਗੇ। ਨਾਲ ਹੀ ਦੂਜੇ ਉਪਾਵਾਂ ਦਾ ਵੇਰਵਾ ਵੀ ਪੇਸ਼ ਕਰਨਗੇ। ਸਰਕਾਰ ਦੇ ਕਈ ਮੰਤਰੀ ਤੇ ਸੇਵਾ ਖੇਤਰ ਦੋ ਮੀਟਰ ਦੂਰੀ ਦੇ ਨਿਯਮਾਂ 'ਚ ਢਿੱਲ ਦੇਣ 'ਤੇ ਜ਼ੋਰ ਦੇ ਰਹੇ ਹਨ। ਕਈ ਲੋਕਾਂ ਦਾ ਕਹਿਣਾ ਹੈ ਕਿ ਮੌਜੂਦਾ ਨਿਯਮਾਂ ਤਹਿਤ ਕਾਰੋਬਾਰ ਕਰਨਾ ਸੰਭਵ ਨਹੀਂ ਹੋਵੇਗਾ।

ਸੰਸਥਾ ਓ.ਐਨ.ਐਸ. ਵਲੋਂ ਧਰਮ ਆਧਾਰਿਤ ਮੌਤਾਂ ਦਾ ਅੰਕੜਾ ਜਨਤਕ

ਮਾਨਚੈਸਟਰ, ਜੂਨ 2020 -( ਗਿਆਨੀ ਅਮਰੀਕ ਸਿੰਘ )-

ਰਾਸ਼ਟਰੀ ਅੰਕੜਾ ਸੰਗ੍ਰਹਿ ਸੰਸਥਾ (ਓ. ਐਨ. ਐਸ.) ਵਲੋਂ ਕੋਵਿਡ-19 ਕਾਰਨ ਮਰਨ ਵਾਲੇ ਲੋਕਾਂ ਦਾ ਧਰਮ, ਨਸਲੀ ਮੂਲ ਅਤੇ ਅਪੰਗਤਾ ਦੇ ਆਧਾਰਿਤ ਰਿਪੋਰਟ ਜਾਰੀ ਕੀਤੀ ਗਈ ਹੈ । ਇਹ ਪਹਿਲੀ ਵਾਰ ਹੋਇਆ ਜਦੋਂ ਓ. ਐਨ. ਐਸ. ਵਲੋਂ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਮਾਰੇ ਗਏ ਸਿੱਖਾਂ ਅਤੇ ਹੋਰ ਧਰਮਾਂ ਬਾਰੇ ਅੰਕੜੇ ਜਾਰੀ ਕੀਤੇ ਹਨ । ਪਿਛਲੀ ਵਾਰ ਸਿਰਫ ਨਸਲੀ ਪਿਛੋਕੜ ਆਧਾਰਿਤ ਹੀ ਰਿਪੋਰਟ ਜਾਰੀ ਕੀਤੀ ਸੀ। ਜਿਸ ਵਿਚ ਕਿਸੇ ਵੀ ਧਰਮ ਅਨੁਸਾਰ ਵੱਖਰੀ ਗਿਣਤੀ ਨਹੀਂ ਸੀ ਕੀਤੀ ਗਈ । ਹੁਣ ਜਾਰੀ ਰਿਪੋਰਟ ਵਿਚ ਕੋਰੋਨਾ ਵਾਇਰਸ ( ਕੋਵਿਡ-19) ਕਾਰਨ ਮਰਨ ਵਾਲੇ ਲੋਕਾਂ ਦੀ ਦਰ 'ਚ ਸਭ ਤੋਂ ਵੱਧ ਮੁਸਲਿਮ ਭਾਈਚਾਰਾ ਹੈ, 

ਜਿਸ ਵਿਚ ਕੁੱਲ ਮੌਤਾਂ 1307, ਪ੍ਰਤੀ 100000 ਮਰਦਾਂ 'ਚੋਂ 198.9 ਮੌਤਾਂ ਅਤੇ ਪ੍ਰਤੀ 100000 ਔਰਤਾਂ 'ਚੋਂ 98.2 ਮੌਤਾਂ ਹੋਈਆਂ । 

