ਕੋਰੋਨਾ ਵਾਇਰਸ ਨਾਲ ਲੜਾਈ 'ਚ ਵਿਸ਼ਵ ਅਭਿਆਨ 'ਚ ਸ਼ਾਮਲ ਹੋਇਆ ਯੂ ਕੇ, ਵੈਕਸੀਨ ਬਣਾਉਣ 'ਚ ਲੱਗਾ

ਲੰਡਨ,ਜੂਨ 2020 -(ਏਜੰਸੀ) ਕੋਰੋਨਾ ਵਾਇਰਸ ਮਹਾਮਾਰੀ ਨਾਲ ਨਿਪਟਨ ਲਈ ਪੂਰੀ ਦੁਨੀਆ ਇਕੱਠੇ ਮਿਲ ਕੇ ਕੰਮ ਕਰ ਰਹੀ ਹੈ। ਕੋਰੋਨਾ ਖ਼ਿਲਾਫ਼ ਵਿਸ਼ਵ ਪੱਧਰ 'ਤੇ ਚੱਲ ਰਹੀ ਲੜਾਈ 'ਚ ਹੁਣ ਬ੍ਰਿਟੇਨ ਵੀ ਬਾਕੀ ਦੇਸ਼ਾਂ ਨਾਲ ਜੁੜ ਗਿਆ ਹੈ। 'Global Goal Unite Summi' ਨਾਂ ਦੇ ਇਸ ਅਭਿਆਨ ਦੇ ਤਹਿਤ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵਾਇਰਸ ਨਾਲ ਲੜਨ ਲਈ ਪ੍ਰੀਖਣ, ਇਲਾਜ ਤੇ ਟੀਕਾ ਸਾਰਿਆਂ ਲਈ ਉਪਲੱਬਧ ਹੋਵੇ।

ਮਹਾਮਾਰੀ ਦੀ ਰੋਕਥਾਮ ਲਈ ਅੰਤਰਰਾਸ਼ਟਰੀ ਮੰਚ 'ਤੇ ਬਰਤਾਨੀਆ ਇਕ ਮੁੱਖ ਭੂਮਿਕਾ ਨਿਭਾ ਰਿਹਾ ਹੈ। Oxford university ਤੇ Imperial College London ਦੇ ਵਿਗਿਆਨਕਾਂ ਦੀ ਇਕ ਟੀਮ ਵੈਕਸੀਨ ਬਣਾਉਣ 'ਤੇ ਕੰਮ ਕਰ ਰਹੀ ਹੈ। Oxford university ਦੁਆਰਾ ਕੀਤੇ ਗਏ ਪਹਿਲੇ Clinical trial ਤੋਂ ਇਹ ਸਾਹਮਣੇ ਆਇਆ ਸੀ ਕਿ ਕੋਰੋਨਾ ਵਾਇਰਸ ਦਾ ਇਲਾਜ ਮੌਤ ਦੇ ਡਰ ਨੂੰ ਘੱਟ ਕਰਨ 'ਚ ਕਾਰਗਰ ਹੈ। 16 ਜੂਨ ਨੂੰ ਬ੍ਰਿਟਿਸ਼ ਸਰਕਾਰ ਨੇ ਵੀ ਰਾਸ਼ਟਰੀ ਸਿਹਤ ਸੇਵਾ ਦੁਆਰਾ Anti inflammatory drug dexamethasone (Dexamethasone) ਦੇ ਉਪਯੋਗ ਨੂੰ ਅਧਿਕਾਰਤ ਕੀਤਾ ਸੀ।