ਸਿੱਖਾਂ ਦੀਆਂ ਕੁੱਲ ਮੌਤਾਂ 258, ਜਦ ਕਿ ਮਰਦ ਮੌਤ ਦਰ 128.6 ਅਤੇ ਮਹਿਲਾ ਮੌਤ ਦਰ 69.4 ਪ੍ਰਤੀ ਸਨ ।

 ਅੰਕੜਿਆਂ ਅਨੁਸਾਰ ਈਸਾਈਆਂ ਦੀਆਂ ਕੁੱਲ ਮੌਤਾਂ 28888, ਪੁਰਸ਼ਾਂ ਦੀ ਮੌਤ ਦਰ 92.6 ਅਤੇ ਈਸਾਈ ਔਰਤਾਂ ਦੀ ਦਰ 54.6 ਵੇਖੀ ਗਈ, ਜੋ ਹੋਰ ਧਰਮਾਂ ਦੇ ਲੋਕਾਂ ਨਾਲੋਂ ਘੱਟ ਸੀ ।

594 ਹਿੰਦੂਆਂ ਦੀਆਂ ਮੌਤਾਂ ਹੋਈਆਂ, ਜਦ ਕਿ ਕੋਰੋਨਾ ਤੋਂ ਪ੍ਰਭਾਵਿਤ 98 ਬੋਧੀ ਅਤੇ 453 ਯਹੂਦੀ ਵੀ ਮਾਰੇ ਗਏ ।

ਬਰਮਿੰਘਮ ਯੂਨੀਵਰਸਿਟੀ ਤੋਂ ਡਾ. ਜੋਤੀ ਜੌਹਲ, ਜਗਦੇਵ ਸਿੰਘ ਵਿਰਦੀ, ਸੰਪਾਦਕ ਬਿ੍ਟਿਸ਼ ਸਿੱਖ ਰਿਪੋਰਟ, ਸਿੱਖ ਅਸੈਂਬਲੀ ਦੀ ਸੀ.ਈ.ਓ. ਪਰਮਜੀਤ ਕੌਰ ਮਠਾਰੂ ਨੇ ਧਰਮ, ਨਸਲੀ ਮੂਲ ਅਤੇ ਕੋਰੋਨਾ ਵਾਇਰਸ ( ਕੋਵਿਡ -19) ਮੌਤਾਂ ਬਾਰੇ ਓ.ਐਨ.ਐਸ. ਤੋਂ ਮਿਲੇ ਅੰਕੜਿਆਂ ਬਾਰੇ ਕਿਹਾ ਕਿ ਮੁਸਲਮਾਨਾਂ, ਹਿੰਦੂ ਅਤੇ ਸਿੱਖ ਭਾਈਚਾਰਿਆਂ ਵਿਚ ਮੌਤਾਂ ਹੋਰਨਾਂ ਧਾਰਮਿਕ ਸਮੂਹਾਂ ਤੋਂ ਵੱਧ ਹਨ । ਉਨ੍ਹਾਂ ਸਰਕਾਰ ਪਾਸੋਂ ਇਸ ਦੇ ਕਾਰਨਾਂ ਦੀ ਜਾਂਚ ਦੀ ਮੰਗ ਕੀਤੀ ਹੈ ।

ਇੰਗਲੈਂਡ ਦੇ ਰੈਡਿਗ ਸ਼ਹਿਰ 'ਚ ਚਾਕੂਬਾਜ਼ੀ ਕਾਰਨ ਤਿੰਨ ਦੀ ਮੌਤ

ਰੈਡਿਗ/ਲੰਡਨ, ਜੂਨ 2020 -(ਗਿਆਨੀ ਰਾਵਿਦਰਪਾਲ ਸਿੰਘ )- ਬਿ੍ਟੇਨ ਦੀ ਰਾਜਧਾਨੀ ਲੰਡਨ ਤੋਂ 35 ਮਿਲ ਦੂਰ ਸਥਿਤ ਰੈਡਿਗ ਸ਼ਹਿਰ ਦੇ ਇਕ ਪਾਰਕ ਵਿਚ ਚਾਕੂਬਾਜ਼ੀ ਦੀ ਘਟਨਾ ਵਿਚ ਤਿੰਨ ਲੋਕਾਂ ਦੀ ਜਿੱਥੇ ਮੌਤ ਹੋ ਗਈ ਉੱਥੇ ਕਈ ਹੋਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਪੁਲਿਸ ਨੇ ਹਮਲੇ ਦੇ ਦੋਸ਼ੀ 29 ਸਾਲਾਂ ਦੇ ਇਕ ਲੀਬੀਆ ਦੇ ਨਾਗਰਿਕ ਨੂੰ ਗਿ੍ਫ਼ਤਾਰ ਕਰ ਲਿਆ ਹੈ। ਸ਼ੁਰੂਆਤ ਵਿਚ ਸਥਾਨਕ ਟੇਮਜ਼ ਵੈੇਲੀ ਪੁਲਿਸ ਨੇ ਇਸ ਹੱਤਿਆ ਕਾਂਡ ਦੀ ਜਾਂਚ ਸ਼ੁਰੂ ਕੀਤੀ ਸੀ ਪ੍ਰੰਤੂ ਐਤਵਾਰ ਸਵੇਰੇ ਉਸ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਹਮਲੇ ਨੂੰ ਅੱਤਵਾਦੀ ਘਟਨਾ ਮੰਨਿਆ ਗਿਆ ਹੈ ਅਤੇ ਇਸ ਲਈ ਹੁਣ ਇਸ ਦੀ ਜਾਂਚ ਅੱਤਵਾਦ ਰੋਕੂ ਪੁਲਿਸ ਟੀਮ ਨੂੰ ਤਬਦੀਲ ਕਰ ਦਿੱਤੀ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬੀਬੀਸੀ ਨਾਲ ਗੱਲ ਕਰਦੇ ਹੋਏ ਇਕ ਚਸ਼ਮਦੀਦ ਲਾਰੇਂਸ ਵੋਰਟ ਨੇ ਦੱਸਿਆ ਕਿ ਹਮਲਾ ਉਸ ਸਮੇਂ ਸ਼ੁਰੂ ਹੋਇਆ ਜਦੋਂ ਇਕ ਆਦਮੀ ਲਗਪਗ ਅੱਠ ਤੋਂ 10 ਦੋਸਤਾਂ ਦੇ ਇਕ ਸਮੂਹ ਵੱਲ ਵਧਿਆ ਅਤੇ ਉਨ੍ਹਾਂ ਨੂੰ ਚਾਕੂ ਮਾਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਜਦੋਂ ਹਫੜਾ-ਤਫੜੀ ਮੱਚ ਗਈ ਅਤੇ ਲੋਕ ਘਟਨਾ ਵਾਲੀ ਥਾਂ ਤੋਂ ਭੱਜਣ ਲੱਗੇ ਤਾਂ ਹਮਲਾਵਰ ਵੀ ਪਾਰਕ ਤੋਂ ਭੱਜ ਗਿਆ। ਡਿਟੈਕਟਿਵ ਚੀਫ ਸੁਪਰਡੈਂਟ ਇਆਨ ਹੰਟਰ ਨੇ ਕਿਹਾ ਹੈ ਕਿ ਫਿਲਹਾਲ ਜਨਤਾ ਨੂੰ ਕਿਸੇ ਤਰ੍ਹਾਂ ਦਾ ਕੋਈ ਖ਼ਤਰਾ ਨਹੀਂ ਹੈ ਪ੍ਰੰਤੂ ਅਸੀਂ ਚੌਕਸ ਹਾਂ ਅਤੇ ਜਨਤਾ ਨੂੰ ਕਿਸੇ ਵੀ ਸ਼ੱਕੀ ਘਟਨਾ 'ਤੇ ਤੁਰੰਤ ਪੁਲਿਸ ਨੂੰ ਸੂਚਨਾ ਦੇਣ ਦੀ ਅਪੀਲ ਕੀਤੀ ਗਈ ਹੈ।

ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਹੈ ਕਿ ਇਸ ਭਿਆਨਕ ਘਟਨਾ ਤੋਂ ਪ੍ਰਭਾਵਿਤ ਲੋਕਾਂ ਨਾਲ ਮੇਰੀ ਪੂਰੀ ਹਮਦਰਦੀ ਹੈ ਅਤੇ ਮੌਕੇ 'ਤੇ ਹੰਗਾਮੀ ਸੇਵਾਵਾਂ ਦੇਣ ਵਾਲੇ ਸਿਹਤ ਕਰਮਚਾਰੀਆਂ ਦਾ ਮੈਂ ਧੰਨਵਾਦ ਕਰਦਾ ਹਾਂ। ਬਿ੍ਟੇਨ ਦੀ ਗ੍ਹਿ ਮੰਤਰੀ ਪ੍ਰਰੀਤੀ ਪਟੇਲ ਨੇ ਪ੍ਰਭਾਵਿਤ ਲੋਕਾਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ। ਸੋਸ਼ਲ ਮੀਡੀਆ 'ਤੇ ਘਟਨਾ ਨਾਲ ਜੁੜੇ ਕੁਝ ਵੀਡੀਓ ਦਿਖਾਈ ਦੇ ਰਹੇ ਹਨ ਜਿਸ ਵਿਚ ਸਿਹਤ ਕਰਮਚਾਰੀ ਅਤੇ ਪੁਲਿਸ ਜ਼ਖ਼ਮੀਆਂ ਨੂੰ ਲੈ ਕੇ ਜਾਂਦੇ ਹੋਏ ਦਿਖਾਈ ਦੇ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਚਾਕੂਬਾਜ਼ੀ ਦੀ ਇਸ ਘਟਨਾ ਤੋਂ ਕੁਝ ਦੇਰ ਪਹਿਲੇ ਹੀ ਸ਼ਹਿਰ ਵਿਚ ਨਸਲੀ ਭੇਦਭਾਵ ਨੂੰ ਲੈ ਕੇ ਪ੍ਰਦਰਸ਼ਨ ਹੋਇਆ ਸੀ। ਟੇਮਜ਼ ਵੈਲੀ ਪੁਲਿਸ ਨੇ ਟਵਿੱਟਰ 'ਤੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਇਸ ਗੱਲ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ ਕਿ ਚਾਕੂਬਾਜ਼ੀ ਦੀ ਘਟਨਾ 'ਬਲੈਕ ਲਾਈਵਜ਼ ਮੈਟਰ' ਪ੍ਰਦਰਸ਼ਨ ਨਾਲ ਜੁੜੀ ਹੈ। ਵਿਰੋਧੀ ਲੇਬਰ ਪਾਰਟੀ ਦੇ ਆਗੂ ਕੀਰ ਸਟਾਰਮਰ ਨੇ ਚਾਕੂਬਾਜ਼ੀ ਦੀ ਘਟਨਾ ਨੂੰ ਚਿੰਤਾਜਨਕ ਦੱਸਿਆ ਹੈ।

ਟਿਲਬਰੀ ਬੰਦਰਗਾਹ 'ਤੇ ਖੜ੍ਹੇ ਜਹਾਜ਼ਾਂ 'ਚ ਫਸੇ 264 ਭਾਰਤੀ ਚਾਲਕ ਦਲ ਦੇ ਮੈਂਬਰਾਂ ਵਲੋਂ ਭਾਰਤ ਵਾਪਸੀ ਲਈ ਮਦਦ ਮੰਗੀ

ਲੰਡਨ, ਜੂਨ 2020 -( ਗਿਆਨੀ ਰਾਵਿਦਰਪਾਲ ਸਿੰਘ )- -ਕੋਰੋਨਾ ਵਾਇਰਸ ਦੇ ਸੰਕਟ ਕਾਰਨ ਬਰਤਾਨੀਆ ਦੀ ਬੰਦਰਗਾਹ ਟਿਲਬਰੀ' ਤੇ ਖੜ੍ਹੇ ਜਹਾਜ਼ਾਂ 'ਚ ਫਸੇ ਭਾਰਤੀ ਚਾਲਕ ਦਲ ਦੇ 265 ਦੇ ਕਰੀਬ ਮੈਂਬਰਾਂ ਨੇ ਆਪਣੀ ਭਾਰਤ ਵਾਪਸੀ ਦੀ ਅਪੀਲ ਕੀਤੀ ਹੈ। ਆਲ ਇੰਡੀਆ ਸੀਫੇਰਰ ਤੇ ਜਨਰਲ ਵਰਕਰਜ਼ ਯੂਨੀਅਨ ਅਨੁਸਾਰ ਬਰਤਾਨੀਆ ਦੀ ਬੰਦਰਗਾਹ 'ਤੇ 1500 ਦੇ ਲਗਪਗ ਸਿਪ ਚਾਲਕ ਦਲ ਦੇ ਮੈਂਬਰ ਫਸੇ ਹੋਏ ਹਨ। ਯੂਨੀਅਨ ਨੇ 16 ਜੂਨ ਨੂੰ ਲਿਖੇ ਪੱਤਰ 'ਚ ਕਿਹਾ ਹੈ ਕਿ ਟਿਲਬਰੀ ਬੰਦਰਗਾਹ 'ਤੇ ਖੜ੍ਹੇ ਐਮ. ਵੀ. ਐਸਟੋਰੀਆ ਜਹਾਜ਼ ਵਿਚ 264 ਭਾਰਤੀ ਮੈਂਬਰ ਹਨ। ਪਿਛਲੇ 90 ਦਿਨ ਤੋਂ ਫਸੇ ਭਾਰਤੀ ਨਾਗਰਿਕਾਂ ਨੂੰ ਮਦਦ ਦੀ ਲੋੜ ਹੈ। ਕਈ ਲੋਕਾਂ ਨੇ ਜਹਾਜ਼ 'ਤੇ ਹੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਕੋਸਟ ਗਾਰਡ ਏਜੰਸੀ ਨੇ ਉਕਤ ਜਹਾਜ਼ ਨੂੰ ਜਾਂਚ ਲਈ ਰੋਕਿਆ ਹੋਇਆ ਹੈ, ਇਸ ਤੋਂ ਇਲਾਵਾ ਏਸਟਰ, ਕੋਲੰਬਸ, ਵਾਸਕੋ ਡੀ ਗਾਮਾ ਤੇ ਮਾਰਕੋ ਪੋਲੋ ਵੀ ਰੋਕੇ ਹੋਏ ਹਨ। ਐਮ. ਸੀ. ਏ. ਨੇ ਕਿਹਾ ਹੈ ਕਿ ਬਰਤਾਨਵੀ ਨਿਯਮਾਂ ਤਹਿਤ ਲੇਬਰ ਕਾਨੂੰਨਾ ਤਹਿਤ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਭੇਜਿਆ ਜਾਵੇਗਾ।  

ਟੈਸਟ ਐਡ ਟਰੇਸ ਪ੍ਰੋਗਰਾਮ ਤਹਿਤ ਯੂ. ਕੇ. 'ਚ 90000 ਲੋਕਾਂ ਨੂੰ ਇਕਾਂਤਵਾਸ 'ਚ ਭੇਜਿਆ

ਮਾਨਚੈਸਟਰ, ਜੂਨ 2020 -(ਗਿਆਨੀ ਅਮਰੀਕ ਸਿੰਘ ਰਾਠੌਰ)-

ਯੂ. ਕੇ. ਵਿਚ ਦੋ ਹਫ਼ਤੇ ਪਹਿਲਾਂ ਸ਼ੁਰੂ ਹੋਏ ਟੈਸਟ ਐਡ ਟਰੇਸ ਪ੍ਰੋਗਰਾਮ ਤਹਿਤ ਹੁਣ ਤੱਕ 90000 ਲੋਕਾਂ ਨੂੰ ਇਕਾਂਤਵਾਸ ਭੇਜਿਆ ਜਾ ਚੁੱਕਾ ਹੈ । ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਇਸ ਸਿਸਟਮ ਨੂੰ ਦੁਨੀਆ ਦਾ ਬਿਹਤਰ ਸਿਸਟਮ ਕਿਹਾ ਸੀ । ਭਾਵੇਂ ਕਿ ਸ਼ੁਰੂਆਤੀ ਦਿਨਾਂ ਵਿਚ ਕੁਝ ਤਕਨੀਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ । ਟਰੇਸਿੰਗ ਸਿਸਟਮ ਦੇ ਦੂਜੇ ਹਫ਼ਤੇ 4366 ਲੋਕ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਪਾਏ ਗਏ, ਜਿਨ੍ਹਾਂ ਤੋਂ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਜਾਣਕਾਰੀ ਹਾਸਲ ਕੀਤੀ ਗਈ । ਲਗਪਗ 6000 ਲੋਕਾਂ ਨਾਲ ਸੰਪਰਕ ਕੀਤਾ ਗਿਆ ਹੈ ਤੇ 73.4 ਫ਼ੀਸਦੀ ਤੱਕ ਸਫਲਤਾ ਹਾਸਲ ਹੋਈ । ਜਿਨ੍ਹਾਂ 'ਚੋਂ 90.6 ਫ਼ੀਸਦੀ ਤੱਕ ਪਹੁੰਚ ਕਰਨ ਵਿਚ ਸਫਲਤਾ ਮਿਲੀ ਜਿਨ੍ਹਾਂ ਨੂੰ ਇਕਾਂਤਵਾਸ ਵਿਚ ਰਹਿਣ ਲਈ ਸੁਝਾਅ ਦਿੱਤਾ ਗਿਆ । ਇਸ ਸਕੀਮ ਦੇ ਇਕ ਹਫ਼ਤੇ ਵਿਚ 8117 ਲੋਕਾਂ ਦੇ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਜਿਨ੍ਹਾਂ 'ਚੋਂ 5407 ਲੋਕਾਂ ਦੀ ਜਾਣਕਾਰੀ ਹਾਸਲ ਕਰਕੇ ਉਨ੍ਹਾਂ ਨੂੰ ਆਪਣੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਜਾਣਕਾਰੀ ਸਾਂਝੀ ਕਰਨ ਨੂੰ ਕਿਹਾ ਗਿਆ । ਇਸ ਕੰਮ ਵਿਚ 25000 ਲੋਕ ਜੁਟੇ ਹੋਏ ਹਨ । ਹੁਣ ਤੱਕ ਪਾਜ਼ੀਟਿਵ ਆਏ ਲੋਕਾਂ ਦੇ ਸੰਪਰਕ ਵਿਚ ਆਉਣ ਵਾਲੇ ਕੁੱਲ 90000 ਲੋਕਾਂ ਨੂੰ ਇਕਾਂਤਵਾਸ ਵਿਚ ਜਾਣ ਦਾ ਮਸ਼ਵਰਾ ਦਿੱਤਾ ਜਾ ਚੁੱਕਾ ਹੈ  

ਦਲਜੀਤ ਸਿੰਘ ਸਹੋਤਾ ਦੀਆਂ ਆਨਰੇਰੀ ਮੈਂਬਰ ਵਜੋਂ ਸੇਵਾਵਾਂ 'ਚ ਦੋ ਸਾਲ ਦਾ ਵਾਧਾ

 

ਲੰਡਨ, ਜੂਨ 2020 -(ਗਿਆਨੀ ਰਾਵਿਦਰਪਾਲ ਸਿੰਘ)-

ਯੂ. ਕੇ. ਵਾਸੀ ਦਲਜੀਤ ਸਿੰਘ ਸਹੋਤਾ ਦੀਆਂ ਐਨ. ਆਰ. ਆਈ. ਕਮਿਸ਼ਨ ਪੰਜਾਬ ਦੇ ਆਨਰੇਰੀ ਮੈਂਬਰ ਵਜੋਂ ਪੰਜਾਬ ਸਰਕਾਰ ਵਲੋਂ ਸੇਵਾ ਕਾਲ ਵਿਚ ਦੋ ਸਾਲ ਦਾ ਵਾਧਾ ਕੀਤਾ ਗਿਆ ਹੈ। ਵਿਭਾਗ ਵਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਸਹੋਤਾ ਦਾ ਸੇਵਾ ਕਾਲ 17 ਜੂਨ ਨੂੰ ਖ਼ਤਮ ਹੋ ਰਿਹਾ ਸੀ ਪਰ ਪੰਜਾਬ ਐਨ. ਆਰ. ਆਈ. ਐਕਟ ਦੀ ਧਾਰਾ 4 ਦੇ ਸੈਕਸ਼ਨ 6 (2) ਤਹਿਤ ਉਨ੍ਹਾਂ ਨੂੰ ਅਗਲੇ ਦੋ ਸਾਲਾਂ ਤੱਕ ਕਮਿਸ਼ਨ ਦੇ ਮੁੜ ਮੈਂਬਰ ਨਿਯੁਕਤ ਕੀਤਾ ਜਾਂਦਾ ਹੈ। ਸਹੋਤਾ ਨੇ ਫੋਨ ਤੇ ਸਾਡੇ ਪ੍ਰਤੀਨਿਧ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਪ੍ਰਵਾਸੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਕਾਂਗਰਸ ਜਨਰਲ ਸਕੱਤਰ ਕੇਵਲ ਸਿੰਘ ਢਿੱਲੋਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਦੇ ਮਾਮਲਿਆਂ ਦੇ ਹੱਲ ਲਈ ਉਹ ਹਮੇਸ਼ਾ ਵਾਂਗ ਤਤਪਰ ਰਹਿਣਗੇ।  

ਬ੍ਰਿਟਿਸ਼ ਸਿੱਖ ਐਮ ਪੀ ਦੀ ਨਸਲੀ ਭੇਦ ਭਾਵ ਉਪਰ ਬਹਿਰ 

ਲੰਡਨ, ਜੂਨ 2020 -(ਗਿਆਨੀ ਰਾਵਿਦਰਪਾਲ ਸਿੰਘ )- ਸਲੋਹ ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ‘ਬਲੈਕ, ਏਸ਼ੀਅਨ ਅਤੇ ਘੱਟ ਗਿਣਤੀ ਨਸਲੀ ਭਾਈਚਾਰਿਆਂ’ ਤੇ ਕੋਵਿਡ -19 ਦੇ ਪ੍ਰਭਾਵ ’ਤੇ ਬਹਿਸ ਦੌਰਾਨ ਕਿਹਾ ਕਿ“ ਕੋਵੀਡ ਨਾਲ ਆਪਣੇ ਅਜ਼ੀਜ਼ਾਂ ਦਾ ਗਵਾਚ ਜਾਣਾ ਮੇਰੇ ਲਈ ਇਹ ਨਿੱਜੀ ਹੈ ”।  ਉਸਨੇ ਅੱਗੇ ਕਿਹਾ, " BAME  ਦੀਆ ਵੱਡੀ ਪੱਧਰ 'ਤੇ ਹੋਈਆਂ ਮੌਤਾਂ (ਖਾਸ ਕਰਕੇ ਸਿਹਤ, ਦੇਖਭਾਲ ਅਤੇ ਹੋਰ ਮਹੱਤਵਪੂਰਨ ਵਰਕਰਾਂ) ਦੇ ਮੱਦੇਨਜ਼ਰ, ਸਾਨੂੰ ਸਮਾਜ ਵਿੱਚ  ਨਸਲੀ ਅਸਮਾਨਤਾਵਾਂ, ਜਿਨ੍ਹਾਂ ਵਿੱਚ ਸਾਡੀ ਐਨਐਚਐਸ ਵੀ ਸ਼ਾਮਲ ਹੈ, ਨੂੰ ਫੌਰੀ ਤੌਰ ਤੇ ਨਜਿੱਠਣ ਦੀ ਲੋੜ ਹੈ.  “ਜੇ BAME ਡਾਕਟਰ ਅਤੇ ਨਰਸਾਂ ਫਰੰਟਲਾਈਨ ਤੇ ਮਰਨ ਲਈ ਕਾਫ਼ੀ ਵਧੀਆ ਹਨ, ਤਾਂ ਯਕੀਨਨ ਉਹ ਮੁਲਕ ਦੇ ਹਰੇਕ ਕੰਮ ਵਿਚ ਅਗਵਾਈ ਕਰਨ ਲਈ ਕਾਫ਼ੀ ਚੰਗੇ ਹਨ.”